sugar - Sach Kahoon Punjabi
ਚੋਰੀ ਕੀਤੇ ਗਏ ਚੀਨੀ ਦੇ 192 ਗੱਟਿਆਂ ਸਮੇਤ ਦੋ ਕਾਬੂ
ਮੁਲਜ਼ਮਾਂ ਕੋਲੋਂ ਪੁੱਛਗਿਛ ਜਾਰੀ, ਟਰੱਕ ਦੀ ਬਰਾਮਦਗੀ ਕਰਾਉਣ ਬਾਕੀ : ਉੱਪ ਕਪਤਾਲ ਦਲਜੀਤ ਸਿੰਘ ਵਿਰਕ (Sugar Stolen )
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀ ਕੀਤੇ ਗਏ ਚੀਨੀ (Sugar Stolen ) ਦੇ 192 ਗੱਟਿਆਂ ਸਮੇਤ ਦੋ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ ਪਾਤੜਾਂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਪ੍ਰਾਪਤ ਹੋਈ ਕਿ ਜਦੋਂ ਥਾਣਾ ਸ਼ੁਤਰਾਣਾ ਦੀ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਮੁੱਖਬਰੀ ਮਿਲੀ ਕਿ ਸੁਖਵੀਰ ਉਰਫ ਕਾਲੂ ਪੁੱਤਰ ਰਾਮਨਾਥ ਵਾਸੀ ਵਾਰਡ ਨੰਬਰ 1 ਖਨੋਰੀ ਥਾਣਾ, ਜ਼ਿਲਾ ਸੰਗਰੂਰ, ਸੁਨੀਲ ਕੁਮਾਰ ਉਰਫ ਸੁਨੀਲ ਦੱਤ ਪੁੱਤਰ ਸ੍ਰੀਰਾਮ ਵਾਸੀ ਸੁਭਾਸ ਨਗਰ ਸ਼ੁਤਰਾਣਾ ਅਤੇ ਸਾਹਿਬ ਸਿੰਘ ਉਰਫ ਸਾਬੂ ਪੁੱਤਰ ਦੇਸਰਾਜ ਵਾਸੀ ਵਾਰਡ ਨੰਬਰ 1 ਖਨੌਰੀ ਸਮੇਤ ਦੋ ਹੋਰ ਨਾਮਾਲੂਮ ਵਿਅਕਤੀਆਂ ਨੇ ਪਿਛਲੇ ਦਿਨੀ 200 ਗੱਟੇ ਚੀਨੀ ਸਮੇਤ ਟਰੱਕ ਅਜਨਾਲਾ ਜਲੰਧਰ ਸਾਇਡ ਤੋਂ ਚੋਰੀ ਕਰਕੇ ਲਿਆਏ ਹਨ ਅਤੇ ਜਿਨ੍ਹਾਂ ਨੇ ਚੋਰੀ ਕੀਤੇ ਚੀਨੀ ਦੇ ਗੱਟਿਆ ਨੂੰ ਸੁਨੀਲ ਕੁਮਾਰ ਉਰਫ ਸੁਨੀਲ ਦੱਤ ਉਕਤ ਦੇ ਘਰ ਰੱਖਿਆ ਹੋਇਆ ਹੈ। (Sugar Stolen )
ਇਹ ਵੀ ਪੜ੍ਹੋ : ਭਾਜਪਾ ਨੇ ਰਾਜਸਥਾਨ ‘ਚ 41 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੁਖਬਰੀ ਦੇ ਅਧਾਰ ’ਤੇ ਉਕਤਾਨ ਮੁਲਜਮਾਂ ਦੇ ਖਿਲਾਫ ਮੁਕੱਦਮਾ ਥਾਣਾ ਪਾਤੜਾਂ ਦਰਜ ਰਜਿਸਟਰ ਕਰਵਾ ਕੇ ਮੁਲਜਮ ਸੁਖਵੀਰ ਉਰਫ ਕਾਲੂ ਪੁੱਤਰ ਰਾਮਨਾਥ ਵਾਸੀ ਵਾਰਡ ਨੰਬਰ 1 ਖਨੋਰੀ ਥਾਣਾ ਖਨੌਰੀ ਜ਼ਿਲ੍ਹਾ ਸੰਗਰੂਰ ਤੇ ਦੋਸੀ ਸੁਨੀਲ ਕੁਮਾਰ ਉਰਫ ਸੁਨੀਲ ਦੱਤ ਪੁੱਤਰ ਸ੍ਰੀਰਾਮ ਵਾਸੀ ਸੁਭਾਸ਼ ਨਗਰ ਸੁਤਰਾਣਾ ਨੂੰ ਉਸ ਦੇ ਘਰੋਂ ਕਾਬੂ ਕਰਕੇ ਉਸਦੇ ਘਰ ਅੰਦਰੋ 192 ਗੱਟੇ ਚੀਨੀ ਬ੍ਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸੁਨੀਲ ਕੁਮਾਰ ਉਰਫ ਸੁਨੀਲ ਦੱਤ ਅਤੇ ਸੁਖਵੀਰ ਸਿੰਘ ਉਰਫ ਕਾਲੂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਪਾਸੋਂ ਪੁੱਛ ਗਿੱਛ ਜਾਰੀ ਹੈ ਅਤੇ ਮੁਲਜਮ ਸਾਹਿਬ ਸਿੰਘ ਉਰਫ ਸਾਬੂ ਅਤੇ ਉਸਦੇ ਦੋ ਨਾਮਾਲੂਮ ਸਾਥੀਆਂ ਨੂੰ ਗਿ੍ਰਫਤਾਰ ਕਰਨਾ ਅਜੇ ਬਾਕੀ ਹੈ ਅਤੇ ਮੁਲਜਮਾਂ ਪਾਸੋਂ ਟਰੱਕ ਦੀ ਬ੍ਰਾਮਦਗੀ ਕਰਾਉਣੀ ਬਾਕੀ ਹੈ। Sugar Stolen
Signs Of Sugar/Diabetes : ਸਰੀਰ ’ਚ ਸ਼ੂਗਰ ਲੈਵਲ ਦੇ ਵਧ ਜਾਣ ’ਤੇ ਸਰੀਰ ਦਿੰਦਾ ਹੈ ਇਹ 10 ਸੰਕੇਤ!
Signs Of Sugar/Diabetes : ਅੱਜ-ਕੱਲ੍ਹ ਦੁਨੀਆ ਵਿੱਚ ਡਾਇਬਟੀਜ ਇੱਕ ਆਮ ਬਿਮਾਰੀ ਬਣ ਗਈ ਹੈ। ਸ਼ੂਗਰ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਭਿਆਨਕ ਬਿਮਾਰੀ ਬਣ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅੱਜ ਕੱਲ੍ਹ ਨੌਜਵਾਨਾਂ ਦੀ ਜੀਵਨਸ਼ੈਲੀ ਪਹਿਲੇ ਸਮਿਆਂ ਦੇ ਮੁਕਾਬਲੇ ਵਿਗੜਦੀ ਜਾ ਰਹੀ ਹੈ ਅਤੇ ਇਸ ਕਾਰਨ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਬਹੁਤ ਘੱਟ ਲੋਕ ਜਾਣਦੇ ਹਨ ਕਿ ਜਦੋਂ ਸ਼ੂਗਰ ਦੇ ਮਰੀਜਾਂ ਦੀ ਬਲੱਡ ਸ਼ੂਗਰ ਵੱਧ ਜਾਂਦੀ ਹੈ, ਤਾਂ ਸਰੀਰ ਦੇ ਕੁਝ ਹਿੱਸੇ ਸਿੱਧੇ ਤੌਰ ’ਤੇ ਖਰਾਬ ਹੋਣ ਲੱਗਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਜਲਦੀ ਤੋਂ ਜਲਦੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਜ਼ਰੂਰੀ ਹਨ।
ਸੂਗਰ ਦੇ ਵਧਣ ਜਾਂ ਘਟਣ ਦੇ ਲੱਛਣਾਂ ਨੂੰ ਪਛਾਣਨਾ ਵੀ ਬਹੁਤ ਜਰੂਰੀ ਹੈ, ਕਿਉਂਕਿ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਲੱਛਣ ਸ਼ੁਰੂ ਵਿੱਚ ਨਹੀਂ ਆਉਂਦੇ, ਪਰ ਇੱਕ ਸਥਿਤੀ ਤੋਂ ਬਾਅਦ ਇਸਦੇ ਲੱਛਣ ਵੀ ਆਉਂਦੇ ਹਨ, ਅਤੇ ਉਹ ਬਹੁਤ ਗੰਭੀਰ ਹੁੰਦੇ ਹਨ, ਅਜਿਹੇ ਵਿੱਚ ਸਥਿਤੀ, ਤੁਹਾਨੂੰ ਇਸ ਦੇ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸ਼ੂਗਰ ਦੇ ਲੱਛਣਾਂ ਭਾਵ ਖੁਰਾਕ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਜੋ ਤੁਸੀਂ ਸਮੇਂ ਸਿਰ ਇਸਦੀ ਪਛਾਣ ਕਰ ਸਕੋ ਅਤੇ ਇਸ ਦਾ ਇਲਾਜ ਕਰਵਾ ਸਕੋ।
ਹਾਲਾਂਕਿ, ਸਾਡੇ ਸਰੀਰ ਦੇ ਕੁਝ ਹਿੱਸੇ ਇਹ ਦਰਸਾਉਂਦੇ ਹਨ ਕਿ ਤੁਹਾਨੂੰ ਡਾਇਬੀਟੀਜ ਹੋਣ ਦਾ ਜ਼ਿਆਦਾ ਖਤਰਾ ਹੈ। ਤਾਂ ਆਓ ਜਾਣਦੇ ਹਾਂ ਕਿਹੜੇ-ਕਿਹੜੇ ਅੰਗਾਂ ਤੋਂ ਸ਼ੂਗਰ ਹੋਣ ਦਾ ਖਤਰਾ ਹੁੰਦਾ ਹੈ ਅਤੇ ਸ਼ੂਗਰ ਦੇ ਲੱਛਣ ਕੀ ਹਨ।
ਸੂਗਰ ਕਿਸ ਅੰਗਾਂ ‘ਤੇ ਸਿੱਧਾ ਹਮਲਾ ਕਰਦੀ ਹੈ?
ਕਿਡਨੀ: ਡਾਇਬਟੀਜ ਦੇ ਮਰੀਜਾਂ ਨੂੰ ਕਿਡਨੀ ਨਾਲ ਸਬੰਧਤ ਬਿਮਾਰੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਖੂਨ ਵਿੱਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ, ਤਾਂ ਕਿਡਨੀ ਦੇ ਆਲੇ-ਦੁਆਲੇ ਦੀਆਂ ਖੂਨ ਦੀਆਂ ਨਾੜੀਆਂ ਸੁੰਗੜਨ ਲੱਗਦੀਆਂ ਹਨ ਅਤੇ ਕਿਡਨੀ ਨੂੰ ਲੋੜੀਂਦਾ ਖੂਨ ਨਹੀਂ ਮਿਲਦਾ ਹੈ। ਅਜਿਹੀ ਸਥਿਤੀ ’ਚ ਹੌਲੀ-ਹੌਲੀ ਕਿਡਨੀ ਕਮਜ਼ੋਰ ਹੋਣ ਲੱਗਦੀ ਹੈ।
ਪੈਨਕ੍ਰੀਅਸ: ਕਿਹਾ ਜਾਂਦਾ ਹੈ ਕਿ ਡਾਇਬੀਟੀਜ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਦੇ ਮੁਕਾਬਲੇ ਪੈਨਕ੍ਰੀਅਸ ਨਾਲ ਸਬੰਧਤ ਸਮੱਸਿਆਵਾਂ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਪੈਨਕ੍ਰੇਟਾਈਟਸ ਦੇ ਲੱਛਣ ਅਕਸਰ ਡਾਇਬੀਟੀਜ ਵਾਲੇ ਮਰੀਜਾਂ ਵਿੱਚ ਦੇਖੇ ਜਾਂਦੇ ਹਨ।
ਨਾੜੀ: ਅਸਲ ਵਿੱਚ ਸ਼ੂਗਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਮੌਜ਼ੂਦ ਨਾੜੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਦੋਂ ਬਲੱਡ ਸੂਗਰ ਘੱਟ ਜਾਂਦੀ ਹੈ, ਤਾਂ ਇਸ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਹਾਈ ਬਲੱਡ ਸ਼ੂਗਰ ਦੇ ਦੌਰਾਨ, ਇਹ ਖੂਨ ਉਸੇ ਕਾਰਜ ਦੁਆਰਾ ਪ੍ਰਭਾਵਿਤ ਹੁੰਦਾ ਹੈ, ਜੋ ਕਿ ਆਕਸੀਜਨਯੁਕਤ ਖੂਨ ਨੂੰ ਕੁਝ ਤੰਤੂਆਂ ਤੱਕ ਪਹੁੰਚਾਉਂਦਾ ਹੈ ਅਤੇ ਇਸ ਕਾਰਨ ਨਸਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ।
ਦਿਲ: ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹਾਈ ਬਲੱਡ ਪ੍ਰੈਸ਼ਰ ਹੀ ਨਹੀਂ ਬਲਕਿ ਹਾਈ ਬਲੱਡ ਸ਼ੂਗਰ ਵੀ ਤੁਹਾਡੇ ਦਿਲ ਦਾ ਦੁਸ਼ਮਣ ਹੈ। ਹਾਈ ਬਲੱਡ ਸ਼ੂਗਰ ਸਰੀਰ ਦੀਆਂ ਧਮਨੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਜੋ ਦਿਲ ਨੂੰ ਖੂਨ ਦੀ ਸਪਲਾਈ ਕਰਦੀਆਂ ਹਨ। ਅਜਿਹੇ ’ਚ ਦਿਲ ਨੂੰ ਖੂਨ ਦੀ ਮਾਤਰਾ ਜ਼ਿਆਦਾ ਨਹੀਂ ਮਿਲਦੀ ਅਤੇ ਦਿਲ ਖਰਾਬ ਹੋਣ ਲੱਗਦਾ ਹੈ।
Signs Of Sugar/Diabetes
ਅੱਖਾਂ : ਡਾਇਬਟੀਜ ਦੇ ਮਰੀਜਾਂ ਨੂੰ ਅਕਸਰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਡਾਇਬੀਟੀਜ ਰੈਟੀਨਾ ਦੇ ਪਿੱਛੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਕੁਝ ਮਾਮਲਿਆਂ ਵਿੱਚ ਧੁੰਦਲੀ ਨਜਰ ਅਤੇ ਇੱਥੋਂ ਤੱਕ ਕਿ ਅੰਨ੍ਹਾਪਣ ਵੀ ਹੋ ਸਕਦਾ ਹੈ। ਇਸ ਸਥਿਤੀ ਨੂੰ ਡਾਇਬੀਟਿਕ ਰੈਟੀਨੋਪੈਥੀ ਵੀ ਕਿਹਾ ਜਾਂਦਾ ਹੈ।
ਬਹੁਤ ਜ਼ਿਆਦਾ ਭੁੱਖ: ਸ਼ੂਗਰ ਦੇ ਮਰੀਜ ਨੂੰ ਵਾਰ-ਵਾਰ ਭੁੱਖ ਲੱਗਦੀ ਹੈ ਅਤੇ ਉਹ ਆਪਣੀ ਭੁੱਖ ਮਿਟਾਉਣ ਲਈ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ, ਜੇਕਰ ਤੁਸੀਂ ਵੀ ਅਜਿਹੀ ਸਥਿਤੀ ਤੋਂ ਪਰੇਸ਼ਾਨ ਹੋ ਜਾਂ ਤੁਸੀਂ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਹਾਨੂੰ ਅਜਿਹਾ ਕਰਦੇ ਸਮੇਂ ਦਵਾਈ ਲੈਣੀ ਚਾਹੀਦੀ ਹੈ। ਤੁਹਾਡੀ ਸਿਹਤ ਦੀ ਜਾਂਚ ਤੁਰੰਤ ਕੀਤੀ ਜਾਵੇ।
ਤ੍ਰੇਹ (ਪਿਆਸ) ਨਾ ਬੁਝਣਾ ਜਾਂ ਵਾਰ ਵਾਰ ਤ੍ਰੇਹ ਲੱਗਣਾ: ਜੇਕਰ ਤੁਹਾਡਾ ਗਲਾ ਵਾਰ-ਵਾਰ ਬਹੁਤ ਖੁਸ਼ਕ ਹੋ ਜਾਂਦਾ ਹੈ ਅਤੇ ਪਾਣੀ ਪੀਣ ਤੋਂ ਬਾਅਦ ਵੀ ਤੁਹਾਡੀ ਪਿਆਸ ਨਹੀਂ ਬੁਝਦੀ ਹੈ, ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੀ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਵਾਰ-ਵਾਰ ਪਿਸ਼ਾਬ ਆਉਣਾ : ਰਾਤ ਨੂੰ 4 ਤੋਂ 5 ਵਾਰ ਪਿਸਾਬ ਕਰਨ ਲਈ ਉੱਠਦਾ ਹੈ, ਤਾਂ ਇਹ ਯਕੀਨੀ ਤੌਰ ’ਤੇ ਸ਼ੂਗਰ ਦੀ ਸ਼ੁਰੂਆਤ ਹੈ। ਜੇਕਰ ਤੁਹਾਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਹਾਨੂੰ ਤੁਰੰਤ ਆਪਣੀ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਇਹ ਸੂਗਰ ਦਾ ਮੁੱਖ ਲੱਛਣ ਹੈ।
ਅਚਾਨਕ ਭਾਰ ਘਟਣਾ ਜਾਂ ਵਧਣਾ: ਜੇਕਰ ਤੁਹਾਡਾ ਭਾਰ ਅਚਾਨਕ ਵਧ ਰਿਹਾ ਹੈ ਜਾਂ ਤੇਜੀ ਨਾਲ ਘਟ ਰਿਹਾ ਹੈ ਤਾਂ ਇਹ ਸ਼ੂਗਰ ਦਾ ਲੱਛਣ ਹੈ। ਮਤਲਬ ਵਜਨ ਵਧਣਾ ਅਤੇ ਵਧਣਾ ਦੋਵੇਂ ਹੀ ਸ਼ੂਗਰ ਦੇ ਲੱਛਣ ਹਨ, ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਸਮੇਂ ਸਿਰ ਸੁਚੇਤ ਰਹਿਣ ਦੀ ਲੋੜ ਹੈ।
ਜ਼ਿਆਦਾ ਥਕਾਵਟ : ਜੇਕਰ ਪਹਿਲਾਂ ਤੁਸੀਂ ਬਿਨਾ ਥਕਾਵਟ ਦੇ 10 ਤੋਂ 12 ਘੰਟੇ ਕੰਮ ਕਰਦੇ ਹੋ ਅਤੇ ਤੁਹਾਨੂੰ ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ ਸੀ, ਪਰ ਹੁਣ ਜੇਕਰ ਤੁਸੀਂ 8 ਘੰਟੇ ਕੰਮ ਕਰਦੇ ਹੋ ਅਤੇ ਤੁਹਾਨੂੰ ਬਹੁਤ ਥਕਾਵਟ ਮਹਿਸੂਸ ਹੋਣ ਲੱਗਦੀ ਹੈ, ਤਾਂ ਤੁਹਾਨੂੰ ਸ਼ੂਗਰ ਦੀ ਜਾਂਚ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਡਾਕਖਾਨੇ ਦੀ ਇਹ ਸਕੀਮ ਦੇਵੇਗੀ 2 ਲੱਖ 90 ਹਜ਼ਾਰ ਰੁਪਏ, ਜਾਣੋ ਕੀ ਹੈ ਸਕੀਮ?
ਖੰਡ ਮਿਲ ਮਾਲਕਾ ਅੱਗੇ ਝੂਕੀ ਸਰਕਾਰ, 25 ਰੁਪਏ ਪ੍ਰਤੀ ਕੁਇੰਟਲ ਸਰਕਾਰ ਦੇਵੇਗੀ ਸਬਸਿਡੀ
ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੂੰ ਗੰਨਾ ਪੀੜਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਹੁਕਮ
ਚੰਡੀਗੜ| ਗੰਨੇ ਦੀ ਪਿੜਾਈ ‘ਚ ਹੋ ਰਹੀਂ ਦੇਰੀ ਅਤੇ ਕਿਸਾਨਾ ਦੇ ਧਰਨੇ ਦੇ ਕਾਰਨ ਪੰਜਾਬ ਦੀ ਅਮਰਿੰਦਰ ਸਿੰਘ ਆਖਰਕਾਰ ਝੁਕ ਹੀ ਗਈ। ਪੰਜਾਬ ਸਰਕਾਰ ਆਪਣੀ ਜੇਬ ਵਿੱਚੋਂ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕਰੇਗੀ, ਜਦੋਂ ਕਿ 285 ਰੁਪਏ ਪ੍ਰਤੀ ਕੁਇੰਟਲ ਖੰਡ ਮਿਲ ਵੱਲੋਂ ਦਿੱਤੇ ਜਾਣਗੇ। ਇਸ ਵਿੱਚ ਚੀਨੀ ਮਿੱਲ ਮਾਲਕਾਂ ਦੀ ਜਿਆਦਾ ਸੁਣਵਾਈ ਹੋਈ ਹੈ, ਕਿਉਂਕਿ ਮਿਲ ਮਾਲਕ ਹੀ ਪਿਛਲੇ ਦਿਨਾਂ ਤੋਂ ਪਿੜਾਈ ਕਰਨ ‘ਤੇ ਇਸ ਲਈ ਅੜੇ ਹੋਏ ਸਨ ਕਿ ਉਹ 275 ਤੋਂ ਜਿਆਦਾ ਪ੍ਰਤੀ ਕੁਇੰਟਲ ਕਿਸਾਨਾ ਨੂੰ ਦੇਣ ਲਈ ਨਹੀਂ ਤਿਆਰ ਸਨ, ਜਦੋਂ ਕਿ ਪੰਜਾਬ ਸਰਕਾਰ ਨੇ 310 ਰੁਪਏ ਰੇਟ ਤੈਅ ਕੀਤਾ ਹੋਇਆ ਸੀ। ਕਿਸਾਨਾ ਵੱਲੋਂ ਧਰਨਾ ਲਗਾਉਣ ਤੋਂ ਬਾਅਦ ਬੁੱਧਵਾਰ ਨੂੰ ਸਾਰਾ ਦਿਨ ਹੀ ਮੀਟਿੰਗਾਂ ਚੱਲਦੀ ਰਹੀਆ, ਜਿਸ ਦੌਰਾਨ ਪਹਿਲਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮਿੱਲ ਮਾਲਕਾ ਨਾਲ ਮੀਟਿੰਗ ਕੀਤੀ ਤਾਂ ਬਾਅਦ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਕਰ ਲਿਆ ਗਿਆ। ਇਸ ਦੇ ਨਾਲ ਕਿਸਾਨਾਂ ਦੇ ਬਕਾਏ ਦੇ ਭੁਗਤਾਨ ਲਈ ਨਿਜੀ ਖੰਡ ਮਿੱਲ ਮਾਲਕਾਂ ਵੱਲੋਂ ਚੁੱਕੇ ਗਏ ਕਰਜ਼ੇ ‘ਤੇ ਵਿਆਜ ਦੇ ਰੂਪ ਵਿੱਚ 65 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਪ੍ਰਾਈਵੇਟ ਖੰਡ ਮਿੱਲਾਂ ਨੂੰ ਗੰਨੇ ਦੀ ਪਿੜਾਈ ਤੁਰੰਤ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ ਜੋ ਪਹਿਲਾਂ ਹੀ ਦੋ ਹਫ਼ਤੇ ਪਛੜ ਗਈ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਟੇਟ ਐਸ਼ੋਰਡ ਪ੍ਰਾਈਸ (ਐਸ.ਏ.ਪੀ.) ਦੇ 310 ਰੁਪਏ ਪ੍ਰਤੀ ਕੁਇੰਟਲ ਵਿੱਚੋਂ 25 ਰੁਪਏ ਪ੍ਰਤੀ ਕੁਇੰਟਲ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਅਦਾ ਕੀਤਾ ਜਾਣਗੇ, ਜਦਕਿ ਬਾਕੀ 285 ਰੁਪਏ ਪ੍ਰਤੀ ਕੁਇੰਟਲ ਦਾ ਭੁਗਤਾਨ ਕਿਸਾਨਾਂ ਨੂੰ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਬਾਅਦ ਦੁਪਹਿਰ ਇੱਥੇ ਉਨਾਂ ਦੀ ਸਰਕਾਰੀ ਰਿਹਾਇਸ਼ ‘ਤੇ ਪ੍ਰਾਈਵੇਟ ਮਿੱਲ ਮਾਲਕਾਂ ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ। ਸਾਲ 2015-16 ਦੇ ਪਿੜਾਈ ਸੀਜ਼ਨ ਲਈ ਕਿਸਾਨਾਂ ਦੀ ਅਦਾਇਗੀ ਦੇ ਨਿਪਟਾਰੇ ਲਈ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਵੱਲੋਂ ਚੁੱਕੇ 200 ਕਰੋੜ ਰੁਪਏ ਦੇ ਕਰਜ਼ੇ ਦੇ ਵਿਆਜ ਨੂੰ ਸਹਿਣ ਕਰਨ ਲਈ ਸਾਲ 2015 ਵਿੱਚ ਸੂਬਾ ਸਰਕਾਰ ਦੁਆਰਾ ਪ੍ਰਗਟਾਈ ਵਚਨਬੱਧਤਾ ਦੀ ਲੀਹ ‘ਤੇ ਮੁੱਖ ਮੰਤਰੀ ਨੇ ਵਿਆਜ ਦੀ ਲਗਪਗ 65 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਪ੍ਰਾਈਵੇਟ ਮਿੱਲ ਮਾਲਕਾਂ ਵੱਲ 192 ਕਰੋੜ ਰੁਪਏ ਦੇ ਬਕਾਏ ‘ਚੋਂ ਕੁਝ ਅਦਾਇਗੀ ਕੀਤੀ ਜਾ ਸਕੇ।  ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਲ 2017-18 ਦੇ ਪਿੜਾਈ ਸੀਜ਼ਨ ਦੀ ਕਿਸਾਨਾਂ ਦੀ ਬਕਾਇਆ ਰਾਸ਼ੀ ਉਨਾਂ ਵੱਲੋਂ ਸਿੱਧੇ ਤੌਰ ‘ਤੇ ਛੇਤੀ ਤੋਂ ਛੇਤੀ ਅਦਾ ਕਰ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਹਾਈ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ
ਕਿਹਾ, ਮੁਲਾਂਕਣ ਕੀਤੇ ਬਿਨਾ ਲਾਇਆ ਚੱਢਾ ਸ਼ੂਗਰ ਮਿੱਲ ‘ਤੇ ਜ਼ੁਰਮਾਨਾ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਹਾਈ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ ਕਰਕੇ ਬਿਆਸ ਨਦੀ ‘ਚ ਸ਼ੂਗਰ ਮਿੱਲ ‘ਚੋਂ ਨਿਕਲੇ ਸ਼ੀਰੇ ਦੇ ਵੱਡੇ ਪੱਧਰ ‘ਤੇ ਹੋਈ ਜੀਵ-ਜੰਤੂਆਂ ਦੀ ਮੌਤ ਸਮੇਤ ਵਾਤਾਵਰਨ ਅਤੇ ਇੱਥੋਂ ਦੇ ਲੋਕਾਂ ਦੇ ਲੋਕਾਂ ਦੇ ਜੀਵਨ ‘ਤੇ ਪਏ ਮਾੜੇ ਪ੍ਰਭਾਵ ਸਬੰਧੀ ਹਾਈ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਜਨਹਿਤ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਸ ਘਟਨਾ ਦਾ ਵੱਡੇ ਪੱਧਰ ‘ਤੇ ਮਾੜਾ ਪ੍ਰਭਾਵ ਪਿਆ ਹੈ। ਅਜਿਹੇ ‘ਚ ਹੋਏ ਨੁਕਸਾਨ ਦਾ ਮੁਲਾਂਕਣ ਕੀਤੇ ਬਿਨਾ ਹੀ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜੋ 5 ਕਰੋੜ ਦਾ ਜ਼ੁਰਮਾਨਾ ਲਾਇਆ ਹੈ ਉਹ ਬੇਹੱਦ ਹੀ ਘੱਟ ਹੈ।
ਲਿਹਾਜਾ ਪਹਿਲਾਂ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇ ਜਸਟਿਸ ਜੀ. ਐਸ. ਸੰਧਾਵਾਲੀਆ ਅਤੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਦੀ ਛੁੱਟੀ ਵਾਲੀ ਬੈਂਚ ਨੇ ਇਸ ਜਨਹਿਤ ਪਟੀਸ਼ਨ ‘ਤੇ ਪੰਜਾਬ ਸਰਕਾਰ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਸਾਰੇ ਪ੍ਰਤੀਵਾਦੀ ਪੱਖਾਂ ਨੂੰ 12 ਜੁਲਾਈ ਲਈ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ਹੈ। ਇਸ ਮਾਮਲੇ ਸਬੰਧੀ ਸਰਵਿੰਗ ਇਨ ਆਰਗੇਨਾਈਜੇਸ਼ਨ ਫਾਰ ਲੀਗਲ ਇਨਸਿਏਟਿਵ (ਐਸ.ਆਈ.ਓ.ਐਲ.ਆਈ) ਸੰਸਥਾ ਨੇ ਸੀਨੀਅਰ ਐਡਵੋਕੇਟ ਰੀਟਾ ਕੋਹਲੀ ਜਰੀਏ ਦਾਇਰ ਪਟੀਸ਼ਨ ‘ਚ ਕਿਹਾ ਹੈ ਕਿ ਚੱਢਾ ਸ਼ੂਗਰ ਮਿੱਲ ‘ਚੋਂ ਨਿਕਲੇ ਹਜ਼ਾਰਾਂ ਟਨ ਸੀਰੇ ਕਾਰਨ ਬਿਆਸ ਨਦੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਨਦੀ ਦੀਆਂ ਮੱਛੀਆਂ ਸਮੇਤ ਕਈ ਹੋਰ ਜੀਵ-ਜੰਤੂਆਂ ਅਤੇ ਇੱਥੋਂ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਸਗੋਂ ਸਥਾਨਕ ਲੋਕ ਜੋ ਇਸ ਨਦੀ ‘ਚੋਂ ਪਾਣੀ ਲੈਂਦੇ ਹਨ ਉਨ੍ਹਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ।
ਜਨਹਿਤ ਪਟੀਸ਼ਨ ‘ਚ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਸਰਕਾਰ ਚੱਢਾ ਸ਼ੂਗਰ ਮਿੱਲ ਦੀ 25 ਲੱਖ ਦੀ ਸਕਿਊਰਟੀ ਜ਼ਬਤ ਕਰਕੇ 5 ਕਰੋੜ ਦਾ ਜੋ ਜ਼ੁਰਮਾਨਾ ਲਾਇਆ ਹੈ। ਉਹ ਬੇਹੱਦ ਹੀ ਘੱਟ ਹੈ ਕਿਉਂਕਿ ਸਰਕਾਰ ਨੇ ਇਸ ਘਟਨਾ ਕਾਰਨ ਹੋਏ ਨੁਕਸਾਨ ਦਾ ਹਾਲੇ ਤੱਕ ਮੁਲਾਂਕਣ ਹੀ ਨਹੀਂ ਕੀਤਾ ਹੈ ਅਤੇ ਬਿਨਾ ਨੁਕਸਾਨ ਦੇ ਮੁਲਾਂਕਣ ਕੀਤੇ ਹੀ ਸ਼ੂਗਰ ਮਿੱਲ ‘ਤੇ 5 ਕਰੋੜ ਦਾ ਜ਼ੁਰਮਾਨਾ ਲਾ ਦਿੱਤਾ ਗਿਆ ਜਦੋਂਕਿ ਪਹਿਲਾਂ ਇੱਥੇ ਦੇ ਜੀਵ ਜੰਤੂ, ਵਨਸਪਤੀ ਅਤੇ ਆਮ ਲੋਕਾਂ ਨੂੰ ਹੋਏ ਨੁਕਸਾਨ ਦਾ ਪੂਰਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਸੀ। ਇਸ ‘ਚ ਜੋ ਪ੍ਰਦੂਸ਼ਣ ਹੋਇਆ ਹੈ ਉਸ ਦਾ ਅਸਰ ਕਾਫੀ ਦੂਰ ਰਾਜਸਥਾਨ ਤੱਕ ਹੋਇਆ । ਹੈ ਅਜਿਹੇ ‘ਚ ਨੁਕਸਾਨ ਦਾ ਸਹੀ ਮੁਲਾਂਕਣ ਕਰਕੇ ਹੀ ਸ਼ੂਗਰ ਮਿੱਲ ਮਾਲਕਾਂ ਤੋਂ ਇਸ ਦੀ ਭਰਪਾਈ ਕੀਤੀ ਜਾਣਾ ਬੇਹੱਦ ਹੀ ਜ਼ਰੂਰੀ ਹੈ। ਹਾਈ ਕੋਰਟ ਨੇ ਪਟੀਸ਼ਨ ‘ਤੇ ਪੰਜਾਬ ਸਰਕਾਰ ਸਮੇਤ ਹੋਰ ਸਾਰੇ ਪੱਖਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।
ਚੰਡੀਗੜ੍ਹ (ਏਜੰਸੀ)। ਆਮ ਆਦਮੀ ਪਾਰਟੀ ਨੇ ਪੰਜਾਬ ਅੰਮ੍ਰਿਤਸਰ ਜ਼ਿਲ੍ਹੇ ‘ਚ ਕੀੜੀ ਅਫਗਾਨਾ ਪਿੰਡ ਦੀ ਚੱਡਾ ਸ਼ੂਗਰ ਮਿੱਲ ਤੋਂ ਬਿਆਸ ਨਦੀ ‘ਚ ਸੁੱਟੇ ਗਏ ਸ਼ੀਰਾ ਮਾਮਲੇ ‘ਚ ਹੁਣ ਤੱਕ ਕੋਈ ਕਾਰਵਾਰਈ ਨਾ ਹੋਣ ‘ਤੇ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕੀਤੇ ਹਨ ਨਦੀ ਦਾ ਪਾਣੀ ਜ਼ਹਿਰੀਲਾ ਹੋਣ ‘ਤੇ ਅਣਗਿਣਤੀ ਮਛਲੀਆਂ ਅਤੇ ਜੀਵ-ਜੰਤੂ ਮਰ ਗਏ ਸਨ।
ਇਹ ਪਾਣੀ ਪੀਣਯੋਗ ਨਹੀਂ ਰਿਹਾ ਅਤੇ ਸਿੰਚਾਈ ਦੇ ਲਾਇਕ ਵੀ ਨਹੀਂ ਜ਼ਹਿਰੀਲਾ ਪਾਣੀ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਤੱਕ ਪਹੁੰਚ ਗਿਆ। ਪੁਲਿਸ ਵੱਲੋਂ ਹੁਣ ਤੱਕ ਐਫਆਈਆਰ ਤੱਕ ਦਰਜ ਨਹੀਂ ਕੀਤੀ ਗਈ ‘ਆਪ’ ਦੇ ਪ੍ਰਦੇਸ਼ ਜਨਰਲ ਸਕੱਤਰ ਐਡਵੋਕੇਟ ਦਿਨੇਸ਼ ਚੱਡਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਮਾਮਲੇ ‘ਚ ਐਫਆਈਆਰ ਦਰਜ ਹੋਣੀ ਬਣਦੀ ਸੀ ਜੋ ਅੱਜ ਤੱਕ ਨਹੀਂ ਹੋਈ ਹੈ। ਉਨ੍ਹਾਂ ਨੇ ਐੱਸਐੱਸਪੀ ਬਟਾਲਾ ਅਤੇ ਡੀਜੀਪੀ ਨੂੰ ਵੀ ਲਿਖਤ ਸ਼ਿਕਾਇਤ ਭੇਜ ਕੇ ਖੰਡ ਮਿੱਲ ਦੇ ਮਾਲਕਾਂ/ਪ੍ਰਬੰਧਕਾਂ ਅਤੇ ਉਸ ਨਾਲ ਮਿਲੀਭੁਗ ਕਰਨ ਵਾਲੇ ਅਫਸਰਾਂ ਖਿਲਾਫ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਕਾਰਵਾਈ ਕਰਨ ਤੋਂ ਡਰ ਰਹੇ ਨੇ ਅਧਿਕਾਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਹੋ ਰਿਹਾ ਐ ਇੰਤਜ਼ਾਰ | Sugar Mill
23 ਮਈ ਨੂੰ ਮੁੱਖ ਮੰਤਰੀ ਦੀ ਵਾਪਸੀ ਤੋਂ ਬਾਅਦ ਹੀ ਕੀਤੀ ਜਾਏਗੀ ਕੋਈ ਕਾਰਵਾਈ | Sugar Mill
ਮੁੱਖ ਮੰਤਰੀ ਦੇ ਸਲਾਹਕਾਰ ਪਰਮਜੀਤ ਸਰਨਾ ਦੀ ਭਤੀਜੀ ਹੈ ਫੈਕਟਰੀ ਦੀ ਮਾਲਕਣ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਿਆਸ ਦਰਿਆ ਨੂੰ ਜ਼ਹਿਰੀਲਾ ਬਣਾਉਣ ਵਾਲੀ ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀ ਡਰ ਰਹੇ ਹਨ, ਕਿਉਂਕਿ ਚੱਢਾ ਸ਼ੂਗਰ ਮਿੱਲ ਦੀ ਮਾਲਕਣ ਜਸਦੀਪ ਕੌਰ ਚੱਢਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹਕਾਰ ਪਰਮਜੀਤ ਸਰਨਾ ਦੀ ਭਤੀਜੀ ਹੈ। ਬੀਤੇ 4 ਦਿਨਾਂ ਤੋਂ ਇਸ ਮਾਮਲੇ ‘ਚ ਕੋਈ ਵੀ ਕਾਰਵਾਈ ਕਰਨ ਦੀ ਬਜਾਇ ਸਿਰਫ਼ ਜਾਂਚ ਹੀ ਚੱਲ ਰਹੀ ਹੈ। ਸੋਮਵਾਰ ਨੂੰ ਵੀ ਵਾਤਾਵਰਨ ਵਿਭਾਗ, ਪੰਜਾਬ ਰਾਜ ਪ੍ਰਦੂਸ਼ਣ ਬੋਰਡ, ਸਿੰਚਾਈ ਵਿਭਾਗ ਤੇ ਜੰਗਲਾਤ ਵਿਭਾਗ ਵੱਲੋਂ ਕੋਈ ਕਾਰਵਾਈ ਹੀ ਨਹੀਂ ਕੀਤੀ ਗਈ ਹੈ। ਸਿਰਫ਼ ਜੰਗਲਾਤ ਵਿਭਾਗ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੀ ਅਦਾਲਤ ‘ਚ ਇਸਤਗਾਸਾ ਪਾਉਂਦੇ ਹੋਏ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਸ਼ਾਰਾ ਨਹੀਂ ਆਉਣ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ, ਕਿਉਂਕਿ ਪਰਮਜੀਤ ਸਰਨਾ ਵੱਲੋਂ ਕਾਫ਼ੀ ਜਿਆਦਾ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਹੋਵੇ। ਅਮਰਿੰਦਰ ਸਿੰਘ ਇਸ ਵੇਲੇ ਛੁੱਟੀ ਬਿਤਾਉਣ ਲਈ ਮਨਾਲੀ ਵਿਖੇ ਗਏ ਹੋਏ ਹਨ ਤੇ ਉਹ 23 ਮਈ ਨੂੰ ਵਾਪਸੀ ਕਰਨਗੇ, ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਏਗੀ।
ਪੀਣ ਯੋਗ ਪਾਣੀ ਨੂੰ ਲੈ ਕੇ ਚਿੰਤਤ ਸਰਕਾਰ | Sugar Mill
ਬਿਆਸ ਦਰਿਆ ਤੋਂ ਪੰਜਾਬ ਦੇ ਤਿੰਨੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ ਦੇ ਪਿੰਡਾਂ ਤੇ ਸ਼ਹਿਰ ‘ਚ ਪੀਣ ਲਈ ਪਾਣੀ ਦੀ ਸਪਲਾਈ ਹੁੰਦੀ ਹੈ। ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਿਤੇ ਇਸ ਨਾਲ ਕੋਈ ਬਿਮਾਰੀ ਜਾਂ ਫਿਰ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਏ। ਬਿਆਸ ਦਰਿਆ ਤੋਂ ਆ ਰਹੇ ਪਾਣੀ ਦੀ ਸਫ਼ਾਈ ਕੀਤੀ ਜਾ ਰਹੀ ਹੈ ਇਸ ਨਾਲ ਹੀ ਰੋਜ਼ਾਨਾ ਸਵੇਰੇ ਸ਼ਾਮ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਇਨ੍ਹਾਂ ਤਿੰਨੇ ਜ਼ਿਲ੍ਹਿਆਂ ਦੇ ਪਾਣੀ ਦੇ ਸੈਂਪਲ ਲੈਂਦੇ ਹੋਏ ਜਾਂਚ ਕੀਤੀ ਜਾ ਰਹੀ ਹੈ।