Respect - Sach Kahoon Punjabi
ਔਰਤਾਂ ਦਾ ਮਾਣ ਸਤਿਕਾਰ
ਔਰਤਾਂ ਦਾ ਮਾਣ ਸਤਿਕਾਰ
ਪ੍ਰਾਚੀਨ ਸਮੇਂ ਤੋਂ ਹੀ ਸੰਤ ਗੁਰੂਆਂ, ਪੀਰ ਪੈਗੰਬਰਾਂ ਨੇ ਔਰਤ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਔਰਤ ਹੀ ਜੱਗ ਜਣਨੀ ਹੈ। ਅੱਜ ਔਰਤਾਂ ਮਰਦਾਂ ਦੀ ਬਰਾਬਰੀ ਕਰ ਰਹੀਆਂ ਹਨ। 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਕੀ ਇਹ ਸਨਮਾਨ ਸਿਰਫ ਇੱਕ ਦਿਨ ਲਈ ਹੀ ਹੈ? ਇਹ ਬਹੁਤ ਸੋਚਣ ਵਾਲੀ ਗੱਲ ਹੈ। ਜਦੋਂ ਕੋਈ ਵੀ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਹੁੰਦਾ ਹੈ, ਤਾਂ ਟਾਪ ਪੁਜੀਸ਼ਨਾਂ ’ਤੇ ਕੁੜੀਆਂ ਹੀ ਬਾਜ਼ੀ ਮਾਰਦੀਆਂ ਹਨ। ਕਲਪਨਾ ਚਾਵਲਾ ਨੇ ਪੁਲਾੜ ’ਚ ਜਾ ਕੇ ਇਤਿਹਾਸ ਰਚਿਆ। ਧਰਤੀ ਤੋਂ ਲੈ ਕੇ ਚੰਨ ਤੱਕ ਔਰਤਾਂ ਨੇ ਬਾਜੀ ਮਾਰ ਲਈ ਹੈ। ਚਾਹੇ ਉਹ ਰਾਜਨੀਤੀ, ਪੁਲਾੜ, ਹਵਾਈ ਸੈਨਾ, ਪ੍ਰਸ਼ਾਸਨਿਕ ਸੇਵਾਵਾਂ ਜਾਂ ਹੋਰ ਕੋਈ ਖੇਤਰ। ਆਏ ਦਿਨ ਅਖਬਾਰਾਂ ’ਚ ਜਬਰ ਜਨਾਹ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਮੁੰਡਿਆਂ ਦੀ ਲਾਲਸਾ ਕਰਕੇ ਕਈ ਪਰਿਵਾਰ ਕੁੜੀਆਂ ਨੂੰ ਪੇਟ ’ਚ ਹੀ ਮਾਰ ਦਿੰਦੇ ਹਨ। ਪਰਿਵਾਰਾਂ ਦੇ ਦਿਮਾਗ ’ਚ ਇਹ ਹੁੰਦਾ ਹੈ ਕਿ ਕੁੜੀਆਂ ਬੇਗਾਨਾ ਧਨ ਹੁੰਦੀਆਂ ਹਨ। ਕਿਸੇ ਨੇ ਸਹੀ ਕਿਹਾ ਹੈ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁਖ ਵੰਡਾਉਂਦੀਆਂ ਹਨ।
ਅੱਜ ਕੁੜੀਆਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ। ਤੇਲੰਗਾਨਾ ’ਚ ਜਾਨਵਰਾਂ ਦੀ ਡਾਕਟਰ ਨਾਲ ਜਬਰ ਜਨਾਹ ਕੀਤਾ ਗਿਆ। ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ। ਇਸ ਕਾਂਡ ਨਾਲ ਸਬੰਧਿਤ ਦੋਸ਼ੀ ਐਨਕਾਊਂਟਰ ’ਚ ਮਾਰੇ ਗਏ। ਉੱਥੋਂ ਦੇ ਪੁਲਿਸ ਕਮਿਸ਼ਨਰ ਦਾ ਸ਼ਲਾਘਾਯੋਗ ਕਦਮ ਸੀ। ਕੀ ਇਹ ਮਹਿਲਾਵਾਂ ਦਾ ਸਨਮਾਨ ਹੈ? ਚਾਹੇ ਅਸੀਂ 21ਵੀਂ ਸਦੀ ’ਚੋਂ ਗੁਜ਼ਰ ਰਹੇ ਹਨ। ਫਿਰ ਅੱਜ ਮਹਿਲਾਵਾਂ ਸੁਰੱਖਿਅਤ ਕਿਉਂ ਨਹੀਂ ਹਨ ਨਿਰਭਿਆ ਕੇਸ ਨੂੰ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਨ। ਸੱਤ ਸਾਲ, ਤਿੰਨ ਮਹੀਨੇ, 8 ਦਿਨ ਬਾਅਦ ਆਖਿਰ ਨਿਰਭਿਆ ਦੇ ਮਾਤਾ-ਪਿਤਾ ਨੂੰ ਇਨਸਾਫ ਮਿਲਿਆ ਸੀ। ਤੜਕੇ ਸਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ। ਤਿਹਾੜ ਜੇਲ੍ਹ ਦੇ ਬਾਹਰ ਜਸ਼ਨ ਦਾ ਮਾਹੌਲ ਸੀ। ਲੋਕਾਂ ਨੇ ਇੱਕ ਦੂਜੇ ਨੂੰ ਮਠਿਆਈ ਵੰਡ ਕੇ ਖੁਸ਼ੀ ਮਨਾਈ।
ਦੋਸ਼ੀਆਂ ਰਾਹੀਂ ਵਾਰ-ਵਾਰ ਰਹਿਮ ਦੀ ਅਪੀਲ ਵੀ ਪਾਈ ਗਈ। ਜਰਾ ਵਿਚਾਰਨ ਵਾਲੀ ਗੱਲ ਹੈ ਆਖਿਰ ਸੱਤ ਸਾਲ ਕਿਉਂ ਲੱਗ ਗਏ? ਜਦੋਂ ਇੱਕ ਵਾਰ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਸੀ ਕਿ ਫਾਂਸੀ ਹੋ ਜਾਏਗੀ। ਕਿਉਂ ਵਾਰ ਵਾਰ ਰਹਿਮ ਦੀ ਅਪੀਲ ਪਾ ਕੇ ਸੁਪਰੀਮ ਕੋਰਟ ਦਾ ਵੀ ਸਮਾਂ ਬਰਬਾਦ ਕੀਤਾ ਗਿਆ। ਜਬਰ ਜਨਾਹ, ਛੇੜਛਾੜ, ਤੇਜ਼ਾਬੀ ਹਮਲਾ ਵਰਗੇ ਘੋਰ ਅਪਰਾਧ ਜਿਹੇ ਕੇਸ ਵਕੀਲਾਂ ਨੂੰ ਨਹੀਂ ਫੜਨੇ ਚਾਹੀਦੇ। ਜੋ ਵੀ ਕੋਈ ਵਕੀਲ ਅਜਿਹਾ ਕੇਸ ਫੜਦਾ ਹੈ ਤਾਂ ਬਾਰ ਕੌਂਸਲ ਉਸ ਦੀ ਰਜਿਸਟ੍ਰੇਸ਼ਨ ਤੁਰੰਤ ਕੈਂਸਲ ਕਰੇ। ਜਦੋਂ ਵੀ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ, ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਔਰਤ ਦੀ ਸੁਣਨੀ ਚਾਹੀਦੀ ਹੈ। ਹਾਲਾਂਕਿ ਨਿਰਭਿਆ ਗੈਂਗਰੇਪ ਮਾਮਲੇ ਤੋਂ ਬਾਅਦ ਕਾਨੂੰਨਾਂ ’ਚ ਤਬਦੀਲੀ ਆਈ ਹੈ। ਨਵੇਂ ਕਾਨੂੰਨ ਬਣੇ ਹਨ। ਜੇਕਰ ਜੁਡੀਸ਼ੀਅਲ ਸਿਸਟਮ ’ਚ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਹਨ, ਤਾਂ ਦੋਸ਼ੀਆਂ ਨੂੰ ਜ਼ਿਆਦਾ ਸਮਾਂ ਬਖਸ਼ਿਆ ਨਹੀਂ ਜਾ ਸਕੇਗਾ।
ਇਤਿਹਾਸ ਗਵਾਹ ਹੈ ਕਿ ਫੂਲਨ ਦੇਵੀ ਨੇ 22 ਬਲਾਤਕਾਰੀਆਂ ਨੂੰ ਕਤਾਰ ’ਚ ਖੜ੍ਹੇ ਕਰਕੇ ਆਪ ਹੀ ਗੋਲੀ ਮਾਰੀ ਸੀ। ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਦਲਿਤ ਕੁੜੀ ਨਾਲ ਜੋ ਘਟਨਾ ਵਾਪਰੀ, ਉਹ ਦੇਸ਼ ਦੀ ਕਾਨੂੰਨ ਵਿਵਸਥਾ ’ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਚਾਰ ਵਿਅਕਤੀਆਂ ਨੇ ਸਮੂਹਿਕ ਜਬਰ ਜਨਾਹ ਕੀਤਾ। ਇਹ ਵਹਿਸ਼ੀ ਕਾਰਾ ਕਰਨ ਤੋਂ ਬਾਅਦ ਉਸ ਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਪੀੜਤਾਂ ਦੀ ਦਿੱਲੀ ਦੇ ਹਸਪਤਾਲ ’ਚ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਨੇ ਚੁੱਪ ਚੁਪੀਤੇ ਰਾਤ ਨੂੰ ਹੀ ਕੁੜੀ ਦਾ ਸਸਕਾਰ ਕਰ ਦਿੱਤਾ। ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ। ਪਰਿਵਾਰ ਦੇ ਫੋਨ ਤੱਕ ਖੋਹ ਲਏ ਸਨ। ਕਾਬਿਲੇਗੌਰ ਹੈ ਕਿ ਸਾਰੇ ਮੁਲਕ ਖਾਸ ਤੌਰ ’ਤੇ ਯੂਪੀ ’ਚ ਤਾਂ ਔਰਤਾਂ ਤੇ ਲਗਾਤਾਰ ਅੱਤਿਆਚਾਰ ਹੋ ਰਹੇ ਹਨ। ਮਹਿਲਾਵਾਂ ਜਬਰ ਜਨਾਹ ਤੇ ਹੋਰ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਹਨ ।
ਹਾਲਾਂਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਬਾਰਡਰ ’ਤੇ ਹੀ ਰੋਕ ਦਿੱਤਾ ਗਿਆ ਸੀ। ਉਂਜ ਤਾਂ ਸਰਕਾਰ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਰਾਗ ਅਲਾਪਦੀ ਰਹਿੰਦੀ ਹੈ, ਉਸ ਨੂੰ ਦੇਸ਼ ’ਚ ਮਹਿਲਾ ਸੁਰੱਖਿਆ ਦੇ ਮੁਹਾਜ ’ਤੇ ਵੀ ਬੇਹੱਦ ਚੌਕਸੀ ਵਰਤਣੀ ਚਾਹੀਦੀ ਹੈ। ਦਰਿੰਦਿਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ, ਤਾਂ ਕਿ ਉਹ ਔਰਤਾਂ ’ਤੇ ਜੁਲਮ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ। ਅੱਜ ਨੌਜਵਾਨ ਪੀੜ੍ਹੀ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਅਸੀਂ ਕਿਸੇ ਵੀ ਅਦਾਰੇ ’ਚ ਅਫਸਰ ਹੋਈਏ, ਕਿਤੇ ਵੀ ਅਸੀਂ ਕੰਮ ਕਰੀਏ, ਮਹਿਲਾਵਾਂ ਨੂੰ ਹਰ ਦਿਨ ਸਨਮਾਨ ਦਈਏ।
ਸੰਜੀਵ ਸਿੰਘ ਸੈਣੀ
ਮੋਹਾਲੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਿਆਰ ਅਤੇ ਸਨਮਾਨ ਦੇ ਹੱਕਦਾਰ ਹਨ ਬਜ਼ੁਰਗ
ਸੁਧੀਰ ਕੁਮਾਰ
ਬਜ਼ੁਰਗਾਂ ਪ੍ਰਤੀ ਵਧਦੇ ਦੁਰਵਿਵਹਾਰ ਅਤੇ ਨਾਇਨਸਾਫ਼ੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ 14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਸੰਘ ਨੇ ਇਹ ਫੈਸਲਾ ਲਿਆ ਸੀ ਕਿ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਵੇਗਾ।
ਸਭ ਤੋਂ ਪਹਿਲਾਂ 1 ਅਕਤੂਬਰ 1991 ਨੂੰ ਇਹ ਦਿਵਸ ਮਨਾਇਆ ਗਿਆ, ਉਸ ਤੋਂ ਬਾਅਦ ਪਿਛਲੇ 28 ਸਾਲਾਂ ਤੋਂ ਇਹ ਦਿਵਸ ਵਿਸ਼ਵ ਦੇ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਇਹ ਦਿਵਸ ਮਨਾਉਣ ਦਾ ਇੱਕੋ-ਇੱਕ ਟੀਚਾ ਇਹ ਹੈ ਕਿ ਲੋਕਾਂ ਨੂੰ ਵੱਡੇ-ਬਜ਼ੁਰਗਾਂ ਦੇ ਆਦਰ ਅਤੇ ਦੇਖਭਾਲ ਲਈ ਪ੍ਰੇਰਿਤ ਕੀਤਾ ਜਾਵੇ ਦੇਸ਼ ‘ਚ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਵਿਸਥਾਰ ਨਾਲ ਪਰਿਵਾਰ ਦੇ ਮੂਲ ਸਵਰੂਪ ਵਿਚ ਵੀ ਵਿਆਪਕ ਬਦਲਾਅ ਹੋਏ ਹਨ, ਉੱਥੇ ਬਦਲਦੇ ਸਮਾਜਿਕ ਮਾਹੌਲ ਵਿਚ ਸਾਂਝੇ ਪਰਿਵਾਰ ਬੜੀ ਤੇਜ਼ੀ ਨਾਲ ਸਿੰਗਲ ਪਰਿਵਾਰਾਂ ਵਿਚ ਟੁੱਟ ਗਏ ਹਨ ਹੁਣ ਗਿਣੇ-ਚੁਣੇ ਪਰਿਵਾਰਾਂ ‘ਚ ਹੀ ਸਾਂਝੇ ਪਰਿਵਾਰ ਦੀ ਧਾਰਨਾ ਦੇਖਣ ਨੂੰ ਮਿਲਦੀ ਹੈ ਸ਼ਹਿਰਾਂ ‘ਚ ਸਿੰਗਲ ਪਰਿਵਾਰ ਦਾ ਹੀ ਬੋਲਬਾਲਾ ਹੈ, ਜਦੋਂ ਕਿ ਸਮਾਜੀਕਰਨ ਦੀ ਇਸ ਪ੍ਰਕਿਰਿਆ ਤੋਂ ਹੁਣ ਪਿੰਡ ਵੀ ਅਛੂਤੇ ਨਹੀਂ ਰਹੇ ਹਾਲਾਂਕਿ, ਟੁੱਟਦੀ ਸਾਂਝੀ ਪਰਿਵਾਰ ਵਿਵਸਥਾ ਦੇ ਸਿੰਗਲ ਪਰਿਵਾਰ ਸਵਰੂਪ ਨੇ ਆਧੁਨਿਕ ਅਤੇ ਪਰੰਪਰਾਗਤ, ਦੋਵਾਂ ਪੀੜ੍ਹੀਆਂ ਨੂੰ ਬਰਾਬਰ ਪ੍ਰਭਾਵਿਤ ਕੀਤਾ ਹੈ ਇੱਕ ਪਾਸੇ ਜਿੱਥੇ ਅੱਜ ਵੀ ਕਥਿਤ ਆਧੁਨਿਕ ਪੀੜ੍ਹੀ ਪਰੰਪਰਾਗਤ ਪਾਲਣ-ਪੋਸ਼ਣ, ਬਜ਼ੁਰਗਾਂ ਦੇ ਪਿਆਰ-ਦੁਲਾਰ ਅਤੇ ਸਮਾਜਿਕ ਕਦਰਾਂ-ਕੀਮਤਾਂ/ਸੰਸਕਾਰਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸਿੰਗਲ ਪਰਿਵਾਰਕ ਵਿਵਸਥਾ ਨੇ ਬਜ਼ੁਰਗਾਂ ਨੂੰ ਇਕੱਲਤਾ ਦਾ ਜੀਵਨ ਜਿਉਣ ਲਈ ਮਜ਼ਬੂਰ ਕੀਤਾ ਹੈ।
ਤ੍ਰਿਸਕਾਰਿਤ ਜ਼ਿੰਦਗੀ ਗੁਜ਼ਾਰ ਰਹੇ ਬਜ਼ੁਰਗ:
ਦੇਸ਼ ‘ਚ ਬਜ਼ੁਰਗਾਂ ਦਾ ਇੱਕ ਵੱਡਾ ਤਬਕਾ ਜਾਂ ਤਾਂ ਆਪਣੇ ਘਰਾਂ ‘ਚ ਤ੍ਰਿਸਕਾਰਪੂਰਨ ਤੇ ਅਣਦੇਖਿਆ ਜੀਵਨ ਜੀਅ ਰਿਹਾ ਹੈ ਜਾਂ ਬਿਰਧ ਆਸ਼ਰਮਾਂ ‘ਚ ਆਪਣੀ ਬਾਕੀ ਜਿੰਦਗੀ ਬੇਬਸੀ ਦੇ ਸਾਏ ‘ਚ ਬਿਤਾਉਣ ਨੂੰ ਮਜ਼ਬੂਰ ਹੈ ਇਹ ਦੌਰਾਨ, ਸਮਾਜ ‘ਚ ਬਜ਼ੁਰਗਾਂ ‘ਤੇ ਹੋਣ ਵਾਲੇ ਮਾਨਸਿਕ ਅਤੇ ਸਰੀਰਕ ਅੱਤਿਆਚਾਰ ਦੇ ਵਧਦੇ ਮਾਮਲਿਆਂ ਦੀ ਤੇਜ਼ੀ ਨੇ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ ਪਰਿਵਾਰਾਂ ਤੋਂ ਮਿਲਦੀ ਲਗਾਤਾਰ ਅਣਦੇਖੀ, ਨਿਰਾਦਰ ਭਾਵ ਤੇ ਮਤਰੇਏੇ ਵਿਵਹਾਰ ਨੇ ਬਜ਼ੁਰਗਾਂ ਨੂੰ ਕਾਫ਼ੀ ਕਮਜ਼ੋਰ ਕੀਤਾ ਹੈ ਬਜ਼ੁਰਗ ਜਿਸ ਸਨਮਾਨ ਦੇ ਹੱਕਦਾਰ ਹਨ, ਉਹ ਉਨ੍ਹਾਂ ਨੂੰ ਨਸੀਬ ਨਹੀਂ ਹੋ ਰਿਹਾ ਹੈ, ਇਹੀ ਉਨ੍ਹਾਂ ਦੇ ਦਰਦ ਦੀ ਮੂਲ ਵਜ੍ਹਾ ਹੈ ਦਰਅਸਲ, ਦੇਸ਼ ‘ਚ ਜਨਮ ਦਰ ‘ਚ ਕਮੀ ਆਉਣ ਅਤੇ ਜੀਵਨ-ਉਮੀਦ ‘ਚ ਵਾਧੇ ਦੀ ਵਜ੍ਹਾ ਨਾਲ ਦੇਸ਼ ‘ਚ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਪਰ ਦੂਜੇ ਪਾਸੇ ਗੁਣਵੱਤਾਪੂਰਨ ਮੈਡੀਕਲ ਅਤੇ ਸਮੁੱਚੀ ਦੇਖਭਾਲ ਦੀ ਕਮੀ ਅਤੇ ਪਰਿਵਾਰ ਦੀ ਦੁਰਕਾਰ ਦੀ ਵਜ੍ਹਾ ਨਾਲ ਦੇਸ਼ ‘ਚ ਬਜ਼ੁਰਗਾਂ ਦੀ ਸਥਿਤੀ ਬੇਹੱਦ ਤਰਸਯੋਗ ਹੋ ਗਈ ਹੈ ਭਾਰਤ ਇਸ ਸਮੇਂ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਹੈ ਦੇਸ਼ ‘ਚ ਨੌਜਵਾਨਾਂ ਦੀ ਗਿਣਤੀ 65 ਫੀਸਦੀ ਹੈ ਪਰ, ਬੀਤੇ ਦਿਨੀਂ ਅਮਰੀਕਾ ਦੇ ‘ਜਨਸੰਖਿਆ ਸਬੰਧੀ ਬਿਊਰੋ’ ਵੱਲੋਂ ਕੀਤੇ ਗਏ ਇੱਕ ਸਰਵੇ ਮੁਤਾਬਕ ਸਾਲ 2050 ਤੱਕ ਅੱਜ ਦਾ ਯੁਵਾ ਭਾਰਤ ਉਦੋਂ ‘ਬੁੱਢਾ’ ਹੋ ਜਾਵੇਗਾ ਉਸ ਸਮੇਂ ਦੇਸ਼ ਵਿਚ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ 3 ਗੁਣਾ ਤੱਕ ਵਧ ਜਾਵੇਗੀ ਸਵਾਲ ਇਹ ਹੈ ਕਿ ਕੀ ਉਦੋਂ ਅਸੀਂ ਆਪਣੀ ‘ਬਜ਼ੁਰਗ ਜਨਸੰਖਿਆ’ ਦੀ ਸਮੁੱਚੀ ਦੇਖਭਾਲ ਦੀ ਸਹੀ ਵਿਵਸਥਾ ਕਰ ਸਕਾਂਗੇ?
ਸਹਿਣੇ ਪੈਂਦੇ ਹਨ ਦੁੱਖ: ਚੈਰੀਟੇਬਲ ਸੰਸਥਾ ‘ਹੈਲਪਏਜ ਇੰਡੀਆ’ ਵੱਲੋਂ ਕੁਝ ਸਮਾਂ ਪਹਿਲਾਂ ਦੇਸ਼ ਦੇ 23 ਸ਼ਹਿਰਾਂ ‘ਚ ਕਰਵਾਏ ਗਏ ਸਰਵੇਖਣ ਤੋਂ ਬਾਦ ਜੋ ਨਤੀਜੇ ਸਾਹਮਣੇ ਆਏ ਹਨ, ਉਹ ਹੈਰਾਨੀ ਵਾਲੇ ਹਨ ਰਿਸਰਚ ਮੁਤਾਬਿਕ, ਭਾਰਤੀ ਘਰਾਂ ‘ਚ ਕਈ ਤਰੀਕਿਆਂ ਨਾਲ ਬਜ਼ੁਰਗਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਨ੍ਹਾਂ ‘ਚ ਪਰਿਵਾਰ ਵੱਲੋਂ ਅਪਮਾਨ, ਗਾਲੀ-ਗਲੋਚ, ਅਣਦੇਖੀ, ਆਰਥਿਕ ਸ਼ੋਸ਼ਣ ਅਤੇ ਸਰੀਰਕ ਤਸੀਹਿਆਂ ਵਰਗੇ ਅਪਮਾਨਜਨਕ ਤਰੀਕੇ ਪ੍ਰਮੁੱਖਤਾ ਨਾਲ ਸ਼ਾਮਲ ਹਨ ਇਹ ਸਭ ਦੇਖ ਕੇ ਲੱਗਦਾ ਹੈ ਕਿ ਬਜ਼ੁਰਗਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਭਾਰਤੀ ਸਮਾਜ ਦਿਨ-ਬ-ਦਿਨ ਅਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ ਰਿਪੋਰਟ ‘ਚ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਸਤਾਏ ਗਏ 82 ਫੀਸਦੀ ਬਜ਼ੁਰਗ ਆਪਣੇ ਨਾਲ ਹੋਏ ਬੁਰੇ ਵਿਵਹਾਰ ਦੀ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦੇ ਹਨ ਉਹ ਇਨ੍ਹਾਂ ਮਾਮਲਿਆਂ ਨੂੰ ਪਰਿਵਾਰਕ ਮੰਨ ਕੇ ਛੱਡ ਦਿੰਦੇ ਹਨ ਜਾਂ ਭਵਿੱਖ ਦੀ ਅਸੁਰੱਖਿਆ ਨੂੰ ਸੋਚ ਕੇ ਭੁੱਲ ਜਾਣਾ ਪਸੰਦ ਕਰਦੇ ਹਨ ਹਾਲਾਂਕਿ, ਜਿਸ ਤੇਜ਼ੀ ਨਾਲ ਦੇਸ਼ ‘ਚ ਬਜ਼ੁਰਗਾਂ ਦੇ ਮਾਣ-ਸਨਮਾਨ ‘ਚ ਕਮੀ ਆਈ ਹੈ, ਉਹ ਸਾਡੀ ਸਮਾਜਿਕ-ਸੱਭਿਆਚਾਰਕ ਨਿਘਾਰ ਨੂੰ ਦਰਸ਼ਾਉਂਦੀ ਹੈ।
ਵੱਡਿਆਂ ਦੇ ਮਹੱਤਵ ਤੋਂ ਅਣਜਾਣ ਵਰਤਮਾਨ ਪੀੜ੍ਹੀ:
ਭਾਰਤੀ ਸੱਭਿਆਚਾਰ ‘ਚ ਵੱਡਿਆਂ ਦਾ ਸਨਮਾਨ ਅਤੇ ਆਦਰ ਕਰਨਾ ਆਦਰਸ਼ ਸੰਸਕਾਰ ਰਿਹਾ ਹੈ, ਪਰ ਉਪਭੋਗਤਾਵਾਦ, ਭੌਤਿਕਵਾਦ ਅਤੇ ਪੱਛਮੀ ਸੰਸਕ੍ਰਿਤੀ ਨੂੰ ਅਪਣਾਉਣ ‘ਚ ਅਸੀਂ ਐਨੇ ਮਸ਼ਗੂਲ ਹਾਂ ਕਿ ਸਾਨੂੰ ‘ਆਪਣਿਆਂ’ ਦੀ ਫਿਕਰ ਹੀ ਨਹੀਂ ਹੈ ਅੱਜ ਅਸੀਂ ਉਨ੍ਹਾਂ ਨੂੰ ਸਨਮਾਨ ਦੇ ਰਹੇ ਹਾਂ, ਜਿਸ ਤੋਂ ਸਾਨੂੰ ਕੁਝ ਲਾਭ ਦੀ ਉਮੀਦ ਹੁੰਦੀ ਹੈ ਜਦੋਂਕਿ ਘਰ ਦੇ ਜੀਆਂ ਦਾ ਸਨਮਾਨ ਨਫ਼-ਨੁਕਸਾਨ ਦੇ ਸਿਧਾਂਤ ਤੋਂ ਪਰ੍ਹੇ ਹੈ ਬਜ਼ੁਰਗ ਚਾਹੇ ਆਰਥਿਕ ਤੌਰ ‘ਤੇ ਅਣਉਤਪਾਦਕ ਹੁੰਦੇ ਹਨ, ਪਰੰਤੂ ਪਰਿਵਾਰ ਨੂੰ ਉੱਚਿਤ ਦਿਸ਼ਾ ਦਿਖਾਉਣ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
ਕੁਝ ਦਹਾਕੇ ਪਹਿਲਾਂ ਤੱਕ ਘਰ ਦੇ ਵੱਡੇ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਸੁਣਾਈਆਂ ਜਾਣ ਵਾਲੀਆਂ ਪੰਚਤੰਤਰ, ਹਿੱਤ ਉਪਦੇਸ਼ ਦੀਆਂ ਕਹਾਣੀਆਂ ਅਤੇ ਕਥਾਵਾਂ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਸਮਝਦਾਰ ਤੇ ਸੰਸਕਾਰੀ ਬਣਾਉਣ ਵਿਚ ਮੱਦਦ ਕਰਦੀਆਂ ਸਨ ਬਚਪਨ ਵਿਚ ਬੱਚਿਆਂ ਨੂੰ ਮਿਲੇ ਸਮਾਜਿਕ ਆਦਰਸ਼, ਕਦਰਾਂ-ਕੀਮਤਾਂ ਅਤੇ ਨੈਤਿਕਤਾ ਨਾਲ ਹੀ ਸੱਭਿਆ ਸਮਾਜ ਦੇ ਨਿਰਮਾਣ ਨੂੰ ਬਲ ਮਿਲਦਾ ਸੀ ਪਰ ਅੱਜ ਹਾਲਾਤ ਬਦਲ ਗਏ ਹਨ ਵਿਡੰਬਨਾ ਹੈ ਕਿ ਜਦੋਂ ਬੱਚੇ ਨੂੰ ਦਾਦਾ-ਦਾਦੀ ਦੀ ਗੋਦੀ ਦੀ ਲੋੜ ਹੁੰਦੀ ਹੈ, ਉਦੋਂ ਉਹ ਸ਼ਹਿਰ ਦੇ ਕਿਸੇ ‘ਕਿਡਸ ਪਲੇ ਸਕੂਲ’ ਵਿਚ ਰੋ ਰਹੇ ਹੁੰਦੇ ਹਨ ਬੱਚੇ ਕੁਝ ਹੋਰ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਦਾਦੀ-ਨਾਨੀ ਤੋਂ ਕਹਾਣੀਆਂ ਸੁਣਨ ਦੇ ਮੌਕੇ ਦੇਣ ਦੀ ਬਜਾਏ ਉਨ੍ਹਾਂ ਦੇ ਹੱਥਾਂ ‘ਚ ਮਾਪਿਆਂ ਦੁਆਰਾ ਵੀਡੀਓ ਗੇਮ, ਮੋਬਾਇਲ ਫੋਨ ਆਦਿ ਫੜ੍ਹਾ ਦਿੱਤੇ ਜਾਂਦੇ ਹਨ ਨਵੀਂ ਪੀੜ੍ਹੀ ਦਾ ਪਰੰਪਰਾ, ਸੰਸਕਾਰ ਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਦੂਰ ਹੋਣ ਦਾ ਇੱਕ ਵੱਡਾ ਕਾਰਨ ਬਜ਼ੁਰਗਾਂ ਦੀ ਅਣਦੇਖੀ ਹੈ।
ਕਾਨੂੰਨ ਦੀ ਲੋੜ ਕਿਉਂ:
ਭਾਰਤ ਵਿਚ ਬਜ਼ੁਰਗਾਂ ਦੀ ਸੇਵਾ ਅਤੇ ਉਨ੍ਹਾਂ ਦੀ ਰੱਖਿਆ ਲਈ ਕਈ ਕਾਨੂੰਨ ਅਤੇ ਨਿਯਮ ਬਣਾਏ ਗਏ ਹਨ ਕੇਂਦਰ ਸਰਕਾਰ ਨੇ ਭਾਰਤ ਵਿਚ ਸੀਨੀਅਰ ਸਿਟੀਜ਼ਨ ਦੀ ਅਰੋਗਤਾ ਅਤੇ ਕਲਿਆਣ ਨੂੰ ਉਤਸ਼ਾਹ ਦੇਣ ਲਈ ਸਾਲ 1999 ਵਿਚ ਬਜ਼ੁਰਗਾਂ ਲਈ ਰਾਸ਼ਟਰੀ ਨੀਤੀ ਤਿਆਰ ਕੀਤੀ ਹੈ ਇਸ ਨੀਤੀ ਦਾ ਮਕਸਦ ਵਿਅਕਤੀਆਂ ਨੂੰ ਖੁਦ ਲਈ ਅਤੇ ਉਨ੍ਹਾਂ ਦੇ ਪਤੀ ਜਾਂ ਪਤਨੀ ਦੇ ਬੁਢਾਪੇ ਲਈ ਵਿਵਸਥਾ ਕਰਨ ਲਈ ਉਤਸ਼ਾਹਿਤ ਕਰਨਾ ਹੈ ਇਸ ਨਾਲ ਪਰਿਵਾਰਾਂ ਨੂੰ ਆਪਣੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀ ਦੇਖਭਾਲ ਕਰਨ ਲਈ ਉਤਸ਼ਾਹਿਤ ਕਰਨ ਦਾ ਵੀ ਯਤਨ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ, 2007 ‘ਚ ‘ਮਾਤਾ ਪਿਤਾ ਅਤੇ ਬਜ਼ੁਰਗ ਭਰਨ-ਪੋਸ਼ਣ ਬਿੱਲ’ ਸੰਸਦ ‘ਚ ਪੇਸ਼ ਕੀਤਾ ਗਿਆ ਹੈ ਇਸ ‘ਚ ਮਾਤਾ-ਪਿਤਾ ਦਾ ਪਾਲਣ ਪੋਸ਼ਣ, ਬਿਰਧ ਆਸ਼ਰਮਾਂ ਦੀ ਸਥਾਪਨਾ, ਮੈਡੀਕਲ ਸੁਵਿਧਾ ਦੀ ਵਿਵਸਥਾ ਅਤੇ ਬਜ਼ੁਰਗਾਂ ਦੇ ਜੀਵਨ ਅਤੇ ਸੰਪੱਤੀ ਦੀ ਸੁਰੱਖਿਆ ਦੀ ਤਜਵੀਜ਼ ਕੀਤੀ ਗਈ ਹੈ ਸਾਡਾ ਸਮਾਜ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ, ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਹੈ ਕਿ ਨੈਤਿਕ ਜਿੰਮੇਵਾਰੀ ਸਮਝਣ ਦੀ ਬਜਾਇ ਬਜ਼ੁਰਗ ਮਾਤਾ-ਪਿਤਾ ਦੀ ਸੁਰੱਖਿਆ ਲਈ ਸਾਨੂੰ ਕਾਨੂੰਨ ਬਣਾਉਣੇ ਪੈ ਰਹੇ ਹਨ ਘਰ ਦੇ ਬਜ਼ੁਰਗਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਿਰਫ਼ ਸਰਕਾਰੀ ਸੰਪੱਤੀ ਮੰਨ ਕੇ ਆਪਣੇ ਫਰਜ਼ਾਂ ਤੋਂ ਮੂੰਹ ਮੋੜਨਾ ਗਲਤ ਹੈ।
ਸਮਝਣੀ ਹੋਵੇਗੀ ਜ਼ਿੰਮੇਵਾਰੀ:
ਬਜ਼ੁਰਗ ਅਵਸਥਾ, ਮਨੁੱਖੀ ਜੀਵਨ ਦੀ ਸੰਵੇਦਨਸ਼ੀਲ ਅਵਸਥਾ ਹੈ ਬਜ਼ੁਰਗ, ਪਿਆਰ ਅਤੇ ਸਨਮਾਨ ਦੇ ਮੁਥਾਜ ਹੁੰਦੇ ਹਨ ਬਜ਼ੁਰਗਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਪਰਿਵਾਰ ਦਾ ਫਰਜ਼ ਹੈ ਆਖ਼ਰ ਅਸੀਂ ਵੀ ਕਦੇ ਉਮਰ ਦੀ ਉਸ ਦਹਿਲੀਜ਼ ‘ਤੇ ਕਦਮ ਰੱਖਣਾ ਹੈ, ਲਿਹਾਜ਼ਾ ਇਸ ਦਰਦ ਨੂੰ ਸਾਨੂੰ ਸਮਝਣਾ ਹੋਵੇਗਾ ਬਜ਼ੁਰਗਾਂ ਨੂੰ ਸਮੇਂ ਸਿਰ ਭੋਜਨ, ਦਵਾਈ, ਪਖਾਨੇ ਦੀਆਂ ਸੁਵਿਧਾਵਾਂ ਅਤੇ ਕੁਝ ਪਲ ਘਰ ਦੇ ਜੀਆਂ ਨਾਲ ਉਨ੍ਹਾਂ ਨੂੰ ਸਮਾਂ ਗੁਜ਼ਾਰਨ ਨੂੰ ਮਿਲੇ, ਤਾਂ ਪਿਆਰ ਅਤੇ ਸਨਮਾਨ ਦੇ ਭੁੱਖੇ ਬਜ਼ੁਰਗਾਂ ਦੇ ਦਰਦ ਨੂੰ ਯਕੀਨਨ ਘੱਟ ਕੀਤਾ ਜਾ ਸਕਦਾ ਹੈ ਵਧਦੀ ਉਮਰ ਦੇ ਨਾਲ, ਜਦੋਂ ਤਮਾਮ ਤਰ੍ਹਾਂ ਦੇ ਰੋਗਾਂ ਨਾਲ ਸਰੀਰ ਕਮਜ਼ੋਰ ਹੋਣ ਲੱਗਦਾ ਹੈ ਅਤੇ ਸਰੀਰਕ ਅਤੇ ਮਾਨਸਿਕ ਥਕਾਵਝ ਜੀਵਨਸ਼ੈਲੀ ‘ਤੇ ਹਾਵੀ ਹੋ ਜਾਂਦੀ ਹੈ, ਉਦੋਂ ਵਾਰਸਾਂ ਦਾ ਉਨ੍ਹਾਂ ਪ੍ਰਤੀ ਅਸਹਿਯੋਗ ਅਤੇ ਅਨਾਦਰ ਦੀ ਭਾਵਨਾ ਕਿੰਨੀ ਸਹੀ ਹੈ! ਇਹ ਸੋਚਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਰੇ ਧਰਮਾਂ ਦਾ ਦਿਲੋਂ ਆਦਰ ਕਰੋ, ਭਲਾ ਮੰਗੋ: ਪੂਜਨੀਕ ਗੁਰੂ ਜੀ
ਸਾਰੇ ਧਰਮਾਂ ਦਾ ਦਿਲੋਂ ਆਦਰ ਕਰੋ, ਭਲਾ ਮੰਗੋ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਮਾਲਕ ਦੀ ਔਲਾਦ ਹਨ ਅਤੇ ਜੋ ਮਾਲਕ ਦੀ ਔਲਾਦ ਹੁੰਦੀ ਹੈ ਉਹ ਫ਼ਕੀਰ ਦੀ ਔਲਾਦ ਹੁੰਦੀ ਹੈ ਮਾਲਕ ਅੱਗੇ ਦੁਆ ਹੈ ਕਿ ਹਰ ਚੰਗੇ, ਨੇਕ ਕਰਮ ‘ਚ ਤੁਸੀਂ ਤਰੱਕੀ ਕਰੋ ਸਾਡਾ ਕੰਮ ਸਮਾਜ ‘ਚੋਂ ਬੁਰਾਈਆਂ ਕੱਢਣਾ ਹੈ ਅਤੇ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਨਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨਾਲ ਜੋ ਪਿਆਰ ਕਰਦੇ ਹਨ ,ਅਜਿਹੇ ਪ੍ਰੇਮੀ ਕਾਲ ਦਾ ਮੂੰਹ ਮੋੜ ਕੇ ਰੱਖ ਦਿੰਦੇ ਹਨ ਸੂਫ਼ੀ ਸੰਤਾਂ ਨੇ ਨੈਗੇਟਿਵ ਪਾਵਰ ਨੂੰ ਕਾਲ ਕਿਹਾ ਹੈ ਅਤੇ ਪਾਜਟਿਵ ਪਾਵਰ ਹੈ ਅੱਲ੍ਹਾ, ਵਾਹਿਗੁਰੂ, ਰਾਮ, ਉਹ ਸੁਪਰੀਮ ਪਾਵਰ, ਨੂਰੇ-ਜੱਲਾਲ ਇਨਸਾਨ ਦੇ ਦਿਮਾਗ ‘ਚ ਜੋ ਬੁਰੇ ਵਿਚਾਰ ਦਿੰਦਾ ਹੈ ਉਹ ਕਾਲ ਹੈ ਚਲਦੇ-ਚਲਦੇ ਇਨਸਾਨ ਬਦਲ ਜਾਂਦਾ ਹੈ, ਕੁਝ ਦੇਖਿਆ, ਉਸ ਬਾਰੇ ਬੁਰਾ ਸੋਚਣਾ, ਅੱਲ੍ਹਾ, ਵਾਹਿਗੁਰੂ ਤੋਂ ਦੂਰ ਕਰਨਾ ਕਾਲ ਦਾ ਕੰਮ ਹੈ ਇਨਸਾਨ ਜਦੋਂ ਕਾਲ ਦੇ ਹੱਥੇ ਚੜ੍ਹਦਾ ਹੈ ਤਾਂ ਸਤਿਗੁਰੂ-ਮੌਲਾ ਦੇ ਕੀਤੇ ਪਰਉਪਕਾਰਾਂ ਨੂੰ ਪਲ ‘ਚ ਭੁਲਾ ਦਿੰਦਾ ਹੈ ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਕਿ ਜੋ ਜ਼ਿੰਦਗੀ ਦਿੰਦਾ ਹੈ ਉਹ ਜ਼ਿੰਦਗੀ ਲੈ ਵੀ ਸਕਦਾ ਹੈ
ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਉਹ ਪ੍ਰੇਮੀ ਹਾਂ ਜਿਨ੍ਹਾਂ ਦਾ ਇੱਕ ਹੀ ਮਕਸਦ ਹੈ ਕਿ ਇਸ ਧਰਤੀ ‘ਤੇ ਕੋਈ ਦੁਖੀ ਨਾ ਰਹੇ, ਕੋਈ ਬੁਰਾਈ ਨਾ ਰਹੇ, ਹਰ ਕੋਈ ਆਪਣੇ-ਆਪਣੇ ਧਰਮ ਨੂੰ ਮੰਨੇ ਤੇ ਸਤਿਗੁਰੂ ਮੌਲ਼ਾ ਦੀਆਂ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰੇ ਜੋ ਸਾਡੇ ਧਰਮਾਂ ‘ਚ ਲਿਖੀਆਂ ਹਨ ਇਸ ਰਾਹ ‘ਤੇ ਚੱਲਣ ਵਾਲਿਆਂ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਕਿਹਾ ਜਾਂਦਾ ਹੈ ਸਰਵ ਧਰਮ ਨੂੰ ਮੰਨਣ ਵਾਲੇ ਨੂੰ ਮਾਲਕ ਦਾ ਪਿਆਰਾ ਕਿਹਾ ਜਾਂਦਾ ਹੈ ਕਦੇ ਕਿਸੇ ਦੀ ਨਿੰਦਿਆ ਨਾ ਕਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਾਰਿਆਂ ਦਾ ਭਲਾ ਮੰਗੋ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੋ ਬਚਨਾਂ ‘ਤੇ ਪੱਕੇ ਰਹਿੰਦੇ ਹਨ, ਸਤਿਗੁਰੂ ਮੌਲਾ ਉਨ੍ਹਾਂ ਨੂੰ ਕੋਈ ਕਮੀ ਨਹੀਂ ਛੱਡਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸੇ ਵੀ ਗੈਰ ਕਾਨੂੰਨੀ ਢੰਗ ਤਰੀਕੇ ‘ਚ ਸਾਡਾ ਕੋਈ ਵਿਸ਼ਵਾਸ ਨਹੀਂ : ਡੇਰਾ ਸੱਚਾ ਸੌਦਾ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕਾਰਜਾਂ ਲਈ ਵਿਸ਼ਵ ਪ੍ਰਸਿੱਧ ਸੰਸਥਾ ਹੈ, ਜਿਸ ਨੂੰ ਹਰ ਰੋਜ਼ ਸਾਜਿਸ਼ਕਾਰੀਆਂ ਵੱਲੋਂ ਮਨਘੜਤ ਸ਼ਿਕਾਇਤਾਂ ਕਰਕੇ ਝੂਠੇ ਮਾਮਲੇ ਬਣਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਹੀ ਇੱਕ ਮਾਮਲੇ ‘ਚ ਬੀਤੇ ਦਿਨੀਂ ਟੋਹਾਣਾ ਦੇ ਹੰਸਰਾਜ ਨੇ ਸਾਜਿਸ਼ਕਰਤਾਵਾਂ ਦੇ ਨਾਲ ਮਿਲ ਕੇ ਲਾਲਚ ਤੇ ਪ੍ਰਲੋਭਨ ਰਾਹੀਂ  ਇੱਕ ਡੇਰਾ ਸ਼ਰਧਾਲੂ ਰਾਜ ਕੁਮਾਰ ‘ਤੇ ਪੂਜਨੀਕ ਗੁਰੂ ਜੀ ਖਿਲਾਫ਼ ਚੱਲ ਰਹੇ ਕਥਿੱਤ ਨਿਪੁੰਸਕਤਾ ਮਾਮਲੇ ‘ਚ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਦਬਾਅ ਬਣਾਉਣ ਸਬੰਧੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ, ਇਹ ਇਕਦਮ ਨਵੀਂ ਸਾਜਿਸ਼ ਹੈ ਉਕਤ ਬਿਆਨ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਾਰੀ ਇੱਕ ਪ੍ਰੈੱਸ ਨੋਟ ‘ਚ ਦਿੱਤਾ ਗਿਆ।
ਡੇਰੇ ਵੱਲੋਂ ਇਸ ਮਾਮਲੇ ‘ਚ ਸਪੱਸ਼ਟ ਕਰਦਿਆਂ ਕਿਹਾ ਗਿਆ ਕਿ ਅਸੀਂ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਾਂ ਤੇ ਕਿਸੇ ਵੀ ਗੈਰ ਕਾਨੂੰਨੀ ਢੰਗ ਤਰੀਕਿਆਂ ‘ਚ ਸਾਡਾ ਵਿਸ਼ਵਾਸ ਨਹੀਂ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ (25 ਅਗਸਤ 2017) ਇੱਕ ਸਾਲ ਤੋਂ ਵੱਧ ਸਮੇਂ ਤੋਂ ਪੂਜਨੀਕ ਗੁਰੂ ਜੀ ਰੋਹਤਕ ਜੇਲ੍ਹ ‘ਚ ਹਨ, ਜਿੱਥੇ ਜੇਲ੍ਹ ਪ੍ਰਸ਼ਾਸਨ ਦੀ ਇਜ਼ਾਜਤ ਤੋਂ ਬਿਨਾ ਕਿਸੇ ਵੀ ਰੂਪ ‘ਚ ਪੂਜਨੀਕ ਗੁਰੂ ਜੀ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ।
ਇਹ ਇਕਦਮ ਅਸੰਭਵ ਹੈ ਕਿ ਉਨ੍ਹਾਂ ਵੱਲੋਂ ਹੰਸ ਰਾਜ ਨੂੰ ਸੀਬੀਆਈ ਅਦਾਲਤ ਤੋਂ ਕੇਸ ਵਾਪਸ ਲੈਣ ਲਈ ਦਬਾਅ ਜਾਂ ਲਾਲਚ ਦਿੱਤਾ ਜਾ ਸਕੇ ਇਹ ਸਭ ਗੱਲਾਂ ਝੂਠੀਆਂ ਤੇ ਇੱਕ ਸਾਜਿਸ਼ ਘੜੀ ਜਾ ਰਹੀ ਹੈ ਤਾਂ ਕਿ ਪੂਜਨੀਕ ਗੁਰੂ ਜੀ ਖਿਲਾਫ਼ ਚੱਲ ਰਹੇ ਮਾਮਲਿਆਂ ‘ਚ ਉਨ੍ਹਾਂ ਦਾ ਪੱਖ ਕਮਜ਼ੋਰ ਹੋ ਜਾਵੇ। ਅਸੀਂ ਹੰਸਰਾਜ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦੇ ਹਾਂ ਤੇ ਇਸ ਗੱਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਸ ‘ਤੇ ਕੇਸ ਵਾਪਸ ਲੈਣ ਜਾਂ ਡੇਰਾ ਦੇ ਪੱਖ ‘ਚ ਗਵਾਹੀ ਦੇਣ ਦਾ ਕੋਈ ਯਤਨ ਕੀਤਾ ਗਿਆ ਹੈ। ਅੰਤ ‘ਚ ਡੇਰਾ ਕਮੇਟੀ ਨੇ ਸਪੱਸ਼ਟ ਕੀਤਾ ਕਿ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਆਪਣੀ ਬੇਗੁਨਾਹੀ ਮਾਣਯੋਗ ਅਦਾਲਤ ‘ਚ ਸਾਬਤ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਲਾਕ ਰਾਜਪੁਰਾ ਵੱਲੋਂ ਇੱਕ ਹੋਰ ਸ਼ੁਰੂਆਤ : ਫੌਜੀ ਨੂੰ ਕੀਤਾ ਸਨਮਾਨਿਤ | Military
ਰਾਜਪੁਰਾ (ਜਤਿੰਦਰ ਲੱਕੀ)। ਡੇਰਾ ਸੱਚਾ ਸੌਦਾ ਦੇ ਬਲਾਕ ਰਾਜਪੁਰਾ ਵੱਲੋਂ ਆਪਣੇ ਸਤਿਗੁਰੂ ਦੀ ਰਹਿਮਤ ਤੇ ਸਿੱਖਿਆ ‘ਤੇ ਚੱਲਦਿਆਂ ਦੇਸ਼ ਦੀ ਅਜ਼ਾਦੀ ਦੇ ਸਮੇਂ ਲੜਾਈ ਲੜਨ ਵਾਲੇ ਸੇਵਾਮੁਕਤ ਫੌਜੀ (Military) ਸਰਦਾਰ ਧਰਮ ਸਿੰਘ (ਪੰਜਾਬ ਰੈਜੀਮੈਂਟ) ਪਿੰਡ ਅਕਬਰਪੁਰ ਨੂੰ ਬਲਾਕ ਜਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਜਦੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਫੌਜੀ ਦੀਆਂ ਅੱਖਾਂ ‘ਚੋਂ ਹੰਝੂ ਛਲਕ ਪਏ। ਫੌਜੀ ਧਰਮ ਸਿੰਘ ਦਾ ਕਹਿਣਾ ਸੀ ਕਿ ਧੰਨ ਹੈ ਅਜਿਹਾ ਸਤਿਗੁਰੂ ਤੇ ਉਨ੍ਹਾਂ ਨੂੰ ਮੰਨਣ ਵਾਲੇ ਜੋ ਅੱਜ ਵੀ ਅਜ਼ਾਦੀ ਦੇ ਘੁਲਾਟੀਆਂ ਬਾਰੇ ਅਜਿਹੀ ਸੋਚ ਰੱਖਦੇ ਹਨ। (Military)
ਇਸ ਸਬੰਧੀ ਬਲਾਕ ਕਮੇਟੀ ਜਿੰਮੇਵਾਰ ਰਾਜੇਸ਼ ਇੰਸਾਂ ਨੇ ਦੱਸਿਆ ਕਿ ਸਾਡਾ ਫਰਜ ਹੈ ਸਤਿਗੁਰੂ ਦੀਆਂ ਸਿੱਖਿਆਵਾਂ ਦਾ ਪ੍ਰਚਾਰ, ਪ੍ਰਸਾਰ ਤੇ ਉਨ੍ਹਾਂ ਵੱਲੋਂ ਚਲਾਏ ਗਏ ਮਨੁੱਖਤਾ ਭਲਾਈ ਦੇ ਕਾਰਜ ਪੱਤਰਕਾਰ ਸਮਾਜ, ਅਧਿਕਾਰੀਗਣ ਤੇ ਦੇਸ਼ ਦੀ ਅਜ਼ਾਦੀ ਲਈ ਲੜਨ ਵਾਲੇ ਫੌਜੀਆਂ ਨੂੰ ਸਨਮਾਨਿਤ ਕਰਨਾ ਤਾਂ ਕਿ ਉਹ ਸੇਵਾਮੁਕਤ ਹੋਣ ਤੋਂ ਬਾਅਦ ਆਪਣੇ-ਆਪ ਨੂੰ ਸਮਾਜ ਵੱਲੋਂ ਵੱਖ ਨਾ ਸਮਝਣ।ਇਸ ਮੌਕੇ ਫੌਜੀ ਧਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇਸ਼ ਦੀ ਅਜ਼ਾਦੀ ਲਈ 3 ਲੜਾਈਆਂ ਲੜੀਆਂ। (Military)
ਸੰਨ 1962 ਵਿੱਚ ਚੀਨ ਨਾਲ ਤੇ 1965, 1971 ਪਾਕਿਸਤਾਨ ਨਾਲ ਤੇ ਤਿੰਨਾਂ ਵਿੱਚ ਹੀ ਪੰਜਾਬ ਰੈਜੀਮੈਂਟ ਨੇ ਜਿੱਤ ਹਾਸਲ ਕੀਤੀ ਤੇ ਪੰਜਾਬ ਰੈਜੀਮੈਂਟ ਦੇ ਅਧਿਕਾਰੀਗਣ ਨੇ ਉਨ੍ਹਾਂ ਨੂੰ ਸੂਰਬੀਰ ਦੇ ਨਾਂਅ ਨਾਲ ਬੁਲਾਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਫੌਜੀ ਧਰਮ ਸਿੰਘ ਆਪਣੇ ਆਪ ‘ਤੇ ਫਖਰ ਮਹਿਸੂਸ ਕਰ ਰਹੇ ਸਨ ਇਸ ਮੌਕੇ ਮੰਗਲ ਇੰਸਾਂ, ਪੁਰਸ਼ੋਤਮ ਇੰਸਾਂ,  ਬਹਾਦੁਰ ਇੰਸਾਂ, ਅਵਤਾਰ ਇੰਸਾਂ  ਦੇ ਨਾਲ ਹੋਰ ਵੀ ਸੇਵਾਦਾਰ ਆਦਿ ਮੌਜੂਦ ਸਨ। (Military)