Agricultural - Sach Kahoon Punjabi
Farmers News: ਕਪਾਹ ਕਿਸਾਨਾਂ ਲਈ ਖੁਸ਼ਖਬਰੀ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਵੱਡਾ ਐਲਾਨ, ਜਾਣੋ
ਕੈਬਨਿਟ ਨੇ ਸੀਸੀਆਈ ਨੂੰ 1,718.56 ਕਰੋੜ ਰੁਪਏ ਦੇ MSP ਫੰਡ ਨੂੰ ਦਿੱਤੀ ਮਨਜ਼ੂਰੀ
Farmers News: ਨਵੀਂ ਦਿੱਲੀ, (ਆਈਏਐਨਐਸ)। ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCEA) ਨੇ ਬੁੱਧਵਾਰ ਨੂੰ ਕਪਾਹ ਸੀਜ਼ਨ 2023-24 ਲਈ ਭਾਰਤੀ ਕਪਾਹ ਨਿਗਮ (CCI) ਨੂੰ 1,718.56 ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ ਦੇ ਦਿੱਤੀ। ਇਸ ਫੰਡ ਦਾ ਉਦੇਸ਼ ਦੇਸ਼ ਭਰ ਦੇ ਕਪਾਹ ਕਿਸਾਨਾਂ ਨੂੰ ਸਿੱਧੀ ਕੀਮਤ ਸਹਾਇਤਾ ਪ੍ਰਦਾਨ ਕਰਨਾ ਹੈ। 2023-24 ਦੇ ਕਪਾਹ ਸੀਜ਼ਨ ਦੌਰਾਨ, ਅੰਦਾਜ਼ਨ ਕਪਾਹ ਦੀ ਕਾਸ਼ਤ ਵਾਲਾ ਖੇਤਰ 114.47 ਲੱਖ ਹੈਕਟੇਅਰ ਸੀ ਅਤੇ ਉਤਪਾਦਨ 325.22 ਲੱਖ ਗੰਢਾਂ ਹੋਣ ਦਾ ਅਨੁਮਾਨ ਸੀ, ਜੋ ਕਿ ਵਿਸ਼ਵਵਿਆਪੀ ਕਪਾਹ ਉਤਪਾਦਨ ਦਾ ਲਗਭਗ 25 ਪ੍ਰਤੀਸ਼ਤ ਹੈ।
ਸਰਕਾਰ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ (CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਕਪਾਹ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਨਿਰਧਾਰਤ ਕਰਦੀ ਹੈ। CCEA ਦੇ ਅਨੁਸਾਰ, MSP ਕਪਾਹ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਨਿਰਧਾਰਤ ਕੀਤਾ ਗਿਆ ਹੈ, ਖਾਸ ਕਰਕੇ ਉਨ੍ਹਾਂ ਸਮਿਆਂ ਦੌਰਾਨ ਜਦੋਂ ਬਾਜ਼ਾਰ ਕੀਮਤਾਂ MSP ਤੋਂ ਹੇਠਾਂ ਆਉਂਦੀਆਂ ਹਨ। “ਇਹ ਉਪਾਅ ਕਪਾਹ ਦੀਆਂ ਕੀਮਤਾਂ ਨੂੰ ਸਥਿਰ ਕਰਨ, ਸੰਕਟ ਦੀ ਵਿਕਰੀ ਨੂੰ ਰੋਕਣ ਅਤੇ ਕਿਸਾਨਾਂ ਨੂੰ ਲਾਹੇਵੰਦ ਵਾਪਸੀ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਹ ਵੀ ਪੜ੍ਹੋ: Punjab Education News: ਵਿਦਿਆਰਥੀਆਂ ਲਈ ਰਾਹਤ ਭਰੀ ਖਬਰ, ਪੀਐਸਈਬੀ ਨੇ ਬਦਲੇ ਨਿਯਮ
ਖੇਤੀਬਾੜੀ ਬਾਜ਼ਾਰਾਂ ਵਿੱਚ ਸਮਾਵੇਸ਼ ਵਧਾ ਕੇ, ਘੱਟੋ-ਘੱਟ ਸਮਰਥਨ ਮੁੱਲ (MSP) ਦਾ ਸੰਚਾਲਨ ਕਪਾਹ ਉਤਪਾਦਕ ਭਾਈਚਾਰਿਆਂ ਦੀ ਆਰਥਿਕ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ,” ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਪਾਹ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਨਕਦੀ ਫਸਲਾਂ ਵਿੱਚੋਂ ਇੱਕ ਹੈ, ਜੋ ਲਗਭਗ 6 ਲੱਖ ਕਿਸਾਨਾਂ ਦੀ ਰੋਜ਼ੀ-ਰੋਟੀ ਦਾ ਸਮਰਥਨ ਕਰਦੀ ਹੈ ਅਤੇ ਪ੍ਰੋਸੈਸਿੰਗ, ਵਪਾਰ ਅਤੇ ਟੈਕਸਟਾਈਲ ਉਦਯੋਗ ਸਮੇਤ ਸੰਬੰਧਿਤ ਗਤੀਵਿਧੀਆਂ ਵਿੱਚ ਲੱਗੇ 400-500 ਲੱਖ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦੀ ਹੈ।
ਸੀਸੀਆਈ ਨੂੰ ਕਪਾਹ ਵਿੱਚ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ਦਾ ਪ੍ਰਬੰਧਨ ਕਰਨ ਲਈ ਕੇਂਦਰੀ ਨੋਡਲ ਏਜੰਸੀ ਵਜੋਂ ਮਨੋਨੀਤ ਕੀਤਾ ਗਿਆ ਹੈ। ਇਹ ਏਜੰਸੀ ਕਿਸਾਨਾਂ ਤੋਂ ਬਿਨਾਂ ਕਿਸੇ ਮਾਤਰਾ ਸੀਮਾ ਦੇ ਸਾਰੇ ਨਿਰਪੱਖ ਔਸਤ ਗੁਣਵੱਤਾ (ਐਫਏਕਿਊ) ਕਪਾਹ ਖਰੀਦਦੀ ਹੈ ਜਦੋਂ ਬਾਜ਼ਾਰ ਕੀਮਤ ਐਮਐਸਪੀ ਪੱਧਰ ਤੋਂ ਹੇਠਾਂ ਆਉਂਦੀ ਹੈ, ਇਸ ਤਰ੍ਹਾਂ ਕਿਸਾਨਾਂ ਨੂੰ ਇੱਕ ਗਾਰੰਟੀਸ਼ੁਦਾ ਸੁਰੱਖਿਆ ਜਾਲ ਪ੍ਰਦਾਨ ਕਰਦਾ ਹੈ। ਆਪਣੀਆਂ ਤਿਆਰੀਆਂ ਦੇ ਹਿੱਸੇ ਵਜੋਂ, ਸੀਸੀਆਈ ਨੇ ਸਾਰੇ 11 ਪ੍ਰਮੁੱਖ ਕਪਾਹ ਉਤਪਾਦਕ ਰਾਜਾਂ ਵਿੱਚ ਇੱਕ ਮਜ਼ਬੂਤ ਖਰੀਦ ਨੈੱਟਵਰਕ ਸਥਾਪਤ ਕੀਤਾ ਹੈ, ਜਿਸ ਵਿੱਚ 152 ਜ਼ਿਲ੍ਹਿਆਂ ਵਿੱਚ 508 ਤੋਂ ਵੱਧ ਖਰੀਦ ਕੇਂਦਰ ਕਾਰਜਸ਼ੀਲ ਹਨ, ਜੋ ਕਿਸਾਨਾਂ ਲਈ ਸੁਚਾਰੂ ਅਤੇ ਪਹੁੰਚਯੋਗ ਖਰੀਦ ਨੂੰ ਯਕੀਨੀ ਬਣਾਉਂਦੇ ਹਨ। Farmers News
Farmers Protest: ਕਿਸਾਨੀ ਮਸਲਿਆਂ ਨੂੰ ਲੈ ਕੇ 22 ਜਨਵਰੀ ਨੂੰ ਐਸਐਸਪੀ ਦਫ਼ਤਰ ਘੇਰਨਗੇ ਕਿਸਾਨ : ਬੋਹੜ ਸਿੰਘ ਰੁਪੱਈਆਂ ਵਾਲਾ
Farmers Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ ਦੀ ਅਗਵਾਈ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਸਾਦਿਕ ਵਿਖੇ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਬੋਹੜ ਸਿੰਘ ਰੁਪੱਈਆਂ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਵੀ ਕਿਸਾਨੀ ਮਸਲਿਆਂ ਪ੍ਰਤੀ ਸੰਜੀਦਗੀ ਨਾ ਦਿਖਾਉਂਦੇ ਹੋਏ ਬੇਰੁਖੀ ਹੀ ਦਿਖਾਈ ਜਾ ਰਹੀ ਹੈ
ਜਿਸ ਸਬੰਧੀ ਅੱਜ ਦੀ ਮੀਟਿੰਗ ਵਿੱਚ ਪ੍ਰਸ਼ਾਸਨ ਦੀ ਇਸ ਢਿੱਲ ਮੱਠ ਦੇ ਰੋਸ ਵੱਜੋਂ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਨੌਜਵਾਨ ਆਗੂ ਵਿਪਨ ਸਿੰਘ ਸੇਖੋਂ ਫਿੱਡੇ ਕਲਾਂ ਦੇ ਮਸਲੇ, ਬਲਾਕ ਸਾਦਿਕ ਦੇ ਪਿੰਡ ਮੁਮਾਰਾ ਦੇ ਕਿਸਾਨ ਦੇ ਮਸਲੇ ਅਤੇ ਪਿੰਡ ਲੰਭਵਾਲੀ ਦੇ ਕਿਸਾਨ ਰੁਲਦੂ ਸਿੰਘ ਦੀ ਜ਼ਮੀਨ ਉੱਪਰ ਇੱਕ ਪੈਟਰੋਲ ਪੰਪ ਦੇ ਮਾਲਕ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਦੇ ਮਸਲੇ ਆਦਿ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੇ ਹੋਰ ਲੰਬੇ ਸਮੇਂ ਤੋਂ ਲੰਬਿਤ ਪਏ ਮਸਲਿਆਂ ਨੂੰ ਹੱਲ ਕਰਵਾਉਣ ਨੂੰ ਲੈ ਕੇ 22 ਜਨਵਰੀ ਨੂੰ ਐਸ ਐਸ ਪੀ ਫਰੀਦਕੋਟ ਦੇ ਦਫ਼ਤਰ ਵਿਖੇ ਇੱਕ ਵੱਡਾ ਇਕੱਠ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ।
ਬੋਹੜ ਸਿੰਘ ਰੁਪੱਈਆ ਵਾਲਾ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ ਜਥੇਬੰਦੀ ਵੱਲੋਂ ਖਨੌਰੀ ਮੋਰਚੇ ਵਿੱਚ 21 ਫਰਵਰੀ 2024 ਨੂੰ ਕਿਸਾਨੀ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦੇਣ ਵਾਲੇ ਕਿਸਾਨੀ ਦੇ ਸ਼ਹੀਦ ਸੁਭਕਰਨ ਸਿੰਘ ਦੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿਖੇ 20 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਤੇ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਇੱਕ ਇਕੱਤਰਤਾ ਕੀਤੀ ਜਾ ਰਹੀ ਜਿਸ ਵਿੱਚ ਐਸਕੇਐਮ ਗਿਆ ਰਾਜਨੀਤਿਕ ਭਾਰਤ ਅਤੇ ਜਥੇਬੰਦੀ ਦੇ ਪੰਜਾਬ ਭਰ ਦੇ ਆਗੂ ਪਹੁੰਚ ਰਹੇ ਹਨ ਅਤੇ ਇਸ ਵਿੱਚ ਜ਼ਿਲ੍ਹਾ ਫਰੀਦਕੋਟ ਵੱਲੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। Farmers Protest
ਇਹ ਵੀ ਪੜ੍ਹੋ: Barnala News: ਭੁਲੇਖੇ ਨਾਲ ਵੱਧ ਆਏ 93 ਹਜ਼ਾਰ ਰੁਪਏ ਆੜ੍ਹਤੀਏ ਨੂੰ ਮੋੜੇ, ਇਲਾਕੇ ’ਚ ਹੋ ਰਹੀ ਵਾਹ! ਵਾਹ!
ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਜੋ ਫਰਵਰੀ ਮਹੀਨੇ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਅਤੇ ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆ ਗਈਆ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਸਬੰਧੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਸਬੰਧੀ ਦੇਸ਼ ਭਰ ਦੇ ਲੋਕਾਂ ਨੂੰ ਦੱਸਣ, ਜਾਗਰੂਕ ਅਤੇ ਕਿਸਾਨੀ ਦੀਆਂ ਹੱਕੀ ਮੰਗਾਂ ਲਈ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜੋ ਜਾਗਰੂਕਤਾ ਯਾਤਰਾ ਕੱਢੀ ਜਾ ਰਹੀ ਹੈ ਉਸ ਜਾਗਰੂਕਤਾ ਯਾਤਰਾ ਨੂੰ ਸਫਲ ਬਣਾਉਣ ਦੇ ਲਈ 25 ਜਨਵਰੀ ਨੂੰ ਸੰਗਰੂਰ ਦੇ ਸ੍ਰੀ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜਥੇਬੰਦੀ ਵੱਲੋਂ ਇੱਕ ਵੱਡੀ ਕਿਸਾਨਾਂ ਦੀ ਮੀਟਿੰਗ ਰੱਖੀ ਗਈ ਹੈ ਅਤੇ ਉਸ ਪੰਜਾਬ ਪੱਧਰੀ ਵਧਵੀ ਮੀਟਿੰਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਚਿੱਪ ਵਾਲੇ ਸਮਾਰਟ ਮੀਟਰਾਂ ਨੂੰ ਉਤਾਰ ਕੇ ਬਿਜਲੀ ਦਫਤਰ ਵਿੱਚ ਜਮ੍ਹਾਂ ਕਰਵਾਉਣ ਦੀਆਂ ਵੀ ਡਿਊਟੀਆਂ ਲਗਾਈਆਂ
ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਸਮੇਂ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੇ ਨਾਲ-ਨਾਲ ਬਿਜਲੀ ਸੋਧ ਐਕਟ ਨੂੰ ਨਾ ਲੈ ਕੇ ਆਉਣ ਦਾ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਦੇ ਹੋਏ ਚਿੱਪ ਵਾਲੇ ਮੀਟਰਾਂ ਰਾਹੀਂ ਬਿਜਲੀ ਸੋਧ ਬਿੱਲ ਨੂੰ ਲਾਗੂ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਇਸ ਲਈ ਜਥੇਬੰਦੀ ਵੱਲੋਂ ਅੱਜ ਸਰਬ ਸੰਮਤੀ ਨਾਲ ਪਾਸ ਕਰਦੇ ਹੋਏ ਪਿੰਡ ਇਕਾਈਆਂ ਦੀ ਉਹਨਾਂ ਚਿੱਪ ਵਾਲੇ ਸਮਾਰਟ ਮੀਟਰਾਂ ਨੂੰ ਉਤਾਰ ਕੇ ਬਿਜਲੀ ਦਫਤਰ ਵਿੱਚ ਜਮ੍ਹਾਂ ਕਰਵਾਉਣ ਦੀਆਂ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਸ ਮੌਕੇ ਉਹਨਾਂ ਨਾਲ: ਗੁਰਾਂਦਿੱਤਾ ਸਿੰਘ ਬਾਜਾਖਾਨਾ ਜ਼ਿਲ੍ਹਾ ਖਜਾਨਚੀ, ਨਿਰਮਲ ਸਿੰਘ ਪ੍ਰਧਾਨ ਬਲਾਕ ਕੋਟਕਪੂਰਾ, ਸ਼ਿੰਦਰਪਾਲ ਸਿੰਘ ਪ੍ਰਧਾਨ ਜੈਤੋ ਬਲਾਕ, ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਬਲਜਿੰਦਰ ਸਿੰਘ ਵਾੜਾ ਭਾਈਕਾ ਪ੍ਰਧਾਨ ਬਲਾਕ ਬਾਜਾਖਾਨਾ, ਜਤਿੰਦਰ ਜੀਤ ਸਿੰਘ ਭਿੰਡਰ ਜੈਤੋ, ਅੰਗਰੇਜ਼ ਸਿੰਘ ਵਾਂਦਰ, ਗੁਰਪ੍ਰੀਤ ਸਿੰਘ ਸਿੱਧੂ, ਇਕਬਾਲ ਸਿੰਘ ਬਾਜਾਖਾਨਾ,ਲਾਭ ਸਿੰਘ ਝੱਖੜਵਾਲਾ, ਗੁਰਾਂਦਿੱਤਾ ਸਿੰਘ ਵਾੜਾ ਭਾਈਕਾ, ਬੂਟਾ ਸਿੰਘ ਉਕੰਦਵਾਲਾ, ਹਰਭਗਵਾਨ ਸਿੰਘ ਉਕੰਦਵਾਲਾ, ਬੇਅੰਤ ਸਿੰਘ ਵਾਂਦਰ,ਨਾਹਰ ਸਿੰਘ ਪੱਪਾ ਡੋਡ,ਹਰਚਰਨ ਸਿੰਘ ਡੋਡ ਆਦਿ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
ਖੇਤੀਬਾੜੀ ਵਿਕਾਸ ਅਫ਼ਸਰ ਨੇ ਮੰਡੀਆਂ ’ਚ ਆੜਤੀਆਂ ਦੇ ਕੰਡੇ, ਵੱਟੇ ਤੇ ਤੋਲ ਚੈੱਕ ਕੀਤੇ
(ਰਜਨੀਸ਼ ਰਵੀ) ਜਲਾਲਾਬਾਦ। ਜਲਾਲਾਬਾਦ ਮੁੱਖ ਮੰਡੀ ,ਘੁਬਾਇਆ ਮੰਡੀ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਰੀਤਿਕਾ ਵੱਲੋਂ ਆੜਤੀਆਂ ਦੇ ਕੰਡੇ, ਵੱਟੇ ਅਤੇ ਤੋਲ ਚੈੱਕ ਕੀਤੇ ਗਏ ਅਤੇ ਉਸ ਮੌਕੇ ’ਤੇ ਮੌਜੂਦ ਆੜਤੀਆਂ ਅਤੇ ਜਿੰਮੀਦਾਰਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਆਖਰ ਤੱਕ ਸਾਹ ਰੋਕ ਦੇਣ ਵਾਲੇ ਮੁਕਾਬਲੇ ’ਚ ਅਸਟਰੇਲੀਆ 5 ਦੌੜਾਂ ਨਾਲ ਜਿੱਤਿਆ
ਕਿਸਾਨਾਂ ਨੂੰ ਆਪਣੀ ਫਸਲ ਦੇ ਸਫ਼ਲ ਮੰਡੀਕਰਨ ਲਈ ਬੋਲੀ ਸਮੇਂ ਹਾਜਰ ਰਹਿਣ, ਜਿਣਸ ਦਾ ਸਹੀ ਤੋਲ, ਤਸਦੀਕਸ਼ੁਦਾ ਕੰਡੇ ਵੱਟਿਆਂ ਦੀ ਵਰਤੋਂ ਅਤੇ ਕੰਡਿਆਂ ਦਾ ਜ਼ਮੀਨ ਤੇ ਇਕਸਾਰ ਲੈਵਲ ’ਤੇ ਹੋਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਉਹਨਾਂ ਨੂੰ ਆਪਣੀ ਫਸਲ ਦਾ ਉੱਚ ਵਪਾਰਕ ਮੁੱਲ ਮਿਲ ਸਕੇ। ਇਸ ਦੇ ਨਾਲ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹਨਾਂ ਨੇ ਨਿਰਧਾਰਿਤ ਲੇਬਰ ਖਰਚਿਆਂ ਵਿੱਚੋਂ ਸਿਰਫ ਅਨਲੋਡਿੰਗ ਦੇ 2.45 ਰੁਪਏ/ਯੂਨਿਟ ਅਤੇ ਮਸ਼ੀਨ ਰਾਹੀਂ ਸਾਫ਼-ਸਫ਼ਾਈ ਦੇ 4.34 ਰੁਪਏ/ਯੂਨਿਟ ਦਾ ਭੁਗਤਾਨ ਕਰਨਾ ਹੈ। ਬਾਕੀ ਭਰਾਈ, ਤੁਲਾਈ, ਸਿਲਾਈ ਅਤੇ ਲੋਡਿੰਗ ਦਾ ਖਰਚਾ ਖਰੀਦ ਏਜੰਸੀਆਂ/ ਖਰੀਦਦਾਰ ਵੱਲੋਂ ਦਿੱਤਾ ਜਾਣਾ ਹੁੰਦਾ ਹੈ।
ਮੁੱਖ ਮੰਤਰੀ ਮਾਨ ਨੇ ਖੇਤੀਬਾੜੀ ਵਿਗਿਆਨੀ ਐੱਮ.ਐੱਸ ਸਵਾਮੀਨਾਥਨ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਉੱਘੇ ਖੇਤੀਬਾੜੀ ਵਿਗਿਆਨੀ ਐੱਮ.ਐੱਸ ਸਵਾਮੀਨਾਥਨ (MS Swaminathan) ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।  ਸੀਐਮ ਮਾਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ ਕਿ ਦੇਸ਼ ਦੇ ਉੱਘੇ ਖੇਤੀਬਾੜੀ ਵਿਗਿਆਨੀ ਐੱਮ.ਐੱਸ ਸਵਾਮੀਨਾਥਨ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ…ਖੇਤੀਬਾੜੀ ਵਿਗਿਆਨ ਦੇ ਖੇਤਰ ‘ਚ ਅੱਜ ਇੱਕ ਯੁੱਗ ਦਾ ਅੰਤ ਹੋਇਆ ਹੈ…ਇਹ ਘਾਟਾ ਨਾ ਪੂਰਨ ਯੋਗ ਹੈ…ਕਿਸਾਨ ਤੇ ਖੇਤੀਬਾੜੀ ਲਈ ਸਵਾਮੀਨਾਥਨ ਜੀ ਦਾ ਸਹਿਯੋਗ ਰਹਿੰਦੀ ਦੁਨੀਆਂ ਤੀਕ ਯਾਦ ਕੀਤਾ ਜਾਵੇਗਾ। ਪਰਮਾਤਮਾ ਦੇ ਚਰਨਾਂ ‘ਚ ਅਰਦਾਸ ਸਵਾਮੀਨਾਥਨ ਜੀ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ ਤੇ ਚਰਨਾਂ ‘ਚ ਥਾਂ ਦੇਣ…ਵਾਹਿਗੁਰੂ ਵਾਹਿਗੁਰੂ।
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਖਟਕੜ ਕਲਾਂ ਪਹੁੰਚੇ ਸੀਐਮ ਭਗਵੰਤ ਮਾਨ
ਜਿਕਰਯੋਗ ਹੈ ਕਿ ਸਵਾਮੀ ਨਾਥਨ (MS Swaminathan) 98 ਸਾਲ ਦੇ ਸਨ। ਸਵਾਮੀਨਾਥਨ ਲੰਬੇ ਸਮੇਂ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤਨੀ ਮੀਨਾ ਅਤੇ ਤਿੰਨ ਧੀਆਂ ਸੌਮਿਆ, ਮਧੁਰਾ ਅਤੇ ਨਿਤਿਆ ਛੱਡ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਲੰਮੀ ਬਿਮਾਰੀ ਤੋਂ ਪੀੜਤ ਸਨ ਅਤੇ ਹਸਪਤਾਲ ’ਚ ਉਨਾਂ ਦਾ ਇਲਾਜ ਚੱਲ ਰਿਹਾ ਸੀ। ਸਵਾਮੀਨਾਥਨ ਜੀਵ ਵਿਗਿਆਨ ਅਤੇ ਖੇਤੀਬਾੜੀ ਦੋਵਾਂ ’ਚ ਗ੍ਰੈਜੂਏਟ ਸਨ। ਉਨ੍ਹਾਂ ਨੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਕਿ ਭਾਰਤ ਦੇ ਘੱਟ ਆਮਦਨੀ ਵਾਲੇ ਕਿਸਾਨ ਵਧੇਰੇ ਫਸਲਾਂ ਪੈਦਾ ਕਰਨ।
ਖੇਤੀ ਮੇਲਿਆਂ ਦਾ ਅਸਲ ਮਕਸਦ
ਦੇਸ਼ ਦੇ ਵੱਖ-ਵੱਖ ਰਾਜਾਂ ’ਚ ਖੇਤੀ ਮੇਲੇ ਕਰਵਾਏ ਜਾ ਰਹੇ ਹਨ ਸਰਕਾਰਾਂ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਨਮਾਨਿਤ ਕਰ ਰਹੀਆਂ ਹਨ ਪਰ ਅਜੇ ਕਿਸਾਨਾਂ ਦੀ ਸੋਚ ਬਦਲਣ ਵਾਲੇ ਕਿਸਾਨ ਮੇਲੇ ਨਜ਼ਰ ਨਹੀਂ ਆ ਰਹੇ ਮੇਲੇ ’ਚ ਪੁੱਜੇ ਬਹੁਤੇ ਕਿਸਾਨਾਂ ਦੀ ਦਿਲਚਸਪੀ ਸਿਰਫ ਤੇ ਸਿਰਫ਼ ਝਾੜ ਵਧਾਉਣ ਵਾਲੇ ਬੀਜਾਂ ’ਤੇ ਹੁੰਦੀ ਹੈ ਮਹਿੰਗੀ ਮਸ਼ੀਨਰੀ ਦੇ ਸਟਾਲ ਵੀ ਲੱਗਦੇ ਹਨ ਇਹ ਸਾਰਾ ਮਾਹੌਲ ਅਜੇ ਮਹਿੰਗੀ ਖੇਤੀ ਵਾਲਾ ਹੀ ਬਣਿਆ ਹੋਇਆ ਹੈ ਸਸਤੀ ਤੇ ਸਾਂਝੀ ਖੇਤੀ ਦਾ ਸੰਕਲਪ ਬੜਾ ਕਮਜ਼ੋਰ ਹੋ ਗਿਆ ਹੈ ਮਹਿੰਗੇ ਸੰਦ ਖਰੀਦਣ ਦਾ ਰੁਝਾਨ ਕਿਸਾਨਾਂ ’ਤੇ ਬੋਝ ਬਣਿਆ ਹੋਇਆ ਹੈ ਸਹਿਕਾਰੀ ਖੇਤਰ ਦੀ ਕਿਰਾਏ ’ਤੇ ਖੇਤੀ ਸੰਦ ਦੇਣ ਵਾਲੀ ਸ਼ੁਰੂਆਤ ਵੱਡੀ ਲਹਿਰ ਨਹੀਂ ਬਣ ਸਕੀ ਇਸ ਦੇ ਨਾਲ ਹੀ ਜੈਵਿਕ ਖੇਤੀ ਦਾ ਤਾਂ ਰੁਝਾਨ ਬੁਹਤ ਹੀ ਘੱਟ ਹੈ। (Agricultural)
ਇਹ ਵੀ ਪੜ੍ਹੋ : ਤੜਕਸਾਰ ਆਈ ਬੁਰੀ ਖ਼ਬਰ, ਹਾਦਸੇ ‘ਚ ਚਾਰ ਦੀ ਮੌਤ
ਭਾਵੇਂ ਕਿਸਾਨ ਖਾਦਾਂ ਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਾਰਨ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਤੇ ਕਿਸਾਨਾਂ ਦਾ ਇਲਾਜ ’ਚ ਭਾਰੀ ਖਰਚਾ ਹੋ ਰਿਹਾ ਹੈ ਫਿਰ ਵੀ ਆਰਗੈਨਿਕ ਖੇਤੀ ਲਈ ਕਿਸਾਨ ਤਿਆਰ ਨਹੀਂ ਹੋ ਰਹੇ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਪਵੇਗਾ ਕਿ ਘੱਟੋ-ਘੱਟ ਕਿਸਾਨ ਆਪਣੇ ਪਰਿਵਾਰ ਲਈ ਆਰਗੈਨਿਕ ਫਸਲਾਂ ਤੇ ਸਬਜ਼ੀਆਂ ਦੀ ਸ਼ੁਰੂਆਤ ਤਾਂ ਜ਼ਰੂਰ ਕਰੇ ਅਸਲ ’ਚ ਕਿਸਾਨੀ ਮਸਲੇ ਨੂੰ ਸਿਰਫ ਫਸਲਾਂ ਦੀ ਬਿਜਾਈ, ਸੰਭਾਲ, ਵਾਢੀ ਤੇ ਨਫੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ ਕਿਸਾਨੀ ਦੇ ਸਮਾਜਿਕ ਮਸਲਿਆਂ ਨੂੰ ਵੀ ਖੇਤੀ ਨਾਲ ਜੋੜਨ ਦੀ ਜ਼ਰੂਰਤ ਹੈ ਕਿਸਾਨਾਂ ਦੇ ਸਿਹਤ ਸਬੰਧੀ ਮਸਲਿਆਂ ਪ੍ਰਤੀ ਵੀ ਸਰਕਾਰਾਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ ਕੀਟਨਾਸ਼ਕਾਂ ਦੇ ਜ਼ਹਿਰੀਲੇ ਅਸਰ ਦੀ ਮਾਰ ਸਭ ਤੋਂ ਪਹਿਲਾਂ ਕਿਸਾਨ ਨੂੰ ਪੈਂਦੀ ਹੈ ਮੈਡੀਕਲ ਸਾਇੰਸ ਦੀਆਂ ਉਨ੍ਹਾਂ ਤਾਜ਼ੀਆਂ ਰਿਪੋਰਟਾਂ ਦਾ ਸਰਕਾਰ ਦੇ ਖੇਤੀ ਵਿਭਾਗ ਨੂੰ ਨੋਟਿਸ ਲੈਣਾ ਬਣਦਾ ਹੈ। (Agricultural)
ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੁਝ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਸੰਪਰਕ ’ਚ ਆਏ ਕਿਸਾਨਾਂ ਨੂੰ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਸਾਹਮਣੇ ਆਏ ਹਨ ਇਹਨਾਂ ਰਿਪੋਰਟਾਂ ’ਚ ਸੁਝਾਅ ਦਿੱਤਾ ਗਿਆ ਹੈ ਕਿ ਸਪਰੇਅ ਕਰਨ ਤੋਂ ਬਾਅਦ ਕਿਸਾਨਾਂ ਨੂੰ ਸਪਰੇਅ ਵਾਲੇ ਖੇਤਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਸਿਹਤ ਸਬੰਧੀ ਗਿਆਨ ਖੇਤੀ ਮੇਲਿਆਂ ’ਚ ਚਰਚਾ ਦਾ ਅੰਗ ਬਣਾਏ ਜਾਣ ਦੀ ਸਖ਼ਤ ਜ਼ਰੂਰਤ ਹੈ ਸਿਰਫ਼ ਜ਼ਿਆਦਾ ਤੇਜ਼ ਕੀਟਨਾਸ਼ਕਾਂ ਨਾਲ ਝਾੜ ਵਧਾ ਲੈਣਾ ਹੀ ਅਸਲ ਸਫ਼ਲਤਾ ਨਹੀਂ ਸਗੋਂ ਕਿਸਾਨਾਂ ਦੀ ਸਿਹਤ ਸਲਾਮਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤੀ ਨੂੰ ਇੱਕ ਅਮੀਰ ਵਿਰਾਸਤ ਦੇ ਰੂਪ ’ਚ ਕਾਇਮ ਕਰਨਾ ਜ਼ਰੂਰੀ ਹੈ ਖੇਤੀ ਸਿਰਫ ਪੈਸਾ ਨਹੀਂ ਸਗੋਂ ਕਿਸਾਨ ਦੀ ਮਾਨਸਿਕ ਤੇ ਸਮਾਜਿਕ ਖੁਸ਼ਹਾਲੀ ਦਾ ਵੀ ਮੁੱਦਾ ਹੈ। (Agricultural)
ਇਸ ਜ਼ਿਲ੍ਹੇ ’ਚ ਪੈਡੀ ਸਟਰਾਅ ਰੀਪਰ ਮਸ਼ੀਨ ਚਲਾਉਣ ’ਤੇ ਪਾਬੰਦੀ
ਖੇਤੀਬਾੜੀ ਅਫ਼ਸਰ ਦੀ ਮਨਜ਼ੂਰੀ ਨਾਲ ਬੇਲਰ ਨਾਲ ਗੰਢਾਂ ਬਣਾਉਣ ਲਈ ਰੀਪਰ ਦੀ ਵਰਤੋਂ ਕੀਤੀ ਜਾ ਸਕੇਗੀ (Reaper Machine)
(ਸੱਚ ਕਹੂੰ ਨਿਊਜ਼) ਪਟਿਆਲਾ। ਵਧੀਕ ਜ਼ਿਲ੍ਹਾ ਮੈਜਿਸਟਰੇਟ ਜਗਜੀਤ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 30 ਅਤੇ 34 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿੱਤ ਵਿੱਚ ਪਟਿਆਲਾ ਜ਼ਿਲ੍ਹੇ ਅੰਦਰ ਪੈਡੀ ਸਟਰਾਅ ਰੀਪਰ ਮਸ਼ੀਨ (Reaper Machine) ਚਲਾਉਣ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 11 ਨਵੰਬਰ 2023 ਤੱਕ ਲਾਗੂ ਰਹਿਣਗੇ। ਜਿਹੜੇ ਕਿਸਾਨਾਂ ਨੇ ਬੇਲਰ ਨਾਲ ਗੰਢਾਂ ਬਣਾਉਣੀਆਂ ਹਨ, ਉਹ ਸਬੰਧਤ ਖੇਤੀਬਾੜੀ ਵਿਕਾਸ ਅਫ਼ਸਰ/ਬਲਾਕ ਖੇਤੀਬਾੜੀ ਅਫ਼ਸਰ ਤੋਂ ਪਹਿਲਾਂ ਮਨਜੂਰੀ ਲੈ ਕੇ ਹੀ ਰੀਪਰ ਚਲਾ ਸਕਦੇ ਹਨ।
ਇਹ ਵੀ ਪੜ੍ਹੋ : 12 ਪਰਿਵਾਰ ਹੋਏ ਆਪ ’ਚ ਸ਼ਾਮਲ, ਵਿਧਾਇਕ ਗੁਰਿੰਦਰ ਸਿੰਘ ਗੈਰੀ ਨੇ ਕੀਤਾ ਸਵਾਗਤ
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਨੇ ਧਿਆਨ ਵਿੱਚ ਲਿਆਂਦਾ ਹੈ ਕਿ ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਜੋ ਝੋਨੇ ਦੇ ਮੁੱਢ (ਰਹਿੰਦ-ਖੁਹੰਦ) ਰਹਿ ਜਾਂਦੀ ਹੈ, ਕਿਸਾਨ ਉਨ੍ਹਾਂ ਨੂੰ ਟਰੈਕਟਰ ਨਾਲ ਚੱਲਣ ਵਾਲੇ ਰੀਪਰ ਦੇ ਨਾਲ ਵੱਢਦੇ ਹਨ। ਇਸ ਤੋਂ ਬਾਅਦ ਉਹ ਸਾਰੇ ਨਾੜ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਬਹੁਤ ਪ੍ਰਦੂਸ਼ਣ ਹੋ ਜਾਂਦਾ ਹੈ ਕਿਉਂਕਿ ਨਾੜ ਗਿਲ੍ਹਾ ਅਤੇ ਸਲਾਬਾ ਹੁੰਦਾ ਹੈ। ਇਸ ਧੂੰਏਂ ਕਰਕੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਹਨ ਅਤੇ ਕੀਮਤੀ ਜਾਨਾਂ ਜਾਂਦੀਆਂ ਹਨ। (Reaper Machine)
ਇਸ ਧੂੰਏਂ ਨਾਲ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ ਜੋ ਕਿ ਕੋਵਿਡ-19 ਦੇ ਨਾਲ ਨਾਲ ਹੋਰ ਬਿਮਾਰੀਆਂ ਵਿੱਚ ਵਾਧਾ ਕਰਦੀਆਂ ਹਨ। ਛੋਟੇ ਬੱਚਿਆਂ ਦੇ ਤਾਂ ਦਿਮਾਗੀ ਵਿਕਾਸ ਉਤੇ ਬਹੁਤ ਬੁਰਾ ਅਸਰ ਪੈਦਾ ਹੈ। ਅੱਗ ਲਾਉਣ ਨਾਲ ਧਰਤੀ ਹੇਠਲਾ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਜੈਵਿਕ ਮਾਦਾ ਸੜ ਜਾਂਦਾ ਹੈ। ਜ਼ਮੀਨ ਸਖਤ ਅਤੇ ਸੁੱਕੀ ਹੋ ਜਾਂਦੀ ਹੈ ਅਤੇ ਇਸ ਦੀ ਪਾਣੀ ਨੂੰ ਸੋਖਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਤਾਪਮਾਨ ਵੱਧਣ ਕਰਕੇ ਨਾਈਟਰੋਜ਼ਨ, ਫਾਸਫੋਰਸ, ਸਲਫਰ ਪੋਟਾਸ਼ ਵਰਗੇ ਜ਼ਰੂਰੀ ਤੱਤ ਖਤਮ ਹੋ ਜਾਂਦੇ ਹਨ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।
ਪੀਐਮ ਮੋਦੀ ਨੇ ਦਿੱਤਾ ਕਿਸਾਨਾਂ ਨੂੰ ਇੱਕ ਹੋਰ ਵੱਡਾ ਤੋਹਫਾ, ਜਾਣੋ ਪੂਰੀ ਜਾਣਕਾਰੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮੋਦੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਪੀਐਮ ਮੋਦੀ ਨੇ ਗੰਨਾ ਕਿਸਾਨਾਂ ਨੂੰ ਬੁੱਧਵਾਰ ਨੂੰ ਵੱਡੀ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਨੇ ਗੰਨੇ ਦਾ ਸਮਰੱਥਨ ਮੁੱਲ ਵਧਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ’ਚ ਗੰਨੇ ’ਤੇ ਐਫਆਰਪੀ ਦਸ ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੀ ਗਈ ਹੈ। ਖੇਤੀ ਲਾਗਤ ਅਤੇ ਮੁੱਲ ਕਮਿਸ਼ਨ (ਸੀਏਸੀਪੀ) ਪਹਿਲਾਂ ਹੀ ਸਰਕਾਰ ਨੂੰ ਇਸ ਦੀ ਸਿਫਾਰਿਸ਼ ਕਰ ਚੁੱਕਿਆ ਸੀ। ਹੁਣ ਕੈਬਨਿਟ ਦੀ ਬੈਠਕ ਤੋਂ ਬਾਅਦ ਸਰਕਾਰ ਨੇ ਇਸ ’ਤੇ ਮਨੂਜ਼ੂਰ ਦੇ ਦਿੱਤੀ ਹੈ। (Sugarcane Farmers)
5 ਕਰੋੜ ਗੰਨਾ ਕਿਸਾਨਾਂ ਨੂੰ ਹੋਵੇਗਾ ਫਾਇਦਾ (Sugarcane Farmers)
ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਗੰਨਾ ਕਿਸਾਨਾਂ ਲਈ ਗੰਨੇ ਦੀ ਐਫਆਰਪੀ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਗੰਨੇ ‘ਤੇ ਐਫਆਰਪੀ ਯਾਨੀ ਵਾਜਬ ਅਤੇ ਲਾਹੇਵੰਦ ਮੁੱਲ ਤੈਅ ਕਰਕੇ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਗਾਰੰਟੀਸ਼ੁਦਾ ਰਕਮ ਦਿੱਤੀ ਜਾਂਦੀ ਹੈ। ਗੰਨੇ ਦੀ FRP ਵਧਾਉਣ ਦੇ ਮੋਦੀ ਸਰਕਾਰ ਦੇ ਫੈਸਲੇ ਨਾਲ 5 ਕਰੋੜ ਗੰਨਾ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਫਿਜ਼ੀਕਲ ਅਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ
ਹੁਣ ਸਿੱਧੀ ਬਿਜਾਈ ਲਈ ਕਿਸਾਨ 10 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ
ਝੋਨਾਂ/ਬਾਸਮਤੀ ਦੀ ਸਿੱਧੀ ਬਿਜਾਈ ਤੇ ਪ੍ਰੋਤਸਾਹਨ ਰਾਸ਼ੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 10 ਜੁਲਾਈ ਤੱਕ ਦਾ ਵਾਧਾ : ਡਿਪਟੀ ਕਮਿਸ਼ਨਰ
(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ’ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਣੀ ਹੈ। ਜਿਸ ਤੇ ਕਿਸਾਨਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ( Direct Sowing)
ਘਰ ਬੈਠੇ ਪੋਰਟਲ ’ਤੇ ਕਰ ਸਕਦੇ ਹਨ ਕਿਸਾਨ ਅਪਲਾਈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 1500/ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ https://agrimachinerypb.com/ home/DSR23Department ਲਿੰਕ ਖੋਲ੍ਹ ਕੇ ਆਪਣਾ ਅਧਾਰ ਕਾਰਡ ਨੰਬਰ ਅਤੇ ਜ਼ਮੀਨ ਸਬੰਧੀ ਜਾਣਕਾਰੀ ਪੋਰਟਲ ਤੇ ਭਰਨ ਉਪਰੰਤ ਰਜਿਸਟ੍ਰੇਸ਼ਨ ਕਰ ਸਕਦੇ ਹਨ। ਪੋਰਟਲ ਤੇ ਅਪਲਾਈ ਕਰਨ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੇ ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ ਦੇਣੀ ਹੋਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਪੋਰਟਲ ਤੇ ਅਪਲਾਈ ਕਰਨ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਿਤ ਖੇਤੀਬਾੜੀ ਵਿਕਾਸ/ਵਿਸਥਾਰ ਅਫਸਰ ਅਤੇ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਇੱਕਰੋਜਾ ਵਿਸ਼ਵ ਕੱਪ 2023 ਦਾ ਸ਼ੈਡਊਲ ਜਾਰੀ, 19 ਨਵੰਬਰ ਨੂੰ ਹੋਵੇਗਾ ਫਾਈਨਲ ਮੁਕਾਬਲਾ
ਮੁੱਖ ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕੱਦੂ ਕਰਕੇ ਲਗਾਏ ਝੋਨੇ ਦੇ ਮੁਕਾਬਲੇ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਭੂਮੀਗਤ ਪਾਣੀ ਦਾ ਰੀਚਾਰਜ ਜਿਆਦਾ ਹੁੰਦਾ ਹੈ, ਫਸਲ ਨੂੰ ਬਿਮਾਰੀ ਘੱਟ ਲਗਦੀ ਹੈ ਅਤੇ ਪਰਾਲੀ ਦੀ ਸੰਭਾਲ ਕਰਨੀ ਸੌਖੀ ਹੋ ਜਾਂਦੀ ਹੈ।
ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕਰਕੇ ਲਗਾਏ ਝੋਨੇ ਦੇ ਖੇਤ ਨਾਲੋਂ ਫਸਲ ਦਾ ਝਾੜ ਤਕਰੀਬਨ ਇੱਕ ਕੁਇੰਟਲ ਪ੍ਰਤੀ ਏਕੜ ਜ਼ਿਆਦਾ ਨਿਕਲਦਾ ਹੈ। ਸਿੱਧੀ ਬਿਜਾਈ ਦੀ ਤਰ ਵੱਤਰ ਵਿਧੀ ਵਿਚ ਸੁੱਕੇ ਖੇਤ ਵਿੱਚ ਸਿੱਧੀ ਬਿਜਾਈ ਨਾਲੋਂ ਮੁੱਖ ਫਰਕ ਇਹ ਹੈ ਕਿ ਤਰ ਵੱਤਰ ਵਾਲੇ ਖੇਤ ਵਿੱਚ ਬਿਜਾਈ ਕਰਕੇ ਪਹਿਲਾ ਪਾਣੀ ਤਕਰੀਬਨ 3 ਹਫਤੇ ਬਾਅਦ ਲਗਾਇਆ ਜਾਂਦਾ ਹੈ ਜਿਸ ਦੇ ਕਈ ਫਾਇਦੇ ਹਨ, ਜਿਵੇਂ ਕਿ ਪਾਣੀ ਦੀ 15-20 ਪ੍ਰਤੀਸ਼ਤ ਬਚਤ, ਨਦੀਨਾਂ ਦੀ ਸਮੱਸਿਆ ਘੱਟ ਹੋਣਾ, ਜੜ੍ਹਾਂ ਜ਼ਿਆਦਾ ਡੂੰਘੀਆਂ ਜਾਣ ਕਰਕੇ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਬਹੁਤ ਘੱਟ ਆਉਂਦੀ ਹੈ।
ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਰਕਬੇ ਨੂੰ ਵੈਰੀਫਾਈ ਕਰਨ ਲਈ ਪਿੰਡ ਪੱਧਰ ’ਤੇ ਵੈਰੀਫਾਈਡ ਅਫਸਰ ਨਿਯੁਕਤ ਕੀਤੇ ਜਾ ਰਹੇ ਹਨ, ਜੋ ਕਿ ਰਕਬੇ ਦੀ ਪੜਤਾਲ ਕਰਨਗੇ। ਇਸ ਪੜਤਾਲ ਤੋਂ ਬਾਅਦ ਹੀ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋ ਪੋਰਟਲ ’ਤੇ ਅਪਲਾਈ ਕਰਨ ਦੀ ਆਖਰੀ ਮਿਤੀ ਪਹਿਲਾ 25 ਜੂਨ ਰੱਖੀ ਗਈ ਸੀ, ਪਰ ਹੁਣ ਪੰਜਾਬ ਸਰਕਾਰ ਵੱਲੋ ਕਿਸਾਨ ਹਿੱਤ ਵਿੱਚ ਪੋਰਟਲ ਤੇ ਅਪਲਾਈ ਕਰਨ ਦੀ ਆਖਰੀ ਮਿਤੀ 10 ਜੁਲਾਈ ਕਰ ਦਿੱਤੀ ਗਈ ਹੈ।
ਪੀ.ਐਮ.ਕਿਸਾਨ ਨਿਧੀ ਯੋਜਨਾ ਦਾ ਲਾਭ ਲੈਣ ਛੇਤੀ ਕਰੋ ਇਹ ਕੰਮ
ਯੋਜਨਾ ਦਾ ਲਾਭ ਲੈਣ ਲਈ ਈ.ਕੇ.ਵਾਈ.ਸੀ. ਅਤੇ ਲੈਂਡ ਸੀਡਿੰਗ ਅਤਿ ਜ਼ਰੂਰੀ : ਮੁੱਖ ਖੇਤੀਬਾੜੀ ਅਫ਼ਸਰ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਸਰਕਾਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਡਾ. ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਪੀ.ਐਮ.ਕਿਸਾਨ ਨਿਧੀ ਦੀ 14ਵੀਂ ਕਿਸ਼ਤ ਪ੍ਰਾਪਤ ਕਰਨ ਲਈ ਈ.ਕੇ.ਵਾਈ.ਸੀ. ਅਤੇ ਆਪਣੀ ਜ਼ਮੀਨ ਦਾ ਰਿਕਾਰਡ ਅੱਪਡੇਟ ਕਰਨ ਲਈ ਅਪੀਲ ਕੀਤੀ ਹੈ। (PM Kisan Nidhi Yojana)
ਇਹ ਵੀ ਪੜ੍ਹੋ : ਸੁਨਿਆਰੇ ਨੂੰ ਗੋਲੀ ਮਾਰ ਸੋਨਾ ਲੈ ਕੇ ਲੁਟੇਰੇ ਫਰਾਰ
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਸਬੰਧਿਤ ਬਲਾਕ ਵਿਖੇ ਜਾ ਕੇ ਆਪਣੀ ਫ਼ਰਦ ਅਨੁਸਾਰ ਆਪਣੀ ਲੈਂਡ ਸੀਡਿੰਗ ਕਰਵਾਉਣ ਅਤੇ ਈ.ਕੇ.ਵਾਈ.ਸੀ. ਕਰਵਾਉਣ ਲਈ ਖੇਤੀਬਾੜੀ ਵਿਭਾਗ, ਕਾਮਨ ਸਰਵਿਸ ਸੈਂਟਰ ਅਤੇ ਪੋਰਟਲ ਰਾਹੀਂ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਪ੍ਰਾਪਤ ਹੋਈਆਂ ਅਰਜ਼ੀਆਂ ਅਨੁਸਾਰ ਹੁਣ ਤੱਕ ਇਸ ਕੰਮ ਵਿਚ 50 ਫ਼ੀਸਦੀ ਲੈਂਡ ਸੀਡਿੰਗ ਅਤੇ ਈ.ਕੇ.ਵਾਈ.ਸੀ. ਦਾ ਕੰਮ ਮੁਕੰਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਪਿੰਡ ਪੱਧਰ ’ਤੇ ਕੈਂਪ ਲਗਾ ਕੇ ਅਨਾਊਂਸਮੈਂਟ ਰਾਹੀਂ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰ ਰਹੇ ਹਨ।
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੀਐਮ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਕਈ ਫ਼ਸਲਾਂ ਦੀ MSP ਯਾਨੀ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। (MSP For kharif Crops) ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ‘ਚ ਲਿਆ ਗਿਆ। ਝੋਨੇ ‘ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 7 ਫੀਸਦੀ ਵਧਾਇਆ ਗਿਆ ਹੈ। ਸ੍ਰੀ ਗੋਇਲ ਨੇ ਕਿਹਾ ਕਿ  ਮੀਟਿੰਗ ਵਿੱਚ, ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਵਿੱਚ ਸ਼ਾਮਲ ਮੰਤਰੀਆਂ ਨੇ ਸਭ ਤੋਂ ਪਹਿਲਾਂ ਮਨੀਪੁਰ ਅਤੇ ਬਾਲਾਸੋਰ ਦੇ ਹਾਲਾਤਾਂ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਲਈ ਹਮਦਰਦੀ ਪ੍ਰਗਟ ਕੀਤੀ।
कृषि कल्याण को समर्पित PM @NarendraModi जी की सरकार ने खरीफ फसलों पर MSP को बढ़ाने का महत्वपूर्ण निर्णय लिया है।
इससे भारत में अन्नदाताओं को फसलों के उत्पादन से अधिक लाभ सुनिश्चित होगा और विश्वभर में Millets के उपयोग को बढ़ावा देने में सहायक सिद्ध होगा। pic.twitter.com/UOJI95vocl
— Piyush Goyal (@PiyushGoyal) June 7, 2023
ਝੋਨੇ ‘ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 7 ਫੀਸਦੀ ਵਧਾਇਆ
ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੈਬਨਿਟ ਨੇ ਸਾਉਣੀ ਦੇ ਮੰਡੀਕਰਨ ਸੀਜ਼ਨ ਲਈ ਕਈ ਖੇਤੀਬਾੜੀ ਉਤਪਾਦਾਂ ਲਈ ਘੱਟੋ-ਘੱਟ ਸਮਰਥਨ ਮੁੱਲ ਜਾਂ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਕਈ ਸਾਲਾਂ ਵਿੱਚ ਸਭ ਤੋਂ ਵੱਧ ਹੈ। ਮੂੰਗੀ ਲਈ ਘੱਟੋ-ਘੱਟ ਸਮਰਥਨ ਮੁੱਲ 10.4%, ਤਿਲ ਦੇ ਬੀਜਾਂ ਲਈ 10.3%, ਲੰਬੇ ਕਪਾਹ ਲਈ 10%, ਮੂੰਗਫਲੀ ਦਾ ਤੇਲ 9%, ਮੱਧਮ ਮੁੱਖ ਕਪਾਹ 8.9% ਅਤੇ ਝੋਨੇ ਲਈ 7% ਵਧਾਇਆ ਗਿਆ ਹੈ। (MSP For kharif Crops)
ਇਹ ਵੀ ਪੜ੍ਹੋ : ਦਰਦਨਾਕ ਹਾਦਸਾ: ਖੇਤ ’ਚ ਕੰਮ ਕਰਦੇ ਦੋ ਕਿਸਾਨਾਂ ਦੀ ਕਰੰਟ ਲੱਗਣ ਨਾਲ ਮੌਤ, ਇੱਕ ਝੁਲਸਿਆ
ਜਵਾਰ, ਬਾਜਰਾ, ਰਾਗੀ, ਮੱਕੀ, ਉੜਦ, ਤੁੜ, ਸੂਰਜਮੁਖੀ ਦੇ ਬੀਜ ਅਤੇ ਤੇਲ ਸਮੇਤ ਹੋਰ ਵਸਤੂਆਂ ਲਈ ਘੱਟੋ ਘੱਟ ਸਮਰਥਨ ਮੁੱਲ 6% ਤੋਂ 7% ਦਾ ਵਾਧਾ ਕੀਤਾ ਗਿਆ ਹੈ। ਕੇਂਦਰੀ ਮੰਤਰੀ ਮੰਡਲ ਨੇ 2023-24 ਲਈ ਝੋਨੇ ਦੇ ਐਮਐਸਪੀ ਵਿੱਚ 143 ਰੁਪਏ ਦੇ ਵਾਧੇ ਨੂੰ 2,183 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੂੰਗ ਦੇ ਐਮਐਸਪੀ ਵਿੱਚ ਸਭ ਤੋਂ ਵੱਧ 8,558 ਰੁਪਏ ਪ੍ਰਤੀ ਕੁਇੰਟਲ ਵਾਧਾ ਹੋਇਆ ਹੈ।  ਮੰਤਰੀ ਪੀਯੂਸ਼ ਗੋਇਲ ਨੇ ਕਿਹਾ, “ਖੇਤੀਬਾੜੀ ਵਿੱਚ, ਅਸੀਂ ਸੀਏਸੀਪੀ (ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਸਮੇਂ-ਸਮੇਂ ‘ਤੇ ਐਮਐਸਪੀ ਨਿਰਧਾਰਤ ਕਰਦੇ ਰਹੇ ਹਾਂ। ਇਸ ਸਾਲ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ।
Weather News : ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਦਾ ਔਰੇਂਜ ਅਲਰਟ
ਚੰਡੀਗੜ੍ਹ। ਮੌਸਮ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਔਰੇਂਜ (Weather News) ਅਲਰਟ ਜਾਰੀ ਕੀਤਾ ਹੈ। ਇਹ ਸਾਰੇ ਮਾਲਵਾ ਖੇਤਰ ਦੇ ਜ਼ਿਲ੍ਹੇ ਹਨ। ਜਿੱਥੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਮੀਂਹ ਅਤੇ ਗੜੇ ਵੀ ਪੈਣਗੇ। ਸੂਬਿਆਂ ਦੇ ਬਾਕੀ ਹਿੱਸਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਦੀ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖਰਾਬ ਮੌਸਮ ਕਾਰਨ ਕਣਕ ਦੀ ਫਸਲ ਦਾ ਪਹਿਲਾਂ ਹੀ ਕਾਫੀ ਨੁਕਸਾਨ ਹੋਇਆ ਹੈ।
(Weather News) ਔਰੇਂਜ ਅਲਰਟ…
ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ- ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। 4 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 5 ਅਪ੍ਰੈਲ ਤੋਂ ਮੌਸਮ ਸਾਫ ਹੋ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚੇਤਾਵਨੀ
ਉੱਥੇ ਹੀ ਦੱਸਣਯੋਗ ਹੈ ਕਿ ਅਪਰੈਲ ਦੇ ਸ਼ੁਰੂਆਤੀ ਦਿਨਾਂ ’ਚ ਹੀ 48 ਘੰਟਿਆਂ ਵਿੱਚ 11 ਮਿਲੀਮੀਟਰ ਵਰਖਾ ਰਿਕਾਰਡ ਹੋ ਚੁੱਕੀ ਹੈ। ਜਦਕਿ ਐਤਵਾਰ ਨੂੰ ਵੱਧ ਤੋਂ ਵੱਧ ਪਾਰੇ ਵਿੱਚ ਆਮ ਨਾਲੋਂ 4-5 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 4 ਅਪਰੈਲ ਨੂੰ ਵੀ ਬੰਦ ਛਾਏ ਰਹਿਣਗੇ ਅਤੇ ਕੁਝ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਇਸ ਤੋਂ ਬਾਅਦ 5 ਅਪਰੈਲ ਤੋਂ ਮੌਸਮ ਡਰਾਈ ਹੋਣਾ ਸ਼ੁਰੂ ਹੋਵੇਗਾ। (Weather News)
ਮੌਸਮ ਦੀਆਂ ਇਨ੍ਹਾਂ ਚੇਤਾਵਨੀਆਂ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਗਈਆਂ ਹਨ। ਜੇਕਰ ਇਹ ਮੀਂਹ ਦਾ ਮੌਸਮ ਇਸੇ ਤਰ੍ਹਾਂ ਹੀ ਗੜਬੜਾਉਂਦਾ ਰਿਹਾ ਤਾਂ ਹਾੜੀ ਦੇ ਮੌਸਮ ਵਿੱਚ ਵਾਢੀ ਕਰਨ ਵਿੱਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬ ’ਚ ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚੇਤਾਵਨੀ
ਚੰਡੀਗੜ੍ਹ। ਸੂਬੇ ਵਿੱਚ ਪੈ ਰਹੇ ਬੇਮੌਸਮੇ ਮੀਂਹ ਨੇ ਸਭ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਤੇ ਗੜੇਮਾਰੀ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਕਈ ਜ਼ਿਲ੍ਹਿਆਂ ਵਿੱਚ ਆਏ ਭਿਆਨਕ ਝੱਖੜ ਨੇ ਫਸਲਾਂ ਦੇ ਨਾਲ-ਨਾਲ ਡੰਗਰਾਂ ਤੇ ਮਕਾਨਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਪਿਛਲੇ ਇੱਕ ਹਫ਼ਤੇ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਕਣਕ ਦੀ ਖੜ੍ਹੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਉੱਥੇ ਹੀ ਮੌਸਮ ਵਿਭਾਗ ਨੇ ਵੀ ਯੈਲੋ ਅਲਰਟ ਜਾਰੀ ਕੀਤਾ ਸੀ ਕਿ 3 ਅਪਰੈਲ ਨੂੰ ਸੂਬੇ ਵਿੱਚ ਕਈ ਹਿੱਸਿਆਂ ਵਿੱਚ ਫਿਰ ਤੋਂ ਗੜੇਮਾਰੀ, ਤੇਜ਼ ਹਵਾਵਾਂ ਚੱਲਣ ਦੇ ਨਾਲ ਭਾਰੀ ਮੀਂਹ ਦੇ ਆਸਾਰ ਹਨ ਕਿਉਂਕਿ ਇੱਕ ਹੋਰ ਵੈਸਟਰਨ ਡਿਸਟਰਬੈਂਸ ਐਕਵਿਟ ਹੋਇਆ ਹੈ। ਜਿਸ ਦਾ ਅਸਰ ਪੰਜਾਬ ਵਿੱਚ ਵੀ ਕਾਫ਼ੀ ਪੈ ਰਿਹਾ ਹੈ, ਇਸ ਲਈ ਅਲਰਟ ਜਾਰੀ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ ਇਸ ਵਾਰ ਮਾਲਵਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਵਿਭਾਗ ਵੱਲੋਂ ਗੜੇ ਪੈਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਤੋਂ ਬਾਅਦ ਕਿਸਾਨਾ ਦੇ ਚਿਹਰੇ ਮੁਰਝਾ ਗਏ ਹਨ।
ਉੱਥੇ ਹੀ ਦੱਸਣਯੋਗ ਹੈ ਕਿ ਅਪਰੈਲ ਦੇ ਸ਼ੁਰੂਆਤੀ ਦਿਨਾਂ ’ਚ ਹੀ 48 ਘੰਟਿਆਂ ਵਿੱਚ 11 ਮਿਲੀਮੀਟਰ ਵਰਖਾ ਰਿਕਾਰਡ ਹੋ ਚੁੱਕੀ ਹੈ। ਜਦਕਿ ਐਤਵਾਰ ਨੂੰ ਵੱਧ ਤੋਂ ਵੱਧ ਪਾਰੇ ਵਿੱਚ ਆਮ ਨਾਲੋਂ 4-5 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 4 ਅਪਰੈਲ ਨੂੰ ਵੀ ਬੰਦ ਛਾਏ ਰਹਿਣਗੇ ਅਤੇ ਕੁਝ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਇਸ ਤੋਂ ਬਾਅਦ 5 ਅਪਰੈਲ ਤੋਂ ਮੌਸਮ ਡਰਾਈ ਹੋਣਾ ਸ਼ੁਰੂ ਹੋਵੇਗਾ।
ਮੌਸਮ ਦੀਆਂ ਇਨ੍ਹਾਂ ਚੇਤਾਵਨੀਆਂ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਗਈਆਂ ਹਨ। ਜੇਕਰ ਇਹ ਮੀਂਹ ਦਾ ਮੌਸਮ ਇਸੇ ਤਰ੍ਹਾਂ ਹੀ ਗੜਬੜਾਉਂਦਾ ਰਿਹਾ ਤਾਂ ਹਾੜੀ ਦੇ ਮੌਸਮ ਵਿੱਚ ਵਾਢੀ ਕਰਨ ਵਿੱਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ