Peace - Sach Kahoon Punjabi
ਅਮਨ ਅਮਾਨ ਲਈ ਹੰਭਲਾ
ਅਸਾਮ ’ਚ ਅਮਨ ਅਮਾਨ ਦੇ ਯਤਨਾਂ ਨੂੰ ਬੂਰ ਪਿਆ ਹੈ। ਵੱਖਵਾਦੀ (ਅਲਗਾਵਵਾਦੀ) ਅੱਤਵਾਦੀ ਸੰਗਠਨਾਂ ਉਲਫ਼ਾ ਦਾ ਕੇਂਦਰ ਤੇ ਸੂਬਾ ਸਰਕਾਰ ਨਾਲ ਤਿੰਨ ਪੱਖੀ ਸਮਝੌਤਾ ਹੋ ਗਿਆ ਹੈ। ਭਾਵੇਂ ਇਸ ਸਮਝੌਤੇ ’ਚ ਉਲਫ਼ਾ ਦਾ ਇੱਕ ਧੜਾ ( ਪਰੇਸ਼ ਬਰੂਅ) ਸ਼ਾਮਲ ਨਹੀਂ ਹੋਇਆ ਫਿਰ ਵੀ ਇਸ ਸਮਝੌਤੇ ਨਾਲ ਸੂਬੇ ਦੀ ਨੁਹਾਰ ਬਦਲਣ ਦੀ ਉਮੀਦ ਬੱਝ ਗਈ ਹੈ। ਉਲਫ਼ਾ ਦੀਆਂ ਹਿੰਸਕ ਕਾਰਵਾਈਆਂ ਕਾਰਨ ਸੂਬੇ ’ਚ ਬਦਅਮਨੀ ਵਾਲਾ ਮਾਹੌਲ ਰਿਹਾ ਹੈ। (Peace)
ਜਿਸ ਨਾਲ ਸੂਬੇ ਦਾ ਵਿਕਾਸ ਉਮੀਦ ਮੁਤਾਬਕ ਨਹੀਂ ਹੋ ਸਕਿਆ। ਮਨਮੋਹਨ ਸਰਕਾਰ ਵੇਲੇ ਤੋਂ ਸਮਝੌਤੇ ਲਈ ਕੋਸ਼ਿਸ਼ਾਂ ਹੁੰਦੀਆਂ ਆ ਰਹੀਆਂ ਸਨ ਆਖਰ ਬਿਸਵਾ ਸ਼ਰਮਾ ਸਰਕਾਰ ਨੇ ਸਮਝੌਤੇ ਦੀ ਕਾਮਯਾਬੀ ਹਾਸਲ ਕਰ ਲਈ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਰਤਮਾਨ ਮੁੱਖ ਮੰਤਰੀ ਬਿਸਵਾ ਸ਼ਰਮਾ ਨੇ ਜਿਸ ਦਿ੍ਰੜ ਇੱਛਾ ਸ਼ਕਤੀ ਦਾ ਸਬੂਤ ਦਿੱਤਾ ਹੈ ਉਸ ਨੇ ਮਾਹੌਲ ਬਦਲਿਆ। ਸਰਕਾਰ ਨੇ ਗੱਲਬਾਤ ਤੇ ਭਾਈਚਾਰੇ ਦਾ ਰਸਤਾ ਆਪਣਾ ਕੇ ਉਲਫ਼ਾ ਆਗੂਆਂ ਦੇ ਦਿਲ ਜਿੱਤਣ ਤੇ ਉਹਨਾ ਨੂੰ ਮਨਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ।
Also Read : ਫ਼ੌਜ, ਨੀਮ ਫ਼ੌਜੀ ਬਲਾਂ ਤੇ ਪੁਲਿਸ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ
ਮੁੱਖ ਮੰਤਰੀ ਨੇ ਇੱਥੋਂ ਤੱਕ ਕਿ ਪਰੇਸ਼ ਬਰੂਆ ਨੂੰ ਵੀ ਸੂਬੇ ਦਾ ਮਹਿਮਾਨ ਬਣਨ ਦੀ ਵੀ ਪੇਸ਼ਕਸ਼ ਵੀ ਕੀਤੀ ਸੀ। ਅਸਲ ’ਚ ਪਿਆਰ ਤੇ ਅਮਨ ਦੀ ਜਿੱਤ ਹੋਈ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਲਫ਼ਾ ਦਾ ਦੂਜਾ ਧੜਾ ਵੀ ਇਸ ਬਦਲੇ ਹੋਏ ਮਾਹੌਲ ਨੂੰ ਵੇਖ ਕੇ ਅਸਾਮ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੇਗਾ ਅਤੇ ਅਮਨ ਸ਼ਾਂਤੀ ਦੀ ਸਥਾਪਨਾ ਲਈ ਪੂਰਾ ਸਹਿਯੋਗ ਦੇਵੇਗਾ। ਅਸਲ ’ਚ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਦੀ ਸਾਖ ਇੱਕ ਮਜ਼ਬੂਤ ਲੋਕਤੰਤਰ ਤੇ ਸੰਘੀ ਦੇਸ਼ ਵਜੋਂ ਹੋਈ ਹੈ।
ਅਜ਼ਾਦੀ ਤੋਂ ਬਾਅਦ ਪੂਰਬ ਉੱਤਰ ਦੇ ਕਈ ਖੇਤਰ ਭਾਰਤ ’ਚ ਸ਼ਾਮਲ ਹੋਏ ਸਨ ਇਸ ਲਈ ਵੱਖਵਾਦ (ਅਲਗਾਵਾਦ) ਲਈ ਅਵਾਜ਼ ਨੂੰ ਕੋਈ ਹੰੁਗਾਰਾ ਨਹੀਂ ਮਿਲ ਰਿਹਾ। ਇਸ ਦੇ ਨਾਲ ਭਾਰਤ ਸਰਕਾਰ ਗੱਲਬਾਤ ਤੇ ਅਮਨ ਸਿਧਾਂਤ ਨੂੰ ਮਕਬੂਲੀਅਤ ਮਿਲੀ ਹੈ।
UP ਦੇ ਹਿੰਸਾਗ੍ਰਸਤ ਇਲਾਕਿਆਂ ‘ਚ ਤਣਾਅਪੂਰਨ ਸ਼ਾਂਤੀ
15 ਜ਼ਿਲ੍ਹਿਆਂ ‘ਚ ਮੋਬਾਇਲ ਤੇ ਇੰਟਰਨੈਟ ਸੇਵਾਵਾਂ ਬੰਦ
ਲਖਨਊ, ਏਜੰਸੀ। ਉਤਰ ਪ੍ਰਦੇਸ਼ (UP) ਦੇ ਕੁਝ ਸ਼ਹਿਰਾਂ ‘ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ‘ਚ ਭੜਕੀ ਹਿੰਸਾ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਅਤੇ ਸਪਤਾਹਿਕ ਛੁੱਟੀ ਦੇ ਦਿਨ ਐਤਵਾਰ ਨੂੰ ਕਾਨਪੁਰ ਅਤੇ ਰਾਮਪੁਰ ਸਮੇਤ ਹੋਰ ਖੇਤਰਾਂ ‘ਚ ਫਿਲਹਾਲ ਸ਼ਾਂਤੀ ਹੈ ਅਤੇ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕਾਨਪੁਰ ਅਤੇ ਰਾਮਪੁਰ ਨੂੰ ਛੱਡ ਕੇ ਲਗਭਗ ਸਮੁੱਚ ਰਾਜ ‘ਚ ਸ਼ਨਿੱਚਰਵਾਰ ਨੂੰ ਹੀ ਜਨਜੀਵਨ ਆਮ ਹੋ ਗਿਆ ਸੀ ਜਦੋਂ ਕਿ ਅੱਜ ਇੰਨ੍ਹਾਂ ਦੋਵਾਂ ਸ਼ਹਿਰਾਂ ‘ਚ ਵੀ ਸ਼ਾਂਤੀ ਬਣੀ ਹੋਈ ਹੈ। ਸਾਵਧਾਨੀ ਦੇ ਤੌਰ ‘ਤੇ ਪ੍ਰਭਾਵਿਤ ਖੇਤਰਾਂ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਅਫਵਾਹਾਂ ਤੋਂ ਬਚਣ ਲਈ ਲਖਨਊ ਅਤੇ ਕਾਨਪੁਰ ਸਮੇਤ 15 ਜਿਲ੍ਹਿਆਂ ‘ਚ ਮੋਬਾਇਲ ਇੰਟਰਨੈਟ ਸੇਵਾਵਾਂ ਨੂੰ ਫਿਲਹਾਲ ਬੰਦ
ਰਾਜ ਦੇ ਵੱਖ-ਵੱਖ ਇਲਾਕਿਆਂ ‘ਚ ਪਿਛਲੇ ਵੀਰਵਾਰ ਤੋਂ ਹੁਣ ਤੱਕ ਹਿੰਸਾ ਦੇ ਸ਼ਿਕਾਰ 17 ਵਿਅਕਤੀਆਂ ਦੀ ਮੌਤ
ਹਿੰਸਾ ‘ਚ 263 ਪੁਲਿਸ ਕਰਮਚਾਰੀਆਂ ਸਮੇਤ 800 ਲੋਕ ਜ਼ਖਮੀ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਯੁੱਧਿਆ ਮਾਮਲਾ: ਫੈਸਲੇ ਦੇ ਦੂਜੇ ਦਿਨ ਮੱਧਪ੍ਰਦੇਸ਼ ‘ਚ ਸ਼ਾਂਤੀ ਕਾਇਮ
ਭੋਪਾਲ , ਏਜੰਸੀ। ਅਯੁੱਧਿਆ ਮਾਮਲੇ ਵਿੱਚ ਉੱਚਤਮ ਅਦਾਲਤ ਦੇ ਫੈਸਲੇ ਦੇ ਦੂਜੇ ਦਿਨ ਅੱਜ ਵੀ ਰਾਜਧਾਨੀ ਭੋਪਾਲ ਸਮੇਤ ਪੂਰੇ ਮੱਧਪ੍ਰਦੇਸ਼ ਵਿੱਚ ਸ਼ਾਂਤੀ ਕਾਇਮ ਹੈ। ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਅਮਲਾ ਪੂਰੇ ਰਾਜ ਵਿੱਚ ਹਾਲਾਤ ‘ਤੇ ਨਜ਼ਰ ਬਣਾਏ ਹੋਏ ਹੈ। ਰਾਜਧਾਨੀ ਭੋਪਾਲ ਵਿੱਚ ਅੱਜ ਸਵੇਰ ਤੋਂ ਕੱਲ੍ਹ ਦੇ ਮੁਕਾਬਲੇ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਵਧ ਗਈ ਅਤੇ ਹਾਲਾਤ ਇੱਕੋ ਜਿਹੇ ਹੋਣ ਵੱਲ ਵੱਧ ਰਹੀ ਹੈ । ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਹਾਲਾਤ ਲੱਗਭੱਗ ਇੱਕੋ ਜਿਹੇ ਹੋ ਗਏ ਹਨ। Ayodhya Case
ਇੰਦੌਰ , ਗਵਾਲੀਅਰ , ਜਬਲਪੁਰ , ਸਾਗਰ , ਰੀਵਾ , ਉਜੈਨ , ਮੁਰੈਨਾ , ਭਿੰਡ , ਸ਼ਿਵਪੁਰੀ , ਗੁਨਾ , ਅਸ਼ੋਕਨਗਰ ਅਤੇ ਹੋਰ ਸਥਾਨਾਂ ਤੋਂ ਇੱਥੇ ਪਹੁੰਚੀਆਂ ਸੂਚਨਾਵਾਂ ਅਨੁਸਾਰ ਕਨੂੰਨ ਵਿਵਸਥਾ ਦੀ ਹਾਲਤ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਸਾਰੇ 52 ਜਿਲ੍ਹਿਆਂ ਵਿੱਚ ਧਾਰਾ 144 ਲਾਗੂ ਹੈ। ਇਸ ਸਾਰੀਆਂ ਥਾਵਾਂ ‘ਤੇ ਵੀ ਹਾਲਾਤ ਆਮ ਹੋਣ ਵੱਲ ਹਨ।ਰਾਜ ਦੇ ਸੰਵੇਦਨਸ਼ੀਲ ਸਥਾਨਾਂ ਤੋਂ ਇਲਾਵਾ ਪੁਲਿਸ ਬਲ ਤਾਇਨਾਤ ਹੈ। ਮੁੱਖ ਮੰਤਰੀ ਕਮਲਨਾਥ ਵੀ ਖੁਦ ਰਾਜਧਾਨੀ ਵਿੱਚ ਰਹਿਕੇ ਸਾਰੇ ਜਿਲ੍ਹਿਆਂ ਦੀ ਸਥਿਤੀ ‘ਤੇ ਨਜ਼ਰ ਰੱਖੇ ਹੋਏ ਹਨ।
ਪ੍ਰਦੇਸ਼ ਪੁਲਿਸ ਦੇ ਆਲਾ ਅਧਿਕਾਰੀ ਦਿਨ ਰਾਤ ਇੱਕ ਕਰਕੇ ਸਾਰੇ ਜਿਲ੍ਹਿਆਂ ਤੋਂ ਜਾਣਕਾਰੀ ਹਾਸਲ ਕਰਕੇ ਜ਼ਰੂਰੀ ਨਿਰਦੇਸ਼ ਦੇ ਰਹੇ ਹਨ।ਅਯੁੱਧਿਆ ਮਾਮਲੇ ਵਿੱਚ ਫੈਸਲਾ ਆਉਣ ਤੋਂ ਪਹਿਲਾਂ ਹੀ ਸਾਵਧਾਨੀ ਦੇ ਤੌਰ ‘ਤੇ ਸਾਰੇ ਜਿਲ੍ਹਿਆਂ ਵਿੱਚ ਕਰਫਿਊ ਪਹਿਲਾਂ ਤੋਂ ਹੀ ਲਾਗੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡਿਆ ‘ਤੇ ਅਪੱਤੀਜਨਕ ਪੋਸਟ ਪਾਉਣ ‘ਤੇ ਵੀ ਸਖ਼ਤ ਰੋਕ ਲੱਗੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਦੀ ਅਮਨ ਲਈ ਦੁਹਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਚੁਣੇ ਜਾਣ ਲਈ ਵਧਾਈ ਦੇ ਕੇ ਖੁਸ਼ਹਾਲੀ ਤੇ ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਸੁਧਾਰ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ ਦੂਜੇ ਪਾਸੇ ਨਰਿੰਦਰ ਮੋਦੀ ਨੇ ਇਮਰਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਲਈ ਕਿਹਾ ਹੈ ਭਾਵੇਂ ਇਹ ਵਧਾਈ ਰਸਮੀ ਜਿਹੀ ਹੈ ਫਿਰ ਵੀ ਇਹ ਗੱਲ ਤਾਂ ਸਾਫ਼ ਹੈ ਕਿ ਪਾਕਿਸਤਾਨ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਗੁਆਂਢੀ ਮੁਲਕ ਨਾਲ ਲਗਾਤਾਰ ਟਕਰਾਅ ਵਾਲੇ ਹਾਲਾਤ ਕਾਇਮ ਰੱਖ ਕੇ ਅੱਗੇ ਨਹੀਂ ਵਧ ਸਕਦਾ ਭਾਰਤ ਵੱਲੋਂ ਸਰਜ਼ੀਕਲ ਸਟਰਾਈਕ ਕੀਤੇ ਜਾਣ ਦੇ ਬਾਵਜੂਦ ਪਾਕਿ ਜਵਾਬੀ ਕਾਰਵਾਈ ਦੀ ਹਿੰਮਤ ਨਹੀਂ ਕਰ ਸਕਿਆ ਬਿਨਾਂ ਸ਼ੱਕ ਪਾਕਿਸਤਾਨ ਪੁਲਵਾਮਾ ਹਮਲੇ ਤੋਂ ਬਾਦ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਹੈ ਤੇ ਇਸ ਨਾਲ ਅੰਤਰਰਾਸ਼ਟਰੀ ਭਾਈਚਾਰੇ ‘ਚ ਵੀ ਪਾਕਿ ਦੇ ਵੱਕਾਰ ਨੂੰ ਢਾਹ ਲੱਗੀ ਹੈ ਇਮਰਾਨ ਖਾਨ ਜੇਕਰ ਵਾਕਿਆਈ ‘ਨਵੇਂ ਪਾਕਿਸਤਾਨ’ ਦੇ ਨਿਰਮਾਣ ਦੇ ਹੱਕ ‘ਚ ਹਨ ਤਾਂ ਉਹਨਾਂ ਨੂੰ ਅੱਤਵਾਦ ਦੇ ਖਾਤਮੇ ਸਬੰਧੀ ਭਾਰਤ ਦੀ ਗੱਲ ‘ਤੇ ਗੌਰ ਕਰਨੀ ਹੀ ਪੈਣੀ ਹੈ ਇਹਨਾਂ ਦਿਨਾਂ ‘ਚ ਮਹਿੰਗਾਈ ਨੇ ਪਾਕਿਸਤਾਨ ਦਾ ਕਚੂਮਰ ਕੱਢ ਦਿੱਤਾ ਹੈ ਪਾਕਿਸਤਾਨ ‘ਤੇ ਕਰਜੇ ਦੀ ਰਕਮ ਉਸ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦੇ ਬਰਾਬਰ ਹੋ ਗਈ ਹੈ ਜੇਕਰ ਹਾਲਤ ਇਹੀ ਰਹੇ ਤਾਂ ਆਉਣ ਵਾਲੇ ਮਹੀਨਿਆਂ ‘ਚ ਉੱਥੇ ਭੁੱਖਮਰੀ ਦੇ ਹਾਲਾਤ ਪੈਦਾ ਹੋ ਸਕਦੇ ਹਨ ਅਮਨ-ਸ਼ਾਂਤੀ ਤੋਂ ਬਿਨਾਂ ਪਾਕਿ ਦੇ ਨਾ ਤਾਂ ਭਾਰਤ ਨਾਲ ਰਿਸ਼ਤੇ ਸੁਧਰ ਸਕਦੇ ਹਨ ਤੇ ਨਾ ਹੀ ਤਰੱਕੀ ਕਰ ਸਕਦਾ ਹੈ ਜੰਮੂ-ਕਸ਼ਮੀਰ ‘ਚ ਪਾਕਿ ਆਧਾਰਿਤ ਅੱਤਵਾਦੀ ਜਥੇਬੰਦੀਆਂ ਹਿੰਸਾ ਕਰ ਰਹੀਆਂ ਹਨ ਭਾਰਤੀ ਸੁਰੱਖਿਆ ਬਲਾਂ ਦੇ ਅੱਤਵਾਦੀਆਂ ਨਾਲ ਰੋਜ਼ਾਨਾ ਮੁਕਾਬਲੇ ਹੋ ਰਹੇ ਹਨ ਜਿੱਥੋਂ ਤੱਕ ਭਾਰਤ ਸਰਕਾਰ ਦੇ ਪਾਕਿ ਨਾਲ ਸਬੰਧਾਂ ਦੇ ਸੰਕਲਪ ਤੇ ਦ੍ਰਿਸ਼ਟੀਕੋਣ ਦੀ ਗੱਲ ਹੈ ਬਿਨਾਂ ਅੱਤਵਾਦੀ ਹਿੰਸਾ ਰੁਕੇ ਗੱਲਬਾਤ ਦਾ ਕੋਈ ਕਿਆਸ ਹੀ ਨਹੀਂ ਕੀਤਾ ਜਾ ਸਕਦਾ ਪਾਕਿ ਵੱਲੋਂ ਕਿਸੇ ਮਜ਼ਬੂਤ ਪਹਿਲ ਨਾਲ ਗੱਲ ਤੁਰਨ ਦੀ ਆਸ ਕੀਤੀ ਜਾ ਸਕਦੀ ਹੈ ਉਂਜ ਤਾਜ਼ਾ ਹਾਲਾਤਾਂ ਮੁਤਾਬਕ ਜੇਕਰ ਪਾਕਿ ਦਾ ਭਲਾ ਚਾਹੁਣ ਵਾਲਾ ਇਮਰਾਨ ਵਰਗਾ ਆਗੂ ਵੀ ਸਹੀ ਕਦਮ ਚੁੱਕਣ ‘ਚ ਦੇਰੀ ਕਰ ਗਿਆ ਤਾਂ ਦੋਵਾਂ ਮੁਲਕਾਂ ਦੇ ਰਿਸ਼ਤੇ ਸੁਧਰਨ ਨੂੰ ਬਹੁਤ ਸਮਾਂ ਲੱਗੇਗਾ ਅੱਤਵਾਦ ਰੁਕੇ ਬਿਨਾਂ ਅਮਨ ਤੇ ਖੁਸ਼ਹਾਲੀ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਸ ਦੀ ਦੁਹਾਈ ਇਮਰਾਨ ਦੇ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਂਤੀ ਦਾ ਇਕ ਮੌਕਾ ਦੇਣ ਮੋਦੀ : ਇਮਰਾਨ
ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਸ਼ਾਂਤੀ ਦਾ ਇਕ ਮੌਕੇ ਦੇਣ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਤੇ ਹਮੇਸ਼ਾ ਕਾਇਮ ਰਹਿੰਦੇ ਹਨ। ਪੁਲਵਾਮਾ ਮਾਮਲੇ ‘ਚ ਭਾਰਤ ਉਨ੍ਹਾਂ ਨੂੰ ਜੇਕਰ ਪੁਖਤਾ ਸਬੂਤ ਮੁਹਈਆ ਕਰਵਾਉਂਦਾ ਹੈ ਤਾਂ ਉਹ ਜਲਦ ਐਕਸ਼ਨ ਲੈਣਗੇ।
ਇਮਰਾਨ ਖਾਨ ਦਾ ਬਿਆਨ ਮੋਦੀ ਦੀ ਉਸ ਚਿਤਾਵਨੀ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ‘ਚ ਰਾਸਜਸਥਾਨ ‘ਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਭਾਰਤ ਨਹੀਂ ਛੱਡੇਗਾ। ਮੋਦੀ ਦਾ ਕਹਿਣਾ ਹੈ ਸੀ ਕਿ ਇਸ ਵਾਰ ਹਿਸਾਬ ਬਰਾਬਰ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਨਵੇਂ ਭਾਰਤ ਦੀ ਰੀਤੀ ਹੈ।
ਇਸ ‘ਚ ਦਰਦ ਨੂੰ ਸਹਿਨ ਨਹੀਂ ਕੀਤਾ ਜਾਵੇਗਾ, ਉਨ੍ਹਾਂ ਨੇ ਕਿਹਾ ਸਾਨੂੰ ਪਤਾ ਹੈ ਕਿ ਅੱਤਵਾਦ ਨੂੰ ਕਿਵੇਂ ਕੁਚਲਨਾ ਹੈ ? ਮੋਦੀ ਨੇ ਕਿਹਾ ਸੀ ਕਿ ਜਦੋਂ ਇਮਰਾਨ ਕਾਕਿ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਵਧਾਈ ਲਈ ਫੋਨ ਕੀਤਾ ਸੀ। ਉਸ ਸਮੇਂ ਇਮਰਾਨ ਨੇ ਖੁੱਦ ਨੂੰ ਪਠਾਨ ਦਾ ਬੱਚਾ ਦਸਦੇ ਹੋਏ ਗਰੀਬੀ ਅਤੇ ਸਿਖਿੱਆ ਮੁੱਦਿਆ ਤੇ ਰਲ ਕੇ ਕੰਮ ਕਰਨ ਦੀ ਗੱਲ ਕਹੀ ਸੀ। ਮੋਦੀ ਦਾ ਕਹਿਣਾ ਸੀ ਕਿ ਉਹ ਆਪਣੀ ਗੱਲਾਂ ਤੇ ਪਲਟ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੋਦੀ ਨੂੰ ਮਿਲਿਆ ਸੋਲ ਸ਼ਾਂਤੀ ਪੁਰਸਕਾਰ
ਸੋਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੱਖਣ ਕੋਰਿਆ ਦੀ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ‘ਸੋਲ ਸ਼ਾਂਤੀ ਪੁਰਸਕਾਰ’ ਤੋਂ ਸਨਮਾਨਿਤ ਕੀਤਾ। ਸ੍ਰੀ ਮੋਦੀ ਨੇ ਸੋਲ ਪੀਸ ਪ੍ਰਾਇਜ ਕਲਚਰਲ ਫਾਉਂਡੇਸ਼ਨ ਵੱਲੋਂ ਇਥੇ ਆਯੋਜਿਤ ਸਮਾਰੋਹ ‘ਚ ਇਹ ਪੁਰਸਕਾਰ ਲਿਆ।
ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਤੇ ਯੋਗਦਾਨ ਲਈ ਇਸ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ। ‘ਸੋਲ ਸ਼ਾਤੀ ਪੁਰਸਕਾਰ’ ਇਸ ਤੋਂ ਪਲਿਆਂ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਅਤੇ ਬਾਨ ਦੀ ਮੂਨ ਅਤੇ ਜਰਮਨੀ ਦੀ ਚਾਂਸਲਰ ਏਜਲਾ ਮਰਕੇਲ ਨੂੰ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਤੇ ਸ੍ਰੀ ਮੋਦੀ ਨੇ ਕਿਹਾ, ” ਮੈਂ ਇਹ ਪੁਰਸਕਾਰ ਪਾਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਪੁਰਸਕਾਰ ਭਾਰਤੀ ਦੀ ਜਨਤਾ ਲਈ ਹੈ ਅਤੇ ਪਿਛਲੇ ਪੰਜ ਸਾਲਾਂ ‘ਚ ਦੇਸ਼ ਦੀਆਂ ਪ੍ਰਾਪਤੀਆਂ ਅਤੇ ਸਫਲਤਾ ਨੂੰ ਦਰਸ਼ਾਉਂਦਾ ਹੈ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਅਮਨ ਪੰਜਾਬੀ ਕਾਨਫਰੰਸ ਵੱਲੋਂ ਲਾਹੌਰ ਵਿੱਚ ਪੰਜਾਬੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਸਮੇਤ 13 ਮਤੇ ਪਾਸ
ਲਾਹੌਰ : ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਾਬ ਫ਼ਖ਼ਰ ਜਮਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਬੋਲੀਆਂ ਜਾਂਦੀਆਂ ਸਭ ਜ਼ਬਾਨਾਂ ਹੀ ਕੌਮੀ ਜ਼ਬਾਨਾਂ ਹਨ, ਇਨ੍ਹਾਂ ਨੂੰ ਖੇਤਰੀ ਜ਼ਬਾਨਾਂ ਨਾ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਨੂੰ ਅਮਨ ਦਾ ਪਰਚਮ ਝੁੱਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਨਫਰੰਸ ਫਰਵਰੀ 2020 ਚ ਕਰਵਾਈ ਜਾਵੇਗੀ।
ਸੋਸ਼ਲ ਮੀਡੀਆ ਤੇ ਮੁੱਖ ਧਾਰਾ ਮੀਡੀਆ ਦੇ ਹਵਾਲੇ ਨਾਲ ਵਿਦਵਾਨ ਜਨਾਬ ਫਰਖ਼ ਸੁਹੇਲ ਗੋਇੰਦੀ ਨੇ ਕਿਹਾ ਕਿ ਮੈਂ ਤੁਰਕੀ ਜ਼ਬਾਨ ਦਾ ਭੇਤੀ ਹਾਂ ਪਰ ਪੰਜਾਬੀ ਨਹੀਂ ਪੜ੍ਹ ਸਕਦਾ, ਇਹ ਚੰਗੀ ਗੱਲ ਨਹੀਂ।
ਤੁਰਕੀ ਜ਼ਬਾਨ ਦੇ ਵਿਕਾਸ ਕਰਤਾ ਅਤਾ ਤੁਰਕ ਨੇ ਜ਼ਾਹਲ ਲੋਕਾਂ ਨੂੰ ਲਿਆਕਤ ਦੇ ਨੇੜੇ ਲਿਆਂਦਾ। ਇਹ ਲਹਿਰ ਸਾਨੂੰ ਵੀ ਤੇਜ਼ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਦੁਨੀਆਂ ਨੂੰ ਗਲੋਬਲ ਪਿੰਡ ਚ ਤਬਦੀਲ ਹੋਇਆ ਵੇਖਣਾ ਬਣਦੈ।
ਪਾਕਿਸਤਾਨ ਦੀ 22 ਕਰੋੜ ਆਬਾਦੀ ਚੋਂ 16 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ, ਇਸ ਨੂੰ ਗਿਆਨ ਦੇ ਲੜ ਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਟੀ ਵੀ ਪ੍ਰੋਗਰਾਮ ਦਾ ਸਭ ਤੋਂ ਵੱਧ ਵੇਖਿਆ ਗਿਆ ਹੈ, ਇਹ ਕਮਾਲਸੋਸ਼ਲ ਮੀਡੀਆ ਦੀ ਹੈ। ਨਵੀਂ ਪੀੜ੍ਹੀ ਸਾਡੇ ਨਾਲ ਤਾਂ ਜੁੜੇਗੀ ਜੇ ਉਨ੍ਹਾਂ ਦੇ ਮੁਹਾਵਰੇ ਚ ਗੱਲ ਕਰਾਂਗੇ।
ਅਮਨ ਤੇ ਪੰਜਾਬੀ ਵਿਸ਼ੇ ਤੇ ਸੋਸ਼ਲ ਮੀਡੀਆ ਗਰੁੱਪ ਤਿਆਰ ਕਰਨਾ ਸਮੇਂ ਦੀ ਲੋੜ ਹੈ।
ਪ੍ਰਸਿੱਧ ਵਿਦਵਾਨ ਤੇ ਖੋਜੀ ਇਕਬਾਲ ਕੈਸਰ ਨੇ ਕਿਹਾ ਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਆਬਾਦੀ ਹੈ ਪਰ ਸਕੂਲ ਪੱਧਰ ਤੇ ਪੰਜਾਬੀ ਪੜ੍ਹਨ ਪੜਾਉਣ ਦਾ ਕੋਈ ਪ੍ਰਬੰਧ ਨਹੀਂ। ਪਾਕਿਸਤਾਨ ਚ ਪੰਜ ਯੂਨੀਵਰਸਿਟੀਆਂ  ਚ ਐੱਮ ਏ ਪੰਜਾਬੀ ਹੈ ਪਰ 95 ਫੀ ਸਦੀ ਐੱਮ ਏ ਪਾਸ ਮੁੰਡੇ ਕੁੜੀਆਂ ਬੇਰੁਜ਼ਗਾਰ ਹਨ।
ਬਾਬਾ ਫ਼ਰੀਦ ਤੋਂ ਲੈ ਕੇ ਅੱਜ ਤੀਕ ਦਾ ਸਾਰਾ ਵਿਰਾਸਤੀ ਸਫ਼ਰ ਜਵਾਨ ਪੀੜ੍ਹੀਆਂ ਦੇ ਖ਼ੂਨ ਚ ਰਚਾਉਣ ਦੀ ਲੋੜ ਹੈ। ਸਾਨੂੰ ਇਹ ਯਤਨ ਤੇਜ਼ ਕਰਨੇ ਪੈਣਗੇ। ਆਲੋਚਨਾ ਦੀ ਆਸਾਨ ਭਾਸ਼ਾ ਵੀ ਵਿਕਸਤ ਕਰਨ ਦੇ ਰਾਹ ਤੁਰਨਾ ਚਾਹੀਦਾ ਹੈ।
ਇਸ ਮੌਕੇ ਕੁਝ ਮਤੇ ਪਾਸ ਕੀਤੇ ਗਏ ਜਿੰਨ੍ਹਾਂ ਨੂੰ ਪ੍ਰੋ: ਗੁਰਭਜਨ ਗਿੱਲ ਦੀ ਪ੍ਰਂਧਾਨਗੀ ਹੇਠ ਡਾ: ਦੀਪਕ ਮਨਮੋਹਨ ਸਿੰਘ , ਮਨਜਿੰਦਰ ਧਨੋਆ ਤੇ ਸਹਿਜਪ੍ਰੀਤ ਸਿੰਘ ਮਾਂਗਟ  ਤੇ ਅਧਾਰਿਤ ਕਮੇਟੀ ਵੱਲੋਂ ਡਰਾਫਟ ਕੀਤਾ ਗਿਆ। ਇਨ੍ਹਾਂ ਮਤਿਆਂ ਨੂੰ ਅੱਬਾਸ ਮਿਰਜ਼ਾ ਨੇ ਪੇਸ਼ ਤੇ ਪਾਸ ਕਰਵਾਇਆ।
ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ
1-3 ਫਰਵਰੀ ਲਾਹੌਰ(ਪਾਕਿਸਤਾਨ)
ਐਲਾਨ ਨਾਮਾ
ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਫਖ਼ਰ ਜਮਾਂ ਸਾਹਿਬ ਦੀ ਪ੍ਰਧਾਨਗੀ ਹੇਠ ਪਹਿਲੀ ਤੋਂ ਤਿੰਨ ਫਰਵਰੀ ਤੀਕ ਕਰਵਾਈ ਗਈ ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਵਿਸ਼ਵ ਭਰ ਤੋਂ ਆਏ ਸਮੂਹ ਡੈਲੀਗੇਟ ਸਰਬ ਸੰਮਤੀ ਨਾਲ ਮੰਗ ਕਰਦੇ ਹਨ ਕਿ ਲਾਹੌਰ ਵਿੱਚ ਨਿਰੋਲ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ ਕੀਤੀ ਜਾਵੇ। ਇਸ ਵਿੱਚ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਹੁਣ ਤੀਕ ਛਪੀਆਂ ਕਿਤਾਬਾਂ ਦੀ ਆਲਮੀ ਲਾਇਬਰੇਰੀ ਬਣਾਈ ਜਾਵੇ।
2.
ਕਾਨਫਰੰਸ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸਰਹੱਦਾਂ ਤੇ ਝੰਡੇ ਦੀ ਰਸਮ ਮੌਕੇ ਜਵਾਨਾਂ ਦੀ ਪਰੇਡ ਵੇਲੇ ਬਾਹੂਬਲ ਦਾ ਜ਼ਾਲਮਾਨਾ ਵਿਖਾਵਾ ਕਰਨ ਦੀ ਥਾਂ ਮੁਹੱਬਤ ਦਾ ਵਿਖਾਵਾ ਕਰਨ ਵਾਲੀਆਂ ਹਰਕਤਾਂ ਕੀਤੀਆਂ ਜਾਣ ਤਾਂ ਜੋ ਬਰਕਤਾਂ ਦਾ ਬੂਹਾ ਖੁੱਲ੍ਹੇ।
3.
ਪਾਕਿਸਤਾਨ ਦੇ ਪੰਜਾਬ ਰਾਜ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਪ੍ਰਾਇਮਰੀ ਪੱਧਰ ਤੋਂ ਇੱਕ ਵਿਸ਼ੇ ਦੇ ਤੌਰ ਤੇ ਸ਼ੁਰੂ ਕੀਤੀ ਜਾਵੇ। ਇਸ ਨਾਲ ਯੂਨੀਵਰਸਿਟੀਆਂ ਚ ਪੜ੍ਹਨ ਲਈ ਮਿਆਰੀ ਪੱਧਰ ਦੇ ਵਿਦਿਆਰਥੀ ਮਿਲ ਸਕਣਗੇ।
4.
ਭਾਰਤ ਤੇ ਪਾਕਿਸਤਾਨ ਹਕੂਮਤਾਂ ਵੀਜ਼ਾ ਸਿਸਟਮ ਵਿੱਚ ਤਬਦੀਲੀ ਕਰਨ ਜਿਸ ਨਾਲ ਸ਼ਹਿਰ ਵਿਸ਼ੇਸ਼ ਸੀਮਤ ਵੀਜ਼ਾ ਦੀ ਥਾਂ ਇਸ ਨੂੰ ਕੌਮੀ ਵੀਜ਼ਾ ਬਣਾਇਆ ਜਾਵੇ। ਇਸ ਨਾਲ ਕਸ਼ੀਦਗੀ ਘਟੇਗੀ ਤੇ ਭਰੋਸੇਯੋਗਤਾ ਵਧੇਗੀ।
5.
15 ਅਗਸਤ 1947 ਤੋਂ ਪਹਿਲਾਂ ਪੈਦਾ ਹੋਏ ਪੰਜਾਬੀਆਂ ਨੂੰ ਬਾਰਡਰ ਤੇ ਪਹੁੰਚਣ ਸਾਰ ਵੀਜ਼(visa on arrival) ਦਾ ਸਨਮਾਨਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੀ ਜੰਮਣ ਭੋਇੰ ਨੂੰ ਵੇਖ , ਮਾਣ ਤੇ ਜਾਣ ਸਕਣ।
6.
ਪਾਕਿਸਤਾਨ ਵਿੱਚ ਬੋਲੀਆਂ ਜਾਣ ਵਾਲੀਆਂ ਸਭ ਜਬਾਨਾਂ ਹੀ ਕੌਮੀ ਜ਼ਬਾਨਾਂ ਹਨ, ਖੇਤਰੀ ਨਹੀਂ  । ਇਸ ਲਈ ਪੰਜਾਬ  ਅਸੈਂਬਲੀ ਲਾਹੌਰ ਦੀ ਵਿਚਾਰ ਚਰਚਾ ਜ਼ਬਾਨ  ਪੰਜਾਬੀ ਕੀਤੀ ਜਾਵੇ ਜਿਸ ਤਰ੍ਹਾਂ ਸਿੰਧ ਵਿੱਚ ਸਿੰਧੀ,ਬਲੋਚਿਸਤਾਨ ਵਿੱਚ ਬਲੋਚੀ, ਪਖ਼ਤੂਨਵਾ ਚ ਪਸ਼ਤੋ ਬੋਲੀ ਜਾ ਸਕਦੀ ਹੈ। ਇਸ  ਤੋਂ ਪੰਜਾਬੀਆਂ ਨੂੰ ਮਹਿਰੂਮ ਨਾ ਕੀਤਾ ਜਾਵੇ।
7.
ਵਿਸ਼ਵ ਅਮਨ ਨੂੰ ਸਮਰਪਿਤ ਇਹ ਕਾਨਫਰੰਸ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਮਾਰਗ ਨੂੰ ਉਸਾਰਨ ਲਈ ਦੋਹਾਂ ਦੇਸ਼ਾਂ ਦੀਆਂ ਹਕੂਮਤਾਂ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਇਹ ਵਿਸ਼ਵ ਅਮਨ ਦੀ ਸਲਾਮਤੀ ਲਈ ਆਧਾਰ ਭੂਮੀ ਬਣ ਸਕਦੀ ਹੈ।
8.
ਵਿਸ਼ਵ ਅਮਨ ਦੀ ਸਦੀਵੀ ਸਥਾਪਨਾ ਲਈ ਦੱਖਣੀ ਏਸ਼ੀਆ ਦੇ ਇਨ੍ਹਾਂ ਮੁਲਕਾਂ ਵਿੱਚ ਵਪਾਰ, ਖੇਡਾਂ, ਸਾਹਿੱਤ, ਸੰਗੀਤ, ਕਲਾ ਤੇ ਵਿਚਾਰ ਆਦਾਨ ਪ੍ਰਦਾਨ ਵਧਾਇਆ ਜਾਵੇ ਤਾਂ ਜੋ ਮਨਾਂ ਦੀਆਂ ਦੂਰੀਆਂ ਮਿਟਣ ਤੇ ਭਾਈਚਾਰਕ ਸ਼ਕਤੀ ਨੂੰ ਤਾਕਤ ਮਿਲੇ।
9.
ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਸਮੂਹ ਡੈਲੀਗੇਟ ਸਰਬਸੰਮਤੀ ਨਾਲ ਮੰਗ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ 51 ਪੰਜਾਬੀ ਕਵੀਆਂ ਦੇ ਵਿਸ਼ਾਲ ਵਿਸ਼ਵ ਪੱਧਰੀ ਕਵੀ ਦਰਬਾਰ ਲਾਹੌਰ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਵਿਖੇ ਕਰਵਾਏ ਜਾਣ ਜਿਸ ਚ 25 ਸਿਰਕੱਢ ਕਵੀ ਭਾਰਤੀ ਪੰਜਾਬ ਤੋਂ ਤੇ 25 ਕਵੀ ਪਾਕਿਸਤਾਨ ਤੇ ਬਾਕੀ ਮੁਲਕਾਂ ਤੋਂ ਸ਼ਾਮਿਲ ਕੀਤੇ ਜਾਣ। ਇਸ ਸਬੰਧ ਚ 25 ਭਾਰਤੀ ਕਵੀਆਂ ਨੂੰ ਲਿਆਉਣ ਦਾ ਜ਼ਿੰਮਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸੰਭਾਲਣ ਲਈ ਤਿਆਰ ਹੈ।
ਇਸ ਕਵੀ ਦਰਬਾਰ ਦੀਆਂ ਕਵਿਤਾਵਾਂ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਛਾਪ ਕੇ ਪੂਰੇ ਵਿਸ਼ਵ ਵਿੱਚ ਵੰਡਣ ਦਾ ਯੋਗ ਪ੍ਰਬੰਧ ਕੀਤਾ ਜਾਵੇ।
10.
ਕੌਮੀ ਤੇ ਕੌਮਾਂਤਰੀ ਪੱਧਰ ਦੇ ਲਿਖਾਰੀਆਂ, ਕਲਾਕਾਰਾਂ,ਮੁਸੱਵਰਾਂ, ਥੀਏਟਰ, ਫਿਲਮ ਅਦਾਕਾਰਾਂ, ਗਾਇਕਾਂ ਤੇ ਪੱਤਰਕਾਰਾਂ ਲਈ ਖੁੱਲੇ ਅਉਣ ਜਾਣ ਦਾ ਮਲਟੀਪਲ ਐਂਟਰੀ ਸਾਰਕ ਵੀਜ਼ਾ ਦਿੱਤਾ ਜਾਵੇ ਤਾਂ ਜੋ ਇਹ ਸਭ ਧਿਰਾਂ ਵਿਸ਼ਵ ਅਮਨ ਦੀ ਭਾਵਨਾ ਤੇਜ਼ ਕਰਨ ਹਿੰਦ ਪਾਕਿ ਦੋਸਤੀ ਮਜਬੂਤ ਕਰਨ ਤੇ ਤਣਾਓ ਘੱਟ ਕਰਨ ਵਿੱਚ ਹਿੱਸਾ ਪਾ ਸਕਣ।
11.
ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਸਮੂਹ ਡੈਲੀਗੇਟਾਂ ਨੂੰ ਪਾਕਿਸਤਾਨ ਹਕੂਮਤ ਵੱਲੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇਣ ਦੀ ਵੀ ਪ੍ਰਸੰਸਾ ਕਰਦੀ ਹੈ।
12.
ਵਿਸ਼ਵ ਪੰਜਾਬੀ ਕਾਂਗਰਸ ਦੇ ਰੂਹੇ ਰਵਾਂ ਵਜੋਂ ਜਨਾਬ ਫ਼ਖ਼ਰ ਜਮਾਂ,ਸ੍ਵ: ਡਾ: ਸੁਤਿੰਦਰ ਸਿੰਘ ਨੂਰ ਅਤੇ ਡਾ: ਦੀਪਕ ਮਨਮੋਹਨ ਸਿੰਘ ਵੱਲੋਂ1986 ਤੋਂ ਲਗਾਤਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਰਾਹੀਂ ਲੇਖਕਾਂ ਪੱਤਰਕਾਰਾਂ ਤੇ ਕਲਾਕਾਰਾਂ ਵਿਚਕਾਰ ਮੇਲਜੋਲ ਵਧਾਉਣ ਲਈ ਪਾਏ ਯੋਗਦਾਨ ਦੀ ਮੁਕਤ ਕੰਠ ਪ੍ਰਸੰਸਾ ਕਰਦੀ ਹੈ।
13.
ਲਾਹੌਰ ਚ ਹੋਈ ਤਿੰਨ ਰੋਜ਼ਾ ਕਾਨਫਰੰਸ ਦੀ ਕਾਮਯਾਬੀ ਲਈ ਇਹ ਇਕੱਤਰਤਾ ਮੀਡੀਆ, ਸਫਾਰਤਖਾਨਿਆਂ, ਲੇਖਕਾਂ, ਕਲਾਕਾਰਾਂ , ਪਿਲਾਕ(ਪੰਜਾਬ ਇੰਸਟੀਚਿਊਟ ਆਫ ਲੈਂਗੂਏਜ਼ ਐਂਡ ਕਲਚਰ ਲਾਹੌਰ ਦੀ ਡਾਇਰੈਕਟਰ ਜਨਰਲ ਡਾ: ਸੁਗਰਾ ਸਦਫ ਦੀ ਵੀ ਭਰਵੇਂ ਸਾਥ ਲਈ ਸ਼ਲਾਘਾ ਕਰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਦੀ ਪੇਸ਼ਕਸ਼
ਡਾ. ਡੀ. ਕੇ. ਗਿਰੀ
ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਵਰਗ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਮੁੱਦੇ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਸਥਾਪਨਾ ਦੀ ਉਨ੍ਹਾਂ ਦੀ ਪੇਸ਼ਕਸ਼ ‘ਤੇ ਵਿਚਾਰ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕੀਤੀ ਅਤੇ ਨਵੀਂ ਦਿੱਲੀ ‘ਚ ਨਾਰਵੇ ਦੀ ਨਵੀਂ ਦੂਤਘਰ ਇਮਾਰਤ ਦਾ ਉਦਘਾਟਨ ਕੀਤਾ ਅਤੇ ਇਸ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਗੱਲ ਕਰਨੀ ਚਾਹੀਦੀ ਹੈ ਅਤੇ ਕਸ਼ਮੀਰ ਦੀ ਸਮੱਸਿਆ ਦਾ ਕੋਈ ਫੌਜੀ ਹੱਲ ਨਹੀਂ ਹੋ ਸਕਦਾ ਤੇ ਜੇਕਰ ਭਾਰਤ ਤੇ ਪਾਕਿਸਤਾਨ ਚਾਹੁਣ ਤਾਂ ਅਸੀਂ ਵਿਚੋਲਗੀ ਕਰ ਸਕਦੇ ਹਾਂ ਪਰੰਤੂ ਕਸ਼ਮੀਰ ਮੁੱਦੇ ‘ਚ ਕਿਸੇ ਤੀਜੇ ਪੱਖ ਦੀ ਹਿੱਸੇਦਾਰੀ ਪ੍ਰਤੀ ਭਾਰਤ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਉਹ ਆਪਣੇ ਬਿਆਨ ਤੋਂ ਮੁੱਕਰ ਗਈ ਅਤੇ ਨਵੀਂ ਦਿੱਲੀ ਸਥਿਤ ਨਾਰਵੇ ਦੇ ਰਾਜਦੂਤ ਨੇ ਇੱਕ ਟਵੀਟ ਕਰਕੇ ਸਪੱਸ਼ਟ ਕੀਤਾ ਕਿ ਅਸੀਂ ਵਿਚੋਲਗੀ ਦੀ ਪੇਸ਼ਕਸ਼ ਨਹੀਂ ਕੀਤੀ ਇਸ ਸੰਵੇਦਨਸ਼ੀਲ ਮੁੱਦੇ ‘ਤੇ ਕੂਟਨੀਤਿਕ ਅਸੰਤੋਸ਼ ਦੇ ਮੱਦੇਨਜ਼ਰ ਨਾਰਵੇ ਵੱਲੋਂ ਵਿਚੋਲਗੀ ਦੀ ਪੇਸ਼ਕਸ ਅਸਲ ਵਿਚ ਗੰਭੀਰ ਹੈ ਤੇ ਉਨ੍ਹਾਂ ਦੇ ਇਰਾਦੇ ਸਪੱਸ਼ਟ ਹਨ ਉਹ ਸ਼ਾਂਤੀ ਸਥਾਪਨਾ ਲਈ ਕੰਮ ਕਰਨਾ ਚਾਹੁੰਦੇ ਹਨ।
ਨਾਰਵੇ ਅਤੇ ਸਵੀਡਨ ਮਿਲ ਕੇ ਵਿਸ਼ਵ ਸ਼ਾਂਤੀ ਲਈ ਨੌਬਲ ਪੁਰਸਕਾਰ ਦਿੰਦੇ ਹਨ ਨਾਰਵੇ ਇੱਕ ਖੁਸ਼ਹਾਲ ਅਤੇ ਸ਼ਾਂਤੀਪਸੰਦ ਦੇਸ਼ ਹੈ ਵਿਸ਼ਵ ਖੁਸ਼ਹਾਲੀ ਸੂਚਕ ਅੰਕ ਵਿਚ ਨਾਰਵੇ ਪਿਛਲੇ 13 ਸਾਲਾਂ ਤੋਂ ਸਿਖ਼ਰਲੇ ਸਥਾਨ ‘ਤੇ ਹੈ ਸਿਰਫ਼ ਪਿਛਲੇ ਸਾਲ ਉਹ ਫਿਨਲੈਂਡ ਤੋਂ ਬਾਦ ਦੂਸਰੇ ਸਥਾਨ ‘ਤੇ ਆਇਆ ਹੈ ਉੱਥੇ ਸਰਵੋਤਮ ਜੀਵਨ ਹਾਲਾਤ ਹਨ, ਜੀਵਨ ਪੱਧਰ ਉੱਚਾ ਹੈ ਤੇ ਸਿਹਤ ਅਤੇ ਸਿੱਖਿਆ ਪ੍ਰਬੰਧ ਸਰਵੋਤਮ ਹਨ ਅਤੇ ਨਾਰਵੇ ਮੰਨਦਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਜਨਤਾ ਵਾਂਗ ਵਿਸ਼ਵ ਦੇ ਹੋਰ ਦੇਸ਼ਾਂ ਦੀ ਜਨਤਾ ਨੂੰ ਵੀ ਸ਼ਾਂਤੀ ਅਤੇ ਸੁਰੱਖਿਆ ਨਾਲ ਰਹਿਣਾ ਚਾਹੀਦੈ।
ਅੱਜ ਦੇ ਇੱਕ-ਦੂਜੇ ‘ਤੇ ਨਿਰਭਰ ਅਤੇ ਸੰਸਾਰਕ ਦੁਨੀਆਂ ਵਿਚ ਸੰਘਰਸ਼ ਅਤੇ ਹਿੰਸਾ ਹੋਰ ਦੇਸ਼ਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਨਾਰਵੇ ਦਾ ਮੰਨਣਾ ਹੈ ਕਿ ਹਾਲਾਂਕਿ ਉਸਦੇ ਗੁਆਂਢੀ ਦੇਸ਼ ਸ਼ਾਂਤੀਪਸੰਦ ਹਨ ਅਤੇ ਉਹ ਸੰਸਾਰ ਦੇ ਅਸ਼ਾਂਤ ਦੇਸ਼ਾਂ ਤੋਂ ਭੂਗੋਲਿਕ ਨਜ਼ਰੀਏ ਤੋਂ ਬਹੁਤ ਦੂਰ ਹਨ ਅਤੇ ਇਸ ਲਈ ਸ਼ਾਇਦ ਨਾਰਵੇ ਸ਼ਾਂਤੀ ‘ਤੇ ਜ਼ਿਆਦਾ ਜ਼ੋਰ ਦਿੰਦਾ ਹੈ ਸ਼ਾਂਤੀ ਬਾਰੇ ਅਧਿਐਨ ਬਾਰੇ ਉਨ੍ਹਾਂ ਦੇ ਇੱਥੇ ਜੋਹਾਨ ਗਾਲਟੁੰਗ ਵਰਗੇ ਪ੍ਰਸਿੱਧ ਵਿਦਵਾਨ ਹੋਏ ਹਨ 2018 ਵਿਚ ਨਾਰਵੇ ਨੇ ਕੋਲੰਬੀਆ ਸਰਕਾਰ ਅਤੇ ਉੱਥੋਂ ਦੇ ਵਿਦਰੋਹੀ ਸਮੂਹ ਰਿਵੋਲਿਊਸ਼ਨਰੀ ਆਰਮਡ ਫੋਰਸੇਜ਼ ਕੋਲੰਬੀਆ ਵਿਚ ਸ਼ਾਂਤੀ ਵਿਚੋਲਗੀ ਕੀਤੀ ਉਸ ਤੋਂ ਪਹਿਲਾਂ ਸ੍ਰੀਲੰਕਾ ਸਰਕਾਰ ਅਤੇ ਲਿੱਟੇ ਵਿਚ ਸ਼ਾਂਤੀ ਗੱਲਬਾਤ ਵਿਚ ਹਿੱਸਾ ਲਿਆ ਸ੍ਰੀਲੰਕਾ ਵਿਚ ਉਹ ਸਫ਼ਲ ਨਹੀਂ ਹੋਏ ਕਿਉਂਕਿ ਸ੍ਰੀਲੰਕਾ ਸਰਕਾਰ ਦੀਆਂ ਫੌਜਾਂ ਨੂੰ ਲਿੱਟੇ ਦੀ ਤਬਾਹੀ ਕਰਨ ਦੀ ਆਗਿਆ ਦਿੱਤੀ ਗਈ ਇਸ ਲਈ ਨਾਰਵੇ ਦੇ ਪ੍ਰਧਾਨ ਮੰਤਰੀ ਦੀ ਪੇਸ਼ਕਸ਼ ਖੁਦਮੁਖਤਿਆਰ ਨਹੀਂ ਹੈ ਸਗੋਂ ਇਹ ਵਿਚਾਰੀ ਹੋਈ ਰਾਜਨੀਤਿਕ ਪਹਿਲ ਹੈ ਹਾਲ ਹੀ ਵਿਚ 23 ਨਵੰਬਰ 2018 ਨੂੰ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਂਡੇਵਿਕ ਕਸ਼ਮੀਰ ਯਾਤਰਾ ‘ਤੇ ਆਏ ਸਨ ਅਤੇ ਉਹ ਕੰਟਰੋਲ ਲਾਈਨ ਪਾਰ ਕਰਕੇ ਗੱਲਬਾਤ ਲਈ ਮਕਬੂਜਾ ਕਸ਼ਮੀਰ ਵੀ ਗਏ ਉਨ੍ਹਾਂ ਨੇ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਈਜ਼ ਉਮਰ ਫ਼ਾਰੁਖ਼ ਵਰਗੇ ਹੁਰੀਅਤ ਆਗੂਆਂ ਨਾਲ ਵੀ ਗੱਲ ਕੀਤੀ ਅਤੇ ਬੋਂਡੇਵਿਕ ਦੀ ਯਾਤਰਾ ਭਾਰਤ ਸਰਕਾਰ ਦੀ ਸਹਿਮਤੀ ਤੋਂ ਬਿਨਾ ਨਹੀਂ ਹੋ ਸਕਦੀ ਸੀ ਅਤੇ ਅਜਿਹਾ ਸਮਝਿਆ ਜਾਂਦਾ ਹੈ ਕਿ ਇਸਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਹਾਮੀ ਪ੍ਰਾਪਤ ਸੀ।
ਭਾਰਤ ਦੀ ਵਿਦੇਸ਼ ਨੀਤੀ ਨੂੰ ਧਿਆਨ ਵਿਚ ਰੱਖਦੇ ਹੋਏ ਨਾਰਵੇ ਦੇ ਪ੍ਰਧਾਨ ਮੰਤਰੀ ਨੇ ਵੀ ਬੋਂਡੇਵਿਕ ਦੀ ਯਾਤਰਾ ਨੂੰ ਸਰਕਾਰੀ ਪ੍ਰਵਾਨਗੀ ਨਹੀਂ ਦਿੱਤੀ ਉਨ੍ਹਾਂ ਕਿਹਾ ਕਿ ਬੋਂਡੇਵਿਕ ਇੰਸਟੀਚਿਊਟ ਫਾਰ ਪੀਸ ਐਂਡ ਕਨਫਲਿਕਟ ਰਿਜੋਲੂਸ਼ਨ ਨਾਮਕ ਇੱਕ ਪ੍ਰਾਈਵੇਟ ਸੰਸਥਾ ਚਲਾਉਂਦੇ ਹਨ ਅਤੇ ਉਨ੍ਹਾਂ ਦੀ ਯਾਤਰਾ ਇੱਕ ਅਧਿਐਨ ਦੌਰ ਸੀ ਜਿਸਨੂੰ ਉਨ੍ਹਾਂ ਦੀ ਸਰਕਾਰ ਦੀ ਪ੍ਰਵਾਨਗੀ ਨਹੀਂ ਮਿਲੀ ਸੀ ਨਾਰਵੇ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਗੱਲਬਾਤ ਕਰਨ ਅਤੇ ਭਾਰਤੀ ਉਪ ਮਹਾਂਦੀਪ ਵਿਚ ਸਥਾਈ ਸ਼ਾਂਤੀ ਸਥਾਪਤ ਹੋਵੇ ਪਰ ਪਾਕਿਸਤਾਨ ਨਾਲ ਸ਼ਾਂਤੀ ਗੱਲਬਾਤ ਬਾਰੇ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਕਿੰਨੀ ਗੰਭੀਰ ਹੈ?
ਕੇਂਦਰ ਸਰਕਾਰ ਦੀ ਪ੍ਰਵਾਨਗੀ ਨਾਲ ਬੋਂਡੇਵਿਕ ਦੀ ਯਾਤਰਾ ਅਤੇ ਸੋਲਵਰਗ ਦੁਆਰਾ ਕਸ਼ਮੀਰ ‘ਤੇ ਕੀਤੀ ਗਈ ਟਿੱਪਣੀ ‘ਤੇ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਨਾ ਆਉਣਾ ਅਤੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਦੀ ਪੇਸ਼ਕਸ਼ ਕਰਨ ਤੋਂ ਲੱਗਦਾ ਹੈ ਭਾਰਤ ਕਸ਼ਮੀਰ ਦੇ ਮੁੱਦੇ ‘ਤੇ ਆਪਣੇ ਮਿੱਤਰ ਅਤੇ ਸ਼ਕਤੀਸ਼ਾਲੀ ਅਤੇ ਸ਼ਾਂਤੀਪਸੰਦ ਦੇਸ਼ਾਂ ਨਾਲ ਸਲਾਹ ਕਰਨਾ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਉਹ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਵਿਚ ਕਸ਼ਮੀਰ ਮੁੱਦੇ ਨੂੰ ਉਛਾਲੇ ਜਾਣ ਦਾ ਵਿਰੋਧ ਕਰ ਸਕਦਾ ਹੈ ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਸ਼ਮੀਰ ਸਮੇਤ ਕਿਸੇ ਵੀ ਮੁੱਦੇ ‘ਤੇ ਭਾਰਤ ਨਾਲ ਗੱਲਬਾਤ ਕਰਨ ਦੀ ਆਪਣੀ ਇੱਛਾ ਜਾਹਿਰ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਸੰਘਰਸ਼ ਨੂੰ ਸਮਾਪਤ ਕਰਨ ਲਈ ਹਿੰਸਾ ਨੂੰ ਗੈਰ-ਕਾਨੂੰਨੀ ਐਲਾਨ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਫੌਜ ਅੱਤਵਾਦ ਨੂੰ ਲਗਾਤਾਰ ਉਤਸ਼ਾਹ ਦੇ ਰਹੀ ਹੈ ਭਾਰਤ ਦਾ ਕਹਿਣਾ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਹਨ ਤੇ ਗੱਲਬਾਤ ਸ਼ੁਰੂ ਕਰਨ ਲਈ ਉਸਦੀ ਪਹਿਲੀ ਸ਼ਰਤ ਹੈ ਕਿ ਸਰਹੱਦ ਪਾਰੋਂ ਹਿੰਸਾ ਸਮਾਪਤ ਹੋਵੇ ਅਤੇ ਇਹੀ ਵਿਰੋਧ ਦਾ ਮੁੱਖ ਕਾਰਨ ਹੈ।
ਸੋਲਵਰਗ ਦੀ ਟਿੱਪਣੀ ਦਾ ਮੁੱਖ ਭਾਗ ਇਹ ਹੈ ਕਿ ਉਨ੍ਹਾਂ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਣਾ ਰੱਖਿਆ ਬਜਟ ਘੱਟ ਕਰਨਾ ਚਾਹੀਦਾ ਹੈ ਸਿਹਤ ਅਤੇ ਸਿੱਖਿਆ ‘ਤੇ ਜ਼ਿਆਦਾ ਖ਼ਰਚ ਕਰਨਾ ਚਾਹੀਦਾ ਹੈ ਇਹ ਦੋਵੇਂ ਪੱਖ ਸਮਝਦੇ ਹਨ ਕਿ ਕਸ਼ਮੀਰ ਸਮੱਸਿਆ ਦਾ ਫੌਜੀ ਹੱਲ ਨਹੀਂ ਹੈ ਅਤੇ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਦੱਖਣੀ ਏਸ਼ੀਆ ਵਿਚ ਸਾਨੂੰ ਗਰੀਬੀ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਇੱਕ-ਦੂਜੇ ਦਾ ਤਾਂ ਫਿਰ ਸਾਨੂੰ ਫੌਜੀ ਖ਼ਰਚ ਬਾਰੇ ਨਾਰਵੇ ਦੇ ਪ੍ਰਧਾਨ ਮੰਤਰੀ ਦੇ ਸੁਝਾਅ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਜੋ ਬਹੁਤ ਜ਼ਿਆਦਾ ਅਤੇ ਇੱਕ ਤਰ੍ਹਾਂ ਕੀਮਤੀ ਵਸੀਲਿਆਂ ਦੀ ਅਪਰਾਧਿਕ ਬਰਬਾਦੀ ਹੈ ਕੀ ਭਾਰਤ ਅਤੇ ਪਾਕਿਸਤਾਨ ਦੇ ਸਾਹਮਣੇ ਵਿਕਾਸ ਦਾ ਮੁੱਖ ਕੰਮ ਨਹੀਂ ਨਹੀਂ ਹੈ? ਇਹ ਅੰਕੜੇ ਸਭ ਕੁਝ ਸਪੱਸ਼ਟ ਕਰ ਦਿੰਦੇ ਹਨ ਸੰਸਾਰ ਵਿਚ ਹਰ ਸਾਲ ਪਰਮਾਣੂ ਹਥਿਆਰਾਂ ‘ਤੇ 100 ਬਿਲੀਅਨ ਅਮਰੀਕੀ ਡਾਲਰ ਖ਼ਰਚ ਕੀਤੇ ਜਾਂਦੇ ਹਨ ਜਦੋਂਕਿ ਸੰਸਾਰ ਤੋਂ ਗਰੀਬੀ ਮਿਟਾਉਣ ਅਤੇ ਹਰ ਕਿਸੇ ਨੂੰ ਮੁੱਢਲੀ ਸਿੱਖਿਆ ਦੇਣ ‘ਤੇ ਵੀ 100 ਬਿਲੀਅਨ ਅਮਰੀਕੀ ਡਾਲਰ ਦਾ ਹੀ ਖ਼ਰਚ ਆਉਂਦਾ ਹੈ ਭਾਰਤ ਅਤੇ ਪਾਕਿਸਤਾਨ ਦੁਆਰਾ ਆਪਣੇ ਰੱਖਿਆ ਬਜਟ ਵਿਚ ਛੋਟੀ ਜਿਹੀ ਕਟੌਤੀ ਨਾਲ ਵੀ ਸਿਹਤ ਅਤੇ ਸਿੱਖਿਆ ਲਈ ਬਹੁਤ ਸਾਰਾ ਪੈਸਾ ਮਿਲ ਸਕਦਾ ਹੈ ਇਹ ਸਾਬਤ ਹੋ ਚੁੱਕਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੀ ਅਰਥਵਿਵਸਥਾ ਵਿਚ ਬੰਦੂਕ ਤੋਂ ਬੇਕਾਰ ਚੀਜ਼ ਕੋਈ ਨਹੀਂ ਅਤੇ ਉਨ੍ਹਾਂ ਦੇ ਸਮਾਜਿਕ ਵਿਕਾਸ ਵਿਚ ਸਭ ਤੋਂ ਵੱਡੀ ਰੁਕਾਵਟ ਜੰਗ ਦਾ ਵਿੱਤੀ ਭਾਰ ਹੈ ਭਾਰਤ-ਨਾਰਵੇ ਦੁਵੱਲੇ ਸਬੰਧਾਂ ਦਾ ਵਿਸਥਾਰ ਹੋ ਰਿਹਾ ਹੈ ਨਾਰਵੇ ਭਾਰਤ ਨੂੰ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਸੰਸਾਰ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੇ ਤੌਰ ‘ਤੇ ਦੇਖਦਾ ਹੈ ।
ਇਸ ਲਈ ਨਾਰਵੇ ਦੇ ਪ੍ਰਧਾਨ ਮੰਤਰੀ ਆਪਣੇ ਨਾਲ ਇੱਕ ਵੱਡਾ ਵਪਾਰਕ ਅਤੇ ਕਾਰੋਬਾਰੀ ਵਫ਼ਦ ਲੈ ਕੇ ਆਏ ਸਨ ਉਨ੍ਹਾਂ ਭਾਰਤ-ਨਾਰਵੇ ਵਪਾਰ ਫੋਰਮ ਦਾ ਉਦਘਾਟਨ ਕੀਤਾ ਉਨ੍ਹਾਂ ਰਾਏਸੀਨਾ ਡਾਇਲਾਗ ‘ਤੇ ਉਦਘਾਟਨ ਭਾਸ਼ਣ ਦਿੱਤਾ ਨਾਰਵੇ ਨੇ ਆਪਣੇ ਮੁਖਤਿਆਰ ਫੰਡ ਦਾ 12 ਬਿਲੀਅਨ ਨਿਵੇਸ਼ ਕੀਤਾ ਰਾਜਨੀਤਿਕ ਨਜ਼ਰੀਏ ਤੋਂ ਨਾਰਵੇ ਨੇ ਪਰਮਾਣੂ ਸਪਲਾਈਕਰਤਾ ਗਰੁੱਪ ਦੀ ਮੈਂਬਰਸ਼ਿੱਪ ਲਈ ਭਾਰਤ ਦਾ ਸਮੱਰਥਨ ਕੀਤਾ ਅਤੇ ਸੁਰੱਖਿਆ ਕੌਂਸਲ ਦੀ ਮੈਂਬਰਸ਼ਿੱਪ ਲਈ ਵੀ ਉਹ ਭਾਰਤ ਦਾ ਸਮੱਰਥਨ ਕਰ ਰਿਹਾ ਹੈ ਦੋਵੇਂ ਦੇਸ਼ ਕੌਮਾਂਤਰੀ ਅੱਤਵਾਦ ਬਾਰੇ ਵਿਆਪਕ ਕਨਵੈਨਸ਼ਨ ਨੂੰ ਆਖ਼ਰੀ ਰੂਪ ਦੇਣ ਲਈ ਸਹਿਮਤ ਹੋਏ ਹਨ ਦੋਵਾਂ ਦੇਸ਼ਾਂ ਨੇ ਇੰਡੀਆ-ਨਾਰਵੇ ਓਸੀਅਨ ਡਾਇਲਾਗ ਬਾਰੇ ਸਮਝੌਤਾ ਪੱਤਰ ‘ਤੇ ਸਹੀ ਪਾਈ ਕੁੱਲ ਮਿਲਾ ਕੇ ਨਾਰਵੇ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਗੱਲਬਾਤ ਕਰਨ ਅਤੇ ਖੂਨ-ਖਰਾਬੇ ਦੀ ਬਜ਼ਾਏ ਸ਼ਾਂਤੀ ਸਥਾਪਨਾ ਦੀ ਦਿਸ਼ਾ ਵਿਚ ਕੰਮ ਕਰਨ ਭਾਰਤ ਅਤੇ ਪਾਕਿਸਤਾਨ ਵਿਚ ਸ਼ਾਂਤੀ ਦੇ ਹਿਮਾਇਤੀ ਲੋਕਾਂ ਨੇ ਵੀ ਕਸ਼ਮੀਰ ਮੁੱਦੇ ‘ਤੇ ਸੋਲਵਰਗ ਦੀ ਟਿੱਪਣੀ ਅਤੇ ਇਸ ਮੁੱਦੇ ‘ਤੇ ਵਿਚੋਲਗੀ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ ਪਾਕਿਸਤਾਨ ਹੋ ਸਕਦਾ ਹੈ ਕਿ ਇਸ ਪ੍ਰਸਤਾਵ ਨੂੰ ਸਵੀਕਾਰ ਕਰੇ ਕਿਉਂਕਿ ਇਮਰਾਨ ਖਾਨ ਵੱਲੋਂ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਕੀ ਭਾਰਤ ਇਸ ਦਿਸ਼ਾ ਵਿਚ ਕਦਮ ਚੁੱਕੇਗਾ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਦਨ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਲਾਂਘੇ ਦਾ ਸਵਾਗਤ
ਚੰਡੀਗੜ|  ਪੰਜਾਬ ਵਿਧਾਨ ਸਭਾ ‘ਚ ਅੱਜ ਕਰਤਾਰਪੁਰ ਲਾਂਘੇ ਦੇ ਹੱਕ ‘ਚ ਮਤਾ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸਦਨ ਨੇ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਲਾਂਘੇ ਦੀ ਅੱਤਵਾਦ ਦੀ ਦੁਰਵਰਤੋ ਪ੍ਰਤੀ ਵੀ ਸੁਚੇਤ ਕੀਤਾ ਮਤੇ ‘ਤੇ ਚਰਚਾ ‘ਚ ਹਿੱਸਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲਾਂਘਾ ਖੋਲਣ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਯਤਨਾਂ ਲਈ ਸਦਨ ਆਪਣੀ ਸ਼ਲਾਘਾ ਦਰਜ ਕਰਦਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੂੰ ਪੰਜਾਬੀਆਂ ਦੀ ਚਿਰੋਕਣੀ ਮੰਗ ਦੇ ਮੱਦੇਨਜ਼ਰ ਨਵੰਬਰ, 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਲਾਂਘੇ ਨੂੰ ਸ਼ੁਰੂ ਕਰਨ ਲਈ ਸਾਰੇ ਲੋੜੀਂਦੇ ਕਾਰਜ ਮੁਕੰਮਲ ਕਰਨ ਦੀ ਅਪੀਲ ਕਰਦਿਆਂ ਕਿਸੇ ਵੀ ਢੰਗ ਨਾਲ ਸੂਬੇ ਦੀ ਸ਼ਾਂਤੀ ਭੰਗ ਨਾ ਹੋਣ ਨੂੰ ਵੀ ਯਕੀਨੀ ਬਣਾਉਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਲਾਂਘੇ ਨੂੰ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਰਮਿਆਨ ‘ਅਮਨ ਦਾ ਪੁਲ’ ਕਰਾਰ ਦਿੱਤਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਡੇ ਸਾਰਿਆਂ ਲਈ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹ ਬਹੁਤ ਯਾਦਗਾਰੀ ਮੌਕਾ ਹੈ ਕਿਉਂ ਜੋ ਮੁਲਕ ਦੇ ਬਟਵਾਰੇ ਤੋਂ ਬਾਅਦ ਸਿੱਖ ਭਾਈਚਾਰਾ ਰੋਜ਼ਾਨਾ ਇਹ ਲਾਂਘਾ ਖੁੱਲ ਜਾਣ ਲਈ ਅਰਦਾਸ ਕਰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਪੈਦਾ ਕਰਨ ਲਈ ਪਾਕਿਸਤਾਨੀ ਫੌਜ ਦੇ ਸਥਿਰ ਯਤਨਾਂ ਬਾਰੇ ਉਨਾਂ ਵੱਲੋਂ ਲਏ ਸਪੱਸ਼ਟ ਸਟੈਂਡ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ ਪਾਸਿਆਂ ਤੋਂ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ।
ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ,”ਜਦੋਂ ਸਰਹੱਦੀ ਸੂਬੇ ਨੂੰ ਅਸਥਿਰ ਕਰਨ ਦੇ ਮਕਸਦ ਨਾਲ ਸਰਹੱਦ ‘ਤੇ ਸਾਡੇ ਸੈਨਿਕਾਂ ਦੀਆਂ ਹੱਤਿਆਵਾਂ ਹੁੰਦੀਆਂ ਹੋਣ ਤਾਂ ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਪਾਕਿਸਤਾਨੀ ਫੌਜ ਸਾਡੀ ਹਮਦਰਦ ਹੈ?” ਮੁੱਖ ਮੰਤਰੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਈ.ਐਸ.ਆਈ. ਦੇ ਹੱਥਠੋਕਿਆਂ ਰਾਹੀਂ ਪੰਜਾਬ ਵਿੱਚ ਅੱਤਵਾਦ ਮੁੜ ਪੈਦਾ ਕਰਨ ਦੇ ਲੁਕਵੇਂ ਮਨਰੋਥ ਤੋਂ ਚੌਕਸ ਰਹਿਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਇਸ ਦੀ ਮਿਸਾਲ ਵੱਖ-ਵੱਖ ਅੱਤਵਾਦੀ ਗ੍ਰੋਹਾਂ ‘ਤੇ ਕਾਰਵਾਈ ਕਰਕੇ ਗ੍ਰਿਫਤਾਰੀਆਂ ਕਰਨ ਤੋਂ ਇਲਾਵਾ ਗੋਲੀ-ਸਿੱਕਾ ਅਤੇ ਨਸ਼ੀਲੇ ਪਦਾਰਥਾਂ ਦੀਆਂ ਵੱਡੀਆਂ ਖੇਪਾਂ ਬਰਾਮਦ ਕਰਨ ਤੋਂ ਮਿਲਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਰਾਵੀ ਦਰਿਆ ਵਿੱਚ ਹੜ ਆਉਣ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨੁਕਸਾਨ ਪਹੁੰਚਿਆ ਸੀ ਤਾਂ ਉਸ ਤੋਂ ਬਾਅਦ ਉਨਾਂ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਨੇ ਸਾਲ 1920-1929 ਤੱਕ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਵਾਈ ਸੀ।
ਇਸੇ ਤਰਾਂ ਉਨਾਂ ਦੇ ਦਾਦਾ ਜੀ ਨੇ ਗੁਰੂ ਘਰ ਪ੍ਰਤੀ ਸ਼ਰਧਾ ਤੇ ਸਤਿਕਾਰ ਦੀ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਦਿਆਂ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਸੇਵਾ ਕੀਤੀ। ਇਸੇ ਰਵਾਇਤ ਹੋਰ ਅੱਗੇ ਲਿਜਾਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਇਸ ਜੀਵਨ ਦੌਰਾਨ ਉਨਾਂ ਨੂੰ ਇਸ ਪਵਿੱਤਰ ਕਾਰਜ ਦਾ ਹਿੱਸਾ ਬਣਨ ਦਾ ਸੁਭਾਗ ਹਾਸਲ ਹੋਇਆ ਹੈ। ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਮੌਕੇ ਕੀਤੇ ਐਲਾਨ ਨੂੰ ਮੁੜ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪਹਿਲੇ ਜਥੇ ਵਿੱਚ ਸ਼ਾਮਲ ਹੋਣਗੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 18 ਵਰੇ ਬਿਤਾਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਮਨ ਦੀ ਸ਼ਾਂਤੀ ਵਾਰਤਾ ਦਾ ਸਮੱਰਥਨ ਕਰਦਾ ਹੈ ਇਰਾਨ
ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ
ਤੇਹਰਾਨ (ਏਜੰਸੀ)। ਇਰਾਨ ਨੇ ਕਿਹਾ ਹੈ ਕਿ ਉਹ ਯਮਨ ਸੰਕਟ ਦੇ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਮਿਸ਼ਨ ਦਾ ਸਮੱਰਥਨ ਕਰਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਸਮੀ ਨੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਕਿਹਾ ਕਿ ਯਮਨ ‘ਚ ਜਦੋਂ ਤੋਂ ਸੰਕਟ ਸ਼ੁਰੂ ਹੋਇਆ ਹੈ ਉਦੋਂ ਤੋਂ ਇਰਾਨ ਨੇ ਯਮਨ ‘ਚ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਮੁਕਤ ਅੰਤਰਿਕ ਵਾਰਤਾ ‘ਤੇ ਜ਼ੋਰ ਦਿੱਤਾ ਹੈ। ਇਰਾਨ ਨੇ ਯਮਨ ਸੰਕਟ ਦੇ ਸਮੁੱਖਿਤ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਪੂਰਾ ਸਹਿਯੋਗ ਦਿੱਤਾ ਹੈ ਕਿਉਂਕਿ ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ।
ਸ੍ਰੀ ਕਾਸਮੀ ਨੇ ਕਿਹਾ ਕਿ ਇਰਾਨ ਨੂੰ ਉਮੀਦ ਹੈ ਕਿ ਯਮਨ ਦੇ ਸਾਰੇ ਦਲ ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਰਾਸਟਰੀ ਅੰਤਰ-ਯਮਨ ਵਾਰਤਾ ਦਾ ਪਾਲਣ ਕਰਨਗੇ ਅਤੇ ਸ਼ਾਂਤੀ ਵਾਰਤਾ ਦੀ ਪ੍ਰਕਿਰਿਆ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਮੁਕਤ ਰੱਖਣਗੇ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ‘ਚ ਸਵੀਡਨ ‘ਚ ਹੋ ਰਹੀ ਯਮਨ ਸ਼ਾਂਤੀ ਵਾਰਤਾ ਐਤਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਯਮਨ ‘ਚ ਸਾਲ 2014 ਦੇ ਅੰਤ ‘ਚ ਇਰਾਨ ਸਮਰਥਿਤ ਹੌਤੀ ਵਿਦਰੋਹੀਆਂ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਸੀ ਇਸ ਤੋਂ ਬਾਅਦ ਹੀ ਇੱਥੇ ਵੱਖ-ਵੱਖ ਪਾਰਟੀਆਂ ਦੀ ਕਈ ਦੌਰ ਦੀ ਸ਼ਾਂਤੀ ਵਾਰਤਾ ਹੋ ਚੁੱਕੀ ਹੈ। ਵਾਰਤਾ ਸਫ਼ਲ ਨਾ ਹੋਣ ਕਾਰਨ ਯਮਨ ‘ਚ ਵਾਰ-ਵਾਰ ਹਿੰਸਾ ਹੁੰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਕਰਨੀ ਸ਼ਾਂਤੀ ਤਾਂ ਬੰਦ ਕਰ ਦਿਓ ਵਾਘਾ ਬਾਰਡਰ ਅਤੇ ਦੋਸਤੀ ਦੀ ਬੱਸ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੋ ਰਹੇ ਵਿਰੋਧ ਤੋਂ ਪ੍ਰਗਟਾਈ ਨਰਾਜ਼ਗੀ
ਕੀ ਕਿਸੇ ਵਿਅਕਤੀ ਵਿਸ਼ੇਸ਼ ਦਾ ਜਨਮ ਸਿੱਧ ਐ ਅਧਿਕਾਰ ਕਿ ਉਹ ਹੀ ਕਰਨਗੇ ਸ਼ਾਂਤੀ ਬਾਰੇ ਗੱਲ
ਵਿਰੋਧ ਤੋਂ ਨਹੀਂ ਡਰਦਾ, ਮੈਨੂੰ ਨਾ ਸਮਝਾਏ ਭਾਜਪਾ ਮੇਰੀ ਹੱਦ : ਸਿੱਧੂ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸੇ ਦਾ ਵੀ ਇਹ ਜਨਮ ਸਿੱਧ ਅਧਿਕਾਰ ਨਹੀਂ ਹੈ ਕਿ ਸਿਰਫ਼ ਉਹ ਵਿਅਕਤੀ ਵਿਸ਼ੇਸ਼ ਹੀ ਸ਼ਾਂਤੀ ਲਈ ਗੁਆਂਢੀ ਦੇਸ਼ ਨਾਲ ਗੱਲਬਾਤ ਕਰੇਗਾ। ਜੇਕਰ ਸ਼ਾਂਤੀ ਲਈ ਗੱਲਬਾਤ ਹੀ ਨਹੀਂ ਕਰਨੀ ਹੈ ਤਾਂ ਫਿਰ ਵਾਘਾ ਬਾਰਡਰ ਕਿਉਂ ਖੋਲ੍ਹਿਆ ਹੋਇਆ ਹੈ ਅਤੇ ਦੋਸਤੀ ਲਈ ਬੱਸ ਕਿਉਂ ਚਲਾਈ ਜਾ ਰਹੀ ਹੈ। ਇਨ੍ਹਾਂ ਦੋਵਾਂ ਨੂੰ ਵੀ ਬੰਦ ਕੇ ਦੇਣਾ ਚਾਹੀਦਾ ਹੈ ਤਾਂ ਕਿ ਸਾਰੇ ਰਿਸ਼ਤੇ ਹੀ ਟੁੱਟ ਜਾਣ।
ਮੇਰੇ ਨਾਲ ਹੀ ਇਹ ਧੱਕਾ ਕਿਉਂ ਹੋ ਰਿਹਾ ਹੈ, ਰੋਜ਼ਾਨਾ 5 ਹਜ਼ਾਰ ਵਿਅਕਤੀ ਪਾਕਿਸਤਾਨ ਜਾਂਦੇ ਹਨ ਅਤੇ ਇੰਨੇ ਹੀ ਪਾਕਿਸਤਾਨ ਤੋਂ ਭਾਰਤ ਵੱਲ ਆਉਂਦੇ ਹਨ। ਇਹ ਰੋਸ ਨਵਜੋਤ ਸਿੱਧੂ ਨੇ ਹੋ ਰਹੇ ਵਿਰੋਧ ਦੇ ਖ਼ਿਲਾਫ਼ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਾਹਿਰ ਕੀਤਾ।ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕਿਸੇ ਨੂੰ ਮੇਰੇ ਪਾਕਿਸਤਾਨ ਜਾਣ ਅਤੇ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ‘ਤੇ ਦਿੱਕਤ ਹੈ ਤਾਂ ਵਾਘਾ ਬਾਰਡਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਸਿੱਧੂ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਜਪਾ ਕੌਣ ਹੁੰਦੀ ਐ ਉਨ੍ਹਾਂ ਦੀ ਹੱਦ ਤੈਅ ਕਰਨ ਵਾਲੀ, ਉਹ ਦੋਸਤੀ ਲਈ ਗਏ ਸਨ ਅਤੇ ਪਿਆਰ ਲੈ ਕੇ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਹੱਦ ਕਿਥੇ ਗਈ ਸੀ, ਜਦੋਂ ਬਿਨਾਂ ਸੱਦੇ ਤੋਂ ਨਰਿੰਦਰ ਮੋਦੀ ਜਨਮ ਦਿਨ ਮਨਾਉਣ ਲਈ ਚਲੇ ਗਏ ਸਨ। ਸ਼ਾਂਤੀ ਬਣਾਈ ਰੱਖਣ ਲਈ ਭਾਜਪਾ ਤੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਬੱਸ ਚਲਾਈ ਸੀ ਅਤੇ ਉਸ ਤੋਂ ਬਾਅਦ ਕਾਰਗਿਲ ਦਾ ਯੁੱਧ ਹੋਇਆ ਸੀ ਅਤੇ ਜਦੋਂ ਨਰਿੰਦਰ ਮੋਦੀ ਗਏ ਸਨ ਤਾਂ ਪਠਾਨਕੋਟ ਹਮਲਾ ਹੋਇਆ ਸੀ, ਕੀ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਦੋਵੇਂ ਦੇਸ਼ਾਂ ਦੀ ਗੱਲਬਾਤ ਖ਼ਤਮ ਹੋਈ ਹੈ।
ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਤੋਂ ਨਰਾਜ਼ ਜਰੂਰ ਹਨ ਪਰ ਉਹ ਉਨ੍ਹਾਂ ਤੋਂ ਵੱੱਡੇ ਹਨ ਅਤੇ ਉਨ੍ਹਾਂ ਦਾ ਮਾਨ ਸਨਮਾਨ ਕਰਦੇ ਹਨ। ਸਿੱਧੂ ਨੇ ਕਿਹਾ ਕਿ ਵੱਡੇ-ਵੱਡੇ ਕਾਂਗਰਸੀਆਂ ਨੇ ਉਨ੍ਹਾਂ ਦੇ ਹੱਕ ਵਿੱਚ ਵੀ ਬਿਆਨ ਦਿੱਤਾ ਹੈ।
ਬਾਬੇ ਦਾ ਲਾਂਘਾ ਖੋਲ੍ਹਣ ਦੀ ਹੋਈ ਸੀ ਗੱਲ, ਕਿਵੇਂ ਨਾ ਪਾਉਂਦਾ ਜੱਫੀ
ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਕਰਤਾਰਪੁਰ ਸਾਹਿਬ ਨੂੰ ਲਾਂਘਾ ਖੋਲ੍ਹਣ ਲਈ ਗੱਲ ਹੋਈ ਸੀ ਤਾਂ ਉਹ ਕਿਵੇਂ ਜਨਰਲ ਬਾਜਵਾ ਜੱਫੀ ਨਾ ਪਾਉਂਦੇ। ਉਨ੍ਹਾਂ (ਬਾਜਵਾ) ਨੇ ਗੱਲ ਹੀ ਇਹੋ ਜਿਹੀ ਕੀਤੀ ਸੀ ਕਿ ਉਨ੍ਹਾਂ ਨੂੰ ਸਨੇਹ ਆ ਗਿਆ ਅਤੇ ਉਨ੍ਹਾਂ ਨੇ ਜੱਫੀ ਪਾ ਲਈ। ਸਿੱਧੂ ਨੇ ਕਿਹਾ ਕਿ ਸਨੇਹ ਕਿਸੇ ਦੇ ਕਹਿਣ ‘ਤੇ ਨਾ ਹੀ ਆਉਂਦਾ ਹੈ ਅਤੇ ਨਾ ਹੀ ਕਿਸੇ ਦੇ ਵਿਰੋਧ ਵਿੱਚ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੀ ਮੈਂ ਬਾਜਵਾ ਦੇ ਆਉਣ ‘ਤੇ ਪਿੱਠ ਘੁੰਮਾ ਕੇ ਖੜ੍ਹਾ ਹੋ ਜਾਂਦਾ, ਤੇ ਭਾਰਤ ਦੀ ਬੇਇੱਜ਼ਤੀ ਹੋ ਜਾਂਦੀ
ਕੈਪਟਨ ਸਾਹਿਬ ਨੇ ਕੀਤੀ ਖ਼ਿਲਾਫ਼ ਗੱਲ ਤਾਂ ਜ਼ਰੂਰੀ ਨਹੀਂ ਮੈਂ ਵੀ ਕਰਾਂ
ਸਿੱਧੂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਅਮਰਿੰਦਰ ਸਿੰਘ ਉਨ੍ਹਾਂ ਤੋਂ ਨਰਾਜ਼ ਹਨ ਅਤੇ ਜੇਕਰ ਕੈਪਟਨ ਸਾਹਿਬ ਨੇ ਮੇਰੇ ਖ਼ਿਲਾਫ਼ ਕੋਈ ਗੱਲ ਕੀਤੀ ਹੈ ਤਾਂ ਇਹ ਜਰੂਰੀ ਨਹੀਂ ਹੈ ਕਿ ਉਹ ਸਿੱਧੂ ਵੀ ਉਨ੍ਹਾਂ ਖ਼ਿਲਾਫ਼ ਕੋਈ ਗੱਲ ਕਰਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਉਨ੍ਹਾਂ ਦੇ ਵੱਡੇ ਹਨ।
ਗੱਲਬਾਤ ਨਾਲ ਰੁਕਣਗੀਆਂ ਖੂਨ ਦੀਆਂ ਨਦੀਆਂ
ਸਿੱਧੂ ਨੇ ਕਿਹਾ ਕਿ ਫੌਜ ਅਤੇ ਫੌਜੀ ਪਰਿਵਾਰਾਂ ਨਾਲ ਉਹ ਹਰ ਸਮੇਂ ਖੜ੍ਹੇ ਹਨ ਅਤੇ ਸਾਡੇ ਫੌਜੀ ਭਰਾਵਾਂ ਨੂੰ ਬਚਾਉਣ ਲਈ ਗੱਲਬਾਤ ਜ਼ਰੂਰੀ ਹੈ, ਕਿਉਂਕਿ ਇਸ ਸਮੇਂ ਦੋਵੇਂ ਪਾਸਿਓਂ ਖੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਰੋਕਣ ਦੀ ਜ਼ਰੂਰਤ ਹੈ, ਇਸ ਲਈ ਗੱਲਬਾਤ ਕਰਦੇ ਹੋਏ ਆਪਣੇ ਫੌਜੀ ਭਰਾਵਾਂ ਨੂੰ ਉਹ ਬਚਾਉਣਾ ਚਾਹੁੰਦੇ ਹਨ। ਸਿੱਧੂ ਨੇ ਕਿਹਾ ਕਿ ਬਾਰਡਰ ‘ਤੇ ਰੋਜ਼ਾਨਾ ਹੋਣ ਵਾਲੀਆਂ ਸ਼ਹੀਦੀਆਂ ਨੂੰ ਰੋਕਣ ਲਈ ਸ਼ਾਂਤੀ ਬਹੁਤ ਹੀ ਜ਼ਰੂਰੀ ਹੈ ਨਹੀਂ ਤਾਂ ਖੂਨ ਦੀਆਂ ਨਦੀਆਂ ਵਹਿੰਦੀਆਂ ਰਹਿਣਗੀਆਂ।
ਭਾਰਤ ਤੇ ਚੀਨ ਲਈ ਅਮਨ ਹੀ ਇੱਕ ਰਾਹ
ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਜਵਾਬ ਦੇ ਰੂਪ ‘ਚ ਸਮੇਂ-ਸਮੇਂ ‘ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ
ਭਾਰਤ ਤੇ ਚੀਨ ਨੇ ਸਰਹੱਦਾਂ ‘ਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਇਸ ਗੱਲ ‘ਤੇ ਸਹਿਮਤ ਹੋ ਗਏ ਹਨ ਕਿ ਅਕਤੂਬਰ ਮਹੀਨੇ ‘ਚ ਚੀਨੀ ਰੱਖਿਆ ਮੰਤਰੀ ਭਾਰਤ ਆਉਣਗੇ। ਇਸੇ ਤਰ੍ਹਾਂ ਭਾਰਤ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਚੀਨ ਭੇਜਿਆ ਜਾਏਗਾ। (India And China)
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵਾਂ ਮੁਲਕਾਂ ਲਗਭਗ ਪਿਛਲੇ ਦੋ ਸਾਲਾਂ ਤੋਂ ਡੋਕਲਾਮ ਮਾਮਲੇ ‘ਚ ਸੰਜਮ ਤੇ ਜ਼ਿੰਮੇਵਾਰੀ ਤੋਂ ਕੰਮ ਲਿਆ ਹੈ। ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਜਵਾਬ ਦੇ ਰੂਪ ‘ਚ ਸਮੇਂ-ਸਮੇਂ ‘ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਦੀ ਭਾਸ਼ਾ ਭਾਰਤ ਪ੍ਰਤੀ ਤਿੱਖੀ ਰਹੀ ਹੈ ਫਿਰ ਵੀ ਡਿਪਲੋਮੈਟਿਕ ਪੱਧਰ ‘ਤੇ ਕਿਸੇ ਤਰ੍ਹਾਂ ਤਲਖ਼ੀ ਤੋਂ ਬਚਾਅ ਹੀ ਰਿਹਾ ਹੈ।
ਆਪਸੀ ਗੱਲਬਾਤ ਤੋਂ ਬਿਨਾ ਹੁਣ ਕੋਈ ਚਾਰਾ ਵੀ ਨਹੀਂ ਸ਼ਾਇਦ ਇਸੇ ਕਰਕੇ ਹੀ ਦੋਵਾਂ ਮੁਲਕਾਂ ਦੇ ਆਗੂਆਂ ਦਰਮਿਆਨ ਗੈਰ-ਰਸਮੀ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਹੋਇਆ। ਚੀਨ ਦੁਨੀਆ ਦੀ ਤਾਕਤਵਰ ਆਰਥਿਕ ਤੇ ਫੌਜੀ ਤਾਕਤ ਹੈ। ਚੀਨ ਲਈ ਭਾਰਤ ਵੱਡਾ ਬਜ਼ਾਰ ਹੈ ਫਿਰ ਵੀ ਚੀਨ ਦੀਆਂ ਨੀਤੀਆਂ ‘ਚ ਸਾਮਰਾਜਵਾਦ ਦੀ ਝਲਕ ਭਾਰਤ ਲਈ ਚੁਣੌਤੀ ਹੈ। ਇਸ ਦੇ ਬਾਵਜ਼ੂਦ ਦੋਵਾਂ ਮੁਲਕਾਂ ਦਰਮਿਆਨ ਵਪਾਰ ਵਧ ਰਿਹਾ ਹੈ। ਇਸ ਲਈ ਚੀਨ ਨੂੰ ਇਹ ਸਮਝਣਾ ਪਵੇਗਾ ਕਿ ਉਹ ਭਾਰਤ ਦੀ ਘੇਰਾਬੰਦੀ ਕਰਕੇ ਸਰਹੱਦਾਂ ‘ਤੇ ਤਣਾਅ ਪੈਦਾ ਕਰਕੇ ਭਾਰਤੀ ਬਜ਼ਾਰਾਂ ‘ਚ ਆਪਣੇ ਪੈਰ ਨਹੀਂ ਪਸਾਰ ਸਕਦਾ।  ਚੀਨ ਨੂੰ ਆਪਣੀਆਂ ਭਾਰਤ ਵਿਰੋਧੀ ਸਰਗਰਮੀਆਂ ਦਾ ਅਹਿਸਾਸ ਵੀ ਹੋ ਚੁੱਕਾ ਹੈ। ਪਿਛਲੇ ਸਾਲਾਂ ‘ਚ ਚੀਨੀ ਮਾਲ ਦੀ ਵਿੱਕਰੀ ਦਾ ਭਾਰਤੀ ਜਨਤਾ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ, ਜਿਸ ਨਾਲ ਚੀਨੀ ਮਾਲ ਬਜ਼ਾਰਾਂ ‘ਚੋਂ ਅਲੋਪ ਹੋ ਗਿਆ ਕੁਝ ਹੀ ਦਿਨਾਂ ‘ਚ ਚੀਨੀ ਆਰਥਿਕਤਾ ਬੁਰੀ ਤਰ੍ਹਾਂ ਹੇਠਾਂ ਡਿੱਗ ਪਈ ਵਿਸ਼ਵੀਕਰਨ ਦੇ ਦੌਰ ‘ਚ ਧੌਂਸ ਲਈ ਕੋਈ ਥਾਂ ਨਹੀਂ ਤੇ ਇਸ ਗੱਲ ਦਾ ਅਹਿਸਾਸ ਅਮਰੀਕਾ ਸਮੇਤ ਹੋਰ ਅਮੀਰ ਮੁਲਕਾਂ ਨੂੰ ਵੀ ਹੈ।
ਸਹਿ-ਅਸਤੀਤਵ ਦੀ ਧਾਰਨਾ ਤੋਂ ਬਿਨਾ ਵਪਾਰਕ ਸਾਂਝ ਦਾ ਕੋਈ ਅਧਾਰ ਹੀ ਨਹੀਂ ਭਾਰਤ ਦੀ ਚੀਨ ਸਬੰਧੀ ਨੀਤੀ ਦੀ ਇਹ ਇੱਕ ਪ੍ਰਾਪਤੀ ਹੈ ਕਿ ਇਸ ਗੁਆਂਢੀ ਮੁਲਕ ਨਾਲ ਬਰਾਬਰੀ ਦੇ ਅਧਾਰ ‘ਤੇ ਰਿਸ਼ਤੇ ਬਣਾਏ ਜਾ ਰਹੇ ਹਨ। ਚੀਨ ਦੇ ਵਨ ਰੋਡ ਵਨ ਬੈਲਟ ਨੂੰ ਵੀ ਭਾਰਤ ਨੇ ਅਸਵੀਕਾਰ ਕਰਕੇ ਆਪਣੀ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਿਆ ਹੈ। ਚੀਨ ਨਾਲ ਨੇੜਤਾ ਰਾਹੀਂ ਪਾਕਿਸਤਾਨ ਨਾਲ ਨਜਿੱਠਣ ਦੀ ਰਣਨੀਤੀ ਵੀ ਮਜ਼ਬੂਤ ਹੋਈ ਹੈ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਤੇ ਵਿਵਾਦਾਂ ਨੂੰ ਆਪਸੀ ਸਹਿਮਤੀ ਨਾਲ ਹੀ ਸੁਲਝਾਇਆ ਜਾ ਸਕਦਾ ਹੈ। ਇਹ ਗੱਲ ਚੀਨ ਸਮੇਤ ਪਾਕਿਸਤਾਨ ‘ਚ ਆਮ ਚੋਣਾਂ ‘ਚ ਉੱਭਰੀ ਸਭ ਤੋਂ ਵੱਡੀ ਪਾਰਟੀ ਦਾ ਆਗੂ ਵੀ ਕਹਿ ਰਿਹਾ ਹੈ। ਗੱਲ ਸਹੀ ਦਿਸ਼ਾ ਵੱਲ ਤੁਰ ਰਹੀ ਹੈ।