Hiding - Sach Kahoon Punjabi
ਚੋਣ ਚੰਦਾ ਬਾਂਡ ਦੇ ਖ਼ਰੀਦਦਾਰ ਕਿਉਂ ਲੁਕਾਏ ਜਾ ਰਹੇ ਹਨ?
ਅਜੀਬ ਲੋਕਤੰਤਰ ਹੈ ਮੇਰੇ ਦੇਸ਼ ਦਾ, ਹਰ ਦਫ਼ਤਰ, ਹਰ ਸਭਾ, ਹਰ ਭਾਸ਼ਣ ਸੁਬ੍ਹਾ-ਸ਼ਾਮ ਗੱਲ ਲੋਕਤੰਤਰਿਕ ਆਦਰਸ਼ਾਂ ਦੀ ਹੋ ਰਹੀ ਹੈ ਪਰ ਇਸ ਲੋਕਤੰਤਰ ਦੀਆਂ ਝੰਡਾਬਰਦਾਰ ਬਣੀਆਂ ਸਿਆਸੀ ਪਾਰਟੀਆਂ ਇਸ ਲੋਕਤੰਤਰ ਦੇ ਹਰ ਤੰਤਰ ‘ਚ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਨੂੰ ਮਿਟਣ ਨਹੀਂ ਦੇਣਾ ਚਾਹੁੰਦੀਆਂ ਹੁਣ ਦੇਸ਼ ‘ਚ ਚੋਣਾਵੀ ਚੰਦੇ ਦੇ ਬਾਂਡਸ ਨੂੰ ਲੈ ਕੇ ਗਰਮਾ-ਗਰਮੀ ਹੋ ਰਹੀ ਹੈ ਇਹ ਗਰਮਾ-ਗਰਮੀ ਜਾਇਜ਼ ਵੀ ਹੈ ਕਿਉਂਕਿ ਜਿਸ ਪਾਰਟੀ ਨੂੰ ਦੇਸ਼ ਵਾਸੀਆਂ ਨੇ ਕਾਲਾ ਧਨ ਵਾਪਸ ਲਿਆਉਣ ਲਈ ਚੁਣਿਆ, ਹੁਣ ਉਹੀ ਪਾਰਟੀ ਸਰਕਾਰ ‘ਚ ਬੈਠ ਕੇ ਚੁਣਾਵੀ ਚੰਦੇ ‘ਤੇ ਚੁੱਪ ਧਾਰੀ ਬੈਠੀ ਹੈ ।
ਕਾਂਗਰਸ ਨੇ ਸੰਸਦ ਦੇ ਅੰਦਰ ਅਤੇ ਬਾਹਰ ਹਰ ਜਗ੍ਹਾ ਪੁੱਛ ਲਿਆ ਕਿ ਕਿਉਂ ਚੰਦਾ ਦੇਣ ਵਾਲਿਆਂ ਦੇ ਨਾਂਅ ਲੁਕਾਏ ਜਾ ਰਹੇ ਹਨ? ਭਾਰਤੀ ਰਿਜ਼ਰਵ ਬੈਂਕ ਨੇ ਵੀ ਕਿਹਾ ਸੀ ਕਿ ਚੋਣਾਵੀ ਚੰਦੇ ਦੇ ਬਾਂਡਸ ਸਿਆਸੀ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦੇਣ ਵਾਲੇ ਹਨ ਫਿਰ ਵੀ ਸਾਬਕਾ ਵਿੱਤ ਮੰਤਰੀ ਸਵ: ਅਰੁਣ ਜੇਟਲੀ ਨੇ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ, ਕਿਉਂ? ਏਨਾ ਹੀ ਨਹੀਂ ਚੋਣਾਵੀ ਚੰਦੇ ਦੀ ਸ਼ਰਤ ਕਿਸੇ ਵਿਅਕਤੀ, ਕੰਪਨੀ ਦੀ ਕਮਾਈ ਦਾ ਕੁੱਲ 15 ਫੀਸਦੀ ਤੱਕ ਹੀ ਹੋਵੇਗਾ, ਨੂੰ ਵੀ ਹਟਾ ਲਿਆ ਕਿੰਨਾ ਵੀ ਚੰਦਾ ਦੇ ਦੇਵੇ, ਕਿਉਂ? ਦੇਸ਼ ‘ਚ ਬਹੁਤ ਪਹਿਲਾਂ ਤੋਂ ਗੱਲ ਉੱਠ ਰਹੀ ਹੈ ਕਿ ਉਦਯੋਗਪਤੀ ਸਿਆਸੀ ਪਾਰਟੀਆਂ ਨੂੰ ਜੋ ਚੰਦਾ ਦਿੰਦੇ ਹਨ ਉਹ ਦਰਅਸਲ ਇੱਕ ਸੌਦੇਬਾਜ਼ੀ ਦੀ ਕੀਮਤ ਹੈ ਜੋ ਕਿ ਸਰਕਾਰ ਬਣਨ ‘ਤੇ ਰਾਜਨੇਤਾ ਉਦਯੋਗਪਤੀਆਂ ਨੂੰ ਸੂਦ ਸਮੇਤ ਹੀ ਨਹੀਂ ਸਗੋਂ ਭਾਰੀ ਮੁਨਾਫ਼ੇ ਦੇ ਨਾਲ, ਮਿਲਣ ਵਾਲੇ ਭਵਿੱਖ ਦੇ ਚੰਦੇ ਤੱਕ ਜੋੜ ਕੇ ਵਾਪਸ ਮੋੜਦੇ ਹਨ ਉਦਯੋਗਪਤੀ ਇਹ ਵਸੂਲੀ ਟੈਕਸ ‘ਚ ਰਾਹਤ ਪਾ ਕੇ, ਸਰਕਾਰੀ ਗਾਰੰਟੀ ‘ਤੇ ਦਿਖਾਵੇ ਦੇ ਪ੍ਰੋਜੈਕਟ ‘ਚ ਕਰਜ ਲੈ ਕੇ, ਸਰਕਾਰੀ ਠੇਕਿਆਂ ਦੀ ਰਾਇਲਟੀ ਨੂੰ ਘੱਟ ਦਰਾਂ ‘ਤੇ ਭੁਗਤਾਨ ਕਰਕੇ ਨਾ ਜਾਣੇ ਕਿਹੜੇ-ਕਿਹੜੇ ਹੱਥਕੰਡਿਆਂ ਨਾਲ ਪ੍ਰਾਪਤ ਕਰਦੇ ਹਨ ਸਿਆਸੀ ਆਗੂਆਂ ਨੂੰ ਉਦਯੋਗਪਤੀਆਂ ਦਾ ਚੰਦਾ ਦੇਣ ਅਤੇ ਰਿਆਇਤਾਂ ਪਾਉਣ ਦੀ ਇਹੀ ਖੇਡ ਦੇਸ਼ ‘ਚ ਸੰਗਠਿਤ ਭ੍ਰਿਸ਼ਟਾਚਾਰ ਦੀ ਜੜ੍ਹ ਹੈ।
ਸੰਗਠਿਤ ਭ੍ਰਿਸ਼ਟਾਚਾਰ ਹੀ ਉਹ ਅਪਰਾਧ ਹੈ ਜਿਸ ਨਾਲ ਇੱਕ ਪਾਸੇ ਜਿੱਥੇ ਦੇਸ਼ ਦੇ ਵਸੀਲੇ ਲੁੱਟ ਲਏ ਜਾਂਦੇ ਹਨ, ਉੱਥੇ ਅਬਾਦੀ ਦਾ ਇੱਕ ਬਹੁਤ ਵੱਡਾ ਵਰਗ ਬੁਨਿਆਦੀ ਸਹੂਲਤਾਂ ਲਈ ਮੁਥਾਜ ਬਣਿਆ ਰਹਿੰਦਾ ਹੈ ਉਦਯੋਗਪਤੀਆਂ ਵੱਲੋਂ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਇਲੈਕਟੋਰਲ ਬਾਂਡ ‘ਚ ਸਰਕਾਰ ਹੈ ਕਿ ਦਾਨਦਾਤਾ ਦਾ ਨਾਂਅ ਲੁਕਾ ਰਹੀ ਹੈ, ਕਿਉਂ? ਫ਼ਿਰ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਚੋਣਾਵੀ ਚੰਦੇ ਦਾ ਕਰੀਬ 80 ਫੀਸਦੀ ਪੈਸਾ ਭਾਜਪਾ ਦੇ ਖਾਤੇ ‘ਚ ਗਿਆ, ਜੋ ਕਿ ਬਹੁਤ ਹੈਰਾਨੀਜਨਕ ਵੀ ਹੈ ਹੁਣ ਭ੍ਰਿਸ਼ਟਾਚਾਰ ‘ਤੇ ਜ਼ੀਰੋ ਟਾਲਰੈਂਸ ਅਤੇ ਕਾਲੇਧਨ ਦਾ ਹਰ ਪਰਿਵਾਰ ਨੂੰ 15 ਲੱਖ ਦੇਣ, ਵੱਖਰੀ ਪਾਰਟੀ ਦੀ ਪਛਾਣ ਰੱਖਣ ਵਾਲੀ, ਰਾਸ਼ਟਰਵਾਦੀ ਪਾਰਟੀ, ਨਾ ਖਾਵਾਂਗੇ ਨਾ ਖਾਣ ਦੇਵਾਂਗੇ ਕਹਿਣ ਵਾਲੀ ਪਾਰਟੀ ਦੀ ਸਰਕਾਰ ਇਲੈਕਟੋਰਲ ਬਾਂਡ ‘ਤੇ ਕਿਉਂ ਕਾਂਗਰਸ ਅਤੇ ਵਿਰੋਧੀਆਂ ਨੂੰ ਰੁਆ ਰਹੀ ਹੈ? ਸਰਕਾਰ ਨੇ ਦਾਨਦਾਤਾਵਾਂ ਦੀ ਲਿਸਟ ਹੀ ਤਾਂ ਦੇਣੀ ਹੈ, ਸਭ ਨੂੰ ਦੱਸ ਦੇਵੇ ਕਿ ਕਿਸਨੇ ਕਿੰਨਾ ਚੰਦਾ ਬਾਂਡ ਖਰੀਦਿਆ ਹੈ ਤਾਂ ਕਿ ਦੇਸ਼ ਵੀ ਸੀਨਾ ਤਾਣ ਕੇ ਕਹਿ ਸਕੇ ਕਿ ਉਸਨੇ ਕਿਉਂ ਭਾਜਪਾ ਨੂੰ ਚੁਣਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੌਤ ਨਾਲ ਲੁਕਣ-ਮਿਚੀ ਖੇਡਣ ਵਾਲਾ ਸੰਦੀਪ ਕਈ ਵਰਿਆ ਬਾਅਦ ਪੁੱਜਾ ਵਤਨ
2007 ‘ਚ ਹੋਏ ਕਤਲ ਦੇ ਦੋਸ਼ ‘ਚ ਹੋਈ ਸੀ ਫ਼ਾਂਸੀ ਦੀ ਸਜ਼ਾ | Amritsar News
ਮੌਤ ਦੇ ਪੰਜਿਆਂ ‘ਚੋਂ ਬਚੇ ਕੇ ਆਏ ਸੰਦੀਪ ਨੂੰ ਵੇਖ ਭੁੱਬੀਂ ਰੋਏ ਭੈਣ-ਭਰਾ | Amritsar News
ਅੰਮਿ੍ਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਉਦਯੋਗਪਤੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਖਾੜੀ ਦੇਸ਼ਾਂ ਦੀਆਂ ਜੇਲਾਂ ਅੰਦਰ ਕਾਲ ਕੋਠੜੀਆਂ ‘ਚ ਮੌਤ ਦੀ ਸਜ਼ਾ ਨਾਲ ਜੂਝਣ ਵਾਲੇ ਪੰਜਾਬੀ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਕੀਤੇ ਜਾ ਰਹੇ ਵਿਲੱਖਣ ਕਾਰਜਾਂ ਦੇ ਅਧਿਆਏ ਵਿੱਚ ਅੱਜ ਉਸ ਵੇਲੇ ਇੱਕ ਹੋਰ ਪੰਨਾ ਜੁੜ ਗਿਆ ਜਦ ਉਨਾਂ ਵੱਲੋਂ 9 ਸਾਲ ਲਗਾਤਾਰ ਕੀਤੀ ਸਿਰਤੋੜ ਮਿਹਨਤ ਦੀ ਬਦੌਲਤ ਇੱਕ ਹੋਰ ਜਿੰਦੜੀ ਆਪਣੇ ਮਾਪਿਆਂ ਤੱਕ ਪੁੱਜੀ।ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਉਸ ਵੇਲੇ ਉਥੇ ਮੌਜ਼ੂਦ ਹਰ ਇੱਕ ਦੀ ਅੱਖ ਨਮ ਹੋ ਗਈ ਜਦ ਕਈ ਵਰਿਆਂ ਬਾਅਦ ਮੌਤ ਦੀ ਸਜ਼ਾ ਤੋਂ ਬਚ ਕੇ ਵਤਨ ਪੁੱਜੇ ਸੰਦੀਪ ਸਿੰਘ ਦਾ ਸਵਾਗਤ ਉਸ ਦੇ ਪਰਿਵਾਰ ਵੱਲੋਂ ਹਵਾਈ ਅੱਡੇ ਦੀ ਦਹਿਲੀਜ਼ ਨੂੰ ਆਪਣੇ ਅੱਥਰੂਆਂ ਨਾਲ ਧੋ ਕੇ ਕੀਤਾ।
ਇਹ ਵੀ ਪੜ੍ਹੋ : ਪੁਰਾਤਨ ਪਰੰਪਰਾ ਅਨੁਸਾਰ ਕੈਪਟਨ ਪਰਿਵਾਰ ਵੱਲੋਂ ਵੱਡੀ ਨਦੀ ‘ਚ ਨੱਥ ਚੂੜਾ ਭੇਂਟ
ਹਵਾਈ ਅੱਡੇ ਤੇ ਸੰਦੀਪ ਸਿੰਘ ਪੁੱਤਰ ਸਵ.ਅਜੀਤ ਸਿੰਘ ਵਾਸੀ ਖਾਨਗੁਰਾ ਜਿਲਾ ਕਪੂਰਥਲਾ ਨੂੰ ਹਵਾਈ ਅੱਡੇ ਤੋਂ ਮਾਪਿਆਂ ਸਮੇਤ ਲੈਣ ਪੁੱਜੇ ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜੋਨ ਦੇ ਪ੍ਧਾਨ ਸੁਖਜਿੰਦਰ ਸਿੰਘ ਹੇਰ,ਮੀਤ ਪ੍ਧਾਨ ਮਨਪੀ੍ਤ ਸਿੰਘ ਸੰਧੂ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਸਿੰਘ ਮਈ 2006 ਵਿੱਚ ਮਜ਼ਦੂਰੀ ਕਰਨ ਦੁਬਈ ਗਿਆ ਸੀ ਪਰ ਅਚਾਨਕ 29 ਨਵੰਬਰ 2007 ਨੂੰ ਮਨਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਸਿੰਘਪੁਰਾ,ਜਿਲਾ ਹੁਸ਼ਿਆਰਪੁਰ ਦੇ ਦੁਬਈ ‘ਚ ਹੋਏ ਕਤਲ ਦਾ ਇਲਜ਼ਾਮ ਸੰਦੀਪ ਸਿਰ ਲੱਗ ਗਿਆ।
ਉਨਾਂ ਦੱਸਿਆ ਕਿ ਜਦ ਇਸ ਕੇਸ ਲਈ  ਡਾ.ਓਬਰਾਏ ਨਾਲ ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਸੰਪਰਕ ਕਰ ਕੇ ਆਪਣੇ ਪੁੱਤ ਦੇ ਬੇਗੁਨਾਹ ਹੋਣ ਦੀ ਗੁਹਾਰ ਲਾਈ ਤਾਂ 2010 ‘ਚ ਇਹ ਕੇਸ ਆਪਣੇ ਹੱਥ ‘ਚ ਲੈ ਕੇ ਇਸ ਦੀ ਪੂਰੀ ਘੋਖ ਕਰਨ ਉਪਰੰਤ ਸੰਦੀਪ ਦੀ ਜਾਨ ਬਚਾਉਣ ਲਈ ਡਾ.ਓਬਰਾਏ ਨੂੰ 9 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਕਿਉਂਕਿ ਪਹਿਲਾਂ ਤਾਂ ਲੰਮਾ ਸਮਾਂ ਮਿ੍ਤਕ ਮਨਦੀਪ ਸਿੰਘ ਦੇ ਵਾਰਸਾਂ ਦਾ ਥਹੁ ਪਤਾ ਨਹੀਂ ਲੱਗਾ, ਫ਼ਿਰ ਜਦ ਡਾ.ਓਬਰਾਏ ਨੇ ਵੱਖ-ਵੱਖ ਸੰਚਾਰ ਸਾਧਨਾਂ ਦੀ ਮਦਦ ਲੈਂਦੇ ਹੋਏ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਉਨਾਂ ਨੂੰ ਮਿਲੇ ਅਤੇ ਆਪਣੇ ਕੋਲੋਂ ਬਲੱਡ ਮਨੀ ਦੇ ਉਨਾਂ ਨੂੰ ਸੰਦੀਪ ਦੀ ਜਾਨ ਬਖਸ਼ਣ ਲਈ ਰਾਜ਼ੀ ਕਰਨ ‘ਚ ਸਫ਼ਲ ਹੋ ਗਏ।
ਡਾ.ਓਬਰਾਏ ਸੰਦੀਪ ਸਮੇਤ ਹੁਣ ਤੱਕ 94 ਨੌਜਵਾਨਾਂ ਦੀਆਂ ਬਚਾ ਚੁੱਕੇ ਹਨ ਕੀਮਤੀ ਜਾਨਾਂ | Amritsar News
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਨੂੰ ਹੇਠਲੀ ਅਦਾਲਤ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਤੇ ਡਾ.ਓਬਰਾਏ ਵੱਲੋਂ ਪੈਰਵਾਈ ਕਰਨ ਤੇ ਹਾਈ ਕੋਰਟ ਨੇ ਇਸ ਸਜ਼ਾ ਨੂੰ ਫ਼ਾਂਸੀ ਤੋਂ ਉਮਰ ਕੈਦ ‘ਚ ਤਬਦੀਲ ਕਰ ਦਿੱਤਾ ਪਰ ਬਦਕਿਸਮਤੀ ਨੇ ਫ਼ਿਰ ਵੀ ਸੰਦੀਪ ਦਾ ਖਹਿੜਾ ਨਾ ਛੱਡਿਆ ਤੇ ਓਥੋਂ ਦੀ ਸੁਪਰੀਮ ਕੋਰਟ ਨੇ ਫ਼ਾਂਸੀ ਦੀ ਸਜ਼ਾ ਨੂੰ ਮੁੜ ਬਹਾਲ ਕਰ ਦਿੱਤਾ ਸੀ।ਉਨਾਂ ਇਹ ਵੀ ਦੱਸਿਆ ਕਿ ਡਾ.ਓਬਰਾਏ ਬਲੱਡ ਮਨੀ ਦੇ ਕੇ ਹੁਣ ਤੱਕ ਸੰਦੀਪ ਸਮੇਤ 94 ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾ ਚੁੱਕੇ ਹਨ।
ਹਵਾਈ ਅੱਡੇ ਤੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੁਬਈ ਤੋਂ ਵਤਨ ਪੁੱਜੇ ਸੰਦੀਪ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਭਾਵੁਕ ਹੋ ਕੇ ਦੱਸਿਆ ਕਿ ਜੇਕਰ ਡਾ.ਓਬਰਾਏ ਉਸ ਦੀ ਬਾਂਹ ਨਾ ਫ਼ੜਦੇ ਤਾਂ ਓਹ ਕਦੋਂ ਦਾ ਨਜ਼ਾਇਜ ਹੀ ਫ਼ਾਂਸੀ ਦੇ ਤਖਤੇ ਤੇ ਝੂਲ ਜਾਂਦਾ। ਉਸ ਨੇ ਕਿਹਾ ਓਹ ਕਈ ਜਨਮਾਂ ਤੱਕ  ਡਾ.ਓਬਰਾਏ ਵੱਲੋਂ ਉਸ ਉੱਪਰ ਕੀਤੇ ਅਹਿਸਾਨਾਂ ਦਾ ਕਰਜ਼ਾ ਨਹੀਂ ਮੋੜ ਸਕਦਾ । ਇਸ ਮੌਕੇ ਮੌਜ਼ੂਦ ਸੰਦੀਪ ਦੇ ਭਰਾ ਹਰਜਿੰਦਰ ਸਿੰਘ,ਜਸਬੀਰ ਸਿੰਘ ਤੇ ਭੈਣ ਹਰਜਿੰਦਰ ਕੌਰ,ਭਾਣਜਾ ਗੁਰਪਿੰਦਰ ਸਿੰਘ,ਦਲਵਿੰਦਰ ਸਿੰਘ,ਭਾਬੀ ਸੋਨੀਆ ਆਦਿ ਨੇ ਵੀ ਡਾ.ਐੱਸ.ਪੀ.ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਰੱਬ ਰੂਪੀ ਇਨਸਾਨ ਦੀ ਬਦੌਲਤ ਹੀ ਆਪਣੇ ਜਿਊਂਦੇ ਭਰਾ ਦਾ ਮੂੰਹ ਵੇਖ ਸਕੇ ਹਨ।
ਮੈਲਬੌਰਨ (ਏਜੰਸੀ)। ਅਸਟਰੇਲੀਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਮੁੱਖ ਪਾਦਰੀ ਫਿਲਿਪ ਵਿਲਸਨ (67) ਨੂੰ ਬਾਲ ਦੁਰਾਚਾਰ ਨੂੰ ਲੁਕਾਉਣ ਦੇ ਮਾਮਲੇ ‘ਚ ਦੋਸ਼ੀ ਮੰਨਿਆ ਹੈ। ਅਸਟਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਵਿਲਸਨ ਇਸ ਤਰ੍ਹਾਂ ਦੇ ਦੋਸ਼ ‘ਚ ਸਜ਼ਾ ਪਾਉਣ ਵਾਲੇ ਦੁਨੀਆਂ ‘ਚ ਸਭ ਤੋਂ ਵੱਡੀ ਉਮਰ ਦੇ ਕੈਥੋਲਿਕ ਪਾਦਰੀ ਹੋਣਗੇ। ਅਦਾਲਤ ਐਡੀਲੇਡ ਦੇ ਮੁੱਖ ਪਾਦਰੀ ਵਿਲਸਨ ਨੂੰ ਜੂਨ ਮਹੀਨੇ ‘ਚ ਸਜ਼ਾ ਸੁਣਾ ਸਕਦਾ ਹੈ। ਉਸ ਨੂੰ ਬਾਲ ਦੁਰਾਚਾਰ ਨੂੰ ਲੁਕਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਦੋ ਸਾਲ ਦੀ ਸਜ਼ਾ ਹੋ ਸਕਦੀ ਹੈ।
ਫਿਲਿਪ ‘ਤੇ ਇੱਕ ਹੋਰ ਪਾਦਰੀ ਜੇਮਸ ਫਲੇਚਰ ਦੇ ਗੰਭੀਰ ਦੁਰਾਚਾਰ ਦੇ ਅਪਰਾਧ ਨੂੰ ਲੁਕਾਉਣ ਦਾ ਦੋਸ਼ ਲੱਗਾ ਸੀ। ਉਸ ਨੂੰ ਸਾਲ 1976 ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਜਦੋਂ ਉਹ ਨਿਊ ਸਾਊਥ ਵੇਲਸ ਦੇ ਸਹਾਇਕ ਪਾਦਰੀ ਸਨ। ਆਸਟਰੇਲੀਆ ਬ੍ਰਾਡਕਾਸਿੰਟਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਵਿਲਸਨ ਦੇ ਵਕੀਲ ਨੇ ਅਦਾਲਤ ‘ਚ ਪਟੀਸ਼ਨ ਦਿੱਤੀ ਕਿ ਉਹ ਨਹੀਂ ਜਾਣਦੇ ਸਨ ਕਿ ਪਾਦਰੀ ਫਲੇਚਰ ਨੇ ਬੱਚਿਆਂ ਨਾਲ ਦੁਰਾਚਾਰ ਕੀਤਾ ਹੈ। ਫਲੇਚਰ ਨੂੰ ਸਾਲ 2004 ‘ਚ ਨੌਂ ਬੱਚਿਆਂ ਦੇ ਦੁਰਾਚਾਰ ਦੇ ਦੋਸ਼ ‘ਚ ਮੁਲਜ਼ਮ ਪਾਇਆ ਗਿਆ ਸੀ ਅਤੇ ਸਾਲ 2006 ‘ਚ ਜੇਲ੍ਹ ‘ਚ ਉਸਦੀ ਮੌਤ ਹੋ ਗਈ ਸੀ।