Ludhiana Blood Donation Camp - Sach Kahoon Punjabi

Ludhiana News: ਥੈਲੇਸੀਮੀਆ ਪੀੜਤਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ 127 ਯੂਨਿਟ ਖੂਨਦਾਨ
ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਲੁਧਿਆਣਾ ਬਲਾਕ ਦੇ ਸੇਵਾਦਾਰਾਂ ਵੱਲੋਂ ਬਲੱਡ ਬੈਂਕ ਦੀ ਮੰਗ ’ਤੇ ਥੈਲੇਸੀਮੀਆ ਪੀੜਤਾਂ ਦੀ ਮੱਦਦ ਲਈ ਖੂਨਦਾਨ ਕੈਂਪ ਲਾਇਆ ਗਿਆ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਨੂੰ ਥੈਲੇਸੀਮੀਆ ਪੀੜਤ ਮਰੀਜ਼ਾਂ ਲਈ ਖੂਨ ਦੀ ਲੋੜ ਪਈ ਤਾਂ ਡਾਕਟਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ 100 ਯੂਨਿਟ ਖੂਨ ਦੀ ਜ਼ਰੂਰਤ ਦੀ ਬੇਨਤੀ ਕੀਤੀ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ‘ਐੱਸ’ ਵੈਲਫੇਅਰ ਕਮੇਟੀ ਵੱਲੋਂ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਗਹੌਰ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਾਇਆ ਗਿਆ।

ਜਿੱਥੇ ਟ੍ਰਿਊ ਬਲੱਡ ਪੰਪ ਦੇ ਨਾਂਅ ਨਾਲ ਜਾਣੇ ਜਾਂਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ 100 ਦੇ ਮੁਕਾਬਲੇ 127 ਯੂਨਿਟ ਖੂਨਦਾਨ ਕਰ ਦਿੱਤਾਇਸ ਸਬੰਧੀ ਲੁਧਿਆਣਾ ਬਲੱਡ ਬੈਂਕ ਦੇ ਇੰਚਾਰਜ ਮੈਡਮ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਥੈਲੇਸੀਮੀਆ ਦੇ ਪੀੜਤਾਂ ਲਈ ਬਲੱਡ ਬੈਂਕ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਕੋਲੋਂ 100 ਯੂਨਿਟ ਖੂਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਬਹੁਤ ਵਧੀਆ ਸਹਿਯੋਗ ਦਿੱਤਾ ਗਿਆ ਅਤੇ 100 ਦੀ ਜਗ੍ਹਾ 127 ਯੂਨਿਟ ਖੂਨ ਇਕੱਠਾ ਹੋਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਗਹੌਰ ਵਿਖੇ ਇਕੱਠਾ ਕੀਤਾ ਗਿਆ ਇਹ ਖੂਨ ਸਰਕਾਰੀ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਲਿਆ ਗਿਆ ਹੈ ਅਤੇ ਸਰਕਾਰੀ ਹਸਪਤਾਲ ਲੁਧਿਆਣਾ ਵਿੱਚ ਹੀ ਮਰੀਜ਼ਾਂ ਦੀ ਲੋੜ ਅਨੁਸਾਰ ਵਰਤਿਆ ਜਾਵੇਗਾ। Ludhiana News

ਇਹ ਵੀ ਪੜ੍ਹੋ : Body Donation: ਦਿਹਾਂਤ ਉਪਰੰਤ ਸਰੀਰ ਦਾਨ ਦੇ ਲਏ ਪ੍ਰਣ ਨੂੰ ਪਰਿਵਾਰ ਨੇ ਕੀਤਾ ਪੂਰਾ

ਇਸ ਖੂਨ ਦੀ ਖ਼ਾਸ ਤੌਰ ’ਤੇ ਥੈਲੇਸੀਮੀਆ ਪੀੜਤ ਮਰੀਜ਼ਾਂ ਲਈ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਗ 100 ਦੀ ਸੀ ਅਤੇ 127 ਯੂਨਿਟ ਪ੍ਰਾਪਤ ਹੋ ਗਿਆ ਇਸ ਨਾਲ ਥੈਲੇਸੀਮੀਆ ਪੀੜਤਾਂ ਲਈ ਖੂਨਦਾਨ ਦੀ ਪੂਰਤੀ ਦੇ ਨਾਲ-ਨਾਲ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਵੀ ਲੋੜ ਪੈਣ ’ਤੇ ਇਸ ਖੂਨ ਦੀ ਸਹੂਲਤ ਦਿੱਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਵੱਲੋਂ ਮਿਲਿਆ ਸਹਿਯੋਗ ਬਹੁਤ ਮਹੱਤਵਪੂਰਨ ਹੈ ਅਤੇ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਆਸ ਕਰਦੇ ਹਨ। ਉਨ੍ਹਾਂ ਸੰਸਥਾ ਅਤੇ ਖੂਨਦਾਨ ਕਰਨ ਵਾਲੇ ਸਾਰੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਕੈਂਪ ਵਿੱਚ ਲੁਧਿਆਣਾ ਜ਼ਿਲ੍ਹਾ ਖੂਨਦਾਨ ਸੰਮਤੀ ਦੇ ਜ਼ਿੰਮੇਵਾਰ ਜਗਜੀਤ ਸਿੰਘ ਇੰਸਾਂ ਥਰੀਕੇ, ਰਣਜੀਤ ਭੰਡਾਰੀ ਇੰਸਾਂ, ਲਵਲੀ ਇੰਸਾਂ ਅਤੇ ਰਜਿੰਦਰ ਪਾਲ ਹਠੂਰ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ, ਸ਼ੈਂਟਾ ਇੰਸਾਂ, ਕ੍ਰਿਸ਼ਨ ਲਾਲ ਇੰਸਾਂ, ਲਖਵੀਰ ਸਿੰਘ ਇੰਸਾਂ ਜਗਰਾਉਂ, ਕਿਸ਼ੋਰ ਕੁਮਾਰ ਇੰਸਾਂ, ਅਮਿਤ ਇੰਸਾਂ। Ludhiana News

ਨਰੇਸ਼ ਕੁਮਾਰ ਇੰਸਾਂ, ਹੈਪੀ ਇੰਸਾਂ, ਰੂਬਲ ਇੰਸਾਂ, ਬਲਵੀਰ ਇੰਸਾਂ ਮਾਣੂੰਕੇ, ਨਵਪ੍ਰੀਤ ਇੰਸਾਂ, ਸਾਹਿਲ ਇੰਸਾਂ, ਗਗਨ ਇੰਸਾਂ, ਪਿੰਦਰ ਇੰਸਾਂ, ਬਲਜੀਤ ਇੰਸਾਂ ਝਾਂਡੇ, ਸੁਰਜੀਤ ਸਿੰਘ ਰਾਏਕੋਟ, ਹਰਮਨ ਇੰਸਾਂ ਜਗਰਾਉਂ, ਮੇਵਾ ਸਿੰਘ ਇੰਸਾਂ ਸਾਹਨੇਵਾਲ, ਮੁਕੇਸ਼ ਇੰਸਾਂ, ਲਾਡੀ ਇੰਸਾਂ, ਸੇਵਕ ਇੰਸਾਂ, ਅਵਤਾਰ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਸੁਖਵਿੰਦਰ ਇੰਸਾਂ, ਜਸਨੂਰ ਇੰਸਾਂ, ਹਰਸਿਮਰਤ ਸਿੰਘ ਇੰਸਾਂ ਅਤੇ ਕੁਲਦੀਪ ਇੰਸਾਂ ਸਮੇਤ ਹੋਰ ਸੇਵਾਦਾਰਾਂ  ਨੇ ਖੂਨਦਾਨ ਕੀਤਾ। ਖੂਨਦਾਨ ਕਰਨ ਵਾਲੇ ਸੇਵਾਦਾਰਾਂ ਵਿੱਚ ਕਿਸੇ ਨੇ ਪਹਿਲੀ ਵਾਰ ਤਾਂ ਕਿਸੇ ਨੇ ਪਹਿਲਾਂ ਵੀ ਕਈ ਵਾਰ ਖੂਨਦਾਨ ਕੀਤਾ ਹੋਇਆ ਸੀ। ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ ਵੱਖ-ਵੱਖ ਕਾਰਜ ਕੀਤੇ ਜਾ ਰਹੇ ਹਨ। ਸੇਵਾਦਾਰਾਂ ਅਨੁਸਾਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਵੱਲੋਂ 176 ਤਰ੍ਹਾਂ ਦੇ ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ। ਖੂਨਦਾਨ ਕੈਂਪ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ।

ਬਲੱਡ ਬੈਂਕ ਇੰਚਾਰਜ ਅਮਨਪ੍ਰੀਤ ਕੌਰ ਨੇ ਕੀਤਾ ਧੰਨਵਾਦ

ਲੁਧਿਆਣਾ ਬਲੱਡ ਬੈਂਕ ਦੀ ਇੰਚਾਰਜ ਮੈਡਮ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਬਲੱਡ ਬੈਂਕ ਵੱਲੋਂ 100 ਯੂਨਿਟ ਖੂਨ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਸੰਸਥਾ ਵੱਲੋਂ ਬਹੁਤ ਵਧੀਆ ਹੁੰਗਾਰਾ ਦਿੱਤਾ ਗਿਆ ਅਤੇ 127 ਯੂਨਿਟ ਖੂਨ ਇਕੱਠਾ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰੀ ਹਸਪਤਾਲ ਲੁਧਿਆਣਾ ਵਿੱਚ ਖੂਨ ਦੀ ਕਮੀ ਆ ਰਹੀ ਸੀ। ਉਨ੍ਹਾਂ ਸ਼ਾਹ ਸਤਿਨਾਮ ਜੀ ਗ੍ਰੀਨ ‘ਐੱਸ’ ਵੈਲਫੇਅਰ ਕਮੇਟੀ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਮਿਲਦੇ ਰਹਿਣ ਦੀ ਆਸ ਪ੍ਰਗਟਾਈ।

ਸਰਪੰਚ ਨੇ ਕੀਤੀ ਸ਼ਲਾਘਾ | Ludhiana News

ਦਲਜੀਤ ਸਿੰਘ ਸਰਪੰਚ ਪਿੰਡ ਬੜੈਚ ਨੇ ਕਿਹਾ ਕਿ ਦੂਜਿਆਂ ਵਾਸਤੇ ਖੂਨਦਾਨ ਕਰਨਾ ਹੌਸਲੇ ਵਾਲੀ ਗੱਲ ਹੈ। ਅੱਜ ਜਿੱਥੇ ਪਰਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਵੀ ਖੂਨ ਦੇਣ ਤੋਂ ਭੱਜ ਜਾਂਦੇ ਹਨ, ਉੱਥੇ ਡੇਰਾ ਸ਼ਰਧਾਲੂਆਂ ਵੱਲੋਂ ਪਰਾਇਆਂ ਲਈ ਖੂਨਦਾਨ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਉਹ ਵਿਸ਼ੇਸ਼ ਤੌਰ ’ਤੇ ਖੂਨਦਾਨ ਕੈਂਪ ਵਿੱਚ ਪਹੁੰਚੇ ਹਨ । ਇਥੇ ਆ ਕੇ ਜਿਸ ਤਰ੍ਹਾਂ ਸੁਣਿਆ ਸੀ ਉਸ ਤੋਂ ਵੀ ਵੱਧ ਖੂਨਦਾਨ ਲਈ ਉਤਸ਼ਾਹ ਡੇਰਾ ਸ਼ਰਧਾਲੂਆਂ ਅੰਦਰ ਵੇਖਣ ਨੂੰ  ਮਿਲਿਆ। ਉਨ੍ਹਾਂ ਡੇਰਾ ਸ਼ਰਧਾਲੂਆਂ ਨੂੰ ਖੂਨਦਾਨ ਲਈ ਪੇਰਿਤ ਕਰਨ ਲਈ ਪੂਜਨੀਕ ਗੂਰੂ ਜੀ ਦਾ ਧੰਨਵਾਦ ਕੀਤਾ, ਜੋ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਕੇ ਇੱਕ ਨਰੋਆ ਸਮਾਜ ਸਿਰਜ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜਿਹੜਾ ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ, ਉਸ ਨਸ਼ੇ ਤੋਂ ਸਾਢੇ 7 ਕਰੋੜ ਲੋਕਾਂ ਨੂੰ ਮੁਕਤ ਕਰਕੇ ਪਰਿਵਾਰਾਂ ਨੂੰ ਜੋ ਖੁਸ਼ਹਾਲੀ ਬਖਸ਼ੀ ਹੈ, ਉਸ ਲਈ ਡੇਰਾ ਸੱਚਾ ਸੌਦਾ ਵਧਾਈ ਦਾ ਪਾਤਰ ਹੈ। ਅੱਜ ਨਸ਼ੇ ਦੇ ਦੌਰ ਵਿੱਚ ਸਮਾਜ ਨੂੰ ਅਜਿਹੇ ਹੀ ਸੰਤਾਂ ਦੀ ਲੋੜ ਹੈ, ਜੋ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਆਪਣੇ ਸ਼ਰਧਾਲੂਆਂ ਨੂੰ ਇਸ ਪਾਸੇ ਵੱਲ ਲਾਉਣ