Prices - Sach Kahoon Punjabi
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਡਿੱਗੀਆਂ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਡਿੱਗੀਆਂ | Petrol
ਨਵੀਂ ਦਿੱਲੀ (ਏਜੰਸੀ)। ਚੀਨ ਦੇ ਕੋਰੋਨਾ ਵਾਇਰਸ ਦੇ ਹੋਰ ਦੇਸ਼ਾਂ ‘ਚ ਵੀ ਫੈਲਣ ਦੇ ਖ਼ਤਰੇ ਦਰਮਿਆਨ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ Petrol ਦੀਆਂ ਕੀਮਤਾਂ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਤਹਿਤ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਤਾਰ ਛੇਵੇਂ ਦਿਨ ਘਟੀਆਂ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ 11-12 ਅਤੇ 13-14 ਪੈਸੇ ਦੀ ਕਮੀ ਦਰਜ਼ ਕੀਤੀ ਗਈ।
ਦੇਸ਼ ਦੀ ਮੋਹਰੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ ਘਟ ਕੇ 73.60 ਰੁਪਏ
ਅਤੇ ਡੀਜ਼ਲ ਦੀ ਕਮੀਤ 66.58 ਰੁਪਏ ਪ੍ਰਤੀ ਲੀਟਰ ਰਹਿ ਗਈ।
ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਤਾਰ ਛੇਵੇਂ ਦਿਨ ਘਟੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
PRTC  ਨੂੰ 5 ਸਾਲਾਂ ‘ਚ ਹੋਵੇਗਾ 30 ਕਰੋੜ ਦਾ ਲਾਭ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੀ.ਆਰ.ਟੀ.ਸੀ. ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਡੀਜ਼ਲ(Diesel ) ਦੀ ਖਰੀਦ ‘ਤੇ 1.98 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਡਿਸਕਾਊਂਟ ਦੇਣ ਦਾ ਪੰਜ ਸਾਲਾ ਇਕਰਾਰ ਕੀਤਾ ਹੈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਗੁਰਲਵਲੀਨ ਸਿੰਘ ਸਿੱਧੂ ਅਤੇ ਆਈ.À.ਸੀ. ਦੇ ਡਵੀਜ਼ਨਲ ਇੰਸਟੀਚਿਊਟ ਬਿਜ਼ਨਸ ਦੇ ਜਨਰਲ ਮੈਨੇਜਰ ਕਪਿਲ ਭੱਟ ਵੱਲੋਂ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਸ ਸਮਝੌਤੇ ਤਹਿਤ ਆਈ.À.ਸੀ. ਵੱਲੋਂ ਪੀ.ਆਰ.ਟੀ.ਸੀ. ਨੂੰ 8 ਨਵੰਬਰ 2019 ਤੋਂ 30 ਨਵੰਬਰ 2024 ਤੱਕ ਡੀਜ਼ਲ ਦੀ ਖਰੀਦ ‘ਤੇ ਕੁੱਲ 1.98 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਡਿਸਕਾਊਂਟ ਪ੍ਰਾਪਤ ਹੋਵੇਗਾ, ਜਿਸ ਨਾਲ ਪੀ.ਆਰ.ਟੀ.ਸੀ. ਨੂੰ ਪੰਜ ਸਾਲਾਂ ‘ਚ 30 ਕਰੋੜ ਰੁਪਏ ਦਾ ਵਿੱਤੀ ਲਾਭ ਹੋਵੇਗਾ।Diesel
ਇਸ ਮੌਕੇ ਚੇਅਰਮੈਨ ਪੀ.ਆਰ.ਟੀ.ਸੀ. ਕੇ.ਕੇ ਸ਼ਰਮਾ ਨੇ ਆਈ.ਓ.ਸੀ. ਨਾਲ ਹੋਏ ਸਮਝੌਤੇ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਪੀ.ਆਰ.ਟੀ.ਸੀ. ਨੂੰ ਆਉਣ ਵਾਲੇ ਪੰਜ ਸਾਲਾਂ ‘ਚ ਕਾਫੀ ਵਿੱਤੀ ਲਾਭ ਹੋਵੇਗਾ, ਜਿਸ ਨਾਲ ਅਦਾਰਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਇਸ ਸਮਝੌਤੇ ਲਈ ਆਈ.ਓ.ਸੀ. ਦਾ ਧੰਨਵਾਦ ਕੀਤਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ (ਪ੍ਰਸ਼ਾਸਨ) ਸੁਰਿੰਦਰ ਸਿੰਘ, ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਪ੍ਰੇਮ ਲਾਲ ਅਤੇ ਆਈ.À.ਸੀ. ਵੱਲੋਂ ਸੰਦੀਪ ਨਾਗਪਾਲ ਅਤੇ ਹਰਵਿੰਦਰ ਕੈਂਥ ਹਾਜ਼ਰ ਸਨ। Diesel
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਪਿਆਜ਼ ਅਤੇ ਆਲੂ ਸਮੇਤ ਵੱਖ-ਵੱਖ ਉਤਪਾਦਾਂ ਦੀ ਮਹਿੰਗਾਈ ਨਾਲ ਜੂਝ ਰਹੇ ਉਪਭੋਗਤਾਵਾਂ ਨੂੰ ਹੁਣ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਜੂਝਣਾ ਪਵੇਗਾ ਕਿਉਂਕਿ ਗੈਰ ਸਬਸਿਡੀ ਵਾਲੇ ਸਿਲੰਡਰ ਸ਼ੁੱਕਰਵਾਰ ਤੋਂ 76 ਰੁਪਏ ਮਹਿੰਗੇ ਹੋ ਗਏ ਹਨ।
ਤੇਲ ਮਾਰਕੀਟਿੰਗ ਦੇ ਖੇਤਰ ਵਿਚ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ, ਇਹ ਦਿੱਲੀ ਵਿਚ 76 ਰੁਪਏ ਮਹਿੰਗਾ ਹੋ ਕੇ 681.50 ਰੁਪਏ ਹੋ ਗਿਆ ਹੈ। ਐਲਪੀਜੀ ਸਿਲੰਡਰ ‘ਚ ਇਹ ਲਗਾਤਾਰ ਤੀਸਰਾ ਮਹੀਨਾ ਵਾਧਾ ਹੈ। ਅਕਤੂਬਰ ਵਿਚ ਕੀਮਤ 605.50 ਰੁਪਏ ਸੀ। ਸਰਕਾਰ ਵਿੱਤੀ ਵਰ੍ਹੇ ਵਿੱਚ ਐਲਪੀਜੀ ਖਪਤਕਾਰਾਂ ਨੂੰ 14.2 ਕਿਲੋ ਸਬਸਿਡੀ ਦੇ 12 ਸਿਲੰਡਰ ਮੁਹੱਈਆ ਕਰਵਾਉਂਦੀ ਹੈ। ਜੇ ਤੁਸੀਂ ਇਸ ਤੋਂ ਵੱਧ ਲੈਂਦੇ ਹੋ, ਤੁਹਾਨੂੰ ਮਾਰਕੀਟ ਦੀ ਕੀਮਤ ਅਦਾ ਕਰਨੀ ਪੈਂਦੀ ਹੈ।
ਸਬਸਿਡੀ ਸਿੱਧੇ ਤੌਰ ਤੇ ਉਪਭੋਗਤਾ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ। ਕੋਲਕਾਤਾ, ਦੇਸ਼ ਦੇ ਤਿੰਨ ਹੋਰ ਵੱਡੇ ਮਹਾਂਨਗਰਾਂ ਵਿੱਚ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ, ਹੁਣ 706 ਰੁਪਏ ਵਿੱਚ ਮਿਲੇਗਾ, ਜੋ ਅਕਤੂਬਰ ਵਿੱਚ 630 ਰੁਪਏ ਸੀ। ਵਪਾਰਕ ਸ਼ਹਿਰ ਮੁੰਬਈ ਵਿਚ ਕੀਮਤ 76.50 ਰੁਪਏ ਵਧ ਕੇ 651 ਰੁਪਏ ਅਤੇ ਚੇਨਈ ਵਿਚ 76 ਰੁਪਏ ਦੀ ਤੇਜ਼ੀ ਨਾਲ 696 ਰੁਪਏ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਣਕ ਦਾ ਭਾਅ 85 ਰੁਪਏ ਵਧਿਆ
ਦਿੱਲੀ ਦੀਆਂ 1797 ਗੈਰ ਕਾਨੂੰਨੀ ਕਲੋਨੀਆਂ ਦੇ ਨਿਵਾਸੀਆਂ ਨੂੰ ਮਿਲੇਗਾ ਮਾਲਕਾਨਾ ਹੱਕ
ਏਜੰਸੀ/ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਵਰ੍ਹੇ 2020-21 ਲਈ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਹਾਇਕ ਮੁੱਲ ‘ਚ ਵਾਧਾ ਕੀਤਾ ਹੈ ਕਣਕ ਦੇ ਸਹਾਇਕ ਮੁੱਲ ‘ਚ 85 ਤੇ ਸਰ੍ਹੋਂ ਦੇ ਮੁੱਲ ‘ਚ 225 ਰੁਪਏ ਵਾਧਾ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਦੀ ਮੀਟਿੰਗ ‘ਚ ਇਸ ਉਮੀਦ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਮੀਟਿੰਗ ਤੋਂ ਬਾਅਦ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਸਾਲ 2020-21 ਲਈ ਹਾੜ੍ਹੀ ਫਸਲਾਂ ਦੇ ਸਹਾਇਕ ਮੁੱਲ ਵਧਾਏ ਗਏ ਹਨ  ਕਣਕ ਦਾ ਸਹਾਇਕ ਮੁੱਲ 85 ਰੁਪਏ ਵਧਾ ਕੇ 1925, ਜੌਂ ਦਾ 85 ਰੁਪਏ ਵਧਾ ਕੇ 1525, ਸਰ੍ਹੋਂ ਦਾ ਮੁੱਲ 225 ਰੁਪਏ ਵਧਾ ਕੇ 4425 ਰੁਪਏ, ਛੋਲੇ 255 ਰੁਪਏ ਵਧਾ ਕੇ 4875, ਕੁਸੁਮ ਦੇ 270 ਰੁਪਏ ਵਧਾ ਕੇ 5215 ਤੇ ਮਸਰ ਦਾ ਮੁੱਲ 325 ਰੁਪਏ ਵਧਾ ਕੇ 4800 ਰੁਪਏ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਗਤ ਮੁੱਲ ‘ਤੇ 50 ਤੋਂ 109 ਫੀਸਦੀ ਮੁਨਾਫਾ ਮਿਲੇਗਾ ਇਸ ਨਾਲ 8 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਲੀ ਦੀਆਂ ਗੈਰ ਕਾਨੂੰਨੀ ਕਲੋਨੀਆਂ ‘ਚ ਰਹਿਣ ਵਾਲੇ 40 ਲੱਖ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦਆਂ ਅੱਜ ਇੱਥੋਂ ਦੇ ਨਿਵਾਸੀਆਂ ਨੂੰ ਮਾਲਕਾਨਾ ਹੱਕ ਦੇਣ ਦਾ ਐਲਾਨ ਕੀਤਾ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਮੰਤਰੀ ਮੰਡਲ ‘ਚ ਦਿੱਲੀ ਦੀਆਂ ਗੈਰ ਕਾਨੂੰਨੀ ਕਲੋਨੀਆਂ ਸਬੰਧੀ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਪ੍ਰੈੱਸ ਕਾਨਫਰੰਸ ‘ਚ ਇਸ ਦੀ ਜਾਣਕਾਰੀ ਦਿੱਤੀ ਪੁਰੀ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ 1797 ਗੈਰ ਕਾਨੂੰਨੀ ਕਲੋਨੀਆਂ ‘ਚ ਰਹਿਣ ਵਾਲਿਆਂ ਨੂੰ ਲਾਭ ਹੋਵੇਗਾ ਸਰਕਾਰ ਨੇ ਇਨ੍ਹਾਂ ਕਲੋਨੀਆਂ ਦੀ ਪਛਾਣ ਕੀਤੀ ਹੈ ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਵਾਲੀਆਂ ਹਨ ਦਿੱਲੀ ਵਿਧਾਨ ਸਭਾ ਦੀਆਂ ਪਿਛਲੀਆਂ ਦੋ-ਤਿੰਨ ਚੋਣਾਂ ‘ਚ ਗੈਰ ਕਾਨੂੰਨੀ ਕਲੋਨੀਆਂ ਨੂੰ ਰਜਿਸਟਰਡ ਕਰਨਾ ਵੱਡਾ ਮੁੱਦਾ ਰਿਹਾ ਹੈ।
ਦੇਸ਼ ਦੀਆਂ ਵੱਖ-ਵੱਖ ਕਿਸਾਨਾਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਫੈਸਲੇ ‘ਤੇ ਨਿਰਾਸ਼ਾ ਪ੍ਰਗਟ?ਕਰਦਿਆਂ?ਵਾਧੇ ਨੂੰ ਨਕਾਰ ਦਿੱਤਾ ਹੈ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸਾਂ ਅਨੁਸਾਰ ਜਿਣਸਾਂ ਦਾ ਭਾਅ ਤੈਅ ਕਰੇ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ 85 ਰੁਪਏ ਪ੍ਰਤੀ ਕੁਇੰਟਲ ਦੇ ਨਿਗੁਣੇ ਵਾਧੇ ਨੂੰ ਨਾਕਾਫੀ ਦੱਸਦਿਆਂ ਰੱਦ ਕਰ ਦਿੱਤਾ। ਉਨਾਂ ਕਿਹਾ ਕਿ ਇਸ ਮਾਮੂਲੀ ਵਾਧੇ ਨਾਲ ਖੇਤੀ ਲਾਗਤਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੀ ਭਰਪਾਈ ਵੀ ਨਹੀਂ ਹੋਣੀ।
ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਖਾਨਾਪੂਰਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਧੇ ਨਾਲ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਹੋਣਾ ਤਾਂ ਇਕ ਪਾਸੇ ਰਿਹਾ, ਇਸ ਨਾਲ ਸੰਕਟ ‘ਚ ਡੁੱਬੀ ਕਿਸਾਨੀ ਨੂੰ ਅੰਤਰਿਮ ਰਾਹਤ ਮਿਲਣ ਦੀ ਵੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਨਾ ਕਰਨ ‘ਤੇ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਉਨਾਂ ਨੇ ਫ਼ਸਲ ਵੱਢਣ ਤੋਂ ਬਾਅਦ ਪਰਾਲੀ ਦਾ ਨਿਪਟਾਰਾ ਕਰਨ ਲਈ ਇਹ ਬੋਨਸ ਦੇਣ ਦੀ ਮੰਗ ਵਾਰ-ਵਾਰ ਉਠਾਈ ਸੀ ਜਿਸ ਨੂੰ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਦਿੱਤਾ।
ਘੱਟੋ ਘੱਟ 4500 ਪ੍ਰਤੀ ਕੁਇੰਟਲ ਭਾਅ ਦੇਵੇ ਸਰਕਾਰ
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜੇਕਰ ਸਰਕਾਰ ਇਮਾਨਦਾਰੀ ਨਾਲ ਆਪਣਾ ਵਾਅਦਾ ਪੂਰੇ ਕਰਨਾ ਚਾਹੁੰਦੀ ਹੈ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਕਿਸਾਨਾਂ ਨੂੰ ਕਣਕ ਦਾ ਘੱਟੋ-ਘੱਟ ਭਾਅ 4500 ਰੁਪਏ ਪ੍ਰਤੀ ਕੁਇੰਟਲ ਦੇਵੇ
ਹਾੜ੍ਹੀ ਫਸਲਾਂ ਦੇ ਸਹਾਇਕ ਮੁੱਲ ‘ਚ ਕੀਤਾ ਗਿਆ ਵਾਧਾ ਇਸ ਪ੍ਰਕਾਰ ਹੈ-
ਕਣਕ         85       ਰੁਪਏ ਵਾਧਾ
ਜੌਂ              85          ਰੁਪਏ ਵਾਧਾ
ਸਰ੍ਹੋਂ          225        ਰੁਪਏ ਵਾਧਾ
ਛੋਲੇ            255           ਰੁਪਏ ਵਾਧਾ
ਕੁਸੁਮ       270           ਰੁਪਏ ਵਾਧਾ
ਮਸਰ        325        ਰੁਪਏ ਵਾਧਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਰੂਤੀ ਨੇ ਕਾਰਾਂ ਦੇ 10 ਮਾਡਲਾਂ ਦੀਆਂ ਕੀਮਤਾਂ 5000 ਰੁਪਏ ਘਟਾਈਆਂ
ਕਾਰਪੋਰੇਟ ਟੈਕਸ ‘ਚ ਕਮੀ ਦਾ ਫਾਇਦਾ ਗ੍ਰਾਹਕਾਂ ਨਾਲ ਸ਼ੇਅਰ ਕਰਨ ਲਈ ਕੀਮਤਾਂ ਘਟਾਈਆਂ: ਮਾਰੂਤੀ
ਏਜੰਸੀ/ਨਵੀਂ ਦਿੱਲੀ।ਮਾਰੂਤੀ ਨੇ ਕਾਰਾਂ ਦੇ 10 ਮਾਡਲਾਂ ਦੀਆਂ ਐਕਸ-ਸ਼ੋਰੂਮ ਕੀਮਤਾਂ ‘ਚ 5,000 ਰੁਪਏ ਦੀ ਕਟੌਤੀ ਦਾ ਬੁੱਧਵਾਰ ਨੂੰ ਐਲਾਨ ਕੀਤਾ ਕੰਪਨੀ ਨੇ ਅਲਟੋ 800, ਅਲਟੋ ਕੇ10, ਸਵਿਫ਼ਟ ਡੀਜ਼ਲ, ਸਲੇਰੀਓ, ਬਲੈਨੋ ਡੀਜ਼ਲ, ਇਗਲਿਸ, ਡਿਜ਼ਾਇਰ ਡੀਜ਼ਲ, ਟੂਰ ਐਸ ਡੀਜ਼ਲ, ਵਿਟਾਰਾ ਬ੍ਰੇਜਾ ਅਤੇ ਐਸ ਕ੍ਰਾਸ ਦੇ ਸਾਰੇ ਵੈਰੀਏਂਟ ਦੇ ਰੇਟ ਘੱਟ ਕੀਤੇ ਹਨ ਨਵੀਂਆਂ ਕੀਮਤਾਂ ਲਾਗੂ ਵੀ ਹੋ ਗਈਆਂ ਹਨ।
ਮਾਰੂਤੀ ਨੇ ਦੱਸਿਆ ਕਿ ਕੀਮਤਾਂ ‘ਚ ਕਮੀ ਮੌਜੂਦਾ ਆਫਰਜ਼ ਤੋਂ ਇਲਾਵਾ ਹੈ ਕੰਪਨੀ ਦਾ ਕਹਿਣਾ ਹੈ ਕਿ ਕਾਰਪੋਰੇਟ ਟੈਕਸ ‘ਚ ਕਟੌਤੀ ਦਾ ਫਾਇਦਾ ਗ੍ਰਾਹਕਾਂ ਨਾਲ ਸ਼ੇਅਰ ਕਰਨ ਲਈ ਕੀਮਤਾਂ ਘਟਾਉਣ ਦਾ ਫੈਸਲਾ ਲਿਆ ਹੈਇਸ ਨਾਲ ਐਂਟਰੀ-ਲੇਵਲ ਦੇ ਗ੍ਰਾਹਕਾਂ ਲਈ ਕਾਰ ਖਰੀਦਣਾ ਸੌਖਾ ਹੋਵੇਗਾ।
ਇਸ ਨਾਲ ਫੈਸਟੀਵ ਸੀਜਨ ‘ਚ ਸੈਂਟੀਮੈਂਟ ਸੁਧਰਨਗੇ ਅਤੇ ਮੰਗ ‘ਚ ਤੇਜ਼ੀ ਆਵੇਗੀ ਸਰਕਾਰ ਨੇ ਪਿਛਲੇ ਹਫਤੇ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ 30 ਫੀਸਦੀ ਤੋਂ ਘਟਾ ਕੇ 22 ਫੀਸਦੀ ਕਰਨ ਦਾ ਐਲਾਨ ਕੀਤਾ ਸੀ ਇਸ ਨਾਲ ਕੰਪਨੀਆਂ ਦਾ ਮੁਨਾਫ਼ਾ ਵਧੇਗਾ ਮਾਰੂਤੀ ਦੇ ਫੈਸਲੇ ਤੋਂ ਇਹ ਉਮੀਦ ਵਧ ਗਈ ਹੈ ਕਿ ਆਟੋ ਅਤੇ ਹੋਰ ਸੈਕਟਰ ਦੀਆਂ ਕੰਪਨੀਆਂ ਵੀ ਕਾਰਪੋਰੇਟ ਟੈਕਸ ‘ਚ ਕਟੌਤੀ ਦਾ ਫਾਇਦਾ ਗ੍ਰਾਹਕਾਂ ਨਾਲ ਸ਼ੇਅਰ ਕਰ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰਲ ਕੀਮਤਾਂ ‘ਚ ਲਗਾਤਾਰ ਛੇਵੇਂ ਦਿਨ ਘਟੀਆਂ, ਹੋਰ ਕਮੀ ਦੀ ਉਮੀਦ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਜ਼ਾਰ ‘ਚ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਨਾਲ ਘਰੇਲੂ ਬਜ਼ਾਰ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਨਰਮੀ ਦਾ ਰੁਖ ਹੈ। ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਛੇਵੇਂ ਦਿਨ ਕਮੀ ਆਈ। ਡੀਜ਼ਲ ਵੀ 20 ਤੋਂ 22 ਪੈਸੇ ਟੁੱਟ ਗਿਆ।ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ ਦੌਰ ‘ਚ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਰੁਖ ਜਾਰੀ ਹੈ। ਵੀਰਵਾਰ ਨੂੰ ਕੱਚਾ ਤੇਲ 70 ਡਾਲਰ ਪ੍ਰਤੀ ਬੈਠਲ ਸੀ ਜੋ ਸੋਮਵਾਰ ਨੂੰ ਘਟ ਕੇ 16 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ।
ਕੱਚੇ ਤੇਲ ਦੀਆਂ ਕਮੀਤਾਂ ‘ਚ ਗਿਰਾਵਟ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ‘ਚ ਈਂਧਨ ਦੀਆਂ ਕੀਮਤਾਂ ਘਟ ਸਕਦੀਆਂ ਹਨ। ਸ੍ਰੀ ਮੋਦੀ ਨੇ 30 ਮਈ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਦੋਂ ਤੋਂ ਅੱਜ ਤੱਕ ਡੀਜ਼ਲ 1.13 ਰੁਪਏ ਤੇ ਪੈਟਰੋਲ 64 ਪੈਸੇ ਪ੍ਰਤੀ ਲੀਟਰ ਸਸਤਾ ਹੋ ਚੁੱਕਾ ਹੈ। ਪੈਟਰੋਲ ਦੀਆਂ ਕੀਮਤਾਂ ‘ਚ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਸੱਤ ਤੋਂ 13 ਪੈਸੇ ਅਤੇ ਡੀਜ਼ਲ ‘ਚ 20 ਤੋਂ 22 ਪੈਸੇ ਦੀ ਕਮੀ ਆਈ।
ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟ ਕੇ ਕ੍ਰਮਵਾਰ 71.23 ਅਤੇ 65.56 ਰੁਪਏ ਪ੍ਰਤੀ ਲੀਟਰ ਰਹਿ ਗਏ। ਵਪਾਰ ਨਗਰੀ ਮੁੰਬਈ ‘ਚ ਕਮੀਤਾਂ ਕ੍ਰਮਵ6ਾਰ 76.91 ਅਤੇ 68.76 ਰੁਪਏ ਪ੍ਰਤੀ ਲੀਟਰ ‘ਤੇ ਆ ਗਏ। ਕਲਕੱਤਾ ‘ਚ ਪੈਟਰੋਲ 73.47 ਅਤੇ ਡੀਜ਼ਲ 67.48 ਰੁਪਏ ਪ੍ਰਤੀ ਲੀਟਰ ਰਹਿ ਗਿਆ। ਚੇਨਈ ‘ਚ ਕਮੀਤਾਂ ਕ੍ਰਮਵਾਰ 74.01 ਅਤੇ 69.36 ਰੁਪਏ ਪ੍ਰਤੀ ਲੀਟਰ ਰਹੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ
ਲਗਾਤਾਰ ਦੂਜੇ ਦਿਨ ਕੀਮਤਾਂ ‘ਚ ਹੋਇਆ ਵਾਧਾ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਸ਼ੁੱਕਰਵਾਰ ਨੂੰ ਲਗਤਾਰ ਦੂਜੇ ਦਿਨ ਵਾਧਾ ਹੋਇਆ। ਚਾਰ ਵੱਡੇ ਮਹਾਨਗਰਾਂ ‘ਚ ਪੈਟਰੋਲ 19 ਤੋਂ 20 ਪੈਸੇ ਤੇ ਡੀਜ਼ਲ 28 ਤੋਂ 30 ਪੈਸੇ ਮਹਿੰਗਾ ਹੋਇਆ। ਦਿੱਲੀ ‘ਚ ਪੈਟਰੋਲ 19 ਪੈਸੇ ਵਧ ਕੇ 69.07 ਰੁਪਏ ਤੇ ਡੀਜ਼ਲ 28 ਪੈਸੇ ਦੇ ਵਾਧੇ ਨਾਲ 62.81 ਰੁਪਏ ਪ੍ਰਤੀ ਲੀਟਰ ਹੋ ਗਿਆ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ 74.72 ਰੁਪਏ ਤੇ ਡੀਜ਼ਲ 65.73 ਰੁਪਏ ਪ੍ਰਤੀ ਲੀਟਰ ਹੋ ਗਿਆ। ਕਲਕੱਤਾ ‘ਚ ਦੋਵਾਂ ਈਂਧਨਾਂ ਦੀਆਂ ਕੀਮਤਾਂ ਕ੍ਰਮਵਾਰ 71.20 ਤੇ 64.58 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨਈ ‘ਚ ਪੈਟਰੋਲ 71.67 ਰੁਪਏ ਤੇ ਡੀਜਲ 66.31 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੈਟਰੋਲ 8 ਮਹੀਨੇ ਦੇ ਹੇਠਲੇ ਪੱਧਰ ‘ਤੇ (Petrol Diesel)
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਨਤੀਜੇ ਵਜੋਂ ਭਾਰਤੀ ਬਾਜ਼ਾਰ ‘ਚ ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਅੱਠ ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈਆਂ ਅਤੇ ਡੀਜ਼ਲ ਦੇ ਭਾਅ ਵੀ ਸਾਢੇ ਤਿੰਨ ਮਹੀਨੇ ਦੇ ਹੇਠਲੇ ਪੱਧਰ ‘ਤੇ ਆ ਗਏ। ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਨਾਲ ਘਰੇਲੂ ਬਜ਼ਾਰ ‘ਚ ਦੋਵੇਂ ਈਂਧਣਾਂ ਦੀਆਂ ਕੀਮਤਾਂ ‘ਚ ਅੱਜ ਲਗਾਤਾਰ ਛੇਵੇਂ ਦਿਨ ਕਮੀ ਦਰਜ਼ ਕੀਤੀ ਗਈ ਹੈ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ 50 ਤੋਂ 53 ਪੈਸੇ ਅਤੇ ਡੀਜ਼ਲ 40 ਤੋਂ 43 ਪੈਸੇ ਸਸਤਾ ਹੋਇਆ। (Petrol Diesel)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਨਵੀਂ ਦਿੱਲੀ
ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਭਾਰਤੀ ਬਜ਼ਾਰ ‘ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਲਗਾਤਾਰ 11ਵੇਂ ਦਿਨ ਕਮੀ ਆਈ। ਰਾਸ਼ਟਰੀ ਰਾਜਧਾਨੀ ‘ਚ ਅੱਜ ਪੈਟਰੋਲ 16 ਪੈਸੇ ਤੇ ਡੀਜਲ 12 ਪੈਸੇ ਸਸਤਾ ਹੋਇਆ। ਦਿੱਲੀ ‘ਚ ਨਵੰਬਰ ਮਹੀਨੇ ਦੌਰਾਨ ਪੈਟਰੋਲ ਦੀਆਂ ਕੀਮਤਾਂ 1.82 ਰੁਪਏ ਘੱਟ ਕੇ 77.73 ਰੁਪਏ ਤੇ ਡੀਜਲ 1.32 ਰੁਪਏ ਘਟਣ ਨਾਲ 72.46 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 83.24 ਰੁਪਏ ਤੇ ਡੀਜਲ ਦੀ ਕੀਮਤ 75.92 ਰੁਪਏ ਪ੍ਰਤੀ ਲੀਟਰ ਰਹੀ।
ਜ਼ਿਕਰਯੋਗ ਹੈ ਕਿ ਪੈਟਰੋਲ ਦੀ ਕੀਮਤ ਚਾਰ ਅਕਤੂਬਰ ਨੂੰ ਦਿੱਲੀ ‘ਚ 84 ਰੁਪਏ ਅਤੇ ਡੀਜਲ ਦੀ ਕੀਮਤ 75.45 ਰੁਪਏ ਪ੍ਰਤੀ ਲੀਟਰ ਸਭ ਤੋਂ ਵੱਧ ਪੱਧਰ ‘ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਦੋਵਾਂ ਫਿਊਲਜ਼ ‘ਤੇ ਉਤਪਾਦ ਸ਼ੁਲਕ ‘ਚ 1.50 ਰੁਪਏ ਦੀ ਕਟੌਤੀ ਕੀਤੀ ਸੀ। ਨਾਲ ਤੇਲ ਕੰਪਨੀਆਂ ਨੇ ਇੱਕ ਰੁਪਿਆ ਪ੍ਰਤੀ ਲੀਟਰ ਕੀਮਤ ਘੱਟ ਕੀਤੀ ਸੀ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ  (ਭਾਜਪਾ) ਨਿਯਮਤ ਸੂਬਿਆਂ ਨੇ ਵੀ ਢਾਈ ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਸੀ। ਦਿੱਲੀ ‘ਚ ਦੋਵਾਂ ਫਿਊਲਜ਼ ‘ਤੇ ਕੀਮਤ ਸੁਧਾਰ ਕੇ (ਵੈਟ) ਦੀ ਦਰ ਜ਼ਿਆਦਾ ਹੋਣ ਕਾਰਨ ਇੱਥੇ ਗੁਆਂਢੀ ਸੂਬਿਆਂ ਦੀ ਤੁਲਣਾ ‘ਚ ਕੀਮਤ ਜ਼ਿਆਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰੋਲ ‘ਚ 4.67 ਰੁਪਏ ਤੇ ਡੀਜ਼ਲ ‘ਚ 1.61 ਰੁਪਏ ਦੀ ਆਈ ਗਿਰਾਵਟ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਨਤੀਜੇ ਵਜੋਂ ਭਾਰਤੀ ਬਜ਼ਾਰ ‘ਚ ਪਿਛਲੇ ਇੱਕ ਮਹੀਨੇ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲੜੀਵਾਰ 4.67 ਰੁਪਏ ਅਤੇ 1.61 ਰੁਪਏ ਦੀ ਗਿਰਾਵਟ ਆਈ ਹੈ। ਤੇਲ ਵੰਡ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਸ਼ੁੱਕਰਵਾਰ ਨੂੰ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ ਦੀਆਂ ਕੀਮਤਾਂ 20 ਪੈਸੇ ਅਤੇ ਡੀਜ਼ਲ ਦੇ 15 ਪੈਸੇ ਤੱਕ ਘੱਟ ਹੋਈਆਂ। ਰਾਜਧਾਨੀ ਦਿੱਲੀ ‘ਚ ਪੈਟਰੋਲ 19 ਪੈਸੇ ਸਸਤਾ ਹੋਇਆ। ਇਸ ਦੀ ਕੀਮਤ 79.18 ਰੁਪਏ ਪ੍ਰਤੀ ਲੀਟਰ ਰਹਿ ਗਈ। ਵਪਾਰ ਨਗਰੀ ਮੁੰਬਈ ‘ਚ ਪੈਟਰੋਲ ਘਟਕੇ 84.68 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਇਹਨਾਂ ਦੋਵਾਂ ਮਹਾਂਨਗਰਾਂ ‘ਚ ਡੀਜਲ ਦੀ ਕੀਮਤ ਲੜੀਵਾਰ 73.64 ਅਤੇ 77.18 ਰੁਪਏ ਪ੍ਰਤੀ ਲੀਟਰ ਹੈ। ਚੇਨੱਈ ‘ਚ ਪੈਟਰੋਲ 82.26 ਅਤੇ ਕੋਲਕਾਤਾ ਨਾਈਟ 81.08 ਰੁਪਏ ਪ੍ਰਤੀ ਲੀਟਰ ਰਹਿ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਪਤਕਾਰਾਂ ‘ਤੇ ਜ਼ਿਆਦਾ ਬੋਝ ਨਹੀਂ
ਇਸਲਾਮਾਬਾਦ, ਏਜੰਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਿਟੀ (ਓ.ਜੀ.ਆਰ.ਏ.) ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੀ ਸਿਫਾਰਿਸ਼ ਦਾ ਬੋਝ ਪਾਕਿਸਤਾਨ ਸਰਕਾਰ ਨੇ ਖਪਤਕਾਰਾਂ ‘ਤੇ ਨਾ ਪਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵੀਰਵਾਰ ਤੋਂ ਪੈਟਰੋਲ ਦੀ ਕੀਮਤ 5 ਰੁਪਏ ਅਤੇ ਡੀਜ਼ਲ ਦੀ ਕੀਮਤ 6.37 ਰੁਪਏ ਪ੍ਰਤੀ ਲੀਟਰ ਵਧੀ ਹੈ। ਰੈਗੂਲੇਟਰੀ ਨੇ ਦੋਵਾਂ ਈਧਣਾਂ ਵਿੱਚ ਲੜੀਵਾਰ 9.02 ਰੁਪਏ ਅਤੇ 13.22 ਰੁਪਏ ਪ੍ਰਤੀ ਲੀਟਰ ਵਾਧੇ ਦੀ ਸਿਫਾਰਿਸ਼ ਕੀਤੀ ਸੀ। ਵਿੱਤ ਮੰਤਰਾਲੇ ਅਨੁਸਾਰ ਸਰਕਾਰ ਨੇ ਅੰਸ਼ਿਕ ਭਾਰ ਖਪਤਕਾਰਾਂ ‘ਤੇ ਪਾਇਆ ਹੈ। ਕੀਮਤ ਵਿੱਚ ਵਾਧੇ ਤੋਂ ਬਾਅਦ ਨਵੰਬਰ ਮਹੀਨੇ ਲਈ ਪੈਟਰੋਲ ਦੀ ਕੀਮਤ 97.83 ਰੁਪਏ ਅਤੇ ਡੀਜ਼ਲ ਦੀ 112.94 ਰੁਪਏ ਪ੍ਰਤੀ ਲੀਟਰ ਰਹੇਗੀ। (Oil Prices)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਰੋਲ ਤੇ ਡੀਜਲ ਦੀਆਂ ਕੀਮਤਾਂ ਘਟੀਆਂ
ਪੈਟਰੋਲ 25 ਪੈਸੇ ਤੇ ਡੀਜ਼ਲ 7 ਪੈਸੇ ਘਟਿਆ
ਨਵੀਂ ਦਿੱਲੀ (ਏਜੰਸੀ)।
ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਅਸਰ ਘਰੇਲੂ ਪੱਧਰ ‘ਤੇ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ ਪਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਕ੍ਰਮਵਾਰ 25 ਤੇ 7 ਪੈਸੇ ਦੀ ਕਮੀ ਆਈ।  ਪਿਛਲੇ 9 ਦਿਨਾਂ ਵਿੱਚ ਦਿੱਲੀ ਵਿੱਚ ਪਟਰੋਲ ਦੀਆਂ ਕੀਮਤਾਂ ਵਿੱਚ 1.98 ਰੁਪਏ ਪ੍ਰਤੀ ਲਿਟਰ ਦੀ ਕਮੀ ਆਈ ਹੈ। ਇਸ ਦੌਰਾਨ ਡੀਜਲ ਵੀ 96 ਪੈਸੇ ਪ੍ਰਤੀ ਲਿਟਰ ਘੱਟ ਹੋਇਆ ਹੈ। ਦੇਸ਼ ਦੇ ਚਾਰ ਵੱਡੇ ਮਹਾਨਗਰਾਂ ‘ਚ ਵਪਾਰਕ ਨਗਰੀ ਮੁੰਬਈ ‘ਚ ਪਟਰੋਲ ਸਭ ਤੋਂ ਜ਼ਿਆਦਾ ਮੰਹਿਗਾ ਹੈ। ਇੱਥੇ ਪਟਰੋਲ ਦੀ ਕੀਮਤ 86.33 ਰੁਪਏ ਪ੍ਰਤੀ ਲਿਟਰ ਹੈ। ਦਿੱਲੀ ‘ਚ ਪਟਰੋਲ ਦਾ ਮੁੱਲ 80.85 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ‘ਚ ਡੀਜਲ 78.33 ਰੁਪਏ ਤੇ ਦਿੱਲੀ ਵਿੱਚ 74.73 ਰੁਪਏ ਪ੍ਰਤੀ ਲਿਟਰ ਹੈ। ਕਲਕੱਤਾ ‘ਚ ਦੋਨਾਂ ਈਂਧਨਾਂ ਦੇ ਮੁੱਲ ਕ੍ਰਮਵਾਰ 82.17 ਰੁਪਏ ਅਤੇ 76.58 ਰੁਪਏ ਪ੍ਰਤੀ ਲੀਟਰ ਹਨ।।  ਚੇਨੱਈ ਵਿੱਚ ਇਹ ਕ੍ਰਮਵਾਰ 84.02 ਰੁਪਏ ਅਤੇ 79.02 ਰੁਪਏ ਪ੍ਰਤੀ ਲਿਟਰ ਹਨ। (Petrol)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।