Punjabi mother tongue - Sach Kahoon Punjabi
ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ
ਪੰੰਡਤ ਰਾਓ ਧਰੇਨਵਰ ਬਾਰੇ ਕਿਸੇ ਲੇਖਕ ਨੇ ਲੇਖ ਲਿਖਿਆ, ਉਸਦਾ ਸਿਰਲੇਖ ਸੀ, ‘ਰੱਬ ਵਰਗਾ ਬੰਦਾ ਧਰੇਨਵਰ ਰਾਓ’ ਸਿਰਲੇਖ ਪੜ੍ਹ ਕੇ ਮੈਂ ਸੋਚਣ ਲੱਗਿਆ ਕਿ ਇਹੋ ਸਿਰਲੇਖ ਤਾਂ ਮੈਂ ਰੱਖਣਾ ਸੀ ਰਾਓ ਬਾਰੇ ਲੇਖ ਲਿਖਦਿਆਂ ਸਚਮੁੱਚ ਹੀ ਕਿੰਨਾ ਢੁੱਕਵਾਂ ਤੇ ਸਾਰਥਿਕ ਸਿਰਲੇਖ ਹੈ ਜਿਹੜੇ ਪੰਡਤ ਰਾਓ ਨੂੰ ਜਾਣਦੇ ਨੇ, ਉਨ੍ਹਾਂ ਨੂੰ ਪਤੈ, ਉਹ ਕਿੰਨਾ ਚੰਗਾ ਬੰਦਾ ਹੈ ਕਦੇ-ਕਦੇ ਉਹਦੇ ਬਾਰੇ ਸੋਚ ਕੇ ਮੈਂ ਬਹੁਤ ਹੈਰਾਨ ਹੁੰਦਾ ਹਾਂ ਮੇਰੇ ਮੂੰਹੋਂ ਨਿੱਕਲਦਾ ਹੈ, ਮਾਂ ਬੋਲੀਏ ਪੰਜਾਬੀਏ, ਤੂੰ ਕਿੰਨੇ ਚੰਗੇ ਕਰਮਾਂ,
ਭਾਗਾਂ ਵਾਲੀ ਏਂ, ਇੱਕ ਕਰਨਾਟਕੀ ਪੁੱਤਰ ਵੇਖ ਲੈ, ਤੇਰੇ ਸਿਰ ਕਿਵੇਂ ਸਿਹਰੇ ਸਜਾ ਰਿਹਾ ਹੈ,ਤੇਰੀ ਮਹਿਮਾ ਤੋਂ ਬਲਿਹਾਰੇ ਜਾ ਰਿਹਾ ਹੈ ਤੇਰੇ ਆਪਣੇ ਸਕੇ-ਸੋਧਰੇ ਤੇਰੇ ਤੋਂ ਮੂੰਹ ਭੁਆ ਰਹੇ ਨੇ, ਤੇ ਕਈ ਵਾਰੀ ਤੈਨੂੰ Àੁੱਚੀਆਂ ਥਾਵਾਂ ‘ਤੇ ਬੋਲਣ ‘ਤੇ ਹੇਠੀ ਸਮਝਦੇ ਨੇ, ਤੇ ਇਹ ਮਾਂ ਦਾ ਸ਼ੇਰ ਰਾਓ, ਇਹਦੇ ਤਾਂ ਕਹਿਣੇ ਹੀ ਕੀ ਨੇ! ਅਖੌਤੀ ਸਾਹਿਤ ਸਭੀਏ ਚੌਧਰਾਂ ਦੇ ਭੁੱਖੇ ਤੇ ਮਾਂ ਬੋਲੀ ਦੇ ਝੰਡਾ ਬਰਦਾਰ ਬਣੀਂ ਫਿਰਦੇ ਕ ਦੇ ਨਹੀਂ ਸੋਚਦੇ ਕਿ ਪੰਡਤ ਰਾਏ ਨੂੰ ਦੋ ਧੰਨਵਾਦੀ ਸ਼ਬਦ ਹੀ ਕਹਿ ਦੇਈਏ, ਨਹੀਂ ਕਹਿੰਦੇ, ਨਾ ਕਹਿਣ ਉਹਨੂੰ ਕੋਈ ਫ਼ਰਕ ਨਹੀਂ ਪੈਂਦਾ। (Punjabi Mother Tongue)
ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ
ਡਾ. ਰਾਓ ਚੰਡੀਗੜ੍ਹ ਸਰਕਾਰੀ ਕਾਲਜ ‘ਚ ਅਧਿਆਪਕ ਹੈ ਉਹਨੂੰ ਮਸ਼ਹੂਰੀ ਦੀ ਲੋੜ ਨਹੀਂ, ਉਹ ‘ਪੰਜਾਬੀ ਪੁੱਤਰ’ ਕਰਕੇ ਮਸ਼ਹੂਰ ਹੋ ਚੁੱਕੈ ਉਹਦੇ ਸਾਈਕਲ ਮੂਹਰੇ ਊੜਾ, ਆੜਾ ਈੜੀ ਸੱਸਾ’ ਵਾਲਾ ਫੱਟਾ ਟੰਗਿਆ ਹਮੇਸ਼ਾ ਮਿਲੇਗਾ, ਭਾਵੇਂ ਸਾਈਕਲ ‘ਤੇ ਜਾ ਰਿਹਾ ਹੈ, ਭਾਵੇਂ ਆਟੋ ਵਿੱਚ ਹੈ, ਭਾਵੇਂ ਬੱਸ ਵਿਚ ਜਾ ਰਿਹਾ ਹੈ ਤੇ ਭਾਵੇਂ ਕਿਸੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਬੈਠਾ ਹੈ, ਇਹ ਫੱਟਾ ਉਹ ਹੱਥੋਂ ਨਹੀਂ ਛੱਡਦਾ, ਵਾਰੇ-ਵਾਰੇ ਜਾਈਏ ਤੇਰੇ ਪਿਆਰੇ ਮਿੱਤਰਾ!
ਡੇਢ ਦਰਜਨ ਤੋਂ ਵੱਧ ਉਸਦੀਆ ਕਿਤਾਬਾਂ ਹਨ, ਜੋ ਉਹਨੇ ਪੰਜਾਬੀ ਤੋਂ ਕੰਨੜ ਤੇ ਕੰਨੜ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹਨ ਜਪੁਜੀ ਸਾਹਿਬ ਤੇ ਸ੍ਰੀ ਜਾਪ ਸਾਹਿਬ ਦੇ ਕੰਨੜ ਵਿੱਚ ਅਨੁਵਾਦ ਵਾਲਾ ਕਾਰਜ ਕਰਕੇ ਉਸਨੇ ਮਾਅਰਕਾ ਮਾਰਿਆ ਇਸ ਤੋਂ ਬਿਨਾਂ ਉਸਦੀਆਂ ਕਈ ਕਿਤਾਬਾਂ  ਜ਼ਿਕਰਯੋਗ ਹਨ ਉਸਨੇ ਲੱਚਰ ਗਾਇਕੀ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਪਾਈ ਹੋਈ ਹੈ ਕਿ ਪੰਜਾਬੀ ਮਾਂ ਬੋਲੀ ਵਿਚ ਗੰਦੇ ਗੀਤ ਤੁਰੰਤ ਰੋਕੇ ਜਾਣ।
ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ
ਉਹ ਜਿਹੜਾ ਵੀ ਦਫ਼ਤਰ ਦੇਖਦਾ ਹੈ ਕਿ ਇੱਥੇ ਫੱਟਾ ਅੰਗਰੇਜ਼ੀ ਵਿੱਚ ਲੱਗਿਆ ਹੈ, ਤੁਰੰਤ ਅਪੀਲਾਂ-ਦਲੀਲਾਂ ਦੇ ਕੇ ਪੰਜਾਬੀ ਵਿੱਚ ਲਿਖਵਾਉਂਦਾ ਹੈ ਤੇ ਚੰਡੀਗੜ੍ਹ ਦੇ ਸਾਰੇ ਥਾਣਿਆਂ ਦੇ ਫੱਟੇ ਉਸੇ ਨੇ ਹੀ ਪੰਜਾਬੀ ਵਿੱਚ ਲਿਖਵਾਏ ਹਨ ਸੋ, ਸਾਡੇ ਕਵੀ-ਲਿਖਾਰੀ ਤਾਂ ਸਿਰਫ ਕਵਿਤਾਵਾਂ ਗਜਲਾਂ ਲਿਖਣ ਜੋਗੇ ਤੇ ਇੱਕ ਦੂਜੇ ਨੂੰ ਸੁਣਾ ਕੇ ਪਿੱਠ ਥਾਪੜ ਕੇ ਆਪਣਾ ਆਪਣਾ ਝਾਸਾ ਪੂਰਾ ਕਰਨ ਜੋਗੇ ਹੀ ਹਨ।
ਕਰਨਾਟਕਾ ਪ੍ਰਾਂਤ ਦੇ ਜ਼ਿਲ੍ਹਾ ਵਿਜਾਪੁਰ ਵਿੱਚ ਪੈਂਦੇ ਪਿੰਡ ਸਿਰਸਾਡ ਦੇ ਸ੍ਰੀ ਚੰਦਰ ਸ਼ੇਖਰ ਅਤੇ ਸ੍ਰੀਮਤੀ ਕਮਲਾ ਦੇਵੀ ਦੇ ਘਰ ਪੈਦਾ ਹੋਏ ਪੰਡਤ ਰਾਓ ਧਰੇਨਵਰ ਵੱਲੋਂ ਪੰਜਾਬੀ ਬੋਲੀ ਅਤੇ ਸਾਹਿਤ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਘਾ ਅਤੇ ਡਾਹਢਾ ਮਾਣ ਕਰਨਯੋਗ ਹਨ ਉਸਨੇ ਹੁਣ ਤੱਕ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਫ਼ਰਨਾਮਾ, ਭਾਈ ਜੈਤਾ ਜੀ ਦੀ ਗੁਰੂ ਕਥਾ, ਸ੍ਰੀ ਜਾਪੁ ਸਾਹਿਬ, ਆਸਾ ਜੀ ਦੀ ਵਾਰ ਸਮੇਤ ਕਈ ਹੋਰ ਪੁਸਤਕਾਂ ਦਾ ਕੰਨੜ ਵਿਚ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾ ਚੁੱਕੇ ਹਨ ਇਸੇ ਤਰ੍ਹਾਂ ਹੀ ਉਸਨੇ ਕੰਨੜ ਤੋਂ ਪੰਜਾਬੀ ਵਿਚ ਸੱਤ ਪੁਸਤਕਾਂ ਦਾ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾਇਆ ਅਤੇ ਹੋਰਨਾਂ ਵੱਖ-ਵੱਖ ਭਾਸ਼ਾਵਾਂ ਵਿੱਚ ਛੇ ਪੁਸਤਕਾਂ ਭਾਰਤੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਹਨ। Punjabi Mother Tongue
ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ
ਪੰਜਾਬੀ ਬੋਲੀ ਪ੍ਰਤੀ ਉਸਦੀ ਬੇਮਿਸਾਲ ਨਿਸ਼ਠਾ ਅਤੇ ਭਾਵਨਾ ਇਸ ਗੱਲ ਤੋਂ ਵੀ ਭਲੀਭਾਂਤ ਉਜਾਗਰ ਹੁੰਦੀ ਹੈ, ਜਦੋਂ ਦੱਖਣੀ ਖਿੱਤੇ ‘ਚੋਂ ਆ ਕੇ ਪੀ.ਜੀ.ਆਈ ‘ਚ ਕੰਮ ਕਰ ਰਹੇ ਡਾਕਟਰਾਂ ਨੂੰ ਇਨ੍ਹਾਂ ਨੇ ਪੰਜਾਬੀ ਭਾਸ਼ਾ ਸਿਖਾਈ, ਤਾਂ ਕਿ ਉਹ ਪੰਜਾਬੀ ਮਰੀਜ਼ਾਂ ਨਾਲ ਪੰਜਾਬੀ ‘ਚ ਹੀ ਗੱਲਬਾਤ ਕਰ ਕੇ ਉਨ੍ਹਾਂ ਦਾ ਬੇਹਤਰ ਇਲਾਜ ਕਰ ਸਕਣ ਪੰਡਤ ਰਾਓ ਧਰੇਨਵਰ ਕੰਨੜ, ਪੰਜਾਬੀ, ਹਿੰਦੀ, ਅੰਗਰੇਜ਼ੀ, ਤੇਲਗੂ, ਤਾਮਿਲ ਤੇ ਮਲਿਆਲਮ ਭਾਸ਼ਾਵਾਂ ਦੇ ਵੀ ਗੂੜ੍ਹ-ਗਿਆਤਾ ਹਨ ਅਤੇ ਉਹ ਸਾਰੀਆਂ ਭਾਸ਼ਵਾਂ ਵਿਚ ਲਗਾਤਾਰ ਕੰਮ ਕਰ ਰਹੇ ਹਨ।
ਵੱਡੀ ਗੱਲ ਜਦੋਂ ਉਹ ਪੀ.ਜੀ.ਆਈ. ਵਿੱਚ ਸਾਊਥ ਦੇ ਡਾਕਟਰ ਜੋ ਪੰਜਾਬੀ ਤੋਂ ਅਣਜਾਣ ਹਨ, ਆਥਣ ਵੇਲੇ ਉਨ੍ਹਾਂ ਨੂੰ ਸੇਵਾ ਦੇ ਤੌਰ ‘ਤੇ ਪੰਜਾਬੀ ਸਿਖਾ ਰਿਹਾ ਹੁੰਦੈ ਤਾਂ ਕਿ ਪੰਜਾਬ ਤੋਂ ਆਏ ਪੇਂਡੂ ਮਰੀਜ਼ਾਂ ਨਾਲ ਉਹ ਪੰਜਾਬੀ ‘ਚ ਸੌਖੀ ਤਰ੍ਹਾਂ ਗਲਬਾਤ ਕਰ ਸਕਣ ਕਦੇ ਉਹ ਚੰਡੀਗੜ੍ਹ ਨੇੜੇ ਥਾਣਿਆਂ ਚੌਕੀਆਂ ਤੇ ਹੋਰ ਦਫ਼ਤਰਾਂ ‘ਚ ਆਪਣਾ ਸਾਈਕਲ ਲਿਆ ਖਲ੍ਹਾਰਦਾ ਹੈ ਤੇ ਪ੍ਰੇਰਿਤ ਕਰਦਾ ਹੈ ਕਿ ਪੰਜਾਬੀ ਬੋਰਡ ਲਾਓ, ਅਜਿਹੇ ਯਤਨਾਂ ਲਈ ਉਹਨੂੰ ਕੋਈ ਨਾਂਹ ਨਹੀਂ ਕਰਦਾ ਕੇਂਦਰੀ ਖ਼ਜਾਨਾ ਯੂ.ਟੀ. ਚੰਡੀਗੜ੍ਹ ਦਾ ਬੋਰਡ ਹਿੰਦੀ-ਅੰਗਰੇਜ਼ੀ ‘ਚ ਸੀ, ਇਹ ਜਾ ਉਥੇ ਕੁਰਲਾਇਆ ਤੇ ਸਭ ਤੋਂ ਉੱਪਰ ਪੰਜਾਬੀ ‘ਚ ਲਿਖਵਾਇਆ ਇੱਕ ਦਿਨ ਉਸਨੂੰ ਇੱਕ ਸੰਸਥਾ ਵੱਲੋਂ ਚੈੱਕ ਅੰਗਰੇਜ਼ੀ ‘ਚ ਆਇਆ, ਉਸ ਝਟ ਮੋੜ ਘੱਲਿਆ ਕਿ ਪੰਜਾਬੀ ‘ਚ ਲਿਖੋ ਉਸਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਆਪਣੇ ਵੱਲੋਂ ਚੈੱਕ ਭੇਜਿਆ ਤੇ ਨਾਲ ਲਿਖਿਆ ਕਿ ਖੇਤੀਬਾੜੀ ਯੂਨੀਵਰਸਿਟੀ ਬੋਰਡ ਪੰਜਾਬੀ ‘ਚ ਲਿਖਵਾਉਣ ਲਈ ਸੇਵਾ ਫਲ ਹੈ।
ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ
ਕਦੇ ਉਹ ਗੈਰ ਪੰਜਾਬੀ ਇੰਜੀਨੀਅਰਾਂ ਨੂੰ ਪੰਜਾਬੀ ਸਿਖਾਉਂਦਾ ਹੈ, ਕਦੇ ਪੰਜਾਬੀ ਬਚਾਓ ਕਾਰਵਾਂ ਕਢਦਾ ਹੈ, ਕਦੇ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਚਿੰਤਾਤੁਰ ਹੋ ਕੇ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਭੁੱਖਣ ਭਾਣਾ ਤੁਰਿਆ ਫਿਰਦਾ ਹੈ ਸਾਈਕਲ ‘ਤੇ ਲੰਮੀਆਂ ਯਾਤਰਾਵਾਂ ਕਰਦਾ ਹੈ ਸਾਰੇ-ਸਾਰੇ ਪੰਜਾਬੀ ਬੋਲੀ ਦੇ ਮਾਣ ਲਈ ਕੂਕਦਾ ਹੈ ਪੰਜਾਬੀ ਨਾਲ ਉਹਦਾ ਡਾਹਢਾ ਪਿਆਰ ਵੇਖ ਕੇ ਰਸ਼ਕ ਹੁੰਦਾ ਹੈ ਨਿਮਰਤਾ ਏਨੀ ਕਿ ਰਹੇ ਰੱਬ ਦਾ ਨਾਂਅ, ਕਿਸੇ ਤੋਂ ਇੱਕ ਚੁਆਨੀ ਦਾ ਵੀ ਰਵਾਦਾਰ ਨਹੀਂ, ਸਭ ਕੁਝ ਜੇਬ ‘ਚੋਂ ਖਰਚਦਾ-ਖਾਂਦਾ ਹੈ।
ਇਸੇ ਸਾਲ ਦੇ ਆਰੰਭ ਵਿੱਚ ਟੋਰਾਂਟੋ ਤੋਂ ਰੇਡੀਓ ਪ੍ਰੋਗਰਾਮ ‘ਪੰਜਾਬ ਦੀ ਗੂੰਜ’ ਦੇ ਸੰਚਾਲਕ ਸ੍ਰੀ ਕੁਲਦੀਪ ਦੀਪਕ ਆਪਣੀ ਪਤਨੀ ਸ਼ਰਨ ਦੀਪਕ ਨਾਲ ਪੰਜਾਬ ਆਏ ਸਨ ਇਸ ਤੋਂ ਪਹਿਲਾਂ ਉਹ ਰਾਓ ਨਾਲ ਰੇਡੀਓ ‘ਤੇ ਟੋਰਾਂਟੋ ਗੱਲਬਾਤ ਕਰ ਚੁੱਕੇ ਸਨ ਇਸ ਵਾਰ ਰੇਡੀਓ ‘ਪੰਜਾਬ ਦੀ ਗੂੰਜ’ ਵੱਲੋਂ ‘ਸਾਹਿਤਕ ਪੁਰਸਕਾਰ-2017’ ਡਾ. ਰਾਓ ਨੂੰ ਪ੍ਰਦਾਨ ਕਰਨ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ‘ਚ ਪ੍ਰੋਗਰਾਮ ਰੱਖ ਲਿਆ ਗਿਆ ਪ੍ਰੋਗਰਾਮ ਦੇ ਮੁਖ ਮਹਿਮਾਨ ਕਾਹਨ ਸਿੰਘ ਪਨੂੰ ਆਈ ਏ ਐਸ, ਸੈਸ਼ਨ ਜੱਜ ਜੇ.ਐਸ ਖੁਸ਼ਦਿਲ, ਪ੍ਰੋ. ਯੋਗਰਾਜ, ਐਸਪੀ. ਜੋਸ਼ੀ ਆਈ.ਪੀ.ਐਸ, ਤੇ ਡਾ. ਆਰ ਕੇ ਸ਼ਰਮਾ ਵਰਗੀਆਂ ਹਸਤੀਆਂ ਆਣ ਕੇ ਹਾਲ ਵਿੱਚ ਸਜ ਗਈਆਂ ਪਰ ਡਾ. ਰਾਓ ਨਹੀਂ ਸੀ ਬਹੁੜਿਆ ਹਾਲੇ ਮੈਂ ਫ਼ਿਕਰ ਵਿਚ ਸਾਂ, ਫੋਨ ਕੀਤਾ ਤਾਂ ਆਵਾਜ਼ ਆਈ, ਬਾਰਿਸ਼ ਬਹੁਤ ਹੈ, ਮੈਂ ਆਟੋ ‘ਤੇ ਆ ਰਿਹਾ ਹਾਂ” ਫਿਰ ਫੋਨ ਆਇਆ, ਬਾਰਿਸ਼ ਥੰਮ ਗਈ ਹੈ, ਮੈਂ ਸਾਈਕਲ ‘ਤੇ ਆ ਰਿਹਾ ਹਾਂ’ ਮੈਂ ਹੇਠਾਂ ਵਰਾਂਡੇ ਵਿੱਚ ਲੈਣ ਚਲਾ ਗਿਆ।
ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ
ਉਹ ਭਿਜਦਾ ਹੋਇਆ, ਨਾਲ ਇੱਕ ਵਿਦਿਆਰਥੀ, ਜੋ ਸਾਈਕਲ ਪਿੱਛੇ ਬੈਠਾ ਸੀ, ਆ ਪੁੱਜਾ ਪੰਜਾਬੀ ਵਾਲਾ ਫੱਟਾ ਸਾਈਕਲ ਮੂਹਰੇ ਲਟਕ ਰਿਹਾ ਸੀ, ਮੇਰੇ ਮੂੰਹੋਂ ਨਿੱਕਲਿਆ, ਤੇਰਾ ਦੇਣਾ ਕਿੱਥੇ ਦੇਵਾਂਗੇ ਡਾ. ਰਾਓ, ਧੰਨ ਹੈਂ ਤੂੰ ਮੇਰੇ ਮਿੱਤਰਾ” ਮੇਰੀਆਂ ਅੱਖਾਂ ਨਮ ਹੋ ਗਈਆਂ ਸਮਾਗਮ ਸਿਖਰਦਾ ਹੋ ਨਿੱਬੜਿਆ ਤੇ ਸਨਮਾਨ ਵਿੱਚ ਦਿੱਤੀ ਰਾਸ਼ੀ ਵਾਪਸ ਮੋੜਦਾ ਉਹ ਬੋਲਿਆ, ਕਿਸੇ ਲੋੜਵੰਦ ਨੂੰ ਦੇ ਦੇਣਾ, ਮੈਂ ਸੋਚਣ ਲੱਗਿਆ ਕਿ ਇਹਦੀ ਤਾਂ ‘ਤੇ ਜੇ ਸਾਡਾ ਕੋਈ ਰੱਜਿਆ-ਪੁੱਜਿਆ ਪੰਜਾਬੀ ਲੇਖਕ ਹੁੰਦਾ, ਉਸਨੇ ਸਗੋਂ ਕਹਿਣਾ ਸੀ ਕਿ ਰਾਸ਼ੀ ਘੱਟ ਹੈ
ਪੰਡਤ ਰਾਓ ਬਾਰੇ ਗੱਲਾਂ ਬਹੁਤ ਹਨ ਕਰਨ ਵਾਲੀਆਂ ਪਰ ਵਕਤ ਆਗਿਆ ਨਹੀਂ ਦਿੰਦਾ।
ਏਧਰ-ਓਧਰ
ਨਿੰਦਰ ਘਿਗਆਣਵੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬੀ ਮਾਂ-ਬੋਲੀ ਦੇ ਅਖੌਤੀ ਸੇਵਾਦਾਰ
ਅੱਜ-ਕੱਲ੍ਹ ਹਰ ਪੰਜਾਬੀ ਲਿਖਾਰੀ, ਗਾਇਕ, ਸ਼ਾਇਰ, ਨਾਟਕਕਾਰ, ਐਕਟਰ ਅਤੇ ਨੇਤਾ ਮਾਂ ਬੋਲੀ ਦੀ ਸੇਵਾ ਕਰਨ ਦੇ ਦਮਗਜੇ ਮਾਰ ਰਿਹਾ ਹੈ। ਪਰ ਅਸਲ ਵਿੱਚ ਜ਼ਿਆਦਾ ਕਥਿਤ ਸੇਵਾਦਾਰ ਇਹ ਕਾਰਜ ਸਿਰਫ਼ ਤੇ ਸਿਰਫ਼ ਆਪਣੇ ਸਵਾਰਥ ਲਈ ਕਰ ਰਹੇ ਹਨ। ਅਜਿਹੇ ਨਿਸ਼ਕਾਮ ਸੇਵਕਾਂ ਦੇ ਆਪਣੇ ਬੱਚੇ ਪੰਜਾਬੀ ਸਕੂਲਾਂ ਦੀ ਬਜਾਏ ਕਾਨਵੈਂਟਾਂ ‘ਚ ਪੜ੍ਹਦੇ ਹਨ । ਪਿੱਛੇ ਜਿਹੇ ਖਬਰ ਲੱਗੀ ਸੀ ਕਿ ਇੱਕ ਸੀਨੀਅਰ ਅਧਿਕਾਰੀ ਨੇ ਮਾਂ ਬੋਲੀ ਦੀ ਸੇਵਾ ਕਰਨ ਦੀ ਆੜ ਵਿੱਚ ਇੱਕ ਕਿਤਾਬ ਲਿਖੀ ਅਤੇ ਆਪਣੇ ਮਾਤਹਿੱਤਾਂ ਰਾਹੀਂ ਜਬਰੀ ਵੇਚ ਕੇ ਲੱਖਾਂ ਰੁਪੱਈਆ ਕਮਾ ਲਿਆ। Punjabi mother tongue
ਦੋਵਾਂ ਫਿਰਕਿਆਂ ‘ਚ ਕੋਈ ਜਿਆਦਾ ਮੋਹ ਪਿਆਰ ਜਾਂ ਮੇਲ ਮਿਲਾਪ ਨਹੀਂ
ਪੰਜਾਬੀ ਇੱਕ ਅੱਤ ਪ੍ਰਾਚੀਨ ਅਤੇ ਮਹਾਨ ਬੋਲੀ ਹੈ ਜਿਸ ਨੂੰ ਅਜਿਹੇ ਸੇਵਾਦਾਰਾਂ ਦੀ ਬਹੁਤੀ ਜ਼ਰੂਰਤ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਨੂੰ ਮਿਲਾ ਕੇ 12 ਕਰੋੜ ਦੇ ਕਰੀਬ ਲੋਕ ਪੰਜਾਬੀ ਬੋਲਦੇ ਹਨ । ਇਹ ਪਾਕਿਸਤਾਨ ਦੀ ਅੱਵਲ, ਕੈਨੇਡਾ ਦੀ ਤੀਜੀ, ਇੰਗਲੈਂਡ ਦੀ ਚੌਥੀ, ਭਾਰਤ ਦੀ ਗਿਆਰ੍ਹਵੀਂ ਅਤੇ ਸੰਸਾਰ ਦੀ ਦਸਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਟਲੀ, ਅਮਰੀਕਾ, ਆਸਟਰੇਲੀਆ, ਯੂ.ਏ.ਈ. ਅਤੇ ਸਾਊਦੀ ਅਰਬ ਵਿੱਚ ਪੰਜਾਬੀ ਦੀ ਰੜਕਵੀਂ ਹਾਜ਼ਰੀ ਹੈ। ਉਂਜ ਭਾਰਤ ਪਾਕਿਸਤਾਨ ਵਿੱਚ ਜੇ ਕੋਈ ਕੌਮ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੀ ਹੈ ਤਾਂ ਉਹ ਸਿਰਫ਼ ਪੰਜਾਬੀ ਹਨ। ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੀ ਇੱਕੋ ਬੋਲੀ ਹੋਣ ਦੇ ਬਾਵਜੂਦ ਦੋਵਾਂ ਫਿਰਕਿਆਂ ‘ਚ ਕੋਈ ਜਿਆਦਾ ਮੋਹ ਪਿਆਰ ਜਾਂ ਮੇਲ ਮਿਲਾਪ ਨਹੀਂ ਹੈ। ਪੰਜਾਬੀ ਆਪਣੇ ਸੂਬੇ ਅਤੇ ਬੋਲੀ ਨੂੰ ਐਨਾ ਪਿਆਰ ਕਰਦੇ ਹਨ ਕਿ ਦੋਵਾਂ ਪੰਜਾਬਾਂ ਨੂੰ ਪੂਰਬੀ ਤੇ ਪੱਛਮੀ ਪੰਜਾਬ ਕਹਿਣ ਦੀ ਬਜਾਏ ਪੰਜਾਬ ਹੀ ਕਿਹਾ ਜਾਂਦਾ ਹੈ।
ਪੰਜਾਬੀ ‘ਚ ਹੋਰ ਕਿਸੇ ਵੀ ਭਾਰਤੀ ਭਾਸ਼ਾ ਨਾਲੋਂ ਜ਼ਿਆਦਾ ਅਰਬੀ-ਫਾਰਸੀ ਸ਼ਬਦ ਹਨ
ਉੱਤਰੀ ਭਾਰਤ ਦੀਆਂ ਅਨੇਕਾਂ ਬੋਲੀਆਂ ਵਾਂਗ ਪੰਜਾਬੀ ਵੀ ਵੈਦਿਕ ਕਾਲੀਨ ਇੰਡੋ ਆਰੀਅਨ ਭਾਸ਼ਾ ਹੈ ਜੋ ਸੰਸਕ੍ਰਿਤ ‘ਚੋਂ ਵਿਕਸਿਤ ਹੋਈ ਹੈ। 7ਵੀਂ ਸਦੀ ਤੱਕ ਪੰਜਾਬੀ ਵੱਖਰੀ ਭਾਸ਼ਾ ਦੇ ਰੂਪ ‘ਚ ਉੱਭਰਨ ਲੱਗੀ ਤੇ 10ਵੀਂ ਸਦੀ ਤੱਕ ਪੂਰਨ ਭਾਸ਼ਾ ਬਣ ਗਈ। ਉੱਤਰੀ ਭਾਰਤ ‘ਤੇ ਮੁਸਲਿਮ ਕਬਜ਼ੇ ਤੋਂ ਬਾਦ ਪੰਜਾਬੀ ‘ਚ ਅਰਬੀ ਅਤੇ ਫਾਰਸੀ ਸ਼ਬਦ ਵੀ ਮਿਲਣੇ ਸ਼ੁਰੂ ਹੋ ਗਏ। ਪੰਜਾਬੀ ‘ਚ ਹੋਰ ਕਿਸੇ ਵੀ ਭਾਰਤੀ ਭਾਸ਼ਾ ਨਾਲੋਂ ਜ਼ਿਆਦਾ ਅਰਬੀ-ਫਾਰਸੀ ਸ਼ਬਦ ਹਨ। ਅੰਗਰੇਜ਼ੀ ਸ਼ਾਸਨ ਦੌਰਾਨ ਕੁਝ ਇੰਗਲਿਸ਼ ਸ਼ਬਦ ਵੀ ਇਸ ਵਿੱਚ ਰਲ ਗਏ। 1947 ਤੱਕ ਕਦੇ ਵੀ ਪੰਜਾਬੀ ਪੰਜਾਬ ਦੀ ਸਰਕਾਰੀ ਭਾਸ਼ਾ ਨਹੀਂ ਰਹੀ।
ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਸਰਕਾਰੀ ਭਾਸ਼ਾ ਫਾਰਸੀ ਹੀ ਸੀ। ਪੰਜਾਬੀ ਭਾਰਤੀ ਤੇ ਪਾਕਿਸਤਾਨੀ ਪੰਜਾਬ ਦੀ ਸਰਕਾਰੀ ਭਾਸ਼ਾ 1947 ਤੋਂ ਬਾਦ ਹੀ ਬਣ ਸਕੀ ਹੈ। ਇਹ ਉਦੋਂ ਤੱਕ ਬਿਨਾਂ ਕਿਸੇ ਸਰਕਾਰੀ ਸਰਪ੍ਰਸਤੀ ਦੇ ਸਿਰਫ ਵਿਦਵਾਨਾਂ ਅਤੇ ਲਿਖਾਰੀਆਂ ਦੇ ਸਿਰ ‘ਤੇ ਹੀ ਵਿਕਾਸ ਕਰਦੀ ਰਹੀ। ਇਸ ਕਾਲ ਦੌਰਾਨ ਇਸ ਵਿੱੱਚ ਉੱਚ ਕੋਟੀ ਦਾ ਰੋਮਾਂਟਿਕ, ਇਤਿਹਾਸਕ, ਸਮਾਜਿਕ ਅਤੇ ਧਾਰਮਿਕ ਸਾਹਿਤ ਰਚਿਆ ਗਿਆ।
ਸੋਧੀ ਹੋਈ ਨਾਸਤਾਲਿਕ ਲਿੱਪੀ
ਪੰਜਾਬੀ ਦੀਆਂ ਕਈ ਉੱਪ ਭਾਸ਼ਾਵਾਂ ਹਨ ਜਿਵੇਂ ਸਰਾਇਕੀ, ਪੋਠੋਹਾਰੀ, ਹਿੰਦਕੋ, ਮੁਲਤਾਨੀ, ਸ਼ਾਹਪੁਰੀ, ਧਾਨੀ, ਝਾਂਗਵੀ, ਜਾਂਗਲੀ, ਦੁਆਬੀ, ਮਲਵਈ ਅਤੇ ਪੁਆਧੀ ਆਦਿ। ਪਰ ਲਿਖਣ ਪੜ੍ਹਨ ਲਈ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਬੋਲੀ ਜਾਣ ਵਾਲੀ ਮਾਝੀ ਬੋਲੀ ਨੂੰ ਸਹੀ ਮੰਨਿਆ ਜਾਂਦਾ ਹੈ। ਇਹ ਸੰਸਾਰ ਦੀ ਸ਼ਾਇਦ ਇੱਕੋ ਇੱਕ ਭਾਸ਼ਾ ਹੈ ਜੋ ਦੋ ਲਿੱਪੀਆਂ ਵਿੱਚ ਲਿਖੀ ਜਾਂਦੀ ਹੈ ਅਤੇ ਦੋਵੇਂ ਹੀ ਇੱਕੋ ਜਿੰਨੀਆਂ ਮਕਬੂਲ ਹਨ। ਭਾਰਤੀ ਪੰਜਾਬ ਵਿੱਚ ਗੁਰਮੁਖੀ ਅਤੇ ਪਾਕਿਸਤਾਨੀ ਪੰਜਾਬ ਵਿੱਚ ਫਾਰਸੀ ਦੀ ਸੋਧੀ ਹੋਈ ਨਾਸਤਾਲਿਕ ਲਿੱਪੀ (ਸ਼ਾਹਮੁਖੀ) ਵਰਤੀ ਜਾਂਦੀ ਹੈ। ਗੁਰਮੁਖੀ ਦਾ ਮਤਲਬ ਹੈ ਜੋ ਗੁਰੂ ਦੇ ਮੂੰਹ ਵਿੱਚੋਂ ਨਿੱਕਲੀ ਹੋਵੇ ਤੇ ਸ਼ਾਹਮੁਖੀ ਦਾ ਮਤਲਬ ਹੈ ਜੋ ਬਾਦਸ਼ਾਹ ਦੇ ਮੂੰਹ ‘ਚੋਂ ਨਿੱਕਲੀ ਹੋਵੇ। ਪੰਜਾਬੀ ਦਾ ਸ਼ੁਰੂਆਤੀ ਸਾਹਿਤ ਯੋਗੀ ਨਾਥਾਂ ਨੇ ਲਿਖਿਆ ਸੀ ਜੋ ਹੁਣ ਕਿਤੇ-ਕਿਤੇ ਹੀ ਲੱਭਦਾ ਹੈ।
ਪੰਜਾਬੀ ਦਾ ਸਭ ਤੋਂ ਪਹਿਲਾ ਪ੍ਰਮਾਣਿਕ ਲਿਖਾਰੀ-ਕਵੀ ਸ਼ੇਖ ਫਰੀਦ ਸ਼ਕਰਗੰਜ ਨੂੰ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਸ਼ਾਹ, ਹਾਫਿਜ਼ ਬਰਖੁਰਦਾਰ, ਪੀਲੂ, ਸੁਲਤਾਨ ਬਾਹੂ, ਸ਼ਾਹ ਸ਼ਰਫ, ਅਲੀ ਹੈਦਰ, ਸਾਲੇਹ ਮੁਹੰਮਦ ਸਫੂਰੀ ਆਦਿ ਸੂਫੀ ਸੰਤਾਂ ਨੇ ਪੰਜਾਬੀ ਨੂੰ ਅਮੀਰ ਕੀਤਾ। ਸਭ ਤੋਂ ਵੱਧ ਵਾਰਾਂ ਅਤੇ ਕਿੱਸੇ ਵੀ ਪੰਜਾਬੀ ਵਿੱਚ ਹੀ ਲਿਖੇ ਗਏ ਹਨ।
15ਵੀਂ ਸਦੀ ਵਿੱਚ ਸਿੱਖ ਧਰਮ ਦੇ ਉੱਥਾਨ ਨੇ ਪੰਜਾਬੀ ਨੂੰ ਸਿਖਰ ‘ਤੇ ਪਹੁੰਚਾ ਦਿੱਤਾ। ਸਾਰੀ ਗੁਰਬਾਣੀ ਪੰਜਾਬੀ ਵਿੱਚ ਉਚਾਰੀ ਗਈ। ਗੁਰੂ ਗੰ੍ਰਥ ਸਾਹਿਬ ਦੀ ਭਾਸ਼ਾ ਪੰਜਾਬੀ ਹੋਣ ਕਾਰਨ ਇਹ ਸਰਵ ਪ੍ਰਵਾਨਿਤ ਭਾਸ਼ਾ ਬਣ ਗਈ ਹੈ। ਇਸ ਤੋਂ ਬਾਦ ਸ਼ਾਹ ਮੁਹੰਮਦ, ਨਾਨਕ ਸਿੰਘ, ਭਾਈ ਵੀਰ ਸਿੰਘ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਦੀਵਾਨ ਸਿੰਘ ਕਾਲੇਪਾਣੀ, ਸ਼ਿਵ ਬਟਾਲਵੀ, ਸੁਰਜੀਤ ਪਾਤਰ ਅਤੇ ਪਾਸ਼ ਆਦਿ ਨੇ ਮਾਂ ਬੋਲੀ ਦਾ ਵਿਕਾਸ ਕੀਤਾ।
ਮਾਂ ਬੋਲੀ ਦੀ ਸੇਵਾ
ਹੁਣ ਮੇਰੇ ਵਰਗੇ ਜਿਹੜੇ ਮਾਂ ਬੋਲੀ ਦੀ ਸੇਵਾ ਦਾ ਦਮ ਭਰਦੇ ਹਨ ਉਹ ਆਮ ਤੌਰ ‘ਤੇ ਝੂਠ ਹੀ ਬੋਲਦੇ ਹਨ। ਉਹ ਸਿਰਫ ਨਾਂਅ ਜਾਂ ਪੈਸਾ ਕਮਾਉਣ ਲਈ ਹੀ ਇਸ ਧੰਦੇ ਵਿੱਚ ਪਏ ਹੋਏ ਹਨ। ਕਈ ਕਲਾਕਾਰ ਇੰਟਰਵਿਊ ਵਿੱਚ ਬਹੁਤ ਦਾਅਵੇ ਕਰਦੇ ਹਨ ਪਰ ਜੇ ਕਿਤੇ ਕੈਂਸਰ ਪੀੜਤ ਬੱਚਿਆਂ ਦੀ ਭਲਾਈ ਲਈ ਵੀ ਪ੍ਰੋਗਰਾਮ ਪੇਸ਼ ਕਰਨਾ ਹੋਵੇ ਤਾਂ ਫੀਸ ਲਏ ਬਿਨਾ ਸਟੇਜ਼ ‘ਤੇ ਨਹੀਂ ਚੜ੍ਹਦੇ। ਮਾਂ ਬੋਲੀ ਦੀ ਸੇਵਾ ਗੁਰੂ ਸਾਹਿਬਾਨ, ਸ਼ੇਖ ਫਰੀਦ, ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ ਵਰਗਿਆਂ ਨੇ ਕੀਤੀ ਸੀ ਜਿਨ੍ਹਾਂ ਨੇ ਬਿਨਾਂ ਕਿਸੇ ਲੋਭ ਲਾਲਚ ਜਾਂ ਪੈਸੇ ਕਮਾਉਣ ਦੀ ਲਾਲਸਾ ਦੇ ਸਾਹਿਤ ਰਚਨਾ ਕੀਤੀ। ਹੁਣ ਤਾਂ ਕਿਤਾਬ ਛਪਵਾਉਣ ਤੋਂ ਪਹਿਲਾਂ ਸਾਰੇ ਹਿਸਾਬ ਕਿਤਾਬ ਲਾਏ ਜਾਂਦੇ ਹਨ ਕਿ ਕਿੰਨੇ ਪੈਸੇ ਲੱਗਣਗੇ, ਕਿੰਨੀਆਂ ਕਿਤਾਬਾਂ ਮਿਲਣਗੀਆਂ ਤੇ ਲੱਗੇ ਹੋਏ ਪੈਸੇ ਕਿਵੇਂ ਪੂਰੇ ਕਰਨੇ ਹਨ?
ਅਨੇਕਾਂ ਮਾਂ ਬੋਲੀ ਦੇ ਅਜਿਹੇ ਸਪੂਤ ਵੇਖੇ ਹਨ ਜੋ ਇੱਕ ਲੈਕਚਰ ਦੇਣ ਦਾ ਲੱਖ-ਪੰਜਾਹ ਹਜ਼ਾਰ ਲੈਂਦੇ ਹਨ ਤੇ ਕਿਰਾਇਆ ਵੱਖਰਾ। ਐਨੇ ਪੈਸੇ ਲੈ ਕੇ ਵੀ ਮਾਂ ਬੋਲੀ ਪੰਜਾਬੀ ਦਾ ਮਹਾਨ ਬੇਟਾ ਖਿਤਾਬ ਸਟੇਜ ਤੋਂ ਪੂਰੇ ਢੀਠਪਣੇ ਨਾਲ ਪ੍ਰਾਪਤ ਕਰਦੇ ਹਨ। ਅਜਿਹੇ ਸੂਰਮੇ ਵੀ ਵੇਖੇ ਹਨ ਜੋ ਇੱਕ ਵੀ ਅੱਖਰ ਲਿਖੇ ਬਗੈਰ ਜੁਗਾੜ ਮਾਰ ਕੇ ਕੈਨੇਡਾ-ਅਮਰੀਕਾ ਤੱਕ ਹੁੰਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਹਿੱਸਾ ਲੈ ਆਉਂਦੇ ਹਨ। ਮੈਗਜ਼ੀਨ ਜਾਂ ਅਖਬਾਰ ਜਿੰਨੀ ਮਰਜ਼ੀ ਵਧੀਆ ਹੋਵੇ, ਜੇ ਉਹ ਪੈਸੇ ਨਹੀਂ ਦੇਂਦੇ ਤਾਂ ਆਰਟੀਕਲ ਭੇਜਣਾ ਬੰਦ ਕਰ ਦੇਂਦੇ ਹਨ।
ਕਲਾਕਾਰਾਂ ਨੇ ਵੀ ਆਪਣੇ ਬੱਚੇ ਪਾਲਣੇ ਹਨ
ਪੰਜਾਬੀ ਭਾਸ਼ਾ ਸੈਂਕੜੇ ਸਾਲਾਂ ਤੋਂ ਇਸ ਜ਼ਮੀਨ ‘ਤੇ ਪ੍ਰਚੱਲਤ ਹੈ ਅਤੇ ਦੁਨੀਆਂ ਦੇ ਅਖੀਰ ਤੱਕ ਕਾਇਮ ਰਹਿਣੀ ਹੈ। ਜਿੱਥੇ ਜਿੱਥੇ ਵੀ ਪੰਜਾਬੀ ਗਏ ਹਨ, ਉਥੇ ਹੀ ਇਸ ਨੇ ਆਪਣੀ ਮੌਜੂਦਗੀ ਦੇ ਝੰਡੇ ਗੱਡੇ ਹਨ। ਇੰਗਲੈਂਡ ਅਤੇ ਕੈਨੇਡਾ ਵਿੱਚ ਸੜਕਾਂ ਅਤੇ ਏਅਰਪੋਰਟਾਂ ‘ਤੇ ਪੰਜਾਬੀ ਵਿੱਚ ਲੱਗੇ ਬੋਰਡ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਹਰੇਕ ਬੱੱੱੱੁੱਧੀਜੀਵੀ ਨੂੰ ਨਿਸ਼ਕਾਮ ਤਰੀਕੇ ਨਾਲ ਇਸ ਨੂੰ ਅਮੀਰ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਅਜੇ ਪੰਜਾਬੀ ਲਈ ਬਹੁਤ ਕੰਮ ਕਰਨਾ ਬਾਕੀ ਪਿਆ ਹੈ। ਇਹ ਠੀਕ ਹੈ ਕਿ ਕਲਾਕਾਰਾਂ ਨੇ ਵੀ ਆਪਣੇ ਬੱਚੇ ਪਾਲਣੇ ਹਨ, ਪਰ ਗਰੀਬਾਂ ਅਤੇ ਬੇਸਹਾਰਿਆਂ ਦੀ ਸੇਵਾ ਲਈ ਵੀ ਕੁਝ ਸਮਾਂ ਕੱਢਣਾ ਚਾਹੀਦਾ ਹੈ। ਸਿਰਫ ਪੈਸੇ ਕਮਾਉਣ ਲਈ ਸਮਾਜ ਅਤੇ ਪੰਜਾਬੀ ਨੂੰ ਬਰਬਾਦ ਕਰਨ ਵਾਲਾ ਸਾਹਿਤ, ਫਿਲਮਾਂ ਅਤੇ ਗਾਣੇ ਨਹੀਂ ਲਿਖਣੇ-ਗਾਉਣੇ ਚਾਹੀਦੇ। ਸ਼ਿਵ ਕੁਮਾਰ ਬਟਾਲਵੀ ਕੋਈ ਅਸ਼ਲੀਲ ਗਾਣੇ ਗਾ ਕੇ ਅਮਰ ਨਹੀਂ ਸੀ ਹੋਇਆ।
ਸਮਾਜਿਕ ਤੇ ਸਾਹਿਤਕ ਧਿਰਾਂ ਵੱਲੋਂ ਨਿਖੇਧੀ
ਬਠਿੰਡਾ, (ਅਸ਼ੋਕ ਵਰਮਾ) ਕੇਂਦਰ ਸਰਕਾਰ ਦੇ ਰੇਲ ਵਿਭਾਗ ਵੱਲੋਂ ਮੁਸਾਫਰਾਂ ਨੂੰ ਗੱਡੀਆਂ ਦੇ ਆਉਣ ਤੇ ਜਾਣ ਦੀ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਅਨਾਊਂਸਮੈਂਟ ‘ਚ ਹੁਣ ਪੰਜਾਬੀ ਬੋਲੀ ਸੁਣਾਈ ਨਹੀਂ ਦਿੰਦੀ ਰੇਲਵੇ ਦੀ ਇਸ ਕਾਰਵਾਈ ਦਾ ਸਮਾਜਿਕ ਤੇ ਸਾਹਿਤਕ ਧਿਰਾਂ ਨੇ ਸਖਤ ਨੋਟਿਸ ਲੈਂਦਿਆਂ ਇਸ ਦੀ ਨਿਖੇਧੀ ਕੀਤੀ ਹੈ ਰੌਚਕ ਤੱਥ ਹੈ ਕਿ ਰੇਲ ਵਿਭਾਗ ਦੇ ਉੱਚ ਅਧਿਕਾਰੀ ਕਿਸੇ ਵੀ ਕਿਸਮ ਦੀ ਪਾਬੰਦੀ ਤੋਂ ਇਨਕਾਰ ਕਰ ਰਹੇ ਹਨ ਜਦੋਂ ਕਿ ਬਠਿੰਡਾ ਰੇਲਵੇ ਸਟੇਸ਼ਨ ਇਸ ਗੱਲ ਦਾ ਗਵਾਹ ਹੈ।
ਇਸ ਪੱਤਰਕਾਰ ਨੇ ਬਠਿੰਡਾ ਰੇਲਵੇ ਸਟੇਸ਼ਨ ‘ਤੇ ਦੇਖਿਆ ਤਾਂ ਹਿੰਦੀ ਤੇ ਅੰਗਰੇਜੀ ਵਿੱਚ ਹੀ ਮੁਸਾਫਰਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਸੀ ਸਥਾਨਕ ਰੇਲ ਅਧਿਕਾਰੀਆਂ ਨੇ ਇਸ ਮੁੱਦੇ ਨੂੰ ਲੈਕੇ ਕਿਸੇ ਵੀ ਕਿਸਮ ਦੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ ਸਾਹਿਤਕ ਹਸਤੀਆਂ ਦਾ ਪ੍ਰਤੀਕਰਮ ਹੈ ਕਿ ਬੇਸ਼ੱਕ ਕੌਮੀ ਭਾਸ਼ਾ ਹਿੰਦੀ ਅਤੇ ਕੌਮਾਂਤਰੀ ਭਾਸ਼ਾ ਅੰਗਰੇਜੀ ਦੀ ਜਰੂਰਤ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਰੇਲ ਵਿਭਾਗ ਨੇ ਪੰਜਾਬੀ ਭਾਸ਼ਾ ਨੂੰ ਆਪਣੀ ਹੀ ਧਰਤੀ ਤੇ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ : ਧਾਰਮਿਕ ਸਦਭਾਵਨਾ ਕਾਇਮ ਰੱਖੀ ਜਾਵੇ
ਪਤਾ ਲੱਗਿਆ ਹੈ ਕਿ ਸਿਰਫ ਪੰਜਾਬ ਵਿਚ ਹੀ ਪੰਜਾਬੀ ਬੇਗਾਨਿਆਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਕੇ ਆਪਣੀ ਹੋਣੀ ਤੇ ਹੰਝੂ ਵਹਾ ਰਹੀ ਹੈ ਜਦੋਂਕਿ ਦੱਖਣੀ ਸੂਬਿਆਂ ਵਿਚ ਤਾਂ ਉਥੋਂ ਦੀ ਭਾਸ਼ਾ ਨੂੰ ਤਰਜੀਹ ਪ੍ਰਾਪਤ ਹੈ ਰੇਲਵੇ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਮਲੀਆਮੇਟ ਕਰਨ ਤੇ ਟਿੱਪਣੀ ਕਰਦਿਆਂ ਸੀ ਪੀ ਆਈ ਦੀ ਸੂਬਾ ਕੌਂਸਲ ਦੇ ਮੈਂਬਰ ਸੁਰਜੀਤ ਸਿੰਘ ਸੋਹੀ ਨੇ ਕਿਹਾ ਕਿ ਇਹ ਇੱਕ ਸਾਜਿਸ਼ ਤਹਿਤ ਕੀਤਾ ਗਿਆ ਹੈ ਉਨ੍ਹਾਂ ਆਖਿਆ ਕਿ ਏਦਾਂ ਉਸ ਵਕਤ ਹੋ ਰਿਹਾ ਹੈ ।
ਜਦੋਂ ਆਪਣੇ ਆਪ ਨੂੰ ਪੰਜਾਬੀਅਤ ਤੇ ਪੰਜਾਬ ਦਾ ਸਭ ਤੋਂ ਵੱਡਾ ਮੁਦਈ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹਨ ਤੇ ਉਨ੍ਹਾਂ ਦੀ ਨੂੰਹ ਕੇਂਦਰ ਵਿਚ ਵਜ਼ੀਰ ਹੈ ਉਨ੍ਹਾਂ ਦੋਸ਼ ਲਾਇਆ ਕਿ ਰੇਲ ਵਿਭਾਗ ਦੇ ਗੈਰ ਪੰਜਾਬੀ ਅਫਸਰਾਂ ਨੇ ਆਰ ਐਸ ਐਸ ਦੇ ਇਸ਼ਾਰੇ ਤੇ ਕੇਂਦਰ ਦੀ ਮਿਲੀਭੁਗਤ ਨਾਲ ਪੰਜਾਬੀ ਭਾਸ਼ਾ ਦਾ ਨਾਸ਼ ਕਰਨ ਦੀ ਵਿਉਂਤਬੰਦੀ ਕੀਤੀ ਹੈ ਜੋ ਮੁਲਕ ਨੂੰ ਮਹਿੰਗੀ ਪੈ ਸਕਦੀ ਹੈ ਸ੍ਰੀ ਸੋਹੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਯੋਗ ਸਥਾਨ ਦਿਵਾਉਣ ਅਤੇ ਭਵਿੱਖ ‘ਚ ਅਜਿਹਾ ਵਾਪਰਨ ਤੋਂ ਰੋਕਣ ਲਈ ਸਾਰੀਆਂ ਹੀ ਧਿਰਾਂ ਨੂੰ ਠੋਸ ਲਹਿਰ ਵਿੱਢਣੀ ਪਵੇਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਠਿੰਡਾ ਖੇਤਰੀ ਕੇਂਦਰ ਦੇ ਪ੍ਰੋਫੈਸਰ ਡਾ.ਜੀਤ ਸਿੰਘ ਜੋਸ਼ੀ ਦਾ ਕਹਿਣਾ ਸੀ ਕਿ ਇਹ ਸਹੂਲਤ ਆਮ ਪੰਜਾਬੀ ਲੋਕਾਂ ਵਾਸਤੇ ਹੈ ਪਰ ਕੇਂਦਰੀ ਰੇਲ ਮਹਿਕਮਾ ਆਮ ਆਦਮੀ ਨਾਲ ਧੱਕਾ ਕਰ ਰਿਹਾ ਹੈ।
ਪੰਜਾਬੀਆਂ ਦੇ ਹਿਰਦੇ ਵਲੂੰਧਰੇ: ਘਣੀਆਂ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਪੰਜਾਬੀ ਤੇ ਪਾਬੰਦੀ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਚੇਤੰਨ ਕਰਨ ਲਈ ਬਣੇ ਇਸ ਵਸੀਲੇ ਵਿੱਚੋਂ ਪੰਜਾਬ ਨੂੰ ਮਨਫੀ ਕਰਕੇ ਕੇਂਦਰੀ ਨਿਜਾਮ ਨੇ ਪੰਜਾਬੀਆਂ ਦੇ ਹਿਰਦੇ ਵਲੂੰਧਰ ਦਿੱਤੇ ਹਨ ਉਨ੍ਹਾਂ ਕਿਹਾ ਕਿ ਭਾਸ਼ਾ ਦੇ ਅਧਾਰ ਤੇ ਹੀ ਪੰਜਾਬੀ ਸੂਬਾ ਬਣਿਆ ਸੀ । ਇਸ ਲਈ ਇੱਥੇ ਹਰ ਤਰਾਂ ਦਾ ਸੰਚਾਰ ਮਾਂ ਬੋਲੀ ‘ਚ ਹੋਣਾ ਜਰੂਰੀ  ਹੈ ਉਨ੍ਹਾਂ ਦੋਸ਼ ਲਾਏ ਕਿ ਰੇਲਵੇ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸ਼੍ਰੀ ਘਣੀਆਂ ਨੇ ਕਿਹਾ ਕਿ ਜੇਕਰ ਇਹ ਫੈਸਲਾ ਨਾ ਬਦਲਿਆ ਗਿਆ ਤਾਂ ਪੰਜਾਬੀ ਨੂੰ ਨੁੱਕਰੇ ਲਾਉਣ ਦੀ ਪ੍ਰਕਿਰਿਆ ਭਾਂਬੜ ਬਣ ਸਕਦੀ ਹੈ।
ਪੰਜਾਬੀ ਭਾਸ਼ਾ ਤੇ ਪਾਬੰਦੀ ਨਹੀਂ: ਡੀ.ਆਰ.ਐਮ
ਡੀ ਆਰ ਐਮ ਅੰਬਾਲਾ ਦਿਨੇਸ਼ ਕੁਮਾਰ ਦਾ ਕਹਿਣਾ ਸੀ ਕਿ ਰੇਲਵੇ ਸਟੇਸ਼ਨਾਂ ਤੇ ਪੰਜਾਬੀ ਭਾਸ਼ਾ ‘ਚ ਅਨਾਊਂਸਮੈਂਟ ਤੇ ਕੋਈ ਪਾਬੰਦੀ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਲੁੜੀਂਦੀ ਕਾਰਵਾਈ ਕੀਤੀ ਜਾਏਗੀ।
ਕੇਂਦਰ ਕੋਲ ਉਠਾਇਆ ਜਾਏਗਾ ਮੁੱਦਾ:ਰੱਖੜਾ
ਪੰਜਾਬ ਦੇ ਭਾਸ਼ਾਵਾਂ ਬਾਰੇ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਸੀ ਕਿ ਰੇਲ ਮਹਿਕਮੇ ਵੱਲੋਂ ਪੰਜਾਬ ਭਾਸ਼ਾ ਨੂੰ ਬੰਦ ਕਰਨ ਦਾ ਮੁੱਦਾ ਕੇਂਦਰ ਕੋਲ ਉਠਾਇਆ ਜਾਏਗਾ ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਗਠਜੋੜ  ਪੰਜਾਬੀ ਮਾਂ ਬੋਲੀ ਪ੍ਰਤੀ ਵਚਨਬੱਧ ਹੈ ਤੇ ਕਿਸੇ ਵੀ ਕਿਸਮ ਦੀ ਪਾਬੰਦੀ ਲੱਗਣ ਦਾ ਸਵਾਲ ਹੀ ਨਹੀਂ ਹੈ।