Patiala Government Schools - Sach Kahoon Punjabi

Patiala Government Schools: ਪ੍ਰਵਾਸੀ ਬੱਚਿਆਂ ਨੇ ਸਰਕਾਰੀ ਸਕੂਲਾਂ ’ਚ ਛੋਹੀਆਂ ਬੁਲੰਦੀਆਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਦੇ ਰੋਜ਼ੀ-ਰੋਟੀ ਦੀ ਭਾਲ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਤੋਂ ਪੰਜਾਬ ਆਏ ਮਜ਼ਦੂਰ ਪਰਿਵਾਰਾਂ ਦੀ ਅਗਲੀ ਪੀੜ੍ਹੀ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਬਦਲ ਰਹੀ ਹੈ। ਪਟਿਆਲਾ ਦੇ ਕਈ ਸਰਕਾਰੀ ਸਕੂਲਾਂ ਦੀਆਂ ਕਲਾਸਾਂ ਵਿੱਚ ਹੁਣ ਸਥਾਨਕ ਪੰਜਾਬੀ ਬੱਚਿਆਂ ਨਾਲੋਂ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਦੀ ਗਿਣਤੀ ਵੱਧ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਬੱਚੇ ਸਿਰਫ਼ ਗਿਣਤੀ ਹੀ ਨਹੀਂ ਵਧਾ ਰਹੇ, ਸਗੋਂ ਪੜ੍ਹਾਈ ਵਿੱਚ ਵੀ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ। ਜਾਣਕਾਰੀ ਅਨੁਸਾਰ ਜਦੋਂ ਪਟਿਆਲਾ ਜ਼ਿਲ੍ਹੇ ਦੇ ਕਈ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਗਿਆ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ। ਵੱਡੀ ਗੱਲ ਸਾਹਮਣੇ ਆਈ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਵਾਸੀ ਵਿਦਿਆਰਥੀਆਂ ਦਾ ਦਬਦਬਾ ਹੈ। ਪਿੰਡ ਮੈਣ ਦੇ ਸਰਕਾਰੀ ਮਿਡਲ ਸਕੂਲ ਵਿੱਚ ਪੜ੍ਹ ਰਹੇ 98 ਬੱਚਿਆਂ ਵਿੱਚੋਂ 62 ਪ੍ਰਵਾਸੀ ਪਰਿਵਾਰਾਂ ਨਾਲ ਸਬੰਧਿਤ ਹਨ, ਜਦੋਂਕਿ 28 ਬੱਚੇ ਸਥਾਨਕ ਪੰਜਾਬੀ ਪਰਿਵਾਰਾਂ ਦੇ ਹਨ। ਅੱਠ ਬੱਚੇ ਅਜਿਹੇ ਹਨ, ਜਿਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਹੈ ਅਤੇ ਉਹ ਪੰਜਾਬੀ ਬੋਲਦੇ ਹਨ।

ਪਰ ਉਨ੍ਹਾਂ ਦੇ ਦਾਦਾ-ਦਾਦੀ ਕਈ ਦਹਾਕੇ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਆਏ ਸਨ। ਸਕੂਲ ਦੀ ਮੁੱਖ ਅਧਿਆਪਿਕਾ ਮੋਨਿਕਾ ਅਰੋੜਾ ਮੁਤਾਬਕ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਕਾਫ਼ੀ ਉਤਸ਼ਾਹ ਹੈ। ਕਈ ਮੌਕਿਆਂ ’ਤੇ ਇਹ ਬੱਚੇ ਸਥਾਨਕ ਬੱਚਿਆਂ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰਦੇ ਹਨ ਅਤੇ ਸਕੂਲ ਆਉਂਦੇ-ਆਉਂਦੇ ਪੰਜਾਬੀ ਵੀ ਚੰਗੀ ਤਰ੍ਹਾਂ ਸਿੱਖ ਲੈਂਦੇ ਹਨ। ਛੇਵੀਂ ਜਮਾਤ ਦੇ 35 ਬੱਚਿਆਂ ਵਿੱਚੋਂ 25 ਅਤੇ ਸੱਤਵੀਂ ਜਮਾਤ ਦੇ 35 ਵਿੱਚੋਂ 23 ਬੱਚੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਿਤ ਹਨ। ਅੱਠਵੀਂ ਜਮਾਤ ਵਿੱਚ ਦੋਵਾਂ ਵਰਗਾਂ ਦੇ 14-14 ਬੱਚੇ ਹਨ। ਮੈਣ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਹਾਣੀ ਇਸ ਬਦਲਾਅ ਨੂੰ ਹੋਰ ਵੀ ਦਿਲਚਸਪ ਬਣਾਉਂਦੀ ਹੈ। ਇੱਥੇ 166 ਬੱਚਿਆਂ ਵਿੱਚੋਂ ਕਰੀਬ 90 ਬੱਚੇ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨਾਲ ਸਬੰਧਿਤ ਹਨ। ਇਸੇ ਸਾਲ ਸਕੂਲ ਦੇ ਛੇ ਬੱਚਿਆਂ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ ਹੋਈ ਅਤੇ ਇਹ ਸਾਰੇ ਛੇ ਬੱਚੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਿਤ ਹਨ। ਸਕੂਲ ਦੇ ਮੁੱਖ ਅਧਿਆਪਕ ਪੂਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਬੱਚੇ ਪੜ੍ਹਾਈ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ : Faridkot Farmers Fair 2026: ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2026 : ਤਿੰਨ ਰੋਜ਼ਾ ਪਸ਼ੂ ਧਨ ਤੇ ਕਿਸਾਨ ਮੇਲੇ ਦੀ ਸ਼ੁਰੂਆਤ

ਨਵੋਦਿਆ ਲਈ ਛੇ ਬੱਚਿਆਂ ਦੀ ਚੋਣ ਨੂੰ ਉਹ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਵਿੱਚ ਮੌਜ਼ੂਦ ਪੜ੍ਹਾਈ ਪ੍ਰਤੀ ਰੁਚੀ ਦੀ ਵੱਡੀ ਉਦਾਹਰਨ ਮੰਨਦੇ ਹਨ।ਸ਼ਹਿਰ ਦੇ ਅਰਬਨ ਅਸਟੇਟ ਫੇਜ਼-1 ਵਿੱਚ ਵੀ ਤਸਵੀਰ ਇਸ ਤੋਂ ਵੱਖਰੀ ਨਹੀਂ। ਇੱਥੋਂ ਦੇ ਸੁਤੰਤਰਤਾ ਸੰਗਰਾਮੀ ਮੋਹਨ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 215 ਬੱਚਿਆਂ ਵਿੱਚੋਂ 163 ਪ੍ਰਵਾਸੀ ਪਰਿਵਾਰਾਂ ਨਾਲ ਸਬੰਧਿਤ ਹਨ, ਜਦੋਂਕਿ ਸਿਰਫ਼ 52 ਬੱਚੇ ਪੰਜਾਬੀ ਪਰਿਵਾਰਾਂ ਦੇ ਹਨ। ਸੈਦਖੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 433 ਬੱਚੇ ਦਾਖ਼ਲ ਹਨ, ਜਿਨ੍ਹਾਂ ਵਿੱਚੋਂ ਇਸ ਵੇਲੇ 175 ਪ੍ਰਵਾਸੀ ਪਰਿਵਾਰਾਂ ਨਾਲ ਸਬੰਧਿਤ ਹਨ। ਸਕੂਲ ਮੈਨੇਜ਼ਮੈਂਟ ਅਨੁਸਾਰ ਕੁਝ ਬੱਚਿਆਂ ਦੇ ਦਾਖ਼ਲੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਪੈਂਡਿੰਗ ਹਨ ਅਤੇ ਇਹ ਦਾਖ਼ਲੇ ਹੋਣ ਤੋਂ ਬਾਅਦ ਗਿਣਤੀ 200 ਤੋਂ ਪਾਰ ਜਾ ਸਕਦੀ ਹੈ। ਇੱਥੇ ਪ੍ਰਵਾਸੀ ਬੱਚਿਆਂ ਦੀ ਸਭ ਤੋਂ ਵੱਡੀ ਚੁਣੌਤੀ ਨਿਯਮਤ ਪੜ੍ਹਾਈ ਨਾਲ ਜੁੜੀ ਹੈ। ਸਕੂਲ ਦੇ ਮੁੱਖ ਅਧਿਆਪਕ ਧਰਮਿੰਦਰ ਜੀਤ ਮੁਤਾਬਕ ਕਈ ਮਜ਼ਦੂਰ ਪਰਿਵਾਰ ਸਾਲ ਵਿੱਚ ਲਗਭਗ ਦੋ ਮਹੀਨੇ ਆਪਣੇ ਪਿੰਡਾਂ ਨੂੰ ਵਾਪਸ ਚਲੇ ਜਾਂਦੇ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।

ਇਨ੍ਹਾਂ ਬੱਚਿਆਂ ਦੀ ਔਸਤ ਹਾਜ਼ਰੀ ਕਰੀਬ 75 ਫ਼ੀਸਦੀ ਦੱਸੀ ਗਈ ਹੈ। ਸੈਦਖੇੜੀ ਦੇ ਸਰਕਾਰੀ ਹਾਈ ਸਕੂਲ ਵਿੱਚ ਵੀ ਕਰੀਬ 350 ਬੱਚਿਆਂ ਵਿੱਚੋਂ ਲਗਭਗ 100 ਬੱਚੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਿਤ ਹਨ। ਪਟਿਆਲਾ ਦੇ ਇਨ੍ਹਾਂ ਸਕੂਲਾਂ ਦੇ ਅੰਕੜੇ ਸ਼ਹਿਰ ਅਤੇ ਪਿੰਡਾਂ ਦੀ ਬਦਲ ਰਹੀ ਸਮਾਜਿਕ ਤਸਵੀਰ ਦੀ ਝਲਕ ਪੇਸ਼ ਕਰਦੇ ਹਨ। ਜਿਹੜੇ ਪਰਿਵਾਰ ਕਦੇ ਕੁਝ ਮਹੀਨਿਆਂ ਲਈ ਕੰਮ ਕਰਨ ਪੰਜਾਬ ਆਉਂਦੇ ਸਨ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਹੁਣ ਇੱਥੇ ਪੜ੍ਹ ਰਹੀਆਂ ਹਨ। ਉਨ੍ਹਾਂ ਦੇ ਬੱਚੇ ਪੰਜਾਬੀ ਸਿੱਖ ਰਹੇ ਹਨ, ਸਥਾਨਕ ਬੱਚਿਆਂ ਨਾਲ ਇਕੱਠੇ ਪੜ੍ਹ ਰਹੇ ਹਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਅੱਗੇ ਆ ਰਹੇ ਹਨ। Patiala Government Schools

ਭਾਸ਼ਾ ਦੀ ਚੁਣੌਤੀ ਨੂੰ ਵੀ ਪਾ ਰਹੇ ਪਾਰ | Patiala Government Schools

ਭਾਸ਼ਾ ਵੀ ਇਨ੍ਹਾਂ ਬੱਚਿਆਂ ਲਈ ਇੱਕ ਵੱਡੀ ਚੁਣੌਤੀ ਹੈ। ਕਈ ਬੱਚੇ ਘਰ ਵਿੱਚ ਸਿਰਫ਼ ਭੋਜਪੁਰੀ ਜਾਂ ਹੋਰ ਖੇਤਰੀ ਭਾਸ਼ਾਵਾਂ ਬੋਲਦੇ ਹਨ। ਸਕੂਲ ਆਉਣ ’ਤੇ ਉਨ੍ਹਾਂ ਨੂੰ ਪੰਜਾਬੀ ਸਿੱਖਣੀ ਪੈਂਦੀ ਹੈ। ਕਈ ਵਾਰ ਮਾਪਿਆਂ ਨਾਲ ਗੱਲਬਾਤ ਕਰਨਾ ਵੀ ਅਧਿਆਪਕਾਂ ਲਈ ਮੁਸ਼ਕਲ ਬਣ ਜਾਂਦਾ ਹੈ, ਕਿਉਂਕਿ ਕੁਝ ਮਾਪੇ ਹਿੰਦੀ ਜਾਂ ਪੰਜਾਬੀ ਵੀ ਚੰਗੀ ਤਰ੍ਹਾਂ ਨਹੀਂ ਸਮਝਦੇ। ਅਧਿਆਪਕਾਂ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਫਰਾਟੇਦਾਰ ਪੰਜਾਬੀ ਬੋਲਦੇ ਹਨ ਅਤੇ ਉਹ ਸਥਾਨਕ ਬੱਚਿਆਂ ਤੋਂ ਜ਼ਿਆਦਾ ਐਕਟਿਵ ਹਨ।