Handed - Sach Kahoon Punjabi

ਰਜਿੰਦਰਾ ਹਸਪਤਾਲ ਦਾ ਕਾਰਨਾਮਾ
ਜਦੋਂ ਸੰਗਰੂਰ ਦੇ ਬੰਦੇ ਦੀ ਲਾਸ ਪ੍ਰਵਾਸੀ ਪਰਿਵਾਰ ਹਵਾਲੇ ਕੀਤੀ, ਉਹ ਸੰਸਕਾਰ ਲਈ ਉੱਤਰ ਪ੍ਰਦੇਸ਼ ਲੈ ਗਏ

ਸੰਗਰੂਰ ਨਾਲ ਸਬੰਧਿਤ ਫੌਜੀ ਸਿੰਘ ਦੀ ਲਾਸ਼ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡੇ

ਮ੍ਰਿਤਕ ਫੌਜੀ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਲਾਇਆ ਹਸਪਤਾਲ ‘ਤੇ ਅਣਗਹਿਲੀ ਦਾ ਦੋਸ਼

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਜਿੰਦਰਾ ਹਸਪਤਾਲ (rajindra hospital) ਆਪਣੀਆਂ ਅਣਗਹਿਲੀਆਂ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਹੈ। ਹੁਣ ਰਜਿੰਦਰਾ ਹਸਪਤਾਲ ਦੇ ਸਟਾਫ਼ ਵੱਲੋਂ ਸੰਗਰੂਰ ਦੇ ਵਿਅਕਤੀ ਦੀ ਲਾਸ਼ ਬਦਲ ਕੇ ਪ੍ਰਵਾਸੀ ਮਜ਼ਦੂਰ ਦੀ ਸਮਝਦਿਆਂ ਉੱਤਰ ਪ੍ਰਦੇਸ਼ ਦੇ ਇੱਕ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ, ਜੋ ਕਿ ਸੰਸਕਾਰ ਕਰਨ ਲਈ ਉੱਥੇ ਲੈ ਗਏ। ਇਸ ਸਾਰੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਅੱਜ ਦੂਜਾ ਪਰਿਵਾਰ ਆਪਣੇ ਮੈਂਬਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪੁੱਜਾ ਅਤੇ ਉੱਥੇ ਆਪਣੇ ਵਿਅਕਤੀ ਦੀ ਲਾਸ ਨਾ ਦੇਖ ਕੇ ਉਨ੍ਹਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਉਕਤ ਸਟਾਫ਼ ਖਿਲਾਫ਼ ਪੁਲਿਸ ਸ਼ਿਕਾਇਤ ਦਰਜ਼ ਕਰਵਾਉਣਗੇ।

ਇਕੱਤਰ ਜਾਣਕਾਰੀ ਅਨੁਸਾਰ ਸੰਗਰੂਰ ਵਾਸੀ 30 ਸਾਲਾ ਫੌਜੀ ਸਿੰਘ ਦੀ ਜਹਿਰੀਲੀ ਵਸਤੂ ਖਾਣ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ ਅਤੇ ਉਹ ਰਜਿੰਦਰਾ ਹਸਪਤਾਲ ਵਿਖੇ ਪੁੱਜੇ ਸਨ। ਇਸ ਦੌਰਾਨ ਬੀਤੇ ਦੇਰ ਸ਼ਾਮ ਨੂੰ ਉਕਤ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਹੋਇਆ ਅਤੇ ਉਸ ਦੀ ਲਾਸ ਮੋਰਚਰੀ ਵਿਖੇ ਜਮ੍ਹਾ ਕਰ ਲਈ ਗਈ। ਅੱਜ ਸਵੇਰੇ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੰਗਰੂਰ ਤੋਂ ਪੁਲਿਸ ਪਾਰਟੀ ਨਾਲ ਪੋਸਟਮਾਰਟਮ ਕਰਵਾਉਣ ਸਬੰਧੀ ਪੁੱਜੇ ਤਾਂ ਇੱਥੇ ਇੱਕ ਹੋਰ ਮ੍ਰਿਤਕ 32 ਸਾਲਾ ਰਾਮ ਕੁਮਾਰ ਜੋ ਯੂ.ਪੀ. ਪ੍ਰਦੇਸ ਨਾਲ ਸਬੰਧਿਤ ਸੀ, ਉਸ ਦੀ ਲਾਸ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਜਦੋਂ ਪਰਿਵਾਰ ਦੇ ਮੈਂਬਰਾਂ ਨੇ ਦੇਖਿਆ ਤਾ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਮੈਂਬਰ ਦੀ ਲਾਸ਼ ਨਹੀਂ ਹੈ ਅਤੇ ਪਰਿਵਾਰ ਨੇ ਰੌਲਾ ਪਾ ਦਿੱਤਾ ਕਿ ਹਸਪਤਾਲ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਲਾਸ਼ ਗਾਇਬ ਕਰ ਦਿੱਤੀ ਹੈ।

ਇਸੇ ਦੌਰਾਨ ਹੀ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਬਦਲ ਕੇ ਯੂ.ਪੀ. ਦੇ ਜ਼ਿਲ੍ਹਾ ਗੋਡਾ ਚਲੀ ਗਈ ਹੈ, ਜੋ ਕਿ ਰਾਮ ਕੁਮਾਰ ਦੀ ਲਾਸ ਸਮਝ ਕੇ ਫੌਜੀ ਸਿੰਘ ਦੀ ਲਾਸ਼ ਹੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰ ਸਰਬਜੀਤ ਸਿੰਘ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਲਾਸ ਦੇ ਅੰਗ ਆਦਿ ਕੱਢ ਲਏ ਹਨ, ਜਿਸ ਕਾਰਨ ਇੱਥੋਂ ਲਾਸ਼ ਗਾਇਬ ਹੈ। ਉਨ੍ਹਾਂ ਕਿਹਾ ਕਿ ਬਿਨਾ ਜਾਂਚੇ-ਪਰਖੇ ਲਾਸ਼ ਕਿਸੇ ਹੋਰ ਨੂੰ ਦੇਣੀ ਇਹ ਸਿੱਧਾ ਹੀ ਹਸਪਾਤਲ ਦੇ ਮੋਰਚਰੀ ਦੇ ਡਾਕਟਰਾਂ ਅਤੇ ਸਟਾਫ਼ ਦੀ ਅਣਗਹਿਲੀ ਹੈ। ਇਸ ਦੌਰਾਨ ਹਸਪਤਾਲ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਯੂ.ਪੀ. ਵਿਖੇ ਉਕਤ ਵਿਅਕਤੀਆਂ ਨੂੰ ਫੋਨ ਕਰ ਦਿੱਤਾ ਗਿਆ ਹੈ ਕਿ ਇਹ ਲਾਸ ਉਨ੍ਹਾਂ ਦੀ ਨਹੀਂ ਹੈ।

ਇਸ ਲਈ ਉਹ ਇੱਥੋਂ ਲਾਸ ਬਦਲ ਕੇ ਆਪਣੀ ਲੈ ਕੇ ਜਾਣ। ਇਸ ਅਣਗਹਿਲੀ ‘ਤੇ ਹਸਪਤਾਲ ਤੇ ਸੁਆਲ ਖੜ੍ਹੇ ਹੋ ਰਹੇ ਹਨ। ਥਾਣਾ ਸਿਟੀ ਵੰਨ ਸੰਗਰੂਰ ਤੋਂ ਪੁੱਜੇ ਏਐਸਆਈ ਜਸਵੀਰ ਸਿੰਘ ਨੇ ਕਿਹਾ ਕਿ ਉਹ ਪੋਸਟਮਾਰਟਮ ਲਈ ਪੁੱਜੇ ਸਨ, ਪਰ ਇੱਥੇ ਲਾਸ਼ ਹੀ ਬਦਲ ਦਿੱਤੀ ਗਈ।

ਪਰਿਵਾਰ ਵੱਲੋਂ ਗਲਤ ਸ਼ਨਾਖਤ ਕੀਤੀ ਗਈ : ਮੈਡੀਕਲ ਸੁਪਰਡੈਂਟ

ਇਸ ਸਬੰਧੀ ਜਦੋਂ ਰਜਿੰਦਰਾ ਹਸਪਤਾਲ ਦੇ ਮੈਂਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਪੀ ਨਾਲ ਸਬੰਧਿਤ ਪਰਿਵਾਰ ਵੱਲੋਂ ਹੀ ਗਲਤ ਸ਼ਨਾਖਤ ਕੀਤੀ ਗਈ, ਜਿਸ ਕਾਰਨ ਹੀ ਉਕਤ ਲਾਸ਼ ਦੀ ਬਦਲੀ ਹੋਈ। ਉਂਜ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਪੱਜੀ। ਉਨ੍ਹਾਂ ਦੱਸਿਆ ਕਿ ਯੂਪੀ ਦੇ ਸਬੰਧਿਤ ਪਰਿਵਾਰ ਨਾਲ ਰਾਬਤਾ ਹੋ ਗਿਆ ਹੈ ਅਤੇ ਉਹ ਲਾਸ ਵਾਪਸ ਲੈ ਕੇ ਚੱਲੇ ਹੋਏ ਹਨ ਅਤੇ ਅੱਜ ਰਾਤ ਤੱਕ ਲਾਸ ਪੁੱਜ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੈਰਾਥਨ ਮੀਟਿੰਗਾਂ ਤੋਂ ਬਾਅਦ ਵੀ ਖ਼ਾਲੀ ਹੱਥ ਰਹੇ ਅਧਿਆਪਕ
ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਵੇਗੀ ਮੀਟਿੰਗ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਧਿਆਪਕ ਯੂਨੀਅਨਾਂ ਦੀਆਂ ਚੰਡੀਗੜ੍ਹ ਵਿਖੇ ਦੋ ਲਗਾਤਾਰ ਮੈਰਾਥਨ ਮੀਟਿੰਗਾਂ ਤੋਂ ਬਾਅਦ ਵੀ ਮੰਗਲਵਾਰ ਨੂੰ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ ਅਤੇ ਅਧਿਆਪਕ ਦੇਰ ਰਾਤ ਤੱਕ ਖ਼ਾਲੀ ਹੱਥ ਹੀ ਨਜ਼ਰ ਆਏ। ਅਧਿਆਪਕ ਯੂਨੀਅਨ ਨੂੰ ਵਿਸ਼ਵਾਸ ਦਿੱਤਾ ਗਿਆ ਹੈ ਕਿ ਭਲਕੇ ਬੁੱਧਵਾਰ ਸਵੇਰੇ 10 ਵਜੇ ਹੋਣ ਵਾਲੀ ਮੀਟਿੰਗ ਵਿੱਚ 5178 ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਜਦੋਂਕਿ ਐਸ.ਐਸ.ਏ. ਰਮਸਾ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਤਨਖ਼ਾਹ ਬਾਰੇ ਵਿਚਾਰ ਕੀਤਾ ਜਾਵੇਗਾ।   ਲਗਭਗ 11 ਵਜੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇਗੀ।

ਇਸ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਸਰਕਾਰ ਨੂੰ ਇੱਕ ਦਿਨ ਦਾ ਸਮਾਂ ਹੋਰ ਦੇ ਦਿੱਤਾ ਹੈ। ਇਸ ਲਈ ਹੁਣ ਅਧਿਆਪਕ ਅਗਲੇ ਸੰਘਰਸ਼ ਲਈ ਆਪਣਾ ਕੋਈ ਆਖ਼ਰੀ ਫੈਸਲਾ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਤੱਕ ਦਾ ਇੰਤਜ਼ਾਰ ਕਰਨਗੇ। ਹਾਲਾਂਕਿ ਦੇਰ ਰਾਤ ਤੱਕ ਹੋਈਆਂ ਮੀਟਿੰਗਾਂ ਸਬੰਧੀ ਯੂਨੀਅਨ ਦੇ ਕੁਝ ਲੀਡਰ ਸੰਤੁਸ਼ਟ ਸਨ, ਜਦੋਂ ਕਿ ਕੁਝ ਸੰਤੁਸ਼ਟ ਨਾ ਹੁੰਦੇ ਹੋਏ ਆਪਣੇ ਆਪ ਨੂੰ ਖ਼ਾਲੀ ਹੱਥ ਹੀ ਕਰਾਰ ਦੇ ਰਹੇ ਸਨ।

ਮੰਗਲਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਅਧਿਆਪਕਾਂ ਦੀ ਮੀਟਿੰਗ ਹੋਣੀ ਸੀ ਪਰ ਮੌਕੇ ‘ਤੇ ਕੈਬਨਿਟ ਸਬ ਕਮੇਟੀ, ਜਿਸ ਵਿੱਚ ਬ੍ਰਹਮ ਮਹਿੰਦਰਾ, ਓ.ਪੀ. ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਮਨਪ੍ਰੀਤ ਬਾਦਲ ਨੇ ਅਧਿਆਪਕਾਂ ਨਾਲ ਮੀਟਿੰਗ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਸਰਕਾਰ ਉਨਾਂ ਦੀਆਂ ਸਾਰੀ ਮੰਗਾਂ ਮੰਨਣ ਨੂੰ ਤਿਆਰ ਹੈ ਪਰ ਇਸ ਸਬੰਧੀ ਇੱਕ ਰਿਪੋਰਟ ਤਿਆਰ ਕਰਨੀ ਪਏਗੀ ਜਿਸ ਲਈ ਪੰਜ ਅਧਿਆਪਕ ਆਗੂਆਂ ਅਤੇ ਤਿੰਨ ਅਧਿਕਾਰੀਆਂ ਨੂੰ ਕਮੇਟੀ ਵਿੱਚ ਪਾਉਂਦੇ ਹੋਏ ਅੱਠ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਕੈਬਨਿਟ ਕਮੇਟੀ ਵਲੋਂ ਕੋਈ ਭਰੋਸਾ ਨਹੀਂ ਦਿੱਤਾ ਗਿਆ।

ਪੰਜਾਬ ਭਵਨ ਵਿਖੇ ਹੋਈ ਮੀਟਿੰਗ ਤੋਂ ਬਾਅਦ ਅਧਿਆਪਕ ਯੂਨੀਅਨ ਦੀ ਸੰਤੁਸ਼ਟੀ ਨਾ ਹੋਣ ਅਤੇ ਅਗਲਾ ਸੰਘਰਸ਼ ਉਲੀਕਣ ਦੀਆਂ ਖ਼ਬਰਾਂ ਬਾਹਰ ਆਉਣ ਕਾਰਨ ਮੁੱਖ ਮੰਤਰੀ ਦਫ਼ਤਰ ਵਲੋਂ ਅਧਿਆਪਕ ਲੀਡਰਾਂ ਨੂੰ ਮੁੱਖ ਮੰਤਰੀ ਰਿਹਾਇਸ਼ ‘ਤੇ ਸੱਦ ਲਿਆ ਗਿਆ, ਜਿਥੇ ਲਗਭਗ ਢਾਈ ਘੰਟੇ ਮੀਟਿੰਗ ਚਲਣ ਤੋਂ ਬਾਅਦ ਇਨਾਂ ਨੂੰ ਇੱਕ ਦਿਨ ਲਈ ਹੋਰ ਰੁਕਣ ਲਈ ਕਿਹਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਦੋ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਬਾਅਦ ਪੁੱਛਗਿੱਛ ਲਈ ਸੱਦੇ 11 ਨੌਜਵਾਨ ਵਿਦਿਆਰਥੀ ਪੁਲਿਸ ਨੇ ਮਾਪਿਆਂ ਹਵਾਲੇ ਕੀਤੇ
ਐੱਸਐੱਸਪੀ ਸਿੱਧੂ ਨੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਮਾਪਿਆਂ ਹਵਾਲੇ ਕਰਨ ਦਾ ਕੀਤਾ ਫੈਸਲਾ: ਐੱਸਪੀ ਸਿਟੀ

ਮਾਪੇ ਆਪਣੇ ਬੱਚਿਆਂ ਦੀ ਸੰਗਤ ਤੇ ਰਹਿਣ-ਸਹਿਣ ਵੱਲ ਖਾਸ ਧਿਆਨ ਦੇਣ : ਕੇਸਰ ਸਿੰਘ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਬੀਤੀ ਸ਼ਾਮ ਇੱਥੇ ਰਣਜੀਤ ਨਗਰ ਇਲਾਕੇ ਵਿੱਚੋਂ ਇੱਕ ਘਰ ‘ਚ ਆ ਕੇ ਠਹਿਰੇ ਦੋ ਗੈਂਗਸਟਰਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਸੀ ਤੇ ਇਨ੍ਹਾਂ ਦੇ ਨਾਲ ਹੀ ਇਸੇ ਘਰ ‘ਚ ਪੀਜੀ ਵਜੋਂ ਰਹਿ ਰਹੇ 11 ਨੌਜਵਾਨ ਵਿਦਿਆਰਥੀਆਂ ਨੂੰ ਵੀ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ ਸੀ। ਇਸ ਮੁਕਾਬਲੇ ਦੌਰਾਨ ਤਿੰਨ ਜਣੇ ਫ਼ਰਾਰ ਹੋ ਗਏ ਸਨ। ਪਟਿਆਲਾ ਪੁਲਿਸ ਨੇ ਇਨ੍ਹਾਂ ਦੇ ਭਵਿੱਖ ਨੂੰ ਦੇਖਦਿਆਂ ਅੱਜ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇਨ੍ਹਾਂ ਨੌਜਵਾਨਾਂ ਨੂੰ ਮੁੱਢਲੀ ਪੁੱਛਗਿੱਛ ਤੇ ਤਫ਼ਤੀਸ਼ ਤੋਂ ਬਾਅਦ ਇਨ੍ਹਾਂ ਦੇ ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਦੇ ਹਵਾਲੇ ਕਰਨ ਦੀ ਰਸਮ ਐੱਸਪੀ ਸਿਟੀ ਕੇਸਰ ਸਿੰਘ ਨੇ ਇੱਥੇ ਥਾਣਾ ਸਿਵਲ ਲਾਈਨ ਵਿਖੇ ਨਿਭਾਈ। ਇਸ ਮੌਕੇ ਉਨ੍ਹਾਂ ਨਾਲ ਡੀਐੱਸਪੀ ਸੁਖਅੰਮ੍ਰਿਤ ਸਿੰਘ ਰੰਧਾਵਾ, ਡੀਐੱਸਪੀ ਯੋਗੇਸ਼ ਸ਼ਰਮਾ ਅਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ੍ਰ. ਸਵਰਨਜੀਤ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਨੌਜਵਾਨਾਂ ਤੇ ਇਨ੍ਹਾਂ ਦੇ ਮਾਪਿਆਂ ਨੇ ਭਾਵੁਕ ਹੁੰਦਿਆਂ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਗੱਲ ਦਾ ਖਾਸ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਆਲੇ-ਦੁਆਲੇ ਕਿਸ ਤਰ੍ਹਾਂ ਦੇ ਲੋਕ ਆਉਂਦੇ ਤੇ ਰਹਿੰਦੇ ਹਨ। ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਅਤੇ ਆਪਣਾ ਭਵਿੱਖ ਸੰਵਾਰਨ ਦਾ ਅਹਿਦ ਲੈਂਦਿਆਂ ਕਿਹਾ ਕਿ ਉਹ ਚੰਗੇ ਨਾਗਰਿਕ ਬਣਨ ਦਾ ਯਤਨ ਕਰਨਗੇ। ਇਸ ਮੌਕੇ ਕੇਸਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਸਿੱਧੂ ਨੇ ਇਨ੍ਹਾਂ ਨੌਜਵਾਨਾਂ ਦੇ ਸੁਨਹਿਰੇ ਭਵਿਖ ਤੇ ਅਗਲੇਰੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਇਹ ਅਹਿਮ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦਾ ਪਿਛਲਾ ਰਿਕਾਰਡ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਹੈ ਅਤੇ ਇਨ੍ਹਾਂ ਨੂੰ ਇਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਐੱਸਪੀ ਸਿਟੀ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਤੇ ਉਸਦੀ ਸੰਗਤ ਵੱਲ ਖਾਸ ਧਿਆਨ ਦੇਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਘੇਰਿਆ ਗਿਆ ਮਾਲਿਆ, ਭਾਰਤ ਦੇ ਹਵਾਲੇ ਕਰਨ ਦੀ ਮਨਜ਼ੂਰੀ
ਘੇਰਿਆ ਗਿਆ ਮਾਲਿਆ, ਭਾਰਤ ਦੇ ਹਵਾਲੇ ਕਰਨ ਦੀ ਮਨਜ਼ੂਰੀ

ਨਵੀਂ ਦਿੱਲੀ, ਬੈਂਕਾਂ ਤੋਂ ਹਜ਼ਾਰਾਂ ਕਰੋੜਾਂ ਰੁਪਏ ਦਾ ਚੂਨਾ ਲਗਾ ਕੇ ਬੀਤੇ ਢਾਈ ਸਾਲਾਂ ਤੋਂ ਵੱਧ ਸਮੇਂ ਤੋਂ ਬ੍ਰਿਟੇਨ ‘ਚ ਰਹੇ ਭਾਰਤੀ ਕਾਰੋਬਾਰੀ ਵਿਜੈ ਮਾਲਿਆ ਦੇ ਭਾਰਤ ‘ਚ ਹਵਾਲਗੀ ਨੂੰ ਸਹੀ ਠਹਿਰਾਉਂਦਿਆਂ ਇੱਥੋਂ ਦੀ ਅਦਾਲਤ ਨੇ ਅੱਜ ਆਪਣੀ ਮਨਜ਼ੂਰੀ ਦੇ ਦਿੱਤੀ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਮਾਲਿਆ ਨੂੰ ਭਾਰਤ ਹਵਾਲੇ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ। ਬ੍ਰਿਟੇਨ ਦੀ ਇੱਕ ਅਦਾਲਤ ਚੀਫ਼ ਮੈਜਿਸਟਰੇਟ ਏਮਾ ਆਰਥਬਥਨਾਟ ਨੇ ਸੁਣਵਾਈ ਦੌਰਾਨ ਕਿਹਾ ਕਿ ਮਾਲਿਆ ਖਿਲਾਫ਼ ਪਹਿਲੇ ਨਜ਼ਰੀਏ ਮਾਮਲਾ ਹੈ ਤੇ ਜੇਕਰ ਉਨ੍ਹਾਂ ਦੀ ਹਵਾਲਗੀ ਕੀਤੀ ਜਾਂਦੀ ਹੈ ਤਾਂ ਇਸ ਨਾਲ ਮਨੁੱਖੀ ਅਧਿਕਾਰ ਦਾ ਘਾਣ ਨਹੀਂ ਹੋਵੇਗਾ ਜੱਜ ਦੇ ਆਦੇਸ਼ ਨੂੰ ਹਾਲੇ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਮਿਲਣੀ ਬਾਕੀ ਹੈ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਮਾਲਿਆ ਨੂੰ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਰਹੇ 62 ਸਾਲਾ ਵਿਜੈ ਮਾਲਿਆ ਪਿਛਲੇ ਸਾਲ ਅਪਰੈਲ ਤੋਂ ਜ਼ਮਾਨਤ ‘ਤੇ ਹਨ ਹਾਲੇ ਤੱਕ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਇਸ ਸੁਣਵਾਈ ‘ਚ ਸ਼ਾਮਲ ਹੋ ਰਹੇ ਸਨ, ਪਰ ਵਿਵਾਦ ਤੋਂ ਬਾਅਦ ਅਸਥਾਨਾ ਤੋਂ ਸਾਰੇ ਅਧਿਕਾਰ ਵਾਪਸ ਲੈਂਦਿਆਂ ਉਨ੍ਹਾਂ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ ਮਾਲਿਆ ‘ਤੇ ਲਗਭਗ 9 ਹਜ਼ਾਰ ਕਰੋੜ ਰੁਪਏ ਲੈ ਕੇ ਭੱਜਣ ਦਾ ਦੋਸ਼ ਹੈ।

ਲੇਬਰ ਕਮਿਸ਼ਨਰ ਨੂੰ ਗੈਸ ਏਜੰਸੀ ਵਰਕਰਾਂ ਨੇ ਘੇਰਿਆ, ਖੂਨ ਦਾ ਪਿਆਲਾ ਸੌਂਪਿਆ
ਸ਼ਾਮ ਛੇ ਵਜੇ ਪੁਲਿਸ ਦੀ ਹਾਜ਼ਰੀ ‘ਚ ਦਫ਼ਤਰ ‘ਚੋਂ ਕੱਢਿਆ ਬਾਹਰ

ਪਟਿਆਲਾ(ਸੱਚ ਕਹੂੰ ਨਿਊਜ਼) ਬਰਾੜ ਗੈਸ ਏਜੰਸੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਲੇਬਰ ਕਮਿਸ਼ਨਰ ਦਾ ਘਿਰਾਓ ਕਰਦਿਆਂ ਉਹਨਾਂ ਨੂੰ ਦਫ਼ਤਰ ਅੰਦਰ ਹੀ ਬੰਦ ਕਰ ਦਿੱਤਾ ਗਿਆ ਤੇ ਸ਼ਾਮ ਲਗਭਗ ਛੇ ਵਜੇ ਉਸ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਬਾਹਰ ਕੱਢਿਆ ਗਿਆ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਗੈਸ ਏਜੰਸੀ ਵਰਕਰਾਂ ਵੱਲੋਂ ਆਪਣਾ ਖੂਨ ਕੱਢ ਕੇ ਕਮਿਸ਼ਨਰ ਨੂੰ ਸੌਂਪਿਆ ਗਿਆ।

ਜਾਣਕਾਰੀ ਅਨੁਸਾਰ ਬਰਾੜ ਗੈਸ ਵਰਕਰ ਯੂਨੀਅਨ ਵੱਲੋਂ ਆਪਣੇ ਕੱਢੇ ਗਏ ਸਾਥੀਆਂ ਨੂੰ ਬਹਾਲ ਕਰਵਾਉਣ, ਆਪਣੀ ਤਨਖਾਹ ਖਾਤਿਆਂ ‘ਚ ਆਉਣ ਸਮੇਤ ਹੋਰ ਮੰਗਾਂ ਲਈ ਅੱਜ ਲੇਬਰ ਕਮਿਸ਼ਨਰ ਦੇ ਦਫ਼ਤਰ ਅੱਗੇ 12 ਵਜੇ ਦੇ ਕਰੀਬ ਧਰਨਾ ਠੋਕ ਦਿੱਤਾ ਤੇ ਲੇਬਰ ਕਮਿਸ਼ਨਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਉਹ ਇਸ ਮਸਲੇ ਸਬੰਧੀ ਡਿਪਟੀ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ।

ਆਗੂਆਂ ਨੇ ਕਿਹਾ ਕਿ ਬਰਾੜ ਗੈਸ ਏਜੰਸੀ ਦਾ ਮਾਲਕ ਪ੍ਰਸ਼ਾਸਨ ਤੋਂ ਵੀ ਉੱਚਾ ਹੋ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਵੀ ਉਸ ‘ਤੇ ਕਾਰਵਾਈ ਕਰਨ ਤੋਂ ਝਿਜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਏਜੰਸੀ ਦੇ ਮਾਲਕ ਵੱਲੋਂ 11 ਕਾਮਿਆਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਬਾਹਰ ਕੱਢਣ ਸਮੇਤ ਤਨਖਾਹ ਖਾਤਿਆਂ ਜਾ ਚੈੱਕ ਨਾਲ ਦੇਣ, ਕਿਰਤ ਕਾਨੂੰਨ ਅਨੁਸਾਰ ਕੰਮ ਦੇਣ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਕਿਰਤ ਕਮਿਸ਼ਨਰ ਦੇ ਇੰਸਪੈਕਟਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਲਟਾ ਗਰੀਬ ਮਜ਼ਦੂਰਾਂ ਨੂੰ ਹੀ ਦਬਾਇਆ ਜਾ ਰਿਹਾ ਹੈ।

ਉਨ੍ਹਾਂ ਦੋਸ਼ ਲਾਉਂਦਿਆਂ ਆਖਿਆ ਕਿ ਇਨ੍ਹਾਂ ਦੇ ਇੰਸਪੈਕਟਰ ਵੀ ਉਸ ਗੈਸ ਏਜੰਸੀ ਵਾਲਿਆਂ ਨਾਲ ਮਿਲੇ ਹੋਏ ਹਨ ਜਿਸ ਕਾਰਨ ਕੰਮ ਕਰਨ ਵਾਲਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਮਸਲਾ ਮੋਤੀ ਮਹਿਲਾਂ ਵਿੱਚ ਪ੍ਰਨੀਤ ਕੌਰ ਦੇ ਵੀ ਧਿਆਨ ‘ਚ ਲਿਆ ਚੁੱਕੇ ਹਨ, ਪਰ ਉਨ੍ਹਾਂ ਵੱਲੋਂ ਮਜ਼ਦੂਰਾਂ ਦੀ ਬਾਂਹ ਨਹੀਂ ਫੜ੍ਹੀ ਗਈ।

ਅੱਜ ਇਕੱਠੇ ਹੋਏ ਇਨ੍ਹਾਂ ਵਰਕਰਾਂ ਵੱਲੋਂ ਆਪਣੀਆਂ ਬਾਂਹਾਂ ਵਿੱਚ ਖੂਨ ਕੱਢ ਕੇ ਕਿਰਤ ਕਮਿਸ਼ਨਰ ਨੂੰ ਵੀ ਦਿੱਤਾ ਗਿਆ। ਇਸ ਦੌਰਾਨ ਇਨ੍ਹਾਂ ਵੱਲੋਂ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ ਨੂੰ ਦਫ਼ਤਰ ਵਿੱਚੋਂ ਬਾਹਰ ਨਹੀਂ ਨਿੱਕਲ ਦਿੱਤਾ ਗਿਆ ਤੇ ਅੰਦਰ ਹੀ ਬੈਠਣ ਲਈ ਮਜ਼ਬੂਰ ਕਰੀ ਰੱਖਿਆ। ਇਸ ਤੋਂ ਬਾਅਦ ਸ਼ਾਮ ਨੂੰ ਪੁਲਿਸ ਪੁੱਜੀ ਅਤੇ ਕਿਰਤ ਕਮਿਸ਼ਨਰ ਨੂੰ ਦਫ਼ਤਰ ਤੋਂ ਬਾਹਰ ਕੱਢਿਆ ਗਿਆ। ਇਸ ਮੌਕੇ ਕਮਿਸ਼ਨਰ ਜਤਿੰਦਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਹ ਮਸਲਾ ਹੱਲ ਕਰਨ ਲਈ ਚਾਰਾਜੋਈ ਕਰਨਗੇ ਤੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨਗੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਇਹ ਫਿਰ ਲਾਰਾ ਸਾਬਤ ਹੋਇਆ ਤਾ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Labor, Commissioner, Handed, Blood, Surrounded, Gas, Agency, Workers

ਡਰੱਗ ਰਾਕੇਟ ਬਾਰੇ ਵਿਚ ਐਸਟੀਐਫ ਨੇ ਹਾਈਕੋਰਟ ਵਿਚ ਸੀਲਬੰਦ ਲਿਫਾਫੇ ਸੌਂਪੇ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਡਰੱਗ ਰੈਕੇਟ ਵਿਚ ਸਾਬਕਾ ਮੰਤਰੀ ਬਿਕਰਮਜੀਤ ਸਿੰਘ  ਮਜੀਠਿਆ ਦੇ ਬਾਰੇ ਵਿਚ ਐਸਟੀਐਫ ਨੇ ਜੋ ਟਿੱਪਣੀ ਕੀਤੀ ਸੀ ਉਸ ਤੇ ਪੰਜਾਬ  ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਪੰਜਾਬ ਦੇ ਗ੍ਰਹਿ ਜਨਰਲ ਐਨਐਸ ਕਲਸੀ ਅਤੇ ਡੀਜੀਪੀ ਸੁਰੇਸ਼ ਅਰੋੜਾ ਦੇ ਓਪਨਿਅਨ ਹਾਈਕੋਰਟ ਵਿਚ ਸੀਲਬੰਦ ਲਿਫਾਫੇ ਸੌਂਪ ਦਿੱਤੇ ਹਨ। ਇਸ ਸੀਲਬੰਦ ਰਿਪੋਰਟ ਦੇ ਜ਼ਰੀਏ ਹਾਈਕੋਰਟ ਨੂੰ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿਚ ਕੀ ਕਹਿਣਾ ਹੈ ਤੇ ਕੀ ਕੀਤਾ ਜਾ ਸਕਦਾ ਹੈ।

ਜਿ਼ਕਰਯੋਗ ਹੈ ਕਿ ਈਡੀ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਡਰੱਗ ਰਾਕੈਟ ਦੇ ਮਾਮਲੇ ਵਿਚ ਬਿਕਰਮਜੀਤ ਸਿੰਘ ਮਜੀਠਿਆ ਤੋਂ ਅੱਗੇ ਪੁੱਛ-ਗਿੱਛ ਕਰਨ ਦੀ ਕੋਈ ਲੋੜ ਨਹੀਂ ਹੈ। ਐਸਟੀਐਫ ਨੇ ਵੀ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਜਾਂਚ ਵਿਚ ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ ਜਿਸ ਤਹਿਤ ਇਸ ਮਾਮਲੇ ਦੀ ਅੱਗੇ ਜਾਂਚ ਦੀ ਜ਼ਰੂਰਤ ਹੈ। ਇਸ ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ।