Jio - Sach Kahoon Punjabi
Jio, Airtel ਤੇ Vi ਦੀ ਡੇਟਾ ਪਲਾਨ ਵੈਲਡਿਟੀ ਘਟੀ, ਹੁਣ ਗਾਹਕਾਂ ਨੂੰ ਝੱਲਣਾ ਪਵੇਗਾ ਆਰਥਿਕ ਨੁਕਸਾਨ!
Data Plan: ਜੇਕਰ ਤੁਸੀਂ Jio, Airtel ਜਾਂ Vi ਵਰਗੇ ਕਿਸੇ ਨਿੱਜੀ ਟੈਲੀਕਾਮ ਆਪਰੇਟਰ ਦੇ ਗਾਹਕ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਤਿੰਨੋਂ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਇੱਕੋ ਸਮੇਂ ਆਪਣੇ ਡੇਟਾ ਵਾਊਚਰ ਨਾਲ ਸਬੰਧਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਇਹ ਨਵਾਂ ਨਿਯਮ ਤੁਹਾਡੀ ਜੇਬ ਅਤੇ ਤੁਹਾਡੇ ਇੰਟਰਨੈੱਟ ਦੀ ਵਰਤੋਂ ਦੇ ਤਰੀਕੇ ਨੂੰ ਸਿੱਧਾ ਪ੍ਰਭਾਵਿਤ ਕਰੇਗਾ।
ਹੁਣ ਤੱਕ, ਜੇਕਰ ਤੁਸੀਂ ਆਪਣੇ ਮਾਸਿਕ ਜਾਂ ਰੋਜ਼ਾਨਾ ਡੇਟਾ ਪਲਾਨ ਦੇ ਨਾਲ ਇੱਕ ਵੱਖਰਾ ਡੇਟਾ ਵਾਊਚਰ ਲੈਂਦੇ ਸੀ, ਜਿਵੇਂ ਕਿ 1GB ਜਾਂ 2GB, ਤਾਂ ਉਹ ਡੇਟਾ ਉਦੋਂ ਤੱਕ ਵਰਤਿਆ ਜਾ ਸਕਦਾ ਸੀ ਜਦੋਂ ਤੱਕ ਤੁਹਾਡਾ ਮੁੱਖ ਪਲਾਨ ਐਕਟਿਵ ਰਹਿੰਦਾ ਸੀ। ਯਾਨੀ, ਜੇਕਰ ਤੁਹਾਡੇ ਪਲਾਨ ਦੀ ਵੈਧਤਾ 28 ਦਿਨ ਹੈ ਅਤੇ ਤੁਸੀਂ ਕਿਸੇ ਵੀ ਦਿਨ ਇੱਕ ਵਾਧੂ ਡੇਟਾ ਪੈਕ ਲਿਆ ਹੈ, ਤਾਂ ਉਹ ਵਾਧੂ ਡੇਟਾ ਵੀ ਪੂਰੇ 28 ਦਿਨਾਂ ਲਈ ਤੁਹਾਡੇ ਕੋਲ ਰਹਿੰਦਾ ਸੀ।
ਬਦਲ ਗਏ ਨਿਯਮ | Data Plan
ਹੁਣ ਕੰਪਨੀਆਂ ਨੇ ਇਹ ਸਹੂਲਤ ਹਟਾ ਦਿੱਤੀ ਹੈ। ਇਸਦਾ ਮਤਲਬ ਹੈ ਕਿ ਹੁਣ ਜੇਕਰ ਤੁਸੀਂ ਡੇਟਾ ਵਾਊਚਰ ਲੈਂਦੇ ਹੋ, ਤਾਂ ਇਸਦੀ ਵੈਧਤਾ ਸਿਰਫ ਕੁਝ ਘੰਟਿਆਂ ਲਈ ਜਾਂ ਵੱਧ ਤੋਂ ਵੱਧ ਇੱਕ ਦਿਨ ਲਈ ਹੋਵੇਗੀ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ 1GB ਡੇਟਾ ਲੈਂਦੇ ਹੋ ਅਤੇ ਇੱਕ ਦਿਨ ਵਿੱਚ ਇਸਦੀ ਵਰਤੋਂ ਕਰਨ ਵਿੱਚ ਅਸਮਰੱਥ ਹੋ, ਤਾਂ ਉਹ ਡੇਟਾ ਬਰਬਾਦ ਹੋ ਜਾਵੇਗਾ। ਅਗਲੀ ਵਾਰ ਤੁਹਾਨੂੰ ਦੁਬਾਰਾ ਇੱਕ ਨਵਾਂ ਵਾਊਚਰ ਲੈਣਾ ਪਵੇਗਾ।
Read Also : Classroom Scam ED Raids: ਕਲਾਸਰੂਮ ਘੁਟਾਲਾ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈ
ਇਹ ਬਦਲਾਅ ਉਨ੍ਹਾਂ ਯੂਜਰਸ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਏਗਾ ਜੋ ਆਪਣੀ ਜ਼ਰੂਰਤ ਅਨੁਸਾਰ ਡੇਟਾ ਦੀ ਵਰਤੋਂ ਕਰਦੇ ਹਨ। ਹੁਣ ਉਨ੍ਹਾਂ ਨੂੰ ਵਾਰ-ਵਾਰ ਰੀਚਾਰਜ ਕਰਨਾ ਪਵੇਗਾ, ਭਾਵੇਂ ਪਿਛਲੇ ਵਾਊਚਰ ਦਾ ਡੇਟਾ ਪੂਰੀ ਤਰ੍ਹਾਂ ਵਰਤਿਆ ਨਾ ਗਿਆ ਹੋਵੇ। ਪਹਿਲਾਂ ਦੀ ਲਚਕਤਾ ਹੁਣ ਉਪਲਬਧ ਨਹੀਂ ਰਹੇਗੀ, ਅਤੇ ਹਰੇਕ ਵਾਊਚਰ ਦੀ ਸੀਮਤ ਵੈਧਤਾ ਉਪਭੋਗਤਾ ਅਨੁਭਵ ਨੂੰ ਪ੍ਰਭਾਵਤ ਕਰੇਗੀ।
ਸਧਾਰਨ ਗੱਲ ਇਹ ਹੈ ਕਿ ਹੁਣ ਤੁਹਾਨੂੰ ਹਰ ਵਾਰ ਡੇਟਾ ਦੀ ਵਰਤੋਂ ਕਰਦੇ ਸਮੇਂ ਵਧੇਰੇ ਸਾਵਧਾਨ ਰਹਿਣਾ ਪਵੇਗਾ। ਜੇਕਰ ਤੁਹਾਡੇ ਦੁਆਰਾ ਖਰੀਦਿਆ ਗਿਆ ਡੇਟਾ ਨਿਰਧਾਰਤ ਸਮੇਂ ਵਿੱਚ ਨਹੀਂ ਵਰਤਿਆ ਜਾਂਦਾ ਹੈ, ਤਾਂ ਇਹ ਬਰਬਾਦ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਲਾਗਤ ਵਧੇਗੀ, ਸਗੋਂ ਵਾਰ-ਵਾਰ ਰੀਚਾਰਜ ਕਰਨ ਦੀ ਪਰੇਸ਼ਾਨੀ ਵੀ ਵਧੇਗੀ।
ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਕੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਜਾਂ ਦੂਰਸੰਚਾਰ ਮੰਤਰਾਲਾ ਇਸ ਬਦਲਾਅ ‘ਤੇ ਕੋਈ ਕਾਰਵਾਈ ਕਰੇਗਾ। ਇਸ ਵੇਲੇ, ਕੰਪਨੀਆਂ ਨੇ ਮਿਲ ਕੇ ਇਹ ਫੈਸਲਾ ਲਿਆ ਹੈ, ਜਿਸ ਨਾਲ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਇਹ ਇੱਕ ਰਣਨੀਤਕ ਕਦਮ ਹੈ?
ਜੇਕਰ ਤੁਸੀਂ ਇੱਕ ਸਮਾਰਟਫੋਨ ਉਪਭੋਗਤਾ ਹੋ ਅਤੇ ਮੋਬਾਈਲ ਡੇਟਾ ਦੀ ਵਰਤੋਂ ਕਰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਨਵੇਂ ਨਿਯਮਾਂ ਨੂੰ ਧਿਆਨ ਵਿੱਚ ਰੱਖੋ। ਵਾਰ-ਵਾਰ ਡੇਟਾ ਵਾਊਚਰ ਲੈਣਾ ਹੁਣ ਮਹਿੰਗਾ ਅਤੇ ਪਰੇਸ਼ਾਨੀ ਵਾਲਾ ਹੋ ਸਕਦਾ ਹੈ, ਇਸ ਲਈ ਪਲਾਨ ਚੁਣਦੇ ਸਮੇਂ ਸਾਵਧਾਨ ਰਹੋ ਅਤੇ ਡੇਟਾ ਦੀ ਸਮਝਦਾਰੀ ਨਾਲ ਵਰਤੋਂ ਕਰੋ।
Airtel News: ਏਅਰਟੈੱਲ ਨਿਕਲਿਆ ਜਿਓ ਤੇ ਵੋਡਾਫੋਨ ਤੋਂ ਅੱਗੇ, ਇਹ ਸਸਤੇ ਪਲਾਨ ’ਚ ਦੇ ਰਿਹੈ 22 ਤੋਂ ਜ਼ਿਆਦਾ ਓਟੀਟੀ
Airtel News: ਟੈਲੀਕਾਮ ਕੰਪਨੀਆਂ ਯੂਜਰਸ ਨੂੰ ਬਿਹਤਰੀਨ ਡਾਟਾ ਤੇ ਓਟੀਟੀ ਵਾਲੇ ਕਈ ਸ਼ਾਨਦਾਰ ਪਲਾਨ ਆਫਰ ਕਰ ਰਹੀਆਂ ਹਨ। ਇਸ ਦੇ ਨਾਲ ਹੀ, ਜੇਕਰ ਤੁਸੀਂ ਘੱਟ ਕੀਮਤ ’ਤੇ ਸ਼ਾਨਦਾਰ ਲਾਭਾਂ ਵਾਲਾ ਪਲਾਨ ਲੱਭ ਰਹੇ ਹੋ, ਤਾਂ ਏਅਰਟੈੱਲ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਅਸੀਂ ਗੱਲ ਕਰ ਰਹੇ ਹਾਂ ਏਅਰਟੈੱਲ ਦੇ 449 ਰੁਪਏ ਵਾਲੇ ਪਲਾਨ ਦੀ। ਇਹ ਪਲਾਨ ਜੀਓ ਤੇ ਵੋਡਾਫੋਨ-ਆਈਡੀਆ ਦੇ ਪੋਰਟਫੋਲੀਓ ’ਚ ਵੀ ਮੌਜੂਦ ਹੈ, ਪਰ ਲਾਭਾਂ ਦੇ ਮਾਮਲੇ ’ਚ ਏਅਰਟੈੱਲ ਬਾਕੀਆਂ ਤੋਂ ਅੱਗੇ ਹੈ। ਏਅਰਟੈੱਲ ਦੇ ਪਲਾਨ ’ਚ, ਤੁਹਾਨੂੰ ਹਰ ਦਿਨ 3 ਡੇਟਾ ਦੇ ਨਾਲ 22 ਤੋਂ ਜ਼ਿਆਦਾ ਐਪਸ ਤੱਕ ਪਹੁੰਚ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਤਿੰਨਾਂ ਕੰਪਨੀਆਂ ਦੇ 449 ਰੁਪਏ ਵਾਲੇ ਪਲਾਨ ਬਾਰੇ। Airtel News
Read This : Punjab News: ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖਤ ਆਦੇਸ਼, ਜੇਕਰ ਨਾ ਪਾਲਣਾ ਕੀਤੀ ਤਾਂ ਹੋਵੇਗੀ ਸਖਤ ਕਾਰਵਾਈ
ਏਅਰਟੈੱਲ ਦਾ 449 ਰੁਪਏ ਵਾਲਾ ਪਲਾਨ | Airtel News
ਕੰਪਨੀ ਦਾ ਇਹ ਪਲਾਨ 28 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ। ਪਲਾਨ ’ਚ ਕੰਪਨੀ ਇੰਟਰਨੈੱਟ ਦੀ ਵਰਤੋਂ ਕਰਨ ਲਈ ਹਰ ਰੋਜ 3 ਜੀਬੀ ਡਾਟਾ ਦੇ ਰਹੀ ਹੈ। 5ਜੀ ਕਨੈਕਟੀਵਿਟੀ ਵਾਲੇ ਖੇਤਰਾਂ ’ਚ ਰਹਿਣ ਵਾਲੇ ਏਅਰਟੈੱਲ ਉਪਭੋਗਤਾਵਾਂ ਨੂੰ ਵੀ ਅਸੀਮਤ 5ਜੀ ਡੇਟਾ ਮਿਲੇਗਾ। ਪਲਾਨ ’ਚ ਤੁਹਾਨੂੰ ਰੋਜਾਨਾ 100 ਮੁਫਤ ਐਸਐਮਐਸ ਤੇ ਦੇਸ਼ ਭਰ ਦੇ ਸਾਰੇ ਨੈੱਟਵਰਕਾਂ ’ਤੇ ਅਸੀਮਤ ਕਾਲਿੰਗ ਵੀ ਮਿਲੇਗੀ। ਪਲਾਨ ਦੀ ਖਾਸ ਗੱਲ ਇਹ ਹੈ ਕਿ ਇਸ ’ਚ ਕੰਪਨੀ ਏਅਰਟੈੱਲ ਐਕਸਸਟ੍ਰੀਮ ਪਲੇ ਪ੍ਰੀਮੀਅਮ ਦੀ ਮੁਫਤ ਸਬਸਕ੍ਰਿਪਸਨ ਵੀ ਦੇ ਰਹੀ ਹੈ, ਜਿਸ ਨਾਲ 22 ਤੋਂ ਜ਼ਿਆਦਾ ਐਪਸ ਤੱਕ ਪਹੁੰਚ ਮਿਲਦੀ ਹੈ।
ਵੋਡਾਫੋਨ-ਆਈਡੀਆ ਦਾ 449 ਰੁਪਏ ਵਾਲਾ ਪਲਾਨ | Airtel News
ਕੰਪਨੀ ਦਾ ਇਹ ਪਲਾਨ 28 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਐਪ ਜਾਂ ਵੈੱਬ ਰਾਹੀਂ ਇਸ ਪਲਾਨ ਨੂੰ ਸਬਸਕ੍ਰਾਈਬ ਕਰਨ ’ਤੇ 2 ਦਿਨਾਂ ਦੀ ਵਾਧੂ ਵੈਧਤਾ ਵੀ ਦੇ ਰਹੀ ਹੈ। ਵੋਡਾ ਦੇ ਇਸ ਪਲਾਨ ’ਚ, ਤੁਹਾਨੂੰ ਇੰਟਰਨੈਟ ਦੀ ਵਰਤੋਂ ਕਰਨ ਲਈ ਰੋਜਾਨਾ 3 ਜੀਬੀ ਡੇਟਾ ਮਿਲੇਗਾ। ਪਲਾਨ ਬਿੰਜ ਆਲ ਨਾਈਟ ਬੈਨੇਫਿਟ ਦੇ ਨਾਲ ਆਉਂਦਾ ਹੈ। ਇਸ ’ਚ ਰਾਤ 12 ਤੋਂ ਸਵੇਰੇ 6 ਵਜੇ ਤੱਕ ਬਿਨਾਂ ਕਿਸੇ ਵਾਧੂ ਚਾਰਜ ਦੇ ਅਨਲਿਮਟਿਡ ਡਾਟਾ ਦਿੱਤਾ ਜਾ ਰਿਹਾ ਹੈ। ਪਲਾਨ ’ਚ ਤੁਹਾਨੂੰ ਡਾਟਾ ਡਿਲੀਟਸ ਵੀ ਮਿਲਣਗੇ। ਇਸ ’ਚ ਯੂਜਰਸ ਨੂੰ ਹਰ ਮਹੀਨੇ 2 ਜੀਬੀ ਤੱਕ ਦਾ ਬੈਕਅੱਪ ਡਾਟਾ ਵੀ ਦਿੱਤਾ ਜਾ ਰਿਹਾ ਹੈ। ਇਹ ਪਲਾਨ ਵੀਕੈਂਡ ਡਾਟਾ ਰੋਲਓਵਰ ਦੀ ਪੇਸ਼ਕਸ਼ ਕਰਦਾ ਹੈ। Airtel News
Jio ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਹੁਣ ਭਰੀਆਂ ਰਹਿਣਗੀਆਂ ਜੇਬ੍ਹਾਂ ਤੇ ਡਾਟਾ ਵੀ ਫੁੱਲ
Jio News : ਜੀਓ ਨੇ ਆਪਣੇ ਕਰੋੜਾਂ ਯੂਜ਼ਰਸ ਨੂੰ ਇੱਕ ਵਾਰ ਫਿਰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਯੂਜ਼ਰਸ ਨੂੰ 365 ਦਿਨਾਂ ਦਾ ਮੁਫਤ ਮੋਬਾਈਲ ਰੀਚਾਰਜ ਪਲਾਨ ਦੇ ਰਹੀ ਹੈ। ਕੰਪਨੀ ਨੇ ਇਸ ਆਫਰ ਦਾ ਐਲਾਨ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਕੀਤਾ ਹੈ। ਜੀਓ ਯੂਜ਼ਰਸ ਇਸ ਆਫਰ ਦਾ ਫਾਇਦਾ ਉਠਾ ਸਕਦੇ ਹਨ ਅਤੇ ਸਾਲ ਭਰ ਰਿਚਾਰਜ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹਨ। ਇਹ ਆਫਰ ਦੇਸ਼ ਦੇ ਸਾਰੇ ਟੈਲੀਕਾਮ ਸਰਕਲਾਂ ਲਈ ਹੈ ਅਤੇ ਖਾਸ ਤੌਰ ‘ਤੇ ਜੀਓ ਦੇ ਪ੍ਰੀਪੇਡ ਯੂਜ਼ਰ ਇਸ ਦਾ ਫਾਇਦਾ ਲੈ ਸਕਦੇ ਹਨ।
ਆਫਰ ਕੀ ਹੈ? | Jio News
Jio ਨੇ ਇਸ ਆਫਰ ਨੂੰ ਯੂਜ਼ਰਸ ਲਈ ਆਪਣੀ ਫਾਈਬਰ ਬ੍ਰਾਡਬੈਂਡ ਸੇਵਾ ਦਾ ਵਿਸਥਾਰ ਕਰਨ ਲਈ ਪੇਸ਼ ਕੀਤਾ ਹੈ। ਜੀਓ ਯੂਜ਼ਰਸ ਨਵਾਂ ਏਅਰਫਾਈਬਰ ਪਲਾਨ ਬੁੱਕ ਕਰਨ ‘ਤੇ ਮੁਫਤ ਮੋਬਾਈਲ ਰੀਚਾਰਜ ਦਾ ਲਾਭ ਲੈ ਸਕਦੇ ਹਨ। ਜਿਓ ਦੀ ਵੈੱਬਸਾਈਟ ਮੁਤਾਬਕ ਯੂਜ਼ਰਸ ਨੂੰ 3599 ਰੁਪਏ ਦਾ ਸਾਲਾਨਾ ਮੋਬਾਈਲ ਰੀਚਾਰਜ ਪਲਾਨ ਮੁਫਤ ਦਿੱਤਾ ਜਾਵੇਗਾ। ਇਹ ਪਲਾਨ 365 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ‘ਚ ਯੂਜ਼ਰਸ ਨੂੰ ਰੋਜ਼ਾਨਾ 2.5GB ਹਾਈ ਸਪੀਡ ਡਾਟਾ ਦਾ ਫਾਇਦਾ ਵੀ ਮਿਲੇਗਾ। jio airfiber
ਤੁਹਾਨੂੰ ਲਾਭ ਕਿਵੇਂ ਮਿਲੇਗਾ?
ਜੀਓ ਯੂਜ਼ਰਸ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਮਾਈ ਜੀਓ ਐਪ ਰਾਹੀਂ ਨਵਾਂ ਏਅਰਫਾਈਬਰ ਬੁੱਕ ਕਰਨਾ ਹੋਵੇਗਾ। ਕੰਪਨੀ ਨੇ ਏਅਰ ਫਾਈਬਰ ਬ੍ਰਾਡਬੈਂਡ ਲਈ ਬੁਕਿੰਗ ਚਾਰਜ ਸਿਰਫ 50 ਰੁਪਏ ਰੱਖਿਆ ਹੈ। ਇੰਨਾ ਹੀ ਨਹੀਂ ਏਅਰਫਾਈਬਰ ਫਰੀਡਮ ਆਫਰ ਦੇ ਤਹਿਤ 3 ਮਹੀਨੇ ਦੇ ਪਲਾਨ ਦੇ ਨਾਲ ਯੂਜ਼ਰਸ ਨੂੰ 30 ਫੀਸਦੀ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਜਿਓ ਦਾ ਏਅਰ ਫਾਈਬਰ ਦਾ ਇਹ ਪਲਾਨ 2121 ਰੁਪਏ ‘ਚ ਮਿਲੇਗਾ। ਇਸ ‘ਚ ਯੂਜ਼ਰਸ ਨੂੰ 800 ਤੋਂ ਜ਼ਿਆਦਾ ਡਿਜੀਟਲ ਟੀਵੀ ਚੈਨਲ, 13 ਤੋਂ ਜ਼ਿਆਦਾ OTT ਐਪਸ ਅਤੇ ਅਨਲਿਮਟਿਡ ਵਾਈ-ਫਾਈ (ਹਰ ਮਹੀਨੇ 1000GB ਡਾਟਾ FUP ਲਿਮਿਟ ਦੇ ਨਾਲ) ਮਿਲੇਗਾ।
3599 ਰੁਪਏ ਦਾ ਪਲਾਨ
AirFiber ਬੁੱਕ ਕਰਨ ਵਾਲੇ ਉਪਭੋਗਤਾਵਾਂ ਨੂੰ ਇਹ ਸਾਲਾਨਾ ਪਲਾਨ ਮੁਫਤ ਮਿਲੇਗਾ। ਇਸ ਪਲਾਨ ‘ਚ ਰੋਜ਼ਾਨਾ 2.5GB ਹਾਈ ਸਪੀਡ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਮੁਫਤ ‘ਚ ਅਨਲਿਮਟਿਡ 5ਜੀ ਡਾਟਾ ਦਾ ਫਾਇਦਾ ਵੀ ਮਿਲੇਗਾ। ਇਸ ਤੋਂ ਇਲਾਵਾ, ਇਹ ਪਲਾਨ ਦੇਸ਼ ਭਰ ਵਿੱਚ ਕਿਸੇ ਵੀ ਨੈੱਟਵਰਕ ‘ਤੇ ਪ੍ਰਤੀ ਦਿਨ 100 ਮੁਫ਼ਤ SMS ਅਤੇ ਮੁਫ਼ਤ ਰਾਸ਼ਟਰੀ ਰੋਮਿੰਗ ਦਾ ਲਾਭ ਵੀ ਪ੍ਰਦਾਨ ਕਰਦਾ ਹੈ।
Read Also : Stubble Burning Case: ਪੰਜਾਬ ’ਚ ਪਹਿਲੇ ਦਿਨ ਪਰਾਲੀ ਸਾੜਨ ਦੇ 9 ਮਾਮਲੇ ਆਏ ਸਾਹਮਣੇ
ਜੀਓ ਨੇ ਪੇਸ਼ ਕੀਤੇ ਨਵੇਂ ਪੋਸਟਪੇਡ ਫੈਮਿਲੀ ਪਲਾਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੂਰਸੰਚਾਰ ਸੇਵਾ ਪ੍ਰਦਾਤਾ ਰਿਲਾਇੰਸ ਜੀਓ ਨੇ ਮਾਰਕੀਟ ਵਿੱਚ ਮੁਕਾਬਲਾ ਵਧਾਉਣ ਲਈ ਇੱਕ ਨਵਾਂ ਫੈਮਿਲੀ ਪਲਾਨ ਜੀਓਪਲੱਸ ਪੇਸ਼ ਕੀਤਾ ਹੈ, ਜਿਸ ਵਿੱਚ ਗਾਹਕ ਨੂੰ ਪਹਿਲੇ ਕੁਨੈਕਸ਼ਨ ਲਈ 399 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਪਲਾਨ ਵਿੱਚ ਤਿੰਨ ਵਾਧੂ ਕੁਨੈਕਸ਼ਨ ਸ਼ਾਮਲ ਕੀਤੇ ਜਾ ਸਕਦੇ ਹਨ। Jio ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਪਲਾਨ ਵਿੱਚ ਹਰੇਕ ਵਾਧੂ ਕੁਨੈਕਸ਼ਨ ਲਈ 99 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਹ ਪਲਾਨ ਇੱਕ ਮਹੀਨੇ ਦੇ ਮੁਫ਼ਤ ਅਜ਼ਮਾਇਸ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਚਾਰ ਕੁਨੈਕਸ਼ਨਾਂ ਲਈ ਕੁੱਲ 696 ਰੁਪਏ ਵਿੱਚ 75 ਜੀਬੀ ਡੇਟਾ ਮਿਲੇਗਾ। ਚਾਰ ਕੁਨੈਕਸ਼ਨਾਂ ਵਾਲੇ ਪਰਿਵਾਰਕ ਪਲਾਨ ਵਿੱਚ ਇੱਕ ਸਿਮ ਦੀ ਔਸਤਨ ਕੀਮਤ 174 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਯੂਜ਼ਰ ਇੱਕ ਮਹੀਨੇ ਦੇ ਫ੍ਰੀ ਟ੍ਰਾਇਲ ਦੇ ਬਾਅਦ ਵੀ ਸੇਵਾ ਕਨੈਕਸ਼ਨ ਰੱਦ ਕਰ ਸਕਦਾ ਹੈ
ਜੀਓ ਨੇ ਕਿਹਾ ਹੈ ਕਿ ਜੇਕਰ ਕੋਈ ਯੂਜ਼ਰ ਇੱਕ ਮਹੀਨੇ ਦੇ ਫ੍ਰੀ ਟ੍ਰਾਇਲ ਦੇ ਬਾਅਦ ਵੀ ਸੇਵਾ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਆਪਣਾ ਕਨੈਕਸ਼ਨ ਰੱਦ ਕਰ ਸਕਦਾ ਹੈ। ਇਸੇ ਤਰ੍ਹਾਂ, 100 ਜੀਬੀ ਪ੍ਰਤੀ ਖਪਤ ਵਾਲੇ ਗਾਹਕਾਂ ਨੂੰ ਪਹਿਲੇ ਕੁਨੈਕਸ਼ਨ ਲਈ 699 ਰੁਪਏ ਅਤੇ ਹਰ ਵਾਧੂ ਤਿੰਨ ਕੁਨੈਕਸ਼ਨ ਲਈ 99 ਰੁਪਏ ਪ੍ਰਤੀ ਕੁਨੈਕਸ਼ਨ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪਡ਼੍ਹੋ : ਡੇਰਾ ਸੱਚਾ ਸੌਦਾ ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ
Jio ਕੰਪਨੀ ਨੇ ਕੁਝ ਵਿਅਕਤੀਗਤ ਪਲਾਨ ਵੀ ਲਾਂਚ ਕੀਤੇ ਹਨ। 299 ਰੁਪਏ ਦਾ 30 ਜੀਬੀ ਪਲਾਨ ਹੈ ਅਤੇ ਇਸ ਦੇ ਨਾਲ ਹੀ ਅਨਲਿਮਟਿਡ ਡਾਟਾ ਪਲਾਨ ਵੀ ਹੈ ਜਿਸ ਲਈ ਗਾਹਕ ਨੂੰ 599 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜੀਓ ਫਾਈਬਰ ਉਪਭੋਗਤਾਵਾਂ, ਕਾਰਪੋਰੇਟ ਕਰਮਚਾਰੀਆਂ, ਹੋਰ ਆਪਰੇਟਰਾਂ ਦੇ ਮੌਜੂਦਾ ਪੋਸਟਪੇਡ ਉਪਭੋਗਤਾਵਾਂ ਦੇ ਨਾਲ-ਨਾਲ ਐਕਸਿਸ ਬੈਂਕ, ਐਚਡੀਐਫਸੀ ਬੈਂਕ ਅਤੇ ਐਸਬੀਆਈ ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਕੋਈ ਸੁਰੱਖਿਆ ਜਮ੍ਹਾਂ ਰਕਮ ਨਹੀਂ ਦੇਣੀ ਪਵੇਗੀ।
ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀਨੇ ਕਿਹਾ, “ਜੀਓਪਲੱਸ ਨੂੰ ਲਾਂਚ ਕਰਨ ਦਾ ਉਦੇਸ਼ ਸਮਝਦਾਰ ਪੋਸਟਪੇਡ ਉਪਭੋਗਤਾਵਾਂ ਨੂੰ ਨਵੇਂ ਲਾਭ ਅਤੇ ਅਨੁਭਵ ਪ੍ਰਦਾਨ ਕਰਨਾ ਹੈ। ਬਹੁਤ ਸਾਰੇ ਪੋਸਟਪੇਡ ਉਪਭੋਗਤਾਵਾਂ ਲਈ ਜੋ ਇੱਕ ਨਵੇਂ ਸੇਵਾ ਪ੍ਰਦਾਤਾ ‘ਤੇ ਜਾਣ ਦਾ ਆਸਾਨ ਤਰੀਕਾ ਲੱਭ ਰਹੇ ਹਨ, Jio Plus ਪਲਾਨ ਦੇ ਫ੍ਰੀ ਟਰਾਇਲ ਨਾਲ ਉਨਾਂ ਦੀ ਸਮੱਸਿਆ ਦਾ ਹੱਲ ਮਿਲ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਅਮਰੀਕਾ ਇਕਵਿਟੀ ਨਿਵੇਸ਼ਕ ਕੇਕੇਆਰ ਦਾ ਜੀਓ ਪਲੇਟਫਾਰਮ ‘ਚ 11367 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ
ਮੁੰਬਈ। ਯੂਐਸ ਦੀ ਪ੍ਰਾਈਵੇਟ ਇਕਵਿਟੀ ਕੰਪਨੀ ਕੇਕੇਆਰ ਨੇ ਸ਼ੁੱਕਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਜੀਓ ਪਲੇਟਫਾਰਮਸ ਵਿੱਚ 11367 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ। ਫੇਸਬੁੱਕ, ਸਿਲਵਰਲੇਕ, ਵਿਸਟਾ ਪਾਰਟਨਰਜ਼ ਅਤੇ ਜਨਰਲ ਅਟਲਾਂਟਿਕ ਦੇ ਬਾਅਦ ਇੱਕ ਮਹੀਨੇ ਵਿੱਚ ਜੀਓ ਪਲੇਟਫਾਰਮਸ ਵਿੱਚ ਇਹ ਪੰਜਵਾਂ ਵੱਡਾ ਨਿਵੇਸ਼ ਹੈ। ਕੇਕੇਆਰ ਸਮੇਤ ਇਕ ਮਹੀਨੇ ਵਿਚ ਕੁਲ 78562 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।
ਏਸ਼ੀਆ ਵਿਚ ਕਿਸੇ ਕੰਪਨੀ ਵਿਚ ਕੇਕੇਆਰ ਦਾ ਇਹ ਸਭ ਤੋਂ ਵੱਡਾ ਨਿਵੇਸ਼ ਹੈ। ਕੇਕੇਆਰ ਨੇ ਜਿਓ ਪਲੇਟਫਾਰਮਸ ਵਿੱਚ 4.91 ਲੱਖ ਕਰੋੜ ਰੁਪਏ ਦੇ ਇਕਵਿਟੀ ਮੁੱਲ ਅਤੇ 5.16 ਲੱਖ ਕਰੋੜ ਰੁਪਏ ਦੇ ਉੱਦਮ ਦੀ ਪੂੰਜੀਕਰਣ ਵਿੱਚ ਨਿਵੇਸ਼ ਕੀਤਾ ਹੈ। ਕੇਕੇਅਰ ਨੂੰ 11,367 ਕਰੋੜ ਰੁਪਏ ਦੇ ਨਿਵੇਸ਼ ਲਈ ਜਿਓ ਪਲੇਟਫਾਰਮਸ ਵਿੱਚ 2.32 ਫੀਸਦੀ ਹਿੱਸੇਦਾਰੀ ਮਿਲੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੇਸਬੁੱਕ ਤੋਂ ਬਾਅਦ ਸਿਲਵਰ ਲੇਕ ਨੇ ਖਰੀਦੇ ਜੀਓ ਦੇ ਸ਼ੇਅਰ
ਫੇਸਬੁੱਕ ਤੋਂ ਬਾਅਦ ਸਿਲਵਰ ਲੇਕ ਨੇ ਖਰੀਦੇ ਜੀਓ ਦੇ ਸ਼ੇਅਰ
ਨਵੀਂ ਦਿੱਲੀ : ਅਮੇਰਿਕਨ ਪ੍ਰਾਈਵੇਟ ਇਕਵਿਟੀ ਕੰਪਨੀ ਸਿਲਵਰ ਲੇਕ ਪਾਰਟਨਰਜ਼ ਨੇ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਜੀਓ ਪਲੇਟਫਾਰਮਜ਼ ‘ਚੋਂ ਇਕ ਫ਼ੀਸਦੀ ਹਿੱਸੇਦਾਰੀ ਖਰੀਦੀ ਹੈ। ਸਿਲਵਰ ਲੇਕ ਨੇ ਇਹ ਹਿੱਸੇਦਾਰੀ 5,655.75 ਕਰੋੜ ਰੁਪਏ ‘ਚ ਖਰੀਦੀ ਹੈ। ਇਸ ਨਿਵੇਸ਼ ਨਾਲ ਜੀਓ ਪਲੇਟਫਾਰਮ ਦੀ ਇਕਵਿਟੀ ਵੈਲਿਊ 4.90 ਲੱਖ ਕਰੋੜ ਤੇ ਐਂਟਰਪ੍ਰਾਈਜ਼ ਵੈਲਿਊ 5.15 ਲੱਖ ਕਰੋੜ ਹੋ ਗਈ ਹੈ। ਨਾਲ ਹੀ ਇਹ ਨਿਵੇਸ਼ ਫੇਸਬੁੱਕ ਵੱਲੋਂ ਕੀਤੇ ਨਿਵੇਸ਼ ਦੇ ਇਕਵਿਟੀ ਵੈਲਿਊਸ਼ਨ ਨਾਲ 12.5 ਫ਼ੀਸਦੀ ਪ੍ਰੀਮੀਅਮ ਨੂੰ ਦਰਸਾਉਂਦਾ ਹੈ। ਫੇਸਬੁੱਕ ਨਾਲ ਹੋਈ ਡੀਲ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਜੀਓ ਪਲੇਟਫਾਰਮ ਦੀ ਇਹ ਦੂਸਰੀ ਡੀਲ ਹੈ।
ਇਸ ਸਮਝੌਤੇ ਤਹਿਤ ਫੇਸਬੁੱਕ ਜੀਓ ਪਲੇਟਫਾਰਮਜ਼ ‘ਚੋਂ 9.9 ਫ਼ੀਸਦੀ ਹਿੱਸੇਦਾਰੀ ਖਰੀਦ ਰਹੀ ਹੈ ਭਾਵ ਉਹ ਜੀਓ ਪਲੇਟਫਾਰਮਜ਼ ‘ਚ 43,574 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਮੁਕੇਸ਼ ਅੰਬਾਨੀ ਆਪਣੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਕਰਜ਼ ਮੁਕਤ ਕਰਨਾ ਚਾਹੁੰਦੇ ਹਨ। ਆਰਆਈਐੱਲ ‘ਤੇ ਇਸ ਸਮੇਂ 1.61 ਲੱਖ ਕਰੋੜ ਰੁਪਏ ਦਾ ਕਰਜ਼ ਹੈ। ਮੁਕੇਸ਼ ਅੰਬਾਨੀ ਦੀ ਆਪਣੇ ਪ੍ਰਮੁੱਖ ਕਾਰੋਬਾਰ ‘ਚ ਰਣਨੀਤਕ ਨਿਵੇਸ਼ ਲਿਆ ਕੇ ਤੇ ਰਾਈਟਸ ਇਸ਼ੂ ਜ਼ਰੀਏ ਕੰਪਨੀ ਨੂੰ ਜਲਦ ਤੋਂ ਜਲਦ ਕਰਜ਼ ਮੁਕਤ ਕਰਨ ਦੀ ਯੋਜਨਾ ਹੈ।
ਸਿਲਵਰ ਲੇਕ ਨਾਲ ਹਿੱਸੇਦਾਰੀ ‘ਤੇ ਟਿੱਪਣੀ ਕਰਦਿਆਂ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਚੇਅਰਮੈਨ ਤੇ ਐੱਮਡੀ ਮੁਕੇਸ਼ ਅੰਬਾਨੀ ਨੇ ਕਿਹਾ, ‘ਭਾਰਤੀ ਡਿਜੀਟਲ ਈਕੋ-ਸਿਸਟਮ ਦੇ ਵਿਕਾਸ ਲਈ, ਸਿਲਵਰ ਲੇਕ ਦਾ ਇਕ ਮਹੱਤਵਪੂਰਨ ਹਿੱਸੇਦਾਰ ਦੇ ਰੂਪ ‘ਚ ਸਵਾਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਇਸ ਨਾਲ ਸਾਰੇ ਭਾਰਤੀਆਂ ਨੂੰ ਲਾਭ ਮਿਲੇਗਾ। ਸਿਲਵਰ ਲੇਕ ਦਾ ਆਲਮੀ ਪੱਧਰ ‘ਤੇ ਮੋਹਰੀ ਤਕਨੀਕੀ ਕੰਪਨੀਆਂ ਨਾਲ ਸਾਂਝੇਦਾਰੀ ਦਾ ਸਰਬੋਤਮ ਰਿਕਾਰਡ ਹੈ। ਸਿਲਵਰ ਲੇਕ ਤਕਨੀਕੀ ਤੇ ਵਿੱਤੀ ਮਾਮਲਿਆਂ ‘ਚ ਸਰਬੋਤਮ ਅਦਾਰਿਆਂ ‘ਚੋਂ ਇਕ ਹੈ। ਅਸੀਂ ਉਤਸ਼ਾਹਤ ਹਾਂ ਕਿ ਸਾਨੂੰ ਸਿਲਵਰ ਲੇਕ ਦੇ ਆਲਮੀ ਸਬੰਧਾਂ ਦਾ ਲਾਭ ਭਾਰਤੀ ਡਿਜੀਟਲ ਸੁਸਾਇਟੀ ‘ਚ ਬਦਲਾਅ ਦੇ ਰੂਪ ‘ਚ ਹਾਸਲ ਕਰਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿਓ ‘ਚ 43574 ਕਰੋੜ ਦਾ ਨਿਵੇਸ਼ ਕਰੇਗਾ ਫੇਸਬੁੱਕ
ਮੁੰਬਈ। ਸੋਸ਼ਲ ਮੀਡੀਆ ਦੀ ਦਿੱਗਜ ਬਹੁਰਾਸ਼ਟਰੀ ਕੰਪਨੀ ਫੇਸਬੁੱਕ ਨੇ ਭਾਰਤ ਦੀ ਦਿੱਗਜ ਟੈਲੀਕਾਮ ਕੰਪਨੀ ਰਿਲਾਇੰਸ ਜਿਓ ‘ਚ 9.9 ਫੀਸਦੀ ਹਿੱਸੇਦਾਰੀ ਖਰੀਦਣ ਦਾ ਵੱਡਾ ਐਲਾਨ ਕੀਤਾ ਹੈ। ਇਹ ਡੀਲ 5.7 ਬਿਲੀਅਨ ਡਾਲਰ (43,574 ਕਰੋੜ ਰੁਪਏ) ‘ਚ ਹੋਈ ਹੈ। ਰਿਲਾਇੰਸ ਜਿਓ ਦਾ ਭਾਰਤ ‘ਚ 30 ਕਰੋੜ ਤੋਂ ਵੱਧ ਗਾਹਕਾਂ ਦਾ ਆਧਾਰ ਹੈ। ਬੁੱਧਵਾਰ ਨੂੰ ਹੋਈ ਇਸ ਡੀਲ ਤੋਂ ਬਾਅਦ ਫੇਸਬੁੱਕ ਹੁਣ ਜਿਓ ਕੰਪਨੀ ਦੀ ਸਭ ਤੋਂ ਵੱਡੀ ਸ਼ੇਅਰ ਹੋਲਡਰ ਬਣ ਗਈ ਹੈ।
ਇਸ ਨਿਵੇਸ਼ ਤੋਂ ਬਾਅਦ ਜਿਓ ਪਲੇਟਫਾਰਮ ਦੀ ਇੰਟਰਪ੍ਰਾਈਜ਼ ਵੈਲਿਊ 4.62 ਲੱਖ ਕਰੋੜ ਰੁਪਏ ਹੋ ਗਈ ਹੈ। ਫੇਸਬੁੱਕ ਲਈ ਭਾਰਤ ਹਾਲ ਹੀ ਦੇ ਸਾਲਾਂ ‘ਚ ਇਕ ਮਹੱਤਵਪੂਰਨ ਬਾਜ਼ਾਰ ਦੇ ਰੂਪ ‘ਚ ਉਭਰਿਆ ਹੈ। ਕੰਪਨੀ ਦੇ ਭਾਰਤ ‘ਚ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ‘ਚ ਸਭ ਤੋਂ ਵੱਧ ਯੂਜ਼ਰਸ ਹਨ। ਫੇਸਬੁੱਕ ਡੀਲ ਨਾਲ ਪੈਸਾ ਰਿਲਾਇੰਸ ਉੱਦਮ ‘ਚ ਜਾ ਰਿਹਾ ਹੈ, ਜਿਸ ਨਾਲ ਕੰਪਨੀ ਨੂੰ ਕਰਜ਼ ਘਟਾਉਣ ‘ਚ ਸਹਾਇਤਾ ਮਿਲੇਗੀ। ਭਾਰਤੀ ਤਕਨਾਲੋਜੀ ਸੈਕਟਰ ‘ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਹੈ। ਇਕ ਬਿਆਨ ‘ਚ ਫੇਸਬੁੱਕ ਦੇ ਬਾਨੀ ਮਾਰਕ ਜ਼ੁਕਰਬਰਗ ਨੇ ਕਿਹਾ, ”ਇਸ ਸਮੇਂ ਦੁਨੀਆ ‘ਚ ਬਹੁਤ ਕੁਝ ਹੋ ਰਿਹਾ ਹੈ ਪਰ ਮੈਂ ਭਾਰਤ ‘ਚ ਸਾਡੇ ਕੰਮ ਬਾਰੇ ਇਕ ਅਪਡੇਟ ਸਾਂਝੀ ਕਰਨਾ ਚਾਹੁੰਦਾ ਹਾਂ।
ਫੇਸਬੁੱਕ ਜਿਓ ਪਲੇਟਫਾਰਮ ਨਾਲ ਜੁੜ ਰਿਹਾ ਹੈ, ਅਸੀਂ ਇਕ ਵਿੱਤੀ ਨਿਵੇਸ਼ ਕਰ ਰਹੇ ਹਾਂ ਅਤੇ ਇਸ ਤੋਂ ਇਲਾਵਾ ਅਸੀਂ ਕੁਝ ਵੱਡੇ ਪ੍ਰਾਜੈਕਟਾਂ ‘ਤੇ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ ਜੋ ਪੂਰੇ ਭਾਰਤ ਦੇ ਲੋਕਾਂ ਲਈ ਵਪਾਰ ਦੇ ਮੌਕੇ ਖੋਲ੍ਹਣਗੇ।”। ਉੱਥੇ ਹੀ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਨੇ ਕਿਹਾ, ”ਜਿਓ ਤੇ ਫੇਸਬੁੱਕ ਵਿਚਕਾਰ ਸਾਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਡਿਜੀਟਲ ਇੰਡੀਆ’ ਮਿਸ਼ਨ ਦੇ ਦੋ ਅਭਿਲਾਸ਼ੀ ਟੀਚਿਆਂ- ‘ਈਜ਼ ਆਫ ਲਿਵਿੰਗ’ ਅਤੇ ‘ਈਜ਼ ਆਫ ਡੂਇੰਗ’ ਨੂੰ ਸਾਕਾਰ ਕਰਨ ‘ਚ ਮਦਦ ਕਰੇਗੀ”।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
4ਜੀ ਡਾਊਨਲੋਡ ਸਪੀਡ ਵਿੱਚ ਜੀਓ ਅੱਵਲ
ਟ੍ਰਾਈ ਨੇ ਜਾਰੀ ਕੀਤੀ ਨਵੀਂ ਰਿਪੋਰਟ
ਨਵੀਂ ਦਿੱਲੀ: ਦੂਰਸੰਚਾਰ ਖੇਤਰ ਵਿੱਚ ਕ੍ਰਾਂਤੀ ਦਾ ਆਗਾਜ਼ ਕਰਨ ਵਾਲੀ ਕੰਪਨੀ ਰਿਲਾਇੰਸ ਜੀਓ ਨੇ ਬੀਤੀ ਜੂਨ ਵਿੱਚ 4ਜੀ ਡਾਊਨਲੋਡ ਸਪੀਡ ਦੇ ਮਾਮਲੇ ਵਿੱਚ ਵੋਡਾਫੋਨ ਅਤੇ ਆਈਡੀਆ ਨੂੰ ਪਛਾੜਦੇ ਹੋਏ ਅੱਵਲ ਸਥਾਨ ਪ੍ਰਾਪਤ ਕੀਤਾ ਹੈ। 4ਜੀ ਡਾਊਨਲੋਡਿੰਗ ਸਪੀਡ ਦੇ ਮਾਮਲੇ ਵਿੱਚ ਏਅਰਟੈੱਲ ਇਸ ਵਾਰ ਫਿਸੜੀ ਸਾਬਤ ਹੋਈ ਹੈ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਦੀ ਨਵੀਂ ਰਿਪੋਰਟ ਅਨੁਸਾਰ ਡਾਊਨਲੋਡਿੰਗ ਸਪੀਡ ਦੇ ਮਾਮਲੇ ਵਿੱਚ ਲਗਾਤਾਰ ਛੇਵੀ ਵਾਰ ਉੱਚ ਸਥਾਨ ਬਰਕਰਾਰ ਰੱਖਣ ਵਾਲੇ ਰਿਲਾਇੰਸ ਜੀਓ ਦੀ 4ਜੀ ਡਾਊਨਲੋਡਿੰਗ ਸਪੀਡ ਸਭ ਤੋਂ ਜ਼ਿਆਦਾ 18.654 ਐੱਮਬੀ ਪ੍ਰਤੀ ਸੈਕਿੰਡ ਰਹੀ ਹੈ।
ਹਾਲਾਂਕਿ, ਬੀਤੀ ਮਈ ਦੇ 18.809 ਐੱਮਬੀ ਪ੍ਰਤੀ ਸੈਕਿੰਡ ਦੇ ਮੁਕਾਬਲੇ ਜੂਨ ਵਿੱਚ ਜੀਓ ਦੀ ਸਪੀਡ ਘੱਟ ਹੋ ਗਈ ਹੈ। ਜੀਓ ਦੀ ਸਪੀਡ ਹੁਣ ਤੱਕ ਸਭ ਤੋਂ ਜ਼ਿਆਦਾ ਅਪਰੈਲ ਵਿੱਚ 19.12 ਐਮਬੀ ਪ੍ਰਤੀ ਸੈਕਿੰਡ ਰਹੀ ਸੀ। ਦੂਜੇ ਪਾਸੇ ਵੋਡਾਫੋਨ 12.41 ਐਮਬੀ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਦੂਜੇ ਨੰਬਰ ਅਤੇ ਆਈਡੀਆ 11.02 ਐਮਬੀ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਤੀਜੇ ਨੰਬਰ ‘ਤੇ ਰਹੀ। ਦੂਰਸੰਚਾਰ ਕੰਪਨੀ ਏਅਰਟੈੱਲ 9 ਐੱਮਬੀ ਪ੍ਰਤੀ ਸੈਕਿੰਡ ਦੀ ਡਾਊਨਡਿੰਗ ਸਪੀਲ ਨਾਲ ਆਖਰੀ ਸਥਾਨ ‘ਤੇ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੀਓ ਨੇ ਲਾਂਚ ਕੀਤੇ ਨਵੇਂ ਪਲਾਨ
399 ਰੁਪਏ ‘ਚ ਮਿਲੇਗਾ 84 ਜੀਬੀ ਡਾਟਾ
ਨਵੀਂ ਦਿੱਲੀ:ਰਿਲਾਇੰਸ ਜੀਓ ਨੇ ਧਨ ਧਨ ਆਫ਼ਰ ਖਤਮ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਨਵੀਂ ਧਮਾਕੇਦਾਰ ਆਫ਼ਰ ਪੇਸ਼ ਕਰ ਦਿੱਤੀ।
ਸਭ ਤੋਂ ਵੱਡਾ ਪਲਾਟ 399 ਰੁਪਏ ਦਾ ਹੈ। ਇਸ ਪਲਾਨ ਵਿੱਚ ਯੂਜਰਜ਼ ਨੂੰ  84 ਦਿਨਾਂ ਲਈ ਹਰ ਦਿਨ ਇੱਕ ਜੀਪੀ ਡਾਟਾ ਅਤੇ ਅਣਲਿਮਟਿਡ ਕਾਲਿੰਗ ਮਿਲੇਗੀ। ਇਹ ਆਫ਼ਰ ਜੀਓ ਦੇ ਪ੍ਰਾਈਮ ਮੈਂਬਰ ਲਈ ਹੀ ਹੈ। ਇਹ ਪਲਾਟ ਅਜੇ ਚੱਲ ਰਹੇ 309 ਰੁਪਏ ਦੇ ਪਲਾਨ ਵਾਂਗ ਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ 349 ਰੁਪਏ ਦਾ ਦੂਜਾ ਪਲਾਨ ਵੀ ਲਾਂਚ ਕੀਤਾ ਹੈ, ਜਿਸ ਵਿੱਚ 20 ਜੀਬੀ ਡਾਟਾ 56 ਦਿਨਾਂ ਲਈ ਮਿਲੇਗਾ। ਇਸ ਵਿੱਚ ਪ੍ਰਤੀ ਦਿਨ ਲਿਮਟ ਨਹੀਂ ਹੋਵੇਗੀ।
309 ਅਤੇ 509 ਦੇ ਪਲਾਨ ਦੀ ਵਧਦੀ ਵੈਲਡਿਟੀ
ਕੰਪਨੀ ਦੇ ਆਫ਼ਰ ਮੁਤਾਬਕ, 309 ਅਤੇ 509 ਰੁਪਏ ਦੇ ਪਲਾਨ 15 ਜੁਲਾਈ ਤੋਂ ਬਾਅਦ 28 ਦਿਨਾਂ ਦੀ ਵੈਲਡਿਟੀ ਦੇ ਹੋਣ ਵਾਲੇ ਹਨ। ਪਰ ਜੀਓ ਨੇ ਵੈਲਡਿਟੀ ਖਤਮ ਹੋਣ ਤੋਂ ਪਹਿਲਾਂ ਇਸ ਨੂੰ 56 ਦਿਨ ਦਾ ਕਰ ਦਿੱਤਾ ਹੈ। ਭਾਵ ਹੁਣ ਇਹ ਪਲਾਨ ਲੈਣ ‘ਤੇ 56 ਦਿਨ ਤੱਕ ਇੱਕ ਜੀਬੀ ਡਾਟਾ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਹਿਲੀ ਅਪਰੈਲ ਤੋਂ ਨਹੀਂ ਮਿਲੇਗੀ ਇੰਟਰਨੈੱਟ ਦੀ ਮੁਫ਼ਤ ‘ਚ ਸਹੂਲਤ jio
ਮੁੰਬਈ, (ਏਜੰਸੀ)। ਛੇ ਮਹੀਨਿਆਂ ਤੱਕ ਸਾਰੀਆਂ ਸਹੂਲਤਾਂ ਮੁਫ਼ਤ ਦੇ ਕੇ ਭਾਰਤੀ ਦੂਰ ਸੰਚਾਰ ਸੇਵਾ ਬਜ਼ਾਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਤੇ 10 ਕਰੋੜ ਗ੍ਰਾਹਕ ਬਣਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੀ 4ਜੀ ਦੂਰਸੰਚਾਰ ਸੇਵਾ ਇਕਾਈ ਰਿਲਾਇੰਸ ਜੀਓ ਇੰਫੋਕਾਮ ਨੇ 1 ਅਪਰੈਲ ਤੋਂ ਮੁਫ਼ਤ ਆਫਰ ਸਮਾਪਤ ਕਰਨ ਦਾ ਐਲਾਨ ਕੀਤਾ ਹੈ। jio
ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਤੇ ਪ੍ਰਬੰਧਕ ਮੈਨੇਜਰ ਮੁਕੇਸ਼ ਅੰਬਾਨੀ ਨੇ ਅੱਜ ਇਸਦਾ ਐਲਾਨ ਕਰਦਿਆਂ ਕਿਹਾ ਕਿ ਪਹਿਲਾਂ ਕੀਤੇ ਗਏ ਵਾਅਦੇ ਅਨੁਸਾਰ ਦੇਸ਼ ਦੇ ਅੰਦਰ ਕਿਸੇ ਵੀ ਨੈਟਵਰਕ ‘ਤੇ ਮੁਫ਼ਤ ਕਾਲ ਦੀ ਸਹੂਲਤ ਜਾਰੀ ਰਹੇਗੀ, ਪਰ ਡਾਟਾ ਤੇ ਵਿਦੇਸ਼ਾਂ ‘ਚ ਕਾਲ ਕਰਨ ਲਈ ਖਪਤਕਾਰਾਂ ਨੂੰ ਪੈਸੇ ਦੇਣੇ ਪੈਣਗੇ ਕੰਪਨੀ ਨੇ ਇਸਦੇ ਲਈ ਕਈ ਤਰ੍ਹਾਂ ਦੇ ਟਰੈਫਿਕ ਪਲਾਨਾਂ ਦਾ ਐਲਾਨ ਕੀਤਾ ਹੈ ਤੇ ਦਾਅਵਾ ਕੀਤਾ ਕਿ ਉਸਦੇ ਟਰੈਫਿਕ ਪਲਾਨ ਦੂਜੇ ਆਪਰੇਟਰਾਂ ਤੋਂ ਜ਼ਿਆਦਾ ਕੀਮਤ ਦੇ ਨਹੀਂ ਹੋਣਗੇ ਤੇ ਨਾਲ ਉਨ੍ਹਾਂ ‘ਤੇ ਗ੍ਰਾਹਕਾਂ ਨੂੰ 20 ਫੀਸਦੀ ਜ਼ਿਆਦਾ ਡਾਟਾ ਮਿਲੇਗਾ।
ਅੰਬਾਨੀ ਨੇ ਇੰਨੇ ਘੱਟ ਸਮੇਂ ‘ਚ ਜਿਓ ਦੇ ਖਪਤਕਾਰਾਂ ਦੀ ਗਿਣਤੀ 10 ਕਰੋੜ ਤੋਂ ਪਾਰ ਪਹੁੰਚਾਉਣ ਲਈ ਖਪਤਕਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੀਓ ਦੇ ਪ੍ਰਾਈਮ ਮੈਂਬਰ31 ਮਾਰਚ 2018 ਤੱਕ ਜੀਓ ਨਿਊ ਈਅਰ ਆਫ਼ਰ ਤਹਿਤ ਸਾਰੀਆਂ ਸੇਵਾਵਾਂ ਦਾ ਮੁਫ਼ਤ ਲਾਭ ਲੈ ਸਕਦੇ ਹਨ ਅੰਬਾਨੀ ਨੇ ਜਿਓ ਪ੍ਰਾਈਮ ਮੈਂਬਰਸ਼ਿਪ ਪ੍ਰੋਗਰਾਮ ਦਾ ਵੀ ਐਲਾਨ ਕੀਤਾ ।
1 ਮਾਰਚ ਤੋਂ 31 ਮਾਰਚ ਤੱਕ ਇਸਦੇ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ
ਉਨ੍ਹਾ ਕਿਹਾ ਕਿ ਜਿਓ ਦੇ ਸਾਰੇ ਪੁਰਾਣੇ ਜਾਂ 31 ਮਾਰਚ 2017 ਤੱਕ ਬਣੇ ਇਸਦੇ ਖਪਤਕਾਰ 99 ਰੁਪਏ ਖਰਚ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹਨ ਉਹ 1 ਮਾਰਚ ਤੋਂ 31 ਮਾਰਚ ਤੱਕ ਇਸਦੇ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ ਇਸ ਤੋਂ ਬਾਅਦ ਅਪਰੈਲ ਤੋਂ ਹਰ ਮਹੀਨੇ 303 ਰੁਪਏ ਦੇ ਕੇ ਉਹ 12 ਮਹੀਨਿਆਂ ਤੱਕ ਅਨਲਿਮਿਟਡ ਕਾਲ ਡਾਟਾ ਦਾ ਲਾਭ ਲੈ ਸਕਣਗੇ। ਦਸ ਹਜ਼ਾਰ ਰੁਪਏ ਦਾ ਸਾਲਾਨਾ ਪਲਾਨ ਲੈ ਕੇ ਉਹ ਜਿਓ ਦੀ ਸਾਰੀਆਂ ਮੀਡੀਆ ਸੇਵਾਵਾਂ ਦਾ ਵੀ ਲਾਭ ਲੈ ਸਕਣਗੇ ਉਨ੍ਹਾਂ ਕਿਹਾ ਕਿ ਪਿਛਲੇ 170 ਦਿਨਾਂ ‘ਚ ਜਿਓ ਨੈਟਵਰਕ ਨਾਲ ਹਰ ਸੈਂਕਿੰਡ ਸੱਤ ਗ੍ਰਾਹਕ ਜੁੜੇ ਤੇ ਕੰਪਨੀ ਨੇ 50 ਲੱਖ ਤੋਂ ਜ਼ਿਆਦਾ ਪ੍ਰਤੱਖ ਤੇ ਪਰੋਕਸ਼ ਰੁਜ਼ਗਾਰ ਮੁਹੱਈਆ ਕਰਵਾਇਆ ਦੇਸ਼ ਦੇ ਸਾਰੇ 29 ਸੂਬਿਆਂ ਤੇ ਸੱਤ ਕੇਂਦਰਸ਼ਾਂਸਿਤ ਪ੍ਰਦੇਸ਼ਾਂ ‘ਚ ਉਸਨੇ ਆਪਣੇ ਗਾਹਕ ਬਣਾਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ