Calls - Sach Kahoon Punjabi
ਫੌਜੀ ਸੁਰੱਖਿਆ: ਦੁਨੀਆ ਦਾ ਸਭ ਤੋਂ ਤਾਕਤਵਰ ਹੈਲੀਕਾਪਟਰ ਅਪਾਚੇ ਅਟੈਕ
ਯੋਗੇਸ਼ ਕੁਮਾਰ ਗੋਇਲ
ਭਾਰਤੀ ਹਵਾਈ ਫੌਜ ਨੂੰ ਅਮਰੀਕੀ ਏਅਰੋਸਪੇਸ ਕੰਪਨੀ ‘ਬੋਇੰਗ’ ਵੱਲੋਂ 22 ਅਪਾਚੇ ਗਾਰਜੀਅਨ ਅਟੈਕ ਹੈਲੀਕਾਪਟਰਾਂ ‘ਚੋਂ ਪਹਿਲਾ ਹੈਲੀਕਾਪਟਰ ਭਾਰਤ ਨੂੰ ਸੌਂਪੇ ਜਾਣ ਤੋਂ ਬਾਦ ਹਵਾਈ ਫੌਜ ਦੀ ਤਾਕਤ ‘ਚ ਹੋਰ ਇਜਾਫ਼ਾ ਹੋ ਗਿਆ ਹੈ ਇਨ੍ਹਾਂ  ਹੈਲੀਕਾਪਟਰਾਂ ਦਾ ਪਹਿਲਾ ਬੈਚ ਕਰੀਬ ਦੋ ਮਹੀਨੇ ਬਾਦ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਇਸ ਸਾਲ 26 ਮਾਰਚ ਨੂੰ 4 ਹੈਵੀਲਿਫ਼ਟ ਚਿਨੂਕ ਹੈਲੀਕਾਪਟਰ ਵੀ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਹੋ ਗਏ ਸਨ ਤੇ 11 ਚਿਨੂਕ ਮਾਰਚ 2020 ਤੱਕ ਮਿਲਣ ਦੀ ਸੰਭਾਵਨਾ ਹੈ ਐਮਆਈ-17 ਵਰਗੇ ਮੀਡੀਅਮ ਸ਼੍ਰੇਣੀ ਦੇ ਭਾਰੀ ਵਜ਼ਨ ਚੁੱਕਣ ਵਾਲੇ ਰੂਸੀ ਲਿਫ਼ਟ ਹੈਲੀਕਾਪਟਰ ਭਾਰਤੀ ਹਵਾਈ ਫੌਜ ਕੋਲ ਪਹਿਲਾਂ ਤੋਂ ਹੀ ਮੌਜ਼ੂਦ ਸਨ ਕੁਝ ਮਹੀਨੇ ਪਹਿਲਾਂ ਰੂਸ ਦੇ ਨਾਲ ਵੀ 37 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮਲਟੀ ਫੰਕਸ਼ਨ ਰਡਾਰ ਨਾਲ ਲੈਸ ਐਸ-400 ਐਂਟੀ ਏਅਰਕ੍ਰਾਫ਼ਟ ਮਿਜ਼ਾਇਲ ਪ੍ਰਣਾਲੀ ਦਾ ਸੌਦਾ ਕੀਤਾ ਗਿਆ ਸੀ ਜੋ ਦੁਨੀਆ ਭਰ ‘ਚ ਸਭ ਤੋਂ ਜਿਆਦਾ ਉੱਨਤ ਮਿਜ਼ਾਇਲ ਰੱਖਿਆ ਪ੍ਰਣਾਲੀਆਂ ‘ਚੋਂ ਇੱਕ ਹੈ ਅਤੇ ਹਵਾਈ ਫੌਜ ਲਈ ‘ਬੂਸਟਰ ਖੁਰਾਕ’ ਮੰਨੀ ਜਾਂਦੀ ਹੈ ਜਿੱਥੋਂ ਤੱਕ ਕਿ ‘ਅਪਾਚੇ ਗਾਰਜੀਅਨ ਅਟੈਕ’ ਦੀ ਗੱਲ ਹੈ ਤਾਂ ਇਹ ਇੱਕ ਅਜਿਹਾ ਬਹੁ-ਉਦੇਸ਼ੀ ਲੜਾਕੂ ਹੈਲੀਕਾਪਟਰ ਹੈ, ਜਿਸਨੂੰ ਖੁਦ ਅਮਰੀਕੀ ਫੌਜ ਇਸਤੇਮਾਲ ਕਰਦੀ ਹੈ ਅਮਰੀਕਾ ਦਾ ਅਪਾਚੇ ਹੈਲੀਕਾਪਟਰ ਪਹਿਲੀ ਵਾਰ ਸਾਲ 1975 ‘ਚ ਅਸਮਾਨ ‘ਚ ਉਡਾਣ ਭਰਦਾ ਨਜ਼ਰ ਆਇਆ ਸੀ ਤੇ ਸਾਲ 1986 ‘ਚ ਇਸਨੂੰ ਪਹਿਲੀ ਵਾਰ ਅਮਰੀਕੀ ਫੌਜ ‘ਚ ਸ਼ਾਮਲ ਕੀਤਾ ਗਿਆ ਸੀ ਅਮਰੀਕਾ ਨੇ ਆਪਣੇ ਇਸ ਅਪਾਚੇ ਅਟੈਕ ਹੈਲੀਕਾਪਟਰ ਦਾ ਪਨਾਮਾ ਤੋਂ ਲੈ ਕੇ ਅਫ਼ਗਾਨਿਸਤਾਨ ਤੇ ਇਰਾਕ ਤੱਕ ਦੇ ਨਾਲ ਦੁਸ਼ਮਣਾਂ ਨੂੰ ਧੁੜ ਚਟਾਉਣ ਲਈ ਇਸਤੇਮਾਲ ਕੀਤਾ ਸੀ ।
ਇਸ ਤੋਂ ਇਲਾਵਾ ਇਜ਼ਰਾਇਲ ਵੀ ਲੇਬਨਾਨ ਤੇ ਗਾਜਾ ਪੱਟੀ ‘ਚ ਆਪਣੇ ਫੌਜੀ ਅਪ੍ਰੇਸ਼ਨਾਂ ਲਈ ਅਪਾਚੇ ਦਾ ਇਸਤੇਮਾਲ ਕਰਦਾ ਰਿਹਾ ਹੈ ਭਾਰਤੀ ਹਵਾਈ ਫੌਜ ਦੀ ਜ਼ਰੂਰਤ ਮੁਤਾਬਕ ਅਪਾਚੇ ਹੈਲੀਕਾਪਟਰ ‘ਚ ਜ਼ਰੂਰੀ ਬਦਲਾਅ ਕੀਤੇ ਗਏ ਹਨ ਢਾਈ ਅਰਬ ਡਾਲਰ ਅਰਥਾਤ ਕਰੀਬ ਸਾਢੇ ਸਤਾਰਾਂ ਹਜ਼ਾਰ ਕਰੋੜ ਰੁਪਏ ਦਾ ਇਹ ਹੈਲੀਕਾਪਟਰ ਸੌਦਾ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਹੋਇਆ ਸੀ, ਜਦੋਂ ਸਤੰਬਰ 2015 ‘ਚ ਭਾਰਤ ਨੇ ਅਮਰੀਕਾ ਤੋਂ 22 ਅਪਾਚੇ ਅਤੇ 15 ਚਿਨੂਕ ਹੈਲੀਕਾਪਟਰ ਖਰੀਦਣ ਲਈ ਸੌਦਾ ਕੀਤਾ ਸੀ ਰੱਖਿਆ ਮੰਤਰਾਲੇ ਵੱਲੋਂ 2017 ‘ਚ ਵੀ 4168 ਕਰੋੜ ਰੁਪਏ ਦੀ ਲਾਗਤ ਨਾਲ ਬੋਇੰਗ ਹਥਿਆਰ ਪ੍ਰਣਾਲੀਆਂ ਸਮੇਤ ਛੇ ਤੇ ਅਪਾਚੇ ਹੈਲੀਕਾਪਟਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਪਾਚੇ ਹੈਲੀਕਾਪਟਰਾਂ ਨੂੰ ਚੀਨ ਅਤੇ ਪਾਕਿਸਤਾਨੀ ਸੀਮਾ ‘ਤੇ ਤੈਨਾਤ ਕੀਤਾ ਜਾਵੇਗਾ ਤੇ ਇਹ ਭਾਰਤੀ ਫੌਜ ਵੱਲੋਂ ਸਿਰਫ਼ ਹਮਲੇ ਕਰਨ ਦਾ ਹੀ ਕੰਮ ਕਰਨਗੇ ਇਹ ਲੜਾਕੂ ਹੈਲੀਕਾਪਟਰ ਜ਼ਮੀਨੀ ਫੋਰਸਾਂ ਦੀ ਸਹਾਇਤਾ ਲਈ ਭਵਿੱਖ ਦੇ ਕਿਸੇ ਵੀ ਸਾਂਝੇ ਅਭਿਆਨ ‘ਚ ਮਹੱਤਵਪੂਰਨ ਧਾਰ ਉਪਲੱਬਧ ਕਰਾਉਣਗੇ ਹਵਾਈ ਫੌਜ ਦਾ ਕਹਿਣਾ ਹੈ ਕਿ ਭਵਿੱਖ ‘ਚ ਫੌਜ ਨਾਲ ਕਿਸੇ ਵੀ ਤਰ੍ਹਾਂ ਦੇ ਸਾਂਝੇ ਅਪ੍ਰੇਸ਼ਨ ‘ਚ ਅਪਾਚੇ ਅਟੈਕ ਹੈਲੀਕਾਪਟਰ ਵੱਡਾ ਫਰਕ ਪੈਦਾ ਕਰਨਗੇ ਇਹੀ ਵਜ੍ਹਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਹਵਾਈ ਫੌਜ ‘ਚ ਇਸਦੇ ਸ਼ਾਮਲ ਹੋਣ  ਨਾਲ ਹਵਾਈ ਫੌਜ ਦੇ ਨਾਲ ਨਾਲ ਆਰਮੀ ਦੀ ਅਪ੍ਰੇਸ਼ਨਲ ਤਾਕਤ ‘ਚ ਵੀ ਕਈ ਗੁਣਾ ਵਾਧਾ ਹੋ ਜਾਵੇਗਾ ਘੱਟ ਉਚਾਈ ‘ਤੇ ਉਡਾਨ ਦੀ ਸਮਰੱਥਾ ਕਾਰਨ ਇਹ ਪਹਾੜੀ ਖੇਤਰਾਂ ‘ਚ ਲੁਕ ਕੇ ਵਾਰ ਕਰਨ ਦੀ ਸਮਰੱਥਾ ਹੈ ਅਤੇ ਇਸ ਲਿਹਾਜ਼ ਨਾਲ ਇਹ ਪਹਾੜੀ ਖੇਤਰ ‘ਚ ਹਵਾਈ ਫੌਜ ਨੂੰ ਮਹੱਤਵਪੂਰਨ ਸਮਰੱਥਾ ਅਤੇ ਤਾਕਤ ਪ੍ਰਦਾਨ ਕਰਨਗੇ ਅਪਾਚੇ ਦਾ ਡਿਜ਼ਾਇਨ ਕੁਝ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਆਸਾਨੀ ਨਾਲ ਦੁਸ਼ਮਣ ਦੀ ਕਿਲੇਬੰਦੀ ਦਾ ਪਤਾ ਕਰਕੇ ਉਸਦੇ ਇਲਾਕੇ ‘ਚ ਵੜ ਕੇ ਬਹੁਤ ਸਟੀਕ ਹਮਲੇ ਕਰਨ ਦੀ ਸਮਰੱਥ ਹੈ ਅਤੇ ਇਸਦੀਆਂ ਇਹੀ ਵਿਸ਼ੇਸ਼ਤਾਵਾਂ ਦੇ ਚਲਦੇ ਇਸ ਨਾਲ ਪੀਓਕੇ ‘ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ‘ਚ ਭਾਰਤੀ ਫੌਜ ਨੂੰ ਮੱਦਦ ਮਿਲੇਗੀ ਅਮਰੀਕਾ ਦੇ ਐਰੀਜੋਨਾ ‘ਚ ਅਮਰੀਕੀ ਕੰਪਨੀ ਬੋਇੰਗ ਵੱਲੋਂ ਬਣਾਇਆ ਬੋਇੰਗ ਐਐਚ-64 ਈ ਅਪਾਚੇ ਦੁਨੀਆ ਦਾ ਸਭ ਤੋਂ ਆਧੁਨਿਕ ਤੇ ਘਾਤਕ ਹੈਲੀਕਾਪਟਰ ਮੰਨਿਆ ਜਾਂਦਾ ਹੈ, ਜੋ ਲਾਦੇਨ ਕਿਲਰ ਦੇ ਨਾਂਅ ਨਾਲ ਵੀ ਪ੍ਰਸਿੱਧ ਹੈ ਇਹ ਅਮਰੀਕੀ ਫੌਜ ਤੇ ਕਈ ਹੋਰ ਅੰਤਰਰਾਸ਼ਟਰੀ ਰੱਖਿਆ ਫੌਜਾਂ ਦਾ ਸਭ ਤੋਂ ਅਡਵਾਂਸ ਮਲਟੀ ਰੋਲ ਕੰਬੈਟ ਹੈਲੀਕਾਪਟਰ ਹੈ, ਜੋ ਇੱਕ ਸਮੇਂ ਕਈ ਕਾਰਜਾਂ ਨੂੰ ਅੰਜਾਮ ਦੇ ਸਕਦਾ ਹੈ ਅਮਰੀਕਾ, ਇਜ਼ਰਾਇਲ, ਮਿਸ਼ਰ ਤੇ ਨੀਦਰਲੈਂਡ ਤੋਂ ਇਲਾਵਾ ਕੁਝ ਹੋਰ ਦੇਸ਼ਾਂ ਦੀਆਂ ਫੌਜਾਂ ਵੀ ਇਸ ਹੈਲੀਕਾਪਟਰ ਦਾ ਇਸਤੇਮਾਲ ਕਰ ਰਹੀਆਂ ਹਨ ਇਸ ਲਈ ਇਨ੍ਹਾਂ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਫੌਜ ‘ਚ ਸ਼ਾਮਲ ਕਰਨਾ ਹਵਾਈ ਫੌਜ ਦੇ ਬੇੜੇ ਦੇ ਆਧੁਨਿਕੀਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ।
ਗੱਲ ਕਰੀਏ ਅਪਾਚੇ ਦੀਆਂ ਵਿਸ਼ੇਸ਼ਤਾਵਾਂ ਦੀ ਤਾਂ ਇਸਦੀਆਂ ਢੇਰਾਂ ਖੁਬੀਆਂ ਇਸਨੂੰ ਭਾਰਤੀ ਹਵਾਈ ਫੌਜ ਨੂੰ ਨਵੀਂ ਤਾਕਤ ਪ੍ਰਦਾਨ ਕਰਨ ਲਈ ਭਰਪੂਰ ਹਨ ਅਪਾਚੇ ‘ਚ ਸਟੀਕ ਮਾਰ ਕਰਨ ਤੇ ਜ਼ਮੀਨ ਤੋਂ ਪੈਦਾ ਖਤਰਿਆਂ ਵਿਚਕਾਰ ਪ੍ਰਤੀਕੂਲ ਹਵਾਈ ਖੇਤਰ ‘ਚ ਚੱਲਣ ਦੀ ਅਦਭੁੱਤ ਸਮਰੱਥਾ ਹੈ ।
365 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰਨ ‘ਚ ਸਮਰੱਥ ਇਹ ਹੈਲੀਕਾਪਟਰ ਤੇਜ਼ ਰਫ਼ਤਾਰ ਕਾਰਨ ਬੜੀ ਅਸਾਨੀ ਨਾਲ ਦੁਸ਼ਮਣਾਂ ਦੇ ਟੈਂਕਰਾਂ ਦੇ ਪਰਖੱਚੇ ਉਡਾ ਸਕਦਾ ਹੈ ਬਹੁਤ ਤੇਜ਼ ਰਫ਼ਤਾਰ ਨਾਲ ਦੌੜਨ ‘ਚ ਸਮਰੱਥ ਇਸ ਹੈਲੀਕਾਪਟਰ ਨੂੰ ਰਡਾਰ ‘ਤੇ ਫੜ੍ਹਨਾ ਬੇਹੱਦ ਮੁਸ਼ਕਲ ਹੈ ਇਹ ਬਗੈਰ ਪਹਿਚਾਣ ‘ਚ ਆਏ ਚਲਦੇ-ਫਿਰਦੇ ਜਾਂ ਰੁਕੇ ਹੋਏ ਟੀਚਿਆਂ ਨੂੰ ਆਸਾਨੀ ਨਾਲ ਜਾਣ ਸਕਦਾ ਹੈ ਐਨਾ ਹੀ ਨਹੀਂ, ਸਿਰਫ਼ ਇੱਕ ਮਿੰਟ ਦੇ ਅੰਦਰ ਇਹ 128 ਟੀਚਿਆਂ ਤੋਂ ਹੋਣ ਵਾਲੇ ਖਤਰਿਆਂ ਨੂੰ ਜਾਣ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਦੱਸ ਦਿੰਦਾ ਹੈ ਇਸਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਯੁੱਧ ਖੇਤਰ ‘ਚ ਕਿਸੇ ਵੀ ਹਾਲਤ ‘ਚ ਟਿਕਿਆ ਰਹਿ ਸਕਦਾ ਹੈ ਇਹ ਕਿਸੇ ਵੀ ਮੌਸਮ ਜਾਂ ਕਿਸੇ ਵੀ ਸਥਿਤੀ ‘ਚ ਦੁਸ਼ਮਣ ‘ਤੇ ਹਮਲਾ ਕਰ ਸਕਦਾ ਹੈ ਅਤੇ ਨਾਈਟ ਵਿਜ਼ਨ ਸਿਸਟਮ ਦੀ ਮੱਦਦ ਨਾਲ ਰਾਤ ਨੂੰ ਵੀ ਦੁਸ਼ਮਣਾਂ ਦੀ ਭਾਲ ਕਰਨ, ਹਵਾ ‘ਚੋਂ ਜ਼ਮੀਨ ‘ਤੇ ਮਾਰ ਕਰਨ ਵਾਲਾ ਰਾਕੇਟ ਸੁੱਟਣ ਅਤੇ ਮਿਜ਼ਾਇਲ ਆਦਿ ਢੋਣ ‘ਚ ਸਮਰੱਥ ਹੈ ਟਾਰਗੇਟ ਨੂੰ ਲੋਕੇਟ, ਟਰੈਕ ਤੇ ਅਟੈਕ ਕਰਨ ਲਈ ਇਸ ‘ਚ ਲੇਜ਼ਰ, ਇਫ਼ਾਰੋਡ, ਸਿਰਫ਼ ਟਾਰਗੇਟ ਨੂੰ ਹੀ ਦੇਖਣ, ਪਾਇਲਟ ਲਈ ਨਾਈਟ ਵਿਜ਼ਨ ਸੈਂਸਰ ਸਮੇਤ ਕਈ ਆਧੁਨਿਕ ਤਕਨੀਕਾਂ ਸ਼ਾਮਲ ਕੀਤੀਆਂ ਗਈਆਂ ਹਨ ਇਹ ਇੱਕ ਵਾਰ ‘ਚ ਪੌਣੇ ਤਿੰਨ ਘੰਟੇ ਤੱਕ ਉੱਡ ਸਕਦਾ ਹੈ ਅਤੇ ਇਸਦੀ ਫਲਾਇੰਗ ਰੇਂਜ ਕਰੀਬ 550 ਕਿਲੋਮੀਟਰ ਹੈ ਇਸ ਨਾਲ ਅਤਿਆਧੁਨਿਕ ਰਡਾਰ ‘ਤੇ ਨਿਸ਼ਾਨਾ ਲਾਉਣ ਵਾਲਾ ਸਿਸਟਮ ਲੱਗਾ ਹੈ ।
ਦੋ ਜਨਰਲ ਇਲੈਕਟਰੱਕ ਟੀ-700 ਹਾਈ ਫਰਫਾਰਮੈਂਸ ਟਬੋਸਾਫ਼ਟ ਇੰਜਣਾਂ ਨਾਲ ਲੈਸ ਇਸ ਹੈਲੀਕਾਪਟਰ ‘ਚ ਅਗਲੇ ਪਾਸੇ ਇੱਕ ਸੈਂਸਰ ਫਿੱਟ ਹੈ, ਜਿਸ ਦੇ ਚਲਦੇ ਇਹ ਰਾਤ ਦੇ ਹਨ੍ਹੇਰੇ ‘ਚ ਵੀ ਉਡਾਣ ਭਰ ਸਕਦਾ ਹੈ ਇਸਦਾ ਸਭ ਤੋਂ ਖਤਰਨਾਕ ਹਥਿਆਰ ਹੈ 16 ਐਂਟੀ ਟੈਂਕ ਮਿਜ਼ਾਇਲ ਛੱਡਣ ਦੀ ਸਮਰੱਥਾ ਦਰਅਸਲ ਇਸ ਨਾਲ ਹੈਲੀਕਾਪਟਰ, ਸਟਿੰਗਰ ਮਿਜ਼ਾਇਲਾਂ, 70 ਐਮਐਮ ਰਾਕੇਟ ਲੱਗੇ ਹਨ ਅਤੇ ਮਿਜ਼ਾਇਲਾਂ ਦੇ ਪੇਲੋਡ ਐਨੇ ਤੇਜ਼ ਵਿਸਫੋਟਕਾਂ ਨਾਲ ਭਰੇ ਹੁੰਦੇ ਹਨ ਕਿ ਦੁਸ਼ਮਣ ਦਾ ਬਚ ਨਿੱਕਲਣਾ ਨਾਮੁਮਕਿਨ ਹੁੰਦਾ ਹੈ ਇਸਦੇ ਬਦਲਵੇਂ ਸਟਿੰਗਰ ਜਾਂ  ਸਾਇਡਵਾਈਡਰ ਮਿਜ਼ਾਇਲ ਇਸਨੂੰ ਹਵਾ ਤੋਂ ਹਵਾ ‘ਚ ਹਮਲਾ ਕਰਨ ‘ਚ ਸਮਰੱਥ ਬਣਾਉਂਦੇ ਹਨ ਅਪਾਚੇ ਹੈਲੀਕਾਪਟਰ ਦੇ ਹੇਠਾਂ ਦੋਵੇਂ ਪਾਸੇ 30 ਐਮਐਮ ਦੀਆਂ ਦੋ ਆਟੋਮੈਟਿਕ ਰਾਇਫਲਾਂ ਵੀ ਲੱਗੀਆਂ ਹਨ, ਜਿਨ੍ਹਾਂ ‘ਚ ਇੱਕ ਵਾਰ ‘ਚ ਸ਼ਕਤੀਸਾਲੀ ਵਿਸਫੋਟਕਾਂ ਵਾਲੀਆਂ 30 ਐਮਐਮ ਦੀ 1200 ਗੋਲੀਆਂ ਭਰੀਆਂ ਜਾ ਸਕਦੀਆਂ ਹਨ ਇਸਦਾ ਸਭ ਤੋਂ ਕ੍ਰਾਂਤੀਕਾਰੀ ਫੀਚਰ ਹੈ ਇਸਦਾ ਹੈਲਮਟ ਮਾਊਟੈਂਡ ਡਿਸਪਲੇ, ਇੰਟੀਗ੍ਰੇਟੇਡ ਹੈਲਮਟ ਅਤੇ ਡਿਸਪਲੇ ਸਾਈਟਿੰਗ ਸਿਸਟਮ, ਜਿਸਦੀ ਮੱਦਦ ਨਾਲ ਪਾਇਲਟ ਹੈਲੀਕਾਪਟਰ ‘ਚ ਲੱਗੀ ਆਟੋਮੈਟਿਕ ਐਮ-230 ਚੈਨ ਗੰਨ ਨੂੰ ਆਪਣੇ ਦੁਸ਼ਮਣ ‘ਤੇ ਟਾਰਗੇਟ ਕਰ ਸਕਦਾ ਹੈ 17.73 ਮੀਟਰ ਲੰਮੇ, 4.64 ਮੀਟਰ ਉੱਚੇ ਤੇ ਕਰੀਬ 5165 ਕਿੱਲੋਗ੍ਰਾਮ ਵਜ਼ਨੀ ਇਸ ਹੈਲੀਕਾਪਟਰ ‘ਚ ਦੋ ਪਾਇਲਟਾਂ ਦੇ ਬੈਠਣ ਦੀ ਵਿਵਸਥਾ ਹੈ ਇਸਦਾ ਜ਼ਿਆਦਾ ਤੋਂ ਜ਼ਿਆਦਾ ਭਾਰ 10400 ਕਿੱਲੋਗ੍ਰਾਮ ਹੋ ਸਕਦਾ ਹੈ ਡਾਟਾ ਨੈਟਵਰਕਿੰਗ ਦੇ ਜਰੀਏ ਹਥਿਆਰ ਪ੍ਰਣਾਲੀ ਨਾਲ ਤੇ ਹਥਿਆਰ ਪ੍ਰਣਾਲੀ ਤੱਕ, ਯੁੱਧ ਖੇਤਰ ਦੀਆਂ ਤਸਵੀਰਾਂ ਪ੍ਰਾਪਤ ਕਰਨ ਤੇ ਭੇਜਣ ਦੀ ਇਸਦੀ ਸਮਰੱਥਾ ਇਸਦੀਆਂ ਖੂਬੀਆਂ ਇਸਨੂੰ ਹੋਰ ਵੀ ਘਾਤਕ ਬਣਾ ਦਿੰਦੀਆਂ ਹਨ ਕਹਿਣਾ ਗਤਲ ਨਹੀਂ ਹੋਵੇਗਾ ਕਿ ਅਪਾਚੇ ਯੁੱਧ ਦੇ ਸਮੇਂ ਗੇਮ ਚੇਂਜਰ ਹੋ ਸਕਦਾ ਹੈ ਅਤੇ ਪਹਿਲਾਂ ਐਸ-400 ਐਂਟੀ ਏਅਰਕ੍ਰਾਫ਼ਟ ਮਿਜ਼ਾਇਲ ਪ੍ਰਣਾਲੀ, ਫਿਰ ਚਿਨੂਕ, ਹੁਣ ਅਪਾਚੇ ਤੇ ਆਉਣ ਵਾਲੇ ਦਿਨਾਂ ‘ਚ ਰਾਫ਼ੇਲ ਮਿਲ ਕੇ ਭਾਰਤੀ ਹਵਾਈ ਫੌਜ ਨੂੰ ਐਨੀ ਤਾਕਤ ਪ੍ਰਦਾਨ ਕਰਨਗੇ, ਜਿਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਅਸਮਾਨ ‘ਚ ਦਿਨੋਂ-ਦਿਨ ਤਾਕਤਵਰ ਹੁੰਦਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਵੱਲੋਂ ਲੋਕ ਸਭਾ ਚੋਣਾਂ ਲਈ ਡਟਣ ਦਾ ਸੱਦਾ
ਮੋਤੀ ਮਹਿਲ ਵਿਖੇ ਕੀਤੀ ਵਿਧਾਇਕਾਂ ਤੇ ਹੋਰ ਆਗੂਆਂ ਨਾਲ ਮੀਟਿੰਗ
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪਟਿਆਲਾ ਲੋਕ ਸਭਾ ਸੀਟ ਲਈ ਇੱਥੋਂ ਦੇ ਵਿਧਾਇਕਾਂ ਤੇ ਹੋਰ ਆਗੂਆਂ ਨਾਲ ਮੋਤੀ ਮਹਿਲ ਵਿਖੇ ਮੀਟਿੰਗ ਕੀਤੀ ਗਈ ਇਸ ਮੌਕੇ ਮੁੱਖ ਮੰਤਰੀ ਵੱਲੋਂ ਇਨ੍ਹਾਂ ਆਗੂਆਂ ਨੂੰ ਲੋਕ ਸਭਾ ਚੋਣਾਂ ਲਈ ਡਟਣ ਦਾ ਸੱਦਾ ਦਿੱਤਾ ਗਿਆ ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਪਟਿਆਲਾ ਸੀਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਲਈ ਵੱਕਾਰੀ ਸੀਟ ਬਣੀ ਹੋਈ ਹੈ ਕਿਉਂਕਿ ਇੱਥੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧਰਮਪਤਨੀ ਪਰਨੀਤ ਕੌਰ ਦੀ ਉਮੀਦਵਾਰੀ ਲਗਭਗ ਤੈਅ ਹੈ, ਜਿਸ ਕਾਰਨ ਮੁੱਖ ਮੰਤਰੀ ਵੱਲੋਂ ਉਮੀਦਵਾਰ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੂੰ ਚੋਣ ਪਿੜ ਲਈ ਡਟ ਜਾਣ ਦਾ ਸੱਦਾ ਦੇ ਦਿੱਤਾ ਮੁੱਖ ਮੰਤਰੀ ਵੱਲੋਂ ਕੀਤੀ ਮੀਟਿੰਗ ਵਿੱਚ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ, ਪਟਿਆਲਾ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਸਮੇਤ ਹੋਰ ਆਗੂ ਮੌਜੂਦ ਸਨ ਦੱਸਣਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ‘ਚ ਪਰਨੀਤ ਕੌਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ ਪਰਨੀਤ ਕੌਰ ਨੂੰ ਡਾਕਟਰ ਗਾਂਧੀ ਵੱਲੋਂ ਲਗਭਗ 21 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਗਿਆ ਸੀ ਇਸ ਵਾਰ ਵੀ ਡਾ. ਗਾਂਧੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ, ਜਿਸ ਕਾਰਨ ਮੁੱਖ ਮੰਤਰੀ ਸਮੇਤ ਕਾਂਗਰਸ ਲਈ ਇਹ ਸੀਟ ਵੱਕਾਰੀ ਬਣੀ ਹੋਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਲੋਕ ਸਭਾ ਸੀਟ ਤੋਂ ਹਰ ਹੀਲੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਜੋ ਪਰਨੀਤ ਕੌਰ ਨੂੰ ਚੌਥੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਾਇਆ ਜਾ ਸਕੇ ਅਮਰਿੰਦਰ ਸਿੰਘ ਵੱਲੋਂ ਅੱਜ ਇੱਥੇ ਹੋਰਨਾਂ ਕਾਂਗਰਸੀ ਆਗੂ ਨਾਲ ਵੀ ਮੀਟਿੰਗ ਕੀਤੀ ਗਈ ਇਸ ਦੌਰਾਨ ਕਾਂਗਰਸੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾਂਘੇ ‘ਤੇ ਸਿਆਸਤ ਕਰਨ ਦੀ ਬਜਾਏ ਸਾਰੇ ਮਿਲਕੇ ਹੰਭਲਾ ਮਾਰੋ : ਸਿੱਧੂ | Navjot Singh Sidhu
ਪਾਕਿ ਦੇ ਫੌਜੀ ਜਰਨੈਲ ਵੱਲੋਂ ਲਾਂਘਾ ਖੋਲ੍ਹਣ ਸਬੰਧੀ ਕੀਤੇ ਗਏ ਵਾਅਦੇ ਨੂੰ ਫਿਰ ਦੁਹਰਾਇਆ
ਡੇਰਾ ਬਾਬਾ ਨਾਨਕ/ਗੁਰਦਾਸਪੁਰ, (ਰਾਜਨ ਮਾਨ)। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਾਮਲੇ ਨੂੰ ਹੋਰ ਅੱਗੇ ਤੋਰਦਿਆਂ ਅੱਜ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਸਰਹੱਦ ‘ਤੇ ਜਾ ਕੇ ਅਰਦਾਸ ਕੀਤੀ ਤੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕੀਤੇ। ਸਿੱਧੂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਸਿਆਸਤ ਕਰਨ ਦੀ ਬਜਾਏ ਸਾਰਿਆਂ ਨੂੰ ਮਿਲਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਜੱਫੀ ਪਾਉਣ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਦਾ ਵਿਰੋਧ ਕਰਨ ਕਾਰਨ ਜੱਫੀ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਹਰ ਆਗੂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗਾ ਹੋਇਆ ਹੈ, ਕਿਸੇ ਨੂੰ ਦੇਸ਼ ਪਿਆਰ ਤੇ ਕਿਸੇ ਨੂੰ ਸ਼ਹੀਦਾਂ ਦੀ ਯਾਦ ਨੇ ਅੱਜ ਅਚਾਨਕ ਆ ਘੇਰਾ ਪਾਇਆ ਹੈ। (Navjot Singh Sidhu)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਕਈ ਚਿਰਾਂ ਤੋਂ ਮੰਗ ਚੱਲਦੀ ਆ ਰਹੀ ਸੀ,ਪਰ ਕਿਸੇ ਤਣ-ਪੱਤਣ ਨਹੀਂ ਸੀ ਲੱਗ ਰਹੀ। ਸਿੱਧੂ ਦੀ ਪਾਕਿ ਫੇਰੀ ਦੌਰਾਨ ਪਾਕਿ ਫੌਜੀ ਜਰਨੈਲ ਵੱਲੋਂ 550 ਸਾਲਾ ਮੌਕੇ ‘ਤੇ ਇਹ ਲਾਂਘਾ ਦੇਣ ਦਾ ਸਿੱਧੂ ਨਾਲ ਵਾਅਦਾ ਕਰਕੇ ਸਿੱਖਾਂ ਤੇ ਪੰਜਾਬੀਆਂ ਦੀ ਇਸ ਮੰਗ ਨੂੰ ਮੰਨਣ ਵੱਲ ਇਸ਼ਾਰਾ ਕੀਤਾ ਹੈ। ਵੱਖ-ਵੱਖ ਸਿੱਖ ਤੇ ਹੋਰ ਅਮਨ ਪਸੰਦ ਜਥੇਬੰਦੀਆਂ ਵੱਲੋਂ ਸਿੱਧੂ ਦੇ ਇਸ ਕਦਮ ਦੀ ਭਾਰੀ ਸ਼ਲਾਘਾ ਕੀਤੀ ਜਾ ਰਹੀ ਹੈ।
ਅੱਜ ਸਰਹੱਦ ‘ਤੇ ਗੱਲਬਾਤ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਫੇਰੀ ਦੌਰਾਨ ਪਾਕਿ ਫੌਜ ਮੁਖੀ ਜਨਰਲ ਬਾਜਵਾ ਨੇ ਉਹਨਾਂ ਨੂੰ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਪਾਕਿਸਤਾਨ ਸਰਕਾਰ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਲਾਂਘੇ ਦਾ ਐਲਾਨ ਕਰਨ ਬਾਰੇ ਵਿਚਾਰ ਕਰ ਰਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਕੋਈ ਸਿਆਸਤ ਕਰਨਾ ਨਹੀਂ ਚਾਹੁੰਦੇ ਅਤੇ ਨਾ ਹੀ ਇਸ ਮਾਮਲੇ ‘ਤੇ ਕਿਸੇ ਨੂੰ ਸਿਆਸਤ ਕਰਨੀ ਚਾਹੀਦੀ ਹੈ। ਕਰਤਾਰਪੁਰ ਲਾਂਘੇ ਸਬੰਧੀ ਸਿੱਧੂ ਵੱਲੋਂ ਚੁੱਕੇ ਗਏ ਕਦਮਾਂ ਦੀ ਸਿਆਸੀ ਧਿਰਾਂ ਤੋਂ ਇਲਾਵਾ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸਿੱਧੂ ਦੇ ਇਸ ਕਦਮ ਦੀ ਸ਼ਲਾਘਾ ਨੂੰ ਵੇਖਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਰੋਧਤਾ ਤੋਂ ਬਾਅਦ ਇਸ ਸਬੰਧੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਲਾਂਘੇ ਸਬੰਧੀ ਪੱਤਰ ਲਿਖਿਆ ਹੈ ਅੱਜ ਸਿੱਧੂ ਇਸ ਲਾਂਘੇ ਸਬੰਧੀ ਕਾਫੀ ਆਸਵੰਦ ਨਜ਼ਰ ਆ ਰਹੇ ਸਨ। (Navjot Singh Sidhu)
ਲੋਕ ਨਿਰਮਾਣ ਮੰਤਰੀ ਸਿੰਗਲਾ ਵੱਲੋਂ ਮੰਤਰੀਆਂ ਅੱਗੇ ਪੁਕਾਰ
384 ਕਰੋੜ ਰੁਪਏ ਦੇ ਬਕਾਏ ਅਦਾ ਕਰਨ ਲਈ ਲਿਖੀ ਚਿੱਠੀ | Vijay Inder Singla
ਫੰਡ ਜਾਰੀ ਨਹੀਂ ਕਰ ਰਹੇ 8 ਸਰਕਾਰੀ ਵਿਭਾਗ, ਲਟਕੇ ਕਈ ਦਰਜਨ ਪ੍ਰੋਜੈਕਟ | Vijay Inder Singla
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਸਾਹਿਬਾਨ ਧਿਆਨ ਦੇਣ, ਉਨ੍ਹਾਂ ਦੇ ਵਿਭਾਗ ਲਈ ਵੱਖ-ਵੱਖ ਪ੍ਰੋਜੈਕਟ ਤਹਿਤ ਤਿਆਰ ਹੋ ਰਹੀਆਂ ਇਮਾਰਤਾਂ ਦਾ ਬਕਾਇਆ ਪੈਸਾ ਜਾਰੀ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਦੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਮੁਕੰਮਲ ਨਾ ਹੋਣ ਕਾਰਨ ਖੰਡਰ ਬਣ ਸਕਦੇ ਹਨ, ਇਸ ਨਾਲ ਹੀ ਕੋਈ ਨਾ ਕੋਈ ਕਾਨੂੰਨੀ ਅੜਚਨ ਆ ਸਕਦੀ ਹੈ, ਇਸ ਲਈ ਕੈਬਨਿਟ ਮੰਤਰੀ ਖੁਦ ਆਪਣੇ ਪੱਧਰ ‘ਤੇ ਧਿਆਨ ਦਿੰਦੇ ਹੋਏ ਪ੍ਰੋਜੈਕਟਾਂ ਦੀ ਬਕਾਇਆ ਰਹਿੰਦੀ ਰਕਮ 384 ਕਰੋੜ ਰੁਪਏ ਜਾਰੀ ਕਰਨ ਦੀ ਕ੍ਰਿਪਾਲਤਾ ਕਰਨ। (Vijay Inder Singla)
ਇਹ ਪੱਤਰ ਪੀ.ਡਬਲਯੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ 8 ਵਿਭਾਗਾਂ ਦੇ ਕੈਬਨਿਟ ਮੰਤਰੀਆਂ ਨੂੰ ਲਿਖ ਕੇ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹਰ ਵਿਭਾਗ ਵੱਲੋਂ ਵੱਖ-ਵੱਖ ਪ੍ਰੋਜੈਕਟ ਅਧੀਨ ਬਿਲਡਿੰਗਾਂ ਬਣਾਉਣ ਦਾ ਕੰਮ ਪੀ.ਡਬਲੂ.ਡੀ. ਵਿਭਾਗ ਨੂੰ ਦੇ ਦਿੱਤਾ ਗਿਆ ਪਰ ਉਨ੍ਹਾਂ ਇਮਾਰਤਾਂ ਅਤੇ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਬਜਟ ਦਾ ਮੁਕੰਮਲ ਪ੍ਰਬੰਧ ਨਹੀਂ ਕੀਤਾ ਗਿਆ। ਨਿਯਮਾਂ ਅਨੁਸਾਰ ਪੀ.ਡਬਲੂ.ਡੀ. ਵਿਭਾਗ ਕੋਲ ਜਦੋਂ ਪ੍ਰੋਜੈਕਟ ਦੀ ਸਾਰੀ ਰਕਮ ਪੁੱਜਦੀ ਹੈ, ਉਸ ਤੋਂ ਬਾਅਦ ਹੀ ਪ੍ਰੋਜੈਕਟ ਦਾ ਟੈਂਡਰ ਲਗਦਾ ਹੈ ਪਰ ਪਿਛਲੀ ਸਰਕਾਰ ਵਿੱਚ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਪੀ.ਡਬਲੂ.ਡੀ. ਵਿਭਾਗ ਨੇ 5-10 ਫੀਸਦੀ ਪੈਸਾ ਲੈਂਦੇ ਹੋਏ ਹੀ 8 ਵਿਭਾਗਾਂ ਦੇ ਪ੍ਰੋਜੈਕਟ ਦਾ ਟੈਂਡਰ ਖੋਲਦੇ ਹੋਏ ਕੰਮ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਜਿਵੇਂ ਪ੍ਰੋਜੈਕਟ ਦਾ ਕੰਮ  ਚਲਦਾ ਰਿਹਾ, ਉਸੇ ਤਰਾਂ ਥੋੜੇ ਥੋੜੇ ਕਰਦੇ ਹੋਏ ਪੈਸੇ ਜਾਰੀ ਹੁੰਦੇ ਗਏ। (Vijay Inder Singla)
ਸੱਤਾ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ 8 ਵਿਭਾਗਾਂ ਵੱਲੋਂ ਇੱਕ ਵੀ ਪੈਸਾ ਪੀ.ਡਬਲੂ.ਡੀ. ਵਿਭਾਗ ਨੂੰ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਅੱਧ ਵਿਚਕਾਰ ਤਿਆਰ ਹੋਈਆਂ ਇਮਾਰਤਾਂ ਪਿਛਲੇ ਡੇਢ ਸਾਲ ਤੋਂ ਖੰਡਰ ਦੇ ਰੂਪ ਵਿੱਚ ਤਬਦੀਲ ਹੋ ਰਹੀਆਂ ਹਨ ਅਤੇ ਟੈਂਡਰ ਲੈਣ ਵਾਲੇ ਠੇਕੇਦਾਰ ਅਤੇ ਕੰਪਨੀਆਂ ਇਸ ਸਬੰਧੀ ਪੀ.ਡਬਲੂ.ਡੀ. ਨੂੰ ਨੋਟਿਸ ਦੇ ਰਹੀਆਂ ਹਨ ਕਿ ਭਵਿੱਖ ਵਿੱਚ ਇਮਾਰਤਾਂ ਅਤੇ ਪ੍ਰੋਜੈਕਟ ਸਬੰਧੀ ਖ਼ੁਦ ਵਿਭਾਗ ਹੀ ਜਿੰਮੇਵਾਰ ਹੋਏਗਾ। ਜਿਸ ਨੂੰ ਦੇਖਦੇ ਹੋਏ ਪੀ.ਡਬਲੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਾਰੇ ਵਿਭਾਗਾਂ ਦੇ ਕੈਬਨਿਟ ਮੰਤਰੀਆਂ ਨੂੰ ਪੱਤਰ ਲਿਖਦੇ ਹੋਏ ਬਕਾਇਆ ਰਾਸ਼ੀ ਜਾਰੀ ਕਰਨ ਲਈ ਕਿਹਾ ਹੈ ਤਾਂ ਕਿ ਸਮਾਂ ਰਹਿੰਦੇ ਹੋਏ ਉਨ੍ਹਾਂ ਦੇ ਪ੍ਰੋਜੈਕਟ ਮੁਕੰਮਲ ਕੀਤੇ ਜਾ ਸਕਣ।
ਸਾਡੇ ਕੋਲ ਨਹੀਂ ਪੈਸੇ, ਭੇਜਣ ਤਾਂ ਹੀ ਪ੍ਰੋਜੈਕਟ ਹੋਣਗੇ ਸ਼ੁਰੂ : ਸਿੰਗਲਾ | Vijay Inder Singla
ਪੀ.ਡਬਲੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨਾਂ ਦੇ ਵਿਭਾਗ ਕੋਲ ਪੈਸੇ ਨਹੀਂ ਹਨ ਕਿ ਜਿਹੜਾ ਉਹ 384 ਕਰੋੜ ਰੁਪਏ ਖ਼ਰਚ ਕੇ ਇਨਾਂ 10-20 ਫੀਸਦੀ ਰਹਿੰਦੇ ਪ੍ਰੋਜੈਕਟ ਨੂੰ ਮੁਕੰਮਲ ਕਰ ਦੇਣ। ਉਨਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਆਪਣੇ ਆਪਣੇ ਪੈਸੇ ਭੇਜਣੇ ਪੈਣਗੇ ਤਾਂ ਹੀ ਉਨਾਂ ਦੇ ਪ੍ਰੋਜੈਕਟ ਮੁਕੰਮਲ ਹੋਣਗੇ ਨਹੀਂ ਤਾਂ ਇਸੇ ਤਰਾਂ ਅਧੂਰੇ ਹੀ ਪਏ ਰਹਿਣਗੇ। ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਗਲਤ ਕੰਮ ਕਰਦੇ ਹੋਏ ਥੋੜੇ ਥੋੜੇ ਪੈਸੇ ਭੇਜਦੇ ਹੋਏ ਪ੍ਰੋਜੈਕਟ ਸ਼ੁਰੂ ਕਰਵਾਏ ਸਨ, ਜਿਸ ਕਾਰਨ ਅਰਬਾਂ ਰੁਪਏ ਦੇ ਪ੍ਰੋਜੈਕਟ ਅਧੂਰੇ ਲਮਕੇ ਪਏ ਹਨ।
ਕਿਹੜੇ ਵਿਭਾਗ ਵੱਲ, ਕਿੰਨਾ ਐ ਬਕਾਇਆ?
ਸੈਰ ਸਪਾਟਾ ਤੇ ਕਲਚਰ                   98.51
“ਕਰੋੜ ਜੇਲ੍ਹ ਵਿਭਾਗ                       87.58
ਕਰੋੜ ਪਸ਼ੂ ਪਾਲਣ ਵਿਭਾਗ                 60.09
ਕਰੋੜ ਤਕਨੀਕੀ ਸਿੱਖਿਆ ਵਿਭਾਗ         46.52
ਕਰੋੜ ਉੱਚ ਸਿੱਖਿਆ ਵਿਭਾਗ              34.37
ਕਰੋੜ ਸਿੱਖਿਆ ਵਿਭਾਗ                   27.40
ਕਰੋੜ ਮੈਡੀਕਲ ਸਿੱਖਿਆ ਵਿਭਾਗ          15.36
ਕਰੋੜ ਖਜ਼ਾਨਾ ਵਿਭਾਗ                     14.00 ਕਰੋੜ
ਜੇ ਸੱਚ ਬੋਲਣ ਵਾਲੇ ਨੂੰ ਮੋਦੀ ਬਾਗੀ ਕਹਿੰਦੇ ਹਨ ਤਾਂ ਮੈਂ ਬਾਗੀ ਹਾਂ : ਸਿਨਹਾ
ਕਿਹਾ, ਅਗਲੀਆਂ ਆਮ ਚੋਣਾਂ ‘ਚ ਦੇਸ਼ ਦੀ ਜਨਤਾ ਮੰਗੇਗੀ ਨਰਿੰਦਰ ਮੋਦੀ ਤੋਂ ਕਈ ਜਵਾਬ | Shatrughan Sinha
ਦੇਸ਼ ਭਰ ‘ਚ ਅੰਦੋਲਨ ਸ਼ੁਰੂ ਕਰਨ ਜਾ ਰਿਹਾ ਐ ‘ਰਾਸ਼ਟਰੀ ਮੰਚ’ | Shatrughan Sinha
ਦੇਸ਼ ਦੇ ਕਈ ਉੱਘੇ ਲੀਡਰ ਤੇ ਸਿਆਸੀ ਪਾਰਟੀਆਂ ਇਕੱਠੀ ਹੋਣਗੀਆਂ ‘ਰਾਸ਼ਟਰੀ ਮੰਚ’ ਹੇਠ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਦਾਕਾਰ ਤੋਂ ਰਾਜਨੀਤਕ ਤੇ ਹੁਣ ਆਪਣੀ ਹੀ ਪਾਰਟੀ ਤੋਂ ਬਾਗੀ ਹੋਏ ਸ਼ਤਰੂਘਨ ਸਿਨਹਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ‘ਚ ਹੁਣ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ ਪਰ ਉਹ ਭਾਜਪਾ ਨੂੰ ਜਲਦ ਹੀ ਛੱਡਣ ਵਾਲੇ ਵੀ ਨਹੀਂ ਹਨ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜੇਕਰ ਸੱਚ ਬੋਲਣ ਵਾਲੇ ਨੂੰ ਬਾਗੀ ਕਿਹਾ ਜਾਂਦਾ ਹੈ ਤਾਂ ਉਹ ਬਾਗੀ ਹਨ ਤੇ ਬਾਗੀ ਹੀ ਰਹਿਣਗੇ, ਕਿਉਂਕਿ ਉਹ ਸੱਚ ਬੋਲਣਾ ਨਹੀਂ ਛੱਡਣਾ ਚਾਹੁੰਦੇ।
ਸ਼ਤਰੂਘਨ ਸਿਨਹਾ ਚੰਡੀਗੜ੍ਹ ਵਿਖੇ ‘ਮੀਟ ਦਾ ਪ੍ਰੈਸ ‘ ਪ੍ਰੋਗਰਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼ਤਰੂਘਨ ਸਿਨਹਾ ਨਾਲ ਯਸ਼ਵੰਤ ਸਿਨਹਾ ਵੀ ਚੰਡੀਗੜ੍ਹ ਆਏ ਹੋਏ ਸਨ ਤੇ ਇਸ ਮੌਕੇ ਯਸ਼ਵੰਤ ਸਿਨਹਾ ਨੇ ਵੀ ਨਰਿੰਦਰ ਮੋਦੀ ‘ਤੇ ਰੱਜ ਕੇ ਹਮਲਾ ਕੀਤਾ। ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ 2019 ਵਿੱੱਚ ਜਦੋਂ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਦੇਸ਼ ਦੀ ਜਨਤਾ ਹੀ ਫੈਸਲਾ ਕਰੇਗੀ ਕਿ ਨਰਿੰਦਰ ਮੋਦੀ ਵਲੋਂ ਕੀਤੇ ਗਏ ਵਾਅਦੇ ਅਤੇ ਛੱਡੇ ਗਏ ਜੁਮਲਿਆਂ ਨੂੰ ਦੇਖਦੇ ਹੋਏ ਵੋਟ ਦੇਣੀ ਚਾਹੀਦੀ ਹੈ ਜਾਂ ਫਿਰ ਨਹੀਂ। ਉਨ੍ਹਾਂ ਕਿਹਾ ਕਿ ਇਨਾਂ ਲੋਕ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਨਹਿਰੂ, ਇੰਦਰਾ ਗਾਂਧੀ ਜਾਂ ਫਿਰ ਮਨਮੋਹਨ ਸਿੰਘ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਨਹੀਂ ਸਗੋਂ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਵੋਟ ਦੇਣੀ ਹੈ। ਉਨਾਂ ਕਿਹਾ ਕਿ ਭਾਜਪਾ ਸਰਕਾਰ ਕਿਸੇ ਤਰੀਕੇ ਨਾਲ ਕੰਮ ਕਰ ਰਹੀ ਹੈ, ਇਸ ਬਾਰੇ ਜਿਆਦਾ ਦੱਸਣ ਦੀ ਜਰੂਰਤ ਉਹ ਨਹੀਂ ਸਮਝਦੇ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੇ ਮਚਾਈ ਤਬਾਹੀ, ਵੇਖੋ ਕਿੱਥੇ-ਕਿੱਥੇ ਹੋਇਆ ਭਾਰੀ ਨੁਕਸਾਨ
ਇਸ ਮੌਕੇ ਯਸ਼ਵੰਤ ਸਿਨਹਾ ਨੇ ਕਿਹਾ ਕਿ ਮੋਦੀ ਅੱਜ ਦੀ ਰਾਜਨੀਤੀ ਦਾ ਮੁੱਦਾ ਨਹੀਂ ਮੁੱਦੇ ਹੋਰ ਹਨ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ, ਬੇਰੁਜ਼ਗਾਰੀ, ਮਾੜੀ ਆਰਥਿਕਤਾ ਤੇ ਗਰੀਬੀ ਵੱਡੇ ਮੁੱਦੇ ਹਨ ਜਿਨ੍ਹਾਂ ਦਾ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੇਂਦਰ ਸਰਕਾਰ ਸੰਵਿਧਾਨਕ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਗਾਈ ਜਾ ਰਹੀ ਹੈ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ ਪਰ ਜਮਹੂਰੀ ਅਤੇ ਲੋਕਤੰਤਰ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਕਰਨਾਟਕ ਵਿੱਚ ਵੀ ਜਮਹੂਰੀਅਤ ਦਾ ਘਾਣ ਕੀਤਾ ਗਿਆ ਤੇ ਭਾਜਪਾ ਧੱਕੇ ਨਾਲ ਤੇ ਛਲਾਵੇ ਨਾਲ ਸਰਕਾਰ ਬਣਾਉਣਾ ਚਾਹੁੰਦੀ ਸੀ ਜੋ ਸਫਲ ਨਹੀਂ ਹੋ ਸਕੀ। ਸ਼ਤਰੂਘਨ ਸਿਨਹਾ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਗੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪਾਰਟੀ ਦੇ ਅੰਦਰ ਲੋਕਤੰਤਰ ਖ਼ਤਮ ਹੋ ਗਿਆ ਹੈ ਤੇ ਪਾਰਟੀ ਦੋ ਆਗੂਆਂ ਦੀ ਕਠਪੁਤਲੀ ਬਣ ਕੇ ਰਹਿ ਗਏ ਹੈ। ਉਨ੍ਹਾਂ ਇਥੇ ਐਲਾਨ ਕੀਤਾ ਕਿ ਜਲਦ ਹੀ ਦੇਸ਼ ਭਰ ਵਿੱਚ ਰਾਸ਼ਟਰ ਮੰਚ ਇੱਕ ਵੱਡੇ ਵਿਕਲਪ ਦੇ ਤੌਰ ‘ਤੇ ਦੇਖਿਆ ਜਾਏਗਾ, ਕਿਉਂਕਿ ਰਾਸ਼ਟਰ ਮੰਚ ਸਿਆਸੀ ਪਾਰਟੀ ਨਹੀਂ ਸਗੋਂ ਇੱਕ ਅੰਦੋਲਨ ਹੈ ਤੇ ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਦੀ ਸਿਆਸਤ ਕਰਵਟ ਲਏਗੀ।