Chief - Sach Kahoon Punjabi

ਜੈਸ਼-ਏ-ਮੁਹੰਮਦ ਮੁਖੀ ਨੂੰ ਅਦਾਲਤ ਵੱਲੋਂ 11 ਸਾਲ ਦੀ ਸਜ਼ਾ
17 ਜੁਲਾਈ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ

ਇਸਲਾਮਾਬਾਦ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Jaish-e-Mohammad) ਮੁਖੀ ਤੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਨੂੰ ਪਾਕਿਸਤਾਨ ਦੀ ਇਕ ਅਦਾਲਤ ਵੱਲੋਂ 11 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਫਿਜ਼ ਸਈਦ ਨੂੰ ਅਦਾਲਤ ਵੱਲੋਂ ਟੈਰਰ ਫੰਡਿੰਗ ਦੇ 2 ਮਾਮਲਿਆਂ ਵਿਚ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਹਰੇਕ ਮਾਮਲੇ ਵਿਚ 15,000 ਰੁਪਏ ਦੀ ਜੁਰਮਾਨਾ ਵੀ ਲਾਇਆ ਗਿਆ। ਪਾਕਿਸਤਾਨੀ ਸਰਕਾਰ ਦੇ ਅੱਤਵਾਦ ਵਿਰੋਧੀ ਸੈਲ ਨੇ 11 ਦਸੰਬਰ 2019 ਨੂੰ ਉਹਨਾਂ ਦੇ ਖਿਲਾਫ ਅਦਾਲਤ ਵਿਚ ਇਹ ਕੇਸ ਦਰਦ ਕੀਤਾ ਸੀ। ਦੱਸ ਦਈਏ ਕਿ ਸਈਦ ਨੂੰ 17 ਜੁਲਾਈ ਨੂੰ ਉਸ ਵੇਲੇ ਫੜਿਆ ਗਿਆ ਸੀ ਜਦੋਂ ਉਹ ਗੁਜਰਾਂਵਾਲਾ ਤੋਂ ਲਾਹੌਰ ਜਾ ਰਿਹਾ ਸੀ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਸੈਲ ਨੇ ਇਹਨਾਂ ਦੇ ਖਿਲਾਫ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਤੇ ਅਦਾਲਤ ਵਿਚ ਪੇਸ਼ ਕੀਤੇ। ਸਰਕਾਰ ਨੇ ਇਹਨਾਂ ਦੀਆਂ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Jaish-e-Mohammad

ਸਿੱਧੂ ਬਾਰੇ ਫੈਸਲਾ ਕਰਕੇ ਅਮਰਿੰਦਰ ਬਣੇ ਮਜ਼ਬੂਤ ਮੁੱਖ ਮੰਤਰੀ
ਦਰਬਾਰਾ ਸਿੰਘ ਕਾਹਲੋਂ

ਅਨੁਸ਼ਾਸਨਹੀਣਤਾ ਅਤੇ ਆਪ-ਹੁਦਰੀ ਮਾਨਸਿਕਤਾ ਦੇ ਮਾਲਿਕ ਸ: ਨਵਜੋਤ ਸਿੰਘ ਸਿੱਧੂ, ਜੋ ਕ੍ਰਿਕਟ ਖਿਡਾਰੀ ਤੋਂ ਕੁਮੈਂਟੇਟਰ, ਕੁਮੈਂਟੇਟਰ ਤੋਂ ਰਾਜਨੀਤੀਵਾਨ, ਚਾਰ ਵਾਰ ਭਾਰਤੀ ਜਨਤਾ ਪਾਰਟੀ ‘ਚ ਮੈਂਬਰ ਪਾਰਲੀਮੈਂਟ, ਦਲਬਦਲੀ ਕਰਕੇ ਕਾਂਗਰਸ ਵਿਚ ਵਿਧਾਇਕ ਤੇ ਕੈਬਨਿਟ ਮੰਤਰੀ ਬਣੇ, ਆਖ਼ਰ ਢਾਈ ਸਾਲ ਦਾ ਕੈਬਨਿਟ ਮੰਤਰੀ ਵਜੋਂ ਕਰੀਅਰ ਪੂਰਾ ਕਰਨ ਤੋਂ ਪਹਿਲਾਂ ਹੀ ਪੰਜਾਬ ਦੇ ਤਾਕਤਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ। ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਅਤੇ ਇਸੇ ਪਰਿਵਾਰ ਦੀ ਧੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ, ਜਨਰਲ ਸਕੱਤਰ ਦੇ ਅਤਿ ਨੇੜੇ ਹੋਣ ਦੇ ਬਾਵਜੂਦ ਪੰਜਾਬ ਕੈਬਨਿਟ ‘ਚੋਂ ਬਾਹਰ ਵਗਾਹ ਮਾਰੇ ਸਿੱਧੂ ਦੀ ਅਲਹਿਦੀ ‘ਤੇ ਕਿਸੇ ਕਾਂਗਰਸ ਆਗੂ ਜਾਂ ਪੰਜਾਬ ਅੰਦਰ ਵਿਰੋਧੀ ਪਾਰਟੀਆਂ ਦੇ ਕਿਸੇ ਆਗੂ ਨੇ ਇੱਕ ਅੱਥਰੂ ਵੀ ਨਾ ਵਹਾਇਆ।

ਨਵਜੋਤ ਸਿੰਘ ਨਾਲ ਵਾਪਰੇ ਇਸ ਰਾਜਨੀਤਿਕ ਦੁਖਾਂਤ ਬਾਰੇ ਸਭ ਤੋਂ ਸਟੀਕ ਅਤੇ ਸੂਝ ਭਰੀ ਟਿੱਪਣੀ ਸ਼੍ਰੋਮਣੀ ਅਕਾਲੀ ਦਲ ‘ਚੋਂ ਦਲ ਬਦਲ ਕੇ ਆਏ ਹਾਕੀ ਕਪਤਾਨ ਰਹੇ ਸ: ਪ੍ਰਗਟ ਸਿੰਘ ਕਾਂਗਰਸ ਵਿਧਾਇਕ, ਜੋ ਉਸਦੇ ਮਿੱਤਰ ਵਜੋਂ ਵੀ ਜਾਣੇ ਜਾਂਦੇ  ਹਨ, ਨੇ ਕੀਤੀ ਕਿ ਸਿੱਧੂ ਕਿਸੇ ਦੀ ਗੱਲ ਨਹੀਂ ਸੁਣਦੇ। ਰਾਜਨੀਤੀ ਵਿਚ ਐਸਾ ਵਰਤਾਰਾ ਪ੍ਰਵਾਨ ਕਰਨ ਯੋਗ ਨਹੀਂ ਹੁੰਦਾ। ਮੈਂ ਉਸ ਨੂੰ ਬਦਲੇ ਹੋਏ ਹਲਾਤਾਂ ਅਨੁਸਾਰ ਆਪਣੇ-ਆਪ ਨੂੰ ਬਦਲਣ ਲਈ ਜ਼ੋਰ ਦਿੰਦਿਆਂ ਬਹੁਤ ਯਤਨ ਕੀਤੇ ਪਰ ਉਹ ਜ਼ਰਾ ਵੀ ਸੁਣਨ ਲਈ ਤਿਆਰ ਨਹੀਂ ਸਨ। ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਸਿੱਧੂ ਘਟਨਾਕ੍ਰਮ ਨਹੀਂ ਸੀ ਵਾਪਰਨਾ ਚਾਹੀਦਾ। ਇਸ ਨੇ ਪੰਜਾਬ ਸਰਕਾਰ, ਕਾਂਗਰਸ ਪਾਰਟੀ ਅਤੇ ਸਿੱਧੂ ‘ਤੇ ਮਾੜਾ ਪ੍ਰਭਾਵ ਪਾਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸ ਪਾਤਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਾਂ ਸ:ਸਿੱਧੂ ਨੂੰ ਰਾਜਨੀਤੀ ਦੇ ਅਯੋਗ ਦੱਸਿਆ ਕਿਉਂਕਿ ਉਹ ਮਨੋਵੇਗੀ, ਉੱਚ ਇੱਛਾਵਾਂ ਰੱਖਦੇ ਤੇਜ਼ੀ ਨਾਲ ਉੱਚੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਹਨ। ਰਾਜਨੀਤੀ ਵਿਚ ਹਰ ਇੱਕ ਨੂੰ ਆਪਣੇ ਆਗੂ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੇ ਬੇਸਬਰੇ ਵਤੀਰੇ ਕਰਕੇ ਪੰਜਾਬ ਨੇ ਇੱਕ ਚੰਗਾ ਆਗੂ ਗੁਆ ਦਿੱਤਾ ਹੈ।

ਸਿੱਧੂ ਦੇ ਬੜਬੋਲੇਪਣ, ਸਨਮਾਨਿਤ ਆਗੂਆਂ ਲਈ ਭੱਦੀ ਸ਼ਬਦਾਵਲੀ ਵਰਤਣ ਅਤੇ ਕਿਸੇ ਦੀ ਨੇਕ ਸਲਾਹ ਨਾ ਸੁਣਨ ਕਰਕੇ ਉਹ ਕਾਮਯਾਬੀਆਂ ਨੇੜੇ ਪਹੁੰਚਦੇ ਮੂੰਹ ਪਰਨੇ ਡਿੱਗਦੇ ਰਹੇ। ਸੰਨ 1996 ਵਿੱਚ ਕ੍ਰਿਕਟ ਟੀਮ ਦੇ ਕਪਤਾਨ ਮੁਹਮੰਦ ਅਜ਼ਹਰੁਦੀਨ ਦੇ ਅਪਮਾਨਜਨਕ ਵਰਤਾਰੇ ਤੋਂ ਨਰਾਜ਼ ਹੋ ਕੇ ਇੰਗਲੈਂਡ ਦਾ ਟੂਰ ਵਿੱਚੇ ਛੱਡ ਕੇ ਵਾਪਸ ਭਾਰਤ ਪਰਤ ਆਏ ਸਨ।

ਜਦੋਂ ਉਹ ਭਾਜਪਾ ਵਿਚ ਹੁੰਦੇ ਸਨ ਤਾਂ ਸ੍ਰੀ ਨਰਿੰਦਰ ਮੋਦੀ ਦੇ ਕਸੀਦੇ ਕੱਢਦਾ ਹੁੰਦੇ ਸੀ। ਵਿਸ਼ਵ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਯੂ. ਪੀ. ਏ. ਗਠਜੋੜ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਮੋਨੀ ਬਾਬਾ’, ‘ਨਾ ਸਰਦਾਰ-ਨਾ ਅਸਰਦਾਰ’, ਰਾਹੁਲ ਗਾਂਧੀ ਨੂੰ ‘ਪੱਪੂ’ ਤੇ ਸੋਨੀਆ ਗਾਂਧੀ ਲਈ ਭੱਦੇ ਸ਼ਬਦ ਬੋਲਦੇ ਹੁੰਦੇ ਸੀ। ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਪ ਤੇ ਫਿਰ ਕਾਂਗਰਸ ਵਿਚ ਜਾਣ ਬਾਅਦ ਅਨਾਪ-ਸ਼ਨਾਪ ਬੋਲਦੇ ਰਹੇ। ਇਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਭੱਦੇ ਸ਼ਬਦ, ਰਾਜਨੀਤਕ ਗੁਰੂ ਅਰੁਣ ਜੇਤਲੀ ਨੂੰ ‘ਵਿਅਰਥ ਸ਼ਾਸਤਰੀ’ ਵਜੋਂ ਅਪਮਾਨਿਤ ਕਰਦੇ ਰਹੇ ਹਨ ਸੰਨ 2004 ਵਿਚ ਜਦੋਂ ਭਾਜਪਾ ਵਿਚ ਦਾਖਲੇ ਬਾਅਦ ਪਹਿਲੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਤਾਂ ਕਿਹਾ ਕਿ ਸ੍ਰੀ ਅਟਲ ਜੀ (ਪ੍ਰਧਾਨ ਮੰਤਰੀ) ਨੇ ਮੈਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੇ ਹੁਕਮ ਦਿੱਤੇ ਹਨ। ਸਿਪਾਹੀ ਸਵਾਲ ਨਹੀਂ ਕਰਦੇ। ਪਰ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੈਬਨਿਟ ਮੰਤਰੀ ਹੁੰਦੇ ਹੋਏ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਹਿੰਦਾ ‘ਕੌਣ ਕੈਪਟਨ? ਹਾਂ… ਉਹ ਫੌਜ ਦੇ ਕੈਪਟਨ ਸਨ। ਮੇਰੇ ਕੈਪਟਨ ਰਾਹੁਲ ਗਾਂਧੀ ਹਨ।’ ਸੰਨ 2007 ਵਿਚ ਪਟਿਆਲਾ ਹਾਦਸੇ ਤੇ ਇੱਕ ਵਿਅਕਤੀ ਦੀ ਮੌਤ ਸਬੰਧੀ ਜਦੋਂ ਉਸ ਨੂੰ ਸਜ਼ਾ ਸੁਣਾਈ ਤਾਂ ਉਸ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਨੇ ਉਸ ਨੂੰ ਉਪ ਚੋਣ ਵੇਲੇ ਫਿਰ ਉਮੀਦਵਾਰ ਬਣਾਇਆ। ਸੰਨ 2009 ਵਿਚ ਫਿਰ ਤੀਸਰੀ ਵਾਰ ਲੋਕ ਸਭਾ ਉਮੀਦਵਾਰ ਬਣਾਇਆ ਪਰ ਉਹ ਮਸਾਂ 6900 ਵੋਟ ‘ਤੇ ਜਿੱਤੇ। ਸੰਨ 2014 ਦੀਆਂ ਚੋਣਾਂ ਵਿਚ ਉਸ ਨੂੰ ਟਿਕਟ ਨਾ ਦੇਣ ‘ਤੇ ਉਹ ਨਰਾਜ਼ ਹੋ ਗਏ। ਫਿਰ ਵੀ 2016 ਵਿਚ ਰਾਜ ਸਭਾ ਮੈਂਬਰ ਬਣਾਇਆ ਪਰ ਉਨ੍ਹਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿਚ ਜਾਣ ਲਈ ਮਹੀਨੇ-ਡੇਢ ਮਹੀਨੇ ਬਾਅਦ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਵਿਚ ਉਸਨੂੰ ਮੁੱਖ ਮੰਤਰੀ ਪਦ ਦੇਣ ਦੀ ਸਹਿਮਤੀ ਨਾ ਬਣਨ ਕਰਕੇ ਉਹ ਬੈਂਸ ਭਰਾਵਾਂ, ਪਰਗਟ ਸਿੰਘ ਆਦਿ ਨੂੰ ਛੱਡ ਕੇ ਕਾਂਗਰਸ ਵਿਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਰਾਹੀਂ ਜਾ ਰਲੇ। ਉਨ੍ਹਾਂ ਦੇ ਅਸ਼ੀਰਵਾਦ ਨਾਲ ਪਹਿਲੀ ਵਾਰ ਵਿਧਾਇਕ ਬਣਨ ਦੇ ਬਾਵਜੂਦ ਇਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਹਾਲਾਂਕਿ ਇਹ ਉੱਪ ਮੁੱਖ ਮੰਤਰੀ ਦੇ ਸੁਪਨੇ ਸਜਾਈ ਬੈਠੇ ਸਨ।

ਜਦੋਂ ਇਹ ਭਾਜਪਾ ਵਿਚ ਸਨ ਤਾਂ ਇਨ੍ਹਾਂ ਨਾਲ ਇੱਕ ਵੀ ਸਾਂਸਦ ਨਹੀਂ ਸੀ ਹੁੰਦਾ। ਇਨ੍ਹਾਂ ਨੇ ਪਰਿਵਾਰਵਾਦ ਦੀਆਂ ਲੀਹਾਂ ‘ਤੇ ਚਲਦੇ ਪਤਨੀ ਡਾ. ਨਵਜੋਤ ਕੌਰ ਸਿੱਧ ਨੂੰ ਭਾਜਪਾ ਵਿਧਾਇਕ ਬਣਾਇਆ। ਬਾਦਲ ਸਰਕਾਰ ਵਿਚ ਉਨ੍ਹਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ।

ਕਾਂਗਰਸ ਪਾਰਟੀ ਵਿਚ ਇਨ੍ਹਾਂ ਨਾਲ ਨਾ ਇੱਕ ਸਾਂਸਦ, ਨਾ ਵਿਧਾਇਕ ਜਾਂ ਹੇਠਲੇ ਪੱਧਰ ਦਾ ਸਥਾਪਤ ਅਹੁਦੇਦਾਰ ਰਿਹਾ ਹੈ। ਰਾਜ ਅੰਦਰ ਮੁੱਖ ਮੰਤਰੀ ਨਾਲ ਜਾਂ ਸੂਬਾ ਪ੍ਰਧਾਨ ਨਾਲ ਆਢਾ ਉਹੀ ਲਾ ਸਕਦਾ ਜਿਸ ਨਾਲ ਵੱਡੀ ਗਿਣਤੀ ਵਿਚ ਸਾਂਸਦ, ਵਿਧਾਨਕਾਰ, ਮੰਤਰੀ ਜਾਂ ਅਹੁਦੇਦਾਰ ਹੋਣ।  ਸ੍ਰੀ ਸਿੱਧੂ ਇਹ ਨਹੀਂ ਸਮਝ ਸਕੇ ਕਿ ਪੰਜਾਬ ਕਾਂਗਰਸ ਵਿਚ ਉਨ੍ਹਾਂ ਕੋਲ ਅਜਿਹੀ ਹਮਾਇਤ ਨਹੀਂ ਹੈ। ਉਹ ਤਾਂ ਆਪਣੀ ਪਤਨੀ ਲਈ ਚੰਡੀਗੜ੍ਹ ਤੋਂ ਟਿਕਟ ਨਹੀਂ ਲੈ ਸਕੇ। ਨਾ ਉਨ੍ਹਾਂ ਨੂੰ ਸ੍ਰੀ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਉੱਥੋਂ ਟਿਕਟ ਦੇ ਸਕੇ ਕਿਉਂਕਿ ਉੱਥੇ ਤਾਕਤਵਰ ਬਜ਼ੁਰਗ ਕਾਂਗਰਸ ਉਮੀਦਵਾਰ ਪਵਨ ਬਾਂਸਲ ਮੌਜੂਦ ਸਨ।

ਸਿੱਧੂ ਵੱਲੋਂ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਨਾਲ ਮੇਲ-ਜੋਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਨੀਤਕ ਆਢਾ ਲਾਉਣਾ ਵੱਡੀ ਰਾਜਨੀਤਕ ਭੁੱਲ ਸੀ। ਕੈਪਟਨ ਪੰਜਾਬ ਕਾਂਗਰਸ ਅੰਦਰ ਸਥਾਪਿਤ ਹੋ ਚੁੱਕੇ ਹਨ ਤੇ ਦੂਸਰੀ ਵਾਰ ਮੁੱਖ ਮੰਤਰੀ ਬਣੇ ਹਨ। ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ‘ਚੋਂ 77 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਕੇਰਲ ਦੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਓਮਨ ਚੈਂਡੀ, ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਦੀ ਸਲਾਹ ਬਗੈਰ ਸ੍ਰੀ ਸੁਧੀਰਨ ਨੂੰ ਸੂਬਾ ਕਾਂਗਰਸ ਪ੍ਰਧਾਨ ਥਾਪਣ ਕਰਕੇ ਸੰਨ 2014 ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਹ ਨਹੀਂ ਸੀ ਕੀਤੀ ਜਦੋਂ ਰਾਜ ਦੇ ਇੱਕ ਰੋਜ਼ਾ ਚੋਣ ਮੁਹਿੰਮ ਦੇ ਦੌਰੇ ‘ਤੇ ਗਏ ਸਨ। ਨਾ ਉਹ ਹਵਾਈ ਅੱਡੇ ‘ਤੇ ਉਨ੍ਹਾਂ ਦੀ ਅਗਵਾਨੀ ਕਰਨ, ਨਾ ਹੀ ਅਲਵਿਦਾ ਕਹਿਣ ਆਏ। ਓਮਨ ਚੈਂਡੀ ਨੂੰ ਪ੍ਰਦੇਸ਼ ਕਾਂਗਰਸ ਅੰਦਰ ਵੱਡੇ ਬਹੁਮਤ ਦੀ ਹਮਾਇਤ ਹਾਸਲ ਸੀ। ਇਹੀ ਸਥਿਤੀ ਅੱਜ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਹੈ। ਕੈਬਨਿਟ ਸੰਗਠਿਤ ਕਰਨਾ, ਉਸ ਵਿਚ ਫੇਰ-ਬਦਲ ਕਰਨਾ, ਵਿਭਾਗਾਂ ਦੀ ਵੰਡ ਦਾ ਸੰਵਿਧਾਨਕ ਅਧਿਕਾਰ ਪਾਰਲੀਮਾਨੀ ਲੋਕਤੰਤਰੀ ਵਿਵਸਥਾ ਵਿਚ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕੋਲ ਹੁੰਦਾ ਹੈ। ਸਿੱਧੂ ਨੇ ਸ਼ੂਰੁ ਤੋਂ ਮੁੱਖ ਮੰਤਰੀ ਦੀ ਕੁਰਸੀ ‘ਤੇ ਆਪਣੀ ਲੋਕਤੰਤਰੀ ਤਾਕਤ ਦੀ ਥਾਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਸਬੰਧਾਂ ਦੇ ਬਲਬੂਤੇ ਅੱਖ ਰੱਖੀ ਕੈਪਟਨ ਅਮਰਿੰਦਰ ਨਾਲ ਆਢਾ ਲਾਈ ਬੈਠਾ ਸੀ। ਹਾਲਾਂਕਿ ਕਈ ਵਾਰ ਅਜਿਹਾ ਕਰਨ ਕਰਕੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਉਨ੍ਹਾਂ ‘ਤੇ ਹਮਲਾਵਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਮਝ ਨਾ ਆਈ। ਉਨ੍ਹਾਂ ਦੀ ਪਤਨੀ ਡਾ. ਨਵਜੋਤ ਸਿੱਧੂ ਹਰ ਮੌਕੇ ਬਲਦੀ ‘ਤੇ ਤੇਲ ਪਾਉਂਦੀ ਰਹੇ। ਕੈਪਟਨ ਅਮਰਿੰਦਰ ਸਿੰਘ ਏਨੇ ਉਦਾਰਵਾਦੀ ਆਗੂ ਨਹੀਂ ਹਨ ਜੋ ਇਨ੍ਹਾਂ ਦੀ ਲਗਾਤਾਰ ਆਲੋਚਨਾ ਨੂੰ ਪਚਾਉਂਦੇ ਰਹਿੰਦੇ।

ਅਗਸਤ, 2018 ਵਿਚ ਸ੍ਰੀ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਮੁਖੀ ਕੁਮਰਜਾਵੇਦ ਬਾਜਵਾ ਨਾਲ ਬਗਲਗੀਰ ਹੋਣ ਅਤੇ ਸ੍ਰੀ ਕਰਤਾਰਪੁਰ ਲਾਂਘੇ ਦੀ ਗੱਲ ਹੋਣ, ਨਵੰਬਰ 28, 2018 ਨੂੰ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਲਾਂਘਾ ਸਮਾਰੋਹ ਵਿਚ ਮੁੱਖ ਮੰਤਰੀ ਦੀ ਇੱਛਾ ਉਲਟ ਜਾਣ, ਨਵੰਬਰ 30 ਨੂੰ ਕੈਪਟਨ ਸਾਹਿਬ ਦੀ ਬਜਾਏ ਰਾਹੁਲ ਗਾਧੀ ਨੂੰ ਆਪਣਾ ਕੈਪਟਨ ਮੰਨਣ ਆਦਿ ਨੇ ਕੈਪਟਨ ਸਾਹਿਬ ਨੂੰ ਉਨ੍ਹਾਂ ਦੇ ਰਾਜਨੀਤਕ ਖੰਭ ਕੁਤਰਨ ਲਈ ਮਜ਼ਬੂਰ ਕੀਤਾ। ਮਾਰਚ 7, 2019 ਨੂੰ ਮੋਗਾ ਰੈਲੀ ਵੇਲੇ ਸ੍ਰੀ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਸਿੱਧੂ ਨੂੰ ਬੋਲਣ ਦਾ ਮੌਕਾ ਨਾ ਦਿੱਤਾ। ਪਰ ਸਮਝੇ ਫਿਰ ਨਾ। ਮਈ 17, 2019 ਨੂੰ ਉਨ੍ਹਾਂ ਨੇ ਬਠਿੰਡਾ ਚੋਣ ਰੈਲੀ ਵਿਚ ਕੈਪਟਨ ‘ਤੇ ਸਿੱਧਾ ਹੱਲਾ ਬੋਲਿਆ ਕਿ ਉਹ ਬਾਦਲ ਪਰਿਵਾਰ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ। ਪੰਜਾਬ ਅੰਦਰ ਕਾਂਗਰਸ 13 ਲੋਕ ਸਭਾ ਸੀਟਾਂ ‘ਚੋਂ 8 ਜਿੱਤ ਗਈ ਜਦਕਿ ਸਾਰੇ ਦੇਸ਼ ਵਿਚ 51 ਸੀਟਾਂ ਜਿੱਤੀ ਸੀ। ਕੈਪਟਨ ਸਾਹਿਬ ਨੇ ਮਈ 19 ਨੂੰ ਸੰਕੇਤ ਦਿੱਤਾ ਸੀ ਕਿ ਸਿੱਧੂ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੇ ਹਨ। ਜੂਨ 6, 2019 ਨੂੰ ਹੋਰਨਾਂ ਮੰਤਰੀਆਂ ਨਾਲ ਉਸਦਾ ਵਿਭਾਗ ਬਦਲ ਦਿੱਤਾ। ਸਥਾਨਕ ਸਰਕਾਰਾਂ ਦੀ ਥਾਂ ਬਿਜਲੀ ਮੰਤਰਾਲਾ ਦਿੱਤਾ ਗਿਆ। ਉਹ ਅੱੜ ਬੈਠੇ ਜੋ ਸਰਾਸਰ ਗਲਤ ਅਤੇ ਗੈਰ-ਸੰਵਿਧਾਨਕ ਸੀ। 10 ਜੂਨ ਨੂੰ ਰਾਹੁਲ ਗਾਂਧੀ ਸਾਬਕਾ ਕਾਂਗਰਸ ਪ੍ਰਧਾਨ ਨੂੰ ਅਸਤੀਫਾ ਸੌਂਪ ਕੇ ਉਨ੍ਹਾਂ ਵੱਲੋਂ ਕੈਪਟਨ ‘ਤੇ ਦਬਾਅ ਨੂੰ ਉਡੀਕਦੇ ਰਹੇ। ਉਨ੍ਹਾਂ ਵੱਲੋਂ ਅਹਿਮਦ ਪਟੇਲ ਨੂੰ ਸਥਿਤੀ ਸੁਲਝਾਉਣ ਦੀ ਵੀ ਜਦੋਂ ਕੈਪਟਨ ਸਾਹਿਬ ਨੇ ਕੋਈ ਪ੍ਰਵਾਹ ਨਾ ਕੀਤੀ ਤਾਂ ਉਨ੍ਹਾਂ ਨੂੰ ਇੱਕ ਸਤਰ ਦਾ ਅਸਤੀਫਾ ਉਨ੍ਹਾਂ ਨੂੰ ਸੌਂਪਣਾ ਪਿਆ। ਉਨ੍ਹਾਂ ਇਸ ‘ਤੇ ਕਾਰਵਾਈ ਕਰਦਿਆਂ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ

ਇਸ ਸਮੁੱਚੇ ਘਟਨਾਕ੍ਰਮ ਨੇ ਕੈਪਟਨ ਦੀ ਰਾਜਨੀਤਕ ਪੁਜ਼ੀਸ਼ਨ ਅਜੋਕੇ ਸਮੇਂ ਵਿਚ ਦੇਸ਼ ਦੇ ਸਭ ਤੋਂ ਤਾਕਤਵਰ ਅਤੇ ਮਜ਼ਬੂਤ ਮੁੱਖ ਮੰਤਰੀ ਵਜੋਂ ਸਥਾਪਿਤ ਕਰ ਦਿੱਤੀ ਹੈ। ਹਰਪ੍ਰੀਤ ਸਿੰਘ ਏ. ਡੀ. ਜੀ. ਪੀ. ਨੂੰ ਨਸ਼ੀਲੇ ਪਦਾਰਥਾਂ ਦੀ ਰਾਜ ਅੰਦਰ ਵਿਕਰੀ ਰੋਕਣ ਲਈ ਐਸ. ਟੀ. ਐਫ. ਦੇ ਮੁੜ ਮੁਖੀ ਥਾਪਣ ਬਾਅਦ ਉਨ੍ਹਾਂ ਪੂਰੇ ਪ੍ਰਸ਼ਾਸਨ ਨੂੰ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਵਿਚ ਉਹੀ ਹੋਵੇਗਾ ਜੋ ਉਹ ਚਾਹੁਣਗੇ। ਜੋ ਅਫਸਰ ਕੋਈ ਇਤਰਾਜ ਰੱਖਦੇ ਹਨ, ਰਾਜ ਛੱਡ ਕੇ ਕੇਂਦਰ ਜਾਂ ਹੋਰ ਥਾਂ ਡੈਪੂਟੇਸ਼ਨ ‘ਤੇ ਚਲੇ ਜਾਣ। ਉਨ੍ਹਾਂ ਨੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੇਂਦਰ ਸਰਕਾਰ ਨਾਲ ਵਧੀਆ ਸਬੰਧ ਬਣਾ ਰੱਖੇ ਹਨ।

ਕੈਪਟਨ ਦੀ ਮੌਜ਼ੂਦਾ ਮਜ਼ਬੂਤ ਰਾਜਨੀਤਕ ਸਥਿਤੀ ‘ਤੇ ਸਟੀਕ ਟਿੱਪਣੀ ਕਰਦਿਆਂ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਇਸ ਵੇਲੇ ਪੰਜਾਬ ਦੇ ਸਰਵੇ-ਸਰਵਾ ਆਗੂ ਹਨ। ਪੂਰੇ ਦੇਸ਼ ਵਿਚ ਉਨ੍ਹਾਂ ਬਰਾਬਰ ਕੋਈ ਨਹੀਂ ਹੈ।

ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵਾਇਸ ਏਡਮਿਰਲ ਕਰਮਬੀਰ ਸਿੰਘ ਅਗਲੇ ਨੌਸੇਨਾ ਪ੍ਰਮੁੱਖ ਹੋਣਗੇ
ਨਵੀਂ ਦਿੱਲੀ। ਵਾਇਸ ਏਡਮਿਰਲ ਕਰਮਬੀਰ ਸਿੰਘ ਅਗਲੇ ਨੌਸੇਨਾ ਪ੍ਰਮੁੱਖ ਹੋਣਗੇ। ਵਰਤਮਾਨ ਨੌਸੇਨਾ ਪ੍ਰਮੁੱਖ ਸੁਨੀਲ ਲਾਂਬਾ 31 ਮਈ ਨੂੰ ਰਿਟਾਇਰ ਹੋ ਰਹੇ ਹਨ। ਵਾਇਸ ਏਡਮਿਰਲ ਕਰਮਬੀਰ ਸਿੰਘ ਉਨ੍ਹਾਂ ਦੀ ਜਗ੍ਹਾ ਲੈਣਗੇ। ਸੁਰੱਖਿਆ ਮੰਤਰੀ ਵੱਲੋਂ ਸ਼ਨਿੱਚਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ  ਪੂਰਵੀ ਨੌਸੇਨਾ ਕਮਾਨ ਦੇ ਅਧਿਕਾਰੀ ਵਾਇਸ ਏਡਮਿਰਲ ਕਰਮਬੀਰ ਸਿੰਘ ਨੂੰ ਅਗਲਾ ਨੌਸੇਨਾ ਪ੍ਰਮੁੱਖ ਨਿਉਕਤ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਖਿਲਾਫ਼ ਸੀਬੀਆਈ ਜਾਂਚ ਦੇ ਆਦੇਸ਼
ਮੁਜ਼ੱਫਰਪੁਰ। ਅਦਾਲਤ ਨੇ ਸੀ.ਬੀ.ਆਈ. ਨੂੰ ਮੁਜ਼ੱਫਰਪੁਰ ਸ਼ੈਲਟਰ ਹੋਮ ਯੌਨ ਸ਼ੋਸ਼ਣ ਮਾਮਲੇ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ 2 ਸੀਨੀਅਰ ਅਹੁਦਾ ਅਧਿਕਾਰੀਆਂ ਦੇ ਖਿਲਾਫ ਜਾਂਚ ਦਾ ਆਦੇਸ਼ ਦਿੱਤਾ ਹੈ। ਪੋਕਸੋ ਦੀ ਇਕ ਵਿਸ਼ੇਸ਼ ਅਦਾਲਤ ਨੇ ਇੱਥੇ ਇਕ ਦੋਸ਼ੀ ਅਸ਼ਵਨੀ ਵਲੋਂ ਦਾਇਰ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਇਹ ਆਦੇਸ਼ ਦਿੱਤਾ। ਅਸ਼ਵਨੀ ਨੇ ਆਪਣੀ ਪਟੀਸ਼ਨ ‘ਚ ਦੋਸ਼ ਲਾਇਆ ਹੈ ਕਿ ਸੀ.ਬੀ.ਆਈ. ਜਾਂਚ ‘ਚ ਉਨ੍ਹਾਂ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਮੁੱਜ਼ਫਰਪੁਰ ਦੇ ਸਾਬਕਾ ਡੀ.ਐੱਮ. ਧਰਮੇਂਦਰ ਸਿੰਘ, ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਤੁੱਲ ਕੁਮਾਰ ਸਿੰਘ, ਸਾਬਕਾ ਡਿਵੀਜ਼ਨਲ ਕਮਿਸ਼ਨਰ ਅਤੇ ਮੌਜੂਦਾ ਚੀਫ ਸਕੱਤਰ, ਸਮਾਜ ਕਲਿਆਣ ਵਿਭਾਗ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਭੂਮਿਕਾਵਾਂ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆ ਸਕਦੇ ਹਨ। ਪੋਕਸੋ ਅਦਾਲਤ ਦੇ ਜੱਜ ਮਨੋਜ ਕੁਮਾਰ ਨੇ ਸੀ.ਬੀ.ਆਈ. ਨੂੰ ਉਕਤ ਲੋਕਾਂ ਦੇ ਖਿਲਾਫ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੁਹੰਮਦ ਮੁਸਤਫਾ ਕੋਲੋ ਖੁੱਸਿਆ ਐਸਟੀਐਫ ਦੇ ਮੁਖੀ ਦਾ ਅਹੁਦਾ
ਚੰਡੀਗੜ੍ਹ । ਪੰਜਾਬ ‘ਚ ਡੀ. ਜੀ. ਪੀ. ਦੇ ਅਹੁਦੇ ਤੇ ਨਾਰਾਜ਼ ਚੱਲ ਰਹੇ ਮੁਹੰਮਦ ਮੁਸਤਫਾ ਕੋਲ ਹੁਣ ਐੱਸ. ਟੀ. ਐੱਫ. ਦੇ ਮੁਖੀ ਦਾ ਅਹੁਦਾ ਵੀ ਨਹੀਂ ਰਿਹਾ ਹੈ। ਅਸਲ ‘ਚ ਡਾਇਰੈਕਟਰ ਜਨਰਲ ਪੱਧਰ ਦੇ 5 ਅਧਿਕਾਰੀਆਂ ਸਮੇਤ ਕੁੱਲ 10 ਉੱਚ ਅਫਸਰਾਂ ਦੀ ਬਦਲ ਕਰ ਦਿੱਤੀ ਗਈ ਹੈ, ਜਿਨ੍ਹਾਂ ‘ਚ ਮੁਹੰਮਦ ਮੁਸਤਫਾ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਕੈਪਟਨ ਸਰਕਾਰ ਵਲੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਸੂਬੇ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਮੁਹੰਮਦ ਮੁਸਤਫਾ ਨੂੰ ਨਸ਼ਿਆਂ ਦੇ ਟਾਕਰੇ ਲਈ ਕਾਇਮ ਐੱਸ. ਟੀ. ਐੱਫ. (ਵਿਸ਼ੇਸ਼ ਟਾਸਕ ਫੋਰਸ) ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮੁਸਤਫਾ ਨੂੰ ਹੁਣ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਭੇਜਿਆ ਗਿਆ ਹੈ। ਮੁਹੰਮਦ ਮੁਸਤਫਾ ਯੂ. ਪੀ. ਐੱਸ. ਸੀ. ਵਲੋਂ ਚੁਣੇ ਗਏ ਡੀ. ਜੀ. ਪੀ. ਦੇ ਪੈਨਲ ‘ਚ ਆਪਣਾ ਨਾਮ ਨਾ ਆਉਣ ਤੋਂ ਖਫਾ ਸਨ ਅਤੇ ਸੁਪਰੀਮ ਕੋਰਟ ਜਾਣ ਦੀ ਧਮਕੀ ਵੀ ਦੇ ਚੁੱਕੇ ਸਨ। ਮੁਸਤਫਾ ਨੇ ਸਰਕਾਰ ਨੂੰ ਲਿਖਤੀ ਰੂਪ ‘ਚ ਕਹਿ ਦਿੱਤਾ ਸੀ ਕਿ ਉਹ ਆਪਣੇ ਤੋਂ ਜੂਨੀਅਰ ਡੀ. ਜੀ. ਪੀ. ਅਧੀਨ ਕੰਮ ਨਹੀਂ ਕਰਨਗੇ, ਇਸ ਲਈ ਉਨ੍ਹਾਂ ਨੂੰ ਐੱਸ. ਟੀ. ਐੱਫ. ਮੁਖੀ ਦੇ ਅਹੁਦੇ ਤੋਂ ਮੁਕਤ ਕੀਤਾ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਖ਼ਰਾਬ ਮੌਸਮ ਕਾਰਨ ਮੁੱਖ ਮੰਤਰੀ ਦਾ ਮਹਿਰਾਜ ਸਮਾਗਮ ਹਫ਼ਤੇ ਲਈ ਮੁਲਤਵੀ
ਬਠਿੰਡਾ : ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਅੱਜ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿਚ ਦੱਸਿਆ ਕਿ 23 ਜਨਵਰੀ ਨੂੰ ਪਿੰਡ ਮਹਿਰਾਜ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲਾ ਰਾਜ ਪੱਧਰੀ ਕਿਸਾਨ ਕਰਜ਼ਾ ਰਾਹਤ ਸਮਾਗਮ ਖ਼ਰਾਬ ਮੌਸਮ ਕਾਰਨ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਗਲੇ ਕੁੱਝ ਦਿਨਾਂ ਤੱਕ ਉਤਰੀ ਭਾਰਤ ਵਿੱਚ ਮੌਸਮ ਖ਼ਰਾਬ ਬਣਿਆ ਰਹੇਗਾ ਅਤੇ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚਲ ਸਕਦੀਆਂ ਹਨ। ਉਨਾਂ ਕਿਹਾ ਕਿ ਖ਼ਰਾਬ ਮੌਸਮ ਦੌਰਾਨ ਦੂਰ-ਨੇੜਿਉਂ ਸਮਾਗਮ ਵਿੱਚ ਪਹੁੰਚਣ ਵਾਲੇ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਮਾਗਮ ਕਰੀਬ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਮਾਗਮ ਸਬੰਧੀ ਅਗਲੀ ਤਰੀਕ ਬਾਅਦ ਵਿੱਚ ਦੱਸੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਾਸਟਰ ਬਲਦੇਵ ਸਿੰਘ ਨੇ ਲਿਖੀ ਕੇਜਰੀਵਾਲ ਨੂੰ ਚਿੱਠੀ
ਚੰਡੀਗੜ੍ਹ: ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਮਿਹਣਿਆਂ ਭਰੀ ਚਿੱਠੀ ਲਿਖੀ ਹੈ। ਬਲਦੇਵ ਸਿੰਘ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਸਮੇਂ ਪਾਰਟੀ ਦੇ ਸੀਨੀਅਰ ਲੀਡਰਾਂ ਖ਼ਾਸ ਕਰਕੇ ਦੁਰਗੇਸ਼ ਪਾਠਕ ‘ਤੇ ਕਈ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਉਹ ‘ਆਪ’ ਦੀ ਵਿਚਾਰਧਾਰਾ ‘ਚ ਫਰਕ ਆਉਣ ਕਰਕੇ ਪਾਰਟੀ ਛੱਡਣ ਲਈ ਮਜਬੂਰ ਹੋਏ ਹਨ।ਮਾਸਟਰ ਬਲਦੇਵ ਸਿੰਘ ਨੇ ਕਿਹਾ ਦੁਰਗੇਸ਼ ਪਾਠਕ ਦਿੱਲੀ ਬੈਠ ਕੇ ਪੰਜਾਬ ਦੀ ਸਿਆਸਤ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਲਿਖੀ ਆਪਣੀ ਚਿੱਠੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਲੀਡਰਾਂ ਵੱਲੋਂ ਔਰਤਾਂ ਦੇ ਜਿਣਸੀ ਸੋਸ਼ਣ ਤੋਂ ਲੈ ਕੇ ਟਿਕਟਾਂ ਵੇਚਣ ਤਕ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੀਡਰ ਆਪਣੇ ਚਹੇਤਿਆਂ ਨੂੰ ਅੱਗੇ ਲਿਆਉਂਦੇ ਰਹੇ ਪਰ ਕੇਜਰੀਵਾਲ ਨੇ ਕੁਝ ਨਾ ਕੀਤਾ ਇਸ ਸਭ ਤੋਂ ਅੱਕ ਕੇ ਉਨ੍ਹਾਂ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਬਲਦੇਵ ਸਿੰਘ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਅੰਨਾ ਹਜ਼ਾਰੇ ਦੀ ਸੋਚ ਨਾਲ ਜੁੜੇ ਸੀ ਪਰ ਉਹ ਸੋਚਦੇ ਵਿੱਚ ਕੇਜਰੀਵਾਲ ਨੇ ਫਿੱਕ ਪਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸੂਬੇ ਵਿੱਚ ਪੰਜਾਬੀ ਏਕਤਾ ਪਾਰਟੀ ਨੂੰ ਸਥਾਪਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾਏਗਾ।ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਫੂਲਕਾ ਤੇ ਸੁਖਪਾਲ ਸਿੰਘ ਖਹਿਰਾ ਮਗਰੋਂ ਮਾਸਟਰ ਬਲਦੇਵ ਸਿੰਘ ਨੇ ‘ਆਪ’ ਤੋਂ ਵੱਖ ਹੋ ਗਏ ਹਨ। ਇੱਕ ਮਹੀਨੇ ਦੇ ਘੱਟ ਸਮੇਂ ਤੋਂ ਪੰਜਾਬ ਵਿਧਾਨ ਸਭਾ ਵਿੱਚ 20 ਵਿਧਾਇਕਾਂ ਵਾਲੀ ਪਾਰਟੀ ਤੋਂ ਤਿੰਨ ਵਿਧਾਇਕਾਂ ਦੇ ਜਾਣ ਨਾਲ ਅਸੈਂਬਲੀ ਵਿੱਚ ਪਾਰਟੀ ਦੀ ਹਾਲਤ ਲੜਖੜਾਉਂਦੀ ਜਾਪ ਰਹੀ ਹੈ। ਜੇਕਰ ਇਹ ਕਵਾਇਦ ਜਾਰੀ ਰਹਿੰਦੀ ਹੈ ਤਾਂ ਪਾਰਟੀ ਮੁੱਖ ਵਿਰੋਧੀ ਧਿਰ ਅਖਵਾਉਣ ਦੀ ਸਥਿਤੀ ਵਿੱਚ ਵੀ ਨਹੀਂ ਰਹੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲਈ ਡਟਣ ਦਾ ਸੱਦਾ
ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕਾਂ ਨਾਲ ਮੁਲਾਕਾਤ

ਪਟਿਆਲਾ,(ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਆਪਣੇ ਵਿਧਾਇਕਾਂ ਤੇ ਵਰਕਰਾਂ ਨੂੰ ਕਮਰ ਕੱਸਣ ਦਾ ਸੱਦਾ ਦੇ ਦਿੱਤਾ ਹੈ। ਅੱਜ ਇੱਥੇ ਆਪਣੀ ਪਟਿਆਲਾ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਖੇ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ। ਇਸ ਦੌਰਾਨ ਮੁੱਖ ਮੰਤਰੀ ਨੇ ਜਿੱਥੇ ਵਿਧਾਇਕਾਂ ਨੂੰ ਆਪਣੇ ਵਿਧਾਨ ਸਭਾ ਹਲਕਿਆਂ ‘ਚ ਬਕਾਇਆ ਪਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਵਾਉਣ ਲਈ ਆਖਿਆ ਉੱਥੇ ਹੀ ਉਨ੍ਹਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵ ਪੱਖੀ ਵਿਕਾਸ ਲਈ ਜੰਗੀ ਪੱਧਰ ‘ਤੇ ਅਰੰਭੇ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਦੀਆਂ ਵੀ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕ ਭਲਾਈ ਸਕੀਮਾਂ ਨਾਲ ਲੋਕਾਂ ਦੀ ਬਾਂਹ ਫੜੀ ਹੈ। ਉਨ੍ਹਾਂ ਵਿਧਾਇਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ-ਬਰ-ਤਿਆਰ ਰਹਿਣ ਲਈ ਆਖਦਿਆਂ ਕਿਹਾ ਕਿ ਦੇਸ਼ ‘ਚ ਬਦਲ ਰਹੇ ਮਾਹੌਲ ਦੇ ਮੱਦੇਨਜ਼ਰ ਮੋਦੀ ਸਰਕਾਰ ਨੂੰ ਚਲਦਾ ਕਰਨਾ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਾਉਣਾ ਸਮੇਂ ਦੀ ਲੋੜ ਬਣ ਗਿਆ ਹੈ। ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਦੀਆਂ ਮੁਸ਼ਕਲਾਂ ਤੇ ਅਹਿਮ ਮੁੱਦਿਆਂ ਬਾਰੇ ਵੀ ਚਰਚਾ ਕੀਤੀ ਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਚੋਣਾਂ ਲਈ ਅੱਜ ਤੋਂ ਜੁਟ ਜਾਣ ਤਾਂ ਜੋ ਪੰਜਾਬ ਅੰਦਰ ਕਾਂਗਰਸ ਸਾਰੀਆਂ ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਸਕੇ। ਇਸ ਮੌਕੇ ਪਰਨੀਤ ਕੌਰ, ਪਟਿਆਲਾ ਦਿਹਾਤੀ ਤੋਂ ਵਿਧਾਇਕ ਅਤੇ ਮੰਤਰੀ ਬ੍ਰਹਮ ਮਹਿੰਦਰਾ, ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹਲਕਾ ਸ਼ੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹਲਕਾ ਬਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਸਮੇਤ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਕਾਂਗਰਸ ਦੇ ਨਵੇਂ ਬਣੇ ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ, ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਤੇ ਵੱਡੀ ਗਿਣਤੀ ‘ਚ ਪਟਿਆਲਾ ਦੇ ਆਗੂ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਮੁੱਖ ਮੰਤਰੀ ਕਮਲਨਾਥ ਦੇ ਵਿਗੜੇ ਬੋਲ
ਮੱਧ ਪ੍ਰਦੇਸ਼ ਦੇ ਨਵੇਂ ਚੁਣੇ ਮੁੱਖ ਮੰਤਰੀ ਕਮਲਨਾਥ ਨੇ ਸਥਾਨਕ ਬਨਾਮ ਬਾਹਰੀ ਮੁੱਦਾ ਉਛਾਲ ਕੇ ‘ਆ ਬੈਲ ਮੁਝੇ ਮਾਰ’ ਵਾਲੀ ਕਹਾਵਤ ਨੂੰ ਸਾਰਥਿਕ ਕਰ ਦਿੱਤਾ ਹੈ ਕਮਲਨਾਥ ਨੇ ਉਦਯੋਗ ਪ੍ਰਮੋਸ਼ਨ ਨੀਤੀ ਦੇ ਤਹਿਤ ਕਿਹਾ ਹੈ ਕਿ ਹੁਣ ਮੱਧ ਪ੍ਰਦੇਸ਼ ‘ਚ ਲੱਗਣ ਵਾਲੇ ਨਵੇਂ ਉਦਯੋਗਾਂ ‘ਚ 70 ਫੀਸਦੀ ਨੌਕਰੀਆਂ ਸਥਾਨਕ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਕਮਲਨਾਥ ਇੱਥੇ ਹੀ ਰੁਕ ਜਾਂਦੇ ਤਾਂ ਇਹ ਮਾਮਲਾ ਨਾ ਵਧਦਾ, ਪਰ ਉਨ੍ਹਾਂ ਨੇ ਅੱਗੇ ਵਧ ਕੇ ਇਹ ਵੀ ਕਹਿ ਦਿੱਤਾ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਲੋਕ ਇੱਥੋਂ ਦੀਆਂ ਨੌਕਰੀਆਂ ਹੜੱਪ ਲੈਂਦੇ ਹਨ, ਨਤੀਜਨ ਸਥਾਨਕ ਨੌਜਵਾਨ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਬਿਆਨ ਦੇ ਚਰਚਾ ‘ਚ ਆਉਂਦੇ ਹੀ ਭਾਜਪਾ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਕਮਲਨਾਥ ਨੂੰ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਹੈ ਭਾਜਪਾ ਨੇ ਇਸ ਨੂੰ ਵੰਡਕਾਰੀ ਬਿਆਨ ਦਾ ਦਰਜ਼ਾ ਦਿੱਤਾ ਹੈ ਪਰ ਕਮਲਨਾਥ ਨੇ ਕਿਸਾਨਾਂ ਦੀ ਕਰਜ਼ਮਾਫੀ ਦੇ ਨਾਲ ਜੋ ਸਕਾਰਾਤਮਕ ਵਾਤਾਵਰਨ ਰਚਿਆ ਸੀ, ਉਸ ਨੂੰ ਇਸ ਬਿਆਨ ਨੇ ਧੁੰਧਲਾ ਕਰ ਦਿੱਤਾ ਹੈ ਕਿਉਂਕਿ ਕਮਲਨਾਥ ਇੱਕ ਸੀਨੀਅਰ ਤੇ ਵਜ਼ਨਦਾਰ ਆਗੂ ਹਨ, ਇਸ ਲਈ ਉਨ੍ਹਾਂ ਤੋਂ ਇਲਾਕਾਵਾਦ ਨੂੰ ਹਵਾ ਦੇਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ ਬਾਵਜ਼ੂਦ ਉਨ੍ਹਾਂ ਨੇ ਉਹੀ ਕੀਤਾ ਜੋ ਇਲਾਕਾਵਾਦ ਦੇ ਅਧਾਰ ‘ਤੇ ਪਿਛਲੇ ਕੁਝ ਸਮੇਂ ਤੋਂ ਮਹਾਂਰਾਸ਼ਟਰ, ਗੁਜਰਾਤ ਤੇ ਕਰਨਾਟਕ ‘ਚ ਵੇਖਣ ‘ਚ ਆਉਂਦਾ ਰਿਹਾ ਹੈ ਦਰਅਸਲ ਇਸ ਬਿਆਨ ਨਾਲ ਅਜਿਹਾ ਲੱਗਦਾ ਹੈ ਕਿ ਅਜੇ ਕਮਲਨਾਥ ਨੂੰ ਸਥਾਨਕ ਨੀਤੀਆਂ ਦਾ ਪੂਰਾ ਗਿਆਨ ਨਹੀਂ ਹੈ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਸੂਬਿਆਂ ‘ਚ ਸਥਾਨਕ ਲੋਕਾਂ ਨੂੰ ਰੁਜ਼ਗਾਰ ‘ਚ ਪ੍ਰਮੁੱਖਤਾ ਦੇਣ ਦੀ ਤਜਵੀਜ਼ ਪਹਿਲਾਂ ਤੋਂ ਹੀ ਹੈ ਉਨ੍ਹਾਂ ਨੇ ਵੀ ਆਪਣੇ ਬਿਆਨ ‘ਚ 70 ਫੀਸਦੀ ਰੁਜ਼ਗਾਰ ਸਥਾਨਕ ਲੋਕਾਂ ਨੂੰ ਦੇਣ ਦੀ ਗੱਲ ਕਹੀ ਹੈ ਜਦੋਂਕਿ ਬਾਕੀ ਬਚੇ ਜੋ 30 ਫੀਸਦੀ ਰੁਜ਼ਗਾਰ ਹਨ, ਉਨ੍ਹਾਂ ਨੂੰ ਹੋਰ ਸੂਬੇ ਦੇ ਨੌਜਵਾਨਾਂ ਨਾਲ ਹੀ ਭਰਿਆ ਜਾਣਾ ਹੈ ਕਮਲਨਾਥ ਦਾ ਇਹ ਬਿਆਨ ਇਸ ਲਈ ਵੀ ਸ਼ਰਮਨਾਕ ਹੈ, ਕਿਉਂਕਿ ਉਹ ਕਾਂਗਰਸ ਨਾਂਅ ਦੇ ਜਿਸ ਅਖਿਲ ਭਾਰਤੀ ਦਲ ਨਾਲ ਜੁੜੇ ਹੋਏ ਹਨ, ਉਹ ਕੋਈ ਖੇਤਰੀ ਪਾਰਟੀ ਨਹੀਂ ਹੈ, ਇਸ ਲਈ ਇਹ ਮੰਨਣਾ ਬੇਮਾਨੀ ਹੋਵੇਗਾ ਕਿ ਕਾਂਗਰਸ ਸੌੜੀ ਸੋਚ ਪ੍ਰਗਟ ਕਰੇ? ਕਮਲਨਾਥ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਮੁੱਖ ਮੰਤਰੀ ਦੀ ਸਹੁੰ ਲੈਣ ਦੌਰਾਨ ਉਨ੍ਹਾਂ ਨੇ ਲਗਭਗ ਸਾਰੀਆਂ ਖੇਤਰੀ ਪਾਰਟੀਆਂ ਦੇ ਮੁਖੀਆਂ ਨੂੰ ਸਮਾਰੋਹ ‘ਚ ਸੱਦਾ ਦਿੱਤਾ ਸੀ ਕਾਂਗਰਸ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਲੋਕ ਸਭਾ ਚੋਣਾਂ ਲਈ ਮਹਾਂ ਗਠਜੋੜ ਨੂੰ ਹੋਂਦ ‘ਚ ਲਿਆਉਣ ਦੀ ਭੂਮਿਕਾ ਦੇ ਰੂਪ ‘ਚ ਵੀ ਵੇਖਿਆ ਜਾਂਦਾ ਰਿਹਾ ਹੈ ਸਾਫ ਹੈ, ਕਾਂਗਰਸ ਨੂੰ ਆਮ ਚੋਣਾਂ ‘ਚ ਸਪਾ, ਬਸਪਾ, ਤੇਲਗੁਦੇਸ਼ਸ਼ਮ ਅਤੇ ਤ੍ਰਿਣਮੂਲ ਪਾਰਟੀਆਂ ਦੇ ਨਾਲ ਹੀ ਲੜਨਾ ਹੈ ਅਜਿਹੇ ‘ਚ ਇਹ ਬਿਆਨ ਭੇਦਭਾਵ ਨੂੰ ਰੇਖਾਂਕਿਤ ਕਰਦਿਆਂ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਵੱਟਾ ਲਾ ਸਕਦਾ ਹੈ ਲਿਹਾਜ਼ਾ ਕਮਲਨਾਥ ਵਰਗੇ ਜ਼ਿੰਮੇਵਾਰ ਲੋਕਾਂ ਨੂੰ ਅਜਿਹੇ ਵਿਗੜੇ ਬੋਲ ,ਬੋਲਣ ਤੋਂ ਬਚਨਾ ਚਾਹੀਦਾ ਹੈ, ਜੋ ਖੇਤਰੀ ਜਾਂ ਜਾਤੀ ਦੇ ਅਧਾਰ ‘ਤੇ ਵੱਖ ਹੋਣ ਦਾ ਕਾਰਨ ਬਣੇ ਇਸ ਤੋਂ ਇਲਾਵਾ 9 ਵਾਰ ਸਾਂਸਦ ਰਹਿ ਚੁੱਕੇ ਕਮਲਨਾਥ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਆਪਣੇ ਖਿਲਾਫ ਵੰਡਣ ਦੀ ਰਾਜਨੀਤੀ ਖੇਡਣ ਦੇ ਦੋਸ਼ ਲਾਉਣ ਦਾ ਭਖਵਾਂ ਮੁੱਦਾ ਦੇ ਦਿੱਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਹੋਇਆ ਐਲਾਨ
ਭੂਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖਮੰਤਰੀ

ਰਾਏਪੁਰ। ਭੂਪੇਸ਼ ਬਘੇਲ ਛੱਤੀਸਗੜ੍ਹ ਤੋਂ 15 ਸਾਲਾਂ ਬਾਅਦ ਸੱਤਾ ‘ਚ ਆਈ ਕਾਂਗਰਸ ਵਿਧਾਇਕ ਦਲ ਦੇ ਅੱਜ ਨੇਤਾ ਚੁਣ ਲਏ ਗਏ। ਸ੍ਰੀ ਬਘੇਲ ਰਾਜ ਦੇ ਨਵੇ ਮੁੱਖ ਮੰਤਰੀ ਹੋਣਗੇ। ਪਾਰਟੀ ਦੇ ਮੱਲਿਕਾ ਖੜਗੇ ਅਤੇ ਰਾਜ ਦੇ ਪ੍ਰਭਾਰੀ ਪੀ.ਐਸ. ਪੂਨੀਆਂ ਦੀ ਮੌਜੂਦਗੀ ‘ਚ ਨਵੀਨਕਰਨ ਵਿਧਾਇਕਾਂ ਦੀ ਪ੍ਰਦੇਸ਼ ਕਾਂਗਰਸ ਕਾਰਜਕਾਲ ‘ਚ ਹੋਏ ਬੈਠਕ ‘ਚ ਸ੍ਰੀ ਬਘੇਲ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਹੈ। ਬੈਠਕ ‘ਚ ਆਲਾਕਮਾਨ ਦੁਆਰਾ ਭੇਜਿਆ ਕਿਆ ਲਿਫਾਫਾ ਖੋਲਿਆ ਗਿਆ ਜਿਸ ਵਿੱਚ ਸ੍ਰੀ ਬਘੇਲ ਦਾ ਨਾਮ ਸੀ। ਸ੍ਰੀ ਬਘੇਲ ਨੂੰ ਇਸ ਦੇ ਬਾਅਦ ਵਿਧਾਇਕ ਦਲ ਨੇ ਔਪਚਾਰਕ ਰੂਪ ਤੋਂ ਨੇਤਾ ਚੁਣ ਲਿਆ। ਸ੍ਰੀ ਬਘੇਲ ਰਾਜ ਦੇ ਤੀਜੇ ਅਤੇ ਕਾਂਗਰਸ ਦੇ ਦੂਜੇ ਮੁੱਖ ਮੰਤਰੀ ਹੋਣਗੇ। ਇਸ ਬੈਠਕ ‘ਚ ਮੁੱਖ ਮੰਤਰੀ ਅਹੁਦੇ ਦੂਜੇ ਦਾਵੇਦਾਰ ਡਾ. ਚਰਣਦਾਸ ਮਹੰਤ, ਤਾਮਧਵਜ ਸਾਹੂ ਅਤੇ ਟੀ.ਐਸ. ਸਿੰਘ ਵੀ ਮੌਜੂਦੇ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਦੀਵੇ ਥੱਲ੍ਹੇ ਹਨ੍ਹੇੇਰਾ : ਮੁੱਖ ਮੰਤਰੀ ਦਾ ਸ਼ਹਿਰ ਹੀ ਡੇਂਗੂ ਦੇ ਡੰਗ ਨੇ ਡੰਗਿਆ
ਡੇਂਗੂ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਪਟਿਆਲਾ ਪਹਿਲੇ ਨੰਬਰ ‘ਤੇ

ਪਟਿਆਲਾ (ਸੱਚ ਕਹੂੰ ਨਿਊਜ) ਪੰਜਾਬ ‘ਚ ਡੇਂਗੂ ਦਾ ਮਾਮਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹਾਲੇ ਵੀ ਕਈ ਇਲਾਕਿਆਂ ‘ਚ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਕਈ ਸ਼ਹਿਰਾਂ ‘ਚ ਡੇਂਗੂ ਦੇ ਮਾਮਲਿਆਂ ਦੀ ਕਮੀ ਦੇਖੀ ਗਈ ਹੈ ਡੇਂਗੂ ਦੇ ਮਾਮਲਿਆਂ ‘ਚ 2017 ‘ਚ ਜਿੱਥੇ ਪੰਜਾਬ ‘ਚ ਮੋਹਾਲੀ ਸਭ ਪਹਿਲੇ ਨੰਬਰ ‘ਤੇ ਸੀ, ਤੇ ਹੁਣ ਇਸੇ ਸਾਲ 2018 ‘ਚ ਡੇਂਗੂ ਦੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਪਟਿਆਲਾ ਹੀ ਪਹਿਲੇ ਨੰਬਰ ‘ਤੇ ਆ ਗਿਆ ਹੈ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੀ ਪਟਿਆਲਾ ਦੇ ਰਹਿਣ ਵਾਲੇ ਹਨ ਮੋਹਾਲੀ ਪਿਛਲੇ ਸਾਲ ਡੇਂਗੂ ਦੇ 2223 ਮਾਮਲਿਆਂ  ਨਾਲ ਪੰਜਾਬ ਭਰ ‘ਚੋਂ ਪਹਿਲੇ ਨੰਬਰ ‘ਤੇ ਸੀ, ਜਦਕਿ 2018 ‘ਚ 954 ਮਾਮਲਿਆਂ ਨਾਲ ਤੀਜੇ ਨੰਬਰ ‘ਤੇ ਪਹੁੰਚ ਗਿਆ  ਇਸੇ ਤਰ੍ਹਾਂ 2017 ‘ਚ ਪਟਿਆਲਾ ਡੇਂਗੂ ਦੇ 2141 ਮਾਮਲਿਆਂ ਨਾਲ ਦੂਜੇ ਨੰਬਰ ‘ਤੇ ਸੀ, ਉੱਥੇ ਹੀ 2018 ‘ਚ ਪਟਿਆਲਾ 2184 ਮਾਮਲਿਆਂ ਨਾਲ ਸੂਬੇ ਭਰ ‘ਚ ਪਹਿਲੇ ਨੰਬਰ ‘ਤੇ ਆ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕਾਂਗਰਸ ਦੇ ਕੌਮੀ ਪ੍ਰਧਾਨ ਮੋਹਾਲੀ ਪੁੱਜੇ ਮੁੱਖ ਮੰਤਰੀ ਦਾ ਹਾਲ ਪੁੱਛਣ
ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਜਾਣਿਆ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ

ਮੁੱਖ ਮੰਤਰੀ ਦੀ ਸਿਹਤ ਖਰਾਬ ਹੋਣ ਕਾਰਨ ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਰੱਦ ਕੀਤੀ ਗਈ ਜੋ ਹੁਣ ਮੰਗਲਵਾਰ ਨੂੰ ਹੋਵੇਗੀ

ਮੋਹਾਲੀ (ਸੱਚ ਕਹੂੰ ਨਿਊਜ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਦਿਨਾਂ ਤੋਂ ਬਿਮਾਰ ਹੋਣ ਕਾਰਨ ਸੋਮਵਾਰ ਨੂੰ ‘ਐਸੋਸੀਏਟਿਡ ਜਨਰਲਜ਼ ਲਿਮਟਿਡ’ ਦੇ ਹਿੰਦੀ ਅਖਬਾਰ ‘ਨਵਜੀਵਨ’ ਰੀ-ਲਾਂਚ ਸਮਾਗਮ ਕਾਰਨ ਨਹੀਂ ਪੁੱਜ ਸਕੇ ਸਨ, ਜਿਸ ਤੋਂ ਬਾਦ ਇਸ ਸਮਾਗਮ ‘ਚ ਸਿਰਕਤ ਕਰਨ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਜਾਣਿਆ ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਕੈਪਟਨ ਦੀ ਸਰਕਾਰੀ ਰਿਹਾਇਸ਼ ਵਿਖੇ ਉਨ੍ਹਾਂ ਦੀ ਸਿਹਤ ਸਬੰਧੀ ਹਾਲ ਜਾਣਨ ਲਈ ਪੁੱਜੇ ਪਰ ਸਿਰਫ਼ 10 ਮਿੰਟ ਤੱਕ ਹੀ ਰੁਕੇ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਬਾਦ ਵਾਪਸ ਚਲੇ ਗਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।