Chandigarh Cleanliness Rules - Sach Kahoon Punjabi

Chandigarh News: ਚੰਡੀਗੜ੍ਹ ’ਚ ਗੰਦਗੀ ਫੈਲਾਉਣ ’ਤੇ ਸਖ਼ਤੀ, ਖੁੱਲ੍ਹੇ ’ਚ ਕੂੜਾ ਸੁੱਟਣ ’ਤੇ ਹੋਵੇਗਾ ਜੁਰਮਾਨਾ
Chandigarh News: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਸ਼ਹਿਰ ’ਚ ਗੰਦਗੀ ਫੈਲਾਉਣ ਤੇ ਕੂੜੇ ਦੇ ਗਲਤ ਨਿਪਟਾਰੇ ’ਤੇ ਹੁਣ ਸਖ਼ਤੀ ਕਰਨ ਦੀ ਤਿਆਰੀ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ 2026 ਦਾ ਨਵਾਂ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਲੈ ਕੇ ਖੁੱਲ੍ਹੇ ’ਚ ਕੂੜਾ ਸਾੜਨ ਤੱਕ ਵੱਖ-ਵੱਖ ਉਲੰਘਣਾਵਾਂ ਲਈ ਜੁਰਮਾਨੇ ਦੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ। ਇਸ ਸਬੰਧੀ ਏਜੰਡਾ 22 ਸਤੰਬਰ ਨੂੰ ਹੋਣ ਵਾਲੀ ਹਾਊਸ ਦੀ ਮੀਟਿੰਗ ’ਚ ਲਿਆਂਦਾ ਜਾ ਰਿਹਾ ਹੈ। ਪ੍ਰਸਤਾਵ ਮੁਤਾਬਕ ਜਨਤਕ ਥਾਵਾਂ ’ਤੇ ਕੂੜਾ ਫੈਲਾਉਣ ’ਤੇ 500 ਰੁਪਏ, ਖੁੱਲ੍ਹੇ ’ਚ ਕੂੜਾ ਸੁੱਟਣ ਜਾਂ ਡੰਪ ਕਰਨ ’ਤੇ 15 ਹਜ਼ਾਰ ਰੁਪਏ ਤੇ ਜਨਤਕ ਡਸਟਬਿਨ ਵਿੱਚ ਘਰ ਜਾਂ ਦੁਕਾਨ ਦਾ ਕੂੜਾ ਪਾਉਣ ’ਤੇ 15 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕੇਗਾ। ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ 10 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜਨਤਕ ਥਾਂ ’ਤੇ ਗੁਟਕਾ ਜਾਂ ਪਾਨ ਥੁੱਕਣ ’ਤੇ 500 ਰੁਪਏ ਤੇ ਜਨਤਕ ਥਾਂ ’ਤੇ ਪਿਸ਼ਾਬ ਜਾਂ ਸ਼ੌਚ ਕਰਨ ’ਤੇ 200 ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ। ਨਵੇਂ ਪ੍ਰਸਤਾਵ ’ਚ ਯੂਜ਼ਰ ਫੀਸ ਤੇ ਜੁਰਮਾਨਿਆਂ ਦੀਆਂ ਦਰਾਂ ’ਚ ਹਰ ਸਾਲ 1 ਜਨਵਰੀ ਤੋਂ 5 ਫ਼ੀਸਦੀ ਆਪਣੇ ਆਪ ਵਾਧਾ ਕਰਨ ਦੀ ਵਿਵਸਥਾ ਰੱਖੀ ਗਈ ਹੈ। ਬਿੱਲ ਜਾਰੀ ਹੋਣ ਦੇ 30 ਦਿਨਾਂ ਅੰਦਰ ਯੂਜ਼ਰ ਫੀਸ ਜਮ੍ਹਾਂ ਨਾ ਕਰਵਾਉਣ ’ਤੇ 10 ਫ਼ੀਸਦੀ ਦੇਰੀ ਸਰਚਾਰਜ ਵੀ ਲਾਇਆ ਜਾਵੇਗਾ। ਇਹ ਰਕਮ ਪਾਣੀ ਦੇ ਬਿੱਲ ਜਾਂ ਪ੍ਰਾਪਰਟੀ ਟੈਕਸ ਦੇ ਨਾਲ ਵਸੂਲ ਕੀਤੀ ਜਾ ਸਕੇਗੀ। ਘਰਾਂ ਲਈ ਯੂਜ਼ਰ ਫੀਸ ਮਕਾਨ ਦੇ ਆਕਾਰ ਅਨੁਸਾਰ ਤੈਅ ਕੀਤੀ ਗਈ ਹੈ। 2 ਮਰਲਾ ਜਾਂ 50 ਵਰਗ ਗਜ਼ ਤੱਕ ਦੇ ਮਕਾਨ ਲਈ ਮਹੀਨਾਵਾਰ 100 ਰੁਪਏ, 2 ਤੋਂ 10 ਮਰਲਾ ਜਾਂ 250 ਵਰਗ ਗਜ਼ ਤੱਕ ਲਈ 200 ਰੁਪਏ, 10 ਮਰਲਾ ਤੋਂ 1 ਕਨਾਲ ਜਾਂ 500 ਵਰਗ ਗਜ਼ ਤੱਕ ਲਈ 400 ਰੁਪਏ, 1 ਤੋਂ 2 ਕਨਾਲ ਜਾਂ 1000 ਵਰਗ ਗਜ਼ ਤੱਕ ਲਈ 500 ਰੁਪਏ ਤੇ 2 ਕਨਾਲ ਤੋਂ ਵੱਡੇ ਮਕਾਨ ਲਈ 700 ਰੁਪਏ ਮਹੀਨਾਵਾਰ ਫੀਸ ਤੈਅ ਕੀਤੀ ਗਈ ਹੈ। Chandigarh News

ਚੰਡੀਗੜ੍ਹ ਦੇ ਪਿੰਡਾਂ ’ਚ 5 ਮਰਲਾ ਜਾਂ 125 ਵਰਗ ਗਜ਼ ਤੱਕ ਦੇ ਮਕਾਨ ਲਈ 100 ਰੁਪਏ, 5 ਮਰਲਾ ਤੋਂ 1 ਕਨਾਲ ਤੱਕ ਦੇ ਮਕਾਨ ਲਈ 200 ਰੁਪਏ ਤੇ 1 ਕਨਾਲ ਤੋਂ ਵੱਡੇ ਮਕਾਨ ਲਈ 500 ਰੁਪਏ ਮਹੀਨਾਵਾਰ ਫੀਸ ਰੱਖੀ ਗਈ ਹੈ। ਕਿਰਾਏ ਦੇ ਕਮਰੇ ਲਈ 50 ਰੁਪਏ ਪ੍ਰਤੀ ਕਮਰਾ, ਆਮ ਦੁਕਾਨ ਲਈ 200 ਰੁਪਏ ਤੇ ਮਿਠਾਈ ਦੀ ਦੁਕਾਨ, ਢਾਬੇ ਜਾਂ ਸੈਲੂਨ ਲਈ 300 ਰੁਪਏ ਮਹੀਨਾਵਾਰ ਫੀਸ ਤੈਅ ਕੀਤੀ ਗਈ ਹੈ। ਵਪਾਰਕ ਅਦਾਰਿਆਂ ਲਈ ਵੀ ਵੱਖ-ਵੱਖ ਦਰਾਂ ਰੱਖੀਆਂ ਗਈਆਂ ਹਨ। ਰੇਹੜੀ-ਫੜੀ ਵਾਲਿਆਂ ਲਈ ਮਹੀਨਾਵਾਰ 100 ਰੁਪਏ, ਐੱਸਸੀਓ, ਐੱਸਸੀਐੱਫ ਤੇ ਬੇ-ਸ਼ਾਪ ਲਈ 200 ਰੁਪਏ ਪ੍ਰਤੀ ਮੰਜ਼ਿਲ ਅਤੇ ਢਾਬੇ, ਮਿਠਾਈ ਦੀ ਦੁਕਾਨ, ਰੈਸਟੋਰੈਂਟ, ਸੈਲੂਨ ਤੇ ਕੈਫੇ ਲਈ 500 ਰੁਪਏ ਪ੍ਰਤੀ ਮੰਜ਼ਿਲ ਫੀਸ ਹੋਵੇਗੀ।

ਇਹ ਵੀ ਪੜ੍ਹੋ : Faridkot News: ਫਰੀਦਕੋਟ ਪੁਲਿਸ ਵੱਲੋਂ 47.3 ਕਿਲੋ ਹੈਰੋਇਨ ਤੇ 3 ਪਸਤੌਲਾਂ ਸਮੇਤ 4 ਮੁਲਜ਼ਮ ਕਾਬੂ

50 ਸੀਟਾਂ ਤੱਕ ਦੇ ਰੈਸਟੋਰੈਂਟ ਲਈ 3 ਹਜ਼ਾਰ ਰੁਪਏ ਤੇ 50 ਤੋਂ ਵੱਧ ਸੀਟਾਂ ਵਾਲੇ ਰੈਸਟੋਰੈਂਟ ਲਈ 5 ਹਜ਼ਾਰ ਰੁਪਏ ਮਹੀਨਾਵਾਰ ਫੀਸ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ 3-ਸਟਾਰ ਤੱਕ ਦੇ ਹੋਟਲ ਲਈ 5 ਹਜ਼ਾਰ ਰੁਪਏ ਤੇ 3-ਸਟਾਰ ਤੋਂ ਉੱਪਰ ਦੇ ਹੋਟਲ ਲਈ 8 ਹਜ਼ਾਰ ਰੁਪਏ ਮਹੀਨਾਵਾਰ ਫੀਸ ਰੱਖੀ ਗਈ ਹੈ। ਹੋਸਟਲ ਲਈ 3 ਹਜ਼ਾਰ ਰੁਪਏ, ਪੀਜੀ ਲਈ 500 ਰੁਪਏ ਤੇ ਦਫ਼ਤਰ, ਬੈਂਕ, ਕੋਚਿੰਗ ਸੰਸਥਾ ਤੇ ਸਰਕਾਰੀ ਦਫ਼ਤਰ ਲਈ 3 ਹਜ਼ਾਰ ਰੁਪਏ ਮਹੀਨਾਵਾਰ ਫੀਸ ਤੈਅ ਕੀਤੀ ਗਈ ਹੈ। ਕਲੱਬ, ਸਿਨੇਮਾ ਹਾਲ, ਪੱਬ ਤੇ ਮਲਟੀਪਲੈਕਸ ਲਈ ਇਹ ਫੀਸ 8 ਹਜ਼ਾਰ ਰੁਪਏ ਹੋਵੇਗੀ। ਪ੍ਰਸਤਾਵ ਵਿੱਚ ਘਰਾਂ ਤੋਂ ਨਿਕਲਣ ਵਾਲੇ ਕੂੜੇ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ’ਚ ਵੰਡ ਕੇ ਦੇਣਾ ਲਾਜ਼ਮੀ ਕਰਨ ਦੀ ਵਿਵਸਥਾ ਵੀ ਹੈ। ਘਰ ਦਾ ਕੂੜਾ ਵੱਖ ਨਾ ਕਰਨ ’ਤੇ 400 ਰੁਪਏ ਦਾ ਜੁਰਮਾਨਾ ਲਾਇਆ ਜਾ ਸਕੇਗਾ, ਜਦਕਿ ਦੁਕਾਨਦਾਰਾਂ ਤੇ ਰੇਹੜੀ-ਫੜੀ ਵਾਲਿਆਂ ਵੱਲੋਂ ਕੂੜਾ ਵੱਖ ਨਾ ਕਰਨ ’ਤੇ 1 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ।

ਸੀਐਂਡਡੀ ਵੇਸਟ ਦਾ ਗੈਰ-ਕਾਨੂੰਨੀ ਨਿਪਟਾਰਾ ਕਰਨ ’ਤੇ 2 ਹਜ਼ਾਰ ਤੋਂ 15 ਹਜ਼ਾਰ ਰੁਪਏ ਤੱਕ ਤੇ ਬਲਕ ਵੇਸਟ ਜਨਰੇਟਰਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ’ਤੇ 25 ਹਜ਼ਾਰ ਤੋਂ 1 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕੇਗਾ। ਨਵੇਂ ਪ੍ਰਸਤਾਵ ’ਚ ਯੂਜ਼ਰ ਫੀਸ ਅਗਾਊਂ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਛੋਟ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇੱਕ ਸਾਲ ਦੀ ਫੀਸ ਪਹਿਲਾਂ ਜਮ੍ਹਾਂ ਕਰਵਾਉਣ ’ਤੇ 12 ਮਹੀਨਿਆਂ ਦੀ ਬਜਾਏ 10 ਮਹੀਨਿਆਂ ਦੀ ਫੀਸ ਹੀ ਦੇਣੀ ਪਵੇਗੀ। ਇਸੇ ਤਰ੍ਹਾਂ 6 ਮਹੀਨਿਆਂ ਦੀ ਫੀਸ ਅਗਾਊਂ ਜਮ੍ਹਾਂ ਕਰਵਾਉਣ ’ਤੇ ਸਾਢੇ 5 ਮਹੀਨਿਆਂ ਦੀ ਫੀਸ ਲਈ ਜਾਵੇਗੀ। ਨਗਰ ਨਿਗਮ ਦਾ ਇਹ ਪ੍ਰਸਤਾਵ 22 ਸਤੰਬਰ ਨੂੰ ਹੋਣ ਵਾਲੀ ਹਾਊਸ ਦੀ ਮੀਟਿੰਗ ’ਚ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਮੀਟਿੰਗ ’ਚ ਪ੍ਰਸਤਾਵ ’ਤੇ ਚਰਚਾ ਤੋਂ ਬਾਅਦ ਇਸ ਸਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ। Chandigarh News