Kathmandu LPG Crisis - Sach Kahoon Punjabi

Kathmandu News: ਕਾਠਮੰਡੂ ’ਚ ਗੰਭੀਰ LPG ਗੈਸ ਸੰਕਟ, ਖਾਲੀ ਸਿਲੰਡਰਾਂ ਨਾਲ ਭਟਕ ਰਹੇ ਲੋਕ
ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਕਾਠਮੰਡੂ ਘਾਟੀ (ਕਾਠਮੰਡੂ, ਲਲਿਤਪੁਰ ਤੇ ਭਕਤਪੁਰ) ’ਚ ਐਲਪੀਜੀ ਰਸੋਈ ਗੈਸ ਦਾ ਸੰਕਟ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ। ਜਿੱਥੇ ਨੇਪਾਲ ਆਇਲ ਕਾਰਪੋਰੇਸ਼ਨ ਦੇ ਕਾਗਜ਼ੀ ਦਸਤਾਵੇਜ਼ ਦਾਅਵਾ ਕਰਦੇ ਹਨ ਕਿ ਹਜ਼ਾਰਾਂ ਸਿਲੰਡਰ ਘਾਟੀ ’ਚ ਆ ਗਏ ਹਨ, ਉੱਥੇ ਹੀ ਆਮ ਨਾਗਰਿਕ ਸਵੇਰ ਤੋਂ ਹੀ ਖਾਲੀ ਸਿਲੰਡਰਾਂ ਨਾਲ ਡਿਪੂਆਂ ਦੇ ਚੱਕਰ ਲਾਉਣ ਲਈ ਮਜਬੂਰ ਹਨ। ਬਾਜ਼ਾਰ ’ਚ ਕਾਲਾਬਾਜ਼ਾਰੀ ਵੀ ਜ਼ੋਰਾਂ ’ਤੇ ਦੇਖਣ ਨੂੰ ਮਿਲ ਰਹੀ ਹੈ। ਨੇਪਾਲ ਆਇਲ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ, ਤਿੰਨ ਦਿਨਾਂ ’ਚ ਕੁੱਲ 87,877 ਸਿਲੰਡਰ ਹਾਲ ਹੀ ’ਚ ਕਾਠਮੰਡੂ ਭੇਜੇ ਗਏ ਹਨ। ਇਸ ਬਾਵਜੂਦ, ਖਪਤਕਾਰ ਅਜੇ ਵੀ ਗੈਸ ਤੱਕ ਪਹੁੰਚ ਨਹੀਂ ਕਰ ਪਾ ਰਹੇ ਹਨ। ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਇਹ ਅੰਕੜੇ ਗੈਸ ਉਦਯੋਗਪਤੀਆਂ ਤੇ ਕਾਰੋਬਾਰੀਆਂ ਦੁਆਰਾ ਦਿੱਤੀ ਗਈ ਜਾਣਕਾਰੀ ’ਤੇ ਅਧਾਰਤ ਹਨ। ਹਾਲਾਂਕਿ, ਅਸਲ ’ਚ ਕਿਹੜੇ ਡਿਪੂਆਂ ਨੂੰ ਗੈਸ ਮਿਲੀ ਤੇ ਖਪਤਕਾਰਾਂ ਨੂੰ ਕਿੰਨੀ ਵੰਡੀ ਗਈ, ਇਸ ਦੀ ਪ੍ਰਭਾਵਸ਼ਾਲੀ ਨਿਗਰਾਨੀ ਦੀ ਘਾਟ ਨੇ ਸਪਲਾਈ ਪ੍ਰਣਾਲੀ ਬਾਰੇ ਸਵਾਲ ਖੜ੍ਹੇ ਕੀਤੇ ਹਨ। ਨੇਪਾਲ ਆਇਲ ਕਾਰਪੋਰੇਸ਼ਨ ਦੇ ਬੁਲਾਰੇ ਮਨੋਜ ਕੁਮਾਰ ਠਾਕੁਰ ਅਨੁਸਾਰ, ਕਾਠਮੰਡੂ ਘਾਟੀ ’ਚ ਰੋਜ਼ਾਨਾ ਲਗਭਗ 35,000 ਤੋਂ 40,000 ਸਿਲੰਡਰਾਂ ਦੀ ਖਪਤ ਹੁੰਦੀ ਹੈ। ਵਰਤਮਾਨ ’ਚ, ਅੰਦਾਜ਼ਨ 12 ਤੋਂ 15 ਲੱਖ ਖਾਲੀ ਸਿਲੰਡਰ ਲੋਕਾਂ ਦੇ ਘਰਾਂ ਤੇ ਵੱਖ-ਵੱਖ ਥਾਵਾਂ ’ਤੇ ਅਣਵਰਤੇ ਪਏ ਹਨ। ਇਨ੍ਹਾਂ ਸਾਰੇ ਸਿਲੰਡਰਾਂ ਨੂੰ ਇੱਕੋ ਸਮੇਂ ਭਰਨ ਲਈ ਨਿਯਮਤ ਖਪਤ ਤੋਂ ਇਲਾਵਾ ਕਾਫ਼ੀ ਮਾਤਰਾ ’ਚ ਗੈਸ ਦੀ ਲੋੜ ਹੈ, ਜਿਸ ਕਾਰਨ ਸਥਿਤੀ ਨੂੰ ਆਮ ਵਾਂਗ ਵਾਪਸ ਲਿਆਉਣਾ ਮੁਸ਼ਕਲ ਹੋ ਰਿਹਾ ਹੈ। Kathmandu News

ਇਹ ਵੀ ਪੜ੍ਹੋ : Sirhind Canal: ਸਰਹਿੰਦ ਨਹਿਰ ’ਚ ਪਾਣੀ ਦੀ ਲੀਕੇਜ, ਵਿਧਾਇਕ ਸੇਖੋਂ ਨੇ ਮੌਕੇ ’ਤੇ ਪਹੁੰਚ ਲਿਆ ਜਾਇਜ਼ਾ