Anglo Sikh War Museum - Sach Kahoon Punjabi

Punjab News: ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ, ਫਿਰੋਜ਼ਸ਼ਾਹ ਦਾ ਉਦਘਾਟਨ
Punjab News: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲੇ, ਕਿਰਤ, ਮਹਿਮਾਨ ਨਿਵਾਜ਼ੀ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਬਿਜਲੀ ਮੰਤਰੀ ਪੰਜਾਬ ਸ਼੍ਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਫਿਰੋਜ਼ਸ਼ਾਹ ਵਿਖੇ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਫਿਰੋਜ਼ਸ਼ਾਹ ਦੀ ਇਹ ਇਤਿਹਾਸਕ ਧਰਤੀ ਸਿੱਖ ਫ਼ੌਜ ਦੀ ਅਦੁੱਤੀ ਬਹਾਦਰੀ, ਸੂਰਬੀਰਤਾ ਅਤੇ ਕੁਰਬਾਨੀ ਦੀ ਗਵਾਹ ਹੈ। ਇਹ ਅਜਾਇਬਘਰ 1845-46 ਅਤੇ 1848-49 ਦੇ ਐਂਗਲੋ-ਸਿੱਖ ਯੁੱਧਾਂ ਵਿੱਚ ਲੜਨ ਵਾਲੇ ਸੂਰਬੀਰਾਂ ਦੀ ਯਾਦ ਨੂੰ ਸਮਰਪਿਤ ਹੈ। ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ, ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਘਾਂਗਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਹ ਵੀ ਪੜ੍ਹੋ:  Anti Drug Campaign: ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ : ਗਗਨਦੀਪ ਸਿੰਘ ਧਾਲੀਵਾਲ

ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਸਮਾਰਕ ਦੀ ਸਥਾਪਨਾ ਤੋਂ ਲਗਭਗ 50 ਸਾਲ ਬਾਅਦ ਪੰਜਾਬ ਸਰਕਾਰ ਵੱਲੋਂ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਇਸ ਅਜਾਇਬ ਘਰ ਦਾ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਇਤਿਹਾਸਕ ਵਿਰਾਸਤ ਨੂੰ ਸੰਭਾਲਣਾ ਹੀ ਨਹੀਂ, ਸਗੋਂ ਇਸ ਮਹਾਨ ਇਤਿਹਾਸ ਨੂੰ ਆਧੁਨਿਕ ਢੰਗ ਨਾਲ ਨੌਜਵਾਨ ਪੀੜ੍ਹੀ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਤੱਕ ਪਹੁੰਚਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਦਰਸ਼ਕ ਇਤਿਹਾਸਕ ਵਸਤੂਆਂ ਅਤੇ ਚਿੱਤਰਾਂ ਰਾਹੀਂ ਇਤਿਹਾਸ ਨਾਲ ਜਾਣੂ ਹੁੰਦੇ ਸਨ, ਪਰ ਹੁਣ ਨਵੀਂ ਪੇਸ਼ਕਾਰੀ ਉਨ੍ਹਾਂ ਨੂੰ ਇਤਿਹਾਸ ਨੂੰ ਦੇਖਣ ਦੇ ਨਾਲ-ਨਾਲ ਇੱਕ ਜੀਵੰਤ ਇਤਿਹਾਸਕ ਯਾਤਰਾ ਦਾ ਅਨੁਭਵ ਕਰਵਾਏਗੀ। ਇਸ ਵਿੱਚ ਕਲਾ, ਰੌਸ਼ਨੀ, ਆਵਾਜ਼ ਅਤੇ ਡਿਜ਼ੀਟਲ ਤਕਨਾਲੋਜੀ ਦਾ ਸੁਮੇਲ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਜਾਇਬ ਘਰ ਦੀਆਂ ਤਿੰਨ ਮੰਜ਼ਿਲਾਂ ਨੂੰ ਇੱਕ ਲਗਾਤਾਰ ਇਤਿਹਾਸਕ ਯਾਤਰਾ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ‘ਉਭਾਰ’ ਭਾਗ ਵਿੱਚ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਜੀ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਉਭਾਰ ਨੂੰ ਦਰਸਾਇਆ ਗਿਆ ਹੈ। ‘ਸੰਘਰਸ਼’ ਭਾਗ ਵਿੱਚ ਐਂਗਲੋ-ਸਿੱਖ ਯੁੱਧਾਂ ਦੀ ਵਿਸਥਾਰਪੂਰਵਕ ਕਹਾਣੀ ਪੇਸ਼ ਕੀਤੀ ਗਈ ਹੈ, ਜਦਕਿ ‘ਵਿਰਾਸਤ’ ਭਾਗ ਵਿੱਚ ਇਨ੍ਹਾਂ ਯੁੱਧਾਂ ਤੋਂ ਬਾਅਦ ਦੀਆਂ ਘਟਨਾਵਾਂ ਅਤੇ ਇਨ੍ਹਾਂ ਦੇ ਸਦੀਵੀ ਇਤਿਹਾਸਕ ਮਹੱਤਵ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਾਊਂਡ ਫਲੋਰ ’ਤੇ ਤਿੰਨ-ਪੱਖੀ ਇਤਿਹਾਸਕ ਨਕਸ਼ਿਆਂ ਅਤੇ ਪ੍ਰੋਜੈਕਸ਼ਨ ਰਾਹੀਂ ਉਸ ਸਮੇਂ ਦੇ ਬਦਲਦੇ ਰਾਜਨੀਤਿਕ ਨਕਸ਼ੇ ਨੂੰ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਲਾਹੌਰ ਦਰਬਾਰ ਦੀ ਵਿਸ਼ੇਸ਼ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਇਤਿਹਾਸਕ ਮਾਹੌਲ ਨਾਲ ਜਾਣੂ ਕਰਵਾਇਆ ਗਿਆ ਹੈ।

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਦਕੀ, ਫਿਰੋਜ਼ਸ਼ਾਹ, ਸਭਰਾਉਂ ਅਤੇ ਚੇਲਿਆਵਾਲੀ ਦੀਆਂ ਲੜਾਈਆਂ ਨੂੰ ਭਿੱਤੀ-ਚਿੱਤਰਾਂ, ਐਨੀਮੇਟਿਡ ਨਕਸ਼ਿਆਂ ਅਤੇ ਆਡੀਓ-ਵਿਜ਼ੂਅਲ ਪੇਸ਼ਕਾਰੀਆਂ ਰਾਹੀਂ ਦਰਸਾਇਆ ਗਿਆ ਹੈ। ਇਸ ਨਾਲ ਦਰਸ਼ਕ ਨਾ ਸਿਰਫ਼ ਇਨ੍ਹਾਂ ਜੰਗਾਂ ਦੇ ਘਟਨਾਕ੍ਰਮ ਨੂੰ ਸਮਝ ਸਕਣਗੇ, ਸਗੋਂ ਸਿੱਖ ਸੈਨਿਕਾਂ ਦੀ ਬਹਾਦਰੀ, ਹੌਸਲੇ ਅਤੇ ਕੁਰਬਾਨੀ ਨੂੰ ਵੀ ਨੇੜਿਓਂ ਮਹਿਸੂਸ ਕਰ ਸਕਣਗੇ।

ਤਰੁਣਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ  ਨੇ ਖ਼ਾਸ ਤੌਰ ’ਤੇ ਨੌਜਵਾਨਾਂ ਅਤੇ ਜਨਰੇਸ਼ਨ-ਜ਼ੈਡ (Gen-Z) ਨੂੰ ਇਸ ਅਜਾਇ ਬਘਰ ਦਾ ਦੌਰਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਤਿਹਾਸ ਸਿਰਫ਼ ਕਿਤਾਬਾਂ ਵਿੱਚ ਪੜ੍ਹਨ ਵਾਲੀ ਚੀਜ਼ ਨਹੀਂ ਹੈ, ਸਗੋਂ ਇਤਿਹਾਸਕ ਧਰਤੀ ’ਤੇ ਪਹੁੰਚ ਕੇ ਆਪਣੇ ਪੂਰਵਜਾਂ ਦੀ ਬਹਾਦਰੀ, ਕੁਰਬਾਨੀ ਅਤੇ ਵਿਰਾਸਤ ਨੂੰ ਜਾਣਨਾ ਅਤੇ ਉਸ ਤੋਂ ਪ੍ਰੇਰਨਾ ਲੈਣਾ ਵੀ ਬਹੁਤ ਜ਼ਰੂਰੀ ਹੈ।

ਇਸ ਮੌਕੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਸ਼੍ਰੀ ਰਜਨੀਸ਼ ਕੁਮਾਰ ਦਹੀਯਾ ਨੇ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬ ਘਰ, ਫਿਰੋਜ਼ਸ਼ਾਹ ਦਾ ਉਦਘਾਟਨ ਕਰਨ ’ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਨਵੀਨੀਕਰਨ ਤੋਂ ਬਾਅਦ ਇਹ ਅਜਾਇਬਘਰ ਇਤਿਹਾਸ ਪ੍ਰੇਮੀਆਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਸੈਲਾਨੀਆਂ ਲਈ ਇੱਕ ਮਹੱਤਵਪੂਰਨ ਖਿੱਚ ਦਾ ਕੇਂਦਰ ਬਣੇਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਇਤਿਹਾਸਕ ਵਿਰਾਸਤ ਨੂੰ ਹੋਰ ਉਜਾਗਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਡਾਇਰੈਕਟਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਸ਼੍ਰੀ ਸੰਜੀਵ ਕੁਮਾਰ ਤਿਵਾੜੀ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਐਸ.ਡੀ.ਐਮ. ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ, ਭੁਪਿੰਦਰ ਸਿੰਘ ਚਾਨਣਾ, ਸੁਖਦੀਪ ਸਿੰਘ ਉਗੋਕੇ, ਬੇਅੰਤ ਸਿੰਘ, ਰੋਬੀ ਸੰਧੂ, ਸਰਪੰਚ ਮਨਦੀਪ ਸਿੰਘ ਪਿਆਰੇਆਣਾ,  ਸਰਪੰਚ ਅਮਨਦੀਪ, ਸਰਪੰਚ ਗੁਰਜੰਟ ਸਿੰਘ,  ਰਾਜਿੰਦਰ ਸਰਪੰਚ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।