Cyber Fraud Awareness - Sach Kahoon Punjabi

Cyber Fraud Awareness: ਬੈਂਕ ਯੋਜਨਾਵਾਂ ਤੇ ਸਾਈਬਰ ਫਰਾਡ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਵਿੱਤੀ ਸਾਖਰਤਾ ਸੈਂਟਰ ਕ੍ਰਿਸਿਲ ਫਾਊਂਡੇਸ਼ਨ, ਫ਼ਰੀਦਕੋਟ ਦੀ ਟੀਮ ਵੱਲੋਂ ਲੀਡ ਡਿਸਟ੍ਰਿਕਟ ਮੈਨੇਜਰ ਚਿਰੰਜੀਵ ਸਿੰਘ ਦੀ ਅਗਵਾਈ ਹੇਠ ਆਦੇਸ਼ ਕਾਲਜ ਆਫ਼ ਹਾਇਰ ਸਟੱਡੀ, ਸਾਦਿਕ ਰੋਡ ਵਿਖੇ ਵਿਦਿਆਰਥੀਆਂ ਲਈ ਬੈਂਕਿੰਗ ਯੋਜਨਾਵਾਂ ਤੇ ਸਾਈਬਰ ਅਪਰਾਧ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਬੈਂਕ ਦੀਆਂ ਵੱਖ-ਵੱਖ ਯੋਜਨਾਵਾਂ ਤੇ ਵਿੱਤੀ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫੀਲਡ ਕੋਆਰਡੀਨੇਟਰ ਸੁਖਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਬੱਚਤ ਖਾਤਾ, ਆਰਡੀ, ਐੱਫਡੀ ਤੇ ਸਵੈ-ਰੁਜ਼ਗਾਰ ਲਈ ਉਪਲਬਧ ਕਰਜ਼ਾ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ’ਚ ਵੱਧ ਰਹੇ ਸਾਈਬਰ ਅਪਰਾਧਾਂ ਤੇ ਆਨਲਾਈਨ ਫਰਾਡ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣਾ ਓਟੀਪੀ ਸਾਂਝਾ ਨਾ ਕੀਤਾ ਜਾਵੇ ਅਤੇ ਸ਼ੱਕੀ ਲਿੰਕਾਂ ’ਤੇ ਕਲਿੱਕ ਕਰਨ ਤੋਂ ਵੀ ਗੁਰੇਜ਼ ਕੀਤਾ ਜਾਵੇ। Cyber Fraud Awareness

ਸੈਂਟਰ ਮੈਨੇਜਰ ਸੋਨੀਆ ਰਾਣੀ ਨੇ ਵਿਦਿਆਰਥੀਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਬੈਂਕਿੰਗ ਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤੇ ਅਟਲ ਪੈਨਸ਼ਨ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਿੱਤੀ ਯੋਜਨਾਬੰਦੀ, ਬੱਚਤ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਕੈਂਪ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਬੈਂਕ ਦੀਆਂ ਵੱਖ-ਵੱਖ ਯੋਜਨਾਵਾਂ ਸਬੰਧੀ ਜਾਣਕਾਰੀ ਵਾਲੇ ਪੈਂਫਲੇਟ ਵੀ ਵੰਡੇ ਗਏ, ਤਾਂ ਜੋ ਉਹ ਇਨ੍ਹਾਂ ਯੋਜਨਾਵਾਂ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਗਰੂਕ ਕਰ ਸਕਣ। ਇਸ ਮੌਕੇ ਆਦੇਸ਼ ਕਾਲਜ ਆਫ਼ ਹਾਇਰ ਸਟੱਡੀ ਤੋਂ ਹੈੱਡ ਆਫ਼ ਡਿਪਾਰਟਮੈਂਟ ਮੈਡਮ ਸਰਬਜੀਤ ਕੌਰ, ਅਸਿਸਟੈਂਟ ਪ੍ਰੋਫੈਸਰ ਰਾਜਵਿੰਦਰ ਕੌਰ ਤੇ ਮੈਡਮ ਜੈਸਮੀਨ ਕੌਰ ਤੋਂ ਇਲਾਵਾ ਸੀ.ਐੱਫ.ਐੱਲ. ਸੈਂਟਰ ਦੀ ਸੈਂਟਰ ਮੈਨੇਜਰ ਸੋਨੀਆ ਰਾਣੀ ਅਤੇ ਫੀਲਡ ਕੋਆਰਡੀਨੇਟਰ ਸੁਖਜੀਤ ਸਿੰਘ ਹਾਜ਼ਰ ਸਨ। Cyber Fraud Awareness

ਇਹ ਵੀ ਪੜ੍ਹੋ : Bomb Threat: ਛੇ ਸਕੂਲਾਂ ਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ