Waste Management - Sach Kahoon Punjabi

Waste Management: ਕੂੜਾ ਸੰਭਾਲ ਤੋਂ ਵਸੀਲਿਆਂ ਦੀ ਸੰਭਾਲ ਤੱਕ ਭਾਰਤ ਦਾ ਰਾਹ
ਭਾਰਤ ’ਚ ਤੇਜ਼ੀ ਨਾਲ ਫੈਲਦੇ ਸ਼ਹਿਰ ਵਿਕਾਸ, ਰੁਜ਼ਗਾਰ ਅਤੇ ਬਿਹਤਰ ਜੀਵਨ ਦੀਆਂ ਨਵੀਆਂ ਸੰਭਾਵਨਾਵਾਂ ਖੋਲ੍ਹ ਰਹੇ ਹਨ, ਪਰ ਇਨ੍ਹਾਂ ਨਾਲ ਪੈਦਾ ਹੋ ਰਿਹਾ ਠੋਸ ਕੂੜਾ ਸ਼ਹਿਰੀ ਪ੍ਰਬੰਧ ਲਈ ਗੰਭੀਰ ਚੁਣੌਤੀ ਬਣ ਚੁੱਕਾ ਹੈ। ਵਧਦੀ ਆਬਾਦੀ, ਗੈਰ-ਵਿਉਂਤਬੰਦ ਵਿਸਥਾਰ, ਬਦਲਦੀ ਜੀਵਨਸ਼ੈਲੀ ਅਤੇ ਵਧਦੀ ਖਪਤ ਨੇ ਕੂੜੇ ਦੀ ਮਾਤਰਾ ਦੇ ਨਾਲ ਉਸ ਦੀ ਪ੍ਰਕਿਰਤੀ ਵੀ ਬਦਲ ਦਿੱਤੀ ਹੈ। ਸਮੱਸਿਆ ਉਦੋਂ ਹੋਰ ਡੂੰਘੀ ਹੋ ਜਾਂਦੀ ਹੈ ਜਦੋਂ ਕੂੜਾ ਇਕੱਠਾ ਕਰਨਾ, ਆਵਾਜਾਈ ਅਤੇ ਨਿਪਟਾਰਾ ਵਿਗਿਆਨਕ ਤਰੀਕੇ ਨਾਲ ਨਹੀਂ ਹੁੰਦਾ। ਬਹੁਤ ਸਾਰੀਆਂ ਥਾਵਾਂ ’ਤੇ ਅੱਜ ਵੀ ਕੂੜਾ ਚੁੱਕ ਕੇ ਕਿਸੇ ਹੋਰ ਥਾਂ ’ਤੇ ਸੁੱਟ ਦੇਣਾ ਹੀ ਹੱਲ ਸਮਝਿਆ ਜਾਂਦਾ ਹੈ। ਨਤੀਜਾ ਖੁੱਲ੍ਹਾ ਕੂੜਾ ਬਦਬੂ, ਪਾਣੀ ਤੇ ਹਵਾ ਪ੍ਰਦੂਸ਼ਣ ਅਤੇ ਕੂੜਾ ਸੰਭਾਲ ਥਾਵਾਂ ’ਤੇ ਵਧਦੇ ਦਬਾਅ ਵਜੋਂ ਸਾਹਮਣੇ ਆਉਂਦਾ ਹੈ। ਭਾਰਤ ਦੇ ਕੂੜੇ ’ਚ ਜੈਵਿਕ ਪਦਾਰਥ, ਕਾਗਜ਼, ਪਲਾਸਟਿਕ, ਕੱਚ, ਧਾਤੂ, ਕੱਪੜਾ ਅਤੇ ਪੈਕੇਜਿੰਗ ਸਮੱਗਰੀ ਵੱਡੀ ਮਾਤਰਾ ’ਚ ਸ਼ਾਮਲ ਹਨ।

ਇਨ੍ਹਾਂ ’ਚੋਂ ਜੈਵਿਕ ਕੂੜੇ ਨੂੰ ਖਾਦ ਅਤੇ ਬਾਇਓ ਗੈਸ ’ਚ ਬਦਲਿਆ ਜਾ ਸਕਦਾ ਹੈ। ਉਸਾਰੀ ਅਤੇ ਇਮਾਰਤਾਂ ਨੂੰ ਢਾਹੁਣ ਨਾਲ ਨਿੱਕਲਣ ਵਾਲਾ ਮਲਬਾ ਵੀ ਸੜਕ ਉਸਾਰੀ ਅਤੇ ਨਵੀਂ ਉਸਾਰੀ ’ਚ ਲਾਭਦਾਇਕ ਸਮੱਗਰੀ ਬਣ ਸਕਦਾ ਹੈ। ਪਲਾਸਟਿਕ ਕੂੜਾ ਵਧੇਰੇ ਮੁਸ਼ਕਿਲ ਚੁਣੌਤੀ ਹੈ, ਕਿਉਂਕਿ ਵੱਖ-ਵੱਖ ਕਿਸਮਾਂ ਦੇ ਪਲਾਸਟਿਕ ਅਤੇ ਬਹੁ-ਪਰਤੀ ਪੈਕੇਜਿੰਗ ਦਾ ਰੀ-ਸਾਈਕਲ ਸੌਖਾ ਨਹੀਂ ਹੁੰਦਾ। ਨਾਲਿਆਂ, ਨਦੀਆਂ ਤੇ ਸਮੁੰਦਰੀ ਖੇਤਰਾਂ ਤੱਕ ਪਹੁੰਚਣ ਵਾਲਾ ਪਲਾਸਟਿਕ ਵਾਤਾਵਰਣ ’ਤੇ ਲੰਮੇ ਸਮੇਂ ਤੱਕ ਅਸਰ ਪਾ ਸਕਦਾ ਹੈ। ਮੈਕੀਕਲ ਕੂੜੇ, ਬਿਜਲੀ ਤੇ ਇਲੈਕਟ੍ਰਾਨਿਕ ਕੂੜੇ ਅਤੇ ਖਤਰਨਾਕ ਉਦਯੋਗਿਕ ਕੂੜੇ ਦੇ ਮਾਮਲੇ ’ਚ ਵਾਧੂ ਸਾਵਧਾਨੀ ਜ਼ਰੂਰੀ ਹੈ। ਸੰਕ੍ਰਮਿਤ ਸਮੱਗਰੀ, ਸੂਈਆਂ ਅਤੇ ਦਵਾਈਆਂ ਦੀ ਰਹਿੰਦ-ਖੂੰਹਦ ਆਮ ਕੂੜੇ ’ਚ ਮਿਲ ਜਾਣ ਤਾਂ ਸਫਾਈ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਲਈ ਖ਼ਤਰਾ ਵਧਦਾ ਹੈ। Waste Management

ਇਹ ਵੀ ਪੜ੍ਹੋ : ਗੁਰੂ ਤੇ ਮੁਰੀਦ ਦਾ ਰਿਸ਼ਤਾ  ਅਨਮੋਲ: Saint Dr. MSG

ਪੁਰਾਣੇ ਬਿਜਲੀ ਉਪਕਰਨਾਂ ’ਚ ਲਾਭਦਾਇਕ ਧਾਤਾਂ ਦੇ ਨਾਲ ਹਾਨੀਕਾਰਕ ਪਦਾਰਥ ਵੀ ਹੋ ਸਕਦੇ ਹਨ। ਇਸ ਲਈ ਵੱਖ-ਵੱਖ ਕਿਸਮਾਂ ਦੇ ਕੂੜੇ ਨੂੰ ਵੱਖ ਰੱਖਣਾ ਅਤੇ ਅਧਿਕਾਰਤ ਪ੍ਰਬੰਧ ਤੱਕ ਪਹੁੰਚਾਉਣਾ ਲਾਜ਼ਮੀ ਹੈ। ਈ-ਕੂੜਾ ਸੰਭਾਲ ਲਈ 2022 ਦੇ ਨਿਯਮਾਂ ’ਚ ਉਤਪਾਦਕਾਂ ਦੀ ਵਿਸਤ੍ਰਿਤ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ। ਇਸ ਪੂਰੀ ਵਿਵਸਥਾ ਦੀ ਪਹਿਲੀ ਸ਼ਰਤ ਸਰੋਤ ’ਤੇ ਕੂੜੇ ਦਾ ਵੱਖ-ਵੱਖ ਕਰਨਾ ਹੈ। ਘਰ, ਬਾਜ਼ਾਰ, ਦਫ਼ਤਰ ਅਤੇ ਸੰਸਥਾਨ ਤੋਂ ਗਿੱਲਾ, ਸੁੱਕਾ ਅਤੇ ਖਾਸ ਦੇਖਭਾਲ ਵਾਲਾ ਕੂੜਾ ਵੱਖ ਨਿੱਕਲੇਗਾ ਤਾਂ ਅੱਗੇ ਦੀ ਪ੍ਰਕਿਰਿਆ ਸੌਖੀ ਹੋਵੇਗੀ। ਸ਼ਹਿਰੀ ਸਕਰਾਰਾਂ ਸੰਗ੍ਰਹਿ ਵਿਵਸਥਾ ਦੀ ਨਿਗਰਾਨੀ ਲਈ ਉਪਗ੍ਰਹਿ ਆਧਾਰਿਤ ਸਥਿਤੀ-ਨਿਰਧਾਰਨ, ਡਿਜੀਟਲ ਡਾਟਾ ਅਤੇ ਆਧੁਨਿਕ ਪਛਾਣ ਪ੍ਰਣਾਲੀਆਂ ਦਾ ਇਸਤੇਮਾਲ ਕਰ ਸਕਦੀਆਂ ਹਨ, ਪਰ ਤਕਨੀਕ ਨਾਗਰਿਕ ਜ਼ਿੰਮੇਵਾਰੀ ਦੀ ਥਾਂ ਨਹੀਂ ਲੈ ਸਕਦੀ।

ਘਰ ਤੋਂ ਨਿੱਕਲਿਆ ਰਲਿਆ-ਮਿਲਿਆ ਕੂੜਾ ਕਿਸੇ ਵੀ ਆਧੁਨਿਕ ਪ੍ਰੋਸੈਸਿੰਗ ਵਿਵਸਥਾ ਦੀ ਸਮਰੱਥਾ ਘਟਾ ਦਿੰਦਾ ਹੈ।ਗਿੱਲੇ ਕੂੜੇ ਲਈ ਸਥਾਨਕ ਪੱਧਰ ’ਤੇ ਖਾਦ ਬਣਾਉਣਾ ਅਤੇ ਬਾਇਓ ਗੈਸ ਉਤਪਾਦਨ ਲਾਭਦਾਇਕ ਉਪਾਅ ਹਨ। ਇਸ ਨਾਲ ਆਵਾਜਾਈ ਦੀ ਲੋੜ ਘਟਦੀ ਹੈ ਅਤੇ ਕੂੜੇ ਤੋਂ ਖੇਤੀ ਅਤੇ ਊਰਜਾ ਲਈ ਲਾਭਦਾਇਕ ਸਰੋਤ ਮਿਲਦੇ ਹਨ। ਸੁੱਕੇ ਕੂੜੇ ’ਚ ਕਾਗਜ਼, ਧਾਤ ਅਤੇ ਵੱਖ-ਵੱਖ ਕਿਸਮਾਂ ਦੇ ਪਲਾਸਟਿਕ ਨੂੰ ਛਾਂਟ ਕੇ ਰੀ-ਸਾਈਕਲ ਵੱਲ ਭੇਜਿਆ ਜਾ ਸਕਦਾ ਹੈ। ਆਧੁਨਿਕ ਛੰਟਾਈ ਪ੍ਰਣਾਲੀਆਂ ਇਸ ਕੰਮ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦੀਆਂ ਹਨ, ਪਰ ਉਨ੍ਹਾਂ ਦੀ ਸਫਲਤਾ ਵੀ ਸਾਫ਼ ਅਤੇ ਵੱਖ-ਵੱਖ ਕੀਤੇ ਕੂੜੇ ’ਤੇ ਨਿਰਭਰ ਕਰਦੀ ਹੈ। ਕੂੜੇ ਤੋਂ ਊਰਜਾ ਬਣਾਉਣਾ ਵੀ ਇੱਕ ਬਦਲ ਹੈ, ਪਰ ਇਸ ਨੂੰ ਹਰ ਕਿਸਮ ਦੇ ਕੂੜੇ ਲਈ ਹੱਲ ਨਹੀਂ ਮੰਨਿਆ ਜਾ ਸਕਦਾ। ਵਧੇਰੇ ਨਮੀ ਵਾਲੇ ਰਲ਼ੇ-ਮਿਲੇ ਕੂੜੇ ਦੀ ਊਰਜਾ ਸਮਰੱਥਾ ਘੱਟ ਹੋ ਸਕਦੀ ਹੈ।

ਇਸ ਲਈ ਰੀ-ਯੂਜ਼, ਰੀ-ਸਾਈਕਲ ਅਤੇ ਜੈਵਿਕ ਪ੍ਰੋਸੈਸਿੰਗ ਤੋਂ ਬਾਅਦ ਬਚਣ ਵਾਲੀ ਸਹੀ ਰਹਿੰਦ-ਖੂੰਹਦ ਕੂੜੇ ਤੋਂ ਹੀ ਊਰਜਾ ਪ੍ਰਾਪਤ ਕਰਨ ਦੀ ਨੀਤੀ ਵਧੇਰੇ ਤਰਕਸੰਗਤ ਹੈ। ਇਸੇ ਤਰ੍ਹਾਂ ਵਿਗਿਆਨਕ ਕੂੜਾ ਸੰਗ੍ਰਹਿ ਸਥਾਨ ਦੀ ਲੋੜ ਵੀ ਬਣੀ ਰਹੇਗੀ, ਕਿਉਂਕਿ ਹਰ ਪਦਾਰਥ ਦਾ ਰੀ-ਸਾਈਕਲ ਸੰਭਵ ਨਹੀਂ ਹੈ। ਪੁਰਾਣੇ ਕੂੜਾ ਸਥਾਨਾਂ ਤੋਂ ਲਾਭਦਾਇਕ ਸਮੱਗਰੀ ਕੱਢ ਕੇ ਜ਼ਮੀਨ ਨੂੰ ਦੁਬਾਰਾ ਵਰਤੋਂ-ਯੋਗ ਬਣਾਉਣ ਦੇ ਯਤਨ ਵੀ ਮਹੱਤਵਪੂਰਨ ਹਨ। ਭਾਰਤ ਦੇ ਸਾਹਮਣੇ ਹੁਣ ਕੂੜੇ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੀ ਨਹੀਂ, ਵਸੀਲਿਆਂ ਨੂੰ ਵਿਵਸਥਾ ਦੇ ਅੰਦਰ ਬਣਾਈ ਰੱਖਣ ਦੀ ਚੁਣੌਤੀ ਹੈ। ਪਲਾਸਟਿਕ ਲਈ ਉਤਪਾਦਕ ਜਿੰਮੇਵਾਰ ਅਤੇ ਰੀ-ਸਾਈਕਲ ਦੇ ਟੀਚੇ ਪਹਿਲਾਂ ਤੋਂ ਰੈਗੂਲੇਟਰੀ ਵਿਵਸਥਾ ਦਾ ਹਿੱਸਾ ਹਨ।

ਈ-ਕੂੜੇ ਲਈ ਵੀ ਉਤਪਾਦਕਾਂ, ਨਵੀਨੀਕਰਨ ਵਾਲਿਆਂ ਅਤੇ ਰੀ-ਸਾਈਕਲ ਕਰਨ ਵਾਲਿਆਂ ਦੀਆਂ ਜ਼ਿੰਮੇਵਾਰੀਆਂ ਤੈਅ ਹਨ। ਇਨ੍ਹਾਂ ਵਿਵਸਥਾਵਾਂ ਨੂੰ ਜ਼ਮੀਨ ’ਤੇ ਪ੍ਰਭਾਵਸ਼ਾਲੀ ਬਣਾਉਣ ਲਈ ਸ਼ਹਿਰੀ ਸਰਕਾਰਾਂ ਦੀ ਸਮਰੱਥਾ, ਨਿਗਰਾਨੀ ਅਤੇ ਜਵਾਬਦੇਹੀ ਮਜ਼ਬੂਤ ਕਰਨੀ ਪਵੇਗੀ।  ਆਖ਼ਰਕਾਰ ਕੂੜਾ ਸੰਭਾਲ ਇੰਜੀਨੀਅਰਿੰਗ ਦਾ ਵਿਸ਼ਾ ਹੋਣ ਦੇ ਨਾਲ ਸਮਾਜਿਕ ਵਿਹਾਰ ਅਤੇ ਸ਼ਹਿਰੀ ਸ਼ਾਸਨ ਦਾ ਵੀ ਸਵਾਲ ਹੈ। ਨਾਗਰਿਕ ਸਰੋਤ ’ਤੇ ਕੂੜਾ ਵੱਖ-ਵੱਖ ਕਰਨ, ਸੰਸਥਾਨ ਜ਼ਿੰਮੇਵਾਰੀ ਨਿਭਾਉਣ ਅਤੇ ਸ਼ਹਿਰੀ ਸਰਕਾਰਾਂ ਪਾਰਦਰਸ਼ੀ ਵਿਵਸਥਾ ਬਣਾਉਣ, ਤਾਂ ਹੀ ਕੂੜੇ ਦਾ ਬੋਝ ਘਟੇਗਾ। ਸ਼ਹਿਰਾਂ ਨੂੰ ‘ਕੂੜਾ ਹਟਾਉਣ’ ਦੀ ਸੋਚ ਤੋਂ ਅੱਗੇ ਵਧ ਕੇ ‘ਵਸੀਲੇ ਬਚਾਉਣ’ ਦੀ ਨੀਤੀ ਅਪਣਾਉਣੀ ਪਵੇਗੀ। ਇਹੀ ਰਾਹ ਵਧਦੇ ਸ਼ਹਿਰੀਕਰਨ ਦੇ ਵਿਚਾਲੇ ਸਾਫ਼, ਟਿਕਾਊ ਅਤੇ ਵਸੀਲੇ-ਮਾਹਿਰ ਸ਼ਹਿਰਾਂ ਦੀ ਨੀਂਹ ਰੱਖ ਸਕਦਾ ਹੈ। Waste Management

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਪ੍ਰਿਅੰਕਾ ਸੌਰਭ