Lotus Valley School News - Sach Kahoon Punjabi

Lotus Valley School News: ਅੰਕਾਂ ਤੇ ਤਮਗਿਆਂ ਤੋਂ ਪਰੇ—ਲੋਟਸ ਵੈਲੀ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ’ਚ ਮਾਰੀਆਂ ਮੱਲਾਂ
(ਰਾਜਨ ਮਾਨ) ਅੰਮ੍ਰਿਤਸਰ। ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਜਿੱਥੇ ਸਫਲਤਾ ਨੂੰ ਅਕਸਰ ਅੰਕਾਂ, ਤਮਗਿਆਂ ਅਤੇ ਭੌਤਿਕ ਉਪਲੱਬਧੀਆਂ ਨਾਲ ਮਾਪਿਆ ਜਾਂਦਾ ਹੈ, ਉੱਥੇ ਲੋਟਸ ਵੈਲੀ ਸੀਨੀਅਰ ਸਕੂਲ,ਢੋਟੀਆਂ- ਕੋਟ ਮੁਹੰਮਦ ਖਾਂ ਤਰਨ ਤਾਰਨ ਨੇ ਇਹ ਸਾਬਤ ਕੀਤਾ ਹੈ ਕਿ ਸੱਚੀ ਸਿੱਖਿਆ ਦਾ ਮਕਸਦ ਸਿਰਫ਼ ਕਾਮਯਾਬ ਵਿਦਿਆਰਥੀ ਬਣਾਉਣਾ ਨਹੀਂ, ਸਗੋਂ ਚੰਗੇ ਸੰਸਕਾਰਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਉੱਚੇ ਚਰਿੱਤਰ ਵਾਲੇ ਇਨਸਾਨ ਤਿਆਰ ਕਰਨਾ ਵੀ ਹੈ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਈ ਗਈ ਨੈਤਿਕ ਸਿੱਖਿਆ ਪ੍ਰੀਖਿਆ-2026 ਵਿੱਚ 93 ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵੱਡੇ ਪੱਧਰ ਦੇ ਮੁਕਾਬਲੇ ਵਿੱਚ ਲੋਟਸ ਵੈਲੀ ਸੀਨੀਅਰ ਸਕੂਲ ਸਭ ਤੋਂ ਵੱਧ ਭਾਗੀਦਾਰੀ ਵਾਲੇ ਸਕੂਲਾਂ ਵਿੱਚੋਂ ਇੱਕ ਰਿਹਾ ਅਤੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਮਾਣ ਵਧਾਇਆ।

ਲੋਟਸ ਵੈਲੀ ਦੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਗੁਰਨੂਰ — ਜ਼ਿਲ੍ਹਾ ਟਾਪਰ, Level 1,ਹਰਮਨ — ਜ਼ਿਲ੍ਹਾ ਟਾਪਰ, Level 3,ਅਰਸ਼ਦੀਪ — ਵਿਸ਼ੇਸ਼ ਇਨਾਮ ਵਿਜੇਤਾ, Level 2। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਟਸ ਵੈਲੀ ਦੇ ਵਿਦਿਆਰਥੀਆਂ ਨੇ Grade-I ਅਤੇ Merit ਸਥਾਨ ਹਾਸਲ ਕੀਤੇ, ਜੋ ਸਕੂਲ ਦੀ ਸਮੁੱਚੀ ਟੀਮ ਲਈ ਮਾਣ ਵਾਲੀ ਗੱਲ ਹੈ। ਇਸ ਸ਼ਾਨਦਾਰ ਸਫਲਤਾ ਵਿੱਚ ਮਿਸ ਅਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਗਏ ਲਗਾਤਾਰ ਮਾਰਗਦਰਸ਼ਨ, ਤਿਆਰੀ ਅਤੇ ਪ੍ਰੇਰਨਾ ਦੀ ਵਿਸ਼ੇਸ਼ ਭੂਮਿਕਾ ਰਹੀ। ਸਕੂਲ ਪ੍ਰਬੰਧਨ ਨੇ ਉਨ੍ਹਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: Railway News: ਰੇਲਵੇ ਨੇ 275 ਕਰੋੜ ਰੁਪਏ ਦੇ ਦੋ ਪ੍ਰੋਜੈਕਟਾਂ ਨੂੰ ਦਿੱਤੀ ਪ੍ਰਵਾਨਗੀ

ਇਹ ਉਪਲੱਬਧੀ ਮੈਡਮ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਗਿੱਲ ਦੀ ਯੋਗ ਅਗਵਾਈ ਅਤੇ ਸਕੂਲ ਡਾਇਰੈਕਟਰ ਸ. ਸਰਵਜੀਤ ਸਿੰਘ ਗਿੱਲ ਦੇ ਦੂਰਦਰਸ਼ੀ ਸਿੱਖਿਆ-ਵਿਜ਼ਨ ਦਾ ਵੀ ਪ੍ਰਤੀਕ ਹੈ। ਸਕੂਲ ਵਿੱਚ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਨੈਤਿਕਤਾ, ਅਨੁਸ਼ਾਸਨ, ਸੇਵਾ-ਭਾਵਨਾ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨੂੰ ਵੀ ਸਿੱਖਿਆ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਸਕੂਲ ਦੇ ਟਰੱਸਟੀ ਸ੍ਰੀ ਗੁਰਸੇਵਕ ਸਿੰਘ ਔਲਖ ਅਤੇ ਸ੍ਰੀ ਨਿਸ਼ਾਨ ਸਿੰਘ ਸੰਧੂ ਨੇ ਸਾਰੇ ਵਿਦਿਆਰਥੀਆਂ, ਮਾਪਿਆਂ, ਮਿਸ ਅਮਨਦੀਪ ਕੌਰ ਅਤੇ ਸਮੂਹ ਸਟਾਫ਼ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਨੂੰ ਸਿਰਫ਼ ਸਫ਼ਲ ਨਹੀਂ, ਸਗੋਂ ਇੱਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦੇਵੇ। ਲੋਟਸ ਵੈਲੀ ਵਿੱਚ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਸੋਚ ਵੀ ਦਿੱਤੀ ਜਾਂਦੀ ਹੈ। “ਲੋਟਸ ਵੈਲੀ ਸੀਨੀਅਰ ਸਕੂਲ ਵਿੱਚ ਸਫਲਤਾ ਅੰਕਾਂ ਨਾਲ ਨਹੀਂ, ਕਿਰਦਾਰ ਨਾਲ ਵੀ ਮਾਪੀ ਜਾਂਦੀ ਹੈ।”