Become - Sach Kahoon Punjabi
ਮਾਨਵਤਾ ਭਲਾਈ ਲਈ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦੇ ਹਾਂ : ਕੁਲਦੀਪ
ਮਾਨਵਤਾ ਭਲਾਈ ਕਾਰਜਾਂ ਲਈ ਸਰੀਰ ਦਾਨ ਕਰਨਾ ਵੀ ਉੱਤਮ ਦਾਨ ਹੈ: ਡੀ.ਸੀ.
ਝੁਨੀਰ (ਗੁਰਜੀਤ ਸ਼ੀਂਹ) ਡੇਰਾ ਸੱਚਾ ਸੌਦਾ (Dera sacha sauda) ਦੀ ਪਵਿੱਤਰ ਸਿੱਖਿਆ ਤੇ ਚਲਦਿਆਂ ਬਲਾਕ ਝੁਨੀਰ ਦੇ ਪਿੰਡ ਜਟਾਣਾ ਕਲਾਂ ਦੇ ਬਸੰਤ ਸਿੰਘ ਇਸਾਂ ਖਾਲਸਾ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਬਸੰਤ ਸਿੰਘ ਇੰਸਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸ ਦੇ ਮਰਨ ਉਪਰੰਤ ਉਸ ਦਾ ਸਰੀਰ ਸਸਕਾਰ ਕਰਨ ਦੀ ਥਾਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body donater) ਕੀਤੀ ਜਾਵੇ ਜਿਸ ਦੇ ਪ੍ਰਣ ਨੂੰ ਹੁਣ ਉਸ ਦੇ ਦੇਹਾਂਤ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਬਲਾਕ ਝੁਨੀਰ ਦੇ ਪਿੰਡ ਜਟਾਣਾ ਕਲਾਂ ‘ਚ ਸਰੀਰਦਾਨੀ ਦੀ ਪਤਨੀ ਪ੍ਰੀਤਮ ਕੌਰ ਪੁੱਤਰਾਂਨ ਤੇਜਾ ਸਿੰਘ, ਅੰਗਰੇਜ਼ ਸਿੰਘ, ਮੱਘਰ ਸਿੰਘ ਨੇ ਆਪਣੇ ਪਿਤਾ ਦੀ ਅੰਤਿਮ ਇੱਛਾ ਪੂਰੀ ਕਰਦਿਆਂ ਉਨ੍ਹਾਂ ਦਾ ਮ੍ਰਿਤਕ ਸਰੀਰ ਆਦੇਸ਼ ਮੈਡੀਕਲ ਕਾਲਜ ਬਠਿੰਡਾ ਵਿਖੇ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਦੀ ਅਗਵਾਈ ‘ਚ ਰਵਾਨਾ ਕੀਤਾ body donater
ਇਸ ਰਸਮ ਦੀ ਅਗਵਾਈ ਬਹੁਜਨ ਸਮਾਜ ਪਾਰਟੀ ਦੇ ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ, ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਕੀਤੀ ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਮਾਨਵਤਾ ਦੀ ਭਲਾਈ ਲਈ ਡੇਰਾ ਸੱਚਾ ਸੌਦਾ ਵੱਲੋਂ ਬੀੜਾ ਚੁੱਕਿਆ ਗਿਆ ਹੈ ਉਸ ਦੀ ਅਸੀਂ ਸ਼ਲਾਘਾ ਕਰਦੇ ਹਾਂ ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦੇ ਵਿਗਿਆਨਕ ਯੁੱਗ ‘ਚ ਫਾਲਤੂ ਦੀ ਅਡੰਬਰਬਾਜ਼ੀ ਤੋਂ ਉੱਪਰ ਉੱਠ ਕੇ ਇੰਝ ਹੀ ਸਰੀਰਦਾਨ, ਖ਼ੂਨਦਾਨ ,ਅੱਖਾਂ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ
ਸਰੀਰਦਾਨੀ ਬਸੰਤ ਸਿੰਘ ਇੰਸਾਂ ਖਾਲਸਾ ਦੇ ਪਰਿਵਾਰ ਤੋਂ ਸੇਧ ਲੈਣ ਦੀ ਅਪੀਲ ਕੀਤੀ
ਉਨ੍ਹਾਂ ਸਰੀਰਦਾਨੀ ਬਸੰਤ ਸਿੰਘ ਇੰਸਾਂ ਖਾਲਸਾ ਦੇ ਪਰਿਵਾਰ ਤੋਂ ਸੇਧ ਲੈਣ ਦੀ ਅਪੀਲ ਕੀਤੀ ਸਰੀਰਦਾਨੀ ਬਸੰਤ ਸਿੰਘ ਦੇ ਬਾਰੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਜਿੱਥੇ ਸਾਡਾ ਸਮਾਜ ਜਾਗਰੂਕ ਹੋ ਕੇ ਵੱਖ ਵੱਖ ਭਲਾਈ ਕਾਰਜਾਂ ਲਈ ਅੱਗੇ ਆ ਰਿਹਾ ਹੈ ਉੱਥੇ ਸਾਨੂੰ ਵੱਧ ਤੋਂ ਵੱਧ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨ ਦੀ ਵੀ ਜ਼ਰੂਰਤ ਹੈ ਇਸ ਮੌਕੇ ਬਲਾਕ ਭੰਗੀਦਾਸ ਸੇਵਕ ਇੰਸਾਂ, ਰਾਧੇ ਸ਼ਾਮ ਇੰਸਾਂ, ਲਾਭ ਇੰਸਾਂ, ਬਲਵੰਤ ਸਿੰਘ ਬਾਜੇਵਾਲਾ, ਸਰਬਜੀਤ ਜਟਾਣਾ, ਮੱਖਣ ਸਿੰਘ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਡੇਰਾ ਸ਼ਰਧਾਲੂ, ਰਿਸ਼ਤੇਦਾਰ, ਦੋਸਤ ਆਦਿ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਸੰਸਥਾਵਾਂ ਸਿਆਸੀ ਅਖਾੜੇ ਨਾ ਬਣਨ
ਸਿੱਖਿਆ ਸੰਸਥਾਵਾਂ ਸਿਆਸੀ ਅਖਾੜੇ ਨਾ ਬਣਨ
ਸਿੱਖਿਆ ਸੰਸਥਾਵਾਂ ਦੀ ਆਪਣੀ ਗਰਿਮਾ ਹੁੰਦੀ ਹੈ ਸਿੱਖਿਆ ਸੰਸਥਾਵਾਂ ਨੂੰ ਸਿੱਖਿਆ ਦਾ ਮੰਦਰ ਵੀ ਕਿਹਾ ਜਾਂਦਾ ਹੈ, ਜਿੱਥੇ ਦੇਸ਼ ਦਾ ਭਵਿੱਖ ਤਿਆਰ ਹੁੰਦਾ ਹੈ ਦੇਸ਼ ਦੇ ਭਵਿੱਖ ਦੀ ਸੋਚ ਅਤੇ ਸੰਸਕਾਰ ਇਨ੍ਹਾਂ ਸਿੱਖਿਆ ਦੇ ਮੰਦਰਾਂ ਵਿਚ ਪੈਦਾ ਹੁੰਦੇ ਹਨ ਪਰ ਇਹ ਦੇਸ਼ ਦੀ ਮਾੜੀ ਕਿਸਮਤ ਹੈ ਕਿ ਇਹ ਸਿੱਖਿਆ ਦੇ ਮੰਦਰ ਸਿਆਸਤ ਦਾ ਅਖਾੜਾ ਬਣਦੇ ਜਾ ਰਹੇ ਹਨ ਬੀਤੀ 15 ਦਸੰਬਰ ਨੂੰ ਦਿੱਲੀ ਪੁਲਿਸ ਜਾਮੀਆ ਯੂਨੀਵਰਸਿਟੀ ਕੈਂਪਸ ਵਿਚ ਵੜ ਗਈ, ਉਹ ਵੀ ਬਿਨਾਂ ਵਾਈਸ ਚਾਂਸਲਰ ਦੀ ਇਜ਼ਾਜਤ ਦੇ ਜੋ ਕਿ ਗੈਰ-ਕਾਨੂੰਨੀ ਹੈ
ਅਤੇ ਪੁਲਿਸ ‘ਤੇ ਵਿਦਿਆਰਥੀਆਂ ਨਾਲ ਕੁੱਟ-ਮਾਰ ਦਾ ਦੋਸ਼ ਲੱਗਾ ਇਸ ਘਟਨਾਕ੍ਰਮ ਦੀ ਵੀਡੀਓ ਖੂਬ ਵਾਇਰਲ ਹੋਈ ਵਿਦਿਆਰਥੀ ਅੰਦੋਲਨ ‘ਤੇ ਉੱਤਰ ਆਏ, ਪ੍ਰੀਖਿਆਵਾਂ ਦਾ ਬਾਈਕਾਟ ਹੋਇਆ ਆਖ਼ਰਕਾਰ ਵਾਈਸ ਚਾਂਸਲਰ ਨੂੰ ਵਿਦਿਆਰਥੀਆਂ ਵਿਚ ਆ ਕੇ ਸਮਝਾਉਣਾ ਪਿਆ ਕਿ ਉਨ੍ਹਾਂ ਪੁਲਿਸ ‘ਤੇ ਐਫ਼ਆਈਆਰ ਦਰਜ਼ ਕਰਨ ਦੇ ਯਤਨ ਕੀਤੇ ਹਨ ਪਰ ਪੁਲਿਸ ਐਫ਼ਆਈਆਰ ਦਰਜ਼ ਨਹੀਂ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕੇਸ ਕ੍ਰਾਈਮ ਬ੍ਰਾਂਚ ਨੂੰ ਟਰਾਂਸਫ਼ਰ ਕਰ ਦਿੱਤਾ ਪਰ ਕ੍ਰਾਈਮ ਬ੍ਰਾਂਚ ਵੀ ਐਫ਼ਆਈਆਰ ਦਰਜ਼ ਨਹੀਂ ਕਰ ਰਹੀ
ਆਖ਼ਰਕਾਰ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਦੀ ਮੰਗ ‘ਤੇ ਐਫ਼ਆਈਆਰ ਦਰਜ਼ ਕਰਵਾਉਣ ਲਈ ਕੋਰਟ ਦਾ ਰਸਤਾ ਅਪਣਾਉਣ ਦਾ ਐਲਾਨ ਕੀਤਾ,
ਫਿਰ ਵੀ ਵਿਦਿਆਰਥੀ ਸੰਤੁਸ਼ਟ ਨਹੀਂ ਇਸੇ ਤਰ੍ਹਾਂ ਦਾ ਮਾਮਲਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਹੈ ਜਿੱਥੇ 5 ਜਨਵਰੀ ਨੂੰ ਨਕਾਬਪੋਸ਼ ਭੀੜ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ ਇਸ ਦ੍ਰਿਸ਼ ਨੂੰ ਵੀ ਮੀਡੀਆ ਦੇ ਜ਼ਰੀਏ ਪੂਰੇ ਦੇਸ਼ ਨੇ ਦੇਖਿਆ ਜੇਐਨਯੂ ਭਾਰਤ ਦੀ ਇੱਕੋ-ਇੱਕ ਯੂਨੀਵਰਸਿਟੀ ਹੈ ਜੋ ਦੁਨੀਆਂ ਦੀਆਂ ਪਹਿਲੀਆਂ 100 ਯੂਨੀਵਰਸਿਟੀਆਂ ਦੀ ਸੂਚੀ ਵਿਚ ਸਥਾਨ ਰੱਖਦੀ ਹੈ ਸਿੱਖਿਆ ਦੇ ਇਹ ਮੰਦਰ ਹੁਣ ਸਿਆਸਤ ਦਾ ਅਖਾੜਾ ਬਣ ਚੁੱਕੇ ਹਨ ਜਿੱਥੇ ਨਾ ਵਿਦਿਆਰਥੀ ਅਤੇ ਨਾ ਹੀ ਅਧਿਆਪਕ ਖੁਦ ਨੂੰ ਸੁਰੱਖਿਅਤ ਸਮਝਦੇ ਹਨ
ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਡਰ ਦਾ ਮਾਹੌਲ ਹੈ ਅਜਿਹਾ ਮਾਹੌਲ ਕਿਸੇ ਵੀ ਸੂਰਤ ਵਿਚ ਸਿੱਖਿਆ ਲਈ ਠੀਕ ਨਹੀਂ ਵਿਚਾਰਕ ਅਜ਼ਾਦੀ ਅਤੇ ਜਾਗਰੂਕਤਾ ਚੰਗੀ ਗੱਲ ਹੈ ਜਿਸ ‘ਤੇ ਰੋਕ ਨਹੀਂ ਲਾਈ ਜਾਣੀ ਚਾਹੀਦੀ ਕਿਸੇ ਵੀ ਸਿੱਖਿਆ ਸੰਸਥਾ ਵਿਚ ਕਿਸੇ ਵਿਸ਼ੇਸ਼ ਸਿਆਸੀ ਵਿਚਾਰਧਾਰਾ ਦਾ ਪੋਸ਼ਣ ਕਰਨਾ ਗਲਤ ਹੈ
ਹਿੰਸਾ ਅਤੇ ਹਿੰਸਾ ਨੂੰ ਪਨਾਹ ਦੇਣ ਵਾਲੀ ਵਿਚਾਰਧਾਰਾ ਦਾ ਸਮੱਰਥਨ ਕਰਨਾ ਵੀ ਓਨਾ ਹੀ ਗਲਤ ਹੈ ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ
ਉਹ ਆਪਣੀ ਸੁਆਰਥ ਪੂਰਤੀ ਲਈ ਵਿਦਿਆਰਥੀਆਂ ਨੂੰ ਮੋਹਰਾ ਨਾ ਬਣਾਉਣ ਅਤੇ ਸਿੱਖਿਆ ਦੇ ਮੰਦਰਾਂ ਦੀ ਗਰਿਮਾ ਨੂੰ ਬਣਾਈ ਰੱਖਣ ਤਾਂ ਕਿ ਸਿੱਖਿਆ ਦੇ ਇਨ੍ਹਾਂ ਮੰਦਰਾਂ ‘ਚੋਂ ਨਿੱਕਲ ਕੇ ਆਉਣ ਵਾਲਾ ਸਾਡੇ ਦੇਸ਼ ਦਾ ਭਵਿੱਖ ਉੱਜਵਲ ਹੋਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀਓਕੇ ਬਣੇਗਾ ਭਾਰਤ ਦਾ ਹਿੱਸਾ
ਅੱਤਵਾਦ ਰੋਕੇ ਬਿਨਾਂ ਪਾਕਿ ਨਾਲ ਗੱਲ ਨਹੀਂ | POK
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ ਇੱਕ ਦਿਨ ਹੋਵੇਗਾ ਭੂਗੋਲਿਕ ਕਬਜ਼ਾ | POK
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਪੀਓਕੇ ਨੂੰ ਭਾਰਤੀ ਹਿੱਸਾ ਦੱਸਦਿਆਂ ਇੱਕ ਵੱਡਾ ਬਿਆਨ ਦਿੱਤਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਪੀਓਕੇ ਇੱਕ ਦਿਨ ਭਾਰਤ ਦਾ ਭੂਗੋਲਿਕ ਹਿੱਸਾ ਹੋਵੇਗਾ ਜੈਸ਼ੰਕਰ ਨੇ ਕਿਹਾ ਕਿ ਜਦੋਂ ਤੱਕ ਗੁਆਂਢੀ ਦੇਸ਼ ਅੱਤਵਾਦ ਨੂੰ ਉਤਸ਼ਾਹ ਦੇਣਾ ਬੰਦ ਨਹੀਂ ਕਰੇਗਾ ਉਦੋਂ ਤੱਕ ਉਸ ਨਾਲ ਗੱਲਬਾਤ ਨਹੀਂ ਹੋਵੇਗੀ ਮੋਦੀ 2.0 ਦੇ 100 ਦਿਨ ਪੂਰੇ ਹੋਣ ‘ਤੇ ਵਿਦੇਸ਼ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾ ਰਹੇ। (POK)
ਜੈਸ਼ੰਕਰ ਨੇ ਪਾਕਿਸਤਾਨ ਨੂੰ ਇੱਕ ਯੂਨਿਕ ਚੈਲੇਂਜ ਦੱÎਸਆ ਉਨ੍ਹਾਂ ਕਿਹਾ, ਅਸੀਂ ਇੱਕ ਗੁਆਂਢੀ ਦੇਸ਼ ਤੋਂ ਯੂਨਿਕ ਚੈਲੇਂਜ (ਵੱਖਰੀ ਚੁਣੌਤੀ) ਮਿਲਦਾ ਹੈ ਵਿਦੇਸ਼ ਮੰਤਰੀ ਨੇ ਕਿਹਾ ਪਾਕਿਸਤਾਨ ਦੇ ਨਾਲ ਉਦੋਂ ਤੱਕ ਸਬੰਧ ਨਹੀਂ ਠੀਕ ਹੋਣਗੇ ਜਦੋਂ ਤੱਕ ਉਹ ਦੇਸ਼ ਇੱਕ ਸਮਾਨ ਗੁਆਂਢੀ ਨਹੀਂ ਬਣ ਜਾਂਦਾ ਤੇ ਹੱਦ ਪਾਰੋਂ ਅੱਤਵਾਦ ‘ਤੇ ਰੋਕ ਨਹੀਂ ਲਾਉਂਦਾ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸਾਡਾ ਇੱਕ ਹੀ ਮੁੱਦਾ ਹੈ। ਉਨ੍ਹਾਂ ਕਿਹਾ ਪਾਕਿਸਤਾਨ ਅੱਤਵਾਦੀਆਂ ਨੂੰ ਹਮਾਇਤ ਦੇ ਰਿਹਾ ਹੈ ਤੇ ਆਪਣੀ ਇਸ ਨੀਤੀ ‘ਚ ਬਦਲਾਅ ਨਹੀਂ ਕਰ ਰਿਹਾ ਹੈ ਪਾਕਿਸਤਾਨ ਖੁੱਲ੍ਹੇਆਮ ਆਪਣੇ ਦੇਸ਼ ‘ਚ ਗੁਆਂਢੀ ਦੇਸ਼ਾਂ ਖਿਲਾਫ਼ ਅੱਤਵਾਦੀਆਂ ਨੂੰ ਉਤਸ਼ਾਹ ਦਿੰਦਾ ਹੈ ਜਦੋਂ ਤੱਕ ਉਹ ਅੱਤਵਾਦ ਨੂੰ ਖਤਮ ਨਹੀਂ ਕਰਦਾ, ਕੋਈ ਗੱਲ ਨਹੀਂ ਹੋਵੇਗੀ ਉਨ੍ਹਾਂ ਕਿਹਾ ਕਿ ਕਸ਼ਮੀਰ ਬਾਰੇ ਲੋਕ ਕੀ ਕਹਿੰਦੇ ਹਨ, ਉਸ ਦੀ ਚਿੰਤਾ ਨਾ ਕਰੋ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਬਿਹਤਰ ਹੋ ਰਹੇ ਹਨ। (POK)
ਭਾਰਤ ਅਤੇ ਚੀਨੀ ਫ਼ੌਜਾਂ ਦੇ ਆਹਮਣੇ-ਸਾਹਮਣੇ ਹੋਣ ਦੇ ਮਸਲੇ ‘ਤੇ ਉਨ੍ਹਾਂ ਕਿਹਾ, ‘ਉਥੇ ਲੜਾਈ ਨਹੀਂ ਹੋਈ ਉਥੇ ਸਿਰਫ਼ ਦੋਵਾਂ ਦੇਸ਼ਾਂ ਦੇ ਫ਼ੌਜੀ ਤੈਨਾਤ ਸਨ, ਹੁਣ ਮਾਮਲੇ ਦਾ ਹੱਲ ਹੋ ਗਿਆ ਹੈ ਕੁਲਭੂਸ਼ਣ ਜਾਧਵ ਬਾਰੇ ਉਨ੍ਹਾਂ ਕਿਹਾ ਕਿ ਸਿੰਧ ਵਿਚ ਜੋ ਹੋ ਰਿਹਾ ਹੈ, ਉਹ ਸਿਰਫ਼ ਪਿਛਲੇ 100 ਦਿਨਾਂ ਵਿਚ ਨਹੀਂ ਹੋਇਆ ਸਿੱਖ ਕੁੜੀ ਦੇ ਅਗ਼ਵਾ ਦੀ ਵੀ ਘਟਨਾ ਵਾਪਰੀ ਹੈ ਉਨ੍ਹਾਂ ਕਿਹਾ ਕਿ ਅਫ਼ਰੀਕਾ ‘ਚ 18 ਭਾਰਤੀ ਸਫ਼ਾਰਤਖ਼ਾਨੇ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। (POK)
ਅਫਰੀਕਾ ‘ਚ ਖੋਲ੍ਹੇ ਜਾਣਗੇ 18 ਦੂਤਾਵਾਸ | POK
ਅਫਰੀਕਾ ਦੇ ਨਾਲ ਸਬੰਧਾਂ ਦੇ ਗੂੜ੍ਹ ਹੋਣ ਦੀ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ 18 ਦੂਤਾਵਾਸ ਖੋਲ੍ਹੇ ਜਾਣੇ ਦਾ ਕੰਮ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨ ਹਾਲ ‘ਚ ਹੀ ਪੂਰੇ ਹੋਏ ਹਨ ਉਨ੍ਹਾਂ ਕਿਹਾ, ਜੀ 20, ਬ੍ਰਿਕਸ ਵਰਗੇ ਬਹੁਪੱਖੀ ਮੰਚਾਂ ‘ਤੇ ਭਾਰਤ ਦੀ ਆਵਾਜ਼ ਸੁਣੀ ਜਾਣ ਲੱਗੀ ਹੈ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ਵਿਦੇਸ਼ ਨੀਤੀ ਤੇ ਦੇਸ਼ ਦੀਆਂ ਨੀਤੀਆਂ ਦਰਮਿਆਨ ਮਜ਼ਬੂਤ ਲਿੰਕ ਬਣੇ ਹਨ ਪਿਛਲੇ 100 ਦਿਨਾਂ ‘ਚ ਅਸੀਂ ਅਫ਼ਰੀਕਾ ‘ਚ ਕਾਫ਼ੀ ਐਕਟਿਵ ਹੋਏ ਹਾਂ। (POK)
ਆਰਬੀਆਈ ਦੇ ਨਵੇ ਗਵਰਨਰ ਬਣੇ ਸ਼ਕਿਤਕਾਂਤਾ
ਟਵੀਟ ਕਰ ਕੇ ਦਿੱਤੀ ਜਾਣਕਾਰੀ
ਮੁੰਬਈ। ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਰਥਕ ਮਾਮਲਿਆਂ ਦੇ ਵਿਭਾਗ ਦੇ ਸਾਬਕਾ ਸਕੱਤਰ ਸ਼ਕਿਤਕਾਂਤਾ ਦਾਸ ਨੇ ਅੱਜ ਰਿਜ਼ਰਵ ਬੈਂਕ (ਆਰਬੀਆਈ) ਗਵਰਨਰ ਦਾ ਅਹੁਦਾ ਸੰਭਾਲਿਆ ਹੈ। ਆਰਬੀਆਈ ਦੇ ਸਾਬਕਾ ਗਵਰਨਰ ਊਰਜਿਤ ਪਟੇਲ ਦੇ ਅਚਨਚੇਤ ਅਸਤੀਫੇ ਤੋਂ ਬਾਅਦ ਸ੍ਰੀ ਦਾਸ ਨੂੰ ਇਸ ਅਹੁਦੇ ਤੇ ਨਿਉਕਤ ਕੀਤਾ ਗਿਆ। ਉਨ੍ਹਾਂ ਨੇ ਇੱਕ ਟਵੀਟ ਦੇ ਰਾਹੀ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ” ਰਿਜ਼ਰਵ ਬੈਂਕ ਦਾ ਅਹੁਦਾ ਸੰਭਾਲ ਲਿਆ, ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ।” ਸ੍ਰੀ ਦਾਸ ਨੂੰ ਅਹੁਦਾ ਤਿੰਨ ਸਾਲ ਲਈ ਦਿੱਤਾ ਗਿਆ ਹੈ। ਉਹ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 1980 ਬੈਚ ਦੇ ਤਮਿਲਨਾਡੂ ਕੈਡਰ ਦੇ ਅਧਿਕਾਰੀ ਸੀ ਅਤੇ ਨੋਟਬੰਦੀ ਦੇ ਦੌਰਾਨ ਵਿੱਤ ਮੰਤਾਰਲੇ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀ ਦਿੱਲੀ, ਏਜੰਸੀ।
ਕਾਂਗਰਸ ਦੇ ਸੀਨੀਅਰ ਨੇਤਾ ਅਨੰਦ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਆਪਣੀ ਉਪਲੱਬਧੀਆਂ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਅਤੇ ਉਸਦੇ ਗਲਤ ਫੈਸਲੇ ਕਾਰਨ ਦੇਸ਼ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ। ਸ਼ਰਮਾ ਨੇ ਅੱਜ ਇਹ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ‘ਚ ਅਰਥਵਿਵਸਥਾ ਲਈ ਜੋ ਮਾਪਦੰਡ ਹੁੰਦੇ ਹਨ ਉਨ੍ਹਾਂ ‘ਚ ਗਿਰਾਵਟ ਆਈ ਹੇ।
ਦੇਸ਼ ‘ਚ ਨਿੱਜੀ ਅਤੇ ਸਰਵਜਨਕ ਖੇਤਰ ‘ਚ ਨਿਵੇਸ਼ ਲਗਾਤਾਰ ਘੱਟ ਹੋਇਆ ਹੈ। ਲੋਕਾਂ ਦੀ ਬਚਤ ਦਰ ‘ਚ ਕਰੀਬ ਛੇ ਫੀਸਦੀ ਗਿਰਾਵਟ ਆਈ ਹੈ। ਨਵੇਂ ਉਦਯੋਗਾਂ ਨਾ ਲਾਏ ਜਾਣ ਨਾਲ ਉਦਯੋਗਿਕ ਵਿਕਾਸ ਜ਼ੀਰੋ ਤੋਂ ਹੇਠਾ ਅਤੇ ਪੈਟਰੋਲ ਅਤੇ ਡੀਜਲ ਦੇ ਰੇਟਾਂ ‘ਚ ਲਗਾਤਾਰ ਵਾਧਾ ਸਰਕਾਰ ਦੀ ਵਿਫਲਤਾ ਦਾ ਪ੍ਰਮਾਣ ਹੈ।
ਉਨ੍ਹਾਂ ਨੇ ਕਿਹਾ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਸਰਕਾਰ ਦੇਸ਼ ਦੀ ਅਰਥਵਿਵਸਥਾ ਨੂੰ ਜਿੱਥੇ ਛੱਡਕੇ ਗਈ ਸੀ ਉਸ ਤੋਂ ਜ਼ਿਆਦਾ ਹੇਠਾਂ ਆ ਗਈ ਹੈ। ਗਲੋਬਲ ਆਰਥਿਕ ਸੰਕਟ ਦੇ ਸਮੇਂ ‘ਚ ਵੀ ਡਾ. ਮਨਮੋਹਨ ਸਿੰਘ ਸਰਕਾਰ ਨੇ ਅਰਥਵਿਵਸਥਾ ਨੂੰ ਸੁਚਾਰੂ ਗਤੀ ਦੇਣ ‘ਚ ਕਾਮਯਾਬ ਰਹੀ ਸੀ। ਪਿਛਲੀ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ‘ਚ ਔਸਤ ਰਾਸ਼ਟਰੀ ਸਕਲ ਘਰੇਲੂ ਉਤਪਾਦ 7.8 ਫੀਸਦੀ ਦਰਜ ਕੀਤਾ ਗਿਆ ਹੈ।
ਦੇਸ਼ ਦੇ ਜੀਡੀਪੀ ‘ਚ ਇੱਕ ਦਹਾਕੇ ‘ਚ ਚਾਰ ਗੁਣਾ ਵਾਧਾ ਇਤਿਹਾਸਕ ਸੀ ਪਰ ਵਰਤਮਾਨ ਸਰਕਾਰ ‘ਚ ਜੀਡੀਪੀ 7.1 ਜਾਂ 7.2 ਦਰਜ ਕੀਤੀ ਗਈ ਹੈ। ਇਸ ਸਰਕਾਰ ਦੌਰਾਨ ਬੈਂਕ ਕਮਜੋਰ ਹੋਈ ਹੈ ਅਤੇ ਉਸਦੀ ਗੈਰ ਚਲਾਈ ਗਈ ਸੰਪਤੀ 11 ਕਰੋੜ ਲੱਖ ਤੋਂ ਉੱਤੇ ਹੋ ਗਈ ਹੈ। ਦੇਸ਼ ‘ਚ ਲਗਾਤਾਰ ਰੁਜਗਾਰ ਦੇ ਮੌਕੇ ਘੱਟ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
7ਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਨਿੱਤਰੇਗਾ ਭਾਰਤ
ਏਜੰਸੀ, ਦੁਬਈ, 27 ਸਤੰਬਰ
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਅਜੇਤੂ ਚੱਲ ਰਿਹਾ ਭਾਰਤ ਅੱਜ ਇੱਥੇ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਖ਼ਿਤਾਬੀ ਮੁਕਾਬਲੇ ‘ਚ ਸੱਤਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਦੇ ਮਜ਼ਬੂਤ ਇਰਾਦੇ ਨਾਲ ਨਿੱਤਰੇਗਾ
ਭਾਰਤ ਸੁਪਰ 4 ‘ਚ ਅਜੇਤੂ ਰਹਿੰਦੇ ਹੋਏ ਅੱਵਲ ਰਿਹਾ ਜਦੋਂਕਿ ਬੰਗਲਾਦੇਸ਼ ਨੇ ਦੋ ਮੈਚ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ ਦੋਵਾਂ ਟੀਮਾਂ ਨੇ ਇਸ ਤਰ੍ਹਾਂ ਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਨੇ ਜਿੱਥੇ ਆਪਣਾ ਆਖ਼ਰੀ ਸੁਪਰ 4 ਮੁਕਾਬਲਾ ਅਫ਼ਗਾਨਿਸਤਾਨ ਵਿਰੁੱਧ ਟਾਈ ਖੇਡਿਆ ਸੀ ਉੱਥੇ ਬੰਗਲਾਦੇਸ਼ ਨੇ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ਜੇਤੂ ਪਾਕਿਸਤਾਨ ਨੂੰ 37 ਦੌੜਾਂ ਨਾਲ ਸ਼ਰਮਨਾਕ ਮਾਤ ਦਿੱਤੀ
ਬੰਗਲਾਦੇਸ਼ ਦੀ ਇਸ ਜਿੱਤ ਨੇ ਹੁਣ ਭਾਰਤ ਨੂੰ ਖ਼ਤਰੇ ਦਾ ਸੰਕੇਤ ਦੇ ਦਿੱਤਾ ਹੈ ਕਿ ਫਾਈਨਲ ‘ਚ ਬੰਗਲਾਦੇਸ਼ ਵਿਰੁੱਧ ਉਸਨੂੰ ਜ਼ਿਆਦਾ ਚੌਕਸੀ ਦਿਖਾਉਣੀ ਹੋਵੇਗੀ ਭਾਰਤ ਨੇ ਹਾਲਾਂਕਿ ਸੁਪਰ 4 ਮੈਚ ‘ਚ ਬੰਗਲਾਦੇਸ਼ ਨੂੰ ਇੱਕਤਰਫ਼ਾ ਅੰਦਾਜ਼ ‘ਚ ਸੱਤ ਵਿਕਟਾਂ ਨਾਲ ਹਰਾਇਆ ਸੀ ਪਰ ਜਦੋਂ ਗੱਲ ਫਾਈਨਲ ਦੀ ਹੁੰਦੀ ਹੈ ਤਾਂ ਕਿਸੇ ਵੀ ਵਿਰੋਧੀ ਨੂੰ ਘੱਟ ਨਹੀਂ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ
ਭਾਰਤ ਨੇ ਇਸ ਟੂਰਨਾਮੈਂਟ ਨੂੰ 1984, 88, 1990-91, 2010 ‘ਚ 50 ਓਵਰਾਂ ਦੇ ਫਾਰਮੇਟ ‘ਚ ਅਤੇ 2016 ‘ਚ ਟੀ20 ਫਾਰਮੇਟ ‘ਚ ਬੰਗਲਾਦੇਸ਼ ਨੂੰ ਫਾਈਨਲ ‘ਚ 8 ਵਿਕਟਾਂ ਨਾਲ ਹਰਾਇਆ ਸੀ
ਬੰਗਲਾਦੇਸ਼ ਦਾ ਇਹ ਤੀਸਰਾ ਫਾਈਨਲ ਹੈ ਉਸਨੂੰ 2012 ‘ਚ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ‘ਚ ਸਿਰਫ਼ ਦੋ ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਾਕਿਸਤਾਨ ‘ਤੇ ਮਿਲੀ ਜਿੱਤ ਨਾਲ ਬੰਗਲਾਦੇਸ਼ ਦਾ ਹੌਂਸਲਾ ਸੱਤਵੇਂ ਅਸਮਾਨ ‘ਤੇ ਹੈ ਅਤੇ ਇਹ ਟੀਮ ਪਹਿਲੀ ਵਾਰ ਏਸ਼ੀਆ ਕੱਪ ਜਿੱਤਣ ਲਈ ਆਪਣੀ ਜਾਨ ਲੜਾਵੇਗੀ
ਭਾਰਤ ਨੇ ਹਾਲਾਂਕਿ ਅਫ਼ਗਾਨਿਸਤਾਨ ਵਿਰੁੱਧ ਪਿਛਲੇ ਮੁਕਾਬਲੇ ‘ਚ ਕਪਤਾਨ ਰੋਹਿਤ ਸ਼ਰਮਾ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ ਅਤੇ ਇਹ ਪੰਜੇ ਖਿਡਾਰੀ ਹੁਣ ਫਾਈਨਲ ਲਈ ਟੀਮ ‘ਚ ਪਰਤਣਗੇ
ਦੂਜੇ ਪਾਸੇ ਬੰਗਲਾਦੇਸ਼ ਨੂੰ ਆਪਣੇ ਅੱਵਲ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦੀ ਉਂਗਲੀ ‘ਚ ਫਰੈਕਚਰ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋਣ ਦਾ ਵੱਡਾ ਝਟਕਾ ਲੱਗਾ ਹੈ ਹਾਲਾਂਕਿ ਬੰਗਲਾਦੇਸ਼ ਨੇ ਸ਼ਾਕਿਬ ਤੋਂ ਬਿਨਾਂ ਪਾਕਿਸਤਾਨ ਨੂੰ ਮਾਤ ਦਿੱਤੀ ਸੀ ਪਰ ਸ਼ਾਕਿਬ ਜਿਹੇ ਵੱਡੇ ਖਿਡਾਰੀ ਦੀ ਫਾਈਨਲ ਜਿਹੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ ਕਮੀ ਜਰੂਰ ਮਹਿਸੂਸ ਹੋਵੇਗੀ
ਭਾਰਤ ਦੀ ਓਪਨਿੰਗ ਜੋੜੀ ਸ਼ਿਖਰ ਧਵਨ( ਦੋ ਸੈਂਕੜਿਆਂ ਸਮੇਤ 327) ਅਤੇ ਰੋਹਿਤ ਸ਼ਰਮਾ (ਅਤੇ 1 ਸੈਂਕੜੇ ਸਮੇਤ 269 ਦੌੜਾਂ) ਬੰਗਲਾਦੇਸ਼ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ ਜਦੋਂਕਿ ਬੰਗਲਾਦੇਸ਼ ਲਈ 4 ਮੈਚਾਂ ‘ਚ 297 ਦੌੜਾਂ ਬਣਾ ਚੁੱਕੇ ਦੇ ਮੁਸ਼ਫਿਕੁਰ ਰਹੀਮ ਨੂੰ ਰੋਕਣ ਲਈ ਭਾਰਤ ਨੂੰ ਵੀ ਕੋਈ ਚੰਗੀ ਨੀਤੀ ਅਪਨਾਉਣੀ ਹੋਵੇਗੀ ਮੁਸ਼ਫਿਕੁਰ  ਪਾਕਿਸਤਾਨ ਵਿਰੁੱਧ 99 ਦੌੜਾਂ ਦੀ ਬਣਾ ਕੇ ਮੈਨ ਆਫ਼ ਦ ਮੈਚ ਰਹੇ ਸਨ ਇਸ ਤੋਂ ਇਲਾਵਾ ਭਾਰਤ ਨੂੰ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਤੋਂ ਵੀ ਚੌਕਸ ਰਹਿਣਾ ਹੋਵੇਗਾ ਉਹਨਾਂ ਪਾਕਿਸਤਾਨ ਵਿਰੁੱਧ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦੋਂਕਿ ਕੁੱਲ 8 ਵਿਕਟਾਂ ਨਾਲ ਉਹ ਟੂਰਨਾਮੈਂਟ ‘ਚ ਅੱਵਲ ਗੇਂਦਬਾਜ਼ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਜਿੰਦਰ ਤੂਰ ਬਣਨਗੇ ਡੀਐੱਸਪੀ
3 ਅਕਤੂਬਰ ਨੂੰ ਮਿਲੇਗਾ ਇਨਾਮ,  ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ‘ਚ ਤਗਮਾ ਜੇਤੂ ਖਿਡਾਰੀਆਂ ਦਾ 3 ਨੂੰ ਕੀਤਾ ਜਾਵੇਗਾ ਸਨਮਾਨ
27 ਸਤੰਬਰ ਦੀ ਕੈਬਨਿਟ ਵਿੱਚ ਲੱਗੇਗੀ ਖੇਡ ਨੀਤੀ ਨੂੰ ਕੈਬਨਿਟ ਦੀ ਮੁਹਰ
ਚੰਡੀਗੜ੍ਹ, ਅਸ਼ਵਨੀ ਚਾਵਲਾ
ਏਸੀਅਨ ਖੇਡਾਂ ਵਿੱਚ ਸ਼ਾਟ ਪੁੱਟ ਵਿੱਚ ਦੇਸ਼ ਨੂੰ ਸੋਨੇ ਦਾ ਤਗਮਾ ਦਿਵਾਉਣ ਵਾਲੇ ਤਜਿੰਦਰ ਪਾਲ ਸਿੰਘ ਤੂਰ ਨੂੰ ਪੰਜਾਬ ਸਰਕਾਰ ਜਲਦ ਹੀ ਡੀ.ਐੱਸ.ਪੀ. ਬਣਾਉਣ ਜਾ ਰਹੀਂ ਹੈ। ਇਸ ਸਬੰਧੀ ਤਜਿੰਦਰ ਪਾਲ ਤੂਰ ਨੂੰ ਖ਼ੁਦ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਜਾਣਕਾਰੀ ਦਿੰਦੇ ਹੋਏ 3 ਅਕਤੂਬਰ ਨੂੰ ਚੰਡੀਗੜ੍ਹ ਲਈ ਸੱਦਾ ਵੀ ਦੇ ਦਿੱਤਾ ਹੈ। ਜਿਥੇ ਕਿ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਡੀ.ਐਸ.ਪੀ. ਬਣਾਉਣ ਦਾ ਐਲਾਨ ਵੀ ਕੀਤਾ ਜਾਵੇਗਾ। ਤਜਿੰਦਰ ਸਿੰਘ ਤੂਰ  ਦਾ ਸਿੱਖਿਆ ਡਿਗਰੀ ਸਬੰਧੀ ਵੀ ਕੋਈ ਵਿਵਾਦ ਵੀ ਨਹੀਂ ਹੈ, ਜਿਹੜਾ ਕਿ ਪਿਛਲੇ ਦੋ ਖਿਡਾਰੀਆਂ ਨੂੰ ਡੀ.ਐੱਸ.ਪੀ. ਲਗਾਉਣ ਤੋਂ ਬਾਅਦ ਵਿਵਾਦ ਸਾਹਮਣੇ ਆਇਆ ਸੀ।
ਪੰਜਾਬ ਸਰਕਾਰ 3 ਅਕਤੂਬਰ ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿੱਚ ਤਗਮਾ ਜੇਤੂਆਂ ਨੂੰ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹੋਟਲ ਵਿਖੇ ਇਨਾਮ ਵੰਡਣ ਜਾ ਰਹੀਂ ਹੈ। ਇਸ ਸਬੰਧੀ ਪ੍ਰੋਗਰਾਮ ਫਾਈਨਲ ਕਰ ਦਿੱਤਾ ਗਿਆ ਹੈ। ਜਿਸ ਵਿੱਚ ਕਿਹੜੇ ਖਿਡਾਰੀ ਨੂੰ ਕਿੰਨਾਂ ਪੈਸਾ ਦਿੱਤਾ ਜਾਏਗਾ ਅਤੇ ਕਿਹੜੇ ਖਿਡਾਰੀ ਨੂੰ ਕਿਹੜੀ ਨੌਕਰੀ ਦਿੱਤੀ ਜਾਏਗੀ। ਇਸ ਸਬੰਧੀ ਅਜੇ ਕੁਝ ਵੀ ਫਾਈਨਲ ਨਹੀਂ ਹੋਇਆ ਹੈ।
ਇਸ ਸਬੰਧੀ ਖੇਡ ਨੀਤੀ ਤਿਆਰ ਕਰ ਲਈ ਗਈ ਹੈ, ਜਿਹਨੂੰ ਕਿ 27 ਦੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਮਿਲਣ ਤੋਂ ਬਾਅਦ ਐਲਾਨ ਕੀਤਾ ਜਾਏਗਾ ਕਿ ਕਿਹੜੇ ਖਿਡਾਰੀ ਨੂੰ ਨਗਦ ਇਨਾਮ ਅਤੇ ਨੌਕਰੀ ਵਿੱਚ ਕਿਹੜਾ ਰੈਂਕ ਮਿਲੇਗਾ।
ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਤੱਕ ਦੀ ਸਭ ਤੋਂ ਚੰਗੀ ਖੇਡ ਨੀਤੀ ਦੀ ਘੋਸ਼ਣਾ ਕਰਨ ਜਾ ਰਹੀਂ ਹੈ, ਜਿਹਨੂੰ ਕਿ ਆਖ਼ਰੀ ਰੂਪ ਦਿੱਤਾ ਜਾ ਰਿਹਾ ਹੈ ਅਤੇ 27 ਸਤੰਬਰ ਨੂੰ ਕੈਬਨਿਟ ਵਿੱਚ ਰੱਖ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਹੁਣ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਖਿਡਾਰੀ ਨੂੰ ਸਰਕਾਰ ਦੇ ਪੱਖੋਂ ਕੋਈ ਵੀ ਸ਼ਿਕਾਇਤ ਨਹੀਂ ਰਹੇਗੀ, ਜਿਹੜੀ ਕਿ ਪਹਿਲਾਂ ਰਹਿੰਦੀ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਗਾ ਤੇ ਮਾਨਸਾ ਜ਼ਿਲ੍ਹਿਆਂ ਦੇ ਖਿਡਾਰੀ ਖੇਡਾਂ ‘ਚ ਚਮਕੇ
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ
ਮਾਲਵਾ ਖਿੱਤੇ ‘ਚੋਂ ਟਿੱਬੇ ਚੁੱਕੇ ਗਏ ਤੇ ਹੁਣ ਖਿਡਾਰੀ ਇੱਥੋਂ ਦੀ ਪਹਿਚਾਣ ਬਣਨ ਲੱਗੇ ਨੇ। ਪੰਜਾਬ ‘ਚ ਕਿਸੇ ਵੇਲੇ ਵੀ ਕੋਈ ਲਹਿਰ ਚੱਲੇ ਤਾਂ ਮਲਵਈ ਉਸ ‘ਚ ਮੋਹਰੀ ਹੁੰਦੇ ਨੇ ਸਾਹਿਤਕ ਤੇ ਸੰਗੀਤਕ ਖੇਤਰ ‘ਚ ਮਾਲਵੇ ਦੀ ਵੱਡੀ ਦੇਣ ਹੈ। ਭਾਰਤ ਨੂੰ ਦੁਨੀਆਂ ਦੇ ਖੇਡ ਨਕਸ਼ੇ ‘ਤੇ ਚਮਕਾਉਣ ‘ਚ ਵੀ ਮਾਲਵੇ ਵਾਲਿਆਂ ਦਾ ਅਹਿਮ ਯੋਗਦਾਨ ਹੈ।
ਹੁਣੇ-ਹੁਣੇ ਹੋਈਆਂ ਏਸ਼ੀਆਈ ਖੇਡਾਂ ਤੋਂ ਇਲਾਵਾ ਕੱਲ੍ਹ ਹੀ ਖਤਮ ਹੋਈ 52ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਇਸ ਖੇਤਰ ਦੇ ਖਿਡਾਰੀ ਸੋਨ ਤਗਮੇ ਜਿੱਤਕੇ ਦੇਸ਼ ਲਈ ‘ਸੋਨ ਪੁੱਤਰ’ ਸਾਬਿਤ ਹੋਏ ਹਨ। ਵੇਰਵਿਆਂ ਮੁਤਾਬਿਕ ਏਸ਼ੀਆਈ ਖੇਡਾਂ ‘ਚ 20.75 ਮੀਟਰ ਗੋਲਾ ਸੁੱਟਕੇ ਦੇਸ਼ ਨੂੰ ਸੋਨ ਤਗਮਾ ਜਿਤਾਉਣ ਵਾਲਾ ਤੇਜਿੰਦਰਪਾਲ ਸਿੰਘ ਤੂਰ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਨਾਲ ਸਬੰਧਿਤ ਹੈ। ਤੇਜਿੰਦਰਪਾਲ ਸਿੰਘ ਤੂਰ ਨੂੰ ਗੋਲਾ ਸੁੱਟਣ ਦੀ ਚੇਟਕ ਘਰ ‘ਚੋਂ ਹੀ ਆਪਣੇ ਚਾਚੇ ਤੋਂ ਲੱਗੀ।
ਤੂਰ ਦੇ ਸੋਨ ਤਗਮਾ ਜਿੱਤਣ ਦੀ ਖੁਸ਼ੀ ਤਾਂ ਉਸ ਦੇ ਪਿਤਾ ਕਰਮ ਸਿੰਘ ਸਮੇਤ ਸਾਰੇ ਪਰਿਵਾਰ ਨੇ ਮਨਾਈ ਸੀ ਪਰ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਣ ਕਰਕੇ ਉਹ ਆਪਣੇ ਸੋਨ ਤਗਮਾ ਜੇਤੂ ਪੁੱਤਰ ਦੇ ਘਰ ਪਰਤਣ ਤੋਂ ਪਹਿਲਾਂ ਹੀ ਜਿੰਦਗੀ ਦੀ ਜੰਗ ਹਾਰ ਗਏ। ਇਸ ਤੋਂ ਇਲਾਵਾ ਭਾਰਤ ਨੂੰ ਰੋਇੰਗ ਮੁਕਾਬਲਿਆਂ ‘ਚੋਂ ਸੋਨ ਤਗਮਾ ਜਿਤਾਉਣ ਵਾਲੇ ਖਿਡਾਰੀ ਸਵਰਨ ਸਿੰਘ ਤੇ ਸੁਖਮੀਤ ਸਿੰਘ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਹਨ। ਭਾਰਤੀ ਫੌਜ ‘ਚ ਸੇਵਾਵਾਂ ਨਿਭਾਅ ਰਹੇ ਇਹ ਦੋਵੇਂ ਖਿਡਾਰੀ ਕਿਸ਼ਤੀ ਚਲਾ ਕੇ ਪਾਣੀ ‘ਚੋਂ ਸੋਨਾ ਕੱਢਣ ਦੇ ਮਾਹਿਰ ਹੋ ਗਏ ਹਨ।
ਖਿਡਾਰੀਆਂ ਨੂੰ ਦੇਸ਼ ਲਈ ਸੋਨ ਤਗਮਾ ਜਿਤਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇਸ ਦਾ ਸਬੂਤ ਏਸ਼ੀਆਈ ਖੇਡਾਂ ਮਗਰੋਂ ਮਾਨਸਾ ਰੇਲਵੇ ਸਟੇਸ਼ਨ ‘ਤੇ ਪੁੱਜੇ ਸਵਰਨ ਸਿੰਘ ਦੇ ਹੱਥਾਂ ‘ਤੇ ਪਏ ਅੱਟਣਾ ਨੂੰ ਵੇਖ ਕੇ ਮਿਲਿਆ ਸਵਰਨ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਦਾ ਜੰਮਪਲ ਹੈ।
ਆਪਣੀ ਖੇਡ ਦੇ ਨਾਲ-ਨਾਲ ਉਹ ਘੋੜੀਆਂ ਰੱਖਣ ਦਾ ਵੀ ਸ਼ੌਕੀਨ ਹੈ। ਸਵਰਨ ਸਿੰਘ ਨੇ ਖੇਡ ਕੈਰੀਅਰ ਦੀ ਸ਼ੁਰੂਆਤ ਫੌਜ ‘ਚ ਭਰਤੀ ਹੋਣ ਮਗਰੋਂ ਹੀ ਕੀਤੀ ਸੀ। ਸ਼ੁਰੂਆਤੀ ਹਾਲਾਤ ਇਹ ਰਹੇ ਕਿ ਉਸ ਦੀ ਤਨਖਾਹ ਉਸ ਦੇ ਖੇਡ ਅਭਿਆਸ ‘ਤੇ ਹੀ ਖਰਚ ਹੋ ਜਾਂਦੀ ਸੀ। ਮਾਪਿਆਂ ਨੇ ਖਿਡਾਰੀ ਪੁੱਤ ਨੂੰ ਹੱਲਾਸ਼ੇਰੀ ਦਿੱਤੀ ਤੇ ਲੋੜ ਜੋਗੇ ਹੋਰ ਪੈਸੇ ਘਰੋਂ ਉਸ ਨੂੰ ਭੇਜੇ ਜਾਂਦੇ।
ਅਰਜਨ ਐਵਾਰਡੀ ਸਵਰਨ ਸਿੰਘ ਦਾ ਕਹਿਣਾ ਹੈ ਕਿ ਗੁਆਂਢੀ ਸੂਬਾ ਹਰਿਆਣਾ ਖਿਡਾਰੀਆਂ ਨੂੰ ਮਿਹਨਤ ਦਾ ਮੁੱਲ ਦਿੰਦਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਉਨ੍ਹਾਂ ਵਰਗੀ ਖੇਡ ਨੀਤੀ ਬਣਾਵੇ ਸੁਖਮੀਤ ਸਿੰਘ ਦਾ ਪਿੰਡ ਵੀ ਜ਼ਿਲ੍ਹਾ ਮਾਨਸਾ ‘ਚ ਕਿਸ਼ਨਗੜ੍ਹ ਫਰਵਾਹੀ ਹੈ। ਸੁਖਮੀਤ ਨੇ ਵੀ ਖੇਡ ਦੀ ਸ਼ੁਰੂਆਤ ਸਵਰਨ ਵਾਂਗ ਹੀ ਫੌਜ ‘ਚ ਜਾ ਕੇ ਕੀਤੀ। ਉਹ ਆਪਣਾ ਆਦਰਸ਼ ਵੀ ਸਵਰਨ ਸਿੰਘ ਨੂੰ ਹੀ ਮੰਨਦਾ ਹੈ। ਸੁਖਮੀਤ ਦੇ ਘਰ ‘ਚ ਵੀ ਆਰਥਿਕ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ। ਸੁਖਮੀਤ ਤੇ ਉਸਦਾ ਭਰਾ ਮਨਦੀਪ ਸਿੰਘ ਫੌਜ ‘ਚ ਭਰਤੀ ਹੋਏ ਤਾਂ ਘਰ ਦੀ ਕਬੀਲਦਾਰੀ ਪਟੜੀ ‘ਤੇ ਪਰਤ ਆਈ।
ਨਿਸ਼ਾਨੇਬਾਜ਼ ਜੌੜੇ ਭਰਾ ਵੀ ਲਾਉਂਦੇ ਨੇ ਸੋਨੇ ‘ਤੇ ਨਿਸ਼ਾਨਾ
ਮਾਨਸਾ ਦੇ ਜੰਮਪਲ ਨਿਸ਼ਾਨੇਬਾਜ ਜੌੜੇ ਭਰਾ ਵਿਜੇਵੀਰ ਤੇ ਉਦੇਵੀਰ ਸਿੱਧੂ ਵੀ ਸੋਨ ਤਗਮਿਆਂ ‘ਤੇ ਨਿਸ਼ਾਨੇ ਲਾਉਂਦੇ ਹਨ। ਇਨ੍ਹਾਂ ਦੋਵਾਂ ਭਰਾਵਾਂ ਨੇ ਬੀਤੇ ਦਿਨੀਂ ਸਮਾਪਤ ਹੋਈ 52ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚੋਂ ਵਿਅਕਤੀਗਤ ਪੱਧਰ ‘ਤੇ ਵੀ ਦੋ ਸੋਨ ਤਗਮੇ ਤੇ ਟੀਮ ਪੱਧਰ ‘ਤੇ ਵੀ ਦੋ ਸੋਨ ਤਗਮੇ ਜਿੱਤਕੇ ਦੇਸ਼ ਦੀ ਝੋਲੀ ਪਾਏ ਹਨ। ਇਨ੍ਹਾਂ ਖਿਡਾਰੀਆਂ ਦੇ ਮ੍ਰਿਤਕ ਪਿਤਾ ਗੁਰਪ੍ਰੀਤ ਸਿੰਘ ਸਿੱਧੂ ਦਾ ਸੁਫ਼ਨਾ ਸੀ ਕਿ ਉਸਦੇ ਪੁੱਤ ਕੌਮਾਂਤਰੀ ਪੱਧਰ ‘ਤੇ ਖਿਡਾਰੀ ਬਣਨ।
ਉਹ ਆਪਣੇ ਖਿਡਾਰੀ ਪੁੱਤਾਂ ਨੂੰ ਭਾਵੇਂ ਹੀ ਹੁਣ ਤਗਮੇ ਜਿੱਤਦਿਆਂ ਨਹੀਂ ਵੇਖ ਰਹੇ ਪਰ ਇਹ ਖਿਡਾਰੀ ਆਪਣੇ ਮ੍ਰਿਤਕ ਪਿਤਾ ਦਾ ਸੁਫ਼ਨਾ ਜ਼ਰੂਰ ਪੂਰਾ ਕਰ ਰਹੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਇਲਾਵਾ ਪਟਿਆਲਾ ਦੇ ਰਾਜਕੰਵਰ ਸਿੰਘ ਸੰਧੂ ਨੇ ਵੀ ਟੀਮ ਪੱਧਰ ‘ਚ ਸੋਨ ਤਗਮਾ ਜਿੱਤਿਆ ਹੈ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ 25 ਮੀਟਰ ਪਿਸਟਲ ਮੁਕਾਬਲੇ ‘ਚ ਹਿੱਸਾ ਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ, ਚੰਡੀਗੜ੍ਹ/ਏਜੰਸੀ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਮਗਰੋਂ ਉਮੀਦ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਤੇ ਸਾਰੀ ਪਾਰਟੀ ਇਸ ਸਬੰਧੀ ਇਕਜੁੱਟ ਹੈ ਤੇ ਉਨ੍ਹਾਂ ਨਾਲ ਖੜ੍ਹੀ ਹੈ
ਦੇਸ਼ ‘ਚ ਸਿਆਸੀ ਮਾਹੌਲ ਤੇਜ਼ੀ ਨਾਲ ਬਦਲਿਆ ਹੈ ਤੇ ਪੂਰਾ ਦ੍ਰਿਸ਼ ਬਦਲ ਗਿਆ ਹੈ ਕੈਪਟਨ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ‘ਚ ਸਥਿਤੀਆਂ ਦਿਸ ਰਹੀਆਂ ਹਨ, ਉਨ੍ਹਾਂ ਤੋਂ ਸਪੱਸ਼ਟ ਲੱਗਦਾ ਹੈ ਕਿ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣਨਗੇ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਭਾਜਪਾ ਦੀ ਅਸਲੀਅਤ ਸਮਝ ‘ਚ ਆ ਗਈ ਹੈ ਜਨਤਾ ਦਾ ਰੁਝਾਨ ਖਾਸ ਕਰਕੇ ਕਾਂਗਰਸ ਵੱਲ ਹੈ ਦੇਸ਼ ‘ਚ ਰਾਹੁਲ ਗਾਂਧੀ ਦਾ ਗ੍ਰਾਫ਼ ਤੇਜ਼ੀ ਨਾਲ ਵਧਿਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ‘ਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਜਾਣ ਸਬੰਧੀ ਅਮਰਿੰਦਰ ਸਿੰਘ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ‘ਚ ਜਾਣਾ ਠੀਕ ਹੈ,
ਕਿਉਂਕਿ ਸਿੱਧੂ ਇਮਰਾਨ ਦੇ ਦੋਸਤ ਹਨ ਮਕਬੂਜ਼ਾ ਕਸ਼ਮੀਰ (ਪੀ.ਓ.ਕੇ) ਦੇ ਲੀਡਰ ਨਾਲ ਬੈਠਣ ‘ਤੇ ਵੀ ਉਨ੍ਹਾਂ ਨੂੰ ਦੋਸ਼ ਦੇਣਾ ਠੀਕ ਨਹੀਂ, ਕਿਉਂਕਿ ਸਿੱਧੂ ਨੂੰ ਇਸ ਸਬੰਧੀ ਨਹੀਂ ਪਤਾ ਸੀ ਤੇ ਉਹ (ਕੈਪਟਨ) ਖੁਦ ਵੀ ਨਹੀਂ ਜਾਣਦੇ ਕਿ ਪੀ.ਓ.ਕੇ. ਦੇ ਆਗੂ ਕੌਣ ਹਨ ਪਰੰਤੂ ਉਨ੍ਹਾਂ ਨੂੰ ਸਿੱਧੂ ਵੱਲੋਂ ਪਾਕਿਸਤਾਨੀ ਫ਼ੌਜ ਮੁਖੀ ਨੂੰ ਜੱਫੀ ਪਾਉਣ ‘ਤੇ ਇਤਰਾਜ਼ ਹੈ, ਕਿਉਂਕਿ ਪਾਕਿਸਤਾਨੀ ਫ਼ੌਜ ਹੱਥੋਂ ਹਰ ਸਾਲ ਕਈ ਭਾਰਤੀ ਜਵਾਨ ਸ਼ਹੀਦ ਜਾਂ ਜ਼ਖਮੀ ਹੋ ਜਾਂਦੇ ਹਨ ਤੇ ਇਹ ਆਦੇਸ਼ ਫ਼ੌਜ ਮੁਖੀ ਤੋਂ ਆਉਂਦਾ ਹੈ, ਨਾ ਕਿ ਜਵਾਨਾਂ ਜਾਂ ਕਿਸੇ ਹੋਰ ਨੌਜਵਾਨ ਅਫ਼ਸਰ ਤੋਂ ਆਉਂਦਾ ਹੈ
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਨੇ ਬਹੁਤ ਔਖਾ ਸਮਾਂ ਦੇਖਿਆ ਹੈ ਦੰਗਿਆਂ ਵਿਚ ਕਰੀਬ 35,ਹਜ਼ਾਰ ਲੋਕ ਮਾਰੇ ਗਏ ਸਨ ਜਿਸ ਕਿਸੇ ਨੇ ਵੀ ਸੂਬੇ ਦੇ ਹਾਲਾਤ ਖ਼ਰਾਬ ਕਰਨ ਲਈ ਧਰਮ ਦੀ ਵਰਤੋਂ ਕੀਤੀ ਤਾਂ ਉਸ ਨੂੰ ਗੰਭੀਰ ਨਤੀਜਿਆਂ ਦਾ ਸਾਹਮਣੇ ਕਰਨਾ ਪਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਰਿਆਦਾਂ ਕਰ-ਕਰ ਹਾਰੇ ਪਰ ਸਰਕਾਰ ਦੇ ਨਹੀਂ ਮੁੱਕਦੇ ਲਾਰੇ | Barnala News
ਜਾਨਾਂ ਦਾ ਖੌਅ ਬਣਦੇ ਜਾ ਰਹੇ ਨੇ ਟੁੱਟੇ ਪੁਲ ਤੇ ਸੜਕਾਂ | Barnala News
ਬਰਨਾਲਾ, (ਜੀਵਨ ਰਾਮਗੜ੍ਹ/ਰਜਿੰਦਰ ਕੁਮਾਰ)। ਜਦੋਂ ਸਰਕਾਰਾਂ ਲਈ ਪਿੰਡਾਂ ਦੇ ਲੋਕ ਸਿਰਫ਼ ਵੋਟਾਂ ਬਣਕੇ ਰਹਿ ਜਾਣ ਫਿਰ ਵਿਕਾਸ ਝੁਰਦਾ ਹੈ। ਸਮੱਸਿਆਵਾਂ ਵੋਟਾਂ ਵੇਲੇ ਮੁੱਦਾ ਬਣਦੀਆਂ ਨੇ ਪਰ ਮਸਲਾ ਹੱਲ ਨਹੀਂ ਹੁੰਦਾ। ਪ੍ਰਸ਼ਾਸਨਿਕ ਅਧਿਕਾਰੀ ਹਾਕਮਾਂ ਤੱਕ ਗੱਲ ਪਹੁੰਚਾਉਣ ਦਾ ਦਮ ਭਰਕੇ ਸੁਰਖ਼ੁਰੂ ਹੋ ਜਾਂਦੇ ਨੇ ਪਰ ਫਾਈਲਾਂ ਘੱਟਾ ਢੋਂਹਦੀਆਂ ਨੇ। ਜਦੋਂ ਸਮੱਸਿਆ ਜਾਨਲੇਵਾ ਬਣ ਜਾਂਦੀ ਹੈ ਤਾਂ ਹਾਕਮ ਸੱਥਰ ‘ਤੇ ਸਿਰ ਸੁੱਟ ਕੇ ਮੁਆਵਜ਼ਾ ਦੇਣ ਆਉਂਦੇ ਹਨ ਪ੍ਰੰਤੂ ਸਮੱਸਿਆ ਭਖ਼ਵੇਂ ਮੁੱਦੇ ਲਈ ਸੁਰੱਖਿਅਤ ਰੱਖੀ ਜਾਂਦੀ ਹੈ ਸ਼ਾਇਦ ਵੋਟਾਂ ਲਈ। ਇਹ ਸਭ ਬਰਨਾਲਾ ਜ਼ਿਲ੍ਹੇ ਦੇ ਸੱਤ ਪਿੰਡਾਂ ਨੂੰ ਜੋੜਦੇ ਇੱਕ ਨਹਿਰ ਦੇ ਧਸੇ ਪੁਲ਼ ਹੇਠਲੀ ਹਕੀਕਤ ਹੈ। ਜਿੱਥੇ ਅਕਾਲੀ ਹਕੂਮਤ ਨੇ ਵੀ ਵੋਟਾਂ ਲਈਆਂ ਤੇ ਕਾਂਗਰਸ ਨੇ ਵੀ। ਇਸੇ ਖਸਤਾ ਹਾਲ ਪੁਲ਼ ‘ਤੇ ਖੜ੍ਹ ਕੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਨੇ ਵੀ ਪ੍ਰਸ਼ਾਸਨ ਨੂੰ ਝਾੜ ਪਾਈ ਸੀ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ ਸਪਾਈਸ ਜੈੱਟ ਦੇ ਜਹਾਜ਼ ਨੂੰ ਲੱਗੀ ਅੱਗ
ਇਸੇ ਕਾਰਨ ਹੀ ਲੰਘੇ ਦਿਨ ਇੱਕ ਮਹਿਲਾ ਵੀ ਮੌਤ ਦੇ ਮੂੰਹ ਜਾ ਪਈ। ਬਠਿੰਡਾ ਬ੍ਰਾਂਚ ਨਹਿਰ ‘ਤੇ ਮੂੰਮ ਤੇ ਛੀਨੀਵਾਲ ਖੁਰਦ ਵਿਚਕਾਰਲੇ ਪੁਲ਼ ਦੀ ਅਹਿਮੀਅਤ ਨੂੰ ਜਾਣਿਆਂ ਪਤਾ ਲੱਗਦਾ ਹੈ ਕਿ ਇਹ ਪੁਲ਼ 7 ਪਿੰਡਾਂ ਨੂੰ ਆਪਸ ‘ਚ ਜੋੜਦਾ ਹੈ। ਪਿੰਡਾਂ ਦੀਆਂ ਪੈਲ਼ੀਆਂ ਪੁਲ਼ ਤੋਂ ਪਾਰ ਹੋਣ ਕਾਰਨ ਲੋਕਾਂ ਨੂੰ ਇਸੇ ਪੁਲ਼ ਤੋਂ ਗੁਜ਼ਰਨਾ ਪੈਂਦਾ ਹੈ। ਲੋਕਾਂ ਨੇ ਫਰਿਆਦ ਕਰ-ਕਰ ਕੇ ਦੇਖ ਲਈ ਪਰ ਸੰਵਰਿਆ ਕੁਝ ਵੀ ਨਹੀਂ। ਪੀੜਤ ਪਿੰਡਾਂ ਦੇ ਵਸਨੀਕਾਂ ਪਿਆਰਾ ਸਿੰਘ, ਸਵਰਨਜੀਤ ਸਿੰਘ, ਹਰਨੇਕ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ, ਓਮ ਪ੍ਰਕਾਸ਼ ਦੀਵਾਨਾਂ ਭਜ਼ਨ ਸਿੰਘ, ਗੁਰਦੇਵ ਸਿੰਘ ਆਦਿ ਨੇ ਦੱਸਿਆ ਇਹ ਪੁਲ਼ ਪਿਛਲੇ 10 ਸਾਲ ਤੋਂ ਲਗਾਤਾਰ ਟੁੱਟ ਰਿਹਾ ਹੈ ਤੇ ਧਸਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਜ਼ਾਰਤ ਸਮੇਂ ਉਨ੍ਹਾਂ ਨੇ ਮੰਤਰੀਆਂ ਤੱਕ ਇਸ ਸਮੱਸਿਆ ਨੂੰ ਹੱਲ ਕਰਵਾਉਣ ਦਾ ਯਤਨ ਕੀਤਾ ਪ੍ਰੰਤੂ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਡੇਢ ਸਾਲ ਤੋਂ ਹੁਣ ਸੂਬੇ ‘ਚ ਕਾਂਗਰਸ ਸੱਤਾ ‘ਚ ਹੈ। (Barnala News)
ਚਿੱਠੀਆਂ ਤੇ ਮੰਗ ਪੱਤਰ ਇਸ ਸਰਕਾਰ ‘ਤੇ ਵੀ ਕੋਈ ਅਸਰ ਨਾ ਕਰ ਸਕੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਸਮੱਸਿਆ ਸਬੰਧੀ ਬਾਖ਼ੂਬੀ ਪਤਾ ਹੈ ਪ੍ਰੰਤੂ ਹਮਦਰਦੀ ਦੇ ਸਿਵਾ ਕੱਖ ਨਹੀਂ ਸੰਵਾਰਿਆ। ਪਿੰਡ ਵਾਸੀਆਂ ਕਿਹਾ ਇਸ ਦੀ ਤਰਸਯੋਗ ਹਾਲਤ ਕਾਰਨ ਪਿੰਡਾਂ ਦੇ ਲੋਕਾਂ ਨੂੰ 10 ਤੋਂ 15 ਕਿੱਲੋਮੀਟਰ ਵੱਧ ਸਫ਼ਰ ਤੈਅ ਕਰਕੇ ਇਧਰੋਂ ਉਧਰ ਜਾਣਾ ਆਉਣਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾਂ ਹੈ ਕਿ ਉਨ੍ਹਾਂ ਦੇ ਪਿੰਡਾਂ ਦੇ ਲੋਕਾਂ ਨੂੰ ਸਿਆਸੀ ਸਿਰਫ਼ ਵੋਟਾਂ ਵੇਲੇ ਵਰਤਦੇ ਨੇ ਤੇ ਫਿਰ ਕੋਈ ਮੂੰਹ ਨਹੀਂ ਦਿਖਾਉਂਦਾ। ਪੁਲ਼ ਦੇਖ ਕੇ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਉਹ ਪਾਕਿਸਤਾਨ ਦੇ ਬਾਰਡਰ ‘ਤੇ ਵਸਦੇ ਹੋਣ। ਇੱਕ ਸਰਕਾਰ ਲਈ ਸੱਤ ਪਿੰਡਾਂ ਦੇ ਜਿੰਦਗੀ ਕੋਈ ਮਾਇਨੇ ਨਹੀਂ ਰੱਖਦੀ ਹੋਣੀਂ ਇਹੀ ਕਾਰਨ ਹੈ ਕਿ ਸਰਕਾਰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਰਿਆਂ ‘ਤੇ ਮੁਆਵਜ਼ੇ ਦੇਣ ਦੀ ਬਜਾਇ ਸਰਕਾਰ ਨੂੰ ਮਨੁੱਖੀ ਜਾਨਾਂ ਪ੍ਰਤੀ ਫਿਕਰਮੰਦ ਹੋਣਾ ਚਾਹੀਦਾ ਹੈ। (Barnala News)
ਇੰਗਲੈਂਡ ਬਨਾਮ ਭਾਰਤ ਟੈਸਟ ਲੜੀ
ਨੰਬਰ 1 ਸਮਿੱਥ ਨੂੰ ਪਛਾੜਨ ਦਾ ਮੌਕਾ
ਭਾਰਤ ਲੜੀ ਹਾਰਿਆ ਤਾਂ ਵੀ ਰਹੇਗਾ ਅੱਵਲ
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਵਿਰੁੱਧ 1 ਅਗਸਤ ਤੋਂ ਪੰਜ ਟੈਸਟ ਮੈਚਾਂ ਦੀ ਕ੍ਰਿਕਟ ਲੜੀ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ‘ਅਸਲੀ’ ਟੈਸਟ ਹੋਵੇਗਾ 2014 ‘ਚ ਵਿਰਾਟ ਦਾ ਇੰਗਲੈਂਡ ‘ਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਇਸ ਵਾਰ ਉਹ ਟੀਮ ਦੇ ਕਪਤਾਨ ਵੀ ਹਨ ਅਤੇ ਉਹਨਾਂ ਦੀ ਜਿੰਮ੍ਹੇਦਾਰੀ ਜ਼ਿਆਦਾ ਦੌੜਾਂ ਬਣਾਉਣ ਦੇ ਨਾਲ ਹੀ ਭਾਰਤੀ ਟੀਮ ਨੂੰ ਲੜੀ ‘ਚ ਜਿੱਤ ਦਿਵਾਉਣ ਦੀ ਵੀ ਹੋਵੇਗੀ ਹਾਲਾਂਕਿ ਕੋਹਲੀ ਕੋਲ ਇਸ ਦੌਰਾਨ ‘ਵਿਰਾਟ’ ਪ੍ਰਾਪਤੀ ਹਾਸਲ ਕਰਨ ਦਾ ਮੌਕਾ ਵੀ ਰਹੇਗਾ।
ਜੇਕਰ ਵਿਰਾਟ ਅਗਲੀ ਲੜੀ ‘ਚ ਬਿਹਤਰ ਪ੍ਰਦਰਸ਼ਨ ਕਰਨ’ਚ ਕਾਮਯਾਬ ਰਹੇ ਤਾਂ ਨਾ ਸਿਰਫ਼ ਉਹ ਆਪਣੇ ਆਪ ਨੂੰ ਸਾਬਤ ਕਰਨਗੇ ਕਿ ਇੰਗਲੈਂਡ ‘ਚ ਦੌੜਾਂ ਬਣਾ ਸਕਦੇ ਹਨ ਸਗੋਂ ਆਸਟਰੇਲੀਆ ਦਾ ਸਟੀਵ ਸਮਿੱਥ ਨੂੰ ਪਛਾੜ ਕੇ ਟੈਸਟ ਕ੍ਰਿਕਟ ‘ਚ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੋਟੀ ‘ਤੇ ਵੀ ਪਹੁੰਚ ਜਾਣਗੇ ਵਿਰਾਟ ਆਈ.ਸੀ.ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਇਸ ਸਮੇਂ ਸਾਬਕਾ ਆਸਟਰੇਲੀਆਈ ਕਪਤਾਨ ਸਮਿੱਥ ਤੋਂ 26 ਅੰਕ ਪਿੱਛੇ ਹਨ।
ਸਮਿੱਥ ਦੇ ਅਜੇ 929 ਰੇਟਿੰਗ ਅੰਕ ਹਨ ਜਦੋਂਕਿ ਕੋਹਲੀ ਦੇ 903 ਅੰਕ ਹਨ ਸਮਿੱਥ ਫਿਲਹਾਲ ਗੇਂਦ ਛੇੜਖਾਨੀ ਦੇ ਮਾਮਲੇ ‘ਚ ਫਸਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ‘ਚੋਂ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ ਬਹਰਹਾਲ, ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਤੀਸਰੇ ਸਥਾਨ ‘ਤੇ ਕਾਬਜ਼ ਹਨ ਵੈਸੇ ਕੋਹਲੀ ਅਤੇ ਰੂਟ ਦੋਵਾਂ ਕੋਲ ਸਮਿੱਥ ਨੂੰ ਪਿੱਛੇ ਛੱਡਣ ਦਾ ਮੌਕਾ ਹੈ ਟੈਸਟ ਰੈਂਕਿੰਗ ‘ਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ‘ਤੇ ਕਾਬਜ਼ ਹਨ ਕੇਐਲ ਰਾਹੁਲ ਅਤੇ ਅਜਿੰਕੇ ਰਹਾਣੇ ਕ੍ਰਮਵਾਰ 18ਵੇਂ ਅਤੇ 19ਵੇਂ ਸਥਾਨ ‘ਤੇ ਹਨ ਵੈਸੇ ਭਾਰਤੀ ਟੀਮ ਆਈਸੀਸੀ ਟੈਸਟ ਟੀਮ ਰੈਂਕਿੰਗ ‘ਚ ਚੋਟੀ ‘ਦੇ ਸਥਾਨ ‘ਤੇ ਕਾਬਜ਼ ਹੈ ਭਾਰਤੀ ਟੀਮ ਦੂਸਰੇ ਸਥਾਨ ‘ਤੇ ਕਾਬਜ਼ ਦੱਖਣੀ ਅਫ਼ਰੀਕਾ ਤੋਂ ਰੈਂਕਿੰਗ ਦੇ ਮਾਮਲੇ ‘ਚ ਕਾਫ਼ੀ ਅੱਗੇ ਹਨ ਜੇਕਰ ਇੰਗਲੈਂਡ ਹੱਥੋਂ ਉਸਨੂੰ 0-5 ਦੀ ਹਾਰ ਵੀ ਝੱਲਣੀ ਪਈ ਤਾਂ ਵੀ ਉਹ ਨੰਬਰ 1 ਤੋਂ ਨਹੀਂ ਖ਼ਿਸਕੇਗਾ।
ਆਧੁਨਿਕ ਖੇਤੀ ਤਕਨੀਕਾਂ ਅਪਣਾ ਸਮੇਂ ਦਾ ਹਾਣੀ ਬਣਿਆ ਹਰਵਿੰਦਰ ਸਿੰਘ
ਭੱਦਲਵੱਡ ਦਾ ਕਿਸਾਨ ਖੇਤੀ ਨਾਲ ਜੁੜ ਆਪਣੀ ਆਰਥਿਕਤਾ ਨੂੰ ਕਰ ਰਿਹੈ ਮਜ਼ਬੂਤ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ)। ਹਿੰਮਤ ਅਤੇ ਮਿਹਨਤ ਸਦਕਾ ਕਿਸੇ ਵੀ ਪ੍ਰਾਪਤੀ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਅਤੇ ਅਜਿਹਾ ਹੀ ਕਰ ਵਿਖਾਇਆ ਹੈ ਖੇਤੀਬਾੜੀ ਦੇ ਕਿੱਤੇ ‘ਚ ਲਗਨ ਅਤੇ ਉਤਸ਼ਾਹ ਨਾਲ ਕਾਰਜ ਕਰਨ ਵਾਲੇ ਅਗਾਂਹਵਧੂ ਕਿਸਾਨ ਸ. ਹਰਵਿੰਦਰ ਸਿੰਘ ਨੇ।  ਸਬ-ਡਵੀਜ਼ਨ ਧੂਰੀ ਦੇ ਪਿੰਡ ਭੱਦਲਵੱਡ ਦੇ ਕਿਸਾਨ ਹਰਵਿੰਦਰ ਸਿੰਘ ਨੇ ਵਾਤਾਵਰਨ ਹਮਾਇਤੀ ਹੋਣ ਦਾ ਸੱਦਾ ਦਿੰਦਿਆਂ ਜਿੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਥਾਂ ‘ਤੇ ਖੜ੍ਹੇ ਕਰਚਿਆਂ ਵਿੱਚ ਹੀ ਸਿੱਧੀ ਬਿਜਾਈ ਕਰਨ ਨੂੰ ਤਰਜ਼ੀਹ ਦਿੱਤੀ ਹੈ, ਉੱਥੇ ਹੀ ਖੇਤੀ ਸਬੰਧੀ ਤਕਨੀਕੀ ਸੂਝ-ਬੂਝ ਦੇ ਚਲਦਿਆਂ ਕਈ ਮਿਸਾਲਾਂ ਕਾਇਮ ਕੀਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਤੋਂ ਹਿਮਾਚਲ ਜਾ ਰਹੇ ਦੋ ਨੌਜਵਾਨ ਲਾਪਤਾ, ਪਰਿਵਾਰ ਨੇ ਮੰਗੀ ਮਦਦ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਮੇਂ-ਸਮੇਂ ‘ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹਰਵਿੰਦਰ ਸਿੰਘ ਦੱਸਦੇ ਹਨ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਨੇ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਨ ਲਈ ਪ੍ਰੇਰਿਆ ਹੈ ਅਤੇ ਉਨ੍ਹਾਂ ਦੀ ਆਰਥਿਕਤਾ ਮਜ਼ਬੂਤ ਹੋਈ ਹੈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧੇਰੇ ਮਜ਼ਬੂਤ ਰੱਖਣ ਦੇ ਮੰਤਵ ਤਹਿਤ ਉਸ ਨੇ ਆਪਣੇ ਖੇਤਾਂ ਵਿੱਚ 2004 ਤੋਂ ਬਾਅਦ ਕਦੇ ਵੀ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ  ਬਲਕਿ ਖੜ੍ਹੇ ਕਰਚਿਆਂ ਵਿਚ ਸਿੱਧੀ ਬਿਜਾਈ ਨੂੰ ਤਵੱਜੋ ਦਿੱਤੀ ਹੈ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਦੀ ਖੇਤੀ ਸੰਦਾਂ ‘ਤੇ ਸਬਸਿਡੀ ਸਕੀਮ ਦੌਰਾਨ ਉਸਨੇ ਜੀਰੋ ਡਰਿੱਲ ਅਤੇ ਰੋਟਾਵੇਟਰ ਦੀ ਖਰੀਦ ਕੀਤੀ। ਉਸਨੇ ਦੱਸਿਆ ਕਿ ਖੜ੍ਹੇ ਕਰਚਿਆਂ ਵਿੱਚ ਕਣਕ, ਝੋਨੇ ਦੀ ਬਿਜਾਈ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਮਿੱਤਰ ਕੀੜਿਆਂ ਦੀ ਗਿਣਤੀ ਵਧ ਜਾਂਦੀ ਹੈ  ਜਿਸ ਨਾਲ ਵਧੇਰੇ ਝਾੜ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਕਣਕ, ਝੋਨੇ ਦਾ ਨਾੜ ਖੇਤਾਂ ਵਿੱਚ ਦਬਾਅ ਦੇਣ ਅਤੇ ਨਾੜ ਨੂੰ ਬਿਨਾਂ ਅੱਗ ਲਾਏ ਸਿੱਧੀ ਬਿਜਾਈ ਕਰਨ ਨਾਲ ਖੇਤਾਂ ਅੰਦਰ ਰੂੜੀ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ 23 ਏਕੜ ਜ਼ਮੀਨ ਹੈ ਅਤੇ 9 ਕਿੱਲੇ ਠੇਕੇ ‘ਤੇ ਖੇਤੀ ਕਰਦਾ ਹੈ। ਉਸਨੇ ਦੱਸਿਆ ਕਿ ਗੰਨੇ ਦੀ ਖੇਤੀ ਵਿੱਚ ਅੰਤਰ ਫ਼ਸਲ ਸਰ੍ਹੋਂ ਜੀ. ਐਸ. ਸੀ.-7 ਬੀਜਣ ਨਾਲ ਵੀ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਮਾਣਿਤ ਹੈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਸਰ੍ਹੋਂ ਦੀ ਫ਼ਸਲ ਬੀਜਣ ਤੋਂ ਬਾਅਦ ਤਿਆਰ ਕਰਕੇ ਮੰਡੀ ਵਿੱਚ ਵੇਚਣ ਦੀ ਥਾਂ ਉਸਦਾ ਤੇਲ ਕੱਢ ਕੇ ਪੈਕਿੰਗ ਕਰਕੇ ਵੇਚਦਾ ਹੈ।
ਇਹ ਵੀ ਪੜ੍ਹੋ : ਸੋਹਾਣਾ ‘ਚ ਦੋ ਨੌਜਵਾਨਾਂ ‘ਤੇ ਫਾਇਰਿੰਗ
ਉਸਨੇ ਦੱਸਿਆ ਕਿ ਬਿਨਾਂ ਤੇਲ ਕੱਢੇ ਸਰ੍ਹੋਂ ਦਾ ਮੁੱਲ 3500 ਤੋਂ 3600 ਰੁਪਏ ਕੁਇੰਟਲ ਮਿਲਦਾ ਹੈ ਜਦਕਿ ਤੇਲ ਕੱਢ ਕੇ 5 ਹਜ਼ਾਰ ਤੋਂ 5200 ਰੁਪਏ ਕੁਇੰਟਲ ਭਾਅ ਮਿਲਦਾ ਹੈ। ਉਸਨੇ ਦੱਸਿਆ ਕਿ ਇਸ ਵੇਲੇ ਭਾਵੇਂ ਉਸਨੂੰ ਸਰ੍ਹੋਂ ਦਾ ਤੇਲ ਬਾਹਰੋਂ ਕਢਵਾਉਣਾ ਪੈਂਦਾ ਹੈ ਪਰੰਤੂ ਉਸਦਾ ਤੇਲ ਕੱਢਣ ਲਈ ਨਿੱਜੀ ਪ੍ਰੋਸੈਸਿੰਗ ਯੂਨਿਟ ਲਾਉਣ ਦੀ ਇੱਛਾ ਹੈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੇ ਉਸ ਦੁਆਰਾ ਤਿਆਰ ਕੀਤੇ ਇੱਕ ਲੀਟਰ ਤੇਲ ਦੀ ਕੀਮਤ 130 ਰੁਪਏ, 2 ਲੀਟਰ ਤੇਲ ਦੀ ਕੀਮਤ 250 ਰੁਪਏ ਅਤੇ 5 ਲੀਟਰ ਤੇਲ ਦੀ ਕੀਮਤ 600 ਰੁਪਏ ਤੈਅ ਕੀਤੀ ਹੈ।
ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰ੍ਹੋਂ ਦੀ ਖੇਤੀ ਕਰਨ ‘ਤੇ ਤੇਲ ਨੂੰ ਮਾਨਤਾ ਪ੍ਰਾਪਤ ਦਾ ਮਾਰਕਾ ਲਾਇਆ ਗਿਆ ਹੈ। ਕਿਸਾਨ ਨੇ ਦੱਸਿਆ ਕਿ ਕਣਕ, ਝੋਨੇ, ਸਰੋਂ੍ਹ, ਛੋਲੇ, ਮਟਰ ਅਤੇ ਗੰਨੇ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ਵੀ ਤਿਆਰ ਕਰਕੇ ਦੂਜੇ ਕਿਸਾਨਾਂ ਨੂੰ ਵੇਚੇ ਜਾਂਦੇ ਹਨ, ਜਿਸ ਲਈ ਬੀਜ ਸੋਧਣ ਵਾਲਾ ਪਲਾਂਟ ਲਗਾਇਆ ਹੋਇਆ ਹੈ। ਹਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਅਤੇ ਖੇਤੀ ਸਮੇਤ ਹੋਰ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੀ ਵਿੱਤੀ ਹਾਲਤ ਨੂੰ ਮਜ਼ਬੂਤ ਕਰਨ ਲਈ ਹੰਭਲੇ ਮਾਰਨ।