Again - Sach Kahoon Punjabi
ਏਜੰਸੀ/ਗਾਜ਼ਾ। ਇਜ਼ਰਾਈਲ ਨੇ ਮੰਗਲਵਾਰ ਨੂੰ ਗਾਜ਼ਾ ਪੱਟੀ ‘ਤੇ ਆਪਣੇ ਹਮਲੇ ਵਿਚ ਇਰਾਨ ਸਮਰਥਿਤ ਫ਼ਲਸਤੀਨੀ ਅੱਤਵਾਦੀ ਜਥੇਬੰਦੀ ਇਸਲਾਮਿਕ ਜਿਹਾਦ ਦੇ ਚੋਟੀ ਦੇ ਕਮਾਂਡਰ ਬਹਾ ਅਬੂ ਅਲ ਅਤਾ ਨੂੰ ਢੇਰ ਕਰ ਦਿੱਤਾ। ਇਸ ਹਮਲੇ ਦੇ ਜਵਾਬ ਵਿਚ ਅੱਤਵਾਦੀ ਜਥੇਬੰਦੀ ਨੇ ਵੀ ਤੇਲ ਅਵੀਵ ਸਹਿਤ ਇਜ਼ਰਾਈਲ ਦੇ ਕਈ ਸ਼ਹਿਰਾਂ ਵਿਚ ਰਾਕਟ ਦਾਗ਼ੇ। ਇਜ਼ਰਾਈਲ ਦਾ ਦੋਸ਼ ਹੈ ਕਿ ਅਲ ਅਤਾ ਨੇ ਸਰਹੱਦ ਪਾਰੋਂ ਨਾ ਕੇਵਲ ਕਈ ਹਮਲਿਆਂ ਨੂੰ ਅੰਜਾਮ ਦਿੱਤਾ ਸੀ ਸਗੋਂ ਉਹ ਹੋਰ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ।
ਉਹ ਗਾਜ਼ਾ ਤੋਂ ਸੱਤਾਧਾਰੀ ਹਮਾਸ ਗਰੁੱਪ ਲਈ ਵੀ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ ਸੀ। ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਵੀ ਇਸਲਾਮਿਕ ਜਿਹਾਦ ਨਾਲ ਜੁੜੇ ਸਿਆਸੀ ਆਗੂ ਅਕਰਮ ਅਲ ਅਜੌਰੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਿਕ ਇਸ ਹਮਲੇ ਵਿਚ ਅਜੌਰੀ ਦੇ ਪੁੱਤਰ ਸਣੇ ਦੋ ਲੋਕਾਂ ਦੀ ਮੌਤ ਹੋਈ ਹੈ। ਇੱਕ ਚਸ਼ਮਦੀਦ ਅਨੁਸਾਰ ਗਾਜ਼ਾ ਪੱਟੀ ‘ਤੇ ਕੀਤੇ ਗਏ ਹਮਲੇ ਤੋਂ ਕੁਝ ਘੰਟਿਆਂ ਪਿੱਛੋਂ ਹੀ ਵਪਾਰਕ ਰਾਜਧਾਨੀ ਤੇਲ ਅਵੀਵ ਸਣੇ ਮੱਧ ਇਜ਼ਰਾਈਲ ਦੇ ਸ਼ਹਿਰਾਂ ਵਿਚ ਸੰਭਾਵਿਤ ਹਵਾਈ ਹਮਲਿਆਂ ਨੂੰ ਲੈ ਕੇ ਸਾਇਰਨ ਵੱਜਣ ਲੱਗੇ। ਦੱਖਣੀ ਅਤੇ ਮੱਧ ਇਜ਼ਰਾਈਲ ਵਿਚ ਸਕੂਲ ਬੰਦ ਕਰ ਦਿੱਤੇ ਗਏ। ਨਾਗਰਿਕਾਂ ਨੂੰ ਘਰਾਂ ਵਿਚ ਹੀ ਰਹਿਣ ਅਤੇ ਬਹੁਤ ਜ਼ਰੂਰੀ ਕੰਮ ਕਾਰਨ ਹੀ ਬਾਹਰ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ। ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲਿਆਂ ਵਿਚ ਹੋਏ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ।
ਇਜ਼ਰਾਇਲ ‘ਚ ਹਮਲੇ ਦੀ ਸਾਜਿਸ਼ ਰਚ ਰਿਹਾ ਸੀ ਅਤਾ: ਇਜ਼ਰਾਇਲ
ਤੇਲ ਅਵੀਵ ਗਾਜ਼ਾ ਪੱਟੀ ‘ਚ ਇਜ਼ਰਾਇਲੀ ਸੁਰੱਖਿਆ ਫੋਰਸਾਂ ਦੀ ਕਾਰਵਾਈ ‘ਚ ਮਾਰਿਆ ਗਿਆ ‘ਪੈਲੇਸੀਟਨਿਅਨ ਇਸਲਾਮਿਕ ਜਿਹਾਦ’ (ਪੀਆਈਜੇ) ਸਮੂਹ ਦਾ ਕਮਾਂਡਰ ਬਹਾ ਅਬੂ ਅਲ ਅਤਾ ਆਉਣ ਵਾਲੇ ਦਿਨਾਂ ‘ਚ ਵੱਡੇ ਹਮਲੇ ਦੀ ਸਾਜਿਸ਼ ਰਚ ਰਿਹਾ ਸੀ ਇਜ਼ਰਾਇਲ ਡਿਫੈਂਸ ਫੋਰਸੇਜ਼ (ਆਈਡੀਐਫ) ਦੇ ਬੁਲਾਰੇ ਜੋਨਾਥਨ ਕੋਨਰਿਕਸ ਨੇ ਦੱਸਿਆ ਕਿ ਅਤਾ ਦੇਸ਼ ‘ਚ ਜ਼ਲਦ ਹੀ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਉਨ੍ਹਾਂ ਦੱਸਿਆ ਕਿ ਉਸ ਦੇ ਮਾਰੇ ਜਾਣ ਤੋਂ ਬਾਅਦ ਫਲਸਤੀਨੀ ਸਰਹੱਦ ‘ਤੇ ਅਚਾਨਕ ਹਿੰਸਾ ਤੇਜ਼ ਹੋ ਗਈ ਅਤੇ ਫਲਸਤੀਨ ਨੇ ਗਾਜ਼ਾ ਪੱਟੀ ਤੋਂ ਰਾਕੇਟ ਵੀ ਦਾਗੇ ਬੁਲਾਰੇ ਨੇ ਦੱਸਿਆ ਕਿ ਅਤਾ ਨੂੰ ਅੱਤਵਾਦੀ ਹਮਲਿਆਂ ਦਾ ਕਾਫੀ ਤਜ਼ਰਬਾ ਸੀ ਅਤੇ ਉਹ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਹਮਲਾ ਕਰਦਾ ਸੀ ਉਨ੍ਹਾਂ ਦੱਸਿਆ ਕਿ ਪੀਆਈਜੇ ਕਮਾਂਡਰ ‘ਤੇ ਲੰਮੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਪਰ ਉਸ ਨੂੰ ਮਾਰ ਸੁੱਟਣ ਦਾ ਫੈਸਲਾ ਲਗਭਗ ਇੱਕ ਹਫਤਾ ਪਹਿਲਾਂ ਕੀਤਾ ਗਿਆ ਜਿਸ ਤੋਂ ਬਾਅਦ ਹੀ ਇਜ਼ਰਾਇਲੀ ਫੌਜ ਉਸ ਦੇ ਖਾਤਮੇ ਲਈ ਮੌਕੇ ਦੀ ਉਡੀਕ ਕਰ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਨੇਡਾ ਦੀ ਕਮਾਨ ਫਿਰ ਟਰੂਡੋ ਦੇ ਹੱਥ
ਕੈਨੇਡਾ ਦੀ ਕਮਾਨ ਫਿਰ ਟਰੂਡੋ ਦੇ ਹੱਥ
ਵੈਨਕੂਵਰ, ਏਜੰਸੀ। ਕੈਨੇਡਾ ਦੀਆਂ ਸੰਸਦੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਲਿਬਰਲ ਪਾਰਟੀ ਭਾਵੇਂ ਸਪੱਸ਼ਟ ਬਹੁਤ ਹਾਸਲ ਨਹੀਂ ਕਰ ਸਕੀ ਪਰ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ ਤੇ ਪ੍ਰਧਾਨ ਮੰਤਰੀ ਜਸਟਿਨ Trudeau ਫਿਰ ਤੋਂ ਆਪਣੀ ਸਰਕਾਰ ਬਣਾਉਣਗੇ। ਐਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਹ ਲਿਬਰਲ ਪਾਰਟੀ ਦੀ ਹਮਾਇਤ ਕਰਨਗੇ ਜਿਸ ਕਰਕੇ ਟਰੂਡੋ ਫਿਰ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣਗੇ।
ਇਹਨਾਂ ਚੋਣਾਂ ਵਿੱਚ ਪੰਜਾਬੀ ਉਮੀਦਵਾਰਾਂ ਨੇ ਵੱਡੀ ਗਿਣਤੀ ‘ਚ ਸਫਲਤਾ ਹਾਸਲ ਕੀਤੀ ਹੈ ਤੇ 18 ਸੀਟਾਂ ‘ਤੇ ਪੰਜਾਬੀ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ।338 ਮੈਂਬਰੀ ਕੈਨੇਡੀਅਨ ਸੰਸਦ ‘ਚ ਸੱਤਾਧਾਰੀ ਲਿਬਰਲ ਪਾਰਟੀ ਨੂੰ 157 ਸੀਟਾਂ ‘ਤੇ ਜਿੱਤ ਹਾਸਲ ਹੋਈ ਜੋ ਕਿ ਬਹੁਮਤ ਤੋਂ 13 ਸੀਟਾਂ ਘੱਟ ਹੈ। ਇਸ ਤੋਂ ਬਾਅਦ ਕੰਜਰਵੇਟਿਵ ਪਾਰਟੀ ਨੂੰ 121 ਸੀਟਾਂ, ਐਨਡੀਪੀ ਨੂੰ 24, ਕਿਊਬਿਕ ਬਲਾਕ ਨੂੰ 32, ਗਰੀਨ ਪਾਰਟੀ ਨੂੰ 3 ਅਤੇ ਇੱਕ ਸੀਟ ਅਜਾਦ ਉਮੀਦਵਾਰ ਨੇ ਜਿੱਤੀ ਹੈ।
ਇੱਥੇ-ਇੱਥੇ ਨਹੀਂ ਖੁੱਲਿਆ  Trudeau ਦਾ ਖਾਤਾ
ਲਿਬਰਲ ਸਰਕਾਰ ਨੇ ਕੈਨੇਡਾ ਦੇ ਹਰੇਕ ਸੂਬੇ ‘ਚ ਜਿੱਤ ਪ੍ਰਾਪਤੀ ਕੀਤੀ ਹੈ ਪਰ 2 ਸੂਬੇ ਅਤੇ 1 ਕੇਂਦਰ ਸ਼ਾਸਤ ਅਜਿਹਾ ਹੈ ਜਿੱਥੇ ਲਿਬਰਲ ਪਾਰਟੀ ਨੂੰ ਇੱਕ ਵੀ ਸੀਟ ਨਸੀਬ ਨਹੀਂ ਹੋਈ।। ਐਲਬਰਟਾ, ਸਸੈਕਚਸਵਨ ਸੂਬੇ ਅਤੇ ਨੂਨਾਵੁਟ ਕੇਂਦਰ ਸ਼ਾਸਤ ‘ਚ ਲਿਬਰਲ ਪਾਰਟੀ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਰਹੀ।ਹੈ। ਐਲਬਰਟਾ ‘ਚ ਹਾਊਸ ਆਫ ਕਾਮਨਸ ਦੀਆਂ 34 ਸੀਟਾਂ ‘ਚੋਂ 33 ਸੀਟਾਂ ਕੰਜ਼ਰਵੇਟਿਵ ਪਾਰਟੀ ਅਤੇ 1 ਸੀਟ ਐੱਨ. ਡੀ. ਪੀ. ਦੇ ਹਿੱਸੇ ਗਈ।। ਇਸ ਤੋਂ ਇਲਾਵਾ ਸਸਕੈਚਸਵਨ ਦੀਆਂ 14 ਦੀਆਂ 14 ਸੀਟਾਂ ‘ਤੇ ਕੰਜ਼ਰਵੇਟਿਵ ਨੇ ਜਿੱਤ ਪ੍ਰਾਪਤੀ ਕੀਤੀ। ਨੂਨਾਵੁਨ ਕੇਂਦਰ ਸ਼ਾਸਤ ਦੀ ਇੱਕੋ ਸੀਟ ‘ਤੇ ਐੱਨ. ਡੀ. ਪੀ. ਨੇ ਕਬਜ਼ਾ ਕੀਤਾ।
ਪੰਜਾਬੀਆਂ ਨੇ ਕਰਵਾਈ ਬੱਲੇ ਬੱਲੇ
ਕੈਨੇਡਾ ਦੀਆਂ ਚੋਣਾਂ ਵਿੱਚ ਪੰਜਾਬੀਆਂ ਦੀ ਪੂਰੀ ਚੜਤ ਰਹੀ ਤੇ ਪੰਜਾਬੀ 18 ਸੀਟਾਂ ‘ਤੇ ਕਬਜ਼ਾ ਕਰਨ ‘ਚ ਕਾਮਯਾਬ ਰਹੇ। ਇਹਨਾਂ ਵਿੱਚ ਲਿਬਰਲ ਪਾਰਟੀ ਤੋਂ ਰਾਜ ਸੈਣੀ, ਮਨਿੰਦਰ ਸਿੱਧੂ, ਰਮੇਸ਼ ਸੰਘਾ,
ਅੰਜੂ ਢਿੱਲੋਂ, ਕਮਲ ਖਹਿਰਾ, ਰਣਦੀਪ ਸਿੰਘ ਸਰਾਏ, ਨਵਦੀਪ ਬੈਂਸ, ਸੁੱਖ ਧਾਲੀਵਾਲ , ਹਰਜੀਤ ਸਿੰਘ ਸੱਜਣ, ਗਗਨ ਸਿਕੰਦ , ਬਰਦਿਸ਼ ਚੱਗਰ , ਚੰਦਰ ਆਰੀਆ , ਰੂਬੀ ਸਹੋਤਾ ਤੇ ਸੋਨੀਆ ਸਿੱਧੂ, ਕੰਜ਼ਰਵੇਟਿਵ ਪਾਰਟੀ ਤੋਂ ਜਗ ਸਹੋਤਾ, ਟਿਮ ਉੱਪਲ ਤੇ ਜਸਰਾਜ ਸਿੰਘ ਹਾਲਾਂ ਅਤੇ ਐਨ ਡੀ ਪੀ ਤੋਂ ਜਗਮੀਤ ਸਿੰਘ ਜੇਤੂ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੰਨ ਤਲਾਕ ‘ਤੇ ਰੋਕ ਲਾਉਣ ਵਾਲਾ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ, ਏਜੰਸੀ। ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2019 ਨੂੰ ਲੋਕ ਸਭਾ ‘ਚ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਪ੍ਰਸਤਾਵਿਤ ਬਿੱਲ ਦੇ ਗੁਣ ਦੋਸ਼ਾਂ ਅਤੇ ਪ੍ਰਕਿਰਿਆਗਤ ਮਸਲਿਆਂ ‘ਤੇ ਸੱਤਾ ਪੱਖ ਅਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਤਕਰਾਰ ਵੀ ਹੋਈ। ਬਿੱਲ ਨੂੰ ਸਦਨ ‘ਚ ਪੇਸ਼ ਕਰਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਆਲ ਇੰਡੀਆ ਮਜਲਿਸੇ ਇਤੇਹਾਦੁਲ ਮੁਸਲਮੀਨ ਦੇ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ ਇਸ ਬਿੱਲ ‘ਤੇ ਇਤਰਾਜ ਪ੍ਰਗਟ ਕਰਨਾ ਚਾਹੁੰਦੇ ਹਨ। ਇਸ ‘ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਤਰਾਜ ਤਦ ਹੀ ਕੀਤਾ ਜਾ ਸਕਦਾ ਹੈ ਜਦੋਂ ਬਿੱਲ ਨੂੰ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਸਦਨ ‘ਚ ਪੇਸ਼ ਕਰ ਦੇਣ। (ਤਿੰਨ ਤਲਾਕ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ । ਜਗਮੀਤ ਬਰਾੜ ਦੇ ਖਾਸਮ-ਖਾਸ ਅਤੇ ਕਰੀਬੀ ਮੰਨੇ ਜਾਂਦੇ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਅੱਜ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਵਿਜੇ ਕੁਮਾਰ ਨੇ ਜਗਮੀਤ ਬਰਾੜ ਨੂੰ ਕਾਂਗਰਸ ‘ਚੋਂ ਕੱਢੇ ਜਾਣ ਦੇ ਰੋਸ ਵਜੋਂ ਪਾਰਟੀ ਛੱਡੀ ਸੀ ਅਤੇ ਹੁਣ ਉਹ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਸਾਥੀ ਨੇ ਕਿਹਾ ਕਿ ਜਗਮੀਤ ਬਰਾੜ ਨੇ ਸਮਰਥਕਾਂ ਨੂੰ ਪੁੱਛੇ ਬਿਨਾਂ ਹੀ ਸਾਰੇ ਫੈਸਲੇ ਲਏ ਹਨ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਜੇ ਕੁਮਾਰ ਦਾ ਮੁੜ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਵਿਜੇ ਕੁਮਾਰ ਇਕ ਤਜ਼ਰਬੇਕਾਰ ਲੀਡਰ ਹਨ ਅਤੇ ਉਨ੍ਹਾਂ ਦੇ ਤਜ਼ਰਬੇ ਦਾ ਪਾਰਟੀ ਨੂੰ ਫਾਇਦਾ ਹੋਵੇਗਾ। ਕੈਪਟਨ ਨੇ ਕਿਹਾ ਕਿ ਕਾਂਗਰਸ ਵਿਚ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗ਼ਮ ਤੇ ਖੌਫ਼ ‘ਚ ਡੁੱਬਿਆ ਸ੍ਰੀਲੰਕਾ, ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ
ਕੋਲੰਬੋ | ਐਤਵਾਰ ਸਵੇਰੇ ਹੋਏ 8 ਲੜੀਵਾਰ ਬੰਬ ਧਮਾਕਿਆਂ ‘ਚ 290 ਵਿਅਕਤੀਆਂ ਦੀ ਮੌਤ ਤੋਂ ਬਾਅਦ ਗੁਆਂਢੀ ਮੁਲਕ ਸ੍ਰੀਲੰਕਾ ਗ਼ਮ ਤੇ ਖੌਫ਼ ‘ਚ ਡੁੱਬੀ ਹੈ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਅੱਜ ਅੱਧੀ ਰਾਤ ਤੋਂ ਦੇਸ਼ ‘ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਇਸ ਦਰਮਿਆਨ ਸ੍ਰੀਲੰਕਾ ਸਰਕਾਰ ਨੇ ਪਹਿਲੀ ਵਾਰ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰੀ ਸੰਗਠਨ ਦਾ ਨਾਂਅ ਲਿਆ ਹੈ    ਸਰਕਾਰ ਦੇ ਬੁਲਾਰੇ ਰਾਜੀਥਾ ਸੇਨਾਰਤਨੇ ਨੇ ਲੜੀਵਾਰ ਬੰਬ ਧਮਾਕਿਆਂ ਦੇ ਲਈ ਸਥਾਨਕ ਇਸਲਾਮੀ ਚਰਮਪੰਥੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਨੂੰ ਜ਼ਿੰਮੇਵਾਰ ਠਹਿਰਾਇਆ ਹੈ   ਅੱਜ ਫੇਰ ਕੋਲੰਬੋ ‘ਚ ਇੱਕ ਚਰਚ ਕੋਲ ਵੈਨ ‘ਚ ਜ਼ੋਰਦਾਰ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੰਬ ਰੋਕੂ ਦਸਤੇ ਦੇ ਅਧਿਕਾਰੀ ਉਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਨਾ ਹੀ ਨਹੀਂ ਸੋਮਵਾਰ ਨੂੰ ਹੀ ਕੋਲੰਬੋ ‘ਚ ਹਿੱਕ ਬੱਸ ਸਟੇਸ਼ਨ ਕੋਲੋਂ 87 ਬੰਬ ਡੋਟੋਨੇਟਰ ਵੀ ਬਰਾਮਦ ਕੀਤੇ ਗਏ ਹਨ ਅਜਿਹੇ ‘ਚ ਸਾਫ਼ ਹੈ ਕਿ ਇਨ੍ਹਾਂ ਧਮਾਕਿਆਂ ਪਿੱਛੇ ਵੱਡੀ ਸਾਜਿਸ਼ ਘੜੀ ਗਈ ਹੈ ਪੂਰੇ ਦੇਸ਼ ‘ਚ ਸੁਰੱਖਿਆ ਬਲ ਤੇ ਤਮਾਮ ਏਜੰਸੀਆਂ ਹਾਈ ਅਲਰਟ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੇਲਵੇ ਨੂੰ ਫਿਰ ਆਇਆ ਸਟੇਸ਼ਨਾਂ ਨੂੰ ਉਡਾਉਣ ਦਾ ਧਮਕੀ ਭਰਿਆ ਪੱਤਰ
ਰੇਲਵੇ ਸ਼ਟੇਸ਼ਨਾਂ ‘ਤੇ ਕੀਤਾ ਸੁਰੱਖਿਆ ‘ਚ ਵਾਧਾ
ਫਿਰੋਜ਼ਪਰ,  (ਸਤਪਾਲ ਥਿੰਦ) | ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਇਕ ਵਾਰ ਫਿਰ ਡੀਆਰਐਮ ਫਿਰੋਜ਼ਪੁਰ ਮੰਡਲ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿੱਚ ਅੱਤਵਾਦੀਆਂ ਵੱਲੋਂ ਇਹ ਲਿਖਿਆ ਗਿਆ ਹੈ ਕਿ ‘ਅਸੀਂ ਆਪਣੇ ਜਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ ਅਤੇ 13 ਮਈ ਨੂੰ ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਅੰਮ੍ਰਿਤਸਰ ਅਤੇ ਜਲੰਧਰ ਆਦਿ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦਿਆਂਗੇ ਤੇ ਬਹੁਤ ਜਲਦ ਰਾਜਸਥਾਨ ਦੇ ਜੈਪੁਰ, ਰਿਵਾੜੀ, ਬੀਕਾਨੇਰ, ਜੋਧਪੁਰ ਅਤੇ ਗੰਗਾਨਗਰ ਦੇ ਰੇਵਲੇ ਸ਼ਟੇਸ਼ਨ, ਮਿਲਟਰੀ ਬੇਸ ਅਤੇ ਬੱਸ ਅੱਡਿਆਂ ਨੂੰ ਉਡਾ ਦਿਆਂਗੇ’ ਇਸ ਤੋਂ ਇਲਾਵਾ 16 ਮਈ ਨੂੰ ਪੰਜਾਬ ਦੇ ਸਵਰਣ ਮੰਦਰ ਦਾ ਨਾਮ ਵੀ ਲਿਖਿਆ ਗਿਆ ਹੈ ਦੱਸ ਦਈਏ ਕਿ ਇਹ ਧਮਕੀ ਭਰਿਆ ਪੱਤਰ ਹਿੰਦੀ ਭਾਸ਼ਾ ਵਿੱਚ ਲਿਖਿਆ ਹੋਇਆ ਅਤੇ ਇਸ ਪੱਤਰ ਵਿੱਚ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਦੇ ਮਸੂਰ ਅਹਿਮਦ ਏਰੀਆ ਕਮਾਂਡਰ ਜੰਮੂ ਕਸ਼ਮੀਰ ਸਿੰਧ ਪਾਕਿਸਤਾਨ ਦਾ ਜ਼ਿਕਰ ਕੀਤਾ ਹੋਇਆ ਹੈ ਦੂਜੇ ਪਾਸੇ ਰੇਲਵੇ ਪੁਲਿਸ ਦੇ ਸਬ ਇੰਸਪੈਕਟਰ ਵੀਰ ਚੰਦ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ ‘ਤੇ ਪਹਿਲਾਂ ਹੀ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਸੀ ਪਰ ਪੱਤਰ ਮਿਲਣ ਤੋਂ ਬਾਅਦ ਸੁਰੱਖਿਆ ‘ਚ ਹੋਰ ਵਾਧਾ ਕਰ ਦਿੱਤਾ ਗਿਆ ਹੈ ਰੇਲਵੇ ਪੁਲਿਸ ਵੱਲੋਂ ਰੇਲ ਗੱਡੀਆਂ ਤੋਂ ਇਲਾਵਾ ਆਉਣ ਜਾਣ ਵਾਲੇ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ
ਦੱਸ ਦਈਏ ਇਸ ਤੋਂ ਪਹਿਲਾਂ ਵੀ ਡੀਆਰਐਮ ਫਿਰੋਜ਼ਪੁਰ ਮੰਡਲ ਨੂੰ ਅੱਤਵਾਦੀ ਸਗੰਠਨਾਂ ਦੇ ਸਟੇਸ਼ਨ ਨੂੰ ਉਡਾਉਣ ਦੇ ਧਮਕੀ ਪੱਤਰ ਆ ਚੁੱਕੇ ਹਨ ਪਰ ਇਹਨਾਂ ਪੱਤਰਾਂ ਨੂੰ ਭੇਜਣ ਵਾਲਿਆਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨੀ ਸੈਨਿਕਾਂ ਨੇ ਫਿਰ ਤੋੜਿਆ ਸੀਜ਼ ਫਾਇਰ
ਕੰਟਰੋਲ ਰੇਖਾ ‘ਤੇ ਕੀਤੀ ਗੋਲੀਬਾਰੀ
ਜੰਮੂ (ਜੰਮੂ)। ਪਾਕਿਸਤਾਨੀ ਸੈਨਿਕਾਂ ਨੇ ਪਿਛਲੇ 24 ਘੰਟਿਆਂ ਦੌਰਾਨ ਤੀਜੀ ਵਾਰ ਯੁੱਧ ਬੰਦੀ ਦੀ ਉਲੰਘਣਾ ਕਰਦੇ ਹੋਏ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਗੋਲੀਬਾਰੀ ਕੀਤੀ।
ਰੱਖਿਆ ਬੁਲਾਰੇ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਦਸ ਵਜ਼ੇ ਪਾਕਿਸਤਾਨੀ ਫੌਜੀਆਂ ਨੇ ਰਾਜੌਜੀ ਜ਼ਿਲ੍ਹੇ ਦੇ ਨੌਸ਼ੇਰਾ ਤੇ ਸੁੰਦਰਬਾਨੀ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਭਾਰੀ ਗੋਲੀਬਾਰੀ ਕੀਤੀ ਅਤੇ ਗੋਲੇ ਵੀ ਸੁੱਟੇ। ਜਵਾਬੀ ਕਾਰਵਾਈ ‘ਚ ਭਾਰਤੀ ਫੌਜੀਆਂ ਨੇ ਵੀ ਗੋਲੀਆਂ ਚਲਾਈਆਂ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਰੀਬ 11 ਵਜੇ ਪਾਕਿਸਤਾਨੀ ਫੈਜੀਆਂ ਨੇ ਨੌਸ਼ੇਰਾ ਸੈਕਟਰ ‘ਚ ਬਿਨਾ ਗੱਲੋਂ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਸ਼ਾਮ ਛੇ ਵਜੇ ਕੰਟਰੋਲ ਰੇਖਾ ਨਾਲ ਲੱਗਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ‘ਚ ਸਰਹੱਦ ਪਾਰੋਂ ਗੋਲੀਆਂ ਚਲਾਈਆਂ ਗਈਆਂ ਅਤੇ ਮੋਟਰਾਰ ਨਾਲ ਗੋਲੇ ਦਾਗੇ। ਪਾਕਿਸਤਾਨੀ ਫੌਜੀਆਂ ਨੇ ਕ੍ਰਿਸ਼ਨਾ ਘਾਟੀ ਸੈਕਟਰ ‘ਚ ਤੜਕੇ ਚਾਰ ਵਜੇ ਤੱਕ ਲਗਾਤਾਰ ਗੋਲੀਬਾਰੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨ ਨੇ ਫਿਰ ਕੀਤੀ ਯੁੱਧ ਬੰਦੀ ਦੀ ਉਲੰਘਣਾ
ਕਾਫ਼ੀ ਦੇਰ ਦੋਵੇਂ ਪਾਸਿਓਂ ਹੁੰਦੀ ਰਹੀ ਗੋਲੀਬਾਰੀ
ਸ੍ਰੀਨਗਰ (ਏਜੰਸੀ)। ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ‘ਚ ਕੁਪਵਾੜਾ ਜ਼ਿਲ੍ਹੇ ਦੇ ਮਾਚਿਲ ਸੈਕਟਰ ‘ਚ ਸਰਹੱਦ ‘ਤੇ ਮੰਗਲਵਾਰ ਰਾਤ ਯੁੱਧਬੰਦੀ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਮਾਚਿਲ ਸੈਕਟਰ ‘ਚ ਸਰਹੱਦ ‘ਤੇ  ਸਥਿੱਤ ਅਗਲੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਭਾਰਤੀ ਫੌਜੀਆਂ ਨੇ  ਵੀ ਮਾਕੂਲ ਜਵਾਬ ਦਿੱਤਾ ਅਤੇ ਦੋਵੇਂ ਪਾਸਿਓਂ ਕੁਝ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ। ਗੋਲੀਬਾਰੀ ‘ਚ ਭਾਰਤੀ ਸੀਮਾ ‘ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪਾਕਿਸਤਾਨ ਵੱਲ ਕਿੰਨਾ ਨੁਕਸਾਨ ਹੋਇਆ ਹੈ ਇਸ ਦੀ ਹੁਣ ਤੱਕ ਜਾਣਕਾਰੀ ਨਹੀਂ ਮਿਲ ਸਕੀ।
ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਅੱਤਵਾਦੀਆਂ ਦੀ ਭਾਰਤੀ ਫੌਜ ‘ਚ ਘੁਸਪੈਠ ‘ਚ ਮੱਦਦ ਲਈ ਗੋਲੀਬਾਰੀ ਕਰਦੀ ਹੈ। ਸਰਦੀਆਂ ‘ਚ ਬਰਫ਼ਬਾਰੀ ਕਾਰਨ ਘੁਸਪੈਠ ਦੇ ਰਸਤੇ ਬੰਦ ਹੋ ਜਾਂਦੇ ਹਨ ਇਸ ਲਈ ਅੱਤਵਾਦੀ ਬਰਫ਼ਬਾਰੀ ਤੋਂ ਪਹਿਲਾਂ ਹੀ ਇਸ ਪਾਸੇ ਦਾਖ਼ਲ ਹੋਣ ਦੀ ਫਿਰਾਕ ‘ਚ ਰਹਿੰਦੇ ਹਨ। ਦੱਸਿਆ ਜਾਂਦਾ ਹੈ ਕਿ ਫਿਲਹਾਲ 200 ਅੱਤਵਾਦੀ ਘੁਸਪੈਠ ਦੇ ਮੌਕੇ ਦੀ ਭਾਲ ‘ਚ ਸਰਹੱਦ ‘ਤੇ ਉਡੀਕ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਰ ਖੁੱਲ੍ਹਿਆ ਕੋਹਲੀ-ਕੁੰਬਲੇ ਵਿਵਾਦ ਦਾ ਪਿਟਾਰਾ
(ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ  ਕੀਤਾ ਨਵਾਂ ਖੁਲਾਸਾ
ਮੁੰਬਈ , 12 ਦਸੰਬਰ।
ਪਿਛਲੇ ਸਾਲ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ ਦੇ ਅਚਾਨਕ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ ਹਾਲਾਂਕਿ, ਸਮੇਂ ਦੇ ਨਾਲ ਇਸ ਵਿਵਾਦ ਦੀ ਲੌਅ ਧੀਮੀ ਪੈ ਗਈ ਸੀ ਪਰ ਇੱਕ ਵਾਰ ਫਿਰ ਇਹ ਬਾਹਰ ਅ ਾ ਗਿਆ ਹੈ ਸੁਪਰੀਮ ਕੋਰਟ ਵੱਲੋਂ ਥਾਪੇ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ ਇਸ ਮਾਮਲੇ ‘ਚ ਨਵਾਂ ਖ਼ੁਲਾਸਾ ਕਰਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ‘ਤੇ ਦੋਸ਼ ਲਗਾਇਆ ਹੈ
ਬੀਸੀਸੀਆਈ ਨੇ ਕੀਤਾ ਨਿਯਮਾਂ ਦਾ ਉਲੰਘਣ
ਇਡੁਲਜੀ ਦਾ ਕਹਿਣਾ ਹੈ ਕਿ ਬੀਸੀਸੀਆਈ ਨੇ ਕੁੰਬਲੇ ਦੇ ਅਸਤੀਫ਼ੇ ਤੋਂ ਬਾਅਦ ਰਵੀ ਸ਼ਾਸਤਰੀ ਨੂੰ ਭਾਰਤੀ ਪੁਰਸ਼ ਅੀਮ ਦਾ ਕੋਚ ਬਣਾ ਕੇ ਨਿਯਮਾਂ ਦਾ ਉਲੰਘਣ ਕੀਤਾ ਹੈ ਇਡੁਲਜੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਗਾਤਾਰ ਬੀਸੀਸੀਆਈ ਦੇ ਮੁੱਖ ਕਾਰਜਕੀਰ ਅਧਿਕਾਰੀ ਰਾਹੁਲ ਜੌਹਰੀ ਨੂੰ ਕੁੰਬਲੇ ਬਾਰੇ ਸੰਦੇਸ਼ ਭੇਜਦੇ ਰਹਿੰਦੇ ਸਨ, ਜਿਸ ਕਾਰਨ ਕੁੰਬਲੇ ਨੂੰ ਅਸਤੀਫ਼ਾ ਦੇਣਾ ਪਿਆ ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਜਦੋਂ ਕੁੰਬਲੇ ਨੂੰ ਦੱਸਿਆ ਕਿ ਕਪਤਾਨ ਕੋਹਲੀ ਉਸਦੇ ਕੋਚਿੰਗ ਦੇ ਤਰੀਕੇ ਤੋਂ ਖੁਸ਼ ਨਹੀਂ ਹੈ ਤਾਂ ਕੁੰਬਲੇ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ
ਇਸ ਪੂਰੀ ਕਾਰਵਾਈ ਸੀਓਏ ਅਤੇ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਵੱਲੋਂ ਦੇਖਿਆ ਜਾ ਰਿਹਾ ਸੀ ਸੀਏਸੀ ‘ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਸ਼ਾਮਲ ਹਨ ਸੀਓਏ ਦੇ ਹੁਕਮ ‘ਤੇ ਸੀਏਸੀ ਨੇ ਕੋਹਲੀ ਨਾਲ ਮਿਲ ਕੇ ਮਤਭੇਦਾਂ ਨੂੰ ਸੁਲਝਾਉਣ ਦਾ ਸੁਝਾਅ ਦਿੱਤਾ ਪਰ ਉਹ ਇਸ ਵਿੱਚ ਨਾਕਾਮ ਰਹੇ ਸੀਏਸੀ ਨੇ ਕੁੰਬਲੇ ਨੂੰ ਹੀ ਕੋਚ ਅਹੁਦੇ ‘ਤੇ ਬਣਾਈ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ ਪਰ ਬੀਸੀਸੀਆਈ ਨੇ ਕੋਚ ਅਹੁਦੇ ਦੀ ਉਮੀਦਵਾਰੀ ਦੀ ਤਾਰੀਖ ਅੱਗੇ ਵਧਾ ਦਿੱਤੀ ਅਤੇ ਤਾਂ ਸ਼ਾਸਤਰੀ ਨੇ ਨਾਮਜ਼ਦਗੀ ਭਰੀ ਅਤੇ ਉਸਨੂੰ 2019 ਵਿਸ਼ਵ ਕੱਪ ਤੱਕ ਲਈ ਕੋਚ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਗਿਆ ਇਡੁਲਜੀ ਦਾ ਕਹਿਣਾ ਹੈ ਕਿ ਇਹ ਪੂਰੀ ਕਾਰਵਾਈ ਗਲਤ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਐਡ ਹਾਕ ਕਮੇਟੀ ਦੇ ਗਠਨ ‘ਤੇ ਵੀ ਇਤਰਾਜ ਪ੍ਰਗਟ ਕੀਤਾ
ਕੋਹਲੀ ਦੀ ਪਹਿਲ ‘ਤੇ ਸ਼ਾਸਰਤੀ ਬਣ ਸਕਦੇ ਹਨ ਕੋਚ ਤਾਂ ਪੋਵਾਰ ਕਿਉਂ ਨਹੀ?
ਇਡੁਲਜ਼ੀ ਦਾ ਇਹ ਪੂਰਾ ਗੁੱਸਾ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਬੀਸੀਸੀਆਈ ਵੱਲੋਂ ਬਣਾਈ ਐਡਹਾਕ ਕਮੇਟੀ ਦੇ ਐਲਾਨ ਤੋਂ ਬਾਅਦ ਫੁੱਟਿਆ ਹੈ ਉਸ ਦਾ ਕਹਿਣਾ ਹੈ ਕਿ ਕੋਹਲੀ ਦੀ ਪਹਿਲ ‘ਤੇ ਸ਼ਾਸਤਰੀ ਨੂੰ ਭਾਰਤੀ ਪੁਰਸ਼ ਟੀਮ ਦਾ ਕੋਚ ਬਣਾਇਆ ਜਾ ਸਕਦਾ ਹੈ, ਤਾਂ ਹਰਮਨਪ੍ਰੀਤ ਕੌਰ ਅਤੇ ਸਮਰਿਤੀ ਮੰਧਾਨਾ ਦੀ ਗੁਜ਼ਾਰਿਸ਼ ‘ਤੇ ਰਮੇਸ਼ ਪੋਵਾਰ ਨੂੰ ਮਹਿਲਾ ਟੀਮ ਦੇ ਕੋਚ ਅਹੁਦੇ ‘ਤੇ ਬਰਕਰਾਰ ਕਿਉਂ ਨਹੀਂ ਰੱਖਿਆ ਜਾ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰਵਾਂ-ਏ-ਅਮਨ ਬੱਸ ਸੇਵਾ ਇੱਕ ਹਫਤੇ ਬਾਅਦ ਫਿਰ ਸ਼ੁਰੂ
23 ਯਾਤਰੀਆਂ ਨਾਲ ਸ੍ਰੀਨਗਰ ਦੇ ਬੇਮਿਨਾ ਤੋਂ ਹੋਈ ਰਵਾਨਾ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜੱਫਰਾਬਾਦ ਦਰਮਿਆਨ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਅਹਿਤੀਆਤਨ ਪਿਛਲੇ ਹਫ਼ਤੇ ਤੋਂ ਮੁਲਤਵੀ ਰਹਿਣ ਤੋਂ ਬਾਅਦ ਸੋਮਵਾਰ ਨੂੰ ਬਹਾਲ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਹਫ਼ਤਾਵਾਰੀ ਬੱਸ 23 ਯਾਤਰੀਆਂ ਨਾਲ ਸ੍ਰੀਨਗਰ ਦੇ ਬੇਮਿਨਾ ਤੋਂ ਪੀਓਕੇ ਲਈ ਨਿੱਕਲ ਚੁੱਕੀ ਹੈ। ਉਹਨਾਂ ਦੱਸਿਆ ਕਿ ਕੰਟਰੋਲ ਰੇਖਾ ਦੀ ਇਸ ਪਾਸੇ ਅੰਤਿਮ ਭਾਰਤੀ ਫੌਜ ਚੌਂਕੀ ਕਾਮਨ ਚੌਂਕੀ ਤੋਂ ਰਵਾਨਾ ਹੋਣ ਲਈ ਬੱਸ ‘ਚ ਹੋਰ ਯਾਤਰੀ ਓਰੀ ਦੇ ਟ੍ਰੇਡ ਫੈਸੀਲਿਟੇਸ਼ਨ ਸੈਂਟਰ (ਟੀਆਰਸੀ) ਤੋਂ ਬੈਠਣਗੇ। (Karwan-E-Aman)
ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਦੂਜੇ ਪਾਸੇ ਬੱਸ ‘ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਹੀ ਸੰਖਿਆ ਦੁਪਹਿਰ ‘ਚ ਪਤਾ ਲੱਗੇਗੀ। ਇਸੇ ਤਰ੍ਹਾਂ ਪੀਓਕੇ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਦਾ ਪਤਾ ਸ਼ਾਮ ਨੂੰ ਚੱਲੇਗਾ। ਕਾਰਵਾਂ-ਏ-ਅਮਨ ਬੱਸ ਪਿਛਲੇ ਸੋਮਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਰੱਦ ਕਰ ਦਿੱਤੀ ਗਈ ਸੀ। ਉਸ ਦਿਨ ਕਸ਼ਮੀਰ ਘਾਟੀ ਦੇ ਕੁਝ ਖੇਤਰਾਂ ਸਮੇਤ ਰਾਜ ‘ਚ ਚਾਰ ਗੇੜਾਂ ਵਾਲੀਆਂ ਚੋਣਾਂ ਦਾ ਪਹਿਲੇ ਗੇੜ ਦਾ ਮਤਦਾਨ ਹੋ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਰਨੇ ਛੱਡ ਕੇ ਸਕੂਲਾਂ ਨੂੰ ਪਰਤ ਜਾਉ, ਨਹੀਂ ਤਾਂ ਹੋਵੇਗੀ ਸਖਤ ਕਾਰਵਾਈ
ਐਸੋਸੀਏਟਿਡ ਸਕੂਲ ਬੰਦ ਨਹੀਂ ਕੀਤੇ ਜਾਣਗੇ : ਸੋਨੀ
ਅੰਮ੍ਰਿਤਸਰ, ਰਾਜਨ ਮਾਨ/ਸੱਚ ਕਹੂੰ ਨਿਊਜ
ਸਿੱਖਿਆ ਅਤੇ ਵਾਤਾਵਰਣ ਮੰਤਰੀ ਸ੍ਰੀ ਓ ਪੀ ਸੋਨੀ ਨੇ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕ, ਜਿੰਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਗਿਆ ਹੈ, ਦੀ ਤਨਖਾਹ ਵਿਚ ਹੋਈ ਕਮੀ ਦਾ ਰੌਲਾ ਪਾ ਕੇ ਧਰਨਾ ਲਗਾ ਰਹੇ ਸਾਂਝਾ ਮੋਰਚਾ ਦੇ ਆਗੂਆਂ ਨੂੰ ਮੁੜ ਸਖਤ ਚੇਤਾਵਨੀ ਦਿੰਦੇ ਕਿਹਾ ਹੈ ਕਿ ਉਹ ਆਪਣੇ-ਆਪਣੇ ਸਕੂਲਾਂ ਨੂੰ ਪਰਤ ਜਾਣ, ਨਹੀਂ ਤਾਂ ਵਿਭਾਗ ਸਖਤ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ।
ਅੱਜ ਐਸੋਸੀਏਟਿਡ ਸਕੂਲ ਆਰਗੇਨਾਇਜੇਸ਼ਨ ਅੰਮ੍ਰਿਤਸਰ ਅਤੇ ਐਸੋਸੀਏਟਡ ਸਕੂਲ ਜੁਇੰਟ ਐਕਸ਼ਨ ਫਰੰਟ ਵੱਲੋਂ ਕਰਵਾਏ ਗਏ ਸਮਾਗਮ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਉਨਾਂ ਨੂੰ ਤਿੰਨ ਸਾਲ ਦਿੱਤੀ ਜਾਣ ਵਾਲੀ ਮੁੱਢਲੀ ਤਨਖਾਹ ਵਿਚ ਕੀਤਾ ਗਿਆ 5 ਹਜ਼ਾਰ ਰੁਪਏ ਦਾ ਵਾਧਾ ਉਕਤ ਯੂਨੀਅਨ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਹੀ ਲਿਆ ਗਿਆ ਸੀ, ਪਰ ਹੁਣ ਉਕਤ ਆਗੂ ਹੀ ਆਪਣੀ ਲੀਡਰੀ ਦੇ ਚੱਕਰ ਅਧਿਆਪਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਉਨਾਂ ਦੱਸਿਆ ਕਿ ਪੱਕੇ ਕੀਤੇ ਅਧਿਆਪਕ ਇਸ ਤੋਂ ਪਹਿਲਾਂ ਵੱਖ-ਵੱਖ ਸੁਸਾਇਟੀਆਂ ਦੇ ਮੁਲਾਜ਼ਮ ਸਨ, ਜਿੰਨਾ ਦਾ ਕੋਈ ਭਵਿੱਖ ਨਹੀਂ ਸੀ ਅਤੇ ਕਿਸੇ ਵੇਲੇ ਵੀ ਕੇਂਦਰ ਸਰਕਾਰ ਵੱਲੋਂ ਮਿਲਦੀ ਗਰਾਂਟ ਬੰਦ ਹੋਣ ‘ਤੇ ਇੰਨਾ ਦੀ ਨੌਕਰੀ ਜਾ ਸਕਦੀ ਸੀ, ਪਰ ਸਰਕਾਰ ਨੇ ਇੰਨਾਂ ਵੱਲੋਂ ਵਿਭਾਗ ਲਈ ਕੀਤੇ ਕੰਮ ਨੂੰ ਧਿਆਨ ਵਿਚ ਰੱਖਦੇ ਪੱਕੀ ਨੌਕਰੀ ਦਿੱਤੀ ਹੈ, ਜਿਸਦਾ ਇੰਨਾ ਨੂੰ ਸਵਾਗਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਅਧਿਆਪਕ ਆਗੂ ਬੱਚਿਆਂ ਦੀ ਪੜਾਈ ਆਪਣੀ ਲੀਡਰੀ ਲਈ ਖਰਾਬ ਨਾ ਕਰਨ ਅਤੇ ਤਰੁੰਤ ਸਕੂਲਾਂ ਨੂੰ ਪਰਤ ਜਾਣ।
ਐਸੋਸੀਏਟਿਡ ਸਕੂਲਾਂ ਬਾਰੇ ਬੋਲਦੇ ਸਿੱਿਖਆ ਮੰਤਰੀ ਨੇ ਕਿਹਾ ਕਿ ਇਹ ਸਕੂਲ ਘੱਟ ਫੀਸਾਂ ‘ਤੇ ਚੰਗੀ ਪੜਾਈ ਬੱਚਿਆਂ ਨੂੰ ਕਰਵਾ ਰਹੇ ਹਨ ਅਤੇ ਸਰਕਾਰ ਇੰਨਾਂ ਨੂੰ ਬੰਦ ਕਰਨ ਦਾ ਫੈਸਲਾ ਹਰਗਿਜ਼ ਨਹੀਂ ਲਵੇਗੀ, ਕਿਉਂਕਿ ਇਸ ਨਾਲ ਜਿੱਥੇ ਘਰਾਂ ਨੇੜੇ ਬੱਚਿਆਂ ਦੀ ਪੜਾਈ ਸਬੰਧੀ ਜ਼ਰੂਰਤ ਪੂਰੀ ਹੋ ਰਹੀ ਹੈ, ਉਥੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ।
ਉਨਾਂ ਕਿਹਾ ਕਿ ਇਹ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਮੁੱਢਲੀਆਂ ਜ਼ਰੂਰਤ ਜ਼ਰੂਰ ਪੂਰੀਆਂ ਕਰਨ ਸ਼੍ਰੀ ਸੋਨੀ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਖ ਉਦੇਸ ਲੋਕਾਂ ਨੂੰ ਰੁਜ਼ਗਾਰ ਦੇਣਾ ਹੈ ਅਤੇ ਇਹ ਸਕੂਲ ਵੀ ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਨ। ਇਸ ਮੌਕੇ ਐਸੋਸੀਏਟਿਡ ਸਕੂਲ ਅੰਮ੍ਰਿਤਸਰ, ਗੁਰਦਾਸਪੁਰ ਅਤੇ ਲੁਧਿਆਣਾ ਦੇ ਅਹੁੱਦੇਦਾਰਾਂ ਵੱਲੋ ਸ਼੍ਰੀ ਸੋਨੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੀਮਤਾਂ ਨੇ ਕੱਢਿਆ ਆਮ ਜਨਤਾ ਦਾ ਤੇਲ
ਨਵੀਂ ਦਿੱਲੀ (ਏਜੰਸੀ)।
ਪੈਟਰੋਲ-ਡੀਜ਼ਲ ਦੀਆਂ ਆਸਮਾਨ ਨੂੰ ਛੂੰਹਦੀਆਂ ਕੀਮਤਾਂ ਨਾਲ ਆਮ ਲੋਕਾਂ ਨੂੰ ਫਿਲਹਾਲ ਰਾਹਤ ਮਿਲਦੀ ਨਹੀਂ ਦਿਸ ਰਹੀ। ਸ਼ੁੱਕਰਵਾਰ ਨੂੰ ਇਨ੍ਹਾਂ ਦੀਆਂ ਕੀਮਤਾਂ ‘ਚ ਕਰੀਬ ਦੋ ਹਫ਼ਤਿਆਂ ਦੀ ਸਭ ਤੋਂ ਵੱਡੀ ਤੇਜ਼ੀ ਦਰਜ਼ ਕੀਤੀ ਗਈ। ਦੇਸ਼ ਦੇ ਚਾਰ ਮੁੱਖ ਮਹਾਂਨਗਰਾਂ ਦਿੱਲੀ, ਕਲਕੱਤਾ, ਮੁੰਬਈ ਅਤੇ ਚੇਨੱਈ ‘ਚ ਪੈਟਰੋਲ ਦੀਆਂ ਕਮੀਤਾਂ ਅੱਜ 21 ਤੋਂ 23 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 18 ਤੋਂ 20 ਪੈਸੇ ਪ੍ਰਤੀ ਲੀਟਰ ਤੱਕ ਵਧਾਈਆਂ ਗਈਆਂ।
ਇਹ 16 ਸਤੰਬਰ ਤੋਂ ਬਾਅਦ ਦਾ ਸਭ ਤੋਂ ਵੱਡਾ ਵਾਧਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ 22 ਪੈਸੇ ਮਹਿੰਗਾ ਹੋ ਕੇ 83.22 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 18 ਪੈਸੇ ਮਹਿੰਗਾ ਹੋ ਕੇ 74.42 ਰੁਪਏ ਪ੍ਰਤੀ ਲੀਟਰ ਵਿਕਿਆ। ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ‘ਚ ਪੈਟਰੋਲ ਦੀ ਕੀਮਤ 22 ਪੈਸੇ ਅਤੇ ਡੀਜ਼ਲ ਦੀ 19 ਪੈਸੇ ਵਧ ਕੇ ਕ੍ਰਮਵਾਰ 90.57 ਰੁਪਏ ਅਤੇ 79.01 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ। ਕਲਕੱਤਾ ‘ਚ ਪੈਟਰੋਲ 21 ਪੈਸੇ ਮਹਿੰਗਾ ਹੋ ਕੇ ਪਹਿਲੀ ਵਾਰ 85 ਰੁਪਏ ਪ੍ਰਤੀ ਲੀਟਰ ਦੇ ਪਾਰ ਨਿੱਕਲ ਗਿਆ। ਉੱਥੇ ਡੀਜ਼ਲ ਦੀ ਕੀਮਤ 18 ਪੈਸੇ ਵਧ ਕੇ 76.27 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਚੇਨਈ ‘ਚ ਪੈਟਰੋਲ 23 ਪੈਸੇ ਅਤੇ ਡੀਜ਼ਲ 20 ਪੈਸੇ ਮਹਿੰਗਾ ਹੋ ਕੇ ਕ੍ਰਮਵਾਰ 86.51 ਰੁਪਏ ਅਤੇ 78.69 ਰੁਪਏ ਪ੍ਰਤੀ ਲੀਟਰ ਵਿਕਿਆ। (Petrol)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। Petrol