Nipah Virus - Sach Kahoon Punjabi
Nipah Virus: ਕੇਰਲ ’ਚ ਇਸ ਸਾਲ ਨਿਪਾਹ ਵਾਇਰਸ ਦਾ ਪਹਿਲਾ ਕੇਸ ਆਇਆ ਸਾਹਮਣੇ, ਮਰੀਜ਼ ਵੈਂਟੀਲੇਟਰ ’ਤੇ
ਤਿਰੂਵਨੰਤਪੂਰਮ (ਏਜੰਸੀ)। ਕੇਰਲ ’ਚ ਇਸ ਸਾਲ ਨਿਪਾਹ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੋਝੀਕੋਡ ਦੇ ਇੱਕ 43 ਸਾਲਾ ਵਿਅਕਤੀ ਦਾ ਨਿਪਾਹ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਪਾਜ਼ੀਟਿਵ ਟੈਸਟ ਤੋਂ ਬਾਅਦ, ਪੂਰੇ ਸੂਬੇ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮਰੀਜ਼ ਕੋਝੀਕੋਡ ਦੇ ਫਾਰੂਕ ਖੇਤਰ ਦਾ ਇੱਕ ਵਪਾਰੀ ਹੈ। ਉਸਨੂੰ ਸ਼ੁਰੂ ਵਿੱਚ ਹਲਕਾ ਬੁਖਾਰ ਹੋਣ ਤੋਂ ਬਾਅਦ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਬਾਅਦ ਵਿੱਚ ਉਸਨੂੰ ਕੋਝੀਕੋਡ ਮੈਡੀਕਲ ਕਾਲਜ ’ਚ ਤਬਦੀਲ ਕਰ ਦਿੱਤਾ ਗਿਆ। ਉਸਦੀ ਹਾਲਤ ਨਾਜ਼ੁਕ ਹੈ ਤੇ ਉਹ ਵੈਂਟੀਲੇਟਰ ’ਤੇ ਹੈ। ਸਿਹਤ ਮੰਤਰੀ ਕੇ. ਮੁਰਲੀਧਰਨ ਨੇ ਕਿਹਾ, ‘ਮਰੀਜ਼ ਵੱਡੀ ਗਿਣਤੀ ’ਚ ਲੋਕਾਂ ਦੇ ਸੰਪਰਕ ਵਿੱਚ ਆਇਆ ਸੀ। ਹਸਪਤਾਲ ਦੇ ਸਟਾਫ ਤੇ ਸੰਭਾਵੀ ਸੰਪਰਕਾਂ ਨੂੰ ਕੁਆਰੰਟੀਨ ਕਰਨ ਲਈ ਕਿਹਾ ਗਿਆ ਹੈ। ਇਸ ਸਮੇਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।’ 2018 ਤੋਂ ਬਾਅਦ ਇਹ ਛੇਵੀਂ ਵਾਰ ਹੈ ਜਦੋਂ ਕੇਰਲ ’ਚ ਵਾਇਰਸ ਫੈਲਿਆ ਹੈ। ਆਖਰੀ ਦੋ ਮਾਮਲੇ ਦੋ ਸਾਲ ਪਹਿਲਾਂ 2024 ’ਚ ਸਾਹਮਣੇ ਆਏ ਸਨ, ਜਿਸਦੇ ਨਤੀਜੇ ਵਜੋਂ ਇੱਕ ਮੌਤ ਹੋ ਗਈ ਸੀ।
Read Also : Social Media Ethics: ਸੋਸ਼ਲ ਮੀਡੀਆ ’ਤੇ ਹਿੰਸਕ ਵੀਡੀਓਜ਼ ਦਾ ਫੈਲਾਅ, ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਦਾ ਸਵਾਲ
ਮਰੀਜ਼ ਨਿਪਾਹ ਵਾਇਰਸ ਦੀ ਲਪੇਟ ’ਚ ਕਿਵੇਂ ਆਇਆ? | Nipah Virus Infection
ਅਧਿਕਾਰੀਆਂ ਅਨੁਸਾਰ, ਮਰੀਜ਼ ਨੇ ਹਾਲ ਹੀ ’ਚ ਇੱਕ ਗੋਦਾਮ ਕਿਰਾਏ ’ਤੇ ਲਿਆ ਸੀ ਤੇ ਇਸਨੂੰ ਖੁਦ ਸਾਫ਼ ਕੀਤਾ ਸੀ। ਇਹ ਸ਼ੱਕ ਹੈ ਕਿ ਉਸਨੂੰ ਇਸ ਸਮੇਂ ਦੌਰਾਨ ਇਨਫੈਕਸ਼ਨ ਹੋਈ। ਨਿਪਾਹ ਵਾਇਰਸ ਮੁੱਖ ਤੌਰ ’ਤੇ ਫਲਾਂ ਵਾਲੇ ਚਮਗਿੱਦੜਾਂ ਦੁਆਰਾ ਫੈਲਦਾ ਹੈ।
ਹੁਣ ਅੱਗੇ ਕੀ ਹੋਵੇਗਾ...
ਮਰੀਜ਼ ਦਾ ਰੂਟ ਮੈਪ ਤਿਆਰ ਕੀਤਾ ਜਾ ਰਿਹਾ ਹੈ।
ਸੰਪਰਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਐਨਆਈਵੀ ਰਿਪੋਰਟ ਆਉਣ ਤੋਂ ਬਾਅਦ ਅਗਲੇ ਕਦਮਾਂ ਦਾ ਫੈਸਲਾ ਕੀਤਾ ਜਾਵੇਗਾ।
ਕੇਰਲ ’ਚ ਨਿਪਾਹ ਵਾਇਰਸ ਨਾਲ ਦੋ ਮੌਤਾਂ, 4 ਜ਼ਿਲ੍ਹਿਆਂ ’ਚ ਅਲਰਟ. ਮਾਸਕ ਪਹਿਨਣਾ ਲਾਜ਼ਮੀ
(Nipah Virus) ਵਿੱਦਿਅਕ ਅਦਾਰੇ, ਆਂਗਣਵਾੜੀ ਕੇਂਦਰ, ਬੈਂਕ ਅਤੇ ਸਰਕਾਰੀ ਅਦਾਰੇ ਬੰਦ
ਕੇਰਲ । ਕੇਰਲ ਦੇ ਕੋਝੀਕੋਡ ‘ਚ ਨਿਪਾਹ ਵਾਇਰਸ (Nipah Virus) ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਨਿਪਾਹ ਵਾਇਰਸ ਤੋਂ ਬਾਅਦ 3 ਹੋਰ ਜ਼ਿਲਿਆਂ ਕੰਨੂਰ, ਵਾਇਨਾਡ ਅਤੇ ਮਲਪੁਰਮ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਕੰਟੇਨਮੈਂਟ ਜ਼ੋਨ ਖੇਤਰਾਂ ਅਤੇ ਹਸਪਤਾਲਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਲੰਪੀ ਸਕਿੱਨ ਨਾਲ ਮੌਤ ਦਾ ਸ਼ਿਕਾਰ ਹੋਏ ਸਨ 18 ਹਜ਼ਾਰ ਪਸ਼ੂ, ਇੱਕ ਸਾਲ ਤੋਂ ਮੁਆਵਜ਼ੇ ਦੀ ਉਡੀਕ ’ਚ ਕਿਸਾਨ
ਝੀਕੋੜੇ ਦੇ ਜ਼ਿਲ੍ਹਾ ਮੈਜਿਸਟਰੇਟ ਨੇ 7 ਪੰਚਾਇਤਾਂ ਵਿੱਚ ਸਾਰੇ ਵਿਦਿਅਕ ਅਦਾਰੇ, ਆਂਗਣਵਾੜੀ ਕੇਂਦਰ, ਬੈਂਕ ਅਤੇ ਸਰਕਾਰੀ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਿਰਫ਼ ਦਵਾਈਆਂ ਅਤੇ ਜ਼ਰੂਰੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੈ। ਕੇਰਲ ‘ਚ ਹੁਣ ਤੱਕ ਨਿਪਾਹ ਵਾਇਰਸ ਦੇ 4 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ, ਰਾਜ ਸਰਕਾਰ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪੁਣੇ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੀ ਟੀਮ ਨਿਪਾਹ ਵਾਇਰਸ ਦੀ ਜਾਂਚ ਕਰਨ ਲਈ ਅੱਜ ਕੇਰਲ ਆਵੇਗੀ। ਐਨਆਈਵੀ ਟੀਮ ਕੋਝੀਕੋਡ ਮੈਡੀਕਲ ਕਾਲਜ ਵਿੱਚ ਚਮਗਿੱਦੜਾਂ ਦਾ ਸਰਵੇਖਣ ਵੀ ਕਰੇਗੀ।
ਲੱਛਣ : ਤੇਜ਼ ਬੁਖਾਰ, ਸਿਰ ਦਰਦ, ਉਲਟੀਆਂ, ਚੱਕਰ ਆਉਣਾ, ਬੇਹੋਸ਼ੀ, ਜਲਣ, ਸਾਹ ਲੈਣ ‘ਚ ਦਿੱਕਤ | Nipah Virus
ਕੋਝੀਕੋਡ (ਏਜੰਸੀ)। ਕੇਰਲ ਦੇ ਕੋਝੀਕੋਡ ਜ਼ਿਲ੍ਹੇ ‘ਚ ਰਹੱਸਮਈ ਤੇ ਬੇਹੱਦ ਖਤਰਨਾਕ ‘ਨਿਪਾਹ’ ਵਾਇਰਸ ਦੀ ਲਪੇਟ ‘ਚ ਆਉਣ ਕਾਰਨ 10 ਵਿਅਕਤੀਆਂ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਚੌਕਸ ਹੋ ਗਈ ਹੈ ਨਿਪਾਹ ਕਾਰਨ ਮੌਤਾਂ ਦੀ ਖਬਰ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਸਾਵਧਾਨ ਹੋ ਗਿਆ ਹੈ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਨੇ ਟਵੀਟਰ ‘ਤੇ ਜਾਣਕਾਰੀ ਦਿੱਤੀ ਕਿ ਕੇਰਲ ‘ਚ ਨਿਪਾਹ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਪੈਦਾ ਸਥਿਤੀ ‘ਤੇ ਸਿਹਤ ਸਕੱਤਰ ਨਾਲ ਗੱਲਬਾਤ ਕੀਤੀ ਹੈ ਸ੍ਰੀ ਨੱਢਾ ਨੇ ਕਿਹਾ ਕਿ ਸਥਿਤੀ ਦੀ ਸਮੀਖਿਆ ਤੋਂ ਬਾਅਦ ਡਾਕਟਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। (Nipah Virus)
ਕੌਮੀ ਕੰਟਰੋਲ ਕੇਂਦਰ (ਐਨਸੀਡੀਸੀ) ਦੇ ਡਾਇਰੈਕਟਰ ਦੀ ਦੇਖ-ਰੇਖ ‘ਚ ਇੱਕ ਟੀਮ ਕੇਰਲ ਪਹੁੰਚ ਚੁੱਕੀ ਹੈ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਕੇਰਲ ਸਰਕਾਰ ਦੇ ਸਿਹਤ ਵਿਭਾਗ ਨਾਲ ਬਰਾਬਰ ਸੰਪਰਕ ‘ਚ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਾਨਲੇਵਾ ਵਾਇਰਸ ਤੋਂ ਪੀੜਤ ਛੇ ਵਿਅਕਤੀਆਂ ਦੀ ਹਾਲਤ ਨਾਜੁਕ ਬਣੀ ਹੋਈ ਹੈ ਅਤੇ 25 ਪੀੜਤਾਂ ਨੂੰ ਡੂੰਘੀ ਨਿਗਰਾਨੀ ‘ਚ ਰੱਖਿਆ ਗਿਆ ਹੈ ਇਸ ਬਿਮਾਰੀ ‘ਚ ਸਾਹ ਲੈਣ ‘ਚ ਤਕਲੀਫ, ਤੇਜ਼ ਬੁਖਾਰ, ਜਲਣ, ਸਿਰਦਰਦ, ਚੱਕਰ ਆਉਣਾ ਤੇ ਬੇਹੋਸ਼ੀ ਵੀ ਆ ਜਾਂਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ ਇੱਕ ਵਿਸ਼ੇਸ਼ ਤਰ੍ਹਾਂ ਦਾ ਚਮਗਾਦੜ ਜਿਸ ਨੂੰ ਫਰੂਟ ਬੈਟ ਵੀ ਕਹਿੰਦੇ ਜੋ ਮੁੱਖ ਤੌਰ ‘ਤੇ ਫ਼ਲ ਜਾਂ ਫਲ ਦੇ ਰਸ ਦਾ ਸੇਵਨ ਕਰਦਾ ਹੈ ਇਸ ਜ਼ਰੀਏ ਨਿਪਾਹ ਵਾਇਰਸ ਤੇਜ਼ੀ ਨਾਲ ਫੈਲਦਾ ਹੈ ਨਿਪਾਹ ਨੂੰ ਐਨਆਈਵੀ ਇਨਫੈਕਸ਼ਨ ਕਿਹਾ ਜਾਂਦਾ ਹੈ।