Record - Sach Kahoon Punjabi
ਸਕੂਲੀ ਵਿਦਿਆਰਥੀ ਹਰਸ਼ਿਤ ਗਰਗ ਨੇ ਬਣਾਇਆ ਨਵਾਂ ਰਿਕਾਰਡ, ਸਭ ਹੈਰਾਨ
ਹਰਸ਼ਿਤ ਗਰਗ ਨੇ 2 ਤੋਂ 100 ਤੱਕ ਪਹਾੜੇ 9 ਮਿੰਟ 9 ਸੈਕਿੰਡ ’ਚ ਬੋਲ ਬਣਾਇਆ ਨਵਾਂ ਰਿਕਾਰਡ (India Book of Records)
ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਹੋਇਆ ਨਾਂਅ, ਐੱਸਡੀਐੱਮ ਨੇ ਕੀਤਾ ਸਨਮਾਨਿਤ
(ਅਮਿਤ ਗਰਗ) ਰਾਮਪੁਰਾ ਫੂਲ। ਰਾਮਪੁਰਾ ਫੂਲ ਦੇ ਸਕੂਲੀ ਵਿਦਿਆਰਥੀ ਹਰਸ਼ਿਤ ਗਰਗ ਵੱਲੋਂ ਤੇਜ਼ ਗਤੀ ਨਾਲ ਪਹਾੜੇ ਪੜ੍ਹ ਕੇ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾਇਆ ਗਿਆ ਹੈ। ਹਰਸ਼ਿਤ ਗਰਗ ਦੀ ਇਸ ਪ੍ਰਾਪਤੀ ’ਤੇ ਸਬ ਡਿਵੀਜਨ ਦੇ ਐੱਸਡੀਐੱਮ ਕਨਵਰਜੀਤ ਸਿੰਘ ਨੇ ਉਸ ਨੂੰ ਸਨਮਾਨਿਤ ਕੀਤਾ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। India Book of Records
ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਮਾਊਟ ਲਿਟਰਾ ਜੀ ਸਕੂਲ ਵਿੱਚ ਦਸਵੀ ਕਲਾਸ ਦੇ ਵਿਦਿਆਰਥੀ ਹਰਸ਼ਿਤ ਗਰਗ ਸਪੁੱਤਰ ਸ਼ਾਮ ਸੁੰਦਰ ਨੇ 2 ਤੋਂ ਲੈ ਕੇ 100 ਤੱਕ ਦੇ ਪਹਾੜੇ ਬੰਦ ਅੱਖਾਂ ਨਾਲ 9 ਮਿੰਟ 9 ਸੈਕਿੰਡ ਵਿੱਚ ਉਚਾਰਣ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਬਿਹਾਰ ਦੇ ਵਿਦਿਆਰਥੀ ਦੇ ਨਾਂਅ ਸੀ, ਜਿਸ ਨੇ 11 ਮਿੰਟਾਂ ਵਿੱਚ ਇਹ ਰਿਕਾਰਡ ਬਣਾਇਆ ਸੀ। ਇੰਡੀਆ ਬੁੱਕ ਆਫ ਰਿਕਾਰਡ ਨੇ ਹਰਸ਼ਿਤ ਗਰਗ ਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ ਹੈ ।
ਇਹ ਵੀ ਪੜ੍ਹੋ: ਡੀਬੀ ਗਲੋਬਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ
ਰਾਮਪੁਰਾ ਫੂਲ ਸਬ ਡਿਵੀਜਨ ਦੇ ਐੱਸਡੀਐੱਮ ਕਨਵਰਜੀਤ ਸਿੰਘ ਨੇ ਹਰਸ਼ਿਤ ਗਰਗ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਸ਼ੇਸ ਰੂਪ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਰਿਕਾਰਡ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦੇ ਹਨ । India Book of Records
ਇਸ ਮੌਕੇ ਮਾਊਟ ਲਿਟਰਾ ਜੀ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜ: ਸਕੱਤਰ ਨਮਿਤਾ ਬਾਂਸਲ, ਪ੍ਰਿੰਸੀਪਲ ਗੀਤਾ ਪਿੱਲੇ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਡਾ. ਐੱਸਪੀ ਮੰਗਲਾ, ਡਾ. ਆਰ ਪੀ ਸਿੰਘ, ਡਾ. ਨਰਿੰਦਰ ਗਰੋਵਰ, ਡਾ. ਅਨੀਤਾ ਗਰੋਵਰ, ਜੈ ਸ਼ਕਤੀ ਸੇਵਾ ਦਲ ਦੇ ਪ੍ਰਧਾਨ ਭੂਸ਼ਨ ਗਰਗ, ਚੇਅਰਮੈਨ ਡਾ. ਅਰੁਣ ਬਾਂਸਲ, ਜ: ਸਕੱਤਰ ਦਿਨੇਸ਼ ਗਰਗ, ਮਾ. ਵੈਸ਼ਨੂੰ ਭਜਨ ਮੰਡਲੀ ਦੇ ਪ੍ਰਧਾਨ ਰਾਜ ਕੁਮਾਰ ਗੋਇਲ ਅਤੇ ਕੈਸ਼ਿਅਰ ਅਸ਼ੋਕ ਮਿੱਤਲ, ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਦੇ ਰਾਕੇਸ਼ ਤਾਇਲ ਆਦਿ ਨੇ ਹਰਸ਼ਿਤ ਗਰਗ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਜਾਹਿਰ ਕਰਦਿਆਂ ਉਸ ਨੂੰ ਅਤੇ ਸ਼ਾਰਪ ਬ੍ਰੇਨਸ ਸੰਸਥਾ ਨੂੰ ਵਧਾਈ ਦਿੱਤੀ ਹੈ ।
ਕੇਸ ਹਾਰਨ ਦਾ ਰਿਕਾਰਡ ਕਾਇਮ ਕਰ ਰਹੀ ਐ ਸਰਕਾਰ, ਹੁਣ ਡੀ.ਜੀ.ਪੀ. ਦਾ ਕੇਸ ਵੀ ਹਾਰੀ
government | ਹੁਣ ਅਤੁਲ ਨੰਦਾ ਦੁਆਲੇ ਹੋਏ ਬਾਜਵਾ ਹਟਾਉਣ ਲਈ ਕਿਹਾ
ਸੁਰੇਸ਼ ਕੁਮਾਰ ਦਾ ਕੇਸ ਹਾਰਨ ਤੋਂ ਬਾਅਦ ਡੀਜੀਪੀ ਦਾ ਵੀ ਕੇਸ ਹਾਰੇ ਨੰਦਾ, ਇੱਕ ਵੀ ਕੇਸ ਨਹੀਂ ਜਿੱਤੇ : ਬਾਜਵਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਉੱਚ ਅਦਾਲਤਾਂ ਵਿੱਚ ਜਿਆਦਾ ਕੇਸ ਹਾਰਨ ਵਿੱਚ ਰਿਕਾਰਡ ਬਣਾਉਣ ਵਿੱਚ ਲਗੀ ਹੋਈ ਹੈ। ਇੱਕ ਕੇਸ ਤੋਂ ਬਾਅਦ ਇੱਕ ਕੇਸ ਹਾਰਨ ਵਾਲੀ ਪੰਜਾਬ ਸਰਕਾਰ ਹੁਣ ਆਪਣੇ ਡੀਜੀਪੀ ਨੂੰ ਵੀ ਬਚਾਉਣ ਵਿੱਚ ਕਾਮਯਾਬ ਸਾਬਤ ਨਹੀਂ ਹੋਈ ਹੈ। ਸਰਕਾਰ ਨੂੰ ਅਦਾਲਤਾਂ ਵਿੱਚ ਕੇਸ ਜਿਤਾਉਣ ਦੀ ਭੂਮਿਕਾ ਨਿਭਾਉਣ ਵਿੱਚ ਅਸਫ਼ਲ ਹੁੰਦੇ ਨਜ਼ਰ ਆ ਰਹੇ ਐਡਵੋਕੇਟ ਅਤੁਲ ਨੰਦਾ ਦੇ ਦੁਆਲੇ ਹੁਣ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੋ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅਤੁਲ ਨੰਦਾ ‘ਤੇ ਤਿੱਖਾ ਹਮਲਾ ਕੀਤਾ ਸੀ।
ਅਤੁਲ ਨੰਦਾ ‘ਤੇ ਹਰ ਕੇਸ ਹਾਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਤਾਪ ਬਾਜਵਾ ਨੇ ਉਨਾਂ ਨੂੰ ਐਡਵੋਕੇਟ ਜਨਰਲ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਹੀ ਮੰਗ ਕਰ ਦਿੱਤੀ ਹੈ। ਪ੍ਰਤਾਪ ਬਾਜਵਾ ਨੇ ਇਸ ਮਾਮਲੇ ਵਿੱਚ ਇੱਕ ਖੁੱਲਾ ਪੱਤਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖਿਆ ਹੈ। ਪ੍ਰਤਾਪ ਬਾਜਵਾ ਨੇ ਲਿਖਿਆ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਨਜਦੀਕੀ ਹੋਣ ਕਰਕੇ ਅਤੁਲ ਨੰਦਾ ਦੀ ਨਿਯੁਕਤੀ ਬਤੌਰ ਐਡਵੋਕੇਟ ਜਨਰਲ ਕੀਤੀ ਗਈ ਸੀ ਪਰ ਇਹ ਨਿਯੁਕਤੀ ਪੰਜਾਬ ਨੂੰ ਕਾਫ਼ੀ ਜਿਆਦਾ ਭਾਰੀ ਪੈ ਰਹੀਂ ਹੈ,
ਧੁਆਈ ਮਾਮਲੇ ਵਿੱਚ ਕੇਸ ਹਾਰਦੇ ਹੋਏ ਅਤੁਲ ਨੰਦਾ ਨੇ ਪੰਜਾਬ ਦੇ ਲੋਕਾਂ ‘ਤੇ ਵਾਧੂ ਬੋਝ ਪਵਾ ਦਿੱਤਾ
ਪ੍ਰਤਾਪ ਬਾਜਵਾ ਨੇ ਲਿਖਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰ ਨੂੰ ਹਰ ਹਾਲਤ ਵਿੱਚ ਜਿੱਤਣਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਇਸ ਕੇਸ ਨੂੰ ਹਾਰ ਗਈ। ਇਸ ਤੋਂ ਬਾਅਦ ਕੋਲੇ ਦੀ ਧੁਆਈ ਮਾਮਲੇ ਵਿੱਚ ਕੇਸ ਹਾਰਦੇ ਹੋਏ ਅਤੁਲ ਨੰਦਾ ਨੇ ਪੰਜਾਬ ਦੇ ਲੋਕਾਂ ‘ਤੇ ਵਾਧੂ ਬੋਝ ਪਵਾ ਦਿੱਤਾ ਹੈ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੀ ਪੁਲਿਸ ਮੁੱਖੀ ਨੂੰ ਹਟਾਉਣ ਦਾ ਆਦੇਸ਼ ਆ ਗਿਆ ਹੈ ਕੈਟ ਵਿੱਚ ਪੰਜਾਬ ਸਰਕਾਰ ਜਿੱਤ ਨਹੀਂ ਪਾਈ ਹੈ। ਪ੍ਰਤਾਪ ਬਾਜਵਾ ਨੇ ਕਿਹਾ ਇਸ ਦੇ ਨਾਲ ਹੀ ਡਰਗਜ਼ ਦੇ ਮਾਮਲੇ ਵਿੱਚ ਕੇਸ ਸਰਕਾਰ ਹਾਈ ਕੋਰਟ ਵਿੱਚ ਲਗਵਾ ਨਹੀਂ ਸਕੀ ਤਾਂ ਮਾਈਨਿੰਗ ਦੇ ਮਾਮਲੇ ਵਿੱਚ ਵੀ ਸਰਕਾਰ ਦੀ ਕਿਰਕਿਰੀ ਹੋਈ ਹੈ। ਇਸ ਤੋਂ ਇਲਾਵਾ ਲੈਦਰ ਕੰਪਲੈਕਸ ਜਲੰਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਵੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ।
ਅਤੁਲ ਨੰਦਾ ਬਾਰੇ ਕਿੰਤੂ-ਪ੍ਰੰਤੂ ਕਰਨਾ ਤੁਹਾਡਾ ਕੰਮ ਨਹੀਂ : ਅਮਰਿੰਦਰ ਸਿੰਘ
ਰਾਜ ਸਭਾ ਮੈਂਬਰ ਵੱਲੋਂ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾਉਣ ਲਈ ਕੀਤੀ ਗਈ ਮੰਗ ਨੂੰ ਬੇਤੁਕੀ ਅਤੇ ਗਲਤ ਦੱਸਦੇ ਹੋਏ ਇਸ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਆਖਿਆ ਕਿ ਉਹ ਮੇਰੀ ਸਰਕਾਰ ਦੇ ਕੰਮਕਾਜ ਤੋਂ ਪਾਸੇ ਰਹਿਣ ਜਿਸ ਤੋਂ ਉਹ ਪੂਰੀ ਤਰਾਂ ਅਣਜਾਣ ਹੋ।
ਬਾਜਵਾ ਦੇ ਖੁੱਲੇ ਪੱਤਰ ਜਿਸ ਵਿੱਚ ਐਡਵੋਕੇਟ ਜਨਰਲ ਦੀਆਂ ਕਥਿਤ ਨਾਕਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਪਰ ਸਖ਼ਤ ਰੁਖ ਅਪਣਾਉਂਦਿਆਂ ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਵੱਲੋਂ ਸਿਆਸੀ ਸ਼ੋਹਰਤ ਖੱਟਣ ਲਈ ਤੜਫਣ ਦੀ ਨਿਸ਼ਾਨੀ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਨੂੰ ਐਡਵੋਕੇਟ ਜਨਰਲ ਵਿੱਚ ਪੂਰਨ ਵਿਸ਼ਵਾਸ ਹੈ।” ਮੁੱਖ ਮੰਤਰੀ ਨੇ ਸ੍ਰੀ ਬਾਜਵਾ ਨੂੰ ਕਿਹਾ,”ਅਤੁਲ ਨੰਦਾ ਦੀ ਕਾਬਲੀਅਤ ਨੂੰ ਸਮਝਣ ਦੇ ਤੁਸੀਂ ਨਾ ਤਾਂ ਸਮਰੱਥ ਹੋ ਅਤੇ ਨਾ ਹੀ ਯੋਗ ਅਤੇ ਜਿਨਾਂ ਮਸਲਿਆਂ ਬਾਰੇ ਤੁਹਾਨੂੰ ਕੁਝ ਪਤਾ ਹੀ ਨਹੀਂ ਹੈ, ਉਨਾਂ ਉਪਰ ਕਿੰਤੂ-ਪ੍ਰੰਤੂ ਜਾਂ ਦਖ਼ਲ-ਅੰਦਾਜ਼ੀ ਕਰਨ ਦਾ ਤੁਹਾਡਾ ਕੋਈ ਕੰਮ ਨਹੀਂ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ
ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ
ਦੇਸ਼ ਵਿੱਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਆਮ ਲੋਕਾਂ ਦਾ ਜੀਵਨ-ਨਿਬਾਹ ਔਖਾ ਹੁੰਦਾ ਜਾ ਰਿਹੈ ਜਿਹੜੀ ਚੀਜ਼ ਕਦੇ ਟਕੇ ਵਿਚ ਮਿਲਦੀ ਸੀ, ਉਹ ਅੱਜ ਸੌ, ਹਜ਼ਾਰ ਤੇ ਪਤਾ ਨਹੀਂ ਕਿੰਨਾ ਮੁੱਲ ਫੜ੍ਹ ਗਈ ਹੈ। ਭਾਰਤੀ ਰੁਪਏ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਘੱਟ ਹੈ, ਐਪਰ ਗੰਢੇ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਮਜ਼ਬੂਤ ਹੈ। ਸਾਡੀ ਮੁਦਰਾ ਦੀ ਕੀਮਤ ਘਟ ਰਹੀ ਹੈ, ਤੇ ਵਸਤਾਂ ਦਾ ਮੁੱਲ ਵਧ ਰਿਹਾ ਹੈ। ਗੰਢੇ, ਪੈਟਰੋਲ, ਸਬਜ਼ੀਆਂ ਤੇ ਕਿੰਨੀਆਂ ਹੀ ਵਸਤਾਂ ਜਿਨ੍ਹਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।
ਕੀ ਆਮ ਜਨਤਾ ਇਹ ਮੁੱਲ ਅਦਾ ਕਰ ਸਕਦੀ ਹੈ? ਜੋ ਵਿਅਕਤੀ ਦਿਨ ਵਿਚ ਪੂਰੀ ਦਿਹਾੜੀ ਕਰਕੇ ਤਿੰਨ ਸੌ ਰੁਪਈਆ ਕਮਾਉਂਦਾ ਹੈ। ਉਹ ਵਿਅਕਤੀ ਸੌ ਰੁਪਏ ਕਿੱਲੋ ਦੇ ਗੰਢੇ, ਪੰਜਾਹ ਰੁਪਏ ਕਿੱਲੋ ਦੇ ਮਟਰ, ਸੌ ਰੁਪਏ ਕਿੱਲੋ ਦਾ ਅਦਰਕ ਤੇ ਮਹਿੰਗੀਆਂ ਸਬਜ਼ੀਆਂ ਕਿਵੇਂ ਖਰੀਦੇਗਾ? ਇੰਜ ਤਾਂ ਉਹ ਸਿਰਫ ਸਬਜ਼ੀ ਜੋਗਾ ਹੀ ਰਹਿ ਗਿਆ। ਉਸਦੇ ਘਰ ਦੇ ਖਰਚੇ ਉਹ ਕਿਵੇਂ ਪੂਰੇ ਕਰੇਗਾ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਕਿਵੇਂ ਸੋਚ ਸਕਦਾ ਹੈ? ਇਹ ਵਿਸ਼ਾ ਆਮ ਹੈ ਪਰ ਅਹਿਮ ਤੇ ਗੰਭੀਰ ਵੀ ਹੈ।
ਭਾਰਤ ਦੇਸ਼ ਦੀ ਵੰਡ ਤੋਂ ਬਾਅਦ ਲਗਾਤਾਰ ਅਜਿਹੇ ਦਾ ਸ਼ਿਕਾਰ ਹੁੰਦਾ ਆਇਆ ਹੈ। ਇੱਕ ਪਾਸੇ ਸਰਕਾਰ ਦੇਸ਼ ਨੂੰ ਉੱਚਾ ਚੁੱਕਣ ਦੇ ਵਾਅਦੇ ਕਰਦੀ ਹੈ ਤੇ ਦੂਜੇ ਪਾਸੇ ਵਸਤਾਂ ਦੇ ਉੱਚੇ ਮੁੱਲਾਂ ਕਾਰਨ ਲੋਕ ਗਰੀਬੀ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਇਸ ਮਹਿੰਗਾਈ ਦਾ ਮੁੱਖ ਕਾਰਨ ਸਰਕਾਰ ਦੀਆਂ ਗਲਤ ਨੀਤੀਆਂ ਤੇ ਅਰਥਵਿਵਸਥਾ ਵਿੱਚ ਆਈ ਮੰਦੀ ਹੈ। ਜੇਕਰ ਲੋਕਾਂ ਨੂੰ ਕਮਾਉਣ ਤੋਂ ਬਾਅਦ ਵੀ ਭੁੱਖਾ ਮਰਨਾ ਪੈਂਦਾ ਹੈ ਤਾਂ ਅਸੀਂ ਖ਼ੁਦ ਸੋਚ ਸਕਦੇ ਹਾਂ ਕਿ ਅਸੀਂ ਖ਼ਤਰੇ ਦੀ ਕਿਹੜੀ ਕਗਾਰ ‘ਤੇ ਹਾਂ। ਹੋਰ ਦੇਸ਼ਾਂ ਦੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਬਣਾ ਰਹੇ ਹਨ ਤੇ ਸਾਡੇ ਦੇਸ਼ ਦੇ ਲੋਕਾਂ ਦਾ ਸਾਰਾ ਦਿਨ ਢਿੱਡ ਭਰਨ ਦੀ ਚਿੰਤਾ ਵਿਚ ਗੁਜ਼ਰ ਜਾਂਦਾ ਹੈ। ਕੀ ਦੇਸ਼ ਦਾ ਭਵਿੱਖ ਇਸ ਤਰ੍ਹਾਂ ਸੁਖਾਲਾ ਹੋਵੇਗਾ?
ਕੀ ਗਰੀਬ ਭਾਰਤ ਦੇ ਨਾਗਰਿਕ ਨਹੀਂ?
ਇੱਕ ਬੜੀ ਸੱਚੀ ਕਹਾਵਤ ਹੈ ਕਿ ਗਰੀਬਾਂ ਦੇ ਬੱਚੇ ਡਾਕਟਰ ਬਹੁਤ ਘੱਟ ਤੇ ਕੁਪੋਸ਼ਣ ਤੇ ਗਰੀਬੀ ਕਾਰਨ ਮਰੀਜ਼ ਜ਼ਿਆਦਾ ਬਣ ਸਕਦੇ ਹਨ। ਕੀ ਗਰੀਬ ਭਾਰਤ ਦੇ ਨਾਗਰਿਕ ਨਹੀਂ? ਕੀ ਉਹਨਾਂ ਦੇ ਬੱਚਿਆਂ ਨੂੰ ਸੁਫ਼ਨੇ ਲੈਣ ਦਾ ਅਧਿਕਾਰ ਨਹੀਂ? ਕੀ ਉਹਨਾਂ ਦੀ ਇੱਛਾਵਾਂ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਦੇ ਕੰਬਲਾਂ ਵਿਚ ਹੀ ਦਬ ਕੇ ਰਹਿ ਜਾਣਗੀਆਂ?
ਅੱਜ ਦੀ ਮੰਹਿਗਾਈ ਤਾਂ ਗਰੀਬਾਂ ਲਈ ਹੀ ਨਹੀਂ ਆਮ ਤੇ ਅਮੀਰ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਸਾਡੇ ਦੇਸ਼ ਵਿਚ ਇੱਕ ਮੁੱਦਾ ਮੁੱਕਦਾ ਹੈ ਤਾਂ ਹੋਰ ਐਸੇ ਕਿੰਨੇ ਮੁੱਦੇ ਭਖ਼ ਜਾਂਦੇ ਹਨ। ਪਰ ਜਿਨ੍ਹਾਂ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਉਹ ਅੱਗੇ ਨਹੀਂ ਲਿਆਂਦੇ ਜਾਂਦੇ ਜਿਸ ਨਾਲ ਦੇਸ਼ ਤੇ ਲੋਕਾਂ ਦੀ ਤਰੱਕੀ ਜੁੜੀ ਹੈ ਉਹਨਾਂ ‘ਤੇ ਕੋਈ ਧਿਆਨ ਨਹੀਂ। ਇਸ ਵਿਸ਼ੇ ਨੂੰ ਸਰਕਾਰ ਤੇ ਜਨਤਾ ਵੱਲੋਂ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਤੇ ਇਸਦੇ ਕਾਰਨ ਨੂੰ ਲੱਭ ਕੇ ਜੜ੍ਹੀਂ ਤੇਲ ਦਿੱਤਾ ਜਾਵੇ। ਫਿਰ ਹੀ ਦੇਸ਼ ਕਿਧਰੇ ਨਾ ਕਿਧਰੇ ਅੱਗੇ ਵਧ ਸਕਦਾ ਹੈ।
ਪੂਜਾ ਰਾਣੀ ਪੁੰਡਰਕ
ਮੂਣਕ (ਸੰਗਰੂਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਰੇਨਾ-ਆਂਦ੍ਰੇਸਕੂ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾਸੈਰੇਨਾ 24 ਗ੍ਰੈਂਡ ਸਲੇਮ ਖ਼ਿਤਾਬ ਦੇ ਰਿਕਾਰਡ ਤੋਂ ਇੱਕ ਕਦਮ ਦੂਰ
6 ਵਾਰ ਜਿੱਤ ਚੁੱਕੀ ਹੈ ਸੈਰੇਨਾ ਯੂਸ ਓਪਨ ਦਾ ਖਿਤਾਬ | Grand Slam Tournament
ਪਹਿਲਾਂ ਗ੍ਰੈਂਡਸਲੇਮ ਜਿੱਤਣ ਉੱਤਰੇਗੀ ਕੈਨੇਡਾ ਖਿਡਾਰੀ ਆਂਦ੍ਰੇਸਕੂ
ਨਿਊਯਾਰਕ (ਏਜੰਸੀ)। 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ 15ਵੀਂ ਰੈਕਿੰਗ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਸੈਮੀਫਾਈਨਲ ਦੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ ‘ਚ ਪਹੁੰਚ ਗਈਆਂ ਵਿਸ਼ਵ ਰੈਕਿੰਗ ‘ਚ  ਅੱਠਵੇਂ ਸਥਾਨ ‘ਤੇ ਮੌਜੂਦਾ ਸੇਰੇਨਾ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪੰਜਵੀਂ ਰੈਕਿੰਗ ਯੂਕਰੇਨ ਦੀ ਏਲੀਨਾ ਸਿਵਤੋਲੀਨਾ ਨੂੰ ਇੱਕ ਤਰਫਾ ਅੰਦਾਜ ‘ਚ ਸਿੱਥੇ ਸੈਟਾਂ ‘ਚ 6-3, 6-1 ਨਾਲ ਹਰਾਕੇ ਆਪਣਾ  ਸ਼੍ਰੇਸ਼ਠਤਾ ਸਾਬਤ ਕੀਤੀ ਤੇ 10ਵੀਂ ਵਾਰ ਯੂਐਸ ਓਪਨ ਦੇ ਫਾਈਨਲ ‘ਚ ਥਾ ਬਣਾਉਣ ‘ਚ ਕਾਮਯਾਬ ਰਹੀ ਸੇਰੇਨਾ ਨੇ ਸਿਵਤੋਲੀਨਾ ਨੂੰ ਸਿਰਫ ਇੱਕ ਘੰਟੇ 10 ਮਿੰਟ ‘ਚ ਹੀ ਹਰਾ ਦਿੱਤਾ ਸੇਰੇਨਾ ਆਪਣੇ ਕਰੀਅਰ ਦੇ 24ਵੇਂ ਗ੍ਰੈਂਡ ਸਲੇਮ ਤੋਂ ਹੁਣ ਸਿਰਫ ਇੱਕ ਕਦਮ ਦੂਰ ਰਹਿ ਗਈ ਹੈ। (Grand Slam Tournament)
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ
ਸੈਰੇਨਾ ਖਿਲਾਫ ਮੁਕਾਬਲੇ ‘ਚ ਸਿਵਤੋਲੀਨਾ ਕਿਤੇ ਵੀ ਨਹੀਂ ਟਿਕ ਸਕੀ ਵਿਮਬਲਡਨ ਉਪਜੇਤੂ ਸੈਰੇਨਾ ਨੇ ਮੈਚ ‘ਚ 34 ਜੇਤੂ ਰਹੀ ਜਦੋਂ ਕਿ ਸਿਵਤੋਲੀਨਾ ਨੇ 11 ਮੈਚ ਜਿੱਤੇ ਛੇ ਵਾਰ ਦੀ ਚੈਂਪੀਅਨ ਸੇਰੇਨਾ ਨੇ ਛੇ ਤੇ ਸਿਵਤੋਲੀਨਾ ਨੇ ਪੰਜ ਐਸ ਲਾਏ ਸੈਰੇਨਾ ਨੇ ਮੁਕਾਬਲੇ ‘ਚ 20 ਲਗਾਤਾਰ ਗਲਤੀਆਂ ਕੀਤੀਆਂ ਸਿਵਤੋਲੀਨਾ ਨੇ 11 ਲਗਾਤਾਰ ਗਲਤੀਆਂ ਕੀਤੀਆਂ 37 ਸਾਲਾਂ ਸੇਰੇਨਾ ਹੁਣ ਆਸਟਰੇਲੀਆ ਦੀ ਮਾਰਗਰੇਟ ਕੋਰਟ ਦੇ 24 ਗ੍ਰੈਂਡ ਸਲੇਮ ਖਿਤਾਬਾਂ ਦੇ ਰਿਕਾਰਡਾਂ ਦੀ ਬਰਾਬਰੀ ਕਰਨ ਤੋਂ ਸਿਰਫ ਇੱਕ ਕਦਮ ਦੂਰ ਰਹਿ ਗਈ ਹੈ ਮਹਿਲਾ ਵਰਗ ਦੇ ਇੱਕ ਹੋਰ ਸੈਮੀਫਾਈਨਲ ਮੁਕਾਬਲੇ ‘ਚ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਨੇ 12ਵੀਂ ਰੈਕਿੰਗ ਸਵਿਟਜਰਲੈਂਡ ਦੀ ਬੇਲਿੰਡਾ ਬੇਸਿੰਚ ਨੂੰ ਸਖਤ ਮੁਕਾਬਲੇ ‘ਚ 7-6, 7-5 ਨਾਲ ਹਰਾਕੇ ਪਹਿਲੀ ਵਾਰ ਯੂਐਸ ਓਪਨ ਦੇ ਫਾਈਨਲ ‘ਚ ਪ੍ਰਵੇਸ ਕੀਤਾ। (Grand Slam Tournament)
ਆਂਦ੍ਰੇਸਕੂ ਤੇ ਬੇਂਸਿਚ ਦਰਮਿਆਨ ਮੁਕਾਬਲਾ ਬੇਹੱਦ ਸਖਤ ਰਿਹਾ ਪਰ ਅਖੀਰ ‘ਚ ਆਂਦ੍ਰੇਸਕੂ ਨੇ ਆਪਣੇ ਵਿਰੋਧੀ ਨੂੰ ਮਾਤ ਦਿੱਤੀ ਆਂਦ੍ਰੇਸਕੁ ਦਾ ਫਾਈਨਲ ‘ਚ ਹੁਣ ਪਹਿਲਾ ਨੰਬਰ ਇੱਕ ਤੇ 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਸੇਰੇਨਾ ਨਾਲ ਖਿਤਾਬੀ ਮੁਕਾਬਲਾ ਹੋਵੇਗਾ ਇੱਕ ਪਾਸੇ ਜਿੱਥੇ ਸੇਰੇਨਾ ਦੀਆਂ ਨਜ਼ਰਾਂ ਆਪਣੇ 24ਵੇਂ ਗ੍ਰੈਂਡ ਸਲੇਮ ਹਾਸਲ ਕਰਨ ‘ਤੇ ਟਿਕੀ ਹੋਵੇਗੀ ਤਾਂ ਉਹੀ ਆਂਦ੍ਰੇਸਕੁ ਵੱਡਾ ਉਲਟਫੇਰ ਕਰਕੇ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤਣਾ ਚਾਹੇਗੀ ਸੇਰੇਨਾ ਨੇ ਯੁਐਸ ਓਪਨ ਦਾ ਖਿਤਾਬ ਛੇ ਵਾਰ ਜਿੱਤਿਆ ਹੈ ਉਨ੍ਹਾਂ ਨੇ ਆਖਰੀ ਵਾਰ ਇਹ ਖਿਤਾਬ 2014 ‘ ਚ ਜਿੱਤਿਆ ਸੀ ਸੇਰੇਨਾ ਦਾ ਆਖਰੀ ਗ੍ਰੈਂਡ ਸਲੇਮ ਖਿਤਾਬ 2017 ‘ਚ ਆਸਟਰੇਲੀਆ ਓਪਨ ਸੀ। (Grand Slam Tournament)
ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸਾਧ-ਸੰਗਤ ਦੇ ਇਕੱਠ ਨੇ ਤੋੜੇ ਰਿਕਾਰਡ
ਜ਼ਿਲ੍ਹਾ ਪੱਧਰੀ ਨਾਮ ਚਰਚਾ ’ਚ ਹੁੰਮ-ਹੁਮਾ ਕੇ ਪੁੱਜੀ ਸਾਧ-ਸੰਗਤ | Dera Sacha Sauda
ਸਲਾਬਤਪੁਰਾ (ਸੁਰਿੰਦਰ ਪਾਲ)। ਅੱਤ ਦੀ ਗਰਮੀ ਤੇ ਹੁੰਮਸ ਦੇ ਬਾਵਜ਼ੂਦ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (ਬਠਿੰਡਾ) ਵਿਖੇ ਸਾਧ-ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ ਜ਼ਿਲ੍ਹਾ ਪੱਧਰ ’ਤੇ ਹੋਈ ਨਾਮ ਚਰਚਾ ’ਚ ਸ਼ਿਰਕਤ ਕੀਤੀ ਰਾਮ ਨਾਮ ਦੇ ਰੰਗ ’ਚ ਲਬਰੇਜ਼ ਵੱਖ-ਵੱਖ ਬਲਾਕਾਂ ਤੋਂ ਇੱਥੇ ਪੁੱਜੀ ਸਾਧ-ਸੰਗਤ ਨੇ ਭਾਰੀ ਉਤਸ਼ਾਹ ਨਾਲ ਪਵਿੱਤਰ ਅਵਤਾਰ ਮਹੀਨੇ ਦੀਆਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਇਸ ਨਾਮ ਚਰਚਾ ਦਾ ਸਮਾਂ ਭਾਵੇਂ ਦੁਪਹਿਰ 12 ਤੋਂ 2 ਵਜੇ ਤੱਕ ਦਾ ਸੀ ਪਰ ਸਾਧ-ਸੰਗਤ ਸਵੇਰ ਤੋਂ ਹੀ ਪੁੱਜਣੀ ਸ਼ੁਰੂ ਹੋ ਗਈ ਸੀ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਹੋਏ ਸਨ ਫਿਰ ਵੀ ਵਾਹਨਾਂ ਦੀਆਂ ਦੂਰ ਤੱਕ ਲਾਈਨਾਂ ਲੱਗੀਆਂ ਰਹੀਆਂ। (Dera Sacha Sauda)
ਇਹ ਵੀ ਪੜ੍ਹੋ : ਪੰਜਾਬ ਰੋਡਵੇਜ ਦੀ ਹੜਤਾਲ ‘ਤੇ ਨਵਾਂ ਅਪਡੇਟ, ਹੁਣੇ ਵੇਖੋ
ਸਾਧ-ਸੰਗਤ ਦੀ ਭਾਰੀ ਆਮਦ ਦੌਰਾਨ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਦੇ ਪ੍ਰਬੰਧਕਾਂ ਤੇ ਜਿੰਮੇਵਾਰਾਂ ਵੱਲੋਂ ਕੀਤੇ ਗਏ ਪ੍ਰਬੰਧ ਬੌਣੇ ਸਾਬਤ ਹੋਏ ਤੇ ਨਾਮ ਚਰਚਾ ਦੇ ਸ਼ੁਰੂ ਹੋਣ ਤੱਕ ਪੰਡਾਲ ਵਿੱਚ ਤਿਲ ਸੁੱਟਣ ਲਈ ਥਾਂ ਨਹੀਂ ਬਚੀ ਸੀ ਸਾਧ-ਸੰਗਤ ਲਈ ਠੰਢੇ ਪਾਣੀ, ਕੰਟੀਨਾਂ ਤੇ ਲੰਗਰ ਭੋਜਨ ਦੀ ਵਿਵਸਥਾ ਸੁਚੱਜੇ ਢੰਗ ਨਾਲ ਕੀਤੀ ਹੋਈ ਸੀ ਨਾਮ ਚਰਚਾ ਦੌਰਾਨ ਕਵੀਰਾਜਾਂ ਵੱਲੋਂ ਅਵਤਾਰ ਮਹੀਨੇ ਪ੍ਰਥਾਏ ਸ਼ਬਦ ਬੋਲੇ ਗਏ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਅਨਮੋਲ ਬਚਨ ਵੀ ਸਕਰੀਨਾਂ ਲਗਾ ਕੇ ਸੁਣਾਏ ਗਏ ਇਸ ਮੌਕੇ ਰਾਜਨੀਤਿਕ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾਂ ਅਸਪਾਲ ਕਲਾਂ ਨੇ ਸਾਧ-ਸੰਗਤ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਧ-ਸੰਗਤ ਦੀ ਆਪਣੇ ਸਤਿਗੁਰੂ ਪ੍ਰਤੀ ਸ਼ਰਧਾ, ਦ੍ਰਿੜ ਵਿਸ਼ਵਾਸ ਤੇ ਮਾਨਵਤਾ ਭਲਾਈ ਕਾਰਜਾਂ ਪ੍ਰਤੀ ਉਤਸ਼ਾਹ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ।
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰੂਪ ਚੰਦ ਇੰਸਾਂ ਨੇ ਗਊਸ਼ਾਲਾ ਲਈ ਹਰਾ ਚਾਰਾ ਭੇਜਿਆ
ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਭਾਵੇਂ ਕੁਝ ਬਲਾਕਾਂ ਦਾ ਹੀ ਹੈ ਪਰ ਫਿਰ ਵੀ ਤਿਲ ਸੁੱਟਣ ਲਈ ਥਾਂ ਦਾ ਨਾ ਬਚਣਾ ਤੇ ਸੜਕਾਂ ’ਤੇ ਜਾਮ ਲੱਗ ਜਾਣਾ ਸਾਬਤ ਕਰਦਾ ਹੈ ਕਿ ਸਾਧ-ਸੰਗਤ ਆਪਣੇ ਮੁਰਸ਼ਦ ਦੇ ਬਚਨਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਕਾਰਜਾਂ ਲਈ ਪਹਿਲਾਂ ਨਾਲੋਂ ਵੀ ਵੱਡੇ ਜਜ਼ਬੇ ਨਾਲ ਤਿਆਰ ਬਰ ਤਿਆਰ ਹੈ ਮਨੁੱਖਤਾ ਦੀ ਸੇਵਾ ’ਚ ਲਗਾਤਾਰ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੰਦਿਆਂ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਕੋਈ ਕੁਝ ਵੀ ਕਹਿੰਦਾ ਰਹੇ ਪਰ ਸਾਡਾ ਰਸਤਾ ਨੇਕੀ ਤੇ ਭਲਾਈ ਦਾ ਹੈ ਤੇ ਅਸੀਂ ਸਾਰਿਆਂ ਨੇ ਇਸੇ ਤਰ੍ਹਾਂ ਹੀ ਮਿਲ ਕੇ ਆਪਸੀ ਪ੍ਰੇਮ ਪਿਆਰ ਨਾਲ ਮਾਨਵਤਾ ਭਲਾਈ ਕਾਰਜ ਕਰਦੇ ਰਹਿਣਾ ਹੈ ਇਸ ਮੌਕੇ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਜਾਰੀ ਰੱਖਣ ਦਾ ਪ੍ਰਣ ਵੀ ਦੁਹਰਾਇਆ।
ਇਸ ਨਾਮ ਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ ਪੱਖੋ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਬਲਰਾਜ ਸਿੰਘ ਇੰਸਾਂ ਬਾਹੋ, ਅਵਤਾਰ ਸਿੰਘ ਇੰਸਾਂ, ਸਰਪੰਚ ਪਰਮਜੀਤ ਸਿੰਘ ਨੰਗਲ, ਸ਼ਿੰਦਰਪਾਲ ਇੰਸਾਂ ਪੱਕਾ ਕਲਾਂ, 45 ਮੈਂਬਰ ਯੂਥ ਰਣਜੀਤ ਇੰਸਾਂ ਬਠਿੰਡਾ, 45 ਮੈਂਬਰ ਪੰਜਾਬ ਹਰਚਰਨ ਇੰਸਾਂ, ਸੂਰਜ ਭਾਨ ਇੰਸਾਂ, ਨਾਨਕ ਚੰਦ, ਜਗਜੀਤ ਸਿੰਘ ਬੀਜਾਪੁਰ, ਬਲਜਿੰਦਰ ਸਿੰਘ ਬਾਂਡੀ, ਗੁਰਮੇਲ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਸੰਤੋਖ ਇੰਸਾਂ, ਨੈਸ਼ਨਲ ਮੈਂਬਰ ਯੂਥ ਊਸ਼ਾ ਇੰਸਾਂ, 45 ਮੈਂਬਰ ਪੰਜਾਬ ਭੈਣਾਂ ਅਮਰਜੀਤ ਇੰਸਾਂ।
ਮਾਧਵੀ ਇੰਸਾਂ, ਮੀਨੂੰ ਇੰਸਾਂ, ਸੱÎਤਿਆ ਇੰਸਾਂ, ਚਰਨਜੀਤ ਇੰਸਾਂ, ਆਸ਼ਾ ਇੰਸਾਂ, ਪ੍ਰੇਮ ਲਤਾ ਇੰਸਾਂ, ਸੁਨੀਤਾ ਇੰਸਾਂ, ਸੁਖਵਿੰਦਰ ਇੰਸਾਂ, ਦਰਸ਼ਨਾ ਇੰਸਾਂ, ਬਿਮਲਾ ਇੰਸਾਂ ਸੁਰਿੰਦਰ ਇੰਸਾਂ, ਵੱਖ-ਵੱਖ ਬਲਾਕਾਂ ਦੇ ਜ਼ਿਲ੍ਹਾ 25 ਮੈਂਬਰ, ਜ਼ਿਲ੍ਹਾ ਸੁਜਾਨ ਭੈਣਾਂ, 15 ਮੈਂਬਰ, ਸੁਜਾਨ ਭੈਣਾਂ, ਬਲਾਕ ਭੰਗੀਦਾਸ, ਪਿੰਡਾਂ- ਸ਼ਹਿਰਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ ਭੈਣ-ਭਾਈ, ਯੂਥ ਦੇ ਜਿੰਮੇਵਾਰ ਤੇ ਸੇਵਾਦਾਰ ਭੈਣਾਂ-ਭਾਈਆਂ ਤੋਂ ਇਲਾਵਾ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।
ਝਲਕੀਆਂ
ਅਵਤਾਰ ਮਹੀਨੇ ਸਬੰਧੀ ਹੋਈ ਸ਼ਬਦਬਾਣੀ ਨੇ ਸਾਧ-ਸੰਗਤ ਨੂੰ ਝੂਮਣ ਲਾਇਆ
ਪੰਡਾਲ ਵਿੱਚ ਥਾਂ ਨਾ ਮਿਲਣ ’ਤੇ ਸਾਧ-ਸੰਗਤ ਨੇ ਦਰੱਖਤਾਂ ਹੇਠ ਬੈਠ ਕੇ ਆਰਜੀ ਪੰਡਾਲ ’ਚ ਸੁਣੀ ਨਾਮ ਚਰਚਾ
ਸੁੰਦਰ ਸਰੂਪਾਂ ਨਾਲ ਸਜੇ ਵਧਾਈ ਸੰਦੇਸ਼ਾਂ ਦੇ ਹੋਰਡਿੰਗ ਬਣੇ ਖਿੱਚ ਦਾ ਕੇਂਦਰ
ਗਰਮੀ ਦੇ ਬਾਵਜ਼ੂਦ ਛੋਟੇ ਬੱਚੇ ਤੇ ਬਜ਼ੁਰਗਾਂ ਦੀ ਹਾਜ਼ਰੀ ਰਹੀ ਭਰਵੀਂ
ਇਕੱਠ ਦੀਆਂ ਵੀਡੀਓ ਤੇ ਸੈਲਫੀਆਂ ਸੋਸ਼ਲ ਮੀਡੀਆਂ ’ਤੇ ਹੋਈਆਂ ਵਾਇਰਲ
ਭੁੱਖੇ ਹਾਂ ਪਿਤਾ ਜੀ ਅਸੀਂ ਤੇਰੇ ਹੀ ਪਿਆਰ ਦੇ ਸ਼ਬਦ ’ਤੇ ਸਾਧ-ਸੰਗਤ ਝੂਮੀ
ਪੰਜਾਬ ਨੂੰ ਪਹਿਲੀ ਵਾਰ ਖੱਡਾਂ ਦੀ ਈ-ਨੀਲਾਮੀ ਤੋਂ ਰਿਕਾਰਡ ਕਮਾਈ
ਕੁੱਲ 7 ‘ਚੋਂ 6 ਕਲੱਸਟਰਾਂ ਤੋਂ ਕਮਾਏ 274.75 ਕਰੋੜ ਰੁਪਏ
ਮੋਹਾਲੀ ਕਲੱਸਟਰ ਦੀ ਈ-ਨੀਲਾਮੀ ਬਾਕੀ
ਪੰਜਾਬ ਸਰਕਾਰ ਨੂੰ ਖਣਨ ਤੋਂ ਰਿਕਾਰਡ ਕਮਾਈ ਦੀ ਉਮੀਦ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਸਰਕਾਰ ਨੂੰ ਕੁੱਲ 7 ਖਣਨ ਕਲੱਸਟਰਾਂ ‘ਚੋਂ 6 ਕਲੱਸਟਰਾਂ ਦੀ ਈ-ਨੀਲਾਮੀ ਤੋਂ 274.75 ਕਰੋੜ ਰੁਪਏ ਦੀ ਆਮਦਨ ਹੋਈ ਹੈ। ਮੋਹਾਲੀ ਕਲੱਸਟਰ ਦੀ ਨੀਲਾਮੀ ਹੋਣੀ ਹਾਲੇ ਬਾਕੀ ਹੈ। ਪੰਜਾਬ ਦੇ ਰੇਤਾ ਬੱਜਰੀ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਰੇਤੇ ਤੋਂ 300 ਕਰੋੜ ਰੁਪਏ ਦੀ ਕਮਾਈ ਦਾ ਟੀਚਾ ਮਿਥਿਆ ਸੀ। 6 ਕਲੱਸਟਰਾਂ ਦੀ ਨੀਲਾਮੀ ਨਾਲ ਹੋਈ ਕਮਾਈ ਤੋਂ ਬਾਅਦ ਇਸ ਟੀਚੇ ਦੀ 90 ਫੀਸਦੀ ਪੂਰਤੀ ਕਰ ਲਈ ਹੈ ਅਤੇ ਉਮੀਦ ਹੈ ਕਿ ਮੋਹਾਲੀ ਦੀ ਨੀਲਾਮੀ ਤੋਂ ਬਾਅਦ ਸੂਬਾ ਸਰਕਾਰ ਨੂੰ ਖਣਨ ਤੋਂ ਰਿਕਾਰਡ ਕਮਾਈ ਹੋਵੇਗੀ। ਵੱਖ-ਵੱਖ ਕਲੱਸਟਰਾਂ ਬਾਰੇ ਸਰਕਾਰੀਆ ਨੇ ਦੱਸਿਆ ਕਿ ਰੋਪੜ ਕਲੱਸਟਰ 49.84 ਕਰੋੜ ਰੁਪਏ ਵਿਚ ਚੜ੍ਹਿਆ ਜਦਕਿ ਐਸਬੀਐਸ ਨਗਰ-ਲੁਧਿਆਣਾ-ਜਲੰਧਰ ਕਲੱਸਟਰ ਦੀ ਨੀਲਾਮੀ 59.02 ਕਰੋੜ ਰੁਪਏ ਵਿਚ ਹੋਈ।
ਇਸੇ ਤਰ੍ਹਾਂ ਫਿਰੋਜ਼ਪੁਰ-ਮੋਗਾ-ਫਰੀਦਕੋਟ ਕਲੱਸਟਰ ਤੋਂ ਸਰਕਾਰ ਨੂੰ 40.30 ਕਰੋੜ ਰੁਪਏ ਦੀ ਕਮਾਈ ਹੋਈ ਅਤੇ ਹੁਸ਼ਿਆਰਪੁਰ-ਗੁਰਦਾਸਪੁਰ ਕਲੱਸਟਰ 29.01 ਕਰੋੜ ਰੁਪਏ ਵਿਚ ਨੀਲਾਮ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ-ਤਰਨਤਾਰਨ-ਕਪੂਰਥਲਾ ਕਲੱਸਟਰ ਦੀ ਨੀਲਾਮੀ 34.40 ਕਰੋੜ ਰੁਪਏ ਵਿਚ ਜਦਕਿ ਪਠਾਨਕੋਟ ਕਲੱਸਟਰ ਤੋਂ ਸਰਕਾਰ ਨੂੰ 62.18 ਕਰੋੜ ਰੁਪਏ ਦਾ ਰੈਵਨਿਊ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਇਨ੍ਹਾਂ 6 ਕਲੱਸਟਰਾਂ ਤੋਂ ਕੁੱਲ 274.75 ਕਰੋੜ ਰੁਪਏ ਦੀ ਕਮਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਲੱਸਟਰਾਂ ਵਿਚ ਖਣਿਜ ਪਦਾਰਥ ਜਿਵੇਂ ਕਿ ਰੇਤਾ-ਬੱਜਰੀ ਦੀ ਭਰਮਾਰ ਹੈ ਉਨ੍ਹਾਂ ਦੀ ਬੋਲੀ ਦੂਸਰੇ ਕਲੱਸਟਰਾਂ ਦੇ ਮੁਕਾਬਲੇ ਉੱਚੀ ਗਈ ਹੈ।
ਇੱਕ ਬੁਲਾਰੇ ਅਨੁਸਾਰ ਇਸ ਤੋਂ ਪਹਿਲਾਂ ਕਦੇ ਵੀ ਖਣਨ ਤੋਂ ਸਾਲਾਨਾ ਆਮਦਨ 38-40 ਕਰੋੜ ਰੁਪਏ ਤੋਂ ਉੁੱਪਰ ਨਹੀਂ ਹੋਈ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਦੀਆਂ ਪਾਰਦਰਸ਼ੀ ਅਤੇ ਲੋਕ ਪੱਖੀ ਨੀਤੀਆਂ ਕਰਕੇ ਜਿੱਥੇ ਰੇਤਾ-ਬੱਜਰੀ ਤੋਂ ਸਰਕਾਰ ਦੀ ਆਮਦਨ ਵਿਚ ਵਾਧਾ ਹੋਇਆ ਹੈ, ਉੱਥੇ ਹੀ ਆਮ ਲੋਕਾਂ ਨੂੰ ਵੀ ਸਸਤੀ ਰੇਤਾ-ਬੱਜਰੀ ਮੁਹੱਈਆ ਕਰਵਾਉਣ ਦੇ ਸਾਰਥਿਕ ਯਤਨ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਰੇਤ ਦੀਆਂ ਕੀਮਤਾਂ ਵਧਣ ਤੋਂ ਰੋਕਣ ਲਈ ਸੀਮਾ ਨਿਰਧਾਰਿਤ ਕੀਤੀ ਹੋਈ ਹੈ ਅਤੇ ਕੋਈ ਵੀ ਠੇਕੇਦਾਰ ਖੱਡ ‘ਤੇ ਪ੍ਰਤੀ 100 ਫੁੱਟ ਦੇ 900 ਰੁਪਏ ਤੋਂ ਜ਼ਿਆਦਾ ਨਹੀਂ ਲੈ ਸਕਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਦੇ ਪਹਿਲੇ ਦਿਨ ਹੀ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ
ਬਿਜਲੀ ਦੀ ਮੰਗ 11,114 ਮੈਗਾਵਾਟ ‘ਤੇ ਪੁੱਜੀ, 1900 ਮੈਗਾਵਾਟ ਦਾ ਹੋਇਆ ਵਾਧਾ
ਪਾਵਰਕੌਮ ਨੇ ਆਪਣੇ ਸਰਕਾਰੀ ਥਰਮਲਾਂ ਦੇ ਯੂਨਿਟਾਂ ਨੂੰ ਭਖਾਇਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਾਵਰਕੌਮ ਵੱਲੋਂ ਟਿਊਬਵੈੱਲਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਇਕਦਮ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬਿਜਲੀ ਦੀ ਮੰਗ ਅੱਜ 11,114 ਮੈਗਾਵਾਟ ‘ਤੇ ਪੁੱਜ ਗਈ ਹੈ ਜੋ ਕਿ ਪਿਛਲੇ ਦਿਨੀਂ 9300 ਮੈਗਾਵਾਟ ਦੇ ਨੇੜੇ ਸੀ। ਇੱਧਰ ਅੱਜ ਕਈ ਥਾਈਂ ਵੱਡੇ ਕੱਟ ਵੀ ਲੱਗੇ ਹਨ ਜਿਸ ਨਾਲ ਕਿ ਆਮ ਲੋਕਾਂ ਨੂੰ ਮੁਸ਼ਕਲ ਝੱਲਣੀ ਪਈ ਹੈ।  ਇਕੱਤਰ ਜਾਣਕਾਰੀ ਅਨੁਸਾਰ ਪਾਵਰਕੌਮ ਵੱਲੋਂ 13 ਜੂਨ ਤੋਂ ਟਿਊਬਵੈੱਲਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ, ਜਿਸ ਤੋਂ ਬਾਅਦ ਪਾਵਰਕੌਮ ‘ਤੇ ਪਹਿਲੇ ਦਿਨ ਹੀ ਵੱਡਾ ਲੋਡ ਵਧਿਆ ਹੈ। ਪਹਿਲੇ ਦਿਨ ਹੀ ਬਿਜਲੀ ਦੀ ਮੰਗ ਵਿੱਚ 1900 ਮੈਗਾਵਾਟ ਦਾ ਵੱਡਾ ਵਾਧਾ ਹੋਇਆ ਹੈ।  ਜਦਕਿ ਪਿਛਲੇ ਸਾਲ ਝੋਨੇ ਲਈ ਬਿਜਲੀ ਸਪਲਾਈ ਦੇਣ ਤੋਂ ਬਾਅਦ 1363 ਮੈਗਾਵਾਟ ਦਾ ਭਾਰ ਵਧਿਆ ਸੀ। ਇਸ ਦੇ ਨਾਲ ਹੀ ਪਾਵਰਕੌਮ ਵੱਲੋਂ ਬਿਜਲੀ ਦੀ ਵਧੀ ਮੰਗ ਕਾਰਨ ਆਪਣੇ ਸਰਕਾਰੀ ਥਰਮਲਾਂ ਦੇ ਦੋ ਹੋਰ ਯੂਨਿਟਾਂ ਨੂੰ ਭਖਾਉਣਾ ਪਿਆ ਹੈ।
ਉਂਜ ਦੇਰ ਸ਼ਾਮ ਕਈ ਇਲਾਕਿਆਂ ਵਿੱਚ ਹੋਈ ਬਾਰਸ਼ ਕਾਰਨ ਪਾਵਰਕੌਮ ਨੂੰ ਕੁਝ ਰਾਹਤ ਵੀ ਮਿਲੀ ਹੈ ਤੇ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਨੂੰ ਨੁਕਸਾਨ ਪੁੱਜਿਆ ਹੈ। ਅੱਜ ਮੁੜ ਗਰਮੀ ਨੇ ਆਪਣਾ ਜ਼ੋਰ ਫੜ ਲਿਆ ਹੈ, ਜਿਸ ਕਾਰਨ ਅਗਲੇ ਦਿਨਾਂ ‘ਚ ਇਹ ਮੰਗ ਹੋਰ ਉੱਪਰ ਜਾਵੇਗੀ। ਉਂਜ ਝੋਨੇ ਦੇ ਸੀਜ਼ਨ ਵਿੱਚ ਵੱਧ ਤੋਂ ਵੱਧ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ‘ਤੇ ਪੁੱਜਣ ਦਾ ਅਨੁਮਾਨ ਹੈ। ਜਦਕਿ ਪਿਛਲੇ ਸਾਲ ਇਸ ਮੰਗ ਨੇ 12638 ਮੈਗਾਵਾਟ ‘ਤੇ ਪੁੱਜ ਗਈ ਸੀ। ਪਾਵਰਕੌਮ ਵੱਲੋਂ ਜਿਆਦਤਰ ਬਿਜਲੀ ਪ੍ਰਾਈਵੇਟ ਥਰਮਲਾਂ ਸਮੇਤ ਹੋਰ ਸ੍ਰੋਤਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਪਾਵਰਕੌਮ ਦਾ ਤਰਕ ਹੈ ਕਿ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਮਹਿੰਗੀ ਪੈਂਦੀ ਹੈ। ਇੱਧਰ ਅੱਠ ਘੰਟੇ ਸਪਲਾਈ ਮਿਲਣ ਤੋਂ ਬਾਅਦ ਕਿਸਾਨਾਂ ਵੱਲੋਂ ਧੜਾਧੜ ਆਪਣੇ ਖੇਤਾਂ ‘ਚ ਪਾਣੀ ਛੱਡ ਦਿੱਤਾ ਗਿਆ ਹੈ। ਕਿਸਾਨਾਂ ਨੂੰ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਵੀ ਦਿੱਕਤ ਪੈਦਾ ਹੋਣ ਲੱਗੀ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੀ ਆਮਦ ਘਟੀ ਹੈ।
ਇਸ ਵਾਰ ਪਹਿਲਾਂ ਝੋਨੇ ਦੀ ਲਵਾਈ ਸ਼ੁਰੂ ਹੋਣ ਕਰਕੇ ਜਿਆਦਾਤਰ ਪ੍ਰਵਾਸੀ ਮਜ਼ਦੂਰ ਪੰਜਾਬ ਅੰਦਰ ਨਹੀਂ ਪੁੱਜੇ ਹਨ ਜਦਕਿ ਪਿਛਲੇ ਸਾਲ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਹੋਈ ਸੀ। ਇੱਕ ਪ੍ਰਵਾਸੀ ਮਜ਼ਦੂਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਰੀਖ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਦੇ ਸਾਥੀ ਅਜੇ ਰਸਤਿਆਂ ਵਿੱਚ ਹੀ ਹਨ ਤੇ ਕਈਆਂ ਨੂੰ ਫੋਨ ਕਰਕੇ ਬੁਲਾਇਆ ਜਾ ਰਿਹਾ ਹੈ। ਬਿਜਲੀ ਦੀ ਮੰਗ ਵਧਣ ਕਾਰਨ ਅੱਜ ਕਈ ਥਾਈਂ ਲੰਮੇ ਕੱਟ ਵੀ ਲੱਗੇ ਹਨ। ਪਟਿਆਲਾ ਦੀ ਛੋਟੀ ਬਰਾਂਦਰੀ ਸਮੇਤ ਹੋਰ ਇਲਾਕਿਆਂ ਵਿੱਚ ਕਈ ਘੰਟੇ ਬਿਜਲੀ ਗੁੱਲ ਰਹੀ ਹੈ ਜਦਕਿ ਸੰਗਰੂਰ ਦੇ ਭਵਾਨੀਗੜ੍ਹ ਇਲਾਕਿਆਂ ‘ਚ ਸਵੇਰੇ 9 ਵਜੇਂ ਬਿਜਲੀ ਗੁੱਲ ਹੋਣ ਤੋਂ ਬਾਅਦ ਦੁਪਹਿਰ 3 ਵਜੇ ਆਈ ਹੈ। ਪਾਵਰਕੌਮ ਦੇ ਅਧਿਕਾਰੀ ਇਨ੍ਹਾਂ ਨੂੰ ਤਕਨੀਕੀ ਨੁਕਸਾਂ ਦਾ ਨਾਂਅ ਦੇ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਅੰਦਰ ਪਿਛਲੇ ਸਾਲ ਟਿਊਬਵੈੱਲਾਂ ਦੀ ਗਿਣਤੀ 13,66,160 ਸੀ ਜਦਕਿ ਇਸ ਸਾਲ ਇਹ ਅੰਕੜਾ ਵਧ ਕੇ 13,78,960 ‘ਤੇ ਪੁੱਜ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬ੍ਰਹਮ ਮਹਿੰਦਰਾ ਦੇ ਬਿਆਨ ਦਰਜ, ਜਲਦ ਤਲਬ ਹੋਣਗੇ ਸੁਖਬੀਰ ਬਾਦਲ
ਸੁਖਬੀਰ ਬਾਦਲ ‘ਤੇ ਸਦਨ ਨੂੰ ਗੁਮਰਾਹ ਕਰਨ ਤੇ ਸਪੀਕਰ ਰਾਣਾ ਕੇ. ਪੀ. ਸਿੰਘ ਖ਼ਿਲਾਫ਼ ਗਲਤ
ਚੰਡੀਗੜ੍ਹ, |ਆਉਣ ਵਾਲੇ ਦਿਨਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਦਿੱਕਤਾਂ ਵਧ ਸਕਦੀਆਂ ਹਨ, ਕਿਉਂਕਿ ਪੰਜਾਬ ਵਿਧਾਨ ਸਭਾ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸੁਖਬੀਰ ਬਾਦਲ ਖ਼ਿਲਾਫ਼ ਆਈ ਸ਼ਿਕਾਇਤ ‘ਤੇ ਕਾਰਵਾਈ ਉਲੀਕ ਦਿੱਤੀ ਹੈ। ਸ਼ੁੱਕਰਵਾਰ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੇਸ਼ ਹੁੰਦੇ ਹੋਏ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਉਹ ਬਿਆਨ ਦਰਜ ਕਰਵਾ ਦਿੱਤੇ ਹਨ, ਜਿਹੜੇ ਉਨ੍ਹਾਂ ਵਿਧਾਨ ਸਭਾ ‘ੱਚ ਸੁਖਬੀਰ ਬਾਦਲ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਦਾ ਪ੍ਰਸਤਾਵ ਪੇਸ਼ ਕਰਦੇ ਹੋਏ ਦਿੱਤੇ ਗਏ ਸਨ। ਬ੍ਰਹਮ ਮਹਿੰਦਰਾ ਦੇ ਬਿਆਨ ਦਰਜ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੂੰ ਕਿਸੇ ਵੀ ਸਮੇਂ ਤਲਬ ਕੀਤਾ ਜਾ ਸਕਦਾ ਹੈ, ਜਿਸ ਦੌਰਾਨ ਬਾਦਲ ਨੂੰ ਮਜ਼ਬੂਤੀ ਨਾਲ ਆਪਣਾ ਪੱਖ ਰੱਖਣਾ ਪਏਗਾ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ। ਸੁਖਬੀਰ ਬਾਦਲ ਨੂੰ ਤਲਬ ਕਰਨ ਬਾਰੇ ਅਗਲੇ ਹਫ਼ਤੇ ਫੈਸਲਾ ਕੀਤਾ ਜਾਏਗਾ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਿਛਲੇ ਸਾਲ ਸੁਖਬੀਰ ਬਾਦਲ ਵੱਲੋਂ ਸਪੀਕਰ ਰਾਣਾ ਕੇ. ਪੀ. ਸਿੰਘ ਬਾਰੇ ਕਥਿਤ ਤੌਰ ‘ਤੇ ਕੁਝ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਬਾਰੇ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਸਦਨ ਦੇ ਅੰਦਰ ਵਿਸ਼ੇਸ਼ ਅਧਿਕਾਰ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ਕਿ ਸਵੀਕਾਰ ਕਰਦੇ ਹੋਏ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਖ਼ਿਲਾਫ਼ ਸਦਨ ਨੂੰ ਗੁਮਰਾਹ ਕਰਨ ਦੇ ਦੋਸ਼ ਲੱਗੇ ਸਨ, ਜਿਸ ਲਈ ਵੀ ਸੁਖਬੀਰ ਬਾਦਲ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਕਾਰਵਾਈ ਉਲੀਕੀ ਗਈ ਹੈ। ਇਸੇ ‘ਤੇ ਕਾਰਵਾਈ ਕਰਦੇ ਹੋਏ ਪਿਛਲੀ ਤਾਰੀਖ਼ ਨੂੰ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕਰਨ ਵਾਲੇ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੂੰ ਆਪਣੀ ਗਵਾਹੀ ਦੇਣ ਲਈ 18 ਜਨਵਰੀ ਨੂੰ ਸੱਦਿਆ ਗਿਆ ਸੀ। ਇਸ ਨੋਟਿਸ ‘ਤੇ ਬ੍ਰਹਮ ਮਹਿੰਦਰਾ ਨੇ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੇਸ਼ ਹੁੰਦੇ ਹੋਏ ਆਪਣੀ ਗਵਾਹੀ ਦਿੱਤੀ ਹੈ ਕਿ ਜਿਹੜਾ ਮਤਾ ਉਨ੍ਹਾਂ ਨੇ ਸਦਨ ‘ਚ ਪੇਸ਼ ਕੀਤਾ ਸੀ, ਉਹ ਉਸ ‘ਤੇ ਅੱਜ ਵੀ ਕਾਇਮ ਹਨ। ਇਸ ਮਾਮਲੇ ‘ਚ ਬ੍ਰਹਮ ਮਹਿੰਦਰਾ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਹੁਣ ਅਗਲੀ ਕਾਰਵਾਈ ਤਹਿਤ ਸੁਖਬੀਰ ਬਾਦਲ ਨੂੰ ਤਲਬ ਕੀਤਾ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਰਣਜੀ ਮੈਚਾਂ ਦੀਆਂ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕੀਤੀਆਂ
ਨਵੀਂ ਦਿੱਲੀ, 15 ਦਸੰਬਰ
ਰਣਜੀ ਟਰਾਫ਼ੀ ‘ਚ ਮਿਲਿੰਦ ਕੁਮਾਰ ਦੀ ਜ਼ੋਰਦਾਰ ਲੈਅ ਜਾਰੀ ਹੈ ਦਿੱਲੀ ਲਈ ਫਰਸਟ ਕਲਾਸ ਕ੍ਰਿਕਟ ਖੇਡਣ ਵਾਲੇ ਮਿਲਿੰਦ ਕੁਮਾਰ ਮੌਜ਼ੂਦਾ ਰਣਜੀ ਟਰਾਫ਼ੀ ‘ਚ ਸਿੱਕਮ ਲਈ ਖੇਡ ਰਹੇ ਹਨ ਬੱਲੇ ਨਾਲ ਦੌੜਾਂ ਦੀ ਵਾਛੜ ਜਾਰੀ ਰੱਖਦਿਆਂ ਮਿਲਿੰਦ ਨੇ ਮਿਜ਼ੋਰਮ ਵਿਰੁੱਧ ਵੀ 139 ਦੌੜਾਂ ਬਣਾ ਕੇ ਰਿਕਾਰਡ ਬੁੱਕ ‘ਚ ਆਪਣਾ ਨਾਂਅ ਦਰਜ ਕਰਵਾ ਲਿਆ
ਮਿਲਿੰਦ ਨੇ ਇਸ ਰਣਜੀ ਟਰਾਫ਼ੀ ਸੀਜ਼ਨ ਦੇ ਛੇ ਮੈਚਾਂ ਦੀਆਂ ਸਿਰਫ਼ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਸਭ ਤੋਂ ਤੇਜੀ ਨਾਲ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ ਮਿਲਿੰਦ ਤੋਂ ਘੱਟ ਸਿਰਫ਼ ਰੂਸੀ ਮੋਦੀ ਨੇ 1944/45 ‘ਚ 7 ਪਾਰੀਆਂ ‘ਚ 1000 ਦੌੜਾਂ ਦਾ ਅੰਕੜਾ ਛੂਹਿਆ ਸੀ ਮਿਲਿੰਦ ਤੋਂ ਇਲਾਵਾ ਤਾਮਿਲਨਾਡੂ ਦੇ ਵੀ ਰਮਨ, ਐਸ ਸ਼੍ਰੀਰਾਮ ਨੇ ਵੀ 9 ਪਾਰੀਆਂ ‘ਚ ਰਣਜੀ ਟਰਾਫ਼ੀ ਦੇ ਇੱਕ ਸੀਜ਼ਨ ‘ਚ ਇੱਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਹਾਲਾਂਕਿ ਪਿਛਲੇ 19 ਸਾਲਾਂ ‘ਚ ਮਿਲਿੰਦ  ਸਭ ਤੋਂ ਤੇਜੀ ਨਾਲ 1000 ਦੌੜਾਂ ਦਾ ਅੰਕੜਾ ਛੂਹਣ ਵਾਲੇ ਬੱਲੇਬਾਜ਼ ਹਨ ਮਿਲਿੰਦ ਇਸ ਸੀਜ਼ਨ ‘ਚ 2 ਦੂਹਰੇ ਸੈਂਕੜੇ ਅਤੇ 2 ਸੈਂਕੜੇ ਲਾ ਚੁੱਕੇ ਹਨ ਉਹਨਾਂ ਦੀ ਔਸਤ 127.12 ਹੈ ਨਾਲ ਹੀ ਉਹਨਾਂ ਦੇ ਨਾਂਅ 3 ਅਰਧ ਸੈਂਕੜੇ ਵੀ ਹਨ ਇਹੀ ਨਹੀਂ ਮਿਲਿੰਦ ਸਭ ਤੋਂ ਜ਼ਿਆਦਾ 141 ਚੌਕੇ ਅਤੇ 14 ਛੱਕੇ ਵੀ ਲਾ ਚੁੱਕੇ ਹਨ ਮਿਲਿੰਦ ਨੇ 10 ਵਿਕਟਾਂ ਵੀ ਲਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਤ ਨੇ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ, ਤੋੜਨੋਂ ਖੁੰਝੇ
ਮੈਚ ਂਚ 11 ਕੈਚ ਲੈਣ ਵਾਲੇ ਵਿਸ਼ਵ ਦੇ ਤੀਸਰੇ ਵਿਕਟਕੀਪਰ ਬਣੇ
ਐਡੀਲੇਡ, 10 ਦਸੰਬਰ
ਐਡੀਲੇਡ ਟੈਸਟ ‘ਚ ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਆਪਣੇ ਕਰੀਅਰ ਦੇ ਛੇਵੇਂ ਟੈਸਟ ‘ਚ ਕੁੱਲ 11 ਕੈਚ ਲਏ ਅਤੇ ਇਸ ਦੇ ਨਾਲ ਉਹਨਾਂ ਜੈਕ ਰਸੇਲ ਅਤੇ ਏਬੀ ਡਿਵਿਲਿਅਰਜ਼ ਦੇ ਇੱਕ ਮੈਚ ‘ਚ 11 ਕੈਚ ਲੈਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਪੰਤ ਨੇ ਬੁਮਰਾਹ ਦੀ ਗੇਂਦ ‘ਤੇ ਲਿਓਨ ਦਾ ਕੈਚ ਛੱਡਿਆ ਨਹੀਂ ਤਾਂ ਉਹ ਨਵਾਂ ਵਿਸ਼ਵ ਰਿਕਾਰਡ ਬਣਾ ਜਾਂਦੇ ਉਸ ਸਮੇਂ ਆਸਟਰੇਲੀਆ ਦਾ ਸਕੋਰ 8 ਵਿਕਟਾਂ ‘ਤੇ 242 ਦੌੜਾਂ ਸੀ ਪੰਤ ਅਜਿਹਾ ਕਮਾਲ ਕਰਨ ਵਾਲੇ ਭਾਰਤ ਦੇ ਪਹਿਲੇ ਵਿਕਟਕੀਪਰ ਬਣੇ
ਰਿਸ਼ਭ ਨੇ ਪਹਿਲੀ ਪਾਰੀ ‘ਚ 6 ਜਦੋਂਕਿ ਦੂਸਰੀ ਪਾਰੀ ‘ਚ 5 ਕੈਚ ਲਪਕੇ ਪੰਤ ਨੇ ਮੁਹੰਮਦ ਸ਼ਮੀ ਵੱਲੋਂ ਕੀਤੇ ਪਾਰੀ ਦੇ 101ਵੇਂ ਓਵਰ ਦੀ ਚੌਥੀ ਗੇਂਦ ‘ਤੇ ਸਟਾਰਕ ਦਾ ਕੈਚ ਲੈ ਕੇ ਇਹ ਪ੍ਰਾਪਤੀ ਹਾਸਲ ਕੀਤੀ ਉਹਨਾਂ ਇਸ ਮਾਮਲੇ ‘ਚ ਭਾਰਤੀ ਵਿਕਟਕੀਪਰ ਸਾਹਾ ਦੇ ਇਸ ਸਾਲ ਦੱਖਣੀ ਅਫ਼ਰੀਕਾ ਵਿਰੁੱਧ ਕੇਪਟਾਊਨ ‘ਚ ਇੱਕ ਟੈਸਟ ‘ਚ 10 ਕੈਚ ਲੈਣ ਦੇ ਰਿਕਾਰਡ ਨੂੰ ਤੋੜਿਆ ਪੰਤ ਨੇ ਪਹਿਲੀ ਪਾਰੀ ‘ਚ 6 ਕੈਚ ਲੈ ਕੇ ਵੀ ਧੋਨੀ ਵੱਲੋਂ 2009 ‘ਚ ਇੱਕ ਪਾਰੀ ‘ਚ 6 ਕੈਚ ਲੈਣ ਦੇ  ਰਿਕਾਰਡ ਦੀ ਬਰਾਬਰੀ ਕੀਤੀ ਸੀ ਇੰਗਲੈਂਡ ਵਿਰੁੱਧ ਆਪਣੇ ਡੈਬਿਊ ਟੈਸਟ ‘ਚ ਹੀ 21 ਸਾਲਾ ਪੰਤ ਇੱਕ ਪਾਰੀ ‘ਚ 5 ਕੈਚ ਲੈਣ ਵਾਲੇ ਪਹਿਲੇ ਭਾਰਤੀ ਵਿਕਟ ਕੀਪਰ ਬਣੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਾਸਿਰ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ
ਸਭ ਤੋਂ ਘੱਟ ਟੈਸਟ ‘ਚ ਲਈਆਂ 200 ਵਿਕਟਾਂ
ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦਾ 36 ਟੈਸਟ ‘ਚ 200 ਵਿਕਟਾਂ ਦਾ ਰਿਕਾਰਡ ਤੋੜਿਆ
17 ਟੈਸਟ ‘ਚ 100 ਵਿਕਟਾਂ ਲਈਆਂ ਸਨ
ਅਬੁ ਧਾਬੀ, 6 ਦਸੰਬਰ
ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਟੈਸਟ ‘ਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਲਈਆਂ ਹਨ ਉਹ ਸਭ ਤੋਂ ਘੱਟ 33 ਟੈਸਟ ‘ਚ ਐਨੀਆ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ ਸ਼ਾਹ ਨੇ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਤੀਸਰੇ ਟੈਸਟ ਦੇ ਚੌਥੇ ਦਿਨ ਵਿਲਿਅਮ ਨੂੰ ਲੱਤ ਅੜਿੱਕਾ ਆਊਟ ਕਰਕੇ 82 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸ਼ਾਹ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦੇ ਨਾਂਅ ਸੀ ਜਿਸ ਨੇ 15 ਫਰਵਰੀ 1936 ਨੂੰ ਆਪਣੇ 36ਵੇਂ ਟੈਸਟ ‘ਚ 200 ਵਿਕਟਾਂ ਪੁਰੀਆਂ ਕੀਤੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰੀਆ ਦੀ ਕਿਮ ਨੂੰ ਹਰਾਇਆ
ਨਵੀਂ ਦਿੱਲੀ, 22 ਨਵੰਬਰ
ਭਾਰਤ ਦੀ ਸੁਪਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਆਪਣਾ ਵਿਸਫੋਟਕ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੋਰੀਆ ਦੀ ਹਿਆਂਗ ਮੀ ਕਿਮ ਨੂੰ 5-0 ਨਾਲ ਹਰਾ ਕੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਦੇ 45-48 ਕਿਗ੍ਰਾ ਲਾਈਟ ਫਲਾਈ ਵੇਟ ਵਰਗ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਖ਼ਚਾਖਚ ਭਰਿਆ ਇੰਦਰਾ ਗਾਂਧੀ ਸਟੇਡੀਅਮ ਦਾ ਕੇਡੀ ਜਾਧਵ ਹਾੱਲ ਮੈਰੀਕਾਮ ਨੇ ਇਹ ਮੁਕਾਬਲਾ 29-28, 30-27, 30-27, 30-27,30-27 ਨਾਲ ਜਿੱਤਿਆ ਪਰ ਇੱਕ ਹੋਰ ਸੈਮੀਫਾਈਨਲ ‘ਚ ਲਵਲੀਨਾ ਬੋਰਗੋਹੇਨ ਨੂੰ ਤਾਈਵਾਨ ਦੀ ਚੀਨ ਚੇਨ ਤੋਂ 4-0 (27-29, 27-28,28-28,29-27,30-26) ਨਾਲ ਹਾਰ ਕੇ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ
ਦੋ ਬੱਚਿਆਂ ਦੀ ਮਾਂ 35 ਸਾਲਾ ਮੈਰੀ ਦਾ ਫਾਈਨਲ ‘ਚ ਯੂਕਰੇਨ ਦੀ ਹਾਨਾ ਓਖੋਤਾ ਨਾਲ ਮੁਕਾਬਲਾ ਹੋਵੇਗਾ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਮੈਰੀ ਜੇਕਰ ਆਪਣਾ ਛੇਵਾਂ ਸੋਨ ਤਮਗਾ ਜਿੱਤ ਲੈਂਦੀ ਹੈ ਤਾਂ ਆਇਰਲੈਂਡ ਦੀ ਕੈਟੀ ਟੇਲਰ ਦੇ ਪੰਜ ਵਿਸ਼ਵ ਖ਼ਿਤਾਬ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਵੇਗੀ ਹਾਲਾਂਕਿ ਉਹ ਵਿਸ਼ਵ ਮੁੱਕੇਬਾਜ਼ੀ ‘ਚ 7ਵਾਂ ਤਮਗਾ ਪੱਕਾ ਕਰਕੇ ਰਿਕਾਰਡ ਬੁੱਕ ‘ਚ ਜਗ੍ਹਾ ਬਣਾ ਚੁੱਕੀ ਹੈ
ਮੈਂ ਕਿਮ ਨੂੰ ਪਿਛਲੇ ਸਾਲ ਵੀਅਤਨਾਮ ‘ਚ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਰਾਇਆ ਸੀ ਅਤੇ ਮੈਂ ਉਸਦੀ ਖੇਡ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਮੈਨੂੰ ਉਸਨੂੰ ਹਰਾਉਣ ‘ਚ ਦਿੱਕਤ ਨਹੀਂ ਹੋਈ ਮੈਂ ਹਰ ਮੁਕਾਬਲੇ ਨੂੰ ਇੱਕ ਸਿੱਖਣ ਦੀ ਕਾਰਵਾਈ ਦੇ ਤੌਰ ‘ਤੇ ਲੈਂਦੀ ਹਾਂ ਅਤੇ ਉਸ ਹਿਸਾਬ ਨਾਲ ਮੁਕਾਬਲਾ ਲੜਦੀ ਹਾਂ ਫਾਈਨਲ ਦੀ ਆਪਣੀ ਵਿਰੋਧੀ ਹਾਨਾ ਨੂੰ ਵੀ ਮੈਂ ਪੋਲੈਂਡ ‘ਚ ਹਰਾਇਆ ਸੀ ਦੇਸ਼ਵਾਸੀਆਂ ਨੇ ਮੈਨੂੰ ਐਨਾ ਪਿਆਰ ਅਤੇ ਸਮਰਥਨ ਦਿੱਤਾ ਹੈ ਅਤੇ ਮੈਂ ਹਾਨਾ ਨੂੰ ਹਰਾ ਕੇ ਛੇਵੀਂ ਵਾਰ ਵਿਸ਼ਵ ਖ਼ਿਤਾਬ ਜਿੱਤਣ ‘ਚ ਕੋਈ ਕਮੀਂ ਨਹੀਂ ਛੱਡਾਂਗੀ
ਮੈਰੀਕਾਮ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।