Rebel - Sach Kahoon Punjabi
ਬਾਗੀ ਵਿਧਾਇਕਾਂ ਨੂੰ ਪਾਬੰਦ ਨਾ ਕੀਤਾ ਜਾਵੇ
ਸੁਪਰੀਮ ਕੋਰਟ ਨੇ ਕੁਮਾਰੀ ਸਵਾਮੀ ਨੂੰ ਦਿੱਤਾ ਝਟਕਾ
ਅੱਜ ਹੋਵੇਗਾ ਕੁਮਾਰ ਸਵਾਮੀ ਦੀ ਕਿਸਮਤ ਦਾ ਫੈਸਲਾ
ਏਜੰਸੀ, ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਕਰਨਾਟਕ ਦੀ ਕੁਮਾਰ ਸਵਾਮੀ ਸਰਕਾਰ ਨੂੰ ਕਰਾਰਾ ਝਟਕਾ ਦਿੰਦਿਆਂ ਅੱਜ ਕਿਹਾ ਕਿ ਕਾਂਗਰਸ ਤੇ ਜਨਤਾ ਦਲ (ਐਸ) ਦੇ ਬਾਗੀ ਵਿਧਾਕਿਹਾਂ ਨੂੰ ਵਿਸ਼ਵਾਸ ਮਤ ਪ੍ਰਕਿਕਿਰਆ ‘ਚ ਹਿੱਸਾ ਲੈਣ ਲਈ ਪ੍ਰਭਾਵਿਤ ਨਾ ਕੀਤਾ ਜਾ ਸਕਦਾ। ਅਦਾਲਤ ਨੇ ਹਾਲਾਂਕਿ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਵਿਧਾਇਕਾਂ ਦਾ ਅਸਤੀਫ਼ਾ ਸਵੀਕਾਰ ਕਰਨ ਲਈ ਵਿਧਾਨ ਸਭਾ ਸਪੀਕਰ ਲਈ ਕੋਈ ਸਮਾਂ ਹੱਦ ਤੈਅ ਨਹੀਂ ਕੀਤੀ ਜਾ ਸਕਦੀ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਖੰਡਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ 15 ਬਾਗੀ ਵਿਧਾਇਕਾਂ ਨੂੰ ਰਾਜ ਵਿਧਾਨ ਸਭਾ ‘ਚ ਅੱਜ ਹੋਣ ਵਾਲੇ ਵਿਸ਼ਵਾਸ ਮਤ ਪ੍ਰਕਿਰਿਆ ‘ਚ ਹਿੱਸਾ ਲੈਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੂੰ ਤੈਅ ਸਮਾਂ-ਹੱਦ ਤਹਿਤ ਬਾਗੀ ਵਿਧਾਹਿਕਾਂ ਨੂੰ ਅਸਤੀਫ਼ਾ ਮਨਜ਼ੂਰ ਕਰਨ ਲਈ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ। ਚੀਫ਼ ਜਸਟਿਸ ਨੇ ਕਿਹਾ ਕਿ ਇਸ ਮਾਮਲੇ ‘ਚ ਸਪੀਕਰ ਦੀ ਭੂਮਿਕਾ ਤੇ ਫਰਜ਼ ਨੂੰ ਲੈ ਕੇ ਕਈ ਅਹਿਮ ਸਵਾਲ ਚੁੱਕੇ ਹਨ ਜਿਨ੍ਹਾਂ ‘ਤੇ ਬਾਅਦ ‘ਚ ਫੈਸਲਾ ਲਿਆ ਜਾਵੇਗਾ। ਫਿਲਹਾਲ ਸੰਵਿਧਾਨਿਕ ਸੰਤੁਲਨ ਕਾਇਮ ਕਰਨ ਲਈ ਉਹ ਆਪਣਾ ਅੰਤਰਿਮ ਆਦੇਸ਼ ਸੁਣਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ, ਭਜਨ ਸਿੰਘ ਸਮਾਘ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਉਮਦਵਾਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਿਚਲੀ ਧੜੇਬੰਦੀ ਕਾਰਨ ਅੱਜ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ ਦੇ ਧੜੇ ਵੱਲੋਂ ਸੱਤ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਫਾਰਮ ਜਮ੍ਹਾ ਕਰਵਾਏ।
ਜਾਣਕਾਰੀ ਅਨੁਸਾਰ ਸੱਤ ਉਮੀਦਵਾਰਾਂ ਜਿਨ੍ਹਾਂ ਵਿੱਚ ਚੜੇਵਾਨ ਜੋਨ ਤੋਂ ਮਨਿੰਦਰ ਸਿੰਘ ਮਨੀ, ਮਾਨ ਸਿੰਘ ਵਾਲਾ ਜੋਨ ਤੋਂ ਹਰਬੰਸ ਸਿੰਘ, ਭੁੱਲਰ ਜੋਨ ਤੋਂ ਬੋਹੜ ਸਿੰਘ, ਉਦੇਕਰਨ ਜੋਨ ਤੋਂ ਵੀਰਪਾਲ ਕੌਰ ਪਤਨੀ ਅੰਗਰੇਜ ਸਿੰਘ ਬੂੜਾ ਗੁੱਜਰ, ਬਧਾਈ ਜੋਨ ਤੋਂ ਜਗਜੀਤ ਸਿੰਘ ਬਰਾੜ, ਸੀਰਵਾਲੀ ਜੋਨ ਤੋਂ ਸੁਖਜੀਤ ਕੌਰ ਅਤੇ ਗੁਲਾਬੇਵਾਲਾ ਜੋਨ ਤੋਂ ਮਨਿੰਦਰ ਸਿੰਘ ਵਿੱਕੀ ਬਰਾੜ ਸ਼ਾਮਲ ਹਨ ਨੇ ਅੱਜ ਹਨੀ ਫੱਤਣਵਾਲਾ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਵੜਿੰਗ ਦੀ ਹਾਜ਼ਰੀ ‘ਚ ਆਪਣੇ ਨਾਮਜ਼ਦਗੀ ਫਾਰਮ ਜਮ੍ਹਾ ਕਰਵਾਏ।
ਜ਼ਿਕਰਯੋਗ ਹੈ ਕਿ ਨਾਮਜ਼ਦਗੀ ਫਾਰਮ ਜਮ੍ਹਾ ਕਰਵਾਉਣ ਲਈ ਸਥਾਨਕ ਫੱਤਣਵਾਲਾ ਗ੍ਰਹਿ ਤੋਂ ਵੱਡੀ ਗਿਣਤੀ ‘ਚ ਆਗੂਆਂ ਤੇ ਵਰਕਰਾਂ ਦਾ ਜੱਥਾ ਕਾਫਲੇ ਦੇ ਰੂਪ ਵਿੱਚ ਇਕੱਠਾ ਹੋ ਕੇ ਹਨੀ ਫੱਤਣਵਾਲਾ ਦੀ ਅਗਵਾਈ ਹੇਠ ਬੀਡੀਪੀਓ ਦਫਤਰ ਵਿਖੇ ਪਹੁੰਚੇ। ਇਸ ਮੌਕੇ ਹਨੀ ਫੱਤਣਵਾਲਾ ਨੇ ਦਾਅਵਾ ਕੀਤਾ ਕਿ ਸਾਰੀਆਂ ਉਕਤ ਸੱਤ ਸੀਟਾਂ ‘ਤੇ ਖੜੇ ਕੀਤੇ ਉਮੀਦਵਾਰ ਜਿਤਾ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਅਤੇ ਨਾਦਰਸ਼ਾਹੀ ਹੁਕਮ ਚਲਾਉਣ ਵਾਲੇ ਲੀਡਰਾਂ ਨੂੰ ਢੁੱਕਵਾਂ ਜਵਾਬ ਦੇਣਗੇ।
ਇਸ ਮੌਕੇ ਮਨਜੀਤ ਸਿੰਘ ਫੱਤਣਵਾਲਾ, ਇਕਬਾਲ ਸਿੰਘ ਸੰਗੂਧੋਨ, ਭੋਮਾ ਥਾਂਦੇਵਾਲਾ, ਮੁਕੇਸ਼ ਬਰੀਵਾਲਾ, ਖੜਕ ਸਿੰਘ ਸਰਪੰਚ, ਪੰਮਾ ਸਰਪੰਚ, ਹਰਜਿੰਦਰ ਸਿੰਘ ਉਦੇਕਰਨ, ਹਰਚਰਨ ਸਿੰਘ ਸਰਪੰਚ, ਵਿੱਕੀ ਲੰਬੀ ਢਾਬ, ਜਸਕਰਨ ਸਿੰਘ, ਬਿੱਕਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਅਤੇ ਵਰਕਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਭੇਜੇ ਗਏ ਹਨ ਗੋਆ, ਕੁਝ ਦਿਨ ਹੋਰ ਰਹਿਣਗੇ ਗੋਆ
ਖਹਿਰਾ ਦੀ ਪਾਰਟੀ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਰੋੜੀ ਤੋਂ ਬਾਅਦ ਡਰੇ ਹੋਏ ਨਜ਼ਰ ਆ ਰਹੇ ਹਨ ਕੇਜਰੀਵਾਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦੀ ਬਾਗੀ ਟੋਲੀ ‘ਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਸ਼ਾਮਲ ਨਾ ਹੋ ਜਾਣ, ਇਸ ਲਈ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ 4 ਤੋਂ ਜ਼ਿਆਦਾ ਵਿਧਾਇਕਾਂ ਨੂੰ ਗੋਆ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਉਹ ਕੁਝ ਦਿਨ ਬਿਤਾਉਣ ਦੇ ਨਾਲ ਹੀ ਪੰਜਾਬ ਦੀ ਰਾਜਨੀਤੀ ਤੋਂ ਦੂਰ ਰਹਿਣਗੇ। ਇੰਜ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਇਨ੍ਹਾਂ ਵਿਧਾਇਕਾਂ ‘ਤੇ ਵਿਸ਼ਵਾਸ ਨਹੀਂ ਰਿਹਾ ਹੈ ਪਰ ਪੰਜਾਬ ‘ਚ ਬਣ ਰਹੀ ਨਵੀਂ ਸਥਿਤੀ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਡਰੇ ਹੋਏ ਨਜ਼ਰ ਆ ਰਹੇ ਹਨ।
ਇਸ ਲਈ ਪੰਜਾਬ ਦੇ 4 ਤੋਂ ਜਿਆਦਾ ਵਿਧਾਇਕਾਂ ਨੂੰ ਗੋਆ ਵਿਖੇ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਉਹ 2 ਦਿਨ ਹੋਰ ਰਹਿੰਦੇ ਹੋਏ 11 ਜਾਂ ਫਿਰ 12 ਅਗਸਤ ਨੂੰ ਪੰਜਾਬ ਲਈ ਵਾਪਸੀ ਕਰਨਗੇ ਤੇ ਇਨ੍ਹਾਂ ਵਿਧਾਇਕਾਂ ‘ਤੇ ਆਉਣ ਵਾਲੇ ਹੋਟਲ ਤੇ ਹਵਾਈ ਜਹਾਜ਼ ਦਾ ਸਾਰਾ ਖ਼ਰਚ ਪਾਰਟੀ ਪੱਧਰ ‘ਤੇ ਹੀ ਕੀਤਾ ਜਾ ਰਿਹਾ ਹੈ।  ਖਹਿਰਾ ਦੇ ਬਾਗੀ ਗੁੱਟ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਘਟਨਾਕ੍ਰਮ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਬਾਕੀ ਵਿਧਾਇਕਾਂ ‘ਚੋਂ ਕੁਝ ਵਿਧਾਇਕਾਂ ਦੀ ਚੋਣ ਕੀਤੀ ਸੀ, ਜਿਹੜੇ ਕਿ ਬਾਗੀ ਗੁੱਟ ਵੱਲ ਡਰਾਉਣ ਧਮਕਾਉਣ ਜਾਂ ਫਿਰ ਕਿਸੇ ਤਰ੍ਹਾਂ ਦਾ ਲਾਲਚ ਦੇਣ ਤੋਂ ਬਾਅਦ ਸ਼ਾਮਲ ਹੋ ਸਕਦੇ ਹਨ।
ਇਸ ਲਈ ਲਗਭਗ 4-5 ਵਿਧਾਇਕਾਂ ਦੀ ਚੋਣ ਕਰਦੇ ਹੋਏ ਉਨ੍ਹਾਂ ਨੂੰ ਗੋਆ ਭੇਜਿਆ ਗਿਆ ਹੈ, ਬਾਕੀ ਵਿਧਾਇਕਾਂ ਨੂੰ ਪੰਜਾਬ ‘ਚ ਹੀ ਰੱਖਿਆ ਗਿਆ ਹੈ, ਕਿਉਂਕਿ ਉਹ ਖੁੱਲ੍ਹੇਆਮ ਹੀ ਖਹਿਰਾ ਗੁੱਟ ਖ਼ਿਲਾਫ਼ ਹੋ ਕੇ ਪ੍ਰਚਾਰ ਕਰਨ ਤੱਕ ਲਗੇ ਹੋਏ ਹਨ। ਸਰਬਜੀਤ ਕੌਰ ਮਾਣੂਕੇ ਤੇ ਰੁਪਿੰਦਰ ਕੌਰ ਰੂਬੀ ਸਣੇ ਡਾ. ਬਲਜਿੰਦਰ ਕੌਰ ਤਿੰਨੇ ਮਹਿਲਾ ਵਿਧਾਇਕ ਕਿਸੇ ਵੀ ਹਾਲਤ ਵਿੱਚ ਖਹਿਰਾ ਗੁੱਟ ਵੱਲ ਨਹੀਂ ਜਾਣਗੀਆਂ, ਕਿਉਂਕਿ ਮਾਣੂਕੇ ਤੇ ਰੂਬੀ ਖ਼ਿਲਾਫ਼ ਖਹਿਰਾ ਦੇ ਸਾਥੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਗਿਆ ਸੀ, ਜਦੋਂ ਕਿ ਡਾ. ਬਲਜਿੰਦਰ ਕੌਰ ਸ਼ੁਰੂ ਤੋਂ ਹੀ ਖਹਿਰਾ ਵਿਰੋਧੀ ਤੇ ਕੇਜਰੀਵਾਲ ਪੱਖੀ ਹਨ।
ਇਸ ਦੇ ਨਾਲ ਹੀ ਵਿਧਾਇਕ ਮੀਤ ਹੇਅਰ, ਹਰਵਿੰਦਰ ਸਿੰਘ ਫੂਲਕਾ ਤੇ ਅਮਨ ਅਰੋੜਾ ਵੀ ਅਰਵਿੰਦ ਕੇਜਰੀਵਾਲ ਤੋਂ ਬਾਹਰ ਨਹੀਂ ਹਨ ਪਰ ਪਾਰਟੀ ਨੂੰ ਕੁਲਵੰਤ ਸਿੰਘ ਪੰਡੋਰੀ, ਕੁਲਤਾਰ ਸਿੰਘ ਸੰਧਵਾਂ ਤੇ ਮਨਜੀਤ ਸਿੰਘ ਬਿਲਾਸਪੁਰ ਤੇ ਅਮਰਜੀਤ ਸਿੰਘ ਸੰਦੋਆ ਸਬੰਧੀ ਮਨ ‘ਚ ਕੁਝ ਡਰ ਸੀ, ਜਿਸ ਕਾਰਨ ਇਨ੍ਹਾਂ ਨੂੰ ਬੀਤੀ 7 ਅਗਸਤ ਨੂੰ ਹਵਾਈ ਜਹਾਜ਼ ਰਾਹੀਂ ਗੋਆ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਇਨ੍ਹਾਂ ਲਈ ਫਾਈਵ ਸਟਾਰ ਹੋਟਲ ਤੱਕ ਬੁੱਕ ਕਰਵਾਇਆ ਗਿਆ ਹੈ, ਜਿਸ ‘ਤੇ ਸਾਰਾ ਖ਼ਰਚ ਆਮ ਆਦਮੀ ਪਾਰਟੀ ਹੀ ਕਰ ਰਹੀ ਹੈ। ਇਹ ਵਿਧਾਇਕ ਹੁਣ 11 ਜਾਂ ਫਿਰ 12 ਅਗਸਤ ਨੂੰ ਪੰਜਾਬ ਦੀ ਵਾਪਸੀ ਕਰਨਗੇ ਤੇ ਭਗਵੰਤ ਮਾਨ ਸਣੇ ਹੋਰ ਵਿਧਾਇਕ ਇਨ੍ਹਾਂ ਦੇ ਸੰਪਰਕ ‘ਚ ਰਹਿੰਦੇ ਹੋਏ ਪਾਰਟੀ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਹਿਰਾ ਵੱਲੋਂ ਬਗਾਵਤ, ਫੈਸਲਾ ਬਦਲਣ ਦੀ ਚਿਤਾਵਨੀ
ਹਰਪਾਲ ਸਿੰਘ ਚੀਮਾ ਨੂੰ ਆਪਣਾ ਲੀਡਰ ਮੰਨਣ ਤੋਂ ਕੀਤਾ ਸਾਫ਼ ਇਨਕਾਰ
ਅਰਵਿੰਦ ਕੇਜਰੀਵਾਲ ਨੂੰ ਲਿਖੀ ਚਿੱਠੀ
ਕੇਜਰੀਵਾਲ ਖ਼ਿਲਾਫ਼ ਸੱਦੀ ਮੀਟਿੰਗ, 2 ਅਗਸਤ ਨੂੰ ਬਠਿੰਡਾ ਵਿਖੇ ਕੀਤਾ ਜਾਏਗਾ ਵੱਡਾ ਐਲਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਿਧਾਇਕ (Sukhpal Khaira) ਸੁਖਪਾਲ ਖਹਿਰਾ ਨੇ ਆਪਣੀ ਹੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਬਗਾਵਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਬੀਤੀ ਸ਼ਾਮ ਲਏ ਗਏ ਫੈਸਲੇ ਨੂੰ ਬਦਲਣ ਦੀ ਚਿਤਾਵਨੀ ਦੇ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਉਂਦੇ ਹੋਏ ਹਰਪਾਲ ਸਿੰਘ ਚੀਮਾ ਨੂੰ ਲੀਡਰ ਬਣਾਇਆ ਗਿਆ ਸੀ।   ਇਸ ਨਾਲ ਹੀ ਸੁਖਪਾਲ ਖਹਿਰਾ ਨੇ ਬਠਿੰਡਾ ਵਿਖੇ ਆਮ ਆਦਮੀ ਪਾਰਟ ਪੰਜਾਬ ਦੇ ਲੀਡਰਾਂ ਅਤੇ ਵਰਕਰਾਂ ਦੀ ਵੱਡੀ ਮੀਟਿੰਗ 2 ਅਗਸਤ ਨੂੰ ਬਠਿੰਡਾ ਵਿਖੇ ਸੱਦ ਲਈ ਹੈ, ਜਿੱਥੇ ਪਾਰਟੀ ਸਬੰਧੀ ਆਖ਼ਰੀ ਫੈਸਲਾ ਲਿਆ ਜਾਵੇਗਾ।
ਸੁਖਪਾਲ (Sukhpal Khaira) ਖਹਿਰਾ ਨੂੰ ਇਸ ਮਾਮਲੇ ਵਿੱਚ 8 ਵਿਧਾਇਕਾਂ ਦਾ ਵੀ ਸਾਥ ਮਿਲ ਗਿਆ ਹੈ, ਜਿਹੜੇ ਕਿ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਹੀ ਖੜ੍ਹੇ ਹੋ ਗਏ ਹਨ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨ ਲਈ ਆਏ  ਸੁਖਪਾਲ ਖਹਿਰਾ ਨੇ ਸਟੇਜ ‘ਤੇ ਬੈਠੇ ਕੰਵਰ ਸੰਧੂ, ਨਾਜ਼ਰ ਸਿੰਘ, ਜਗਦੇਵ ਸਿੰਘ, ਪਿਰਮਲ ਸਿੰਘ, ਜਗਤਾਰ ਸਿੰਘ, ਰੂਪਿੰਦਰ ਕੌਰ ਰੂਬੀ, ਬਲਦੇਵ ਸਿੰਘ ਅਤੇ ਜੈ ਕ੍ਰਿਸ਼ਨ ਰੋੜੀ ਨੇ ਇੱਕ ਜੁੱਟ ਹੁੰਦੇ ਹੋਏ ਆਪਣੀ ਬਗਾਵਤ ਦਾ ਐਲਾਨ ਕਰ ਦਿੱਤਾ ਹੈ।  ਇਨ੍ਹਾਂ ਸਾਰੇ ਵਿਧਾਇਕਾਂ ਨੇ ਇੱਕ ਚਿੱਠੀ ਲਿਖਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਇਸ ਫੈਸਲੇ ਨੂੰ ਮੁੜ ਤੋਂ ਵਿਚਾਰਨ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਇਸ ਦਿਨ ਤੱਕ ਰਹਿਣਗੀਆਂ ਛੁੱਟੀਆਂ
ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਹੈ, ਜਿਸ ਬਾਰੇ ਉਨਾਂ ਨੂੰ ਭਿਣਕ ਕੁਝ ਦਿਨ ਪਹਿਲਾਂ ਹੀ ਲੱਗ ਗਈ ਸੀ ਪਰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਉਨ੍ਹਾਂ ਨੂੰ ਸੱਦ ਕੇ ਇੱਕ ਵਾਰ ਇਹ ਵੀ ਨਹੀਂ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਆਖ਼ਰਕਾਰ ਦੋਸ਼ ਕੀ ਸੀ। ਉਨਾਂ ਕਿਹਾ ਕਿ ਉਨਾਂ ਨੇ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਅਤੇ ਵਿਰੋਧੀ ਪਾਰਟੀਆਂ ਖ਼ਿਲਾਫ਼ ਡਟ ਕੇ ਡਿਊਟੀ ਦਿੱਤੀ ਪਰ ਫਿਰ ਵੀ ਉਨਾਂ ਦਾ ਮੁੱਲ ਨਹੀਂ ਪਾਇਆ ਗਿਆ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੀ ਕੁਝ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਦਲ ਨਾਲ ਮਿਲ ਕੇ ਇਹ ਸਾਜਿਸ ਰਚੀ ਹੈ, ਜਿਸ ਦਾ ਉਹ ਸ਼ਿਕਾਰ ਹੋਏ ਹਨ।
ਉਹ ਹੁਣ ਅਗਲਾ ਫੈਸਲਾ ਬਠਿੰਡਾ ਵਿਖੇ ਹੋਣ ਵਾਲੀ ਵੱਡੀ ਮੀਟਿੰਗ ਤੋਂ ਬਾਅਦ ਹੀ ਲੈਣਗੇ, ਜਿਥੇ ਕਿ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਾਰੀ ਲੀਡਰਸ਼ਿਪ ਸਣੇ ਪਾਰਟੀ ਦੇ ਵਰਕਰ ਭਾਗ ਲੈ ਕੇ ਫੈਸਲਾ ਕਰਨਗੇ। ਇੱਥੇ ਹੀ ਸੁਖਪਾਲ ਖਹਿਰਾ ਸਣੇ ਆਮ ਆਦਮੀ ਪਾਰਟੀ ਦੇ 8 ਵਿਧਾਇਕਾਂ ਨੇ ਹਰਪਾਲ ਚੀਮਾ ਨੂੰ ਆਪਣਾ ਲੀਡਰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਜੇ ਸੱਚ ਬੋਲਣ ਵਾਲੇ ਨੂੰ ਮੋਦੀ ਬਾਗੀ ਕਹਿੰਦੇ ਹਨ ਤਾਂ ਮੈਂ ਬਾਗੀ ਹਾਂ : ਸਿਨਹਾ
ਕਿਹਾ, ਅਗਲੀਆਂ ਆਮ ਚੋਣਾਂ ‘ਚ ਦੇਸ਼ ਦੀ ਜਨਤਾ ਮੰਗੇਗੀ ਨਰਿੰਦਰ ਮੋਦੀ ਤੋਂ ਕਈ ਜਵਾਬ | Shatrughan Sinha
ਦੇਸ਼ ਭਰ ‘ਚ ਅੰਦੋਲਨ ਸ਼ੁਰੂ ਕਰਨ ਜਾ ਰਿਹਾ ਐ ‘ਰਾਸ਼ਟਰੀ ਮੰਚ’ | Shatrughan Sinha
ਦੇਸ਼ ਦੇ ਕਈ ਉੱਘੇ ਲੀਡਰ ਤੇ ਸਿਆਸੀ ਪਾਰਟੀਆਂ ਇਕੱਠੀ ਹੋਣਗੀਆਂ ‘ਰਾਸ਼ਟਰੀ ਮੰਚ’ ਹੇਠ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਦਾਕਾਰ ਤੋਂ ਰਾਜਨੀਤਕ ਤੇ ਹੁਣ ਆਪਣੀ ਹੀ ਪਾਰਟੀ ਤੋਂ ਬਾਗੀ ਹੋਏ ਸ਼ਤਰੂਘਨ ਸਿਨਹਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ‘ਚ ਹੁਣ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ ਪਰ ਉਹ ਭਾਜਪਾ ਨੂੰ ਜਲਦ ਹੀ ਛੱਡਣ ਵਾਲੇ ਵੀ ਨਹੀਂ ਹਨ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜੇਕਰ ਸੱਚ ਬੋਲਣ ਵਾਲੇ ਨੂੰ ਬਾਗੀ ਕਿਹਾ ਜਾਂਦਾ ਹੈ ਤਾਂ ਉਹ ਬਾਗੀ ਹਨ ਤੇ ਬਾਗੀ ਹੀ ਰਹਿਣਗੇ, ਕਿਉਂਕਿ ਉਹ ਸੱਚ ਬੋਲਣਾ ਨਹੀਂ ਛੱਡਣਾ ਚਾਹੁੰਦੇ।
ਸ਼ਤਰੂਘਨ ਸਿਨਹਾ ਚੰਡੀਗੜ੍ਹ ਵਿਖੇ ‘ਮੀਟ ਦਾ ਪ੍ਰੈਸ ‘ ਪ੍ਰੋਗਰਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼ਤਰੂਘਨ ਸਿਨਹਾ ਨਾਲ ਯਸ਼ਵੰਤ ਸਿਨਹਾ ਵੀ ਚੰਡੀਗੜ੍ਹ ਆਏ ਹੋਏ ਸਨ ਤੇ ਇਸ ਮੌਕੇ ਯਸ਼ਵੰਤ ਸਿਨਹਾ ਨੇ ਵੀ ਨਰਿੰਦਰ ਮੋਦੀ ‘ਤੇ ਰੱਜ ਕੇ ਹਮਲਾ ਕੀਤਾ। ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ 2019 ਵਿੱੱਚ ਜਦੋਂ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਦੇਸ਼ ਦੀ ਜਨਤਾ ਹੀ ਫੈਸਲਾ ਕਰੇਗੀ ਕਿ ਨਰਿੰਦਰ ਮੋਦੀ ਵਲੋਂ ਕੀਤੇ ਗਏ ਵਾਅਦੇ ਅਤੇ ਛੱਡੇ ਗਏ ਜੁਮਲਿਆਂ ਨੂੰ ਦੇਖਦੇ ਹੋਏ ਵੋਟ ਦੇਣੀ ਚਾਹੀਦੀ ਹੈ ਜਾਂ ਫਿਰ ਨਹੀਂ। ਉਨ੍ਹਾਂ ਕਿਹਾ ਕਿ ਇਨਾਂ ਲੋਕ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਨਹਿਰੂ, ਇੰਦਰਾ ਗਾਂਧੀ ਜਾਂ ਫਿਰ ਮਨਮੋਹਨ ਸਿੰਘ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਨਹੀਂ ਸਗੋਂ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਵੋਟ ਦੇਣੀ ਹੈ। ਉਨਾਂ ਕਿਹਾ ਕਿ ਭਾਜਪਾ ਸਰਕਾਰ ਕਿਸੇ ਤਰੀਕੇ ਨਾਲ ਕੰਮ ਕਰ ਰਹੀ ਹੈ, ਇਸ ਬਾਰੇ ਜਿਆਦਾ ਦੱਸਣ ਦੀ ਜਰੂਰਤ ਉਹ ਨਹੀਂ ਸਮਝਦੇ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੇ ਮਚਾਈ ਤਬਾਹੀ, ਵੇਖੋ ਕਿੱਥੇ-ਕਿੱਥੇ ਹੋਇਆ ਭਾਰੀ ਨੁਕਸਾਨ
ਇਸ ਮੌਕੇ ਯਸ਼ਵੰਤ ਸਿਨਹਾ ਨੇ ਕਿਹਾ ਕਿ ਮੋਦੀ ਅੱਜ ਦੀ ਰਾਜਨੀਤੀ ਦਾ ਮੁੱਦਾ ਨਹੀਂ ਮੁੱਦੇ ਹੋਰ ਹਨ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ, ਬੇਰੁਜ਼ਗਾਰੀ, ਮਾੜੀ ਆਰਥਿਕਤਾ ਤੇ ਗਰੀਬੀ ਵੱਡੇ ਮੁੱਦੇ ਹਨ ਜਿਨ੍ਹਾਂ ਦਾ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੇਂਦਰ ਸਰਕਾਰ ਸੰਵਿਧਾਨਕ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਗਾਈ ਜਾ ਰਹੀ ਹੈ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ ਪਰ ਜਮਹੂਰੀ ਅਤੇ ਲੋਕਤੰਤਰ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਕਰਨਾਟਕ ਵਿੱਚ ਵੀ ਜਮਹੂਰੀਅਤ ਦਾ ਘਾਣ ਕੀਤਾ ਗਿਆ ਤੇ ਭਾਜਪਾ ਧੱਕੇ ਨਾਲ ਤੇ ਛਲਾਵੇ ਨਾਲ ਸਰਕਾਰ ਬਣਾਉਣਾ ਚਾਹੁੰਦੀ ਸੀ ਜੋ ਸਫਲ ਨਹੀਂ ਹੋ ਸਕੀ। ਸ਼ਤਰੂਘਨ ਸਿਨਹਾ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਗੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪਾਰਟੀ ਦੇ ਅੰਦਰ ਲੋਕਤੰਤਰ ਖ਼ਤਮ ਹੋ ਗਿਆ ਹੈ ਤੇ ਪਾਰਟੀ ਦੋ ਆਗੂਆਂ ਦੀ ਕਠਪੁਤਲੀ ਬਣ ਕੇ ਰਹਿ ਗਏ ਹੈ। ਉਨ੍ਹਾਂ ਇਥੇ ਐਲਾਨ ਕੀਤਾ ਕਿ ਜਲਦ ਹੀ ਦੇਸ਼ ਭਰ ਵਿੱਚ ਰਾਸ਼ਟਰ ਮੰਚ ਇੱਕ ਵੱਡੇ ਵਿਕਲਪ ਦੇ ਤੌਰ ‘ਤੇ ਦੇਖਿਆ ਜਾਏਗਾ, ਕਿਉਂਕਿ ਰਾਸ਼ਟਰ ਮੰਚ ਸਿਆਸੀ ਪਾਰਟੀ ਨਹੀਂ ਸਗੋਂ ਇੱਕ ਅੰਦੋਲਨ ਹੈ ਤੇ ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਦੀ ਸਿਆਸਤ ਕਰਵਟ ਲਏਗੀ।