Banff Canada - Sach Kahoon Punjabi

Banff Canada: ਵਿਗਿਆਨ ਅਤੇ ਕੁਦਰਤ ਦਾ ਅਦਭੁੱਤ ਪਹਾੜੀ ਸ਼ਹਿਰ, ਬੈਂਫ, ਕੈਨੇਡਾ
ਐਲਬਰਟਾ (ਐਡਮਿੰਟਨ, ਕੈਨੇਡਾ) ਦਾ ਇੱਕ ਵਿਸ਼ਵ ਪ੍ਰਸਿੱਧ ਖ਼ੂਬਸੂਰਤ ਪਹਾੜੀ ਸ਼ਹਿਰ ਹੈ, ਬੈਂਫ ਬੈਂਫ ਵਿਖੇ ਹੀ ਹੈ ਕੈਨੇਡਾ ਦਾ ਸਭ ਤੋਂ ਵੱਡਾ ਖ਼ੂਬਸੂਰਤ ਫਾਈਵ ਸਟਾਰ ਹੋਟਲ ਜਿਸ ਦਾ ਨਾਂਅ ਹੈ ਫੇਅਰ ਹੋਟਲ ਇਹ ਪਹਾੜੀ ਉੱਪਰ ਸਥਿਤ ਹੈ ਇਹ ਹੋਟਲ ਦੂਰੋਂ ਨਜ਼ਰ ਆਉਂਦਾ ਹੈ ਜਿਵੇਂ ਅਸਮਾਨ ਵਿਚ ਖਿਡੌਣੇ ਲਟਕਦੇ ਹੋਣ ਇਸ ਦੀ ਸ਼ਿਲਪ-ਸ਼ੈਲੀ ਬਨਾਵਟ, ਸਜਾਵਟ, ਅਦਾਵਟ ਕਮਾਲ ਦੀ ਹੈ ਮਨੁੱਖ ਨੇ ਧਰਤੀ ’ਤੇ ਸਵਰਗ ਸਿਰਜ ਦਿੱਤਾ ਹੈ ਕੁਦਰਤ ਦੀ ਸੂਖਮ ਸੰਵੇਦਨਾ ਜਿੱਥੇ ਇਤਿਹਾਸ ਮੰਥਨ ਕਰਦੀ ਹੈ ਵਿਗਿਆਨ ਅਤੇ ਕੁਦਰਤ ਦਾ ਤਲਿਸਮੀ ਅਦਭੁੱਤ ਪਹਾੜੀ ਸ਼ਹਿਰ ਬੈਂਫ ਸਿਫ਼ਤੀ ਦਾ ਭੰਡਾਰ, ਕਲਾ ਦਾ ਸਰਵਉੱਚ ਸਥਾਨ ਵਿਸ਼ਵ ਦੇ ਪ੍ਰਸਿੱਧ, ਖ਼ੂਬਸੂਰਤ ਸ਼ਹਿਰਾਂ ’ਚੋਂ ਇੱਕ ਹੈ ਬੈਂਫ ਦੀ ਲਾਜਵਾਬ ਖ਼ੂਬਸੂਰਤੀ ਇੱਥੇ ਪਾਰਦਰਸ਼ੀ ਪਾਣੀ ਦੀਆਂ ਯਥਾਰਥ ਝੀਲਾਂ, ਝਰ-ਝਰ ਕਲ-ਕਲ ਡਿੱਗਦੇ ਮਨਮੋਹਣੇ ਝਰਨੇ।

ਚਾਂਦੀ ਰੰਗੇ ਗੋਟੇ ਲੱਗੇ ਦੁਪੱਟੇ ਵਾਂਗ ਲਹਿਰਾਉਂਦੀਆਂ ਗੁਣਗਣਾਉਂਦੀਆਂ ਪਵਿੱਤਰ ਨਹਿਰਾਂ, ਆਲੌਕਿਕ ਰੂਪ ਵਿਚ ਮਰਮਸਪਰਸ਼ੀ ਤੇ ਵਿਹੰਗਮ ਦ੍ਰਿਸ਼, ਸ਼ੋਖ ਅਦਾਵਾਂ ਵਿਚ ਲਹਿਰਾਉਂਦੀ ਕੁਦਰਤੀ ਬਨਸਪਤੀ, ਜਾਨਵਰਾਂ-ਪੰਛੀਆਂ, ਕੀਟ-ਪਤੰਗਿਆਂ ਨੂੰ ਗੋਦ ਵਿਚ ਸੰਭਾਲੀ ਹਰੇ ਭਰੇ ਲੰਮੇ-ਚੌੜੇ, ਉੱਚੇ ਸੰਘਣੇ ਜੰਗਲ, ਲੱਖਾਂ ਸਾਲ ਪੁਰਾਣੇ ਅਨੇਕਾਂ ਸਵਰੂਪਾਂ ਦੇ ਕਲਾਤਮਕ ਪਹਾੜ, ਫਲਾਂ, ਫੁੱਲਾਂ ਨਾਲ ਲੱਦੇ ਖੂਬਸੂਰਤ ਰਸੀਲੇ ਬਾਗ-ਬਗ਼ੀਚੇ, ਜ਼ਿੰਦਗੀ ਨੂੰ  ਸਕੂਨ, ਅਧਿਆਤਮਿਕਤਾ, ਇਕਾਗਰਤਾ ਅਤੇ ਮਾਨਵਤਾ ਦਾ ਸੰਦੇਸ਼ ਦਿੰਦੀਆਂ ਚੁਲਬੁਲੀਆਂ ਵਾਦੀਆਂ, ਆਪਣੇਪਣ ਦਾ ਅਹਿਸਾਸ ਕਰਵਾਉਂਦੀਆਂ ਆਂਚਲਿਕ ਪਗਡੰਡੀਆਂ, ਆਧੁਨਿਕ ਸੁਵਿਧਾਪੂਰਵਕ ਹੋਟਲ, ਮਾਨਵੀ ਕਦਰਾਂ-ਕੀਮਤਾਂ ਦੇ ਭੂਮੰਡਲੀਕਰਨ ਬਾਜ਼ਾਰ ਅਤੇ ਸਭ ਤੋਂ ਮਹੱਤਵਪੂਰਨ ਖਿੱਚ ਦਾ ਕੇਂਦਰ ਵਿਗਿਆਨਕ ਕਦਰਾਂ ਕੀਮਤਾਂ ਦਾ ਅਨੋਖਾ ਯਾਤਰਿਕ ਇਲੈਕਟ੍ਰਿਕ ਝੂਲਾ ਗੰਡੋਲਾ ਦਿੱਲੀ ਤੋਂ ਐਡਮਿੰਟਨ (ਕੈਨੇਡਾ) ਬਾਈ ਏਅਰ ਲਗਭਗ 20 ਘੰਟੇ ਲੱਗ ਹੀ ਜਾਂਦੇ ਹਨ। ਐਡਮਿੰਟਨ ਤੋਂ ਬੈਂਫ ਲਗਭਗ 401 ਕਿਲੋਮੀਟਰ ਹੈ ਕੈਲਗਰੀ ਤੋਂ ਲਗਭਗ 128 ਕਿਲੋਮੀਟਰ, ਲੋਕ ਲੁਈ ਤੋਂ ਲਗਭਗ 50 ਕਿਲੋਮੀਟਰ ਦੇ ਕਰੀਬ ਹੈ ਬੈਂਫ ਜਹਾਜ਼ ’ਤੇ ਆਉਣ ਲੱਗਿਆਂ ਇੱਕ ਮਹੱਤਵਪੂਰਨ ਗੱਲ ਦਾ ਧਿਆਨ ਜ਼ਰੂਰ ਰੱਖੋ।

ਇਹ ਵੀ ਪੜ੍ਹੋ : ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਵੀ ਢਿੱਲਮੱਸ, ਅੱਧਾ ਸਮਾਂ ਲੰਘਿਆ ਪਰ ਦੂਰ ਨਹੀਂ ਹੋਏ ‘ਡਿਫੈਕਟਸ’

ਜੋ 50 ਸਾਲ ਤੋਂ ਉੱਪਰ ਹੋ ਤਾਂ ‘ਵ੍ਹੀਲ ਚੇਅਰ’ ਟਿਕਟ ਉੁਪਰ ਜ਼ਰੂਰ ਕਰਵਾ ਕੇ ਲਿਆਓ ਹਾਂ ਦੂਸਰੀ ਗੱਲ ਹੋ ਸਕੇ ਤਾਂ ਟਿਕਟ ਉੱਪਰ ‘ਵਿੰਡੋ ਸੀਟ’ ਜ਼ਰੂਰ ਕਰਵਾ ਕੇ ਲਿਆਓ ਕਿਉਂਕਿ ਜਹਾਜ਼ ’ਚੋਂ ਬਾਹਰੀ ਦ੍ਰਿਸ਼ ਵੇਖਣ ਦਾ ਬੜਾ ਅਨੰਦ ਆਉਂਦਾ ਹੈ ਫੋਟੋਗ੍ਰਾਫੀ ਵੀ ਕਮਾਲ ਦੀ ਆਉਂਦੀ ਹੈ ਐਡਮਿੰਟਨ ਸ਼ਹਿਰ ਤੋਂ ਬੈਂਫ ਜਾਣ ਲਈ ‘ਨਿਸਕੂ ਰੋਡ’ ਜਾਣਾ ਪੈਂਦਾ ਹੈ ਲਗਭਗ ਪੰਜ ਘੰਟਿਆਂ ਦਾ ਸਫ਼ਰ ਹੈ ਕਾਰ ਦਾ ਨਿਸਕੂ ਇੱਕ ਪਿੰਡ ਹੈ ਜਿੱਥੇ ਐਡਮਿੰਟਨ ਦਾ ਇੰਟਰਨੈਸ਼ਨਲ ਏਅਰ ਪੋਰਟ ਹੈ ਬੈਂਫ ਜਾਣ ਲਈ ਬੱਸਾਂ, ਟੈਕਸੀਆਂ ਵੀ ਮਿਲ ਜਾਂਦੀਆਂ ਹਨ  ਬੈਂਫ ਤੱਕ ਦੇ ਰਸਤੇ ਵਿਚ ਤਰ੍ਹਾਂ-ਤਰ੍ਹਾਂ ਦੇ ਸੁੰਦਰ ਦ੍ਰਿਸ਼ ਵੇਖਣ ਨੂੰ ਮਿਲਦੇ ਹਨ ਭੂਗੋਲਿਕ ਸੁੰਦਰਤਾ, ਕੁਦਰਤੀ ਸੁੰਦਰਤਾ, ਵਾਤਾਵਰਨ ਦੀ ਸੁੰਦਰਤਾ, ਰਸਤੇ ਵਿਚ ਵੇਖਣ ਨੂੰ  ਮਿਲਦੀ ਹੈ ਪੱਤਝੜ ਦੇ ਮੌਸਮ ਵਿਚ ਰੰਗ-ਬਿਰੰਗੇ ਸੁੰਦਰ ਦ੍ਰਿਸ਼ ਕਮਾਲ ਦੇ ਹੁੰਦੇ ਹਨ ਲੈਂਡ ਸਕੇਪਿੰਗ ਵਿਚ ਕੈਨੇਡਾ ਵਿਸ਼ਵ ਦਾ ਇੱਕ ਨੰਬਰ ਦੇਸ਼ ਹੈ ਇੱਥੇ ਝੀਲਾਂ, ਸੜਕਾਂ, ਚੌਂਕਾਂ, ਵਾਦੀਆਂ, ਪਹਾੜਾਂ ਆਦਿ ’ਤੇ ਰੁੱਖਾਂ ਤੇ ਫੁੱਲਾਂ ਦੀ ਅਜੀਬ-ਨਿਰਾਲੀ ਦਿੱਖ ਵਾਲੀ ਲੈਂਡ ਸਕੇਪਿੰਗ ਭਰਪੂਰ ਹੈ। Banff Canada

ਬੈਂਫ ਨੂੰ ਜਿੱਥੇ ਕੁਦਰਤ ਨੇ ਆਪਣੀ ਕਿਰਪਾ ਨਾਲ ਸਵਾਰਿਆ, ਨਿਵਾਜ਼ਿਆ ਹੈ, ਉੱਥੇ ਵਿਗਿਆਨੀਆਂ ਦਾ ਵੀ ਅਦਭੁੱਤ ਕਮਾਲ ਹੈ ਖਾਸ ਕਰਕੇ ‘ਗੰਡੋਲਾ ਯਾਤਰਾ’ ਜਿੱਥੇ ਗੰਡੋਲਾ ਯਾਤਰਾ ਸ਼ੁਰੂ ਹੁੰਦੀ ਹੈ, ਉਹ ਪਹਾੜੀ ਦੇ ਦ੍ਰਿਸ਼, ਸਹੂਲਤਾਂ ਮਨਮੋਹਣੀਆਂ ਤੇ ਦਿਲਚਸਪ ਹਨ ਯਾਤਰੀਆਂ ਦਾ ਸ਼ਾਨਦਾਰ ਢੰਗ ਨਾਲ ਸਨਮਾਨ-ਕਦਰ ਹੁੰਦੀ ਹੈ  ਗੰਡੋਲਾ ਬੈਂਫ ਦੇ ਇੱਕ ਉੱਚੇ ਪਹਾੜ ਤੋਂ ਸ਼ੁਰੂ ਹੋ ਕੇ ਇਸ ਤੋਂ ਵੀ ਉੁਪਰ ਉੁਚੇ ਪਹਾੜ ਤੱਕ ਜਾਂਦਾ ਹੈ ਹੇਠਲੀ ਪਹਾੜੀ ਜਿੱਥੋਂ ਗੰਡੋਲਾ ਸ਼ੁਰੂ ਹੁੰਦਾ ਹੈ ਲਗਭਗ 698 ਮੀਟਰ ਉੱਚੀ ਹੈ ਅਤੇ ਜਿਸ ਪਹਾੜੀ ਦੀ ਟੀਸੀ ਉੱਪਰ ਜਾ ਕੇ ਰੁਕਦਾ ਹੈ ਉਹ ਪਹਾੜੀ 2281 ਮੀਟਰ ਉੱਚੀ ਹੈ ਗੰਡੋਲਾ ਵਿਚ ਚਾਰ ਵਿਅਕਤੀ ਹੀ ਬੈਠ ਸਕਦੇ ਹਨ ਗੰਡੋਲਾ ਯਾਤਰਾ ਦਾ ਖ਼ਤਰਨਾਕ ਪਰ ਦਿਲਚਸਪ ਮੌਕਾ ਹੁੰਦਾ ਹੈ ਗੰਡੋਲਾ ਤੋਂ ਖ਼ੂਬਸੂਰਤ ਦ੍ਰਿਸ਼ ਨਜ਼ਰ ਆਉਂਦੇ ਹਨ ਜੋ ਚੰਗੇ ਲੱਗਦੇ ਹਨ ਗੰਡੋਲਾ ਜਿਸ ਸਲਫਰ ਪਹਾੜੀ ਉੱਪਰ ਰੁਕਦਾ ਹੈ। Banff Canada

ਉਸ ਉੱਚੀ ਪਹਾੜੀ ਦੀ ਟੀਸੀ ਉੱਪਰ ਕਈ ਮੰਜ਼ਿਲਾ ਆਧੁਨਿਕ ਸ਼ਾਨਦਾਰ ਹੋਟਲ ਹੈ ਸਾਰਾ ਹੋਟਲ ਪੇਂਟਿੰਗਸ ਨਾਲ ਸੁਸ਼ੋਭਿਤ ਹੈ ਸੁੰਦਰ ਭਿੱਤੀ ਅਤੇ ਦੀਵਾਰੀ ਅਤੇ ਚਿੱਤਰਕਾਰੀ ਦੇ ਨਾਲ ਲੋਕੀ ਤਸਵੀਰਾਂ ਲੈਂਦੇ ਹਨ ਇਸ ਹੋਟਲ ਤੋਂ ਸਾਰਾ ਬੈਂਫ, ਝੀਲਾਂ, ਨਦੀਆਂ, ਬਾਗ-ਬਗੀਚੇ ਆਦਿ ਸਭ ਕੁਝ ਸੁੰਦਰ ਨਜ਼ਾਰੇ ਆਉਂਦੇ ਹਨ ਲੋਕੀਂ-ਯਾਤਰੀ ਯਾਦਗਾਰੀ ਤਸਵੀਰਾਂ ਪੱਲੇ ਬੰਨ੍ਹਦੇ ਹਨ ਜਿਸ ਹੋਟਲ ਦੀ ਪਹਾੜੀ ਉੱਪਰ ‘ਗੰਡੋਲਾ’ ਪਹੁੰਚਦਾ ਹੈ ਉਸ ਦੇ ਖੱਬੇ ਪਾਸੇ ਬਹੁਤ ਵੱਡੀ ਖੱਡ ਤੋਂ ਬਾਅਦ ਇੱਕ ਬਹੁਤ ਉੱਚੀ ਟਾਵਰ ਵਾਲੀ ਪਹਾੜੀ ਹੈ, ਲਗਭਗ ਇੱਕ ਮਰਲੇ ਦੀ ਟੀਸੀ ਵਾਲੀ ਪਹਾੜੀ ਇਸ ਦੀ ਯਾਤਰਾ ਲਈ ਵਿਗਿਆਨੀਆਂ ਨੇ ਕਮਾਲ ਦੇ ਹੁਨਰ ਵਿਖਾਏ ਹੋਟਲ ਵਾਲੀ ਪਹਾੜੀ ਤੋਂ ਸਾਹਮਣੇ ਟਾਵਰ ਵਾਲੀ ਪਹਾੜੀ ਤੱਕ ਜਾਣ ਲਈ ਲਗਭਗ ਦੋ ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪੈਂਦਾ ਹੈ ਇਹ ਫਾਸਲਾ ਕਮਾਲ ਦਾ ਹੈ ਦੋਵਾਂ ਪਹਾੜਾਂ ਦੇ ਵਿਚਕਾਰ ਇੱਕ ਬਹੁਤ ਡੂੰਘੀ ਖੱਡ ਹੈ।

ਕਈ ਮੀਲ ਡੂੰਘੀ ਇਹ ਖੱਡ ਲਗਭਗ ਦੋ ਕਿਲੋਮੀਟਰ ਦੇ ਕਰੀਬ ਹੈ ਇੱਥੋਂ ਦੇ ਵਿਗਿਆਨੀਆਂ ਨੇ ਸਖਤ ਮਿਹਨਤ, ਨਿਵੇਕਲੀ ਯੋਜਨਾ ਰਾਹੀਂ, ਵਿਗਿਆਨਕ ਕਲਾ ਨਾਲ ਦੋ ਪਹਾੜੀਆਂ ਵਿਚ ਪੈਂਦੀ ਖੱਡ ਉੱਪਰ ਲੱਕੜ ਦਾ ਟੇਢਾ-ਮੇਢਾ ਮੋੜਾਂ-ਘੋੜਾਂ ਵਾਲਾ ਰਸਤਾ ਬਣਾ ਦਿੱਤਾ ਹੈ ਟੇਢਾ-ਮੇਢਾ-ਉੱਚਾ-ਨੀਵਾਂ ਲੰਮਾ ਲੱਕੜ ਦਾ ਰਸਤਾ ਖੱਡ ਦੇ ਉੁਪਰ ਦੀ ਜਾਂਦਾ ਹੈ ਰਸਤੇ ਵਿਚ ‘ਰੁਕਣ ਸਥਾਨ’ ਬਣਾਏ ਹੋਏ ਹਨ ਕਿਉਂਕਿ ਰਸਤਾ ਚੜ੍ਹਾਈ ਵਾਲਾ ਹੈ ਇਨ੍ਹਾਂ ਸਥਾਨਾਂ ਤੋਂ ਕਈ ਮੀਲ ਥੱਲੇ ਬੈਂਫ ਸ਼ਹਿਰ ਦੇ ਸਾਰੇ ਇਲਾਕੇ ਦਾ ਦ੍ਰਿਸ਼ ਏਦਾਂ ਨਜ਼ਰ ਆਉਂਦਾ ਹੈ ਜਿਵੇਂ ਦੂਰ ਹੇਠਾਂ ਨਦੀਆਂ, ਝੀਲਾਂ, ਪਹਾੜਾਂ, ਬਾਗ਼ਾਂ, ਘਰਾਂ (ਆਬਾਦੀ) ਆਦਿ ਦਾ ਸਮੂਹਿਕ ਦ੍ਰਿਸ਼ ਕਿਸੇ ਨਕਸ਼ੇ ਦੀ ਤਰ੍ਹਾਂ ਜਾਂ ਪਤੰਗ ਦੀਆਂ ਡੋਰਾਂ ਦੇ ਪੇਚੇ ਵਾਂਗ ਫੈਲਿਆ ਨਜ਼ਰ ਆਉਂਦਾ ਹੈ ਇਹ ਪਹਾੜੀ ਤੱਕ ਜਾਂਦਿਆਂ ਲੱਕੜ ਦੇ ਰਸਤੇ ਜ਼ਰੀਏ ਲਗਭਗ ਪੈਦਲ 1 ਤੋਂ 2 ਘੰਟੇ ਲੱਗ ਜਾਂਦੇ ਹਨ। Canada News

ਪਰ ਨੌਜਵਾਨ ਇਹ ਫਾਸਲਾ ਜਲਦੀ ਵੀ ਤੈਅ ਕਰ ਲੈਂਦੇ ਹਨ ਇਹ ਯਾਤਰਾ ਕੇਵਲ ਪੈਦਲ ਹੁੰਦੀ ਹੈਇਨ੍ਹਾਂ ਉੱਚੀਆਂ ਪਹਾੜੀਆਂ ਉੱਪਰ ਸਭ ਤੋਂ ਪਹਿਲਾਂ ਸਾਨਸਨ ਨਾਂਅ ਦਾ ਵਿਅਕਤੀ 1896 ਵਿਚ ਚੜਿ੍ਹਆ ਸੀ ਬੈਂਫ ਵਿਖੇ ਬੋ-ਵੈਲੀ ਦੇ ਦ੍ਰਿਸ਼ ਮਨਮੋਹਣੇ ਹਨ ਇੱਥੋਂ ਦੀ ਮਸ਼ਹੂਰ ਜਗ੍ਹਾ ਹੈ ਨੈਸ਼ਨਲ ਪਾਰਕ ਇਸ ਪਾਰਕ ਤੋਂ ਇਲਾਵਾ ਅਨੇਕਾਂ ਹੋਰ ਕਈ ਪ੍ਰਸਿੱਧ ਦਿਲਕਸ਼ ਪਾਰਕ ਹਨ ਸੁੰਦਰ ਬੈਂਫ ਸ਼ਹਿਰ ਨੂੰ ‘ਨੈਸ਼ਨਲ ਇਤਿਹਾਸਕ’ ਸਥਾਨ ਦਾ ਦਰਜਾ ਦਿੱਤਾ ਗਿਆ ਹੈ ਬੈਂਫ ਵਿਚ ਕਈ ਉਦਯੋਗ ਹਨ ਕਈ ਤਰ੍ਹਾਂ ਦੀਆਂ ਖਾਨਾਂ ਅਤੇ ਹੋਰ ਵਪਾਰਕ ਧੰਦੇ ਹੁੰਦੇ ਹਨ ਬੈਂਫ ਦੀਆਂ ਦੂਰ ਛੇ ਪਹਾੜੀਆਂ ਦੇ ਆਲੌਕਿਕ ਦ੍ਰਿਸ਼ ਵੇਖਣ ਵਾਲੇ ਹਨ ਇਹ ਛੇ ਪਹਾੜੀਆਂ ਤਿਕੋਣੀ, ਤੇਜ਼ ਨੁਕੀਲੀਆਂ ਪਹਾੜੀਆਂ ਬਰਫ਼ ਨਾਲ ਢੱਕੀਆਂ ਜੰਨਤ ਦਾ ਮੁਹਾਂਦਰਾ ਪੇਸ਼ ਕਰਦੀਆਂ ਹਨ ਜੁਲਾਈ, ਅਗਸਤ ਦੇ ਮਹੀਨੇ ਇੱਥੇ ਸੂਰਜ ਚੜ੍ਹਨ ਤੋਂ ਡੁੱਬਣ ਦੇ ਸਮੇਂ ਦਾ ਮਨਮੋਹਣਾ ਉਤਸਵ ਹੁੰਦਾ ਹੈ ਸ਼ਾਮ ਦੇ ਵੇਲੇ ਸੂਰਜ ਛਿਪਣ ਦੇ ਮੌਕੇ ਨਜ਼ਾਰਾ ਆਲੌਕਿਕ ਆਗਾਜ਼ ਪੈਦਾ ਕਰਦਾ ਹੈ ਪਹਾੜਾਂ ਪਿੱਛੋਂ ਨਿੱਕਲਦਾ ਸੂਰਜ ਅਲੌਕਿਕ ਦ੍ਰਿਸ਼ ਪੇਸ਼ ਕਰਦਾ ਹੈ ਕੁੱਲ ਮਿਲਾ ਕੇ ਕੁਦਰਤ ਅਤੇ ਵਿਗਿਆਨ ਦਾ ਸੁੰਦਰ, ਅਦਭੁੱਤ ਸੁਮੇਲ ਹੈ ਬੈਂਫ+ਗੰਡੋਲਾ।

ਬਲਵਿੰਦਰ ਬਾਲਮ ਗੁਰਦਾਸਪੁਰ,
ਐਡਮਿੰਟਨ, ਕੈਨੇਡਾ
ਮੋ. 780-807-6007