Ajnala Development Projects - Sach Kahoon Punjabi

Ajnala News: ਹਲਕਾ ਅਜਨਾਲਾ ਦੀ ਹੁਣ ਬਦਲੇਗੀ ਤਸਵੀਰ, ਧਾਲੀਵਾਲ ਨੇ 7.54 ਕਰੋੜ ਦੇ ਪ੍ਰੋਜੈਕਟਾਂ ਦੀ ਰੱਖੀ ਨੀਂਹ
(ਰਾਜਨ ਮਾਨ) ਅੰਮ੍ਰਿਤਸਰ। ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ’ਚ ਨਿਰੰਤਰ ਚਹੁੰ ਮੁੱਖੀ ਵਿਕਾਸ ਕ੍ਰਾਂਤੀ ਦੇ ਪਰਚਮ ਨੂੰ ਹੋਰ ਉੱਚਾ ਲਹਿਰਾਉਂਦਿਆਂ ਅੱਜ ਆਪਣੀ ਕਰਮ ਭੂਮੀ ਅਜਨਾਲਾ ’ਚ 7 ਕਰੋੜ 53 ਲੱਖ 49 ਹਜ਼ਾਰ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ ਕਾਹਨਾ ਗਊਸ਼ਾਲਾ ਅਜਨਾਲਾ ਨੇੜੇ ਨਖਾਸੁ ਨਾਲਾ ਵਿਖੇ ਪੁੱਲ, ਅਜਨਾਲਾ - ਚੋਗਾਵਾਂ 'ਤੇ ਪੈਂਦੇ ਵੰਝਾਂਵਾਲਾ ਵਿਖੇ ਸੱਕੀ ਨਾਲਾ ਪੁੱਲ ਅਤੇ ਪਿੰਡ ਕੋਟਲਾ ਕਾਜ਼ੀਆਂ ਵਿਖੇ ਲਿੰਕ ਸੜਕ ਆਦਿ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮਾਂ ਦੌਰਾਨ ਤਾੜੀਆਂ ਤੇ ਜ਼ਿੰਦਾਬਾਦ ਨਾਅਰਿਆਂ ਦੀ ਗੂੰਜ ਦਰਮਿਆਨ ਕੀਤੀ।

ਸ. ਧਾਲੀਵਾਲ ਨੇ ਇਸ ਮੌਕੇ ’ਤੇ ਜਨਤਕ ਸੰਵਾਦ ਰਚਾਏ ਅਤੇ ਪੰਜਾਬ ਵਾਸੀਆਂ ਨੂੰ ਸਰਬੱਤ ਦੇ ਭਲੇ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਕੇ ਕਥਿਤ ਰਾਜਸੀ ਬਦਲਾਖੋਰੀ ਤਹਿਤ ਪੰਜਾਬ ਸਰਕਾਰ ਦੇ ਹੱਕੀ ਫੰਡ ਜਾਮ ਕਰਨ ਅਤੇ ਸਰਹੱਦੀ ਪੰਜਾਬ ਸੂਬੇ ਨੂੰ ਸਰਹੱਦੀ ਬਹੁ ਪੱਖੀ ਵਿਕਾਸ ਤੇ ਉਦਯੋਗਿਕ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇਣ ਤੋਂ ਕੋਰੀ ਨਾਂਹ ਕੀਤੇ ਜਾਣ ਦੇ ਬਾਵਜ਼ੂਦ ਮਾਨ ਸਰਕਾਰ ਵੱਲੋਂ ਆਪਣੇ ਆਰਥਿਕ ਸ੍ਰੋਤਾਂ ’ਚੋਂ ਸਿਹਤ, ਸਿੱਖਿਆ, ਬਿਜਲੀ, ਰੁਜ਼ਗਾਰ, ਖੰਡ, ਚਾਹ ਪੱਤੀ, ਲੂਣ ਤੇਲ, ਜਾਤੀ ਸ਼੍ਰੇਣੀ ਅਧਾਰ 'ਤੇ ਔਰਤਾਂ ਦੇ ਖਾਤਿਆਂ ’ਚ ਤਿੰਨ-ਤਿੰਨ ਹਜ਼ਾਰ ਤੇ ਸਾਢੇ ਚਾਰ-ਚਾਰ ਹਜ਼ਾਰ ਰੁਪਏ ਆਦਿ ਲੋਕ ਪੱਖੀ ਸਹੂਲਤਾਂ ਨਾਲ ਪੰਜਾਬ ਨਿਵਾਸੀਆਂ ਨੂੰ ਨਿਵਾਜ਼ ਕੇ ਸ਼ਹਿਰੀ ਤੇ ਪੇਂਡੂ ਚਹੁੰ ਮੁੱਖੀ ਵਿਕਾਸ ਦੇ ਸੁਫ਼ਨੇ ਸਾਕਾਰ ਕੀਤੇ ਹਨ।

ਜਿਸ ਦੇ ਨਤੀਜੇ ਵਜੋਂ ਲੋਕਾਂ ਦਾ ਮਾਨ ਸਰਕਾਰ ’ਚ ਮਜ਼ਬੂਤ ਚਟਾਨ ਵਾਂਗ ਭਰੋਸਾ ਮਜ਼ਬੂਤ ਹੋਇਆ ਹੈ। ਇੱਕ ਵਾਰ ਫਿਰ ਪੰਜਾਬ ਦੇ ਲੋਕ ਦੂਜੀਆਂ ਪਾਰਟੀਆਂ ਦਾ ਬੋਰੀ ਬਿਸਤਰਾ ਗੋਲ ਕਰਕੇ ਪੰਜਾਬ ’ਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਮੁੜ ਸੱਤਾ ਦੀ ਵਾਗਡੋਰ ਸੌਂਪਣਗੇ। ਇਸ ਮੌਕੇ ’ਤੇ ਖੁਸ਼ਪਾਲ ਸਿੰਘ ਧਾਲੀਵਾਲ, ਪੀ. ਏ. ਮੁਖਤਾਰ ਸਿੰਘ ਬਲੜਵਾਲ,ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਸਾਬਕਾ ਕੌਂਸਲਰ ਬੱਬੂ ਮਹਾਜਨ, ਅਜੇ ਸ਼ਰਮਾਂ, ਅਜੀਤ ਸ਼ਾਹ, ਸਰਪੰਚ ਰਘਬੀਰ ਸਿੰਘ, ਅਮਰ ਸਿੰਘ ਵਿੱਕੀ ਵੰਝਾਵਾਲਾ ਤੇ ਮਹਾਜਨ ਆਦਿ ਦਰਜਨਾਂ ਮੋਹਬਰ ਤੇ ਪਾਰਟੀ ਆਗੂ ਮੌਜ਼ੂਦ ਸਨ।