Hand - Sach Kahoon Punjabi
ਇੰਡੀਅਨ ਮੁਜਾਹੀਦੀਨ ਨੇ ਲਸ਼ਕਰ-ਏ-ਜੈਸ਼ ਨਾਲ ਮਿਲਾਇਆ ਹੱਥ
ਵਾਸ਼ਿੰਗਟਨ। ਅਮਰੀਕੀ ਵਿਦੇਸ਼ ਵਿਭਾਗ ਨੇ ‘ਅੱਤਵਾਦ ‘ਤੇ ਦੇਸ਼ ਦੀ ਰਿਪੋਰਟ ਜਾਰੀ ਕਰਦਿਆਂ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ (ਆਈਐਮ) ਬਾਰੇ ਵੱਡਾ ਖੁਲਾਸਾ ਕੀਤਾ ਹੈ। ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਆਈਐਮ ਨੇ ਨੇਪਾਲ ਨੂੰ ਭਾਰਤ ਖਿਲਾਫ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਭ ਤੋਂ ਵੱਡਾ ਅਧਾਰ ਬਣਾਇਆ ਹੈ। ਇਸਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਰਕਤ-ਉਲ-ਜ਼ਿੰਦਾਹੀ ਇਸਲਾਮੀ ਨਾਲ ਵੀ ਹੱਥ ਮਿਲਾ ਲਿਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਈਐਮ ਦਾ ਪਹਿਲਾ ਟੀਚਾ ਭਾਰਤ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣਾ ਹੈ। ਇਸ ਦੇ ਤਹਿਤ ਉਸਨੇ ਨੇਪਾਲ ਨੂੰ, ਭਾਰਤ ਦਾ ਗੁਆਂਢੀ ਦੇਸ਼, ਇਸਦਾ ਦਾਇਰਾ ਵਧਾਉਂਦੇ ਹੋਏ, ਇਸਦਾ ਸਭ ਤੋਂ ਵੱਡਾ ਕੇਂਦਰ ਬਣਾਇਆ ਹੈ। ਇਸ ਦੇ ਲਈ, ਇਹ ਪਾਕਿਸਤਾਨ ਸਮੇਤ ਮਿਡਲ ਈਸਟ (ਪੱਛਮੀ ਏਸ਼ੀਆ) ਦੇ ਦੇਸ਼ਾਂ ਤੋਂ ਵੀ ਫੰਡ ਪ੍ਰਾਪਤ ਕਰਦਾ ਹੈ।
ਆਈਐਮ ਨੇ 2011 ਵਿੱਚ ਇੱਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਵਜੋਂ ਘੋਸ਼ਿਤ ਕੀਤਾ ਸੀ। ਭਾਰਤ ਨਾਲ ਨੇਪਾਲ ਦੀ ਖੁੱਲੀ ਸਰਹੱਦ ਅਤੇ ਕਾਠਮੰਡੂ ਦੇ ਦੇਸ਼ ਦੇ ਇਕਲੌਤੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਾਕਾਫੀ ਸੁਰੱਖਿਆ ਪ੍ਰੋਟੋਕੋਲ ਇਸ ਨੂੰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਲਈ ਪਨਾਹ ਬਣਾ ਰਹੇ ਹਨ। ਆਈਐਮ 2005 ਤੋਂ ਭਾਰਤ ਵਿੱਚ ਬੰਬ ਧਮਾਕੇ ਦੀਆਂ ਘਟਨਾਵਾਂ ਕਰ ਰਿਹਾ ਹੈ, ਜਿਸ ਵਿੱਚ ਸੈਂਕੜੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਆਈਐਮ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (ਐਫਟੀਓ) ਨੇ 11 ਸਤੰਬਰ 2011 ਨੂੰ ਇੱਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਤੀਫ਼ੇ ਤੋਂ ਬਾਅਦ ਬੋਲੇ ਅਸ਼ੋਕ ਤੰਵਰ-ਰਾਹੁਲ ਗਾਂਧੀ ਦੇ ਲੋਕਾਂ ਖਿਲਾਫ਼ ਹੋ ਰਹੀ ਸਾਜਿਸ਼
ਸੱਚ ਕਹੂੰ ਨਿਊਜ਼/ਚੰਡੀਗੜ੍ਹ।  ਹਰਿਆਣਾ ਵਿਧਾਨ ਸਭਾ ਚੋਣਾਂ ਦੇ ਭਖੇ ਹੋਏ ਰਣ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੰਵਰ ਨੇ ਇੱਕ ਟਵੀਟ ‘ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਲਿਖਿਆ, ਪਾਰਟੀ ਵਰਕਰਾਂ ਨਾਲ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਸਤੀਫ਼ੇ ਕਾਰਨ ਸਾਰੇ ਕਾਂਗਰਸੀ ਵਰਕਰਾਂ ਤੇ ਜਨਤਾ ਨੂੰ ਪਤਾ ਹੈ। Congress
ਅਸਤੀਫ਼ੇ ਤੋਂ ਬਾਅਦ ਅਸ਼ੋਕ ਤੰਵਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪਾਰਟੀ ‘ਚ ਉਹ ਲੋਕ ਫੈਸਲੇ ਲੈ ਰਹੇ ਹਨ, ਜੋ ਜ਼ਮੀਨ ਨਾਲ ਜੁੜੇ ਨਹੀਂ ਹਨ ਅਸ਼ੋਕ ਤੰਵਰ ਨੇ ਅੱਗੇ ਕਿਹਾ, ਜੋ ਲੋਕ ਸਿਸਟਮ ‘ਚ ਚੰਗੇ ਸਥਾਪਿਤ ਹਨ, ਉਹ ਵਧੀਆ ਲੋਕਾਂ ਦਾ ਦੋਹਨ ਕਰਦੇ ਹਨ ਉਹ ਏਸੀ ਕਮਰਿਆਂ ‘ਚ ਬੈਠਦੇ ਹਨ, ਵਿਦੇਸ਼ ਦੌਰਿਆਂ ‘ਤੇ ਜਾਂਦੇ ਹਨ ਤੇ ਪੰਜ ਸਾਲ ਪੈਸੇ ਕਮਾਉਂਦੇ ਹਨ ਚੋਣਾਂ ਤੋਂ ਠੀਕ ਪਹਿਲਾਂ ਉਹ ਇੰਜ ਸਰੀਫ਼ ਬਣ ਜਾਂਦੇ ਹਨ, ਜਿਵੇਂ ਦੇਵੀ-ਦੇਵਤਾ ਹੋਣ ਪਰ ਉਨ੍ਹਾਂ ਦੇ ਕਰਮ ਦੇਵੀ-ਦੇਵਤਿਆਂ ਵਾਲੇ ਨਹੀਂ ਹਨ।Congress
ਕਰਮ ਰਾਖਸ਼ੀ ਹਨ ਅਸ਼ੋਕ ਤੰਵਰ ਨੇ ਕਿਹਾ ਕਿ ਹਰਿਆਣਾ ਕਾਂਗਰਸ ਹੁਣ ਹੁੱਡਾ  ਕਾਂਗਰਸ ‘ਚ ਬਦਲ ਚੁੱਕੀ ਹੈ ਤੇ ਸੂਬੇਦੇ ਇੰਚਾਰਜ ਗੁਲਾਮ ਨਬੀ ਅਜ਼ਾਦ ਨੇ ਵੀ ਵਰਕਰਾਂ ਦੇ ਨਾਲ ਇਨਸਾਨ ਨਹੀਂ ਕੀਤਾ ਜ਼ਿਕਰਯੋਗ ਹੈ ਕਿ ਉਨ੍ਹਾਂ ਪਿਛਲੇ ਦਿਨੀਂ ਸੂਬੇ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ‘ਚ ਟਿਕਟਾਂ ਵੇਚੇ ਜਾਣ ਦਾ ਦੋਸ਼ ਲਾਇਆ ਸੀ ਅਸ਼ੋਕ ਤੰਵਰ ਆਪਣੇ ਹਮਾਇਤੀਆਂ ਲਈ 15 ਟਿਕਟਾਂ ਮੰਗ ਰਹੇ ਸਨ ਪਰ ਜਦੋਂ ਟਿਕਟਾਂ ਦਾ ਐਲਾਨ ਹੋਇਆ ਤਾਂ ਤੰਵਰ ਦੇ ਹਿੱਸੇ ‘ਚ ਇੱਕ ਵੀ ਸੀਟ ਨਹੀਂ ਆਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਕਵਾਡੋਰ ਮੈਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦਾ ਹੈ: ਅਸਾਂਜੇ
ਇਕਵਾਡੋਰ ਦੇ ਦੂਤਾਵਾਸ ਨੇ  ਅਸਾਂਜੇ ਦੇ ਦਾਅਵੇ ‘ਤੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ
ਲੰਦਨ, ਏਜੰਸੀ। ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਨੇ ਬ੍ਰਿਟੇਨ ਦੀ ਰਾਜਧਾਨੀ ਲੰਦਨ ‘ਚ ਟੈਲੀਕਾਂਨਫਰੰਸ ਰਾਹੀਂ ਦਾਅਵਾ ਕੀਤਾ ਕਿ ਇਕਵਾਡੋਰ ਦੀ ਸਰਕਾਰ ਉਹਨਾਂ ਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦੀ ਹੈ। ਸ੍ਰੀ ਅਸਾਂਜੇ ਨੇ ਸਾਲ 2012 ‘ਚ ਲੰਦਨ ਸਥਿਤ ਇਕਵਾਡੋਰ ਦੇ ਦੂਤਾਵਾਸ ‘ਚ ਸ਼ਰਨ ਲਈ ਸੀ। ਉਹਨਾ ਕਿਹਾ ਕਿ ਇਕਵਾਡੋਰ ਉਹਨਾਂ ਦੀ ਸ਼ਰਨ ‘ਤੇ ਵਿਰਾਮ ਲਗਾ ਕੇ ਉਹਨਾਂ ਨੂੰ ਅਮਰੀਕਾ ਹਵਾਲੇ ਕਰਨਾ ਚਾਹੁੰਦਾ ਹੈ। ਡੇਲੀ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਇਕਵਾਡੋਰ ਦੇ ਦੂਤਾਵਾਸ ਨੇ ਹਾਲਾਂਕਿ ਸ੍ਰੀ ਅਸਾਂਜੇ ਦੇ ਇਸ ਦਾਅਵੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਵਿਕੀਲੀਕਸ ਦੇ ਸੰਸਥਾਪਕ ਨੇ ਇਕਵਾਡੋਰ ‘ਤੇ ਦੋਸ਼ ਲਗਾਇਆ ਕਿ ਇਕਵਾਡੋਰ ਸਰਕਾਰ ਉਹਨਾਂ ਨੂੰ ਇਕਾਂਤਵਾਸ ਬੰਧਨ ‘ਚ ਰੱਖੇ ਹੋਏ ਹੈ। ਉਹਨਾਂ ਕਿਹਾ ਕਿ ਇਸੇ ਮਹੀਨੇ ਉਹਨਾਂ ਦੇ ਅਜ਼ਾਦੀ ਦੇ ਮੂਲਭੂਤ ਅਧਿਕਾਰ ਦਾ ਉਲੰਘਣ ਕਰਨ ਲਈ ਇਕਵਾਡੋਰ ਦੀ ਸਰਕਾਰ ਨੂੰ ਅਦਾਲਤ ‘ਚ ਚੁਣੌਤੀ ਦੇਣ ਦੀ ਵੀ ਧਮਕੀ ਦਿੱਤੀ ਸੀ। ਵਿਕੀਲੀਕਸ ਦਾ ਕਹਿਣਾ ਹੈ ਕਿ ਸ੍ਰੀ ਅਸਾਂਜੇ ਨੂੰ ਉਹਨਾਂ ਦੇ ਵਕੀਲਾਂ ਨਾਲ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ। ਸ੍ਰੀ ਅਸਾਂਜੇ ਇਰਾਕ ਅਤੇ ਅਫਗਾਨਿਸਤਾਨ ਯੁੱਧ ‘ਚ ਗੁਪਤ ਅਮਰੀਕੀ ਫੌਜੀ ਦਸਤਾਵੇਜ ਜਾਰੀ ਕਰਨ ਦੇ ਆਰੋਪੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਤੋਂ ਖਫ਼ਾ ਕੱਚੇ ਮੁਲਾਜ਼ਮ ਆਪਣੇ ਬੱਚੇ ਸੌਂਪਣ ਮੰਤਰੀ ਘਰ ਪੁੱਜੇ
ਕਿਹਾ, ਇੱਕ ਵਾਰ ਦਾ ਵਿਧਾਇਕ ਪੂਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਪਰ 15 ਸਾਲ ਦਾ ਕੱਚਾ ਮੁਲਾਜ਼ਮ ਰੈਗੂਲਰ ਨੌਕਰੀ ਦਾ ਹੱਕਦਾਰ ਨਹੀਂ
ਮਨਪ੍ਰੀਤ ਬਾਦਲ ਦਾ ਘਰ ਘੇਰਨ ਦੀ ਦਿੱਤੀ ਚਿਤਾਵਨੀ
ਸੰਗਰੂਰ
ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਅੱਜ ਆਪਣੇ ਬੱਚੇ ਮੰਤਰੀਆਂ ਨੂੰ ਸੌਂਪਣ ਉਨ੍ਹਾਂ ਦੇ ਘਰ ਪੁੱਜੇ ਇਹ ਹੁਣ ਤੱਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਕੱਚੇ ਤੇ ਸੁਵਿਧਾ ਮੁਲਾਜ਼ਮ ਆਪਣੇ ਬੱਚੇ ਮੰਤਰੀਆਂ ਨੂੰ ਸੌਂਪਣ ਪੁੱਜੇ ਹੋਣ ਅੱਜ ਇੱਥੇ
ਮੁਲਾਜ਼ਮ ਆਪਣੇ ਬੱਚਿਆਂ ਸਮੇਤ ਇਕੱਠੇ ਹੋਣ ਉਪਰੰਤ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਓ. ਪੀ. ਸੋਨੀ ਦੇ ਘਰ ਪੁੱਜੇ
ਇਸ ਮੌਕੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਇਮਰਾਨ ਭੱਟੀ, ਰਣਜੀਤ ਸਿੰਘ ਰਾਣਵਾਂ, ਅੰਮ੍ਰਿਤਪਾਲ ਸਿੰਘ, ਸੰਜੀਵ ਕਾਕੜਾ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਦਲਜਿੰਦਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ 18 ਮਹੀਨਿਆਂ ਦੌਰਾਨ ਹੀ ਧੱਕੇਸ਼ਾਹੀ ‘ਤੇ ਉਤਰ ਆਈ ਹੈ ਤੇ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਨੁਮਾਇੰਦਾ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਹੈ ਮੁਲਾਜ਼ਮਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਇੱਕ ਵਾਰ ਵਿਧਾਇਕ ਬਨਣ ‘ਤੇ ਪੂਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ ਤੇ ਲੱਖਾਂ ਰੁਪਏ ਦਾ ਇਹ ਖਰਚ ਖਜ਼ਾਨੇ ‘ਤੇ ਬੋਝ ਨਹੀਂ ਹੁੰਦਾ ਪਰ 10-15 ਸਾਲ ਕੰਮ ਕਰਨ ਵਾਲਾ ਮੁਲਾਜ਼ਮ ਐਨਾ ਲੰਮਾ ਸਮਾਂ ਸਰਕਾਰ ਦਾ ਕੰਮ ਕਰਨ ਦੇ ਬਾਵਜੂਦ ਸਰਕਾਰ ਦੇ ਕੀਤੇ ਵਾਅਦਿਆਂ ਤੋਂ ਬਾਅਦ ਵੀ ਪੱਕਾ ਹੋਣ ਦਾ ਹੱਕਦਾਰ ਨਹੀਂ ਹੈ
ਆਗੂਆਂ ਕਿਹਾ ਕਿ ਹਰ ਇੱਕ ਵਿਧਾਇਕ ਤੇ ਮੰਤਰੀ ਲੱਖਾਂ ਰੁਪਏ ਤਨਖਾਹ ਅਤੇ ਪੈਨਸ਼ਨ ਲੈ ਰਿਹਾ ਹੈ ਤੇ ਸਾਰੇ ਮੰਤਰੀ ਮਾਲਾਮਾਲ ਹਨ, ਜਿਸ ਕਰਕੇ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਮੁਲਾਜ਼ਮ ਆਪਣੇ ਬੱਚਿਆਂ ਨੂੰ ਮੰਤਰੀਆਂ ਘਰ ਛੱਡ ਕੇ ਆਉਣ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਹੋ ਸਕੇ ਕਿਉਂਕਿ ਇੱਕ ਤਾਂ ਮੰਤਰੀ ਤਨਖਾਹਾਂ ਵਧੀਆ ਲੈ ਰਹੇ ਹਨ ਤੇ ਦੂਸਰਾ ਵੋਟਾਂ ਵੇਲੇ ਕਈ ਸਮਾਜ ਸੇਵੀ ਕੰਮ ਕਰਨ ਦੇ ਵੀ ਵਾਅਦੇ ਕਰਦੇ ਹਨ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਬਾਅਦ ਸੱਤਾ ‘ਚ ਆਉਣ ‘ਤੇ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰੇਗੀ ਤੇ ਮੁਲਾਜ਼ਮਾਂ ਦੇ ਹਾਲਾਤ ਗੁਜ਼ਾਰੇ ਜੋਗੇ ਹੋ ਜਾਣਗੇ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਮੁਲਾਜ਼ਮਾਂ ਨੂੰ ਮਰਨ ਕਿਨਾਰੇ ਕਰ ਦਿੱਤਾ ਹੈ ਮੁਲਾਜ਼ਮਾਂ ਦੇ ਹਾਲਾਤ ਹੁਣ ਇਹ ਹੋ ਗਏ ਹਨ ਕਿ ਮੁਲਾਜ਼ਮਾਂ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਮੁਮਕਿਨ ਨਹੀਂ ਹੈ
ਆਗੂਆਂ ਕਿਹਾ ਕਿ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਆਪਣੇ ਮੰਤਰੀਆਂ ਅਤੇ ਓਐੱਸਡੀ ਦੇ ਭੱਤੇ ਵਧਾ ਰਹੀ ਹੈ ਤੇ 10-12 ਸਾਲਾਂ ਤੋਂ ਕੰਮ ਕਰਦੇ
ਮੁਲਾਜ਼ਮਾਂ ਨੂੰ ਜੋ ਗੁਜ਼ਾਰੇ ਜਿੰਨੀ ਤਨਖਾਹ ਮਿਲ ਰਹੀ ਹੈ ਉਸ ‘ਤੇ ਵੱਡਾ ਕੱਟ ਲਾਇਆ ਜਾ ਰਿਹਾ ਹੈ ਜਿਸਦੀ ਜਿਉਂਦੀ ਜਾਗਦੀ ਮਿਸਾਲ ਹੈ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਕੱਚੇ ਅਧਿਆਪਕ ਜਿਨ੍ਹਾਂ ਨਾਲ ਰੈਗੂਲਰ ਕਰਨ ਦੇ ਨਾਂਅ ‘ਤੇ ਸਰਕਾਰ ਸੌਦਾ ਕਰ ਰਹੀ ਹੈ ਸੂਬੇ ‘ਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਦੇ ਘਰ ਉਜ਼ਾੜ ਕੇ 45 ਹਜ਼ਾਰ ਤਨਖਾਹ ਲੈ ਰਹੇ ਕੱਚੇ ਅਧਿਆਪਕਾਂ ਨੂੰ 10300 ਲੈਣ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਦਾ ਇਹ ਬਹਾਨਾ ਬਣਾ ਰਹੀ ਹੈ ਕਿ ਸਾਡੇ ਕੋਲ ਫੰਡ ਮੌਜ਼ੂਦ ਨਹੀਂ ਹੈ ਜੇਕਰ ਸਰਕਾਰ ਦੇ ਵਿਧਾਇਕ ਤੇ ਮੰਤਰੀ ਬਿਜਲੀ ਦੀ ਸਬਸਿਡੀ ਤੇ ਇਨਕਮ ਟੈਕਸ ਸਰਕਾਰ ਤੋਂ ਲੈ ਸਕਦੇ ਹਨ, ਓਐੱਸਡੀ 25 ਹਜ਼ਾਰ ਮਕਾਨ ਭੱਤਾ ਲੈ ਸਕਦੇ ਹਨ ਤਾਂ ਦਿਨ ਰਾਤ ਮਿਹਨਤ ਕਰਨ ਵਾਲਾ ਮੁਲਾਜ਼ਮ ਆਪਣੇ ਹੱਕ ਦੀ ਕਮਾਈ ਕਿਉਂ ਨਹੀਂ ਲੈ ਸਕਦਾ
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਹੁਣ ਵੀ
ਮੁਲਾਜ਼ਮਾਂ ਦੀ ਗੱਲ ਨਾ ਸੁਣੀ ਤਾਂ ਸੂਬੇ ਭਰ ਦੇ ਸਮੂਹ ਮੁਲਾਜ਼ਮ ਮਨਪ੍ਰੀਤ ਸਿੰਘ ਬਾਦਲ ਦੇ ਘਰ ਲੰਬੀ ਵਿਖੇ ਇਕ ਹੋਰ ਵੱਖਰਾ ਪ੍ਰਦਰਸ਼ਨ ਕਰਨਗੇ ਇਸ ਮੌਕੇ ਗੁਰਮੀਤ ਸਿੰਘ ਮੁਕਤਸਰ, ਪੰਕਜ ਕੁਮਾਰ, ਸਨੀ ਕੁਮਾਰ, ਮੇਲਾ ਸਿੰਘ, ਹਰਪਿੰਦਰ ਸਿੰਘ, ਗੁਰਬਖਸ਼ ਸਿੰਘ, ਸਤਨਾਮ ਸਿੰਘ, ਜਤਿਨ ਮਹਿਤਾ, ਮਨੀਸ਼ ਕੁਮਾਰ, ਸੁਮਿਤ ਕੁਮਾਰ, ਵਰਿੰਦਰ ਸਿੰਘ, ਕੁਲਦੀਪ ਸਿੰਘ, ਦੇਵਿਕਾ ਰਾਣੀ ਆਦਿ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ‘ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ : ਸੁਖਬੀਰ ਬਾਦਲ
ਕਾਂਗਰਸ ਵੱਲੋਂ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੇਸ਼
ਛਪਾਰ
ਛਪਾਰ ਦੇ ਮੇਲੇ ‘ਚ ਹੋਈਆਂ ਕਾਨਫਰੰਸਾਂ ਦੌਰਾਨ ਸਿਆਸੀ ਪਾਰਟੀਆਂ ਇੱਕ ਦੂਜੇ ‘ਤੇ ਖੂਬ ਵਰ੍ਹੀਆਂ ਕਾਂਗਰਸ ‘ਤੇ ਹੱਲਾ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ‘ਚ ਐੱਸ. ਐੱਸ. ਪੀ. ਪੱਧਰ ਦੇ ਅਧਿਕਾਰੀ ਨੇ ਗੁੰਡਾਗਰਦੀ ਕੀਤੀ ਹੋਵੇ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ਹਿ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਹੈ ਸੁਖਬੀਰ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਨਜ਼ਰ ਆਉਂਦੇ ਹਨ ਅਤੇ ਨਾ ਹੀ ਕਾਂਗਰਸ ਦੇ ਮੰਤਰੀ ਸੂਬੇ ਨੂੰ ਅਫਸਰਸ਼ਾਹੀ ਚਲਾ ਰਹੀ ਹੈ
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੀ ਸੱਤਾ ‘ਚ ਆਇਆਂ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਬਾਵਜ਼ੂਦ ਇਸ ਦੇ ਪੰਜਾਬ ਦੇ ਕਿਸੇ ਪਿੰਡ ਵਿਚ ਇਕ ਇੱਟ ਤੱਕ ਨਹੀਂ ਲੱਗੀ ਅਤੇ ਨਾ ਹੀ ਪੰਜਾਬ ਸਰਕਾਰ ਵਲੋਂ ਕਿਸੇ ਪਿੰਡ ਨੂੰ ਗ੍ਰਾਂਟ ਜਾਰੀ ਕੀਤੀ ਗਈ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤਾਂ ਅਕਾਲੀ ਦਲ ਵੱਲੋਂ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਸੇਵਾ ਕੇਂਦਰ ਵੀ ਬੰਦ ਕਰਵਾ ਦਿੱਤੇ ਹਨ
ਕਾਂਗਰਸ ਪਾਰਟੀ ਵੱਲੋਂ ਕੀਤੀ ਛਪਾਰ ਮੇਲੇ ‘ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਮਿਲੀ ਭਾਰੀ ਜਿੱਤ ਨਾਲ ਵਿਰੋਧੀ ਪਾਰਟੀਆਂ ਦਾ ਹੰਕਾਰ ਬੁਰੀ ਤਰ੍ਹਾਂ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਹਰੇਕ ਕਾਂਗਰਸੀ ਨੂੰ ਖੁੱਲ੍ਹ ਕੇ ਪੰਜਾਬੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਜਲਦ ਹੀ ਇਨ੍ਹਾਂ ਨੁਮਾਇੰਦਿਆਂ ਰਾਹੀਂ ਸੂਬੇ ਵਿੱਚ ਵੱਡੀ ਪੱਧਰ ‘ਤੇ ਵਿਕਾਸ ਕਾਰਜ ਸ਼ੁਰੂ ਹੋਣਗੇ। ਉਨ੍ਹਾਂ ਕਾਂਗਰਸ ਪਾਰਟੀ ਦੇ ਨੁਮਾਇੰੰਦਿਆਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਜੋ ਵੀ ਲੋਕ ਨੁਮਾਇੰਦਾ ਜਾਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲਾ ਕੋਈ ਵੀ ਗਲਤ ਕੰਮ ਕਰੇਗਾ, ਉਸ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਵੇਗਾ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ‘ਤੇ ਪੰਜਾਬ ਨੂੰ ਹਰ ਪੱਖੋਂ ਕੰਗਾਲ ਕਰਨ ਦਾ ਦੋਸ਼ ਲਾਇਆ ਉਨ੍ਹਾਂ ਦਾਅਵੇ ਨਾਲ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਨੇ ਨਾ ਸਿਰਫ਼ ਪਿਛਲੀਆਂ ਸਾਰੀਆਂ ਲੋਕ ਹਿੱਤ ਯੋਜਨਾਵਾਂ ਨੂੰ ਚਾਲੂ ਰੱਖਣ ਦੇ ਨਾਲ-ਨਾਲ ਵਾਧਾ ਕੀਤਾ ਹੈ, ਸਗੋਂ ਇਨ੍ਹਾਂ ਸਹੂਲਤਾਂ ਤਹਿਤ ਮਿਲਣ ਵਾਲੀ ਆਰਥਿਕ ਰਾਸ਼ੀ ਵਿੱਚ ਵੀ ਵਾਧਾ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਜਲੀ ਮਹਿਕਮੇ ਦਾ ਅਕਾਊਟੈਂਟ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਸੋਹਣ ਸਿੰਘ ਇੰਸਪੈਕਟਰ ਵਿਜੀਲੈਂਸ ਬਿਊਰੋ ਫ਼ਰੀਦਕੋਟ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਟਰੈਪ ਲਾ ਕੇ ਪਲਵਿੰਦਰ ਸਿੰਘ ਸਹਾਇਕ ਰੈਵੀਨਿਊ ਅਕਾਊਟੈਂਟ ਸਬ ਡਵੀਜ਼ਨ ਅਬੁਲ ਖੁਰਾਣਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 18 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੋਹਣ ਸਿੰਘ ਇੰਸਪੈਕਟਰ ਵਿਜੀਲੈਂਸ ਬਿਊਰੋ ਫ਼ਰੀਦਕੋਟ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਬਗ਼ੀਚਾ ਸਿੰਘ ਪਿੰਡ ਕੱਖਾਂ ਵਾਲੀ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਸਹੁਰੇ ਤੇ ਪਤਨੀ ਦੇ ਨਾਂਅ ‘ਤੇ 4 ਟਿਊਬਵੈੱਲ ਕੁਨੈਕਸ਼ਨ ਪੀ.ਐੱਸ.ਪੀ.ਸੀ.ਐੱਲ. ਵੱਲੋਂ ਦਿੱਤੇ ਜਾਣੇ ਸੀ।
ਇਨ੍ਹਾਂ ਟਿਊਬਵੈੱਲ ਕੁਨੈਕਸ਼ਨਾਂ ਨਾਲ ਸਬੰਧਿਤ ਫਾਈਲਾਂ ਕਲੀਅਰੈਂਸ/ਐੱਨ.ਓ.ਸੀ. ਪਲਵਿੰਦਰ ਸਿੰਘ ਸਹਾਇਕ ਰੈਵਨਿਓ ਅਕਾਊਟੈਂਟ ਵੱਲੋਂ ਦਿੱਤੀ ਜਾਣੀ ਸੀ, ਜਦੋਂ ਇਸ ਸਬੰਧੀ ਪਲਵਿੰਦਰ ਸਿੰਘ ਕੋਲ ਪਹੁੰਚ ਕੀਤੀ ਤਾਂ ਪਲਵਿੰਦਰ ਸਿੰਘ ਨੇ ਇਹ ਫਾਈਲਾਂ ਕਲੀਅਰ ਕਰਨ ਦੇ ਇਵਜ਼ ‘ਚ ਪ੍ਰਤੀ ਕੁਨੈਕਸ਼ਨ 5 ਹਜ਼ਾਰ ਰੁਪਏ ਦੇ ਹਿਸਾਬ ਨਾਲ ਕੁੱਲ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਬਾਅਦ ‘ਚ ਉਹ 18 ਹਜ਼ਾਰ ਰੁਪਏ ‘ਚ ਇਹ ਕੰਮ ਕਰਨ ਲਈ ਸਹਿਮਤ ਹੋ ਗਿਆ।
ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਨੇ ਇਸ ਬਾਰੇ ਵਿਜੀਲੈਂਸ ਬਿਊਰੋ ਕੋਲ ਆਪਣਾ ਬਿਆਨ ਰਿਕਾਰਡ ਕਰਵਾਇਆ, ਜਿਸ ਦੇ ਆਧਾਰ ਸਰਕਾਰੀ ਗਵਾਹ ਜਸ਼ਨਪ੍ਰੀਤ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ ਬਠਿੰਡਾ, ਅਮਨਦੀਪ ਸਿੰਘ ਗਿੱਲ ਖੇਤੀਬਾੜੀ ਵਿਕਾਸ ਅਫ਼ਸਰ ਤਲਵੰਡੀ ਸਾਬੋ ਦੀ ਹਾਜ਼ਰੀ ‘ਚ ਟਰੈਪ ਲਗਾ ਕੇ ਦ ਪਲਵਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਗੁਰਮੀਤ ਸਿੰਘ ਪਾਸੋਂ 18 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਬਿਜਲੀ ਦਫ਼ਤਰ ਅਬੁਲ ਖੁਰਾਣਾ ਤੋਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਪਾਸੋਂ ਰਿਸ਼ਵਤ ਵਾਲੀ ਰਕਮ ਗਵਾਹਾਂ ਦੀ ਹਾਜ਼ਰੀ ‘ਚ ਬਰਾਮਦ ਕੀਤੀ ਗਈ। ਇਸ ਸਬੰਧੀ ਮੁਕੱਦਮਾ ਨੰ: 22, 1988 ਪੀ. ਸੀ. ਐਕਟ ਥਾਣਾ ਵਬ ਰੇਂਜ ਫ਼ਿਰੋਜ਼ਪੁਰ ਵਿਖੇ ਦਰਜ ਰਜਿਸਟਰਡ ਕੀਤਾ ਗਿਆ।
ਆਮ ਆਦਮੀ ਪਾਰਟੀ ਨੇ ਦਿੱਤਾ ਜਸਟਿਸ ਰਣਜੀਤ ਸਿੰਘ ਰਿਪੋਰਟ ‘ਤੇ ਬਿਆਨ | Profanity
ਜਿਹੜਾ ਮੈਂ ਕਿਹਾ ਐ ਸਪੱਸ਼ਟ ਕਿਹਾ ਐ, ਪੱਤਰਕਾਰ ਮੇਰੇ ਮੂੰਹ ਨਾ ਪਾਉਣ ਆਪਣੇ ਸ਼ਬਦ : ਕੁਲਤਾਰ ਸੰਧਵਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦਾ ਕੋਈ ਵੀ ਹੱਥ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਇਹੋ ਜਿਹਾ ਕੁਝ ਕੀਤਾ ਹੈ। ਇਸ ਮਾਮਲੇ ਵਿੱਚ ਕੁਝ ਡੇਰਾ ਪ੍ਰੇਮੀ ਸਿਰਫ਼ ਸ਼ੱਕ ਦੇ ਅਧਾਰ ‘ਤੇ ਜ਼ਰੂਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਉਨ੍ਹਾਂ ਬਾਰੇ ਸੀਬੀਆਈ ਜਾਂਚ ਕਰ ਰਹੀ ਹੈ, ਇਸ ਨਾਲ ਡੇਰਾ ਸੱਚਾ ਸੌਦਾ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਸੱਦੀ ਗਈ।
ਪ੍ਰੈਸ ਕਾਨਫਰੰਸ ਵਿੱਚ ਵਿਧਾਇਕ ਕੁਲਤਾਰ ਸੰਧਵਾ ਨੇ ਕੀਤਾ ਹੈ। ਕੁਲਤਾਰ ਸੰਧਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਕੁਝ ਪੰਜਾਬ ਵਿਰੋਧੀ ਲੋਕ ਪੰਜਾਬ ਨੂੰ ਅੱਗ ਲਵਾਉਣਾ ਚਾਹੁੰਦੇ ਹਨ ਅਤੇ ਪੰਜਾਬ ਵਿੱਚ ਪਾੜ ਪਾਉਣਾ ਚਾਹੁੰਦੇ ਹਨ ਪਰ ਉਹ ਇਸ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਦਾ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਜਿਹੜਾ ਵੀ ਬੇਅਦਬੀ ਮਾਮਲੇ ਵਿੱਚ ਅਸਲ ਦੋਸ਼ੀ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਦੋਂ ਕਿ ਬਾਕੀਆਂ ‘ਤੇ ਉਂਗਲ ਚੁੱਕਣਾ ਗਲਤ ਹੈ।
ਇਹ ਵੀ ਪੜ੍ਹੋ : ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਖ਼ੁਦਕਸ਼ੀ ਦੀ ਸੋਸ਼ਲ ਮੀਡੀਆ ’ਤੇ ਫੈਲੀ ਝੂਠੀ ਖ਼ਬਰ
ਉਨ੍ਹਾਂ ਇੱਥੇ ਇੱਕ ਪੱਤਰਕਾਰ ਨੂੰ ਕਿਹਾ ਕਿ ਜਿਹੜਾ ਉਨ੍ਹਾਂ ਨੇ ਕਹਿਣਾ ਸੀ ਉਹ ਕਹਿ ਚੁੱਕੇ ਹਨ ਇਸ ਲਈ ਉਹ ਪੱਤਰਕਾਰ ਦੀ ਪਸੰਦ ਦਾ ਬਿਆਨ ਨਹੀਂ ਦੇ ਸਕਦੇ ਹਰਪਾਲ ਚੀਮਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਚਲ ਰਹੇ ਵੱਡੇ ਸੰਕਟ ਨੂੰ ਦੂਰ ਕਰਨ ਲਈ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵਿਚੋਲੇ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਬਾਗੀ ਵਿਧਾਇਕਾਂ ਦੇ ਧੜੇ ਦੇ ਮੁੱਖੀ ਸੁਖਪਾਲ ਖਹਿਰਾ ਨੂੰ ਮਨਾਉਣ ਲਈ ਅਮਨ ਅਰੋੜਾ ਉਨ੍ਹਾਂ ਕੋਲ ਗਏ ਸਨ ਅਤੇ ਲਗਭਗ 4 ਘੰਟਿਆਂ ਦੀ ਮੀਟਿੰਗ ਵੀ ਕੀਤੀ ਗਈ ਪਰ ਮੀਟਿੰਗ ਹੁਣ ਤੱਕ ਬੇਸਿੱਟਾ ਹੀ ਰਹੀ ਹੈ। (Profanity)
ਵਿਰੋਧ ਧਿਰ ਦੇ ਲੀਡਰ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਉਨਾਂ ਵਲੋਂ ਕੋਸ਼ਸ਼ਾਂ ਜਾਰੀ ਹਨ ਅਤੇ ਜਲਦ ਹੀ ਬਾਗੀ ਵਿਧਾਇਕਾਂ ਨੂੰ ਮਨਾ ਲਿਆ ਜਾਏਗਾ। ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਬਾਕੀ ਹੋਰ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਸ਼ਾਂ ਅਜੇ ਖ਼ਤਮ ਨਹੀਂ ਕੀਤੀ ਗਈਆਂ ਹਨ ਅਤੇ ਉਨਾਂ ਨੂੰ ਮਨਾਉਣ ਲਈ ਉਹ ਲਗੇ ਹੋਏ ਹਨ। ਸਾਰੇ ਵਿਧਾਇਕਾਂ ਨੇ ਸਲਾਹ ਕਰਨ ਤੋਂ ਬਾਅਦ ਅਮਨ ਅਰੋੜਾ ਨੂੰ ਸੁਖਪਾਲ ਖਹਿਰਾ ਕੋਲ ਭੇਜਿਆ ਸੀ ਅਤੇ ਅਜੇ ਪਹਿਲੀ ਮੀਟਿੰਗ ਹੋਈ ਹੈ, ਇਸ ਤੋਂ ਬਾਅਦ ਹੋਰ ਮੀਟਿੰਗਾਂ ਵੀ ਹੋਣਗੀਆਂ। ਇੱਥੇ ਹੀ ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਮਨਾਇਆ ਜਰੂਰ ਜਾਏਗਾ ਪਰ ਬਠਿੰਡਾ ਕਨਵੈਨਸ਼ਨ ਵਿੱਚ ਪਾਸ ਕੀਤੇ ਗਏ ਬਾਗੀ ਧੜੇ ਵੱਲੋਂ 6 ਮਤੇ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੋਣਗੇ।
ਪਾਕਿ ਨੂੰ ਝਟਕਾ : ਦਾਊਦ ਦੇ ਕਰੀਬੀ ਨੂੰ ਭਾਰਤ ਹਵਾਲੇ ਕਰੇਗਾ ਥਾਈਲੈਂਡ
ਫਰਜ਼ੀ ਪਾਕਿਸਤਾਨੀ ਪਾਸਪੋਰਟ ‘ਤੇ ਗਿਆ ਸੀ ਬੈਂਕਾੱਕ
ਬੈਂਕਾੱਕ/ਏਜੰਸੀ
ਥਾਈਲੈਂਡ ‘ਚ ਇੱਕ ਅਪਰਾਧਿਕ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਦਾਊਦ ਇਬਰਾਹੀਮ ਦਾ ਇੱਕ ਕਰੀਬੀ ਗੁਰਗਾ ਪਾਕਿਸਤਾਨੀ ਨਹੀਂ ਹੈ ਸਗੋਂ ਇੱਕ ਭਾਰਤੀ ਨਾਗਰਿਕ ਹੈ। ਸਇਅਦ ਮੁਜਕਿੱਕਰ ਮੁਦਸਰ ਹੁਸੈਨ ਉਰਫ਼ ਮੁਹੰਮਦ ਸਲੀਮ ਤੇ ਮੁੰਨਾ ਝਿੰਗੜਾ ਦਾਊਦ ਦੀ ਡੀ ਕੰਪਨੀ ਦਾ ਅਹਿਮ ਹਿੱਸਾ ਹੈ ਤੇ ਭਾਰਤ ‘ਚ ਮੋਸਟ ਵਾਂਟੇਡ ਅੰਡਰਵਰਲਡ ਅਪਰਾਧੀ ਦਾਊਦ ਇਬਰਾਹੀਮ ਤੇ ਛੋਟਾ ਸ਼ਕੀਲ ਦਾ ਕਰੀਬੀ ਹੈ।
ਮੁੰਨਾ ਝਿੰਗੜਾ ਫਰਜ਼ੀ ਪਾਕਿਸਤਾਨੀ ਪਾਸਪੋਰਟ ‘ਤੇ ਬੈਂਕਾੱਕ ਗਿਆ ਸੀ ਤੇ ਸਾਲ 2000 ਤੋਂ ਉੱਥੋਂ ਦੀ ਜੇਲ੍ਹ ‘ਚ ਬੰਦ ਹੈ। ਉਸ ‘ਤੇ ਦਾਊਦ ਦੇ ਦੁਸ਼ਮਣ ਛੋਟਾ ਰਾਜਨ ਦੀ ਹੱਤਿਆ ਦੀ ਸਾਜਿਸ਼ ਘੜਨ ਦਾ ਦੋਸ਼ ਹੈ। ਝਿੰਗੜਾ ਦੇ ਪਿਤਾ ਮੁਦਸਰ ਹੁਸੈਨ ਦੀ 1993 ਮੁੰਬਈ ਧਮਾਕੇ ‘ਚ ਵੀ ਵੱਡੀ ਭੂਮਿਕਾ ਰਹੀ ਹੈ ਤੇ ਉਸ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਕਰਕਕਾ ਸੁਰੱਖਿਆ ਮਿਲੀ ਹੋਈ ਹੈ। ਥਾਈਲੈਂਡ ‘ਚ ਪਾਕਿਸਤਾਨੀ ਦੂਤਾਵਾਸ ਰਾਹੀਂ ਵੀ ਝਿੰਗੜਾ ਦੀ ਸਜ਼ਾ ਨੂੰ ਘੱਟ ਕਰਨ ਦੀ ਕੋਸ਼ਿਸਾਂ ਕੀਤੀਆਂ ਗਈਆਂ ਜਿਸ ‘ਚ ਸਫ਼ਲਤਾ ਵੀ ਮਿਲੀ ਮੁੰਨਾ ਝਿੰਗੜਾ ਦੀ ਸਜ਼ਾ ਨੂੰ ਪਹਿਲਾਂ ਘੱਟ ਕਰਕੇ 34 ਸਾਲ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਥਾਈਲੈਂਡ ‘ਚ ਪਾਕਿਸਤਾਨੀ ਮਿਸ਼ਨ ਨੇ ਫਿਰ ਤੋਂ ਰਾਜਾ ਤੋਂ ਮਾਫ਼ੀ ਲੈਣ ‘ਚ ਸਫ਼ਲਤਾ ਪਾਈ ਤੇ 2016 ‘ਚ ਮੁੰਨਾ ਝਿੰਗੜਾ ਦੀ ਸਜ਼ਾ ਘਟਾ ਕੇ 18 ਸਾਲ ਰਹਿ ਗਈ। ਪਾਕਿਸਤਾਨੀ ਅਧਿਕਾਰੀ ਸਜ਼ਾ ਮਾਫ਼ੀ ਦੇ ਜੁਗਾੜ ਦੇ ਨਾਲ-ਨਾਲ ਥਾਈਲੈਂਡ ਦੇ ਨਾਲ ਹਵਾਲਗੀ ਸੰਧੀ ਤਹਿਤ ਮੁੰਨਾ ਦੇ ਪਾਕਿਸਤਾਨ ਹਵਾਲਗੀ ਲਈ ਵੀ ਕੰਮ ਕਰਦੇ ਰਹੇ।
ਹਾਲਾਂਕਿ ਭਾਰਤ ਨੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਤੇ ਮੁੰਨਾ ਦੀ ਹਵਾਲਗੀ ਲਈ ਦਾਅਵਾ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਥਾਈਲੈਂਡ ਕੋਰਟ ਪਹੁੰਚਿਆ ਇਸ ਦਰਮਿਆਨ ਥਾਈਲੈਂਡ ਦੇ ਕਾਨੂੰਨਾਂ ਤਹਿਤ ਝਿੰਗੜਾ ਦੀ ਪੂਰੀ ਸਜ਼ਾ ਮਾਫ਼ ਹੋ ਗਈ ਤੇ ਉਸ ਨੂੰ ਦਸੰਬਰ 2016 ‘ਚ ਰਿਹਾਅ ਵੀ ਕਰ ਦਿੱਤਾ ਜਾਂਦਾ ਪਰ ਮਾਮਲਾ ਵਿਚਾਰਧਅੀਨ ਹੋਣ ਕਾਰਨ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਬੁੱਧਵਾਰ ਨੂੰ ਕੋਰਟ ਨੇ ਭਾਰਤ ਵੱਲੋਂ ਦਿੱਤੇ ਗਏ ਫਿੰਗਰ ਪ੍ਰਿੰਟ ਦੇ ਨਮੂਨਿਆਂ ਦੇ ਆਧਾਰ ‘ਤੇ ਇਹ ਫੈਸਲਾ ਦਿੱਤਾ ਹੈ ਕਿ ਮੁੰਨਾ ਝਿੰਗੜਾ ਭਾਰਤੀ ਨਾਗਰਿਕ ਹੈ। ਕੋਰਟ ਨੇ ਪਾਕਿਸਤਾਨ ਨੂੰ ਵੀ ਕਿਹਾ ਕਿ ਉਹ ਥਾਈਲੈਂਡ ‘ਚ ਆਪਣੇ ਦੂਤਾਵਾਸ ਰਾਹੀਂ ਇਸ ਮਾਮਲੇ ‘ਚ ਸਬੂਤ ਜਮ੍ਹਾਂ ਕਰਵਾਏ। ਖਬਰਾਂ ਅਨੁਸਾਰ ਸੁਣਵਾਈ ਦੌਰਾਨ ਕੋਰਟ ਰੂਮ ‘ਚ ਹਾਈ ਵੋਲਟੇਜ ਡਰਾਮਾ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਡੀਆ ਨੇ ਫੜੀ ਪੀੜਤ ਪਰਿਵਾਰ ਦੀ ਬਾਂਹ
ਮੀਡੀਆ ਵੈੱਲਫੇਅਰ ਐਸੋਸੀਏਸ਼ਨ ਨੇ ਕੁਲਦੀਪ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮੱਦਦ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਚਮਾਰਹੇੜੀ ਪੈਟਰੋਲ ਪੰਪ ਦੀ ਲੁੱਟ ਸਮੇਂ ਗੋਲੀ ਮਾਰ ਕੇ ਮਾਰੇ ਗਏ ਦੌਣ ਕਲਾਂ ਦੇ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਅੱਜ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਵਿਚ ਮਾਲੀ ਮੱਦਦ ਦਿੱਤੀ ਗਈ । ਇਸ ਪਰਿਵਾਰ ਦਾ ਕੁਲਦੀਪ ਸਿੰਘ ਇਕਲੌਤਾ ਕਮਾਉਣ ਵਾਲਾ ਸੀ ਜਦ ਕਿ ਕੁਲਦੀਪ ਸਿੰਘ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਵੱਡੇ ਭਰਾ ਦੇ ਪਰਿਵਾਰ ਦਾ ਵੀ ਪਾਲਣ-ਪੋਸ਼ਣ ਕਰ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਵੱਡੇ ਭਰਾ ਦੀ ਵੀ ਮਜ਼ਦੂਰੀ ਕਰਦੇ ਸਮੇਂ ਮੌਤ ਹੋ ਗਈ ਸੀ। ਪਰਿਵਾਰ ਵਿੱਚ ਪਿੱਛੇ ਵਿਧਵਾ ਮਾਂ ਅਤੇ ਵਿਧਵਾ ਭਰਜਾਈ ਅਤੇ ਉਨ੍ਹਾਂ ਦੇ ਦੋ ਬੱਚੇ ਹਨ ਇਹਨਾਂ ਦੇ ਨਾਲ ਕੁਲਦੀਪ ਸਿੰਘ ਦੀ ਪਤਨੀ ਅਤੇ ਦੋ ਛੋਟੇ-ਛੋਟੇ ਮਾਸੂਮ ਬੱਚੇ ਹਨ ਬੇਟੇ ਦੀ ਉਮਰ ਢਾਈ ਸਾਲ ਅਤੇ ਬੇਟੀ ਦੀ ਉਮਰ 6 ਮਹੀਨੇ ਹੈ। ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ।
ਪੈਟਰੋਲ ਪੰਪ ਲੁੱਟ ਦੌਰਾਨ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਕੁਲਦੀਪ ਸਿੰਘ
ਇਸ ਵੇਲੇ ਪਿੰਡ ਦੌਣ ਕਲਾਂ ਵਿੱਚ ਪੀੜਤ ਪਰਿਵਾਰ ਨੂੰ ਮਾਲੀ ਮੱਦਦ ਦੇਣ ਵੇਲੇ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਅਤੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਕਿਸੇ ਪੀੜਤ ਪਰਿਵਾਰ ਦੀ ਪੱਤਰਕਾਰਾਂ ਵੱਲੋਂ ਆਪਣੀ ਜੇਬ੍ਹ ਵਿਚੋਂ ਮਾਲੀ ਮੱਦਦ ਕਰਨ ਦਾ ਇਹ ਨਿਵੇਕਲਾ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਕਿ ਇਹ ਸਪੱਸ਼ਟ ਹੋ ਸਕੇ ਕਿ ਪੱਤਰਕਾਰ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਲਈ ਲੋਕਾਂ ਨੂੰ ਮਹਿਜ਼ ਜਾਗਰੂਕ ਹੀ ਨਹੀਂ ਕਰਦੇ ਸਗੋਂ ਆਪਣੀ ਜੇਬ੍ਹ ਵਿਚੋਂ ਵੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ। (Patiala News)
ਇਸ ਵੇਲੇ ਪ੍ਰਵਾਸੀ ਮੀਡੀਆ ਵਿਚ ਕੰਮ ਕਰਨ ਵਾਲੇ ਚਰਚਿਤ ਪੱਤਰਕਾਰ ਬਲਤੇਜ ਪੰਨੂ ਨੇ ਕਿਹਾ ਕਿ ਅਜਿਹੇ ਲੋੜਵੰਦ ਪੀੜਤ ਪਰਿਵਾਰਾਂ ਲਈ ਜਿੱਥੇ ਪੱਤਰਕਾਰ ਭਾਈਚਾਰੇ ਨੇ ਯੋਗਦਾਨ ਪਾਇਆ ਹੈ, ਉੱਥੇ ਹੀ ਇਸ ਸਬੰਧੀ ਸਾਰਿਆਂ ਨੂੰ ਸੋਚਣਾ ਜ਼ਰੂਰੀ ਹੈ ਤਾਂ ਕਿ ਪੰਜਾਬ ਦੀ ਧਰਤੀ ‘ਤੇ ਕੋਈ ਭੁੱਖਾ ਨਾ ਰਹੇ। ਇਸ ਵੇਲੇ ਪਿੰਡ ਦੌਣ ਕਲਾਂ ਦੇ ਸਰਪੰਚ ਬਲਕਾਰ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨੂੰ ਮੱਦਦ ਕਰਨ ਲਈ ਜੋ ਮੀਡੀਆ ਨੇ ਲੋਕਾਂ ਨੂੰ ਜਾਗ ਲਾਇਆ ਹੈ ਉਹ ਸ਼ਲਾਘਾਯੋਗ ਹੈ। ਇਸ ਮੌਕੇ ਗਗਨਦੀਪ ਸਿੰਘ ਅਹੂਜਾ, ਮਨਦੀਪ ਸਿੰਘ ਜੋਸਨ, ਇੰਦਰਪਾਲ ਸਿੰਘ ਸਨੀ, ਬਲਿੰਦਰ ਸਿੰਘ ਬਿੰਨੀ, ਚਰਨਜੀਤ ਸਿੰਘ ਕੋਹਲੀ, ਸਰਬਜੀਤ ਸਿੰਘ ਹੈਪੀ, ਮੋਹਨ ਲਾਲ ਕੂਕੀ, ਪੀਐਸ ਗਰੇਵਾਲ, ਹਰਵਿੰਦਰ ਸਿੰਘ ਰਿੰਕੂ ਆਦਿ ਨੇ ਵੀ ਸ਼ਮੂਲੀਅਤ ਕੀਤੀ। (Patiala News)
ਬੁਖਾਰੀ ਦੇ ਕਤਲ ਪਿੱਛੇ ਪਾਕਿ ਦਾ ਹੱਥ
ਕੇਂਦਰੀ ਮੰਤਰੀ ਆਰ. ਕੇ ਸਿੰਘ ਨੇ ਕਤਲ ‘ਚ ਆਈਐਸਆਈ ਦੀ ਸਾਜਿਸ਼ ਹੋਣ ਦਾ ਦਾਅਵਾ ਕੀਤਾ
ਨਵੀਂ ਦਿੱਲੀ, (ਏਜੰਸੀ)। ਕੇਂਦਰੀ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ‘ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦਾ ਹੱਥ ਹੈ ਤੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਘਾਟੀ ‘ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਇਆ ਗਿਆ ਹੈ। ਸਿੰਘ ਨੇ ਇੱਕ ਟੀਵੀ ਚੈੱਨਲ ਨੂੰ ਕਿਹਾ ਕਿ ਸ੍ਰੀ ਬੁਖਾਰੀ ਦਾ ਕਤਲਸਪੱਸ਼ਟ ਤੌਰ ‘ਤੇ ਅੱਤਵਾਦੀਆਂ ਦੀ ਹਰਕਤ ਹੈ ਤੇ ਉਨ੍ਹਾਂ ਦਾ ਆਕਾ ਪਾਕਿਸਤਾਨ ਦੀ ਆਈਐੱਸਆਈ ਹੈ। ਬਿਹਾਰ ਤੋਂ ਭਾਜਪਾ ਸਾਂਸਦ ਸਿੰਘ ਸਾਬਕਾ ਨੌਕਰਸ਼ਾਹ ਹਨ ਤੇ ਉਹ ਕੇਂਦਰੀ ਗ੍ਰਹਿ ਸਕੱਤਰ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਜਦੋਂ ਵੀ ਕੋਈ ਸਹੀ ਆਵਾਜ਼ ਉੱਠੀ ਹੈ, ਅੱਤਵਾਦੀਆਂ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਹੈ।
ਇਸ ਮਾਮਲੇ ਨੂੰ ਬੇਹੱਦ ਘਿਨੌਣਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਘਟਨਾ ਨਹੀਂ ਹੈ। ਸਿੰਘ ਨੇ ਕਿਹਾ ਕਿ ਇਹ ਅੱਤਵਾਦੀਆਂ ਦੇ ਆਕਿਆਂ ਦੇ ਨਿਰਦੇਸ਼ ‘ਤੇ ਹੋਇਆ ਹੈ ਤੇ ਇਹ ਆਕਾ ਪਾਕਿਸਤਾਨ ਦੀ ਆਈਐੱਸਆਈ ਹੈ। ਘਾਟੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਦੈਨਿਕ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਸ੍ਰੀ ਸ਼ੁਜਾਤ ਬੁਖਾਰੀ ਦਾ ਵੀਰਵਾਰ ਨੂੰ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਖੁਫ਼ੀਆ ਸੂਤਰਾਂ ਅਨੁਸਾਰ ਇਸ ਘਟਨਾ ਪਿੱਛੇ ਪਾਕਿਸਤਾਨ ਸਥਿੱਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਹੱਥ ਹੈ।
ਸ਼ੁਜਾਤ ਬੁਖਾਰੀ ਕਤਲ ਕਾਂਡ ‘ਚ ਚੌਥਾ ਸ਼ੱਕੀ ਦਿਸਿਆ
ਸ੍ਰੀਨਗਰ ਜੰਮੂ ਕਸ਼ਮੀਰ ‘ਚ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ‘ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਹੁਣ ਤੱਕ ਇਸ ਮਾਮਲੇ ‘ਚ ਤਿੰਨ ਅੱਤਵਾਦੀਆਂ ਦਾ ਨਾਂਅ ਆ ਰਿਹਾ ਸੀ ਪਰ ਹੁਣ ਚੌਥਾ ਸ਼ੱਕੀ ਵੀ ਸਾਹਮਣੇ ਆਇਆ ਹੈ, ਜਿਸ ਜਗ੍ਹਾ ‘ਤੇ ਸ਼ੁਜਾਤ ਬੁਖਾਰੀ ਨੂੰ ਗੋਲੀ ਮਾਰੀ ਗਈ ਸੀ, ਉੱਥੋਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਚੌਥਾ ਸ਼ੱਕੀ ਦਿਸ ਰਿਹਾ ਹੈ। ਚੌਥਾ ਸ਼ੱਕੀ ਸ਼ੁਜਾਤ ਬੁਖਾਰੀ ਦੀ ਬਾਡੀ ਕੋਲ ਹੀ ਖੜ੍ਹਾ ਹੈ ਤੇ ਉੱਥੇ ਤੁਰੰਤ ਮੌਕਾ ਦੇਖਦੇ ਹੀ ਪਿਸਤੌਲ ਚੁੱਕ ਕੇ ਭੱਜ ਜਾਂਦਾ ਹੈ। ਵੀਡੀਓ ‘ਚ ਅਜਿਹਾ ਲੱਗ ਰਿਹਾ ਹੈ ਕਿ ਸ਼ੁਰੂ ‘ਚ ਤਾਂ ਚੌਥਾ ਸ਼ੱਕੀ ਪਹਿਲਾਂ ਮੱਦਦ ਕਰਨ ਦਾ ਨਾਟਕ ਕਰ ਰਿਹਾ ਹੈ ਤੇ ਜਿਓਂ ਹੀ ਉੱਥੇ ਭੀੜ ਵਧ ਜਾਂਦੀ ਹੈ ਤਾਂ ਉਹ ਮੌਕਾ ਦੇਖਦੇ ਹੀ ਪਿਸਤੌਲ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ।
ਸੁਪੁਰਦ-ਏ-ਖਾਕ ਕੀਤੇ ਗਏ ਬੁਖਾਰੀ
ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਅੱਜ ਸ਼ੁਜਾਤ ਬੁਖਾਰੀ ਨੂੰ ਸੁਪੁਰਦ-ਏ-ਖਾਕ ਕਰ ਦਿੱਤਾ ਗਿਆ। ਬੁਖਾਰੀ ਦੇ ਜਨਾਜ਼ੇ ‘ਚ ਲੋਕਾਂ ਦਾ ਸੈਲਾਬ ਉਮੜ ਪਿਆ। ਉਨ੍ਹਾਂ ਨੂੰ ਆਖਰੀ ਵਿਦਾਈ ਦੇਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਜਨਾਜ਼ੇ ‘ਚ ਸ਼ਾਮਲ ਹੋਏ ਤੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਸ਼ੁੱਕਰਵਾਰ ਬੁਖਾਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ‘ਚ ਸੁਪੁਰਦ-ਏ-ਖਾਕ ਕਰ ਦਿੱਤਾ ਗਿਆ।
ਰਾਜਾ ਵੜਿੰਗ ਮੰਤਰੀ ਵੀ ਨਹੀਂ ਬਣੇ, ਪ੍ਰਧਾਨਗੀ ਵੀ ਹੱਥੋਂ ਗਈ
ਰਾਹੁਲ ਗਾਂਧੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਬਣਾਇਆ ਕੇਸ਼ਵ ਚੰਦ ਯਾਦਵ ਨੂੰ ਕੌਮੀ ਪ੍ਰਧਾਨ | Raja Waring
ਚੰਡੀਗੜ੍ਹ (ਅਸ਼ਵਨੀ ਚਾਵਲਾ)। Raja Waring ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ (Raja Waring) ਵੜਿੰਗ ਨੂੰ ਰਾਹੁਲ ਗਾਂਧੀ ਨੇ ਹਟਾਉਂਦੇ ਹੋਏ ਕੇਸ਼ਵ ਚੰਦ ਯਾਦਵ ਨੂੰ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਏ ਜਾਣ ਸਬੰਧੀ ਕੁਝ ਦਿਨ ਪਹਿਲਾਂ ਹੀ ਚਰਚਾ ਸ਼ੁਰੂ ਹੋ ਗਈ ਸੀ, ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਮੰਤਰੀ ਮੰਡਲ ‘ਚ ਸ਼ਾਮਲ ਕਰਨ ਸਬੰਧੀ ਉਨ੍ਹਾਂ ਦਾ ਨਾਂਅ ਚੱਲ ਰਿਹਾ ਸੀ ਪਰ ਮੰਤਰੀ ਮੰਡਲ ‘ਚ ਥਾਂ ਬਣਾਉਣ ‘ਚ ਕਾਮਯਾਬ ਨਹੀਂ ਹੋ ਸਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੁਣ ਆਲ ਇੰਡੀਆ ਯੂਥ ਕਾਂਗਰਸ ਦੀ ਪ੍ਰਧਾਨਗੀ ਤੋਂ ਵੀ ਹਟਾ ਦਿੱਤਾ ਗਿਆ ਹੈ।
ਜਿਹੜਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਕੁਝ ਹੀ ਦਿਨਾਂ ਵਿੱਚ ਇਹ ਦੂਜਾ ਵੱਡਾ ਝਟਕਾ ਹੈ। ਰਾਜਾ ਵੜਿੰਗ ਪਿਛਲੇ ਕੁਝ ਸਾਲਾਂ ਤੋਂ ਰਾਹੁਲ ਗਾਂਧੀ ਨੇ ਕਾਫ਼ੀ ਕਰੀਬੀਆਂ ‘ਚੋਂ ਇੱਕ ਮੰਨੇ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਯੂਥ ਕਾਂਗਰਸ ਦੀ ਪ੍ਰਧਾਨਗੀ ਵੀ ਦਿੱਤੀ ਗਈ ਸੀ ਤੇ ਉਨ੍ਹਾਂ ਦਾ ਨਾਂਅ ਪੰਜਾਬ ਦੇ ਮੰਤਰੀ ਮੰਡਲ ‘ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੀ ਦੌੜ ‘ਚ ਕਾਫ਼ੀ ਜਿਆਦਾ ਅੱਗੇ ਦੱਸਿਆ ਜਾਂਦਾ ਰਿਹਾ ਹੈ ਪਰ ਅਚਾਨਕ ਹੀ ਇੱਕ ਤੋਂ ਬਾਅਦ ਇੱਕ ਝਟਕਾ ਲੱਗਣ ਕਾਰਨ ਪੰਜਾਬ ‘ਚ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕਿਸੇ ਕਾਰਨ ਰਾਹੁਲ ਗਾਂਧੀ ਨਾਲ ਰਾਜਾ ਵੜਿੰਗ ਦੀ ਉਹ ਵਾਲੀ ਸਥਿਤੀ ਨਹੀਂ ਰਹੀ ਹੈ, ਜਿਹੜੀ ਕਿ ਪਹਿਲਾਂ ਰਹਿੰਦੀ ਆਈ ਹੈ। (Raja Waring)
ਰਾਜਾ ਵੜਿੰਗ ਹਮੇਸ਼ਾ ਹੀ ਰਾਹੁਲ ਗਾਂਧੀ ਦੀ ਟੀਮ ਵਿੱਚ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਰਾਹੁਲ ਦੀ ਟੀਮ ਵਿੱਚ ਵੀ ਕਿਥੇ ਥਾਂ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਪੰਜਾਬ ਵਿੱਚ ਪਹਿਲੀ ਵਾਰ ਵਿਧਾਇਕ ਬਣਕੇ ਵੀ ਕੁਝ ਕੈਬਨਿਟ ਮੰਤਰੀ ਬਣ ਗਏ ਹਨ ਪਰ ਦੂਜੀ ਵਾਰ ਵਿਧਾਇਕ ਬਣਕੇ ਵਿਧਾਨ ਸਭਾ ‘ਚ ਆਏ ਰਾਜਾ ਵੜਿੰਗ ਨੂੰ ਕੈਬਨਿਟ ‘ਚ ਥਾਂ ਨਹੀਂ ਦਿੱਤੀ ਗਈ ਹੈ, ਜਿਸ ਕਾਰਨ ਗਿੱਦੜਬਾਹਾ ਦੇ ਕਾਂਗਰਸੀ ਵਰਕਰਾਂ ‘ਚ ਰੋਹ ਤੇ ਨਿਰਾਸ਼ਾ ਹੈ। (Raja Waring)