Retirement - Sach Kahoon Punjabi
Farewell Ceremony: ਪ੍ਰਦੀਪ ਦਿਓੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਸੇਵਾ ਮੁਕਤੀ ’ਤੇ ਕੀਤਾ ਸਨਮਾਨਿਤ
ਸ਼੍ਰੀ ਦਿਓੜਾ ਨੇ ਦਫ਼ਤਰ ਨੂੰ 11 ਹਜ਼ਾਰ, ਸਰਕਾਰੀ ਸੀ.ਸੈ.ਸਕੂਲ ਅਤੇ ਮਿਡਲ ਸਕੂਲ ਪੱਕਾ ਨੂੰ 5100-5100 ਰੁਪਏ ਦੀ ਸਹਾਇਤਾ ਦਿੱਤੀ
Farewell Ceremony: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਿੱਖਿਆ ਵਿਭਾਗ ’ਚ ਬਤੌਰ ਲੈਕਚਰਾਰ ਆਪਣੀ ਸੇਵਾ ਸ਼ੁਰੂ ਕਰਕੇ, ਵੱਖ-ਵੱਖ ਸਕੂਲਾਂ ’ਚ ਪ੍ਰਿੰਸੀਪਲ, ਡਾਈਟ ਫ਼ਿਰੋਜ਼ਪੁਰ ਵਿਖੇ ਪ੍ਰਿੰਸੀਪਲ, ਮੰਡਲ ਸਿੱਖਿਆ ਟੀਮ ਦੇ ਇੰਚਾਰਜ਼, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਜੋਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਣ ਵਾਲੇ ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਜੋਂ ਵਿਭਾਗ ’ਚ ਨਿਭਾਈਆਂ ਮਿਸਾਲੀ ਸੇਵਾਵਾਂ ਨੂੰ ਵੇਖਦੇ ਹੋਏ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਬਿਲਕੁਲ ਸਾਦਾ ਸਮਾਗਮ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕੀਤਾ ਗਿਆ।
ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਉਨ੍ਹਾਂ ਦੀ ਸੁਪਤਨੀ ਮੈਥ ਮਿਸਟ੍ਰੈਸ ਸੀਮਾ ਦਿਓੜਾ, ਭਰਾ ਸੰਦੀਪ ਦਿਓੜਾ ਲੇਖਾਕਾਰ ਪੁੱਡਾ ਫ਼ਿਰੋਜ਼ਪੁਰ, ਭਰਜਾਈ ਲੈਕਚਰਾਰ ਸੁਮਨ ਦਿਓੜਾ ਅਤੇ ਐਸ.ਐਸ.ਮਾਸਟਰ ਨਵਦੀਪ ਕੱਕੜ ਕੋਟਕਪੂਰਾ ਸ਼ਾਮਲ ਹੋਏ।
ਇਸ ਮੌਕੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੇ ਸਮੂਹ ਅਧਿਕਾਰੀਆਂ-ਕਰਮਚਾਰੀਆਂ ਨੇ ਮਿਲ ਕੇ ਹੜ੍ਹ ਪੀੜਤ ਭੈਣ-ਭਰਾਵਾਂ ਦੀ ਚੜ੍ਹਦੀਕਲਾ ਵਾਸਤੇ ਪ੍ਰਥਾਨਾ ਕੀਤੀ। ਫ਼ਿਰ ਸ਼੍ਰੀਮਤੀ ਕੇਵਲ ਕੌਰ ਜ਼ਿਲਾ ਖੇਡ ਕੋਆਰਡੀਨੇਟਰ, ਸਿੱਖਿਆ ਵਿਭਾਗ ਨੇ ਸਭ ਨੂੰ ਜੀ ਆਇਆਂ। ਇਸ ਮੌਕੇ ਸੁਪਰਡੈਂਟ ਪਰਮਜੀਤ ਸਿੰਘ ਬਰਾੜ ਨੇ ਸ਼੍ਰੀ ਪ੍ਰਦੀਪ ਦਿਓੜਾ ਨਾਲ ਬਤੀਤ ਕੀਤੇ ਪਲਾਂ ਨੂੰ ਸਾਂਝਾ ਕਰਦਿਆਂ ਕਿਹਾ ਉਨ੍ਹਾਂ ਹਮੇਸ਼ਾ ਖੁਸ਼ ਰਹਿੰਦਿਆਂ ਵਿਭਾਗ ਸੇਵਾ ਦੀ ਤਨਦੇਹੀ ਨਾਲ ਕੀਤੀ ਹੈ। ਫ਼ਿਰ ਪੰਜਾਬ ਮਨਿਸਟੀਰੀਅਲ ਸਟਾਫ਼ ਪੰਜਾਬ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਕਿਹਾ ਉਨ੍ਹਾਂ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਿਖੇ ਸ਼੍ਰੀ ਦਿਓੜਾ ਨਾਲ ਕੰਮ ਕਰਨ ਦਾ ਕਾਫ਼ੀ ਸਮਾਂ ਮਿਲਿਆ ਹੈ। ਇਸ ਅਰਸੇ ਦੌਰਾਨ ਉਨ੍ਹਾਂ ਵੇਖਦਿਆਂ ਕਿ ਸ਼੍ਰੀ ਦਿਓੜਾ ਨੇ ਕੁਸ਼ਲ ਪ੍ਰਬੰਧਕ ਵਜੋਂ ਵਿਭਾਗ ਦੀ ਸੇਵਾ ਬਹੁਤ ਸੁਹਿਦਰਤਾ ਨਾਲ ਕੀਤੀ ਅਤੇ ਆਪਣੇ ਸਾਥੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਹਮੇਸ਼ਾ ਸਤਿਕਾਰ ਪ੍ਰਾਪਤ ਕੀਤਾ ਹੈ। ਇਸ ਸਮੇਂ ਲੇਖਕਾਰ ਪ੍ਰਵੀਨ ਰਾਣੀ ਨੇ ਸਨਮਾਨ ਪੱਤਰ ਪੜ੍ਹਿਆ।
ਪ੍ਰਦੀਪ ਦਿਓੜਾ ਨੇ ਸਿੱਖਿਆ ਵਿਭਾਗ ’ਚ ਪੂਰੀ ਈਮਨਦਾਰੀ ਨਾਲ ਆਪਣੇ ਫ਼ਰਜ਼ ਨਿਭਾਏ
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਨੇ ਕਿਹਾ ਪ੍ਰਦੀਪ ਦਿਓੜਾ ਨੇ ਸਿੱਖਿਆ ਵਿਭਾਗ ’ਚ ਪੂਰੀ ਈਮਨਦਾਰੀ ਨਾਲ ਆਪਣੇ ਫ਼ਰਜ਼ਾਂ ਦੀ ਅਦਾਇਗੀ ਜਿਸ ਢੰਗ ਨਾਲ ਕੀਤੀ ਹੈ। ਉਸ ਤੋਂ ਸਾਨੂੰ ਸਭ ਨੂੰ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਕੀਤੇ ਕਾਰਜਾਂ ਬਦਲੇ ਬਿਨ੍ਹਾਂ ਅਪਲਾਈ ਕਰਨ ਦੇ ਸਟੇਟ ਐਵਾਰਡ ਦੇ ਕੇ ਸਨਮਾਨਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਜ਼ਿਲਾ ਪ੍ਰਸਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਮੇਂ-ਸਮੇਂ ਤੇ ਉਨ੍ਹਾਂ ਦੀ ਸੇਵਾਵਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਹੈ।
ਇਸ ਮੌਕੇ ਲੋਕ ਗਾਇਕ/ਸੰਗੀਤਕਾਰ ਕੁਲਵਿੰਦਰ ਕੰਵਲ ਨੇ ਸਾਹਿਤਕ ਗੀਤਾਂ ਨਾਲ ਸਭ ਨੂੰ ਮੰਤਰ-ਮੁਗਧ ਕੀਤਾ। ਸੀਨੀਅਰ ਸਹਾਇਕ ਦੀਪਕ ਮੁਖੀਜਾ ਨੇ ਇੱਕ ਕਵਿਤਾ ਰਾਹੀਂ ਸ਼੍ਰੀ ਪ੍ਰਦੀਪ ਦਿਓੜਾ ਦੀ ਸ਼ਖ਼ਸ਼ੀਅਤ ਨੂੰ ਬਿਆਨ ਕੀਤਾ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਹਮੇਸ਼ਾ ਵਿਭਾਗੀ ਜ਼ਿੰਮੇਵਾਰੀਆਂ ਸਮੇਂ ਸਿਰ ਨਿਭਾਉਣ ਵਾਸਤੇ ਕੋਸ਼ਿਸ਼ ਕੀਤੀ ਹੈ। ਇਸ ਲਈ ਸਮੁੱਚੇ ਸਿੱਖਿਆ ਵਿਭਾਗ ਵੱਲੋਂ ਮਿਲੇ ਸਹਿਯੋਗ ਕਾਰਨ ਹੀ ਉਹ ਸਫ਼ਲਤਾ ਨਾਲ ਹਰ ਕਾਰਜ ਨਿਰਧਾਰਿਤ ਸਮੇਂ ਸਿਰ ਕਰਨ ’ਚ ਕਾਮਯਾਬ ਹੋਏ ਹਨ।
ਇਹ ਵੀ ਪੜ੍ਹੋ: Punjab School Competition: ਜ਼ਿਲ੍ਹਾ ਪੱਧਰੀ ਰੈਡ ਰੀਬਨ ਕੁਇਜ਼ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ…
ਇਸ ਮੌਕੇ ਸ਼੍ਰੀ ਦਿਓੜਾ ਨੇ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਲਈ 11,000, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਅਤੇ ਸਰਕਾਰੀ ਮਿਡਲ ਸਕੂਲ ਪੱਕਾ ਲਈ 5100-5100 ਰੁਪਏ ਅਤੇ ਦਫ਼ਤਰ ਦੇ ਸਮੂਹ ਸੇਵਾਦਾਰਾਂ ਨੂੰ ਤੋਹਫ਼ੇ ਦੇ ਭੇਂਟ ਕੀਤੇ। ਇਸ ਮੌਕੇ ਸਮੂਹ ਸਟਾਫ਼ ਨੇ ਮਿਲਕੇ ਸ਼੍ਰੀ ਪ੍ਰਦੀਪ ਦਿਓੜਾ ਅਤੇ ਉਨ੍ਹਾਂ ਦੇ ਪ੍ਰੀਵਾਰਿਕ ਮੈਂਬਰਾਂ ਨੂੰ ਯਾਦਗਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ।
ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਰੂਪ ਸਿੰਘ ਜੂਨੀਅਰ ਸਹਾਇਕ, ਦਲਵਿੰਦਰ ਸਿੰਘ ਬਰਾੜ ਡਾਟਾ ਐਂਟਰੀ ਆਪ੍ਰੇਟਰ, ਪ੍ਰਵੀਨ ਰਾਣੀ ਲੇਖਾਕਾਰ, ਅਮਰੀਕ ਸਿੰਘ ਸੰਧੂ ਨੇ ਵੱਡਮੁੱਲਾ ਯੋਗਦਾਨ ਦਿੱਤਾ। ਇਸ ਮੌਕੇ ਲੀਗਲ ਐਡਵਾਈਜ਼ਰ ਕਰਨ ਗੋਇਲ, ਸਲਵਿੰਦਰ ਸਿੰਘ ਸਟੈਨੋ, ਰੂਪ ਸਿੰਘ ਜੂਨੀਅਰ ਸਹਾਇਕ, ਗੁਰਬਿੰਦਰ ਸਿੰਘ ਗੁੰਮਟੀ ਖੁਰਦ, ਪੰਜਾਬ ਸਿੰਘ, ਪਿੰਟੂ ਕੁਮਾਰ, ਦਿਲਬਾਗ ਸਿੰਘ, ਬਹਾਦਰ ਸਿੰਘ, ਦਲਵਿੰਦਰ ਸਿੰਘ ਬਰਾੜ, ਲੇਖਾਕਾਰ ਪ੍ਰਵੀਨ ਰਾਣੀ, ਰਵਿੰਦਰ ਕੌਰ, ਅਮਨਦੀਪ ਕੌਰ, ਹਰਲੀਨ ਕੌਰ, ਲਖਵੀਰ ਕੌਰ, ਸੁਮਨ ਲਤਾ, ਨੀਲਮ ਸ਼ਰਮਾ, ਵੀਰਪਾਲ ਕੌਰ, ਦਫ਼ਤਰ ਦੇ ਸੇਵਾ ਮੁਲਾਜ਼ਮ ਹਰਪਾਲ ਸਿੰਘ, ਅਮਰੀਕ ਸਿੰਘ ਸੰਧੂ, ਮਨਜੀਤ ਕੌਰ ਮਚਾਕੀ ਕਲਾਂ, ਸਤਿਗੁਰ ਸਿੰਘ ਸਟੈਨੋ, ਦਰਸ਼ਨ ਸਿੰਘ ਫ਼ਿੱਡੇ ਕਲਾਂ ਹਾਜ਼ਰ ਸਨ। Farewell Ceremony
ਕੋਟਕਪੂਰਾ (ਅਜੈ ਮਨਚੰਦਾ) ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਚੋਂ ਪ੍ਰਿੰਸੀਪਲ ਡਾ. ਸੁਰਜੀਤ ਸਿੰਘ/DDO ਕੋਟਕਪੂਰਾ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਉਹਨਾਂ ਦੀ ਪਤਨੀ ਬਿੰਦਰ ਕੌਰ, ਬੇਟਾ ਯੋਗੇਸ਼ਵਰ ਸਿੰਘ ਰਿਟਾਇਰਡ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਉਹਨਾਂ ਦੇ ਦੋਸਤ ਸ. ਹਰਪਾਲ ਸਿੰਘ ਮੱਤਾ, ਸ. ਅਵਤਾਰ ਸਿੰਘ ਮੱਤਾ ਕੈ. ਡਾ ਸ. ਕੁਲਦੀਪ ਸਿੰਘ ਸੋਢੀ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। (Retirement)
ਇਸ ਪਾਰਟੀ ਦਾ ਅਗਾਜ਼ ਕੇਕ ਕੱਟ ਕੇ ਕੀਤਾ ਗਿਆ। ਪ੍ਰੋ. ਪੂਨਮ ਅਰੋੜਾ ਦੁਆਰਾ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ “ਜੀ ਆਇਆ” ਆਖਿਆ ਗਿਆ ਅਤੇ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਦੀ ਰਿਟਾਇਰਮੈਂਟ ਦੀ ਵਧਾਈ ਦਿੰਦਿਆ ਉਹਨਾਂ ਦੇ ਚੰਗੇ ਭਵਿੱਖ ਲਈ ਕਾਮਨਾ ਕਰਦੇ ਹੋਏ ਪ੍ਰੋਗਰਾਮ ਦਾ ਅਗਾਜ਼ ਕੀਤਾ। ਇਸ ਮੌਕੇ ਤੇ ਪ੍ਰੋ. ਸਤਨਾਮ ਸਿੰਘ ਦੁਆਰਾ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਨਾਲ ਵਿਦਿਆਰਥੀ ਜੀਵਨ ਵਿੱਚ ਬਿਤੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ।
ਸ਼ੁੱਭਕਾਮਨਾਵਾਂ ਦਿੱਤੀਆਂ
ਇਸ ਮੌਕੇ ਤੇ ਪ੍ਰੋ. ਨਿਰਮਲ ਕੌਸ਼ਿਕ ਰਿਟਾਇਡ ਪ੍ਰਿੰਸੀਪਲ ਨੇ ਆਪਣੀ 61 ਵੀ ਕਿਤਾਬ ਡਾ. ਸੁਰਜੀਤ ਸਿੰਘ ਜੀ ਤੋ ਰਿਲੀਜ਼ ਕਰਵਾਈ ਗਈ। ਪ੍ਰੋ. ਸੁਖਵੀਰ ਕੌਰ ਨੇ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਦੁਆਰਾ ਕਾਲਜ ਵਿੱਚ ਕਰਾਏ ਗਏ ਕੰਮਾਂ ਬਾਰੇ ਦੱਸਦਿਆਂ ਉਹਨਾਂ ਦ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਰਿਟਾਇਰਡ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਜੀ ਨੇ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਨਾਲ ਵਿਦਿਆਰਥੀ ਜੀਵਨ ਵਿੱਚ ਬਿਤਾਏ ਪਲਾਂ ਨੂੰ ਸਭ ਨਾਲ ਸਾਂਝਾ ਕਰਦਿਆਂ ਉਹਨਾਂ ਨੂੰ ਅਗਲਾ ਜੀਵਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।
ਸ. ਹਰਪਾਲ ਸਿੰਘ ਕਨੇਡਾ ਨੇ ਉਹਨਾਂ ਦੇ ਨਿੱਜੀ ਜੀਵਨ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਮੌਕੇ ਤੇ ਪ੍ਰੋ. ਅੰਮ੍ਰਿਤਪਾਲ ਸਿੰਘ ਤੇ ਸ਼੍ਰੀ ਚਿਮਨ ਲਾਲ ਜੀ ਨੇ ਆਪਣੇ ਗੀਤਾਂ ਰਾਹੀ ਮਹਿਫਲ ਦਾ ਇੱਕ ਨਵਾਂ ਹੀ ਮਹੌਲ ਬਣਾ ਦਿੱਤਾ। ਇਸ ਮੌਕੇ ਤੇ ਪ੍ਰੋ. ਅਨੀਤਾ ਬੇਦੀ ਨੇ ਪ੍ਰਿੰਸੀਪਲ ਸਾਹਿਬ ਦੇ ਸਮੇਂ ਦੇ ਪਾਬੰਧ ਦੇ ਗੁਣ ਬਾਰੇ ਕੁਝ ਨਿੱਜੀ ਅਨੁਭਵਾਂ ਨੂੰ ਸਾਝਾ ਕੀਤਾ। ਪ੍ਰਿੰਸੀਪਲ ਸੁਰਜੀਤ ਸਿੰਘ ਜੀ ਨੇ ਆਪਣੇ ਵਿਦਿਆਰਥੀ ਜੀਵਨ ਤੋ ਲੈ ਕੇ ਪ੍ਰਿੰਸੀਪਲ ਬਨਣ ਤੱਕ ਦੇ ਸਫਰ ਦੌਰਾਨ ਜਿੰਦਗੀ ਵਿੱਚ ਆਏ ਉਤਾਰ–ਚੜਾਅ ਬਾਰੇ ਬੜੀ ਵਿਸਥਾਰਪੂਰਵਕ ਦੱਸਿਆ ਅਤੇ ਪ੍ਰਮਾਤਮਾ ਦੇ ਆਸਰੇ ਲਈ ਸਭ ਨੂੰ ਉਤਸ਼ਾਹਿਤ ਕੀਤਾ। ਅੰਤ ਵਿੱਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਸ਼ਰਮਾਂ ਜੀ ਨੇ ਪ੍ਰਿੰਸੀਪਲ ਸਾਹਿਬ ਵੱਲੋਂ ਕਾਲਜ ਨੂੰ ਦਿੱਤੇ ਸਮੇਂ-ਸਮੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਅਗਲੇ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਕਾਲਜ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸ਼ਾਮਿਲ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਮੁਲਾਜ਼ਮ ਅਤੇ ਜੱਥੇਬੰਦਕ ਆਗੂ ਸਾਥੀ ਨਛੱਤਰ ਸਿੰਘ ਭਾਣਾ ਦਾ ਸੇਵਾ ਮੁਕਤੀ ‘ਤੇ ਕੀਤਾ ਸਨਮਾਨ
ਫਰੀਦਕੋਟ ( ਸੁਭਾਸ਼ ਸ਼ਰਮਾ)। ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪਿਛਲੇ 30 ਸਾਲਾਂ ਤੋਂ ਬਤੌਰ ਬੇਲਦਾਰ ਸੇਵਾ ਨਿਭਾ ਰਹੇ ਸਾਥੀ ਨਛੱਤਰ ਸਿੰਘ ਭਾਣਾ ਦੀ ਮਿਤੀ 31 ਜੁਲਾਈ 2022 ਨੂੰ ਸੇਵਾ ਮੁਕਤੀ ਦੇ ਮੌਕੇ’ ਤੇ ਕਾਲਜ ਦੇ ਕਲਪਨਾ ਚਾਵਲਾ ਹਾਲ ਵਿੱਚ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਦਾਇਗੀ ’ਤੇ ਸਨਮਾਨ ਸਮਾਰੋਹ ਕੀਤਾ ਗਿਆ । ਉਨ੍ਹਾਂ ਆਪਣੇ ਸੰਬੋਧਨ ਵਿੱਚ ਸਾਥੀ ਨਛੱਤਰ ਸਿੰਘ ਭਾਣਾ ਵੱਲੋਂ ਆਪਣੀ ਸਾਰੀ ਸੇਵਾ ਦੌਰਾਨ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੀ ਦਿੱਖ ਸੰਵਾਰਨ ਵਿੱਚ ਨਿਭਾਏ ਗਏ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਪ੍ਰੇਮ ਚਾਵਲਾ , ਪੰਜਾਬ ਪੈਨਸ਼ਨਰ ਯੂਨੀਅਨ ਦੇ ਕੁਲਵੰਤ ਸਿੰਘ ਚਾਨੀ , ਅਸ਼ੋਕ ਕੌਸ਼ਲ , ਪਰਦੀਪ ਸਿੰਘ ਬਰਾੜ , ਗੁਰਚਰਨ ਸਿੰਘ ਮਾਨ , ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲਾ ਫਰੀਦਕੋਟ ਦੇ ਜਨਰਲ ਸਕੱਤਰ ਇਕਬਾਲ ਸਿੰਘ ਰਣ ਸਿੰਘ ਵਾਲਾ , ਕਾਲਜ ਦੇ ਸਟਾਫ਼ ਮੈਂਬਰਜ਼ ਇਕਬਾਲ ਸਿੰਘ ਢੈਪਈ ,ਅਸ਼ਵਨੀ ਮਹਿਤਾ , ਪਰਮਜੀਤ ਸਿੰਘ ਪੰਮਾ , ਦਰਸ਼ਨ ਸਿੰਘ ਕਾਲਾ ਅਤੇ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਸਾਥੀ ਨਛੱਤਰ ਸਿੰਘ ਭਾਣਾ ਵੱਲੋਂ ਕਾਲਜ ਅਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਜੱਥੇਬੰਦਕ ਸੰਘਰਸ਼ਾਂ ਵਿੱਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ । ਸਮਾਗਮ ਦੇ ਅਖੀਰ ਵਿਚ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਸਮੂਹ ਸਟਾਫ ਵੱਲੋਂ , ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ , ਪੰਜਾਬ ਪੈਨਸ਼ਨਰ ਯੂਨੀਅਨ ਅਤੇ ਸਾਥੀ ਨਛੱਤਰ ਸਿੰਘ ਭਾਣਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਭੇਂਟ ਕੀਤੇ ਗਏ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਰਕਾਰ ਵੱਲੋਂ ਸੇਵਾ ਮੁਕਤੀ ਦੀ ਉਮਰ ਹੱਦ 58 ਸਾਲ ਕਰਨ ਦੇ ਫੈਸਲੇ ਦਾ ਸਵਾਗਤ
‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ ਉਮਰ ਹੱਦ ਘਟਾਉਣ ਦਾ ਮੁੱਦਾ
ਵੱਡੀ ਗਿਣਤੀ ਮੁਲਾਜ਼ਮ ਸਰਕਾਰੀ ਵਿਭਾਗਾਂ ‘ਚ ਹੋਣਗੇ ਸੇਵਾ ਮੁਕਤ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਮੰਗ ਦਾ ਮਾਮਲਾ ‘ਸੱਚ ਕਹੂੰ’ ਵੱਲੋਂ ਜੋਰ ਸ਼ੋਰ ਨਾਲ ਚੁੱਕਿਆ ਗਿਆ ਸੀ। ਇਸ ਮੁੱਦੇ ਨੂੰ ਬੂਰ ਪਾਉਂਦਿਆਂ ਪੰਜਾਬ ਸਰਕਾਰ ਵੱਲੋਂ ਆਪਣੇ ਬਜਟ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਕਰ ਦਿੱਤੀ ਗਈ ਹੈ ਅਤੇ ਇਸ ਫੈਸਲੇ ਨੂੰ ਵੱਖ-ਵੱਖ ਜਥੇਬੰਦੀਆਂ ਅਤੇ ਬੇਰੁਜ਼ਗਾਰ ਨੌਜਵਾਨ ਵੱਲੋਂ ਚੰਗਾ ਕਦਮ ਦੱਸਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਵੱਡੀ ਗਿਣਤੀ ਪੜ੍ਹੇ ਲਿਖੇ ਨੌਜਵਾਨ ਬੁਰਜ਼ਗਾਰੀ ਦੇ ਤੰਤਰ ਨਾਲ ਲੜਾਈ ਲੜ ਰਹੇ ਹਨ, ਪਰ ਉਨ੍ਹਾਂ ਲਈ ਸਰਕਾਰੀ ਨੌਕਰੀਆਂ ਦੂਰ ਦੀ ਗੱਲ ਬਣੀ ਹੋਈ ਹੈ। ਸਰਕਾਰੀ ਵਿਭਾਗਾਂ ਅੰਦਰ ਮੁਲਾਜ਼ਮਾਂ ਦੀ 60 ਸਾਲ ਦੀ ਉਮਰ ਦਾ ਵੀ ਬੁਰਜ਼ਗਾਰ ਨੌਜਵਾਨਾਂ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇਸ ਉਮਰ ਹੱਦ ਨੂੰ ਘਟਾ ਕੇ 58 ਸਾਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮਾਮਲੇ ਨੂੰ ਕੁਝ ਮਹੀਨੇ ਪਹਿਲਾਂ ਸੱਚ ਕਹੂੰ ਵੱਲੋਂ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ।
ਸਰਕਾਰ ਵੱਲੋਂ ਬੀਤੇ ਕੱਲ੍ਹ ਉਮਰ ਹੱਦ 58 ਸਾਲ ਕਰਨ ‘ਤੇ ਪੰਜਾਬ ਅੰਦਰ ਇਸ ਦਾ ਫਾਇਦਾ ਵੱਡੀ ਗਿਣਤੀ ਬੁਰਜ਼ਗਾਰ ਨੌਜਵਾਨਾਂ ਨੂੰ ਮਿਲੇਗਾ ਜੋ ਕਿ ਡਿਗਰੀਆਂ ਚੁੱਕੀ ਥਾਂ-ਥਾਂ ਘੁੰਮ ਰਹੇ ਸਨ। ਆਉਂਦੇ ਸਾਲਾਂ ਦੌਰਾਨ ਵੱਖ-ਵੱਖ ਵਿਭਾਗਾਂ ਅੰਦਰ ਹਜਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਸੇਵਾ ਮੁਕਤੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਰੁਜ਼ਗਾਰ ਪ੍ਰਾਪਤੀ ਲਈ ਪੰਜਾਬ ਅੰਦਰ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਧਰਨੇ, ਪ੍ਰਦਰਸ਼ਨਾਂ ਅਤੇ ਪੱਕੇ ਮੋਰਚਿਆਂ ਦਾ ਸਹਾਰਾ ਲਿਆ ਹੋਇਆ ਹੈ ਅਤੇ ਉਨ੍ਹਾਂ ਲਈ ਕੁਝ ਆਸ ਦੀ ਕਿਰਨ ਜਾਗੀ ਹੈ। ਉਂਜ ਕਈ ਨੌਜਵਾਨਾਂ ਨੇ ਕਿਹਾ ਕਿ ਇਹ ਫੈਸਲਾ ਕਰਨ ਲਈ ਸਰਕਾਰ ਨੇ ਆਪਣੇ ਤਿੰਨ ਸਾਲ ਲੰਘਾ ਦਿੱਤੇ ਜਦਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਰੁਜ਼ਗਾਰ ਲਈ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ, ਪਰ ਸਰਕਾਰ ਪੋਸਟਾਂ ਕੱਢਣ ਦਾ ਹੀ ਨਾਮ ਨਹੀਂ ਲੈ ਰਹੀ।
ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਕੋਰ ਕਮੇਟੀ ਮੈਂਬਰ ਰਣਬੀਰ ਸਿੰਘ ਕੰਧੋਲਾ ਅਤੇ ਡਾ. ਰਛਪਾਲ ਕੌਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹਾਲੀ ਦਿਨਾਂ ਅੰਦਰ ਸਿੱਖਿਆ ਵਿਭਾਗ ਅੰਦਰ ਅਧਿਆਪਕਾਂ ਦੀਆਂ ਜੋ ਨਿਗੂਣੀਆਂ ਪੋਸਟਾਂ ਕੱਢੀਆਂ ਗਈਆਂ ਹਨ, ਉਹ ਊਠ ਦੇ ਮੂੰਹ ‘ਚ ਜੀਰੇ ਸਾਮਾਨ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਨੌਵਜਾਨੀ ਨੂੰ ਬਚਾਉਣਾ ਹੈ ਤਾਂ ਵੋਟਾਂ ਹਾਸਲ ਕਰਨ ਵਾਲੀਆਂ ਸਰਕਾਰਾਂ ਨੂੰ ਵੱਡੇ ਫੈਸਲੇ ਲੈਣੇ ਪੈਣਗੇ।
ਬੁਰਜ਼ਗਾਰ ਨੌਜਵਾਨਾਂ ਨੂੰ ਮਿਲੇ ਰਾਈਟ ਟੂ ਅਪਲਾਈ ਦਾ ਅਧਿਕਾਰ-ਕੁਲਵਿੰਦਰ ਸਿੰਘ
ਪੰਜਾਬ ਸਟੂਡੈਂਟ ਵੈਲਫੇਅਰ ਐਸ਼ੋਸੀਏਸ਼ਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸੇਵਾ ਮੁਕਤੀ ਦੀ 58 ਸਾਲ ਦੀ ਉਮਰ ਹੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਇਹ ਮੁੱਦਾ ਸਰਕਾਰ ਦੇ ਕੰਨੀ ਪਾਉਣ ਲਈ ਸੱਚ ਕਹੂੰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਹੋਰ ਚੰਗਾ ਹੁੰਦਾ ਜੇਕਰ ਸਰਕਾਰ ਭਰਤੀ ਦੀ ਉਮਰ ਹੱਦ 37 ਸਾਲ ਤੋਂ ਵੱਧਾ ਕੇ 42 ਸਾਲ ਕਰ ਦਿੰਦੀ।
ਉਨ੍ਹਾਂ ਕਿਹਾ ਕਿ ਇਸ ਨਾਲ ਕਈ ਸਾਲਾਂ ਤੋਂ ਨੌਕਰੀਆਂ ਦੇ ਇੰਤਜਾਰ ‘ਚ ਬੈਠੇ ਨੌਜਵਾਨਾਂ ਨੂੰ ਰਾਈਟ ਟੂ ਅਪਲਾਈ ਦਾ ਅਧਿਕਾਰ ਹਾਸਲ ਹੋ ਜਾਂਦਾ। ਉਨ੍ਹਾਂ ਕਿਹਾ ਕਿ ਖੁਦ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨਾਲ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਤਿੰਨ ਸਾਲ ਬਾਅਦ ਇਸ ਵਾਅਦੇ ਨੂੰ ਵੀ ਕੁਝ ਬੂਰ ਪੈ ਜਾਂਦਾ। ਉਨ੍ਹਾਂ ਕਿਹਾ ਕਿ ਉਮਰ ਹੱਦ ਵਧਾਉਣ ਨਾਲ ਸਿਰਫ਼ ਅਪਲਾਈ ਕਰਨ ਦਾ ਅਧਿਕਾਰ ਮਿਲੇਗਾ ਜਦਕਿ ਭਰਤੀ ਤਾਂ ਮੈਰਿਟ ਦੇ ਅਧਾਰ ‘ਤੇ ਹੀ ਹੋਣੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਸਾਬਕਾ ਫੌਜੀਆਂ ‘ਤੇ ਅੱਖ, ਸੇਵਾ ਮੁਕਤੀ ਮਗਰੋਂ ਵੀ ਲੱਗੇਗਾ ਜ਼ਾਬਤਾ
ਨਵੀਂ ਦਿੱਲੀ (ਏਜੰਸੀ)। ਸੋਸ਼ਲ ਮੀਡੀਆ ‘ਤੇ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਲੱਗਣ ਵਾਲੇ ਇਲਜ਼ਾਮਾਂ ‘ਤੇ ਲਗਾਮ ਲਈ ਸੈਨਾ ਜਲਦੀ ਹੀ ਆਪਣੇ ਸਾਬਕਾ ਸੈਨਿਕਾਂ ਖਿਲਾਫ ‘ਕੋਡ ਆਫ਼ ਕੰਡਕਟ’ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਸਾਰੇ ਸੈਨਿਕਾਂ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਲਿਖਤ ‘ਚ ਕਹਿਣਾ ਪਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਇਸ ਕੋਡ ਆਫ਼ ਕੰਡਕਟ ਤਹਿਤ ਆਪਣਾ ਵਤੀਰਾ ਰੱਖਣਗੇ। Code of Conduct
ਇਹ ਨਿਯਮ ਇੱਕ ਸਿਪਾਹੀ ਤੋਂ ਲੈ ਕੇ ਜਨਰਲ ਰੈਂਕ ਤਕ ਦੇ ਅਧਿਕਾਰੀ ਤਕ ‘ਤੇ ਲਾਗੂ ਹੋਵੇਗਾ। ਹਾਸਲ ਜਾਣਕਾਰੀ ਮੁਤਾਬਕ, ਥਲ ਸੈਨਾ ਮੁੱਖ ਦਫਤਰ ਸਥਿਤ ਐਡਜੂਟੈਂਟ ਬ੍ਰਾਂਚ ਇਸ ਤਹਿਤ ਨਿਯਮ ਬਣਾਉਣ ‘ਤੇ ਕੰਮ ਕਰ ਰਹੀ ਹੈ। ਇਸ ਤਹਿਤ ਸੈਨਾ ਦੇ ਕਿਸੇ ਵੀ ਵੱਡੇ ਅਧਿਕਾਰੀ ‘ਤੇ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਨਾ ਲੱਗ ਸਕੇ।
ਸੋਸ਼ਲ ਮੀਡੀਆ ‘ਤੇ ਕਈ ਵਾਰ ਸੈਨਾ ਦੇ ਸਾਬਕਾ ਅਧਿਕਾਰੀ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਇਲਜ਼ਾਮ ਲਾਉਂਦੇ ਰਹਿੰਦੇ ਹਨ। ਕਈ ਵਾਰ ਸੈਨਾ ਤੇ ਸੈਨਿਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੁਹਿੰਮ ਵੀ ਸ਼ੁਰੂ ਕੀਤੀ ਜਾਂਦੀ ਹੈ। ਇਸ ਕਰਕੇ ਸੈਨਾ ਸੁਰਖੀਆਂ ‘ਚ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਸੈਨਾ ਇਨ੍ਹਾਂ ਸਭ ‘ਤੇ ਲਗਾਮ ਲਾਉਣ ਦਾ ਵਿਚਾਰ ਕੀਤਾ ਹੈ।
ਇਸ ਨਿਯਮ ਲਈ ਵੀ ਤਿੰਨਾਂ ਸੈਨਾਵਾਂ ਦਾ ਤਿਆਰ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਤੋਂ ਵੀ ਇਸ ਲਈ ਇਜਾਜ਼ਤ ਲੈਣੀ ਹੋਵੇਗੀ ਕਿਉਂਕਿ ਆਰਮੀ ਐਕਟ ਸਾਬਕਾ ਸੈਨਿਕਾਂ ‘ਤੇ ਲਾਗੂ ਨਹੀਂ ਹੁੰਦਾ। ਇਸ ਕੋਡ ਆਫ਼ ਕੰਡਕਟ ਲਈ ਸਾਬਕਾ ਸੈਨਿਕਾਂ ‘ਚ ਰੋਸ ਵੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਵਾ ਮੁਕਤੀ ਦੀ ਉਮਰ 58 ਸਾਲ ਕਰਨ ਦੀ ਉੱਠਣ ਲਗੀ ਮੰਗ
ਧਰਨੇ ਤੇ ਵਿਦੇਸ਼ਾਂ ਦੇ ਰਾਹ ਪਏ ਨੌਜਵਾਨਾਂ ਨੂੰ ਮਿਲ ਸਕਦੈ ਜਲਦੀ ਰੁਜ਼ਗਾਰ | Patiala News
ਸਹਿਕਾਰਤਾ ਵਿਭਾਗ ਵੱਲੋਂ ਸੇਵਾ ਮੁਕਤੀ ਦੀ ਉਮਰ 60 ਦੀ ਬਜਾਏ 58 ਸਾਲ ਕਰਨ ਦੇ ਫੈਸਲੇ ਨਾਲ ਉੱਠੀ ਮੰਗ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵੱਲੋਂ ਚੰਗਾ ਕਦਮ ਚੁੱਕਦਿਆਂ ਆਪਣੇ ਵਿਭਾਗ ਅੰਦਰ ਮੁਲਾਜ਼ਮਾਂ ਦੀ ਸੇਵਾਮੁਕਤੀ (ਰਿਟਾਇਰਮੈਂਟ) ਦੀ ਉਮਰ 58 ਸਾਲ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਸੇਵਾਮੁਕਤੀ ਦੀ ਹੱਦ 58 ਸਾਲ ਕਰਨ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਲਈ ਕੁਝ ਸਾਲ ਪਹਿਲਾਂ ਮੌਕੇ ਪ੍ਰਦਾਨ ਹੋ ਜਾਣਗੇ। ਉਂਜ ਹੋਰ ਦੂਜੇ ਸਾਰੇ ਵਿਭਾਗਾਂ ਵਿੱਚ ਅਜੇ ਵੀ ਸੇਵਾ ਮੁਕਤੀ ਦੀ ਉਮਰ ਲਗਭਗ 60 ਸਾਲ ਹੈ। ਸਿਰਫ਼ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਹ ਪਹਿਲ ਕੀਤੀ ਗਈ ਹੈ। ਇੱਧਰ ਇਸ ਵਿਭਾਗ ਦੀ ਤਰਜ ‘ਤੇ ਹੀ ਹੋਰਨਾਂ ਵਿਭਾਗਾਂ ਅੰਦਰ ਵੀ ਸੇਵਾਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਮੰਗ ਵੀ ਜੋਰ ਫੜਨ ਲੱਗੀ ਹੈ। (Patiala News)
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਹੀ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਵਿਭਾਗ ਦੀ ਇੱਕ ਮੀਟਿੰਗ ਕੀਤੀ ਗਈ ਸੀ। ਮੀਟਿੰਗ ‘ਚ ਕੀਤੇ ਗਏ ਵਿਚਾਰ ਵਟਾਂਦਰੇ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹੁਕਮ ਸੁਣਾਇਆ ਗਿਆ ਕਿ ਸਮੂਹ ਸਿਖਰ ਸਹਿਕਾਰੀ ਸੰਸਥਾਵਾਂ, ਸਭਾਵਾਂ ਵੱਲੋਂ ਆਪਣੇ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਸੀਮਾ 58 ਸਾਲ ਹੀ ਰੱਖੀ ਜਾਵੇ ਅਤੇ ਕਿਸੇ ਵੀ ਕਰਮਚਾਰੀ ਨੂੰ 58 ਸਾਲ ਤੋਂ ਵੱਧ ਕੋਈ ਵਾਧਾ ਨਾ ਦਿੱਤਾ ਜਾਵੇ। (Patiala News)
11 ਸਤੰਬਰ ਨੂੰ ਜਾਰੀ ਹੋਏ ਪੱਤਰ ਅਨੁਸਾਰ ਜਿਹੜੇ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਪਹਿਲਾਂ ਹੀ ਸੇਵਾ ਵਿੱਚ ਵਾਧਾ ਦਿੱਤਾ ਜਾ ਚੁੱਕਾ ਹੈ, ਉਹ ਕਰਮਚਾਰੀ ਚਾਹੇ ਪਹਿਲੇ ਸਾਲ ਦੇ ਵਾਧੇ ‘ਤੇ ਹਨ ਜਾਂ ਦੂਜੇ ਸਾਲ ਦੇ ਵਾਧੇ ਤੇ ਹਨ, ਉਹ ਪਹਿਲਾਂ ਤੋਂ ਦਿੱਤੇ ਵਾਧੇ ਦੇ ਸਮੇਂ ਤੱਕ ਸੇਵਾ ਵਿੱਚ ਰਹਿਣਗੇ ਤੇ ਉਨ੍ਹਾਂ ਦੇ ਪਹਿਲੇ ਜਾਂ ਦੂਜੇ ਸਾਲ ਦੇ ਵਾਧੇ ਦੀ ਮਿਆਦ ਮੁੱਕਣ ਉਪਰੰਤ ਉਨ੍ਹਾਂ ਨੂੰ ਰਿਟਾਇਰ ਕਰ ਦਿੱਤਾ ਜਾਵੇ ਤੇ ਸੇਵਾ ਵਿੱਚ ਹੋਰ ਵਾਧਾ ਨਾ ਕੀਤਾ ਜਾਵੇ। ਸਹਿਕਾਰਤਾ ਵਿਭਾਗ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦਾ ਨੌਜਵਾਨਾਂ ਅਤੇ ਆਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ। (Patiala News)
ਇਹ ਵੀ ਪੜ੍ਹੋ : ਚੋਰਾਂ ਨੇ ਫਿਲਮੀ ਸਟਾਇਲ ’ਚ ਗਹਿਣਿਆਂ ਦੀ ਦੁਕਾਨ ਤੋਂ ਕੀਤੀ 25 ਕਰੋੜ ਦੀ ਚੋਰੀ
ਦੱਸਣਯੋਗ ਹੈ ਕਿ ਹੋਰ ਦੂਜੇ ਵਿਭਾਗਾਂ ਅੰਦਰ ਸੇਵਾ ਮੁਕਤੀ ਦੀ ਉਮਰ ਲਗਭਗ 60 ਸਾਲ ਹੈ। ਪਿਛਲੀ ਬਾਦਲ ਸਰਕਾਰ ਵੱਲੋਂ ਕਾਫੀ ਸਮੇਂ ਤੋਂ ਚੱਲ ਰਹੀ 58 ਸਾਲ ਦੀ ਸੇਵਾਮੁਕਤੀ ਦੀ ਉਮਰ ਨੂੰ ਵਧਾ ਕੇ 60 ਸਾਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਫੈਲੀ ਹੋਈ ਹੈ। ਆਮ ਦੇਖਣ ਵਿੱਚ ਆਇਆ ਹੈ ਕਿ 58 ਸਾਲ ਤੋਂ ਵੱਧ ਉਕਤ ਕਰਮਚਾਰੀ ਦੇ ਕਾਰਜਕਾਲ ‘ਚ ਐਕਟੈਸ਼ਨ ਦੇ ਕੇ ਦੋ ਸਾਲ ਤੱਕ ਦਾ ਵਾਧਾ ਕਰ ਦਿੱਤਾ ਜਾਂਦਾ ਹੈ ਤੇ 60 ਸਾਲ ਦੀ ਉਮਰ ਤੋਂ ਬਾਅਦ ਹੀ ਰਿਟਾਇਰਮੈਂਟ ਹੁੰਦੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸਹਿਕਾਰਤਾ ਵਿਭਾਗ ਵੱਲੋਂ ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਜੋ ਕਰਮਚਾਰੀ ਜਾਂ ਅਧਿਕਾਰੀ ਦਾਗਦਾਰ ਹਨ।
ਉਨ੍ਹਾਂ ਨੂੰ 55 ਸਾਲ ਦੀ ਉਮਰ ਵਿੱਚ ਹੀ ਰਿਟਾਇਰ ਕਰ ਦਿੱਤਾ ਜਾਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 60 ਸਾਲ ਦੀ ਬਜਾਏ 58 ਸਾਲ ਉਮਰ ਕਰਨ ਸਬੰਧੀ ਹਾਈਕੋਰਟ ‘ਚ ਮਾਮਲਾ ਚੱਲ ਰਿਹਾ ਹੈ। ਇੱਧਰ ਸੂਬੇ ਅੰਦਰ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਉਹ ਮਜ਼ਬੂਰੀ ਵੱਸ ਵਿਦੇਸ਼ਾਂ ਲਈ ਜਹਾਜ਼ ਚੜ੍ਹ ਰਹੇ ਹਨ ਤੇ ਵੱਡੀ ਗਿਣਤੀ ਰੁਜ਼ਗਾਰ ਹਾਸਲ ਕਰਨ ਲਈ ਧਰਨਿਆਂ ਦੇ ਰਾਹ ਪਏ ਹੋਏ ਹਨ। ਨੌਜਵਾਨਾਂ ਵੱਲੋਂ ਸਹਿਕਾਰਤਾ ਵਿਭਾਗ ਦੀ ਪਹਿਲ ਕਦਮੀ ਨੂੰ ਸਰਾਹਿਆ ਗਿਆ ਹੈ ਤੇ ਇਸ ਨੂੰ ਨੌਜਵਾਨਾਂ ਨੂੰ ਜਲਦੀ ਰੁਜ਼ਗਾਰ ਮਿਲਣ ਦਾ ਮੌਕਾ ਗਰਦਾਨਿਆ ਗਿਆ ਹੈ।
ਘਰ ਘਰ ਰੁਜ਼ਗਾਰ ਦੇਣ ਲਈ ਸਰਕਾਰ ਤੁਰੰਤ ਕਰੇ 58 ਸਾਲ ਦੀ ਸੇਵਾਮੁਕਤੀ
ਪੰਜਾਬ ਸਟੂਡੈਂਟ ਵੈਲਫੇਅਰ ਐਸੋਈਏਸ਼ਨ (ਪਸਵਾ) ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣੇ ਸਾਰੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਹੀ ਕਰੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦਾ ਰਾਹ ਖੁੱਲ੍ਹ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਘਰ ਘਰ ਰੁਜ਼ਗਾਰ ਦੇਣ ਦੀ ਜੋ ਗੱਲ ਕਰ ਰਹੀ ਹੈ, ਉਹ ਮੁਲਾਜ਼ਮਾਂ ਦੀ ਰਿਟਾਇਰਮੈਂਟ ਉਮਰ 58 ਸਾਲ ਕਰਨ ਨਾਲ ਬਹੁਤ ਹੱਦ ਤੱਕ ਸਫਲ ਹੋ ਸਕਦੀ ਹੈ। (Patiala News)
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਹਿਕਾਰਤਾ ਮਹਿਕਮੇ ਦੀ ਤਰਜ਼ ‘ਤੇ ਆਪਣੇ ਸਾਰੇ ਵਿਭਾਗਾਂ ‘ਚ ਸੇਵਾਮੁਕਤੀ ਦੀ ਉਮਰ 58 ਸਾਲ ਤੁਰੰਤ ਕਰੇ। ਮੀਟਿੰਗ ਤੋਂ ਬਾਅਦ ਕੀਤਾ ਹੁਕਮ ਜਾਰੀ ਇਸ ਸਬੰਧੀ ਜਦੋਂ ਸਹਿਕਾਰਤਾ ਤੇ ਜੇਲ੍ਹਾਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਹੁਕਮ ਉਨ੍ਹਾਂ ਵੱਲੋਂ ਮੀਟਿੰਗ ਦੌਰਾਨ ਸੁਣਾਏ ਗਏ ਹਨ। ਉਨ੍ਹਾਂ ਕਿਹਾ ਕਿ ਤਾਂ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਜਲਦੀ ਨੌਕਰੀ ਮਿਲ ਸਕੇ ਤੇ ਪੰਜਾਬ ਦਾ ਨੌਜਵਾਨ ਭੈੜੀਆਂ ਅਲਾਮਤਾਂ ‘ਚ ਫਸਣ ਦੀ ਬਜਾਏ ਖੁਸ਼ਹਾਲੀ ਦੇ ਰਾਹ ਪੈ ਸਕੇ। (Patiala News)
ਸਿਆਸੀ ਗਲਿਆਰਿਆਂ ਵਿੱਚ ਛਿੜੀ ਚਰਚਾ, ਕਰਨਗੇ ਪੰਜਾਬ ਦੇ ਪਾਣੀਆਂ ਦੀ ਰਾਖੀ
ਇਸੇ ਮਹੀਨੇ ਵਾਟਰ ਅਥਾਰਿਟੀ ਦਾ ਗਠਨ ਕਰ ਸਕਦੀ ਐ ਪੰਜਾਬ ਸਰਕਾਰ, ਪਿਛਲੇ ਸਮੇਂ ਤੋਂ ਚਲ ਰਿਹਾ ਮੀਟਿੰਗਾਂ ਦਾ ਦੌਰ
ਮੁੱਖ ਮੰਤਰੀ ਦੇ ਕਰੀਬੀ ਆਈ.ਏ.ਐਸ. ਅਧਿਕਾਰੀਆਂ ਵਿੱਚੋਂ ਇੱਕ ਹਨ ਗ੍ਰਹਿ ਸਕੱਤਰ ਐਨ.ਐਸ. ਕਲਸੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਐਨ. ਐਸ. ਕਲਸੀ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਹੀ ਸੈਟ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਐਨ ਐਸ ਕਲਸੀ ਨੂੰ ਪੰਜਾਬ ਸਰਕਾਰ ਵੱਲੋਂ  ਸਥਾਪਤ ਕੀਤੀ ਜਾ ਰਹੀਂ ‘ਵਾਟਰ ਅਥਾਰਿਟੀ’ ਦਾ ਚੇਅਰਮੈਨ ਲਗਾਇਆ ਜਾ ਸਕਦਾ ਹੈ। ਸਿਆਸੀ ਗਲਿਆਰਿਆਂ ਵਿੱਚ ਹੁਣ ਤੋਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜਿੰਮੇਵਾਰੀ ਐਨ ਐਸ ਕਲਸੀ ਦੇ ਮੋਢਿਆਂ ‘ਤੇ ਪਾਈ ਜਾ ਰਹੀ ਹੈ ਅਤੇ ਉਹ ਹੀ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਬਕਾਇਦਾ ਬਤੌਰ ਚੇਅਰਮੈਨ ਕੰਮ ਕਰਨਗੇ। ਹਾਲਾਂਕਿ ਐਨ ਐਸ ਕਲਸੀ ਇਸ ਸਮੇਂ ਗ੍ਰਹਿ ਵਿਭਾਗ ‘ਚ ਵਧੀਕ ਮੁੱਖ ਸਕੱਤਰ ਕੰਮ ਕਰ ਰਹੇ ਹਨ ਅਤੇ ਉਹ ਇਸੇ ਮਹੀਨੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਿਛਲੇ ਇੱਕ ਸਾਲ ਤੋਂ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਇਹ ਫਾਈਨਲ ਕਰ ਦਿੱਤਾ ਗਿਆ ਸੀ ਕਿ ‘ਵਾਟਰ ਅਥਾਰਿਟੀ’ ਦਾ ਗਠਨ ਕੀਤਾ ਜਾਵੇਗਾ। ਜਿਸ ਲਈ ਬਕਾਇਦਾ ਅਧਿਕਾਰੀਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਸ਼ੁੱਕਰਵਾਰ ਨੂੰ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਦੀਆਂ ਕਈ ਜਥੇਬੰਦੀਆਂ ਅਤੇ ਮਹਾਰਾਸ਼ਟਰਾਂ ਤੋਂ ਆਏ ਪਾਣੀ ਦੇ ਮਾਹਿਰਾਂ ਨਾਲ ਮੀਟਿੰਗ ਵੀ ਕੀਤੀ ਹੈ। ਜਿਥੇ ਕਿ ਇਹ ਫੈਸਲਾ ਹੋ ਗਿਆ ਕਿ ਅਗਲੇ ਇੱਕ ਅੱਧੇ ਮਹੀਨੇ ਵਿੱਚ ਹੀ ‘ਵਾਟਰ ਅਥਾਰਟੀ’ ਦਾ ਗਠਨ ਕਰ ਦਿੱਤਾ ਜਾਵੇਗਾ। ਇਹ ਅਥਾਰਟੀ ਸਿੱਧਾ ਮੁੱਖ ਮੰਤਰੀ ਅਮਰਿੰਦਰ ਸਿੰਘ ਹੇਠ ਹੀ ਕੰਮ ਕਰੇਗੀ ਅਤੇ ਉਨ੍ਹਾਂ ਨੂੰ ਹੀ ਰਿਪੋਰਟ ਕਰੇਗੀ। ਇਹ ‘ਵਾਟਰ ਅਥਾਰਿਟੀ’ ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋ ਰਹੀ ਪਾਣੀ ਦੀ ਵਰਤੋਂ ਤੋਂ ਲੈ ਕੇ ਪਾਣੀ ਨੂੰ ਬਚਾਉਣ ਤੱਕ ਢੁਕਵੇਂ ਪ੍ਰਬੰਧ ਕਰਨ ਦਾ ਜਿੰਮਾ ਆਪਣੇ ਸਿਰ ਲਵੇਗੀ। ਇਸ ਅਥਾਰਿਟੀ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਕਿਸੇ ਨਜਦੀਕੀ ਸੀਨੀਅਰ ਆਈ.ਏ.ਐਸ. ਅਧਿਕਾਰੀ ਨੂੰ ਹੀ ਚੇਅਰਮੈਨ ਲਾਉਣਾ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਦੇ ਖਾਸ ਅਧਿਕਾਰੀਆਂ ਵਿੱਚ ਐਨ ਐਸ ਕਲਸੀ ਦਾ ਨਾਅ ਕਾਫ਼ੀ ਜਿਆਦਾ ਉੱਪਰ ਹੈ ਅਤੇ ਐਨ ਐਸ ਕਲਸੀ ਕੁਝ ਦਿਨਾਂ ਬਾਅਦ ਹੀ ਸੇਵਾਮੁਕਤ ਵੀ ਹੋਣ ਜਾ ਰਹੇ ਹਨ। ਇਸ ਸਬੰਧੀ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਨੇ ਵੀ ਪੁਸ਼ਟੀ ਕਰ ਦਿੱਤੀ ਕਿ ‘ਵਾਟਰ ਅਥਾਰਿਟੀ’ ਬਣਾਉਣ ਤੋਂ ਬਾਅਦ ਚੇਅਰਮੈਨ ਐਨ ਐਸ ਕਲਸੀ ਨੂੰ ਲਾਇਆ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ | ਇੰਗਲੈਂਡ ‘ਚ ਇਸ ਮਹੀਨੇ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ‘ਚ ਕੁਝ ਹੀ ਦਿਨ ਬਾਕੀ ਹਨ, ਪਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈਣ ਦੀਆਂ ਅਟਕਲਾਂ ਲੰਮੇ ਸਮੇਂ ਤੋਂ ਜਾਰੀ ਹਨ ਜਿਸ ਨੂੰ ਉਨ੍ਹਾਂ ਦੇ ਇੱਕ ਵਾਇਰਲ ਵੀਡੀਓ ਨੇ ਹੋਰ ਵੀ ਹਵਾ  ਦੇ ਦਿੱਤੀ ਹੈ ਵਿਰਾਟ ਕੋਹਲੀ ਦੀ ਕਪਤਾਨੀ ‘ਚ ਇੰਗਲੈਂਡ ਐਂਡ ਵੇਲਸ ‘ਚ ਭਾਰਤੀ ਟੀਮ ਆਈਸੀਸੀ ਵਿਸ਼ਵ ਕੱਪ ‘ਚ ਖਿਤਾਬ ਦੀ ਦਾਅਵੇਦਾਰ ਦੇ ਤੌਰ ‘ਤੇ ਉਤਰਨ ਜਾ ਰਹੀ ਹੈ ਜਿਸ ‘ਚ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਧੋਨੀ ਵੀ ਸ਼ਾਮਲ ਹਨ ਪਿਛਲੇ ਕਾਫੀ ਸਮੇਂ ਤੋਂ ਇਹ ਅਟਕਲਾਂ ਜਾਰੀ ਹਨ ਕਿ ਇਹ ਟੂਰਨਾਮੈਂਟ ਧੋਨੀ ਦਾ ਆਖਰੀ ਵਿਸ਼ਵ ਕੱਪ ਹੋਵੇਗ ਅਤੇ ਉਹ ਇਸ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ ਧੋਨੀ ਨੇ ਹਾਲੇ ਤੱਕ ਸੰਨਿਆਸ ਦੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ, ਪਰ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਹ ਕਹਿ ਕੇ  ਕਿ ਉਹ ਕ੍ਰਿਕਟ ਛੱਡਣ ਤੋਂ ਬਾਅਦ ਕੀ ਕਰਨਗੇ, ਸੰਕੇਤ ਦੇ ਦਿੱਤੇ ਹਨ  ਕਿ ਸੰਭਾਵਿਤ ਉਹ ਵਿਸ਼ਵ ਕੱਪ ‘ਚ ਆਖਰੀ ਵਾਰ ਹੀ ਭਾਰਤੀ ਜਰਸੀ ਪਾ ਕੇ ਉਤਰਨਗੇ  ਇੱਕ ਵਾਇਰਲ ਵੀਡੀਓ ‘ਚ ਧੋਨੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਸੰਨਿਆਸ ਲੈਣ ਤੋਂ ਬਾਅਦ ਪੇਂਟਿੰਗ ਕਰਨਗੇ ਅਤੇ ਇਸ ਨੂੰ ਹੀ ਆਪਣਾ ਕਰੀਅਰ ਬਣਾਉਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਪੰਗਾਂ ਦੀ ਜਾਂਚ ਤੇ ਆਪ੍ਰੇਸ਼ਨ ਹੋਣਗੇ ਮੁਫ਼ਤ
ਸਰਸਾ | ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 18 ਅਪਰੈਲ ਨੂੰ 11ਵਾਂ ‘ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ’ ਲਾਇਆ ਜਾਵੇਗਾ
ਇਸ ਕੈਂਪ ‘ਚ ਅਪੰਗਾਂ ਦੀ ਜਾਂਚ ਤੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ ਨਾਲ ਹੀ ਮਰੀਜ਼ਾਂ ਨੂੰ ਕੈਲੀਪਰ (ਬਣਾਉਟੀ ਅੰਗ) ਵੀ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ‘ਚ ਲੱਗਣ ਜਾ ਰਹੇ ਇਸ ਕੈਂਪ ‘ਚ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ‘ਚ 2008 ਤੋਂ ਲੈ ਕੇ ਹਰ ਸਾਲ 18 ਅਪਰੈਲ ਨੂੰ ਇਹ ਕੈਂਪ ਲਾਇਆ ਜਾਂਦਾ ਹੈ ਇਸ ਕੈਂਪ ‘ਚ ਮਰੀਜ਼ਾਂ ਦੀ ਜਾਂਚ, ਆਪ੍ਰੇਸ਼ਨ, ਦਵਾਈਆਂ, ਕੈਲੀਪਰ, ਬੈਸਾਖੀ, ਛੜੀ, ਵਿਸ਼ੇਸ਼ ਜੁੱਤੇ ਆਦਿ ਮੁਫ਼ਤ ਦਿੱਤੇ ਜਾਣਗੇ 18 ਨੂੰ ਰਜਿਸਟਰੇਸ਼ਨ, 19 ਨੂੰ ਹੋਣਗੇ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਕੈਂਪ ‘ਚ ਜਾਂਚ ਕਰਾਉਣ ਲਈ 18 ਅਪਰੈਲ ਤੋਂ ਸ਼ਾਹ ਸਤਿਨਾਮ  ਜੀ ਸਪੈਸ਼ਲਿਟੀ ਹਸਪਤਾਲ ‘ਚ ਪਰਚੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਜਿਸ ਤੋਂ ਬਾਅਦ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ 19 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧਿਨਕ ਆਪ੍ਰੇਸ਼ਨ ਥਿਏਟਰਾਂ ‘ਚ ਕੀਤੇ ਜਾਣਗੇ ਮਰੀਜ਼ ਆਪਣੇ ਨਾਲ ਦੋ ਫੋਟੋ, ਅਧਾਰ ਕਾਰਡ, ਆਮਦਨ ਪ੍ਰਮਾਣ ਪੱਤਰ ਤੇ ਅਪੰਗਤਾ ਪ੍ਰਮਾਣ ਪੱਤਰ ਲੈ ਕੇ ਆਉਣ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਨਾਲ ਪਰਿਵਾਰ ਦੇ ਮੈਂਬਰ ਦਾ ਹੋਣਾ ਜ਼ਰੂਰੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਟਾਇਰਮੈਂਟ ਤੋਂ ਪਹਿਲਾਂ ਗੰਭੀਰ ਦਾ ਸੈਂਕੜਾ
ਗੰਭੀਰ ਦਾ ਪੇਸ਼ੇਵਰ ਕ੍ਰਿਕਟ ਦਾ ਇਹ ਆਖ਼ਰੀ ਮੈਚ
ਨਵੀਂ ਦਿੱਲੀ, 8 ਦਸੰਬਰ
ਗੌਤਮ ਗੰਭੀਰ ਨੇ ਰਣਜੀ ਟਰਾਫ਼ੀ ‘ਚ ਖੇਡੇ ਜਾ ਰਹੇ ਗਰੁੱਪ ਬੀ ਦੇ ਮੁਕਾਬਲੇ ‘ਚ ਆਂਧਰ ਪ੍ਰਦੇਸ਼ ਵਿਰੁੱਧ ਸੈਂਕੜਾ ਜੜ ਦਿੱਤਾ ਗੰਭੀਰ ਦੇ ਪੇਸ਼ੇਵਰ ਕਿਕ੍ਰਟ ਦਾ ਇਹ ਆਖ਼ਰੀ ਮੈਚ ਹੈ ਅਤੇ ਇਸ ਮੈਚ ‘ਚ ਉਹਨਾਂ ਸ਼ਾਨਦਾਰ ਸੈਂਕੜੇ ਜੜਦੇ ਹੋਏ ਇਸਨੂੰ ਨਾ ਸਿਰਫ਼ ਆਪਣੇ ਲਈ ਸਗੋਂ ਪ੍ਰਸ਼ੰਸਕਾਂ ਲਈ ਵੀ ਯਾਦਗਾਰ ਬਣਾ ਦਿੱਤਾ ਗੰਭੀਰ ਨੇ ਕੁਝ ਹੀ ਦਿਨ ਪਹਿਲਾਂ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਗੰਭੀਰ ਨੇ ਆਪਣੇ ਆਖ਼ਰੀ ਮੈਚ ‘ਚ ਘਰੇਲੂ ਦਰਸ਼ਕਾਂ ਸਾਹਮਣੇ 185 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 112 ਦੌੜਾਂ ਦੀ ਪਾਰੀ ਖੇਡੀ
ਇਸ ਤੋਂ ਪਹਿਲਾਂ ਇਸ ਮੈਚ ‘ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ਂ ਦਾ ਫੈਸਲਾ ਕੀਤਾ ਆਂਧਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਿਕੀ ਭੂਈ ਦੀਆਂ 187 ਦੌੜਾਂ ਦੀ ਬਦੌਲਤ 390 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਦਿੱਲੀ ਦੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ ਗੰਭੀਰ ਅਤੇ ਹਿਤੇਨ ਦਲਾਲ ਦੀਆਂ 58 ਦੌੜਾਂ ਦੀ ਬਦੌਲਤ ਖ਼ਬਰ ਲਿਖੇ ਜਾਣ ਤੱਕ 7 ਵਿਕਟਾਂ ‘ਤੇ 409 ਦੌੜਾਂ ਬਣਾਈਆਂ ਕਪਤਾਨ ਧਰੁਵ ਸ਼ੌਰੀ ਦੋ ਦੌੜਾਂ ਤੋਂ ਸੈਂਕੜਾ ਬਣਾਉਣ ਤੋ. ਖੁੰਝ ਗਏ ਅਤੇ 98 ਦੌੜਾਂ ਬਣਾਈਆਂ।
ਦਿੱਲੀ ਨੇ ਖੇਡ ਦੀ ਸਮਾਪਤੀ ਤੱਕ ਆਂਧਰ ਪ੍ਰਦੇਸ਼ ਤੋਂ 13 ਦੌੜਾਂ ਦਾ ਵਾਧਾ ਬਣਾ ਲਿਆ ਜਦੋਂਕਿ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਪੀਐਲ ਅਤੇ ਵਿਸ਼ਵ ਦੀਆਂ ਦੂਸਰੀਆਂ ਟੀ20 ਲੀਗ ਂਚ ਖੇਡਣਾ ਰਹੇਗਾ ਜਾਰੀ
ਬਾਰਬਾਡੋਸ, 25 ਅਕਤੂਬਰ
ਆਪਣੇ ਗੀਤ ‘ਚੈਂਪੀਅਨ ਓ ਚੈਂਪੀਅਨ’ ਨਾਲ ਸਾਰਿਆਂ ਨੂੰ ਥਿੜਕਾਉਣ ਵਾਲੇ ਵੈਸਟਇੰਡੀਜ਼ ਦੇ ਸਟਾਰ ਹਰਫ਼ਨਮੌਲਾ ਡਵੇਨ ਬ੍ਰਾਵੋ ਨੇ ਆਪਣੇ 14 ਸਾਲਾਂ ਦੇ ਸੁਨਹਿਰੀ ਕਰੀਅਰ ‘ਤੇ ਰੋਕ ਲਗਾ ਦਿੱਤੀ ਹੈ 35 ਸਾਲਾ ਬ੍ਰਾਵੋ ਨੇ ਹਾਲਾਂਕਿ ਦੁਨੀਆਂ ਭਰ ‘ਚ ਚੱਲ ਰਹੀਆਂ ਟੀ20 ਕ੍ਰਿਕਟ ਲੀਗਾਂ ‘ਚ ਖੇਡਦੇ ਰਹਿਣ ਦਾ ਫੈਸਲਾ ਕੀਤਾ ਹੈ ਉਹ ਆਈਪੀਐਲ ਦੇ ਵੀ ਮਸ਼ਹੂਰ ਅਤੇ ਪਸੰਦੀਦਾ ਖਿਡਾਰੀਆਂ ਵਿੱਚੋਂ ਇੱਕ ਹਨ ਬ੍ਰਾਵੋ ਨੇ ਵੈਸਟਇੰਡੀਜ਼ ਵੱਲੋਂ ਆਖ਼ਰੀ ਅੰਤਰਰਾਸ਼ਟਰੀ ਮੈਚ ਦੋ ਸਾਲ ਪਹਿਲਾਂ ਸਤੰਬਰ 2016 ‘ਚ ਪਾਕਿਸਤਾਨ ਵਿਰੁੱਧ ਖੇਡਿਆ ਸੀ
ਬ੍ਰਾਵੋ ਨੇ ਆਪਣੇ ਬਿਆਨ ‘ਚ ਕਿਹਾ ਕਿ ਮੈਂ ਕ੍ਰਿਕਟ ਜਗਤ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ 14 ਸਾਲ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ ਸਾਰੇ ਫਾਰਮੇਟ ਤੋਂ ਸੰਨਿਆਸ ਲੈ ਰਿਹਾ ਹਾਂ ਬ੍ਰਾਵੋ ਨੇ ਕਿਹਾ ਕਿ ਮੈਨੂੰ ਇੰਝ ਲੱਗਦਾ ਹੈ ਕਿ ਇੱਕ ਪੇਸ਼ੇਵਰ ਕ੍ਰਿਕਟਰ ਦੇ ਤੌਰ ‘ਤੇ ਆਪਣੇ ਕਰੀਅਰ ਨੂੰ ਹੋਰ ਲੰਮੇ ਸਮੇਂ ਤੱਕ ਜਾਰੀ ਰੱਖਣ ਲਈ ਮੈਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਆਪਣੇ ਨਵੇਂ ਖਿਡਾਰੀਆਂ ਨੂੰ ਸੌਂਪਣਾ ਚਾਹੀਦਾ ਹੈ  ਬ੍ਰਾਵੋ ਦੀ ਰਿਟਾਇਰਮੈਂਟ ਦੇ ਐਲਾਨ ਦੇ ਨਾਲ ਹੀ ਉਸਦੇ ਰਾਸ਼ਟਰੀ ਟੀਮ ‘ਚ ਵਾਪਸੀ ਦੀਆਂ ਗੱਲਾਂ ‘ਤੇ ਰੋਕ ਲੱਗ ਗਈ ਹੈ
ਨਾਟਕੀ ਢੰਗ ਦਾ ਰਿਹਾ ਸੀ ਆਖ਼ਰੀ ਇੱਕ ਰੋਜ਼ਾ
ਵਿੰਡੀਜ਼ ਹਰਫ਼ਨਮੌਲਾ ਨੇ ਚਾਰ ਸਾਲ ਪਹਿਲਾਂ 2014 ‘ਚ ਆਪਣਾ ਆਖ਼ਰੀ ਇੱਕ ਰੋਜ਼ਾ ਖੇਡਿਆ ਸੀ ਧਰਮਸ਼ਾਲਾ ‘ਚ ਭਾਰਤ ਵਿਰੁੱਧ ਇਹ ਮੈਚ ਕਾਫ਼ੀ ਨਾਟਕੀ ਮੋੜ ‘ਤੇ ਖ਼ਤਮ ਹੋÎਇਆ ਸੀ ਜਿਸ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਨੇ ਆਪਣੇ ਬੋਰਡ ਨਾਲ ਫੀਸ ਭੁਗਤਾਨ ਵਿਵਾਦ ਕਾਰਨ ਖੇਡਣ ਤੋਂ ਇਨਕਾਰ ਕੀਤਾ ਸੀ ਅਤੇ ਆਪਣੇ ਦੇਸ਼ ਪਰਤ ਗਈ ਸੀ ਬ੍ਰਾਵੋ ਉਸ ਸਮੇਂ ਵੈਸਟਇੰਡੀਜ਼ ਟੀਮ ਦੇ ਕਪਤਾਨ ਸਨ ਅਤੇ ਉਹ ਸਿਰਫ਼ ਟਾੱਸ ‘ਚ ਨਿੱਤਰੇ ਜਿਸ ਤੋਂ ਬਾਅਦ ਪੂਰੀ ਵਿੰਡੀਜ਼ ਟੀਮ ਨੇ ਖੇਡਣ ਤੋਂ ਇਨਕਾਰ ਕਰਕੇ ਆਪਣਾ ਵਿਰੋਧ ਪ੍ਰਗਟ ਕੀਤਾ ਸੀ ਇਸ ਤੋਂ ਬਾਅਦ ਬ੍ਰਾਵੋ ਨੂੰ ਇੱਕ ਰੋਜ਼ਾ ‘ਚ ਖੇਡਣ ਦਾ ਦੁਬਾਰਾ ਮੌਕਾ ਨਹੀਂ ਮਿਲਿਆ
ਬ੍ਰਾਵੋ ਨੇ ਆਪਣਾ ਆਖ਼ਰੀ ਟੈਸਟ ਮੈਚ 2010 ‘ਚ ਖੇਡਿਆ ਸੀ ਪਰ ਬਾਅਦ ‘ਚ ਉਹ ਇੱਕ ਮਾਹਿਰ ਟੀ20 ਕ੍ਰਿਕਟਰ ਬਣ ਗਏ
2004 ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ੁਰੂਆਤ ਕਰਨ ਵਾਲੇ ਬ੍ਰਾਵੋ ਨੇ ਆਪਣੇ ਕਰੀਅਰ ‘ਚ 40 ਟੈਸਟ, 164 ਇੱਕ ਰੋਜ਼ਾ ਅਤੇ 66 ਟੀ20 ਮੈਚ ਖੇਡੇ ਹਨ ਕੈਰੇਬਿਆਈ ਹਰਫ਼ਨਮੌਲਾ ਨੇ ਟੈਸਟ ਕਰੀਅਰ ‘ਚ ਤਿੰਨ ਸੈਂਕੜਿਆਂ ਸਮੇਤ 31.42 ਦੀ ਔਸਤ ਨਾਲ 2200 ਦੌੜਾਂ ਬਣਾਈਆਂ ਅਤੇ 39.83 ਦੀ ਔਸਤ ਨਾਲ 86 ਵਿਕਟਾਂ ਲਈਆਂ ਇੱਕ ਰੋਜ਼ਾ ਉਹਨਾਂ 25.36 ਦੀ ਔਸਤ ਨਾਲ 82.30 ਦੇ ਸਟਰਾਈਕ ਰੇਟ ਨਾਲ 2968 ਦੌੜਾਂ ਬਣਾਈਆਂ ਅਤੇ 199 ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਤਿਹਾਸ ਦੇ ਸਭ ਤੋਂ ਸਫ਼ਲ ਖੱਬੂ ਸਪਿੱਨਰ ਹੇਰਾਤ ਲੈਣਗੇ ਸੰਨਿਆਸ
6 ਨਵੰਬਰ ਨੂੰ ਇੰਗਲੈਂਡ ਵਿਰੁੱਧ ਮੈਚ ਤੇ ਲੈਣਗੇ ਸੰਨਿਆਸ
ਗਾੱਲੇ, 22 ਅਕਤੂਬਰ
ਸ਼੍ਰੀਲੰਕਾ ਦੇ ਖੱਬੇ ਹੱਥ ਦੇ ਧੁਰੰਦਰ ਸਪਿੱਨਰ ਰੰਗਨਾ ਹੇਰਾਥ ਨੇ ਇੰਗਲੈਂਡ ਵਿਰੁੱਧ ਇਸ ਸਾਲ 6 ਨਵੰਬਰ ਨੂੰ ਗਾੱਲੇ ‘ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਵਿਦਾਈ ਲੈਣ ਦਾ ਮਨ ਬਣਾ ਲਿਆ ਹੈ  ਟੈਸਟ ਇਤਿਹਾਸ ‘ਚ ਖੱਬੇ ਹੱਥ ਦੇ ਸਭ ਤੋਂ ਸਫ਼ਲ ਸਪਿੱਨਰ ਹੇਰਾਥ ਨੇ ਇਸ ਸਾਲ ਜੁਲਾਈ ‘ਚ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਸਨ ਅਤੇ ਹੁਣ ਉਹਨਾਂ ਇਸ ਫ਼ੈਸਲੇ ‘ਤੇ ਮੁਹਰ ਲਗਾ ਦਿੱਤੀ ਹੈ
40 ਸਾਲਾ ਹੇਰਾਥ ਨੇ 92 ਟੈਸਟ ‘ਚ ਸ਼੍ਰੀਲੰਕਾ ਵੱਲੋਂ 27.95 ਦੀ ਔਸਤ ਨਾਲ 430 ਵਿਕਟਾਂ ਝਟਕਾਈਆਂ ਉਹਨਾਂ ਇੱਕ ਪਾਰੀ ‘ਚ ਪੰਜ ਵਿਕਟਾਂ ਲੈਣ ਦਾ ਕਮਾਲ 34 ਵਾਰ ਕੀਤਾ ਇਸ ਤੋਂ ਇਲਾਵਾ ਉਹ ਨਿਊਜ਼ੀਲੈਂਡ ਦੇ ਮਹਾਨ ਰਿਚਰਡ ਹੈਡਲੀ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ਼ ਇੱਕ ਵਿਕਟ ਦੂਰ ਹਨ ਜਿਸ ਨਾਲ ਉਹ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੀ ਲਿਸਟ ‘ਚ ਹੈਡਲੀ ਨਾਲ ਸਾਂਝੇ ਤੌਰ ‘ਤੇ 9ਵੇਂ ਸਥਾਨ ‘ਤੇ ਆ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।