E-waste - Sach Kahoon Punjabi

E-Waste: ਭਵਿੱਖ ਦੀ ਖ਼ਤਰਨਾਕ ਸਮੱਸਿਆ, ਈ ਕੂੜਾ
E-Waste: ਆਧੁਨਿਕ ਦੁਨੀਆਂ ਵਿੱਚ ਤਕਨਾਲੋਜੀ ਦੀ ਤੇਜ਼ ਰਫ਼ਤਾਰ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਹੈ, ਪਰ ਇਸੇ ਤਰ੍ਹਾਂ ਇੱਕ ਅਜਿਹੀ ਸਮੱਸਿਆ ਨੂੰ ਜਨਮ ਦਿੱਤਾ ਹੈ ਜੋ ਭਵਿੱਖ ਵਿੱਚ ਮਨੁੱਖਤਾ ਲਈ ਗੰਭੀਰ ਖਤਰਾ ਬਣ ਸਕਦੀ ਹੈ। ਇਹ ਸਮੱਸਿਆ ਹੈ ਈ-ਕੂੜੇ ਦੀ, ਜਿਸ ਨੂੰ ਇਲੈਕਟ੍ਰਾਨਿਕ ਰਹਿੰਦ-ਖੂੰਹਦ ਵਜੋਂ ਜਾਣਿਆ ਜਾਂਦਾ ਹੈ। ਈ-ਕੂੜੇ ਵਿੱਚ ਪੁਰਾਣੇ ਮੋਬਾਇਲ ਫੋਨ, ਕੰਪਿਊਟਰ, ਲੈਪਟਾਪ, ਟੈਲੀਵਿਜ਼ਨ ਤੇ ਹੋਰ ਇਲੈਕਟ੍ਰਾਨਿਕ ਉਪਕਰਨ ਸ਼ਾਮਲ ਹਨ ਜੋ ਵਰਤੋਂ ਤੋਂ ਬਾਅਦ ਰੱਦੀ ਵਿੱਚ ਬਦਲ ਜਾਂਦੇ ਹਨ। ਇਹ ਉਪਕਰਨ ਨਾ ਸਿਰਫ਼ ਆਮ ਕੂੜੇ ਵਾਂਗ ਹੁੰਦੇ ਹਨ, ਸਗੋਂ ਇਨ੍ਹਾਂ ਵਿੱਚ ਜ਼ਹਿਰੀਲੀਆਂ ਧਾਤਾਂ ਜਿਵੇਂ ਕਿ ਸ਼ੀਸ਼ਾ, ਕੈਡਮੀਅਮ, ਪਾਰਾ ਤੇ ਹੋਰ ਰਸਾਇਣ ਹੁੰਦੇ ਹਨ ਜੋ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹਨ।

ਇਹ ਖਬਰ ਵੀ ਪੜ੍ਹੋ : BJP Punjab News: ਪੰਜਾਬ ‘ਚ ਭਾਜਪਾ ਨੂੰ ਵੱਡੀ ਕਾਮਯਾਬੀ, ਪਾਰਟੀ ’ਚ ਆਏ ਪ੍ਰਸਿੱਧ ਚਿਹਰੇ

ਅਜੋਕੇ ਸਮੇਂ ਵਿੱਚ ਜਦੋਂ ਅਸੀਂ ਵਾਤਾਵਰਣ ਸੁਰੱਖਿਆ ਅਤੇ ਸਫ਼ਾਈ ਦੀਆਂ ਗੱਲਾਂ ਕਰਦੇ ਹਾਂ, ਤਾਂ ਇਹ ਅਜੀਬ ਲੱਗਦਾ ਹੈ ਕਿ ਅਮੀਰ ਅਤੇ ਵਿਕਸਤ ਦੇਸ਼ ਆਪਣੇ ਈ-ਕੂੜੇ ਨੂੰ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਭੇਜ ਕੇ ਆਪਣੀ ਧਰਤੀ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਨਾ ਸਿਰਫ਼ ਨੈਤਿਕਤਾ ਦੇ ਵਿਰੁੱਧ ਹੈ, ਸਗੋਂ ਵਿਸ਼ਵ ਪੱਧਰੀ ਵਾਤਾਵਰਨ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਰਿਹਾ ਹੈ। ਅਮੀਰ ਦੇਸ਼ਾਂ ਦੀ ਇਹ ਨੀਤੀ ਕਿ ਉਹ ਆਪਣਾ ਕੂੜਾ ਗਰੀਬ ਦੇਸ਼ਾਂ ਵਿੱਚ ਡੰਪ ਕਰ ਦੇਣ, ਕੋਈ ਨਵੀਂ ਗੱਲ ਨਹੀਂ ਹੈ। ਇਤਿਹਾਸ ਵਿੱਚ ਵੀ ਅਜਿਹਾ ਹੁੰਦਾ ਰਿਹਾ ਹੈ ਕਿ ਵਿਕਸਤ ਦੇਸ਼ ਆਪਣੀਆਂ ਸਮੱਸਿਆਵਾਂ ਨੂੰ ਦੂਜਿਆਂ ਉੱਤੇ ਥੋਪਦੇ ਰਹੇ ਹਨ। E-Waste

ਪਰ ਈ-ਕੂੜੇ ਦਾ ਮਾਮਲਾ ਵੱਖਰਾ ਹੈ ਕਿਉਂਕਿ ਇਸ ਵਿੱਚ ਜ਼ਹਿਰੀਲੇ ਤੱਤ ਸ਼ਾਮਲ ਹੁੰਦੇ ਹਨ ਜੋ ਸਿੱਧੇ ਤੌਰ ’ਤੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਵਾਤਾਵਰਨ ਨਿਗਰਾਨੀ ਸੰਗਠਨ, ਬੇਸਲ ਐਕਸ਼ਨ ਨੈੱਟਵਰਕ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ ਲੱਖਾਂ ਟਨ ਈ-ਕੂੜਾ ਦੱਖਣ-ਪੂਰਬੀ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਵਿੱਚ ਭੇਜ ਰਹੇ ਹਨ। ਇਹ ਰਿਪੋਰਟ ਦੋ ਸਾਲਾਂ ਦੀ ਡੂੰਘਾਈ ਨਾਲ ਕੀਤੀ ਗਈ ਜਾਂਚ ਉੱਤੇ ਅਧਾਰਿਤ ਹੈ, ਜਿਸ ਵਿੱਚ ਪਾਇਆ ਗਿਆ ਕਿ ਘੱਟੋ-ਘੱਟ ਦਸ ਅਮਰੀਕੀ ਕੰਪਨੀਆਂ ਇਹ ਕੰਮ ਕਰ ਰਹੀਆਂ ਹਨ। ਇਹ ਕੂੜਾ ਅਕਸਰ ਰੀਸਾਈਕਲਿੰਗ ਦੇ ਨਾਂਅ ਹੇਠ ਭੇਜਿਆ ਜਾਂਦਾ ਹੈ, ਪਰ ਅਸਲ ਵਿੱਚ ਇਸ ਨੂੰ ਸੁਰੱਖਿਅਤ ਢੰਗ ਨਾਲ ਨਿਪਟਾਉਣ ਦੀ ਸਮਰੱਥਾ ਉਨ੍ਹਾਂ ਦੇਸ਼ਾਂ ਕੋਲ ਨਹੀਂ ਹੁੰਦੀ ਜਿੱਥੇ ਇਹ ਪਹੁੰਚਦਾ ਹੈ। E-Waste

ਨਤੀਜਾ ਇਹ ਨਿੱਕਲਦਾ ਹੈ ਕਿ ਇਹ ਜ਼ਹਿਰੀਲਾ ਕੂੜਾ ਖੁੱਲ੍ਹੇ ਖੇਤਾਂ ਵਿੱਚ, ਨਦੀਆਂ ਵਿੱਚ ਜਾਂ ਸਮੁੰਦਰਾਂ ਵਿੱਚ ਡੰਪ ਕੀਤਾ ਜਾਂਦਾ ਹੈ, ਜਿਸ ਨਾਲ ਪਾਣੀ, ਮਿੱਟੀ ਤੇ ਹਵਾ ਪ੍ਰਦੂਸ਼ਿਤ ਹੁੰਦੀ ਹੈ। ਈ-ਕੂੜੇ ਦੀ ਮਾਤਰਾ ਵਿੱਚ ਵਾਧੇ ਦਾ ਮੁੱਖ ਕਾਰਨ ਤਕਨਾਲੋਜੀ ਦੀ ਤੇਜ਼ ਰਫਤਾਰ ਹੈ। ਹਰ ਛੇ ਮਹੀਨੇ ਜਾਂ ਸਾਲ ਵਿੱਚ ਨਵੇਂ ਮਾਡਲ ਆਉਂਦੇ ਹਨ, ਜਿਸ ਕਾਰਨ ਪੁਰਾਣੇ ਉਪਕਰਨ ਤੁਰੰਤ ਰੱਦੀ ਵਿੱਚ ਬਦਲ ਜਾਂਦੇ ਹਨ। ਇੱਕ ਅਨੁਮਾਨ ਅਨੁਸਾਰ ਈ-ਕੂੜਾ, ਰੀਸਾਈਕਲਿੰਗ ਦੀ ਰਫਤਾਰ ਨਾਲੋਂ ਪੰਜ ਗੁਣਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜਿੰਨੀ ਜ਼ਲਦੀ ਅਸੀਂ ਨਵੇਂ ਫੋਨ ਜਾਂ ਲੈਪਟਾਪ ਖਰੀਦਦੇ ਹਾਂ, ਉਨੀ ਜਲਦੀ ਪੁਰਾਣੇ ਉਪਕਰਨ ਕੂੜੇ ਦੇ ਢੇਰ ਵਿੱਚ ਸ਼ਾਮਲ ਹੋ ਜਾਂਦੇ ਹਨ।

ਅਮੀਰ ਦੇਸ਼ਾਂ ਵਿੱਚ ਇਹ ਉਪਕਰਨ ਵੱਡੀ ਗਿਣਤੀ ਵਿੱਚ ਵਰਤੇ ਜਾਂਦੇ ਹਨ ਤੇ ਉਨ੍ਹਾਂ ਕੋਲ ਇਸ ਨੂੰ ਸੁਰੱਖਿਅਤ ਢੰਗ ਨਾਲ ਨਿਪਟਾਉਣ ਦੀਆਂ ਮਹਿੰਗੀਆਂ ਸਹੂਲਤਾਂ ਵੀ ਹੁੰਦੀਆਂ ਹਨ। ਫਿਰ ਵੀ ਉਹ ਇਸ ਨੂੰ ਆਪਣੇ ਦੇਸ਼ ਵਿੱਚ ਰੱਖਣ ਦੀ ਬਜਾਏ ਗਰੀਬ ਦੇਸ਼ਾਂ ਵਿੱਚ ਭੇਜਦੇ ਹਨ ਕਿਉਂਕਿ ਇਹ ਉਨ੍ਹਾਂ ਲਈ ਸਸਤਾ ਪੈਂਦਾ ਹੈ। ਇਹ ਇੱਕ ਤਰ੍ਹਾਂ ਦਾ ਵਾਤਾਵਰਣਕ ਉਪਨਿਵੇਸ਼ਵਾਦ ਹੈ, ਜਿੱਥੇ ਅਮੀਰ ਦੇਸ਼ ਆਪਣੀ ਸਮੱਸਿਆ ਨੂੰ ਦੂਜਿਆਂ ਦੇ ਗਲੇ ਪਾ ਰਹੇ ਹਨ। ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਈ-ਕੂੜੇ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਦੇ ਪ੍ਰਭਾਵ ਨੂੰ ਜਾਣੀਏ। ਸ਼ੀਸ਼ਾ ਮਨੁੱਖੀ ਦਿਮਾਗ ਤੇ ਨਸਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। E-Waste

ਕੈਡਮੀਅਮ ਕੈਂਸਰ ਦਾ ਕਾਰਨ ਬਣ ਸਕਦਾ ਹੈ ਤੇ ਪਾਰਾ ਪਾਣੀ ਵਿੱਚ ਘੁਲ ਕੇ ਭੋਜਨ ਚੇਨ ਵਿੱਚ ਦਾਖਲ ਹੋ ਜਾਂਦਾ ਹੈ। ਜਦੋਂ ਇਹ ਕੂੜਾ ਖੁੱਲ੍ਹੇ ਖੇਤਾਂ ਵਿੱਚ ਸਾੜਿਆ ਜਾਂਦਾ ਹੈ, ਤਾਂ ਇਸ ਤੋਂ ਨਿੱਕਲਣ ਵਾਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ, ਜਿਸ ਨਾਲ ਐਲਰਜੀ ਅਤੇ ਸਾਹ ਦੀਆਂ ਬਿਮਾਰੀਆਂ ਵਧਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਜਿੱਥੇ ਇਹ ਕੂੜਾ ਭੇਜਿਆ ਜਾਂਦਾ ਹੈ, ਉੱਥੇ ਲੋਕ ਅਕਸਰ ਇਸ ਨੂੰ ਛਾਂਟਦੇ ਹਨ ਤੇ ਮਹੱਤਵਪੂਰਨ ਧਾਤਾਂ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਇਸ ਪ੍ਰਕਿਰਿਆ ਵਿੱਚ ਉਹ ਸਿੱਧੇ ਤੌਰ ’ਤੇ ਜ਼ਹਿਰੀਲੇ ਤੱਤਾਂ ਦੇ ਸੰਪਰਕ ਵਿੱਚ ਆਉਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਗੰਭੀਰ ਅਸਰ ਪੈਂਦਾ ਹੈ। E-Waste

ਬੇਸਲ ਕਨਵੈਨਸ਼ਨ ਇੱਕ ਅੰਤਰਰਾਸ਼ਟਰੀ ਸਮਝੌਤਾ ਹੈ ਜੋ ਖਤਰਨਾਕ ਕੂੜੇ ਦੀ ਅੰਤਰਦੇਸ਼ੀ ਆਵਾਜਾਈ ਨੂੰ ਕੰਟਰੋਲ ਕਰਦਾ ਹੈ। ਇਸ ਅਨੁਸਾਰ, ਸਿਰਫ਼ ਉਹੀ ਕੂੜਾ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਭੇਜਿਆ ਜਾ ਸਕਦਾ ਹੈ ਜੋ ਰੀਸਾਈਕਲਿੰਗ ਯੋਗ, ਮੁੜ ਵਰਤੋਂ ਯੋਗ ਤੇ ਵਾਤਾਵਰਣ ਲਈ ਸੁਰੱਖਿਅਤ ਹੋਵੇ। ਪਰ ਅਮੀਰ ਦੇਸ਼ ਅਕਸਰ ਇਸ ਨਿਯਮ ਦੀ ਉਲੰਘਣਾ ਕਰਦੇ ਹਨ। ਉਹ ਈ-ਕੂੜੇ ਨੂੰ ਰੀਸਾਈਕਲਿੰਗ ਦੇ ਨਾਂਅ ਹੇਠ ਭੇਜਦੇ ਹਨ, ਪਰ ਅਸਲ ਵਿੱਚ ਇਹ ਕੂੜਾ ਅਜਿਹਾ ਹੁੰਦਾ ਹੈ ਜਿਸ ਨੂੰ ਸੁਰੱਖਿਅਤ ਢੰਗ ਨਾਲ ਨਿਪਟਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਲਈ ਲੋੜੀਂਦੀ ਤਕਨਾਲੋਜੀ ਤੇ ਸਾਧਨ ਨਹੀਂ ਹੁੰਦੇ।

ਨਤੀਜੇ ਵਜੋਂ ਇਹ ਕੂੜਾ ਵਾਤਾਵਰਨ ਵਿੱਚ ਫੈਲ ਜਾਂਦਾ ਹੈ। ਇਸ ਸਮੱਸਿਆ ਦਾ ਹੱਲ ਕੀ ਹੈ? ਸਭ ਤੋਂ ਪਹਿਲਾਂ, ਅਮੀਰ ਦੇਸ਼ਾਂ ਨੂੰ ਆਪਣੇ ਈ-ਕੂੜੇ ਨੂੰ ਆਪਣੇ ਦੇਸ਼ ਵਿੱਚ ਹੀ ਨਿਪਟਾਉਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕੋਲ ਸਾਧਨ ਤੇ ਤਕਨਾਲੋਜੀ ਹੈ, ਇਸ ਲਈ ਉਹ ਸੁਰੱਖਿਅਤ ਰੀਸਾਈਕਲਿੰਗ ਪਲਾਂਟ ਸਥਾਪਤ ਕਰ ਸਕਦੇ ਹਨ। ਦੂਜਾ, ਉਤਪਾਦਕ ਕੰਪਨੀਆਂ ਨੂੰ ਜ਼ਿੰਮੇਵਾਰ ਬਣਾਉਣਾ ਚਾਹੀਦਾ ਹੈ। ਜਿਵੇਂ ਕਿ ਉਹ ਨਵੇਂ ਉਪਕਰਨ ਬਣਾਉਂਦੇ ਹਨ, ਉਨ੍ਹਾਂ ਨੂੰ ਪੁਰਾਣੇ ਉਪਕਰਨਾਂ ਨੂੰ ਵਾਪਸ ਲੈਣ ਅਤੇ ਰੀਸਾਈਕਲ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਜਾਣੀ ਚਾਹੀਦੀ ਹੈ। ਤੀਜਾ, ਅੰਤਰਰਾਸ਼ਟਰੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਬੇਸਲ ਕਨਵੈਨਸ਼ਨ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਤੇ ਕੰਪਨੀਆਂ ’ਤੇ ਸਖ਼ਤ ਜੁਰਮਾਨੇ ਅਤੇ ਪਾਬੰਦੀਆਂ ਲਾਈਆਂ ਜਾਣ।

ਚੌਥਾ, ਵਿਕਾਸਸ਼ੀਲ ਦੇਸ਼ਾਂ ਨੂੰ ਈ-ਕੂੜੇ ਦੀ ਸੁਰੱਖਿਅਤ ਨਿਪਟਾਰੇ ਲਈ ਤਕਨਾਲੋਜੀ ਅਤੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਪੰਜਵਾਂ, ਜਨ ਜਾਗਰੂਕਤਾ ਵਧਾਉਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੇ ਪੁਰਾਣੇ ਉਪਕਰਨਾਂ ਨੂੰ ਸਹੀ ਢੰਗ ਨਾਲ ਡਿਸਪੋਜ਼ ਕਰਨਾ ਸਿੱਖ ਸਕਣ। ਭਵਿੱਖ ਵਿੱਚ ਈ-ਕੂੜਾ ਇੱਕ ਵੱਡੀ ਸਮੱਸਿਆ ਬਣਨ ਵਾਲਾ ਹੈ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ। ਇਹ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚਾਏਗਾ, ਸਗੋਂ ਮਨੁੱਖੀ ਸਿਹਤ, ਜੈਵ ਵਿਭਿੰਨਤਾ ਤੇ ਆਰਥਿਕਤਾ ’ਤੇ ਵੀ ਡੂੰਘਾ ਅਸਰ ਪਾਏਗਾ। ਅਮੀਰ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਕੂੜੇ ਨੂੰ ਗਰੀਬ ਦੇਸ਼ਾਂ ਦੇ ਗਲੇ ਨਾ ਪਾਉਣ। ਇਹ ਸਮਾਂ ਹੈ ਜਦੋਂ ਵਿਸ਼ਵ ਪੱਧਰ ’ਤੇ ਇੱਕਜੁਟਤਾ ਨਾਲ ਇਸ ਸਮੱਸਿਆ ਦਾ ਹੱਲ ਲੱਭਿਆ ਜਾਵੇ। ਈ-ਕੂੜਾ ਸਿਰਫ਼ ਇੱਕ ਦੇਸ਼ ਦੀ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਸਮੱਸਿਆ ਹੈ ਅਤੇ ਇਸ ਨੂੰ ਸੁਲਝਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਰੂਪਨਗਰ

ਮੋ. 70098-07121

ਸੰਦੀਪ ਕੁਮਾਰ

ਵਧਦਾ ਈ-ਕਚਰਾ ਸਿਹਤ ਤੇ ਵਾਤਾਵਰਨ ਲਈ ਖ਼ਤਰਾ
ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਈ-ਵੇਸਟ ਉਤਪਾਦਕ ਦੇਸ਼ | E-Waste

ਲਗਾਤਾਰ ਵਧ ਰਿਹਾ ਈ-ਕਚਰਾ ਨਾ ਸਿਰਫ਼ ਭਾਰਤ ਲਈ ਸਗੋਂ ਸਮੁੱਚੀ ਦੁਨੀਆ ਲਈ ਵੱਡਾ ਵਾਤਾਵਰਨ, ਕੁਦਰਤੀ ਅਤੇ ਸਿਹਤ ਖ਼ਤਰਾ ਹੈ ਈ-ਕਚਰੇ ਨਾਲ ਮਤਲਬ ਉਨ੍ਹਾਂ ਸਾਰੇ ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਉਪਕਰਨਾਂ (ਈਈਈ) ਅਤੇ ਉਨ੍ਹਾਂ ਦੇ ਪਾਰਟਸ ਤੋਂ ਹੈ, ਜੋ ਖ਼ਪਤਕਾਰ ਵੱਲੋਂ ਦੁਬਾਰਾ ਇਸਤੇਮਾਲ ’ਚ ਨਹੀਂ ਲਿਆਂਦਾ ਜਾਂਦਾ ਗਲੋਬਲ ਈ-ਵੇਸਟ ਮਾਨੀਟਰ-2020 ਮੁਤਾਬਿਕ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਈ-ਵੇਸਟ ਉਤਪਾਦਕ ਹੈ ਕਿਉਂਕਿ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬਣਾਉਣ ’ਚ ਖ਼ਤਰਨਾਕ ਪਦਾਰਥਾਂ (ਸ਼ੀਸ਼ਾ, ਪਾਰਾ, ਕੈਡਮੀਅਮ ਆਦਿ) ਦੀ ਵਰਤੋਂ ਹੁੰਦੀ ਹੈ, ਜਿਸ ਦਾ ਮਨੁੱਖੀ ਸਿਹਤ ਅਤੇ ਵਾਤਾਵਰਨ ’ਤੇ ਮਾੜਾ ਅਸਰ ਪੈਂਦਾ ਹੈ ਦੁਨੀਆ ਭਰ ’ਚ ਇਸ ਤਰ੍ਹਾਂ ਪੈਦਾ ਹੋ ਰਿਹਾ ਈ-ਕਚਰਾ ਇੱਕ ਭਖ਼ਦੀ ਸਮੱਸਿਆ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ।

ਪਾਰਾ, ਕੈਡਮੀਅਮ, ਸ਼ੀਸ਼ਾ, ਪਾਲੀਬ੍ਰੋਮੀਨੇਟੇਡ ਫਲੇਮ ਰਿਟਾਰਡੈਂਟਸ, ਬੋਰੀਅਮ, ਲਿਥੀਅਮ ਆਦਿ ਈ-ਕਚਰੇ ਦੀ ਜ਼ਹਿਰੀਲੀ ਰਹਿੰਦ-ਖੂੰਹਦ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੁੰਦੀ ਹੈ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ’ਚ ਆਉਣ ਨਾਲ ਮਨੁੱਖ ਦੇ ਦਿਲ, ਲੀਵਰ, ਦਿਮਾਗ, ਗੁਰਦੇ ਅਤੇ ਕੰੰਕਾਲ ਪ੍ਰਣਾਲੀ ਨੂੰ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ, ਇਹ ਈ- ਵੇਸਟ ਮਿੱਟੀ ਅਤੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦਾ ਹੈ ਈ-ਉਤਪਾਦਾਂ ਦੀ ਅੰਨ੍ਹੀ ਦੌੜ ਨੇ ਇੱਕ ਅੰਤਹੀਣ ਸਮੱਸਿਆ ਨੂੰ ਜਨਮ ਦਿੱਤਾ ਹੈ ਸ਼ੁੱਧ ਵਾਤਾਵਰਨ ਲਈ ਸ਼ੁੱਧ ਸਾਧਨ ਅਪਣਾਉਣ ਦੀ ਗੱਲ ਇਸ ਲਈ ਜ਼ਰੂਰੀ ਹੈ ਕਿ ਪ੍ਰਾਪਤ ਈ-ਸਾਧਨਾਂ ਦੀ ਵਰਤੋਂ ਸਹੀ ਦਿਸ਼ਾ ’ਚ ਸਹੀ ਟੀਚੇ ਦੇ ਨਾਲ ਕੀਤੀ ਜਾਵੇ ਅੱਜ ਦੁਨੀਆ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। (E-Waste)

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਲੱਗਣਗੇ ਸੀਸੀਟੀਵੀ ਕੈਮਰੇ

ਜਿਸ ’ਚ ਈ-ਵੇਸਟ ਇੱਕ ਨਵੀਂ ਉੱਭਰਦੀ, ਭਿਆਨਕ ਤੇ ਤਬਾਹਕਾਰੀ ਸਮੱਸਿਆ ਹੈ ਦੁਨੀਆ ’ਚ ਹਰ ਸਾਲ 3 ਤੋਂ 5 ਕਰੋੜ ਟਨ ਈ-ਵੇਸਟ ਪੈਦਾ ਹੋ ਰਿਹਾ ਹੈ ਗਲੋਬਲ ਈ-ਵੇਸਟ ਮਾਨੀਟਰ ਮੁਤਾਬਿਕ ਭਾਰਤ ਸਾਲਾਨਾ ਕਰੀਬ 20 ਲੱਖ ਟਨ ਈ-ਵੇਸਟ ਪੈਦਾ ਕਰਦਾ ਹੈ ਤੇ ਅਮਰੀਕਾ, ਚੀਨ , ਜਾਪਾਨ ਅਤੇ ਜਰਮਨੀ ਤੋਂ ਬਾਅਦ ਈ-ਵੇਸਟ ਉਤਪਾਦਕ ਦੇਸ਼ਾਂ ’ਚ 5ਵੇਂ ਸਥਾਨ ’ਤੇ ਹੈ ਈ-ਵੇਸਟ ਦੇ ਨਿਪਟਾਰੇ ’ਚ ਭਾਰਤ ਕਾਫ਼ੀ ਪਿੱਛੇ ਹੈ, ਇੱਥੇ ਸਿਰਫ਼ 0.003 ਮੀਟ੍ਰਿਕ ਟਨ ਦਾ ਨਿਪਟਾਰਾ ਹੀ ਕੀਤਾ ਜਾਂਦਾ ਹੈ ਯੂਐਨ ਦੇ ਮੁਤਾਬਿਕ, ਦੁਨੀਆ ਦੇ ਹਰ ਵਿਅਕਤੀ ਨੇ ਸਾਲ 2021 ’ਚ 7.6 ਕਿਲੋ ਈ-ਵੇਸਟ ਡੰਪ ਕੀਤਾ ਭਾਰਤ ’ਚ ਹਰ ਸਾਲ ਲਗਭਗ 25 ਕਰੋੜ ਮੋਬਾਇਲ ਈ-ਵੇਸਟ ਹੋ ਰਹੇ ਹਨ ਇਹ ਅੰਕੜਾ ਹਰ ਕਿਸੇ ਨੂੰ ਹੈਰਾਨ ਕਰਦਾ ਹੈ ਤੇ ਚਿੰਤਾ ਦਾ ਵੱਡਾ ਕਾਰਨ ਬਣ ਰਿਹਾ ਹੈ, ਕਿਉਂਕਿ ਇਨ੍ਹਾਂ ਨਾਲ ਕੈਂਸਰ ਅਤੇ ਡੀਐਨਏ ਡੈਮੇਜ਼ ਵਰਗੀਆਂ ਵਰਗੀਆਂ ਬਿਮਾਰੀਆਂ ਦੇ ਨਾਲ ਖੇਤੀ ਉਤਪਾਦ ਤੇ ਵਾਤਾਵਰਨ ਦੇ ਸਾਹਮਣੇ ਗੰਭੀਰ ਖਤਰਾ ਵੀ ਵਧ ਰਿਹਾ ਹੈ।

ਦੁਨੀਆ ਭਰ ’ਚ ਇਲੈਕਟ੍ਰਾਨਿਕ ਕਚਰੇ ਦੇ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਇਲੈਕਟ੍ਰਾਨਿਕ ਉਤਪਾਦਾਂ ਦੀ ਤੇਜ਼ੀ ਨਾਲ ਵਧਦੀ ਖਪਤ ਹੈ ਅੱਜ ਅਸੀਂ ਜਿਨ੍ਹਾਂ ਇਲੈਕਟ੍ਰਾਨਿਕ ਉਤਪਾਦਾਂ ਨੂੰ ਅਪਣਾਉਂਦੇ ਜਾ ਰਹੇ ਹਨ ਉਨ੍ਹਾਂ ਦਾ ਜੀਵਨਕਾਲ ਛੋਟਾ ਹੁੰਦਾ ਹੈ ਇਸ ਵਜ੍ਹਾ ਨਾਲ ਇਨ੍ਹਾਂ ਨੂੰ ਜ਼ਲਦ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਹੀ ਕੋਈ ਨਵੀਂ ਟੈਕਨਾਲੋਜੀ ਆਉਂਦੀ ਹੈ, ਪੁਰਾਣੇ ਨੂੰ ਸੁੱਟ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਕਈ ਦੇਸ਼ਾਂ ’ਚ ਇਨ੍ਹਾਂ ਉਤਪਾਦਾਂ ਦੀ ਮੁਰੰਮਤ ਤੇ ਰੀਸਾਈਕÇਲੰਗ ਦੀ ਸੀਮਿਤ ਵਿਵਸਥਾ ਹੈ ਜਾਂ ਬਹੁਤ ਮਹਿੰਗੀ ਹੈ ਅਜਿਹੇ ’ਚ ਜਿਵੇਂ ਹੀ ਕੋਈ ਉਤਪਾਦ ਖਰਾਬ ਹੁੰਦਾ ਹੈ ਲੋਕ ਉਸ ਨੂੰ ਠੀਕ ਕਰਵਾਉਣ ਦੀ ਥਾਂ ਬਦਲਣਾ ਜ਼ਿਆਦਾ ਪਸੰਦ ਕਰਦੇ ਹਨ ਸਾਲ 2021 ’ਚ ਡੇਫਟ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵੱਲੋਂ ਕੀਤੇ ਗਏ। (E-Waste)

ਸਰਵੇ ’ਚ ਫੋਨ ਬਦਲਣ ਦਾ ਸਭ ਤੋਂ ਵੱਡਾ ਕਾਰਨ ਸਾਫਟਵੇਅਰ ਦਾ ਹੌਲੀ ਹੋਣਾ ਅਤੇ ਬੈਟਰੀ ’ਚ ਗਿਰਾਵਟ ਰਹੀ ਦੂਜਾ ਵੱਡਾ ਕਾਰਨ, ਨਵੇਂ ਫੋਨ ਪ੍ਰਤੀ ਖਿੱਚ ਸੀ ਕੰਪਨੀਆਂ ਦੀ ਮਾਰਕੀਟਿੰਗ ਤੇ ਦੋਸਤਾਂ ਵੱਲੋਂ ਹਰ ਸਾਲ ਫੋਨ ਬਦਲਣ ਦੀਆਂ ਆਦਤਾਂ ਨਾਲ ਪ੍ਰਭਾਵਿਤ ਹੋ ਕੇ ਵੀ ਲੋਕ ਨਵਾਂ ਫੋਨ ਲੈ ਲੈਂਦੇ ਹਨ, ਜਦੋਂ ਕਿ ਇਸ ਦੀ ਜ਼ਰੂਰਤ ਨਹੀਂ ਹੁੰਦੀ ਇਸ ਵਜ੍ਹਾ ਨਾਲ ਵੀ ਈ-ਕਚਰੇ ’ਚ ਇਜਾਫ਼ਾ ਹੋ ਰਿਹਾ ਹੈ ਇੱਕ ਹੋਰ ਅੰਕੜੇ ਮੁਤਾਬਿਕ ਜੇਕਰ ਸਾਲ 2019 ’ਚ ਪੈਦਾ ਕੁੱਲ ਇਲੈਕਟ੍ਰਾਨਿਕ ਕਚਰੇ ਨੂੰ ਰੀਸਾਈਕਲ ਕਰ ਲਿਆ ਗਿਆ ਹੁੰਦਾ ਤਾਂ ਉਹ ਕਰੀਬ 425,833 ਕਰੋੜ ਰੁਪਏ ਦਾ ਫਾਇਦਾ ਦਿੰਦਾ ਇਹ ਅੰਕੜਾ ਦੁਨੀਆ ਦੇ ਕਈ ਦੇਸ਼ਾਂ ਦੀ ਜੀਡੀਪੀ ਤੋਂ ਵੀ ਜ਼ਿਆਦਾ ਹੈ ਯੂਨਾਈਟੇਡ ਨੇਸ਼ੰਸ ਯੂਨੀਵਰਸਿਟੀ ਵੱਲੋਂ ਜਾਰੀ ‘ਗਲੋਬਲ ਈ-ਵੇਸਟ ਮਾਨੀਟਰ 2020’ ਰਿਪੋਰਟ ਮੁਤਾਬਿਕ ਸਾਲ 2019 ’ਚ ਦੁਨੀਆ ’ਚ 5.36 ਕਰੋੜ ਮੀਟ੍ਰਿਕ ਟਨ ਈ-ਕਚਰਾ ਪੈਦਾ ਹੋਇਆ ਸੀ। (E-Waste)

ਅੰਦਾਜ਼ਾ ਹੈ ਕਿ ਸਾਲ 2030 ਤੱਕ ਇਸ ਸੰਸਾਰਕ ਈ-ਕਚਰੇ ’ਚ ਤਕਰੀਬਨ 38 ਫੀਸਦੀ ਤੱਕ ਵਾਧਾ ਹੋ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਇਲੈਕਟ੍ਰਾਨਿਕ ਵੇਸਟ ਦਾ ਜ਼ਿਕਰ ਕੀਤਾ ਸੀ ਜ਼ਿਕਰਯੋਗ ਹੈ ਕਿ ਭਾਰਤ ’ਚ ਸਾਲ 2011 ਤੋਂ ਹੀ ਇਲੈਕਟ੍ਰਾਨਿਕ ਕਚਰੇ ਦੇ ਪ੍ਰਬੰਧਨ ਨਾਲ ਜੁੜਿਆ ਨਿਯਮ ਲਾਗੂ ਹੈ ਬਾਅਦ ’ਚ ਵਾਤਾਵਰਨ, ਵਣ ਅਤੇ ਜਲਵਾਯੂ ਬਦਲਾਅ ਮੰਤਰਾਲੇ ਵੱਲੋਂ ਈ-ਕਚਰਾ (ਪ੍ਰਬੰਧਨ) ਨਿਯਮ, 2016 ਲਾਗੂ ਕੀਤਾ ਗਿਆ ਸੀ ਇਸ ਨਿਯਮ ਤਹਿਤ ਪਹਿਲੀ ਵਾਰ ਇਲੈਕਟ੍ਰਾਨਿਕ ਉਪਕਰਨਾ ਦੇ ਨਿਰਮਾਤਾਵਾਂ ਨੂੰ ਵਿਸਥਾਰਿਤ ਨਿਰਮਾਤਾ ਜਿੰਮੇਵਾਰੀ ਦੇ ਦਾਇਰੇ ’ਚ ਲਿਆਂਦਾ ਗਿਆ ਨਿਯਮ ਤਹਿਤ ਉਤਪਾਦਕਾਂ ਨੂੰ ਈ-ਕਚਰੇ ਦੇ ਸੰਗ੍ਰਹਿਣ ਅਤੇ ਅਦਾਨ-ਪ੍ਰਦਾਨ ਲਈ ਜਿੰਮੇਵਾਰ ਬਣਾਇਆ ਗਿਆ ਹੈ। (E-Waste)

ਉਲੰਘਣ ਦੀ ਸਥਿਤੀ ’ਚ ਸਜ਼ਾ ਦੀ ਤਜਵੀਜ਼ ਵੀ ਕੀਤੀ ਗਈ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਈ-ਵੇਸਟ ਨੂੰ ਘੱਟ ਕੀਤਾ ਜਾਵੇ, ਤਾਂ ਇਸ ਲਈ ਜ਼ਰੂਰੀ ਹੈ ਕਿ ਚੀਜ਼ਾਂ ਦੀ ਰੀਸਾਈਕÇਲੰਗ ਕੀਤੀ ਜਾਵੇ ਕਿਸੇ ਪੁਰਾਣੇ ਮੋਬਾਇਲ ਜਾਂ ਕੰਪਿਊਟਰ ਆਦਿ ਨੂੰ ਰੀਸਾਈਕਲ ਕੀਤਾ ਜਾਵੇ ਤੇ ਇਨ੍ਹਾਂ ਦਾ ਫਿਰ ਤੋਂ ਇਸਤੇਮਾਲ ਹੋਵੇ ਕਈ ਲੋਕ ਜਾਂ ਕੰਪਨੀਆਂ ਆਪਣੇ ਪੁਰਾਣੇ ਲੈਪਟਾਪ, ਕੰਪਿਊਟਰ ਜਾਂ ਮੋਬਾਇਲ ਨੂੰ ਵੇਸਟ ਕਰ ਦਿੰਦੀਆਂ ਹਨ, ਜੋ ਈ-ਵੇਸਟ ਦੇ ਤੌਰ ’ਤੇ ਸਾਹਮਣੇ ਆਉਂਦੇ ਹਨ ਪਰ ਤੁਸੀਂ ਅਜਿਹੇ ’ਚ ਇਸ ਨੂੰ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਤੁਹਾਨੂੰ ਆਪਣੇ ਪੁਰਾਣੇ ਮੋਬਾਇਲ, ਲੈਪਟਾਪ, ਕੰਪਿਊਟਰ ਆਦਿ ਨੂੰ ਉਦੋਂ ਤੱਕ ਇਸਤੇਮਾਲ ਕਰਨਾ ਚਾਹੀਦਾ ਹੈ।

ਜਦੋਂ ਤੱਕ ਇਹ ਸੰਭਵ ਹੋ ਸਕੇ ਨਵੇਂ ਨਿਯਮਾਂ ਤਹਿਤ ਇਸ ਜਿੰਮੇਵਾਰੀ ਨੂੰ ਨਾ ਚੁੱਕਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਵੀ ਜਾਵੇਗਾ, ਜਿਸ ’ਚ ਉਨ੍ਹਾਂ ਨੂੰ ਜ਼ੁਰਮਾਨਾ ਅਤੇ ਜੇਲ੍ਹ ਦੋਵੇਂ ਹੀ ਪੈ ਸਕਦਾ ਹੈ ਇਸ ਤੋਂ ਇਲਾਵਾ ਈ-ਵੇਸਟ ਦੇ ਦਾਇਰੇ ਨੂੰ ਵੀ ਵਧਾ ਦਿੱਤਾ ਗਿਆ ਹੈ, ਜਿਸ ’ਚ 21 ਵਸਤੂਆਂ ਦੀ ਥਾਂ ਹੁਣ 106 ਵਸਤੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਮੋਬਾਇਲ ਚਾਰਜਰ ਤੋਂ ਲੈ ਕੇ ਘਰਾਂ ’ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਚੀਜ਼ਾਂ ਸ਼ਾਮਲ ਹਨ। (E-Waste)

ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ
E-Waste

ਲਗਾਤਾਰ ਵਧ ਰਿਹਾ ਈ-ਕਚਰਾ ਨਾ ਸਿਰਫ਼ ਭਾਰਤ ਲਈ ਸਗੋਂ ਸਮੁੱਚੀ ਦੁਨੀਆ ਲਈ ਵੱਡਾ ਵਾਤਾਵਰਨ, ਕੁਦਰਤ ਅਤੇ ਸਿਹਤ ਸਬੰਧੀ ਖਤਰਾ ਹੈ ਈ-ਕਚਰੇ ਤੋਂ ਮਤਲਬ ਉਨ੍ਹਾਂ ਸਾਰੇ ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਉਪਕਰਨਾਂ (ਈਈਈ) ਅਤੇ ਉਨ੍ਹਾਂ ਦੇ ਪਾਰਟਾਂ ਤੋਂ ਹੈ, ਜੋ ਖਪਤਕਾਰ ਵੱਲੋਂ ਦੁਬਾਰਾ ਵਰਤੋਂ ਵਿਚ ਨਹੀਂ ਲਿਆਂਦੇ ਜਾਂਦੇ ਗਲੋਬਲ ਈ-ਵੇਸਟ ਮਨੀਟਰ-2020 ਮਤਾਬਿਕ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਈ-ਵੇਸਟ ਖਪਤਕਾਰ ਹੈ। (E-Waste)

ਕਿਉਂਕਿ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬਣਾਉਣ ’ਚ ਖਤਰਨਾਕ ਪਦਾਰਥਾਂ (ਸ਼ੀਸ਼ਾ, ਪਾਰਾ, ਕੈਡਮੀਅਮ ਆਦਿ) ਦੀ ਵਰਤੋਂ ਹੰੁਦੀ ਹੈ, ਜਿਸ ਦਾ ਮਨੁੱਖੀ ਸਿਹਤ ਅਤੇ ਵਾਤਾਵਰਨ ’ਤੇ ਮਾੜਾ ਅਸਰ ਪੈਂਦਾ ਹੈ ਦੁਨੀਆ ਭਰ ’ਚ ਇਸ ਤਰ੍ਹਾਂ ਪੈਦਾ ਹੋ ਰਿਹਾ ਈ-ਕਚਰਾ ਇੱਕ ਭਖ਼ਦੀ ਸਮੱਸਿਆ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ ਪਾਰਾ, ਕੈਡਮੀਅਮ, ਸ਼ੀਸ਼ਾ, ਪਾਲੀਬ੍ਰੋਮਿਨੇਟਿਡ ਫਲੇਮ ਰਿਟਾਰਡੇਂਟਸ, ਬੇਰੀਅਮ, ਲਿਥੀਅਮ ਆਦਿ ਈ-ਕਚਰੇ ਦੀ ਜ਼ਹਿਰੀਲੀ ਰਹਿੰਦ-ਖੂੰਹਦ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੁੰਦੀ ਹੈ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ’ਚ ਆਉਣ ’ਤੇ ਮਨੁੱਖ ਦੇ ਦਿਲ, ਜਿਗਰ, ਦਿਮਾਗ, ਗੁਰਦੇ ਅਤੇ ਪਿੰਜਰ ਪ੍ਰਣਾਲੀ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ

ਇਸ ਤੋਂ ਇਲਾਵਾ, ਇਹ ਈ-ਵੇਸਟ ਮਿੱਟੀ ਅਤੇ ਧਰਤੀ ਹੇਠਲੇ ਨੂੰ ਵੀ ਦੂਸ਼ਿਤ ਕਰਦਾ ਹੈ ਈ-ਉਤਪਾਦਾਂ ਦੀ ਅੰਨ੍ਹੀ ਦੌੜ ਨੇ ਇੱਕ ਅੰਤਹੀਣ ਸਮੱਸਿਆ ਨੂੰ ਜਨਮ ਦਿੱਤਾ ਹੈ ਸ਼ੁੱਧ ਜੀਵਨ ਲਈ ਸ਼ੁੱਧ ਸਾਧਨ ਅਪਣਾਉਣ ਦੀ ਗੱਲ ਇਸ ਲਈ ਜ਼ਰੂਰੀ ਹੈ ਕਿ ਪ੍ਰਾਪਤ ਈ-ਸਾਧਨਾਂ ਦੀ ਵਰਤੋਂ ਸਹੀ ਦਿਸ਼ਾ ’ਚ ਸਹੀ ਟੀਚੇ ਨਾਲ ਕੀਤੀ ਜਾਵੇ, ਅੱਜ ਦੁਨੀਆ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ, ਜਿਨ੍ਹਾਂ ’ਚੋਂ ਈ-ਵੇਸਟ ਇੱਕ ਨਵੀਂ ਉੱਭਰਦੀ ਵਿਕਰਾਲ ਅਤੇ ਤਬਾਹਕਾਰੀ ਸਮੱਸਿਆ ਵੀ ਹੈ ਦੁਨੀਆ ’ਚ ਹਰ ਸਾਲ 3 ਤੋਂ 5 ਕਰੋੜ ਟਨ ਈ-ਵੇਸਟ ਪੈਦਾ ਹੋ ਰਿਹਾ ਹੈ।

ਭਾਰਤ ਸਾਲਾਨਾ ਲਗਭਗ 20 ਲੱਖ ਟਨ ਈ-ਵੇਸਟ ਪੈਦਾ ਕਰਦਾ ਹੈ

ਗਲੋਬਲ ਈ-ਵੇਸਟ ਮਾਨੀਟਰ ਦੇ ਮੁਤਾਬਿਕ ਭਾਰਤ ਸਾਲਾਨਾ ਲਗਭਗ 20 ਲੱਖ ਟਨ ਈ-ਵੇਸਟ ਪੈਦਾ ਕਰਦਾ ਹੈ ਅਤੇ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਤੋਂ ਬਾਅਦ ਈ-ਵੇਸਟ ਉਤਪਾਦਕ ਦੇਸ਼ਾਂ ’ਚ 5ਵੇਂ ਸਥਾਨ ’ਤੇ ਹੈ ਈ-ਵੇਸਟ ਦੇ ਨਿਪਟਾਰੇ ’ਚ ਭਾਰਤ ਕਾਫੀ ਪਿੱਛੇ ਹੈ, ਇੱਥੇ ਸਿਰਫ਼ 0.003 ਮੀਟਿ੍ਰਕ ਟਨ ਦਾ ਨਿਪਟਾਰਾ ਹੀ ਕੀਤਾ ਜਾਂਦਾ ਹੈ ਯੂਐਨ ਮੁਤਾਬਿਕ, ਦੁਨੀਆ ਦੇ ਹਰ ਵਿਅਕਤੀ ਨੇ ਸਾਲ 2021 ’ਚ 7.6 ਕਿਲੋ ਈ-ਵੇਸਟ ਡੰਪ ਕੀਤਾ ਭਾਰਤ ’ਚ ਹਰ ਸਾਲ ਲਗਭਗ 25 ਕਰੋੜ ਮੋਬਾਇਲ ਈ-ਵੇਸਟ ਹੋ ਰਹੇ ਹਨ ਇਹ ਅੰਕੜਾ ਹਰ ਕਿਸੇ ਨੂੰ ਹੈਰਾਨ ਕਰਦਾ ਹੈ ਅਤੇ ਚਿੰਤਾ ਦਾ ਵੱਡਾ ਕਾਰਨ ਬਣ ਰਿਹਾ ਹੈ, ਕਿਉਂਕਿ ਇਨ੍ਹਾਂ ਨਾਲ ਕੈਂਸਰ ਅਤੇ ਡੀਐਨਏ ਡੈਮੇਜ਼ ਵਰਗੀਆਂ ਬਿਮਾਰੀਆਂ ਦੇ ਨਾਲ ਖੇਤੀ ਉਤਪਾਦ ਅਤੇ ਵਾਤਾਵਰਨ ਦੇ ਸਾਹਮਣੇ ਗੰਭੀਰ ਖਤਰਾ ਵੀ ਵਧ ਰਿਹਾ ਹੈ। (E-Waste)

ਡਬਲਯੂਐਚਓ) ਅਨੁਸਾਰ, ਈ-ਕਚਰੇ ’ਚੋਂ ਨਿੱਕਲਣ ਵਾਲੇ ਜ਼ਹਿਰੀਲੇ ਪਦਾਰਥਾਂ ਦੇ ਸਿੱਧੇ ਸੰਪਰਕ ਨਾਲ ਸਿਹਤ ਜੋਖ਼ਿਮ ਹੋ ਸਕਦਾ ਹੈ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਨੁਸਾਰ, ਈ-ਕਚਰੇ ’ਚੋਂ ਨਿੱਕਲਣ ਵਾਲੇ ਜ਼ਹਿਰੀਲੇ ਪਦਾਰਥਾਂ ਦੇ ਸਿੱਧੇ ਸੰਪਰਕ ਨਾਲ ਸਿਹਤ ਜੋਖ਼ਿਮ ਹੋ ਸਕਦਾ ਹੈ ਦੁਨੀਆ ਭਰ ’ਚ ਇਲੈਕਟ੍ਰਾਨਿਕ ਕਚਰਾ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਇਲੈਕਟ੍ਰਾਨਿਕ ਉਤਪਾਦਾਂ ਦੀ ਤੇਜ਼ੀ ਨਾਲ ਵਧਦੀ ਖਪਤ ਹੈ ਅੱਜ ਅਸੀਂ ਜਿਨ੍ਹਾਂ ਇਲੈਕਟ੍ਰਾਨਿਕ ਉਤਪਾਦਾਂ ਨੂੰ ਅਪਣਾਉਂਦੇ ਜਾ ਰਹੇ ਹਾਂ ਉਨ੍ਹਾਂ ਦਾ ਜੀਵਨਕਾਲ ਛੋਟਾ ਹੁੰਦਾ ਹੈ ਇਸੇ ਵਜ੍ਹਾ ਨਾਲ ਇਨ੍ਹਾਂ ਨੂੰ ਛੇਤੀ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਹੀ ਕੋਈ ਨਵੀਂ ਟੈਕਨਾਲੋਜੀ ਆਉਂਦੀ ਹੈ, ਪੁਰਾਣੇ ਨੂੰ ਸੁੱਟ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਕਈ ਦੇਸ਼ਾਂ ’ਚ ਇਨ੍ਹਾਂ ਉਤਪਾਦਾਂ ਦੀ ਮੁਰੰਮਤ ਅਤੇ ਰੀਸਾਇਕਗ ਦੀ ਸੀਮਿਤ ਵਿਵਸਥਾ ਹੈ ਜਾਂ ਬਹੁਤ ਮਹਿੰਗੀ ਹੈ ਅਜਿਹੇ ’ਚ ਜਿਵੇਂ ਹੀ ਕੋਈ ਉਤਪਾਦ ਖਰਾਬ ਹੰੁਦਾ ਹੈ। ਲੋਕ ਉਸ ਨੂੰ ਠੀਕ ਕਰਾਉਣ ਦੀ ਥਾਂ ਬਦਲਣਾ ਪਸੰਦ ਕਰਦੇ ਹਨ ਸਾਲ 2021 ’ਚ ਡੈਫਟ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵੱਲੋਂ ਕੀਤੇ ਗਏ।

ਸਰਵੇਖਣ ’ਚ ਫੋਨ ਬਦਲਣ ਦਾ ਸਭ ਤੋਂ ਵੱਡਾ ਕਾਰਨ ਸਾਫਟਵੇਅਰ ਦਾ ਹੌਲੀ ਹੋਣਾ

ਸਰਵੇਖਣ ’ਚ ਫੋਨ ਬਦਲਣ ਦਾ ਸਭ ਤੋਂ ਵੱਡਾ ਕਾਰਨ ਸਾਫਟਵੇਅਰ ਦਾ ਹੌਲੀ ਹੋਣਾ ਅਤੇ ਬੈਟਰੀ ’ਚ ਗਿਰਾਵਟ ਰਿਹਾ ਦੂਜਾ ਵੱਡਾ ਕਾਰਨ, ਨਵੇਂ ਫੋਨ ਪ੍ਰਤੀ ਖਿੱਚ ਸੀ ਕੰਪਨੀਆਂ ਦੀ ਮਾਰਕੀਟਿੰਗ ਅਤੇ ਦੋਸਤਾਂ ਵੱਲੋਂ ਹਰ ਸਾਲ ਫੋਨ ਬਦਲਣ ਦੀ ਆਦਤ ਤੋਂ ਪ੍ਰਭਾਵਿਤ ਹੋ ਕੇ ਵੀ ਲੋਕ ਨਵਾਂ ਫੋਨ ਲੈ ਲੈਂਦੇ ਹਨ, ਜਦੋਂਕਿ ਇਸ ਦੀ ਜ਼ਰੂਰਤ ਨਹੀਂ ਹੁੰਦੀ ਇਸ ਵਜ੍ਹਾ ਨਾਲ ਵੀ ਈ-ਕਚਰੇ ’ਚ ਇਜਾਫ਼ਾ ਹੋ ਰਿਹਾ ਹੈ। ਯੂਨਾਇਟਿਡ ਨੇਸ਼ੰਸ ਯੂਨੀਵਰਸਿਟੀ ਵੱਲੋਂ ਜਾਰੀ ‘ਗਲੋਬਲ ਈ-ਵੇਸਟ ਮਾਨੀਟਰ-2020’ ਰਿਪੋਰਟ ਮੁਤਾਬਿਕ ਸਾਲ 2019 ’ਚ ਦੁਨੀਆ ’ਚ 5.36 ਕਰੋੜ ਮੀਟਿ੍ਰਕ ਟਨ ਈ-ਕਚਰਾ ਪੈਦਾ ਹੋਇਆ ਸੀ ਅੰਦਾਜ਼ਾ ਹੈ ਕਿ ਸਾਲ 2030 ਤੱਕ ਇਸ ਸੰਸਾਰਿਕ ਇਲੈਕਟ੍ਰਾਨਿਕ ਕਚਰੇ ’ਚ ਤਕਰੀਬਨ 38 ਫੀਸਦੀ ਤੱਕ ਵਾਧਾ ਹੋ ਜਾਵੇਗਾ। (E-Waste)

ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਮੱਸਿਆ ਕਿੰਨੀ ਵੱਡੀ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਹੋਰ ਕਿੰਨਾ ਵਧਣ ਵਾਲੀ ਹੈ ਗੱਲ ਜੇਕਰ ਦਿੱਲੀ ਦੀ ਕਰੀਏ ਤਾਂ ਇੱਥੇ ਹਰ ਸਾਲ 2 ਲੱਖ ਟਨ ਈ ਕਚਰਾ ਪੈਦਾ ਹੁੰਦਾ ਹੈ ਹਾਲਾਂਕਿ, ਇਸ ਨੂੰ ਵਿਗਿਆਨਕ ਅਤੇ ਸੁਰੱਖਿਅਤ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਜਾ ਰਿਹਾ ਹੈ ਇਸ ਨਾਲ ਅੱਗ ਲੱਗਣ ਵਰਗੀਆਂ ਕਈ ਜਾਨਲੇਵਾ ਘਟਨਾਵਾਂ ਹੋ ਚੁੱਕੀਆਂ ਹਨ, ਜੋ ਦਿੱਲੀ ਦੇ ਨਿਵਾਸੀਆਂ ਅਤੇ ਕੂੜਾ ਚੁੱਕਣ ਵਾਲਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ ਇਸ ਲੜੀ ’ਚ ਹੁਣੇ ਹਾਲ ਹੀ ’ਚ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ। (E-Waste)

ਇਹ ਵੀ ਪੜ੍ਹੋ : ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ

ਕਿ ਦਿੱਲੀ ’ਚ ਭਾਰਤ ਦਾ ਪਹਿਲਾ ਈ-ਕਚਰਾ ਈਕੋ-ਪਾਰਕ ਖੋਲ੍ਹਿਆ ਜਾਵੇਗਾ 20 ਏਕੜ ’ਚ ਬਣਨ ਵਾਲੇ ਇਸ ਪਾਰਕ ’ਚ ਬੈਟਰੀ, ਇਲੈਕਟ੍ਰਾਨਿਕ ਸਾਮਾਨ , ਲੈਪਟਾਪ, ਚਾਰਜਰ, ਮੋਬਾਇਲ ਅਤੇ ਪੀਸੀ ਨਾਲ ਅਨੋਖੀਆਂ ਤੇ ਦਰਸ਼ਨੀ ਚੀਜਾਂ ਬਣਾਈਆਂ ਜਾਣਗੀਆਂ ਇਸ ਲੜੀ ’ਚ ਕਾਨ੍ਹਪੁਰ ’ਚ ਈ-ਵੇਸਟ ਪ੍ਰਬੰਧਨ ਦਾ ਇੱਕ ਬਿਹਤਰੀਨ ਮਾਡਲ ਸਾਹਮਣੇ ਆਇਆ ਹੈ ਇੱਥੇ ਜੈਪੁਰ ਦੇ ਇੱਕ ਕਲਾਕਾਰ ਨੇ ਈ-ਵੇਸਟ ਨਾਲ 10 ਫੱੁਟ ਲੰਮੀ ਮੂਰਤੀ ਬਣਾਈ ਹੈ ਇਸ ਨੂੰ ਬਣਾਉਣ ’ਚ 250 ਡੈਸਕਟਾਪ ਅਤੇ 200 ਮਦਰਬੋਰਡ, ਕੇਬਲ ਅਤੇ ਅਜਿਹੀਆਂ ਕਈ ਖਰਾਬ ਇਲੈਕਟ੍ਰਾਨਿਕ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ’ਚ ਇਲੈਕਟ੍ਰਾਨਿਕ ਵੇਸਟ ਦਾ ਜ਼ਿਕਰ ਕੀਤਾ ਸੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ।

ਭਾਰਤ ’ਚ ਸਾਲ 2011 ਤੋਂ ਹੀ ਇਲੈਕਟ੍ਰਾਨਿਕ ਕਚਰੇ ਦੇ ਪ੍ਰਬੰਧਨ ਨਾਲ ਜੁੜਿਆ ਨਿਯਮ ਲਾਗੂ ਹੈ

ਕਿ ਵਾਤਾਵਰਨ ਨੂੰ ਬਚਾਉਣ ਲਈ ਇਲੈਕਟ੍ਰਾਨਿਕ-ਕਚਰੇ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਕਰਨਾ ਹੋਵੇਗਾ ਜ਼ਿਕਰਯੋਗ ਹੈ ਕਿ ਭਾਰਤ ’ਚ ਸਾਲ 2011 ਤੋਂ ਹੀ ਇਲੈਕਟ੍ਰਾਨਿਕ ਕਚਰੇ ਦੇ ਪ੍ਰਬੰਧਨ ਨਾਲ ਜੁੜਿਆ ਨਿਯਮ ਲਾਗੂ ਹੈ ਬਾਅਦ ’ਚ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਬਦਲਾਅ ਮੰਤਰਾਲਾ ਈ-ਕਚਰਾ (ਪ੍ਰਬੰਧਨ) ਨਿਯਮ, 2016 ਲਾਗੂ ਕੀਤਾ ਗਿਆ ਸੀ ਇਸ ਨਿਯਮ ਦੇ ਤਹਿਤ ਪਹਿਲੀ ਵਾਰ ਇਲੈਕਟ੍ਰਾਨਿਕ ਉਪਕਰਨਾਂ ਦੇ ਨਿਰਮਾਤਾਵਾਂ ਨੂੰ ਵਿਸਥਾਰਿਤ ਨਿਰਮਾਤਾ ਜਿੰਮੇਵਾਰੀ ਦੇ ਦਾਇਰੇ ’ਚ ਲਿਆਂਦਾ ਗਿਆ ਨਿਯਮ ਤਹਿਤ ਉਤਪਾਦਕਾਂ ਨੂੰ ਈ-ਕਚਰੇ ਦੀ ਸਟੋਰੇਜ਼ ਅਤੇ ਅਦਾਨ-ਪ੍ਰਦਾਨ ਲਈ ਜਵਾਬਦੇਹ ਬਣਾਇਆ ਗਿਆ ਹੈ ਅਤੇ ਉਲੰਘਣ ਦੀ ਸਥਿਤੀ ’ਚ ਸਜ਼ਾ ਦੀ ਤਜਵੀਜ਼ ਵੀ ਕੀਤੀ ਗਈ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਈ-ਵੇਸਟ ਨੂੰ ਘੱਟ ਕੀਤਾ ਜਾਵੇ, ਤਾਂ ਇਸ ਲਈ ਜ਼ਰੂਰੀ ਹੈ ਕਿ ਚੀਜ਼ਾਂ ਦੀ ਰੀਸਾਈਕਗ ਕੀਤੀ ਜਾਵੇ ਕਿਸੇ ਪੁਰਾਣੇ ਮੋਬਾਇਲ ਜਾਂ ਕੰਪਿਊਟਰ ਆਦਿ ਨੂੰ ਰੀਸਾਈਕਲ ਕੀਤਾ ਜਾਵੇ।

ਇਨ੍ਹਾਂ ਦੀ ਫਿਰ ਤੋਂ ਵਰਤੋਂ ਹੋਵੇ ਕਈ ਲੋਕ ਜਾਂ ਕੰਪਨੀਆਂ ਆਪਣੇ ਪੁਰਾਣੇ ਲੈਪਟਾਪ, ਕੰਪਿਊਟਰ ਜਾਂ ਮੋਬਾਇਲ ਨੂੰ ਵੇਸਟ ਕਰ ਦਿੰਦੀਆਂ ਹਨ, ਜੋ ਈ-ਵੇਸਟ ਦੇ ਰੂਪ ’ਚ ਸਾਹਮਣੇ ਆਉਂਦੇ ਹਨ ਪਰ ਤੁਸੀਂ ਅਜਿਹੇ ’ਚ ਇਸ ਨੂੰ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਇਸ ਲਈ ਲਾਇੰਸ ਕਲੱਬ ਇੰਟਰਨੈਸ਼ਨਲ-ਡਿਸਟਿ੍ਰਕ-321 ਏ ਅਨੋਖੀ ਪਹਿਲ ਕਰਦਿਆਂ ਈ-ਰਹਿੰਦ-ਖੂੰਹਦ ਅਤੇ ਵੇਸਟ ਨੂੰ ਇਕੱਠਾ ਕਰ ਰਹੀ ਹੈ ਹੋਰ ਲੋਕ-ਸੇਵਾ ਸੰਸਥਾਵਾਂ ਵੀ ਅਜਿਹੇ ਸ਼ਲਾਘਾਯੋਗ ਯਤਨ ਕਰ ਰਹੀਆਂ ਹਨ, ਤੁਸੀਂ ਅਜਿਹੇ ਕਿਸੇ ਐਨਜੀਓ ਜਾਂ ਕਿਸੇ ਛੋਟੀ ਕੰਪਨੀ ਆਦਿ ਨੂੰ ਪੁਰਾਣੇ ਮੋਬਾਇਲ, ਲੈਪਟਾਪ ਆਦਿ ਦੇ ਸਕਦੇ ਹੋ ਲੋੜ ਤਾਂ ਇਸ ਗੱਲ ਦੀ ਹੈ ਕਿ ਤੁਹਾਨੂੰ ਪੁਰਾਣੇ ਮੋਬਾਇਲ, ਲੈਪਟਾਪ, ਕੰਪਿਊਟਰ ਆਦਿ ਨੂੰ ਉਦੋਂ ਤੱਕ ਇਸਤੇਮਾਲ ਕਰਨਾ ਚਾਹੀਦਾ ਹੈ। (E-Waste)

ਇਹ ਵੀ ਪੜ੍ਹੋ : ਜਾਤੀ ਮਰਦਮਸ਼ੁਮਾਰੀ ਨਾਲ ਖਾਈ ਹੀ ਵਧੇਗੀ

ਜਦੋਂ ਤੱਕ ਇਹ ਸੰਭਵ ਹੋ ਸਕੇ ਭਾਰਤ ਸਰਕਾਰ ਈ-ਕਚਰੇ ਦੇ ਨਿਪਟਾਰੇ ਲਈ ਪ੍ਰਬੰਧਨ ਨੀਤੀ ਲਿਆਈ ਸੀ, ਪਰ ਉਹ ਕਾਰਗਰ ਸਾਬਤ ਨਹੀਂ ਹੋਈ ਅਤੇ ਹੁਣ ਰੀਸਾਈਕਲ ਇੰਸੈਂਟਿਵ ਦੇ ਨਾਲ ਨਵੀਂ ਨੀਤੀ ਲਿਆ ਰਹੀ ਹੈ ਤਾਂ ਕਿ ਈ-ਨਿਰਮਾਣ ਇਕਾਈਆਂ ਈ-ਵੇਸਟ ਦਾ ਰੀਸਾਈਕਲ ਕਰਨ ਅਤੇ ਵਾਤਾਵਰਨ ਬਚਾਅ ਪ੍ਰਤੀ ਜਵਾਬਦੇਹ ਹੋ ਸਕਣ ਮੌਜੂਦਾ ਸਮੇਂ ਦੇਸ਼ ’ਚ ਇਹ ਕੰਮ ਵੱਡੇ ਪੱਧਰ ’ਤੇ ਅਸੰਗਠਿਤ ਖੇਤਰ ਵੱਲੋਂ ਕੀਤਾ ਜਾਂਦਾ ਹੈ, ਜਿੱਥੇ ਈ-ਵੇਸਟ ਦਾ ਨਿਪਟਾਰਾ ਗਲਤ ਅਤੇ ਗੈਰ-ਵਿਗਿਆਨਕ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਸਰਕਾਰ ਨੇ ਈ-ਕਚਰਾ (ਪ੍ਰਬੰਧਨ) ਨਿਯਮ-2022 ਨੋਟੀਫਾਇਡ ਕੀਤਾ ਹੈ, ਜੋ ਹਰੇਕ ਨਿਰਮਾਤਾ, ਉਤਪਾਦਕ, ਬੀਫਰਬਿਸਰ, ਡਿਸਮੈਂਟਲਰ ਅਤੇ ਈ-ਵੇਸਟ ਰੀਸਾਈਕਲਰ ’ਤੇ ਲਾਗੂ ਹੋਵੇਗਾ ਈ-ਵੇਸਟ ਅਰਥਾਤ ਇਲੈਕਟ੍ਰਾਨਿਕ ਵੇਸਟ ਸਬੰਧੀ ਕੇਂਦਰ ਸਰਕਾਰ ਸਖ਼ਤ ਹੈ।

ਇਸ ਸਬੰਧੀ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਜੋ ਵੀ ਈ-ਵੇਸਟ ਪੈਦਾ ਕਰੇਗਾ ਉਨ੍ਹਾਂ ਨੂੰ ਉਹਨੂੰ ਨਸ਼ਟ ਕਰਨ ਦੀ ਜਿੰਮੇਵਾਰੀ ਵੀ ਚੁੱਕਣੀ ਹੋਵੇਗੀ ਨਵੇਂ ਨਿਯਮਾਂ ਤਹਿਤ ਇਸ ਜਿੰਮੇਵਾਰੀ ਨੂੰ ਨਾ ਚੁੱਕਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ, ਜਿਸ ਵਿਚ ਉਨ੍ਹਾਂ ਨੂੰ ਜ਼ੁਰਮਾਨਾ ਅਤੇ ਜੇਲ੍ਹ ਦੋਵੇਂ ਹੀ ਭੁਗਤਣੇ ਪੈ ਸਕਦੇ ਹਨ ਇਸ ਤੋਂ ਇਲਾਵਾ ਈ-ਵੇਸਟ ਦੇ ਦਾਇਰੇ ਨੂੰ ਵੀ ਵਧਾ ਦਿੱਤਾ ਗਿਆ ਹੈ, ਜਿਸ ਵਿਚ 21 ਵਸਤੂਆਂ ਦੀ ਥਾਂ ਹੁਣ 106 ਵਸਤੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਮੋਬਾਇਲ ਚਾਰਜਰ ਤੋਂ ਲੈ ਕੇ ਘਰਾਂ ’ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਛੋਟੀਆਂ-ਵੱਡੀਆਂ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਚੀਜਾਂ ਸ਼ਾਮਲ ਹਨ।

ਈ-ਕਚਰੇ ਵਿਰੁੱਧ ਸ਼ੁਰੂ ਹੋਇਆ ਸਾਰਥਿਕ ਅਭਿਆਨ
ਪ੍ਰਮੋਦ ਭਾਰਗਵ

ਪੂਰੀ ਦੁਨੀਆ ‘ਚ ਚੀਜ਼ਾਂ ਦਾ ਇਸਤੇਮਾਲ ਕਰੋ ਤੇ ਸੁੱਟੋ ਕਚਰਾ ਸੱਭਿਚਾਆਰ ਵਿਰੁੱਧ ਬਿਗੁਲ ਵੱਜ ਗਿਆ ਹੈ ਦਰਅਸਲ ਪੂਰੀ ਦੁਨੀਆ ‘ਚ ਇਲੈਕਟ੍ਰੋਨਿਕ ਕਚਰਾ (ਈ-ਕਚਰਾ) ਵੱਡੀ ਤੇ ਖਤਰਨਾਕ ਸਮੱਸਿਆ ਬਣ ਕੇ ਪੇਸ਼ ਆ ਰਿਹਾ ਹੈ ਧਰਤੀ, ਪਾਣੀ ਤੇ ਹਵਾ ਲਈ ਇਹ ਕਚਰਾ ਪ੍ਰਦੂਸ਼ਣ ਦਾ ਵੱਡਾ ਸਬੱਬ ਬਣ ਰਿਹਾ ਹੈ ਨਤੀਜੇ ਵਜੋਂ ਇਸ ਤੋਂ ਛੁਟਕਾਰਾ ਪਾਉਣ ਲਈ ਯੂਰਪੀ ਸੰਘ ਤੇ ਅਮਰੀਕਾ ਦੇ ਵਾਤਾਵਰਨ ਸੰਗਠਨਾਂ ਨੇ ਇਲੈਕਟ੍ਰੋਨਿਕ ਯੰਤਰਾਂ ਵਾਲੀਆਂ ਉਤਪਾਦ ਕੰਪਨੀਆਂ ਦੀ ਮਨਮਰਜ਼ੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਉਹ ਰਾਈਟ-ਟੂ-ਰਿਪੇਅਰ ਭਾਵ ਮੁਰੰਮਤ ਕਰਨ ਦਾ ਅਧਿਕਾਰ ਦੀ ਮੰਗ ਕਰ ਰਹੇ ਹਨ ਆਉਣ ਵਾਲੇ ਸਮੇਂ ‘ਚ ਇਸ ਮੰਗ ਦੇ ਭਾਰਤ ਸਮੇਤ ਪੂਰੀਆਂ ਦੁਨੀਆ ‘ਚ ਫੈਲਣ ਦੀ ਉਮੀਦ ਹੈ ਭਾਰਤ ਨੂੰ ਤਾਂ ਵਿਕਸਿਤ ਦੇਸ਼ਾਂ ਨੇ ਈ-ਕਚਰਾ ਨਸ਼ਟ ਕਰਨ ਦਾ ਡੰਪਿੰਗ ਗਰਾਊਂਡ ਮੰਨਿਆ ਹੋਇਆ ਹੈ ਇਸ ਕਚਰੇ ਨੂੰ ਨਸ਼ਟ ਕਰਨ ਦੇ ਜੈਵਿਕ ਉਪਾਅ ਵੀ ਤਲਾਸ਼ੇ ਜਾ ਰਹੇ ਹਨ, ਪਰ ਇਸ ‘ਚ ਅਜੇ ਵੱਡੀ ਸਫਲਤਾ ਨਹੀਂ ਮਿਲੀ ਹੈ।

ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਦੇ ਵਾਤਾਵਰਨ ਮੰਤਰੀ ਮੁੜ-ਨਿਰਮਾਣ ਕੰਪਨੀਆਂ ਨੂੰ ਇਸ ਮਕਸਦ ਦੇ ਮਤੇ ਭੇਜ ਚੁੱਕੇ ਹਨ ਕਿ ਯੰਤਰਾਂ ਦੇ ਨਿਰਮਾਤਾ ਅਜਿਹੇ ਇਲੈਕਟ੍ਰੋਨਿਕ ਯੰਤਰ ਬਣਾਉਣ, ਜੋ ਲੰਮੇ ਸਮੇਂ ਤੱਕ ਚੱਲਣ ਤੇ ਖਰਾਬ ਹੋਣ ‘ਤੇ ਉਨ੍ਹਾਂ ਦੀ ਮੁਰੰਮਤ ਕੀਤੀ ਜਾ ਸਕੇ ਭਾਰਤ ‘ਚ ਵੀ ਕਈ ਗੈਰ-ਸਰਕਾਰੀ ਸਵੈ-ਸੇਵੀ ਸੰਗਠਨਾਂ ਨੇ ਇਸ ਅਵਾਜ਼ ‘ਚ ਆਪਣੀ ਅਵਾਜ਼ ਮਿਲਾਉਣਾ ਸ਼ੁਰੂ ਕਰ ਦਿੱਤਾ ਹੈ ਦਰਅਸਲ ਦੁਨੀਆ ਦੇ ਵਿਕਸਿਤ ਦੇਸ਼ ਆਪਣਾ ਜ਼ਿਆਦਾਤਰ ਕਚਰਾ ਭਾਰਤੀ ਸਮੁੰਦਰ ‘ਚ ਖਰਾਬ ਹੋ ਚੁੱਕੇ ਜਹਾਜ਼ਾਂ ‘ਚ ਲੱਦ ਕੇ ਬੰਦਰਗਾਹਾਂ ਨੇੜੇ ਛੱਡ ਜਾਂਦੇ ਹਨ ਇਸ ਨਾਲ ਭਾਰਤੀ ਕੰਢੀ ਸਮੁੰਦਰਾਂ ‘ਚ ਕਚਰੇ ਦਾ ਢੇਰ ਲੱਗ ਗਿਆ ਹੈ ਇਸ ਈ-ਕਚਰੇ ‘ਚ ਕੰਪਿਊਟਰ, ਟੀ.ਵੀ., ਸਕ੍ਰੀਨ, ਸਮਾਰਟਫੋਨ, ਟੈਬਲੇਟ, ਫਰਿੱਜ਼, ਵਾਸ਼ਿੰਗ ਮਸ਼ੀਨ, ਇੰਡਕਸ਼ਨ ਕੂਕਰ, ਏਸੀ ਤੇ ਬੈਟਰੀਆਂ ਹੁੰਦੀਆਂ ਹਨ ਇਸ ਅਭਿਆਨ ਤੋਂ ਬਾਅਦ ਅਮਰੀਕਾ ‘ਚ 18 ਸੂਬੇ ਰਾਈਟ-ਟੂ-ਰਿਪੇਅਰ ਕਾਨੂੰਨ ਬਣਾਉਣ ‘ਤੇ ਵਿਚਾਰ ਕਰ ਰਹੇ ਹਨ।

ਇੱਕ ਰਿਸਰਚ ਮੁਤਾਬਕ 2004 ‘ਚ ਘਰੇਲੂ ਕੰਮਕਾਜ ਦੀਆਂ 3.5 ਫੀਸਦੀ ਇਲੈਕਟ੍ਰੋਨਿਕ ਮਸ਼ੀਨਾਂ ਪੰਜ ਸਾਲਾਂ ਬਾਦ ਖਰਾਬ ਹੋ ਰਹੀਆਂ ਸਨ 2012 ‘ਚ ਇਸ ਖਰਾਬੀ ਦਾ ਅਨੁਪਾਤ ਵਧ ਕੇ 8.3 ਫੀਸਦੀ ਹੋ ਗਿਆ ਰੀ-ਸਾਈਕਲਿੰਗ ਕੇਂਦਰਾਂ ‘ਤੇ 10 ਫੀਸਦੀ ਤੋਂ ਜ਼ਿਆਦਾ ਅਜਿਹੇ ਯੰਤਰ ਆਏ, ਜੋ ਪੰਜ ਸਾਲਾਂ ਤੋਂ ਪਹਿਲਾਂ ਹੀ ਖਰਾਬ ਹੋ ਗਏ ਯੂਰਪ ‘ਚ ਵਿਕਣ ਵਾਲੇ ਕਈ ਲੈਂਪਾਂ ‘ਚ ਬੱਲਬ ਬਦਲਣ ਦਾ ਬਦਲ ਨਹੀਂ ਹੈ ਨਤੀਜਨ ਬੱਲਬ ਖਰਾਬ ਹੋਣ ‘ਤੇ ਪੂਰਾ ਲੈਂਪ ਬਦਲਣਾ ਪੈਂਦਾ ਹੈ ਕੰਪਿਊਟਰ, ਲੈਪਟਾਪ, ਟੈਬਲੇਟ ਤੇ ਮੋਬਾਇਲ ਦੇ ਲਗਾਤਾਰ ਨਵੇਂ-ਨਵੇਂ ਮਾਡਲ ਆਉਣ ਤੇ ਉਨ੍ਹਾਂ ‘ਚ ਨਵੀਆਂ ਸਹੂਲਤਾਂ ਉਪਲੱਬਧ ਹੋਣ ਨਾਲ ਵੀ ਇਹ ਯੰਤਰ ਚੰਗੀ ਹਾਲਤ ‘ਚ ਹੋਣ ਦੇ ਬਾਵਜ਼ੂਦ ਇਸਤੇਮਾਲ ਦੇ ਲਾਇਕ ਨਹੀਂ ਰਹਿ ਜਾਂਦੇ ਲਿਹਾਜ਼ਾ ਈ-ਕਚਰੇ ਦੀ ਮਾਤਰਾ ਲਗਾਤਾਰ ਵਧ ਰਹੀ ਹੈ ।

ਇੱਕ ਅਨੁਮਾਨ ਮੁਤਾਬਕ 2018 ‘ਚ ਪੂਰੀ ਦੁਨੀਆ ‘ਚ 5 ਕਰੋੜ ਟਨ ਈ-ਕਚਰਾ ਇਕੱਠਾ ਹੋਇਆ ਇਸ ਕਚਰੇ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਜਾਵੇ ਤਾਂ ਮਾਊਂਟ ਐਵਰੇਸਟ ਤੋਂ ਵੀ ਉੱਚਾ ਪਹਾੜ ਬਣ ਜਾਵੇਗਾ ਤੇ 4500 ਐਫ਼ਿਲ ਟਾਵਰ ਬਣ ਜਾਣਗੇ ਈ-ਕਚਰਾ ਪੈਦਾ ਕਰਨ ‘ਚ ਭਾਰਤ ਦੁਨੀਆ ਦਾ ਪੰਜਵਾਂ ਵੱਡਾ ਦੇਸ਼ ਹੈ ਭਾਰਤੀ ਸ਼ਹਿਰਾਂ ‘ਚ ਪੈਦਾ ਹੋਣ ਵਾਲੇ ਈ-ਕਚਰੇ ‘ਚ ਸਭ ਤੋਂ ਜ਼ਿਆਦਾ ਕੰਪਿਊਟਰ ਤੇ ਉਸ ਦੇ ਸਹਾਇਕ ਯੰਤਰ ਹੁੰਦੇ ਹਨ ਅਜਿਹੇ ਕਚਰੇ ‘ਚ 40 ਫੀਸਦੀ ਸ਼ੀਸ਼ਾ ਤੇ 70 ਫੀਸਦੀ ਭਾਰੀ ਧਾਤੂਆਂ ਹੁੰਦੀਆਂ ਹਨ ਕਈ ਲੋਕ ਇਨ੍ਹਾਂ ਨੂੰ ਕੱਢ ਕੇ ਕਮਾਈ ਵੀ ਕਰ ਰਹੇ ਹਨ ਅੱਜ ਈ-ਕਚਰਾ, ਜਿਸ ‘ਚ ਵੱਡੀ ਮਾਤਰਾ ‘ਚ ਪਲਾਸਟਿਕ ਦੇ ਯੰਤਰ ਵੀ ਸ਼ਾਮਲ ਹਨ, ਨਸ਼ਟ ਕਰਨਾ ਭਾਰਤ ਸਮੇਤ ਦੁਨੀਆ ਦੇ ਦੇਸ਼ਾਂ ਲਈ ਮੁਸ਼ਕਲ ਹੋ ਰਿਹਾ ਹੈ ਇਸ ਈ-ਕਚਰੇ ਜਾਂ ਈ-ਵੇਸਟ ਨੂੰ ਜੈਵਿਕ ਤੌਰ ‘ਤੇ ਨਸ਼ਟ ਕਰਨ ਦੇ ਤਰੀਕੇ ਤਲਾਸ਼ੇ ਜਾ ਰਹੇ ਹਨ ਇਸ ਕਚਰੇ ਦਾ ਦੂਜਾ ਸਕਾਰਾਤਮਕ ਪਹਿਲੂ ਸੋਨਾ ਤੇ ਹੋਰ ਇਸਤੇਮਾਲਯੋਗ ਧਾਤੂਆਂ ਬਣਾਉਣਾ ਵੀ ਹੈ ਈ-ਕਚਰੇ ‘ਚੋਂ 264 ਕਰੋੜ ਦਾ ਸੋਨਾ ਹਾਲ ਹੀ ‘ਚ ਕੱਢਿਆ ਗਿਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਸਮਾਰਟ ਫੋਨ ਨਿਰਮਾਤਾ ਕੰਪਨੀ ਐਪਲ ਹੈ ਐਪਲ ਨੇ ਆਪਣੇ ਹੀ ਕਬਾੜ ‘ਚ ਬਦਲੇ ਸਮਾਰਟਫੋਨ ਤੇ ਕੰਪਿਊਟਰਾਂ ਤੋਂ ਸੋਨੇ ਦਾ ਖਜ਼ਾਨਾ ਕੱਢਿਆ ਹੈ ।

ਕੰਪਨੀ ਨੇ ਇਸ ਬੇਕਾਰ ਹੋ ਚੁੱਕੇ ਕਚਰੇ ਨੂੰ ਮੁੜ ਰੀ-ਸਾਈਕਲ ਕਰਕੇ ਵੱਡੀ ਕਮਾਈ ਘਰ ਬੈਠੇ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਇਸ ਪ੍ਰਕਿਰਿਆ ਨਾਲ ਕੰਪਨੀ ਨੇ ਕਰੀਬ 40 ਮਿਲੀਅਨ ਡਾਲਰ, ਭਾਵ 264 ਕਰੋੜ ਰੁਪਏ ਸੋਨੇ ਦੇ ਰੂਪ ‘ਚ ਕਮਾਏ ਹਨ ਇਸ ਤੋਂ ਇਲਾਵਾ ਕਰੀਬ 580 ਕਰੋੜ ਦਾ ਇਸਪਾਤ, ਐਲੂਮੀਨੀਅਮ, ਗਲਾਸ ਤੇ ਹੋਰ ਧਾਤੂ ਤੱਤ ਕੱਢਣ ‘ਚ ਕਾਮਯਾਬੀ ਹਾਸਲ ਕੀਤੀ ਹੈ ਐਪਲ ਦੇ ਇਸ ਰਚਨਾਤਮਕ ਖੁਲਾਸੇ ਤੋਂ ਬਾਅਦ ਚੰਗਾ ਹੈ, ਕੇਂਦਰ ਤੇ ਸੂਬਾ ਸਰਕਾਰਾਂ ਨੌਜਵਾਨਾਂ ਨੂੰ ਈ-ਕਚਰੇ ਤੋਂ ਸੋਨਾ ਤੇ ਹੋਰ ਧਾਤੂਆਂ ਕੱਢਣ ਦੀ ਤਕਨੀਕ ਸਿਖਾਉਣ ਤੇ ਸਟਾਰਟਅੱਪ ਤਹਿਤ ਕਚਰੇ ਨੂੰ ਮੁੜ-ਸਾਈਕਲ ਕਰਨ ਦੇ ਪਲਾਂਟ ਲਾਉਣ ਲਈ ਉਤਸ਼ਾਹਿਤ ਕਰਨ ਕਿਉਂਕਿ ਇਲੈਕਟ੍ਰੋਨਿਕ ਯੰਤਰਾਂ ਦੇ ਉਤਪਾਦਨ ਤੇ ਉਨ੍ਹਾਂ ਦੇ ਨਸ਼ਟ ਹੋਣ ਦੀ ਪ੍ਰਕਿਰਿਆ ਲਗਾਤਾਰ ਚੱਲਣ ਵਾਲੀ ਹੈ ਇਹ ਪਲਾਂਟ ਜੇਕਰ ਦੇਸ਼ ਦੇ ਕੋਨੇ-ਕੋਨੇ ‘ਚ ਲੱਗ ਜਾਂਦੇ ਹਨ ਤਾਂ ਇਨ੍ਹਾਂ ਦੇ ਸੰਚਾਲਨ ‘ਚ ਕਠਿਨਾਈ ਆਉਣ ਵਾਲੀ ਨਹੀਂ ਹੈ ਉਹ ਇਸ ਲਈ ਕਿਉਂਕਿ ਹੁਣ ਸਮਾਰਟ ਫੋਨ ਤੇ ਕੰਪਿਊਟਰ ਪਿੰਡ-ਪਿੰਡ ਇਸਤੇਮਾਲ ਹੋ ਰਹੇ ਹਨ।

ਇਸ ਲਈ ਬੇਕਾਰ ਹੋ ਚੁੱਕੇ ਯੰਤਰਾਂ ਦੇ ਰੂਪ ‘ਚ ਕੱਚਾ ਮਾਲ ਵੀ ਸਥਾਨਕ ਪੱਧਰ ‘ਤੇ ਹੀ ਮਿਲ ਜਾਵੇਗਾ ਤੇ ਮੁੜ-ਸਾਈਕਲ ਤੋਂ ਬਾਅਦ ਜੋ ਸੋਨਾ-ਚਾਂਦੀ, ਇਸਪਾਤ, ਜਸਤਾ, ਤਾਂਬਾ, ਪਿੱਤਲ, ਐਲੂਮੀਨੀਅਮ ਆਦਿ ਧਾਤੂਆਂ ਨਿੱਕਲਣਗੀਆਂ ਉਨ੍ਹਾਂ ਦੇ ਖਰੀਦਦਾਰ ਵੀ ਸਥਾਨਕ ਪੱਧਰ ‘ਤੇ ਹੀ ਮਿਲ ਜਾਣਗੇ ਉਂਜ ਵੀ ਇਹ ਧਾਤੂਆਂ ਤੇ ਇਨ੍ਹਾਂ ਨਾਲ ਬਣੀਆਂ ਵਸਤੂਆਂ ਰੋਜ਼ਮਰ੍ਹਾ ਦੇ ਜੀਵਨ ‘ਚ ਇੰਨੀਆਂ ਜ਼ਰੂਰੀ ਹੋ ਗਈਆਂ ਹਨ ਕਿ ਉੱਚ, ਮੱਧ ਤੇ ਹੇਠਲੇ, ਭਾਵ ਹਰ ਵਰਗ ਦੇ ਵਿਕਅਤੀ ਲਈ ਇਨ੍ਹਾਂ ਦੀ ਜ਼ਰੂਰਤ ਬਣੀ ਹੀ ਰਹਿੰਦੀ ਹੈ ਇਨ੍ਹਾਂ ਯੰਤਰਾਂ ਦੇ ਲੱਗਣ ਨਾਲ ਧਰਤੀ ‘ਤੇ ਜਲ ਸ੍ਰੋਤ ਪ੍ਰਦੂਸ਼ਿਤ ਹੋਣ ਤੋਂ ਬਚਣਗੇ ਜੇਕਰ ਕਚਰਾ ਬਿਨਾ ਰੀ-ਸਾਈਕਲ ਕੀਤੇ ਧਰਤੀ ‘ਚ ਖੱਡੇ ਪੁੱਟ ਕੇ ਦਫਨਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਲੈਂਡਫਿਲ ਨਾਮਕ ਸਮੂਹ ਦੀਆਂ ਖਤਰਨਾਕ ਗੈਸਾਂ ਨਿੱਕਲਦੀਆਂ ਹਨ ਇਨ੍ਹਾਂ ਗੈਸਾਂ ਧਰਤੀ ਤੇ ਮਨੁੱਖੀ ਸਿਹਤ ਲਈ ਤਾਂ ਜਬਰਦਸਤ ਹਾਨੀਕਾਰਕ ਹਨ ਹੀ, ਇਲੈਕਟ੍ਰੋਨਿਕ ਯੰਤਰਾਂ ਲਈ ਵੀ ਹਾਨੀਕਾਰਕ ਹਨ ।

ਇਲੈਕਟ੍ਰੋਨਿਕ ਯੰਤਰਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਔਸਤਨ ਇੱਕ ਸਮਾਰਟਫੋਨ ‘ਚ 30 ਮਿਲੀਗ੍ਰਾਮ ਸੋਨਾ ਹੁੰਦਾ ਹੈ ਇਹ ਫੋਨ ਦੇ ਸਰਕਿਟ ਬੋਰਡ ਤੇ ਇੰਟਰਨਲ ਕੰਪੋਨੈਂਟਸ ‘ਚ ਹੁੰਦਾ ਹੈ ਐਪਲ ਅਜਿਹੇ ਲੱਖਾਂ ਆਈਫੋਨਾਂ ਤੇ ਕੰਪਿਊਟਰਾਂ ਦੀ ਰੀ-ਸਾਈਕਲਿੰਗ ਕਰਦਾ ਹੈ, ਜਿਸ ‘ਚ ਸੋਨਾ ਹੁੰਦਾ ਹੈ ਇਹ ਵੀ ਸੰਭਵ ਹੈ ਕਿ ਐਪਲ ਨੇ ਵੱਡੀ ਗਿਣਤੀ ‘ਚ ਆਪਣੇ ਨਿਗਰਾਨੀ ਐਡੀਸ਼ਨ ਦਾ ਮੁੜ-ਨਿਰਮਾਣ ਕੀਤਾ ਹੋਵੇ, ਜਿਨ੍ਹਾਂ ‘ਚ 18 ਕੈਰੇਟ ਦੀ ਗੁਣਵੱਤਾ ਵਾਲੇ ਤਕਰੀਬਨ 50 ਗ੍ਰਾਮ ਸੋਨੇ ਦਾ ਇਸਤੇਮਾਲ ਹੁੰਦਾ ਹੈ ਸਾਫ ਹੈ, ਸਮੱਸਿਆ ਬਣੇ ਈ-ਕਚਰੇ ਨੂੰ ਜੇਕਰ ਮੁੜ-ਨਿਰਮਾਣ ਕਰਨ ਦੇ ਪਲਾਂਟ ਵੱਡੀ ਗਿਣਤੀ ‘ਚ ਲਾਏ ਜਾਂਦੇ ਹਨ ਤਾਂ ਵੱਡੇ ਪੈਮਾਨੇ ‘ਤੇ ਨੌਜਵਾਨ ਤਕਨੀਕੀਆਂ ਨੂੰ ਰੁਜ਼ਗਾਰ ਤਾਂ ਮਿਲੇਗਾ ਹੀ, ਦੇਸ਼ ਵੱਡੇ ਪੱਧਰ ‘ਤੇ ਇਸ ਕਚਰੇ ਨੂੰ ਨਸ਼ਟ ਕਰਨ ਦੇ ਝੰਝਟ ਤੋਂ ਵੀ ਮੁਕਤ ਹੋਵੇਗਾ ਇਸ ਲਈ ਇਸ ਕਚਰੇ ਨੂੰ ਇੱਕ ਰੁਜ਼ਗਾਰ ਉਪਲੱਬਧ ਕਰਵਾਉਣ ਵਾਲੇ ਵਸੀਲੇ ਵਜੋਂ ਵੇਖਣ ਦੀ ਜ਼ਰੂਰਤ ਹੈ।

ਔਸਤਨ ਇੱਕ ਟਨ ਈ-ਕਚਰੇ ਦੇ ਟੁਕੜੇ ਕਰਕੇ ਉਸ ਨੂੰ ਯੰਤਰਿਕ ਤਰੀਕੇ ਨਾਲ ਮੁੜ-ਨਿਰਮਾਣ ਕੀਤਾ ਜਾਵੇ ਤਾਂ ਲਗਭਗ 40 ਕਿਲੋ ਧੂੜ ਜਾਂ ਰਾਖ ਵਰਗਾ ਪਦਾਰਥ ਤਿਆਰ ਹੁੰਦਾ ਹੈ ਇਸ ‘ਚ ਕਈ ਕੀਮਤੀ ਧਾਤੂਆਂ ਹੁੰਦੀਆਂ ਹਨ ਇਨ੍ਹਾਂ ਧਾਤੂਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ‘ਚ ਹੱਥਾਂ ਨਾਲ ਵੱਖ ਕਰਨਾ, ਚੁੰਬਕ ਸ਼ਕਤੀ ਨਾਲ ਵੱਖ ਕਰਨਾ, ਬਿਜਲੀ ਪ੍ਰਕਿਰਿਆ, ਸੈਂਟ੍ਰੀਫਿਊਜ਼ਨ ਤੇ ਉਲਟ ਆਸਮੋਸਿਸ ਵਰਗੀਆਂ ਤਕਨੀਕਾਂ ਸ਼ਾਮਲ ਹਨ ਪਰ ਇਹ ਤਰੀਕੇ ਮਨੁੱਖੀ ਸਰੀਰ ਤੇ ਵਾਤਾਵਰਨ ਨੂੰ ਹਾਨੀ ਪਹੁੰਚਾਉਣ ਵਾਲੇ ਹਨ, ਇਸ ਲਈ ਬਾਇਓ-ਹਾਈਡ੍ਰੋ ਮੈਟਲਲਰਜੀਕਲ ਤਕਨੀਕ ਕਿਤੇ ਜ਼ਿਆਦਾ ਬਿਹਤਰ ਹੈ ਇਸ ਤਕਨੀਕ ਨੂੰ ਅਮਲ ਲਿਆਉਣ ਸਮੇਂ ਸਭ ਤੋਂ ਪਹਿਲਾਂ ਬੈਕਟੀਰੀਅਲ ਲੀਚਿੰਗ ਪ੍ਰੋਸੈੱਸ, ਬਾਇਓ ਲੀਚਿੰਗ ਦਾ ਇਸਤੇਮਾਲ ਕਰਦੇ ਹਨ ।

ਜੇਕਰ ਰੀ-ਸਾਈਕਲਿੰਗ ਦੇ ਇਹ ਪਲਾਂਟ ਜਗ੍ਹਾ-ਜਗ੍ਹਾ ਸਥਾਪਿਤ ਕਰ ਦਿੱਤੇ ਜਾਂਦੇ ਹਨ ਤਾਂ ਕਚਰੇ ਦਾ ਨਿਪਟਾਰਾ ਤਾਂ ਹੋਵੇਗਾ ਹੀ, ਕੱਚੇ ਮਾਲ ਦੀ ਕੀਮਤ ਘੱਟ ਹੋਣ ਨਾਲ ਵਸਤੂਆਂ ਦੇ ਮੁੱਲ ਵੀ ਸਸਤੇ ਹੋਣਗੇ ਨਾਲ ਹੀ ਧਰਤੀ, ਪਾਣੀ ਤੇ ਹਵਾ ਪ੍ਰਦੂਸ਼ਣ ਤੋਂ ਮੁਕਤ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਈ-ਕਚਰੇ ਦੀ ਸਮੱਸਿਆ
ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਦੇ ਇਹਨਾਂ ਬੋਲਾਂ ਵਿਚਲੇ ਦਰਦ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿ ਈ-ਕਚਰਾ ਬਾਹਰਲੇ ਦੇਸ਼ਾਂ ਤੋਂ ਮੰਗਵਾ ਕੇ ਸਰਕਾਰ ਪੈਸਾ ਤਾਂ ਕਮਾ ਰਹੀ ਹੈ ਪਰ ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਇਸ ਦਿਸ਼ਾ ‘ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਕੋਈ ਵੀ ਰਿਆਇਤ ਦੇਣ ਤੋਂ ਨਾਂਹ ਕਰਕੇ ਬਿਨਾਂ ਕਿਸੇ ਦੇਰੀ ਤੋਂ ਜਵਾਬ ਦੇਣ ਲਈ ਕਿਹਾ ਹੈ। ਦਰਅਸਲ ਪ੍ਰਦੂਸ਼ਣ ਦੀ ਸਮੱਸਿਆ ਪਿਛਲੇ 3 ਦਹਾਕਿਆਂ ਤੋਂ ਘਾਤਕ ਰੂਪ ਧਾਰਨ ਕਰ ਗਈ ਹੈ ਖਾਸਕਰ ਦਿੱਲੀ, ਚੇਨੱਈ, ਕਲਕੱਤਾ ਵਰਗੇ ਮਹਾਂਨਗਰ ਤੇ ਪੰਜਾਬ, ਹਰਿਆਣਾ, ਦੇ ਕਈ ਸ਼ਹਿਰਾਂ ਦੀ ਆਬੋ-ਹਵਾ ਇੰਨੀ ਪਲੀਤ ਹੋ ਚੁੱਕੀ ਹੈ ਕਿ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। E-Waste

ਈ-ਕਚਰੇ ਦੀ ਸਮੱਸਿਆ E-Waste

ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਖ਼ਤੀ ਕੀਤੇ ਜਾਣ ‘ਤੇ ਦਿੱਲੀ ‘ਚ ਆਵਾਜਾਈ ਦੇ ਸਾਧਨਾਂ ਦਾ ਧੂੰਆਂ ਘਟਾਉਣ ਲਈ ਆਡ-ਈਵਨ ਸਿਸਟਮ ਵੀ ਲਾਗੂ ਕੀਤਾ ਗਿਆ ਫਿਰ ਵੀ ਕੋਈ ਵੱਡਾ ਸੁਧਾਰ ਨਹੀਂ ਹੋਇਆ ਫਿਰ ਅਜਿਹੇ ਸ਼ਹਿਰਾਂ ‘ਚ ਹਜ਼ਾਰਾਂ ਟਨ ਈ-ਕਚਰੇ ਨੂੰ ਰੀਸਾਈਕਲਿੰਗ ਕਰਨਾ ਤਾਂ ਵਾਤਾਵਰਨ ਦੇ ਬਚਾਓ ਦੀ ਆਸ ਨੂੰ ਖ਼ਤਮ ਕਰਨ ਦੇ ਬਰਾਬਰ ਹੈ ਇਕੱਲੇ ਚੇਨੱਈ ‘ਚ 47000 ਟਨ ਤੇ ਦਿੱਲੀ ‘ਚ 15000 ਟਨ ਈ-ਕਚਰਾ ਸਾਲਾਨਾ ਬਾਹਰੋਂ ਮੰਗਵਾਇਆ ਜਾਂਦਾ ਹੈ ਇਹਨਾਂ ਸ਼ਹਿਰਾਂ ‘ਚ ਪੈਦਾ ਹੋਣ ਵਾਲਾ ਘਰੇਲੂ ਈ-ਕਚਰਾ ਇਸ ਤੋਂ ਵੱਖਰਾ ਹੈ ਈ-ਕਚਰੇ ਦਾ ਮਾੜਾ ਪ੍ਰਭਾਵ ਹਵਾ, ਪਾਣੀ ਤੇ ਮਿੱਟੀ ‘ਤੇ ਪੈ ਰਿਹਾ ਹੈ ਐੱਸਆਰ ਐੱਮ ਯੂਨੀਵਰਸਿਟੀ ਚੇਨੱਈ ਸੰਸਥਾਵਾਂ ਦੀਆਂ ਰਿਪੋਰਟਾਂ ਭਾਰਤ ‘ਚ ਮਿੱਟੀ ਪ੍ਰਦੂਸ਼ਣ ਦੁਨੀਆਂ ਦੇ ਔਸਤ ਨਾਲੋਂ ਦੁੱਗਣਾ ਮਿਲਿਆ ਹੈ।

ਇੱਕ ਤਾਜ਼ਾ ਵਿਗਿਆਨਕ ਸਰਵੇਖਣ ਅਨੁਸਾਰ ਸੰਸਾਰ ‘ਚ ਹਵਾ, ਪ੍ਰਦੂਸ਼ਣ ਕਾਰਨ ਇੱਕ ਮਿੰਟ ‘ਚ ਦੋ ਮੌਤਾਂ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਭਾਰਤ ਪਹਿਲਾਂ ਹੀ ਹਵਾ, ਪਾਣੀ, ਤੇ ਵਾਯੂ ਤੇ ਅਵਾਜ਼ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ ਗੰਗਾ ਸਮੇਤ ਕਈ ਹੋਰ ਨਦੀਆਂ ਨੂੰ ਸਾਫ਼ ਕਰਨ ਲਈ ਹਜ਼ਾਰਾਂ ਕਰੋੜਾਂ ਦਾ ਬਜਟ ਰੱਖਿਆ ਗਿਆ ਹੈ ਅਜਿਹੇ ਹਾਲਤਾਂ ‘ਚ ਈ-ਕਚਰੇ ਦੀ ਰੀਸਾਈਕਲਿੰਗ ਵਰਗੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਸਿਰਫ਼ ਪੈਸੇ ਖਾਤਰ ਦੇਸ਼ ਦੇ ਲੋਕਾਂ ਦੀ ਸਿਹਤ ਨੂੰ ਖਤਰੇ ‘ਚ ਨਹੀਂ ਪਾਇਆ ਜਾ ਸਕਦਾ ।

ਈ-ਕਚਰੇ ਦਾ ਆਯਾਤ ਤੇ ਰੀਸਾਈਕਲਿੰਗ ਸਬੰਧੀ ਠੋਸ ਨੀਤੀ ਬਣਾਉਣ ਦੀ ਜ਼ਰੂਰਤ ਹੈ ਵਪਾਰੀਕਰਨ ਦਾ ਨਜ਼ਰੀਆ ਦੇਸ਼ ਦੇ ਹੋਰ ਵੱਡੇ ਛੋਟੇ ਸ਼ਹਿਰਾਂ ਨੂੰ ਗੰਦਗੀ ਦਾ ਘਰ ਬਣਾ ਦੇਵੇਗਾ ਵਾਤਾਵਰਨ ਮਨੁੱਖੀ ਜੀਵਨ ਦਾ ਆਧਾਰ ਹੈ ਜਿਸ ਨੂੰ ਦਾਅ ‘ਤੇ ਲਾ ਕੇ ਕੋਈ ਤਰੱਕੀ ਬੇਅਰਥ ਹੋਵੇਗੀ ਵਾਤਾਵਰਨ ਵਿਕਾਸ ਕਾਰਜ ‘ਤੇ ਵਪਾਰਕ ਮਸਲਿਆਂ ਨੂੰ ਸੰਤੁਲਿਤ ਤੇ ਮਨੁੱਖੀ ਸਿਹਤ ਦੇ ਨਜ਼ਰੀਏ ਤੋਂ ਵਾਚਣ ਦੀ ਲੋੜ ਹੈ ਸਰਕਾਰ ਵਾਤਾਵਰਨ ਦੀ ਬਿਹਤਰੀ ਨੂੰ ਆਪਣੀਆਂ ਤਰੱਕੀਆਂ ‘ਚ ਸ਼ਾਮਲ ਕਰੇ ਅਤੇ ਇਸ ਵਾਸਤੇ ਫੌਰੀ ਤੌਰ ‘ਤੇ ਕਦਮ ਚੁੱਕੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ