GMADA Case - Sach Kahoon Punjabi

GMADA Case: ਈਡੀ ਦਾ ਵੱਡਾ ਖੁਲਾਸਾ: ਗਮਾਡਾ ਮਾਮਲੇ ਦੀਆਂ ਤਾਰਾਂ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਤੱਕ
GMADA Case: (ਅਸ਼ਵਨੀ ਚਾਵਲਾ) ਚੰਡੀਗੜ੍ਹ। ਗਮਾਡਾ ਵਿੱਚ ਚੱਲ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦੌਰਾਨ ਏਜੰਸੀ ਵੱਲੋਂ ਜਾਰੀ ਕੀਤੀ ਜਾਣਕਾਰੀ ਵਿੱਚ ਕਈ ਗੰਭੀਰ ਦਾਅਵੇ ਕੀਤੇ ਗਏ ਹਨ। ਈਡੀ ਮੁਤਾਬਕ ਜਾਂਚ ਦੌਰਾਨ ਗਮਾਡਾ ਦੇ ਕੁਝ ਅਹਿਮ ਫੈਸਲਿਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਕਾਰ ਕਥਿਤ ਸੰਪਰਕ ਦੀ ਜਾਣਕਾਰੀ ਸਾਹਮਣੇ ਆਈ ਹੈ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਗਮਾਡਾ ਦੇ ਅਧਿਕਾਰੀਆਂ ਨਾਲ ਗੈਰ-ਰਸਮੀ ਮੀਟਿੰਗਾਂ ਕਰਦੇ ਸਨ।

ਈਡੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਮੀਟਿੰਗਾਂ ਗਮਾਡਾ ਦੇ ਮਾਸਟਰ ਪਲਾਨ, ਥਾਵਾਂ ਦੀ ਨਿਲਾਮੀ ਅਤੇ ਹੋਰ ਅਹਿਮ ਫੈਸਲਿਆਂ ਨਾਲ ਸਬੰਧਤ ਮਾਮਲਿਆਂ ਸਬੰਧੀ  ਹੁੰਦੀਆਂ ਸਨ। ਏਜੰਸੀ ਦਾ ਦਾਅਵਾ ਹੈ ਕਿ ਨਵੀਆਂ ਨਿਲਾਮੀਆਂ, ਜ਼ਮੀਨ ਦੀ ਖਰੀਦ ਅਤੇ ਮੁਆਵਜ਼ੇ ਨਾਲ ਸਬੰਧਿਤ ਕੁਝ ਮਹੱਤਵਪੂਰਨ ਫੈਸਲੇ ਕਥਿਤ ਤੌਰ ’ਤੇ ਸਤਿੰਦਰ ਜੈਨ ਦੀਆਂ ਹਦਾਇਤਾਂ ਤਹਿਤ ਗੈਰ-ਰਸਮੀ ਤਰੀਕੇ ਨਾਲ ਲਏ ਜਾਂਦੇ ਸਨ।

ਸੈਕਟਰ-39 ਦੇ ਮਕਾਨ ਵਿੱਚ ਹੁੰਦੀਆਂ ਸਨ ਮੀਟਿੰਗਾਂ

ਈਡੀ ਨੇ ਆਪਣੀ ਜਾਣਕਾਰੀ ਵਿੱਚ ਚੰਡੀਗੜ੍ਹ ਦੇ ਸੈਕਟਰ-39 ਸਥਿਤ ਮਕਾਨ ਨੰਬਰ 926 ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਹੈ। ਏਜੰਸੀ ਮੁਤਾਬਕ ਗਮਾਡਾ ਦੇ ਕੁਝ ਸੀਨੀਅਰ ਅਧਿਕਾਰੀ ਇਸ ਥਾਂ ’ਤੇ ਸਤਿੰਦਰ ਜੈਨ ਅਤੇ ਅਮਰਿੰਦਰ ਝਾਅ ਨਾਲ ਮੀਟਿੰਗਾਂ ਲਈ ਜਾਂਦੇ ਸਨ।

ਈਡੀ ਦਾ ਦਾਅਵਾ ਹੈ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਨਿਲਾਮੀ, ਮਾਸਟਰ ਪਲਾਨ ਵਿੱਚ ਤਬਦੀਲੀਆਂ ਅਤੇ ਹੋਰ ਨੀਤੀਗਤ ਫੈਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਸੀ। ਏਜੰਸੀ ਮੁਤਾਬਕ ਕੁਝ ਅਜਿਹੇ ਫੈਸਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਨਿੱਜੀ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਲਾਭ ਪਹੁੰਚਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਈਡੀ ਨੇ ਅਮਰਿੰਦਰ ਝਾਅ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਹੈ। ਏਜੰਸੀ ਮੁਤਾਬਕ ਉਨ੍ਹਾਂ ਕੋਲ ਗਮਾਡਾ ਦੇ ਮਾਮਲਿਆਂ ਵਿੱਚ ਕੋਈ ਸਰਕਾਰੀ ਅਹੁਦਾ ਨਾ ਹੋਣ ਦੇ ਬਾਵਜ਼ੂਦ ਪੁੱਡਾ ਭਵਨ ਵਿੱਚ ਇੱਕ ਕਮਰਾ ਸੀ ਅਤੇ ਉਹ ਕਥਿਤ ਤੌਰ ’ਤੇ ਗਮਾਡਾ ਦੇ ਮਹੱਤਵਪੂਰਨ ਫੈਸਲਿਆਂ ਬਾਰੇ ਹਦਾਇਤਾਂ ਪਹੁੰਚਾਉਣ ਅਤੇ ਪ੍ਰਭਾਵ ਪਾਉਣ ਦਾ ਕੰਮ ਕਰਦੇ ਸਨ।

57 ਕਰੋੜ ਦੇ ਕਥਿਤ ਲਾਭ ਦਾ ਵੀ ਜ਼ਿਕਰ

ਈਡੀ ਨੇ ਆਪਣੀ ਜਾਣਕਾਰੀ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਰੇਮਿਗੇਟ ਬਿਲਡਸਟੇਟਸ ਨਾਲ ਜੁੜੇ ਮਾਮਲੇ ਵਿੱਚ ਕਾਨੂੰਨੀ ਬਕਾਏ ਮੁਆਫ਼ ਕਰਨ ਦੇ ਬਦਲੇ ਲਗਭਗ 57 ਕਰੋੜ ਰੁਪਏ ਦਾ ਵਿੱਤੀ ਲਾਭ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।