Elected - Sach Kahoon Punjabi

ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ

ਨਵੀਂ ਦਿੱਲੀ, ਏਜੰਸੀ। ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਸ਼ਨਿੱਚਰਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਨੇਤਾ ਚੁਣੀ ਗਈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਸੰਸਦ ਭਵਨ ‘ਚ ਹੋਈ ਬੈਠਕ ‘ਚ ਸ੍ਰੀਮਤੀ ਗਾਂਧੀ ਨੂੰ ਸਰਵਸੰਮਤੀ ਨਾਲ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀਮਤੀ ਗਾਂਧੀ 16ਵੀਂ ਲੋਕ ਸਭਾ ‘ਚ ਵੀ ਸੰਸਦੀ ਦਲ ਦੀ ਨੇਤਾ ਸੀ। ਉਹਨਾਂ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਨੇ ਦੇਸ਼ ਦੇ ਸਵਾ 12 ਕਰੋੜ ਵੋਟਰਾਂ ਦੁਆਰਾ ਕਾਂਗਰਸ ‘ਤੇ ਭਰੋਸਾ ਪ੍ਰਗਟਾਉਣ ਲਈ ਉਹਨਾਂ ਨੇ ਧੰਨਵਾਦ ਪ੍ਰਗਟਾਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ
ਪੰਚਾਇਤੀ ਚੋਣਾਂ ਦੀ ਤਿਆਰੀ ਮੁਕੰਮਲ, ਵੋਟਿੰਗ ਅੱਜ, ਸ਼ਾਮ ਤੱਕ ਆ ਜਾਣਗੇ ਨਤੀਜੇ

ਚੰਡੀਗੜ, ਪੰਜਾਬ ਦੇ ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਨੂੰ ਆਖ਼ਰੀ ਰੂਪ ਦਿੰਦੇ ਹੋਏ ਆਪਣੀ ਸਾਰੀ ਤਿਆਰੀ ਮੁਕੰਮਲ ਕਰ ਲਈ ਹੈ। ਹੁਣ ਐਤਵਾਰ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ, ਵੋਟਾਂ ਪਾਉਣ ਦਾ ਕੰਮ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਜਿਸ ਤੋਂ ਬਾਅਦ ਕੁਝ ਦੇਰ ਦੀ ਬ੍ਰੇਕ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਮੌਕੇ ‘ਤੇ ਹੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਦੇਰ ਸ਼ਾਮ ਤੱਕ ਪੰਜਾਬ ਦੀਆਂ 13 ਹਜ਼ਾਰ 276 ਪੰਚਾਇਤਾਂ ਨੂੰ ਉਨ੍ਹਾਂ ਦੇ ਨਵੇਂ ਪੰਚ ਅਤੇ ਸਰਪੰਚ ਮਿਲ ਜਾਣਗੇ। ਪੰਚਾਇਤਾਂ ਲਈ ਸਰਪੰਚੀ ਲਈ 42 ਹਜ਼ਾਰ 233 ਉਮੀਦਵਾਰ ਅਤੇ ਪੰਚ ਲਈ 1 ਲੱਖ 44 ਹਜ਼ਾਰ 662 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਇਨ੍ਹਾਂ ਪੰਚਾਇਤੀ ਚੋਣਾਂ ਲਈ ਸੁਰੱਖਿਆ ਪੰਜਾਬ ਪੁਲਿਸ ਨੂੰ ਜਿੰਮਾ ਸੌਂਪਿਆ ਹੋਇਆ ਹੈ ਉਮੀਦਵਾਰਾਂ ਨੇ ਆਪਣੇ ਪੱਧਰ ‘ਤੇ ਵੀਡੀਓਗ੍ਰਾਫੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਦੇ ਹੋਣ ਦੇ ਸਬੂਤ ਦੇ ਤੌਰ ‘ਤੇ ਉਸ ਦੀ ਵਰਤੋਂ ਕੀਤੀ ਜਾ ਸਕੇ।

ਪੁਲਿਸ ਵਲੋਂ ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਨਾਲ ਲੱਗਦੀਆਂ ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ ਤੇ ਹਿਮਾਚਲ ਦੀਆਂ ਹੱਦ ਸੀਲ ਕਰ ਦਿੱਤੀਆਂ ਹਨ।

ਇਸ ਨਾਲ ਹੀ ਪੰਜਾਬ ਪੁਲਿਸ ਵੱਲੋਂ ਹਰ ਬੂਥ ਤੋਂ ਕੁਝ ਹੀ ਦੂਰੀ ‘ਤੇ ਵਾਧੂ ਪੁਲਿਸ ਫੋਰਸ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਪਾਸਿਓਂ ਧੱਕੇਸ਼ਾਹੀ ਜਾ ਫਿਰ ਗੜਬੜੀ ਦੀ ਸ਼ਿਕਾਇਤ ਆਉਣ ਤੋਂ ਬਾਅਦ ਤੁਰੰਤ ਵਾਧੂ ਪੁਲਿਸ ਫੋਰਸ ਮੌਕੇ ‘ਤੇ ਪੁੱਜਦੇ ਹੋਏ ਸਥਿਤੀ ‘ਤੇ ਕਾਬੂ ਪਾ ਸਕੇ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ‘ਚ ਬਹੁਤੀ ਥਾਈਂ ਮੁਕਾਬਲਾ ਕਾਂਗਰਸੀ ਉਮੀਦਵਾਰਾਂ ਵਿਚਕਾਰ ਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੁਲੱਖਣੀ ਸੋਚ ਦਾ ਸਬੂਤ ਹੈ ਸਰਬਸੰਮਤੀ ਨਾਲ ਚੁਣਨੀ ਪਿੰਡ ਦੀ ਪੰਚਾਇਤ
ਪਿੰਡਾਂ ਵਿਚਲੀਆਂ ਸਰਪੰਚੀ ਦੀਆਂ ਚੋਣਾਂ ਦਾ ਵਿਗ਼ਲ ਵੱਜ ਚੁੱਕਾ ਹੈ। ਇਹ ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਪਿੰਡਾਂ ‘ਚ ਵਿਆਹ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੇ ਵਸੀਲੇ ਅਪਣਾਏ ਜਾਣਗੇ। ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਵੱਡੀ ਪੱਧਰ ‘ਤੇ ਨਸ਼ਿਆਂ ਦੀ ਵਰਤੋਂ ਕੀਤੀ ਜਾਵੇਗੀ। ਭਾਵੇਂ ਕਿ ਨਸ਼ਿਆਂ ਨੇ ਸਾਡਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਪ੍ਰੰਤੂ ਫਿਰ ਵੀ ਇੱਥੇ ਆ ਕੇ ਸਭ ਨੂੰ ਸਾਰੀਆਂ ਗੱਲਾਂ ਦਾ ਚੇਤਾ ਭੁੱਲ ਜਾਂਦਾ ਹੈ। ਜਦਕਿ ਕੁਝ ਸਮਾਂ ਪਹਿਲਾਂ ਅਨੇਕਾਂ ਗੱਭਰੂਆਂ ਦੇ ਚਿੱਟੇ ਨਾਲ ਮਰ ਜਾਣ ਦੀਆਂ ਵਧੀਆਂ ਖ਼ਬਰਾਂ ਨੇ ਹਰ ਪਾਸੇ ਤਰਥੱਲੀ ਮਚਾਈ ਸੀ ਪਰ ਸਾਡੇ ਲੋਕਾਂ ਦਾ ਚੇਤਾ ‘ਮੁੱਠੀ ‘ਚ ਪਈ ਰੇਤ ਵਾਂਗ ਹੈ’ ਜੋ ਥੋੜ੍ਹੇ ਸਮੇਂ ਬਾਅਦ ਦਿਮਾਗ ਵਿੱਚੋਂ ਵਿੱਸਰ ਜਾਂਦਾ ਹੈ। ਭਾਵੇਂ ਕਿ ਉਸ ਸਮੇਂ ਕਈ ਪਿੰਡਾਂ ਦੇ ਲੋਕਾਂ ਨੇ ਫ਼ੈਸਲਾ ਵੀ ਕੀਤਾ ਸੀ ਕਿ ਸਾਡੇ ਪਿੰਡ ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜਿਨ੍ਹਾਂ ਲੋਕਾਂ ਦੁਆਰਾ ਉਪਰੋਕਤ ਗੱਲਾਂ ਮੁੱਖ ਰੱਖ ਕੇ ਆਪਣੇ ਪਿੰਡਾਂ ‘ਚ ਨਸ਼ੇ ਵਰਤਾਉਣ ਖਿਲਾਫ਼ ਮਤੇ ਪਾਏ ਸਨ ਉਨ੍ਹਾਂ ‘ਤੇ ਕਾਇਮ ਰਹਿਣਗੇ ਜਾਂ ਫਿਰ ਇਹ ਸਭ ਬੀਤੇ ਦੀ ਬਾਤ ਬਣੇਗਾ?

ਜਿੱਥੇ ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਕਰਕੇ ਪੰਜਾਬ ਨੂੰ ਬਚਾਉਣ ਲਈ ਕੀਤੀਆਂ ਜਾਂਦੀਆਂ ਗੱਲਾਂ ਦੀ ਖੂਬ ਖਿੱਲੀ ਉਡਾਈ ਜਾਂਦੀ ਹੈ, Àੁੱਥੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਵੀ ਸੰਨ੍ਹ ਲੱਗਦੀ ਹੈ। ਜਿਹੜੇ ਪਿੰਡ ਆਪਸੀ ਭਾਈਚਾਰਕ ਸਾਂਝਾਂ ਦੇ ਪ੍ਰਤੀਕ ਸਨ, ਹੁਣ ਉਹੀ ਪਿੰਡ ਇਨ੍ਹਾਂ ਚੋਣਾਂ ਨੇ ਲੜਾਈਆਂ-ਝਗੜਿਆਂ ਦਾ ਕੇਂਦਰ ਬਣਾ ਦਿੱਤੇ ਹਨ, ਕਿਉਂਕਿ ਪਾਰਟੀਬਾਜ਼ੀ ਕਾਰਨ ਆਪਸ ਵਿਚ ਖਹਿਬੜਦੇ ਰਹਿੰਦੇ ਹਨ। ਪਿਛਲੀ ਵਾਰ ਤਾਂ ਇਹ ਵੀ ਦੇਖਣ ਵਿੱਚ ਆਇਆ ਸੀ ਕਿ ਆਪਸੀ ਸਕੇ-ਸਬੰਧੀ ਹੀ ਇੱਕ-ਦੂਜੇ ਦੇ ਖਿਲਾਫ਼ ਚੋਣਾਂ ‘ਚ ਖੜ੍ਹੇ ਸਨ। ਜਦੋਂ ਚੋਣਾਂ ਦੌਰਾਨ ਇੱਕ ਦੂਸਰੇ ਖਿਲਾਫ਼ ਚੋਣਾਂ ਲੜਨਗੇ ਤਾਂ ਫਿਰ ਆਪਸ ‘ਚ ਵੈਰ-ਵਿਰੋਧ ਪੈਣਾ ਤਾਂ ਸੁਭਾਵਿਕ ਹੀ ਹੈ। ਜੇਕਰ ਪਿਛਲੇ ਸਮਿਆਂ ਵੱਲ ਝਾਤ ਮਾਰੀਏ ਤਾਂ ਅਜਿਹੀਆਂ ਕੋਈ ਚੋਣਾਂ ਨਹੀਂ ਲੰਘੀਆਂ ਜਿਸ ਵਿੱਚ ਕੋਈ ਖੂਨ-ਖਰਾਬਾ ਨਾ ਹੋਇਆ ਹੋਵੇ। ਕਈ ਕੀਮਤੀ ਜਾਨਾਂ ਤੱਕ ਵੀ ਜਾ ਚੁੱਕੀਆਂ ਹਨ। ਹਰ ਵਾਰ ਖਾਸਕਰ ਵੋਟਾਂ ਵਾਲੇ ਦਿਨ ਤਾਂ ਅਮਨ-ਸ਼ਾਂਤੀ ਜ਼ਰੂਰ ਭੰਗ ਹੁੰਦੀ ਹੀ ਹੈ। ਭਾਵੇਂ ਕਿ ਰਾਜਸੀ ਪਾਰਟੀਆਂ ਵਾਲੇ ਵੱਡੇ ਲੀਡਰ ਆਪਸ ‘ਚ ਘਿਓ-ਖਿਚੜੀ ਹੋਈ ਜਾਂਦੇ ਹਨ ਪ੍ਰੰਤੂ ਹੇਠਲੇ ਪੱਧਰ ‘ਤੇ ਪਾਰਟੀਬਾਜ਼ੀ ‘ਚ ਉਲਝ ਕੇ ਲੜਦੇ ਰਹਿੰਦੇ ਹਨ। ਜਿਹੜੇ ਪਿੰਡ ਇਸ ਕਹਾਵਤ ਨਾਲ ਪ੍ਰਸਿੱਧ ਸਨ ਕਿ ‘ਪਿੰਡਾਂ ਵਿੱਚ ਰੱਬ ਵੱਸਦਾ’ ਹੁਣ ਇਸ ਕਹਾਵਤ ਨੂੰ ਚੋਣਾਂ ਕਾਰਨ ਪਈਆਂ ਵੰਡੀਆਂ ਨੇ ਝੂਠਾ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਉਪਰੋਕਤ ਦਰਸਾਏ ਮਾਹੌਲ ਨੇ ਪਿੰਡਾਂ ਦਾ ਸਾਰਾ ਢਾਂਚਾ ਉਥਲ-ਪੁਥਲ ਕਰਕੇ ਰੱਖ ਦਿੱਤਾ ਹੈ, ਉੱਥੇ ਹੀ ਉਨ੍ਹਾਂ ਪਿੰਡਾਂ ਦੀ ਸੁਲੱਖਣੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ ਜਿਨ੍ਹਾਂ ਪਿੰਡਾਂ ਦੇ ਲੋਕ ਆਪਣੇ ਪਿੰਡ ‘ਚ ਸਰਬਸੰਮਤੀ ਨਾਲ ਪੰਚਾਇਤ ਚੁਣਨ ਨੂੰ ਪਹਿਲ ਦੇ ਰਹੇ ਹਨ। ਇਸ ਵਾਰ ਕਈ ਪਿੰਡਾਂ ‘ਚੋਂ ਪੰਚਾਇਤ ਸਰਬਸੰਮਤੀ ਨਾਲ ਚੁਣਨ ਦੀਆਂ ਆ ਰਹੀਆਂ ਚੰਗੀਆਂ ਖ਼ਬਰਾਂ ਤੋਂ ਹਰ ਬੁੱਧੀਮਾਨ ਇਨਸਾਨ ਖੁਸ਼ ਦਿਖਾਈ ਦੇ ਰਿਹਾ ਹੈ, ਕਿਉਂਕਿ ਜਿਹੜਾ ਪੰਜਾਬ ਖੁਸ਼ਹਾਲੀ ਦਾ ਪ੍ਰਤੀਕ ਸੀ ਅੱਜ ਉਹ ਪੰਜਾਬ ਆਪਣੀ ਖੁਸ਼ਹਾਲੀ ਗੁਆਉਂਦਾ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਪਿੰਡਾਂ ‘ਚ ਅਜਿਹੇ ਲੋਕ ਮੌਜੂਦ ਹਨ ਜਿਹੜੇ ਅੱਜ ਵੀ ਬਿਨਾ ਚੋਣ ਲੜੇ ਆਪਸੀ ਸਹਿਮਤੀ ਬਣਾ ਕੇ ਸਰਪੰਚ, ਪੰਚ ਚੁਣ ਰਹੇ ਹਨ ਉਨ੍ਹਾਂ ਦੀ ਸਮੂਹਿਕ ਤੌਰ ‘ਤੇ ਤਾਰੀਫ਼ ਕਰਨੀ ਬਣਦੀ ਹੈ। ਇਨ੍ਹਾਂ ਲੋਕਾਂ ਤੋਂ ਇਹ ਉਮੀਦ ਲਾਉਣੀ ਕੋਈ ਔਖੀ ਨਹੀਂ ਕਿ ਇਹ ਲੋਕ ਤਰੱਕੀ ਨਹੀਂ ਕਰਨਗੇ। ਜਦੋਂ ਇਹ ਲੋਕ ਆਪਣੇ ਪਿੰਡ ਦੀ ਖੁਸ਼ਹਾਲੀ ਲਈ ਇੱਕ ਮੰਚ ‘ਤੇ ਇਕੱਤਰ ਹੋ ਕੇ ਫ਼ੈਸਲਾ ਕਰਨਗੇ ਤਾਂ ਇਹ ਸੁਭਾਵਿਕ ਹੈ ਕਿ ਸਾਰੇ ਫੈਸਲੇ ਲੋਕਾਂ ਦੀ ਭਲਾਈ ਲਈ ਸਾਰਥਿਕ ਸਿੱਧ ਹੋਣਗੇ, ਕਿਉਂਕਿ ਚੋਣਾਂ ਜਿੱਤਣ ਵਾਸਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੀ ਹੈਸੀਅਤ ਨਾਲੋਂ ਵਧ ਕੇ ਕੀਤਾ ਜਾਣ ਵਾਲਾ ਬਚਿਆ ਖਰਚ ਆਪਣੇ ਪਿੰਡ ਦੀ ਭਲਾਈ ਲਈ ਖਰਚਿਆ ਜਾ ਸਕਦਾ ਹੈ। ਹੁਣ ਲੋਕਾਂ ਵੱਲੋਂ ਪਿੰਡਾਂ ਦੀਆਂ ਚੋਣਾਂ ਪਹਿਲਾਂ ਨਾਲੋਂ ਕਿਤੇ ਵਧ ਖਰਚੀਲੀਆਂ ਬਣਾ ਦਿੱਤੀਆਂ ਗਈਆਂ ਹਨ। ਲੱਖਾਂ ਰੁਪਏ ਅਜਾਈਂ ਰੋੜ੍ਹਨ ਦੀ ਬਜਾਏ ਜੇਕਰ ਸਹਿਮਤੀ ਪ੍ਰਗਟਾ ਕੇ ਪੰਚਾਇਤਾਂ ਚੁਣੀਆਂ ਜਾਣ ਤਾਂ ਇਸ ਤੋਂ ਚੰਗੀ ਗੱਲ ਕੋਈ ਨਹੀਂ ਹੋਵੇਗੀ, ਕਿਉਂਕਿ ਅਸੀਂ ਆਪਣੀਆਂ ਕਿੜਾਂ ਕੱਢਣ ਦੇ ਚੱਕਰ ‘ਚ ਪਿੰਡਾਂ ਨੂੰ ਵਿਕਾਸ ਪੱਖੋਂ ਪਿਛਾਂਹ ਵੱਲ ਧੱਕ ਦਿੱਤਾ ਹੈ। ਜੇਕਰ ਦੇਖਿਆ ਜਾਵੇ ਤਾਂ ਅੱਜ ਪਿੰਡਾਂ ਅੰਦਰ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਕੀ ਹਾਲ ਹੈ ਕਿਸੇ ਤੋਂ ਛੁਪਿਆ ਨਹੀਂ ਹੈ। ਜੇਕਰ ਇੱਕਜੁੱਟ ਹੋ ਕੇ ਪਿੰਡਾਂ ਦੀ ਭਲਾਈ ਲਈ ਕਾਰਜ ਆਰੰਭੇ ਜਾਣ ਤਾਂ ਚੰਗੇ ਨਤੀਜੇ ਮਿਲ ਸਕਦੇ ਹਨ।

ਜਿਹੜੇ ਲੋਕ ਨਸ਼ਿਆਂ ਦੇ ਲਾਲਚ ਵੱਸ ਆਪਣੇ ਵੋਟ ਦਾ ਅਧਿਕਾਰ ਵਿਅਰਥ ਗਵਾਉਂਦੇ ਹਨ ਉਨ੍ਹਾਂ ਨੂੰ ਆਪਣੇ ਅਧਿਕਾਰ ਦੇ ਅਰਥ ਸਮਝਣ ਦੀ ਲੋੜ ਹੈ ਕਿਉਂਕਿ ਜਿਹੜੇ ਉਮੀਦਵਾਰ ਵਾਧੂ ਖਰਚ ਕਰਕੇ ਵੋਟਾਂ ਜਿੱਤਣਗੇ ਉਹ ਕਦੇ ਲੋਕਾਂ ਦਾ ਕੁੱਝ ਸੰਵਾਰਨ ਵਿੱਚ ਦਿਲਚਸਪੀ ਨਹੀਂ ਰੱਖਣਗੇ। ਉਹ ਲੋਕਾਂ ਦੀ ਨਬਜ਼ ਪਛਾਣ ਚੁੱਕੇ ਹੁੰਦੇ ਹਨ ਕਿ ਪਹਿਲਾਂ ਕੀਤੇ ਕੰਮਾਂ ਦੀ ਕਦਰ ਨਹੀਂ ਪੈਂਦੀ। ਚੋਣਾਂ ਮੌਕੇ ਵਰਤਾਏ ਨਸ਼ਿਆਂ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਦਿੱਤੇ ਲਾਲਚਾਂ ਕਾਰਨ ਹੀ ਵੋਟਾਂ ਪੈਂਦੀਆਂ ਹਨ ਜਿਸ ਨਾਲ ਉਹ ਲੋਕ ਭਲਾਈ ਲਈ ਕਾਰਜਾਂ ਨੂੰ ਤਰਜੀਹ ਦੇਣ ਵਿੱਚ ਬਹੁਤ ਦਿਲਚਸਪੀ ਨਹੀਂ ਲੈਂਦੇ। ਜਿਸ ਕਾਰਨ ਇੱਕ ਵਾਰ ਲਾਲਚ ਪਿੱਛੇ ਪਾਈਆਂ ਵੋਟਾਂ ਬਦਲੇ ਪੂਰੇ ਪੰਜ ਸਾਲ ਸਿਵਾਏ ਪਛਤਾਵੇ ਦੇ ਪੱਲੇ ਕੁੱਝ ਨਹੀਂ ਪੈਂਦਾ। ਇਸ ਲਈ ਆਪਣੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਲਾਲਚ ਪਿੱਛੇ ਵੋਟਾਂ ਪਾਉਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾਵੇ। ਇੱਥੇ ਇਹ ਗੱਲ ਵੀ ਬਹੁਤ ਸਮਝਣ ਵਾਲੀ ਹੈ ਕਿ ਜੇਕਰ ਅਸੀਂ ਜਿਸ ਉਮੀਦਵਾਰ ਤੋਂ ਕੁਝ ਲੈ ਕੇ ਵੋਟ ਪਾਈ ਹੋਊ ਤਾਂ ਉਹ ਉਮੀਦਵਾਰ ਜਿੱਤਣ ਉਪਰੰਤ ਹਮੇਸ਼ਾ ਅਹਿਸਾਨ ਜਿਤਾਉਂਦਾ ਰਹੇਗਾ ਕਿ ਮੈਂ ਤਾਂ ਵੋਟਾਂ ਮੁੱਲ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਨਾ ਕਿ ਲੋਕਾਂ ਦੇ ਖ਼ੁਦ ਦੁਆਰਾ ਪਾਈ ਵੋਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਬਾਕੀ ਜੋ ਹੁਣ ਸਰਬਸੰਮਤੀ ਨਾਲ ਪੰਚਾਇਤ ਚੁਣਨ ਦਾ ਰੁਝਾਨ ਵਧਿਆ ਹੈ। ਇਸ ਨੂੰ ਇੱਕ ਲਹਿਰ ਬਣਾਉਣ ਦੀ ਲੋੜ ਹੈ ਤਾਂ ਕਿ ਹਰੇਕ ਪਿੰਡ ਅੰਦਰ ਇਸ ਤਰ੍ਹਾਂ ਹੀ ਪੰਚਾਇਤ ਚੁਣੀ ਜਾਵੇ। ਜਿਸ ਨਾਲ ਸਾਡੇ ਪਿੰਡਾਂ ਦੀ ਭਾਈਚਾਰਕ ਸਾਂਝ ਬਰਕਰਾਰ ਰਹੇ ਅਤੇ ਨਸ਼ਿਆਂ ਰੂਪੀ ਵਿਛਾਏ ਜਾਂਦੇ ਜਾਲ ਤੋਂ ਬਚ ਸਕੀਏ। ਬਾਕੀ ਸਰਕਾਰਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਵਾਲੇ ਪਿੰਡਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਲੋਕ ਇਸ ਪਾਸੇ ਵੱਲ ਪ੍ਰੇਰਿਤ ਹੋਣ।

ਧਨੌਲਾ, ਬਰਨਾਲਾ

ਮੋ. 97810-48055

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਿੰਡ ਦੀਪਗੜ੍ਹ ਵਿਖੇ ਨਛੱਤਰ ਸਿੰਘ ਚੁਣਿਆਂ ਬਹੁਸੰਮਤੀ ਨਾਲ ਸਰਪੰਚ
ਪੰਚਾਇਤ ਨੇ ਕੀਤਾ ਸਾਬਕਾ ਵਿਧਾਇਕ ਜੋਗਿੰਦਰ ਪੰਜਗਰਾਈਂ ਦਾ ਧੰਨਵਾਦ

ਭਦੌੜ (ਸੱਚ ਕਹੂੰ ਨਿਊਜ਼)। ਹਲਕਾ ਭਦੌੜ ਦੇ ਪਿੰਡ ਦੀਪਗੜ੍ਹ ਵਿਖੇ ਸਰਪੰਚ ਦੇ ਵਿਦੇਸ਼ ਜਾਣ ਮਗਰੋਂ ਬਹੁ ਸੰਮਤੀ ਸਦਕਾ ਬੀਡੀਪੀਓ ਦੀ ਹਾਜ਼ਰੀ ‘ਚ ਪੰਚ ਨਛੱਤਰ ਸਿੰਘ ਨੂੰ ਸਰਪੰਚ ਦੇ ਸਾਰੇ ਅਧਿਕਾਰ ਸੌਂਪ ਦਿੱਤੇ । ਪਿੰਡ ਦੀਪਗੜ੍ਹ ਦੀ ਪੰਚਾਇਤ ਨੇ ਹਲਕਾ ਇੰਚਾਰਜ ਤੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਅਧਿਕਾਰਤ ਸਰਪੰਚ ਨਛੱਤਰ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਸਮੁੱਚੇ ਵਿਕਾਸ ਤੇ ਬਿਹਤਰੀ ਲਈ ਸਦਾ ਯਤਨਸ਼ੀਲ ਰਹਿਣਗੇ। (Bhador News)

ਬਲਾਕ ਵਿਕਾਸ ਅਫ਼ਸਰ ਬਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਬਹੁਸੰਮਤੀ ਹੋਣ ਸਦਕਾ ਨਛੱਤਰ ਸਿੰਘ ਨੂੰ ਸਰਪੰਚੀ ਦੇ ਅਧਿਕਾਰ ਦਿੱਤੇ ਗਏ ਹਨ ਤਾਂ ਕਿ ਪਿੰਡ ਦੇ ਵਿਕਾਸ ਤੇ ਹੋਰ ਕੰਮਕਾਜ ਵਿੱਚ ਕੋਈ ਵਿਘਨ ਨਾ ਪਵੇ।ਕਾਂਗਰਸੀ ਹਲਕਾ ਇੰਚਾਰਜ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਨੇ ਕਿਹਾ ਕਿ ਪਿੰਡ ਦੀਪਗੜ੍ਹ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਕੀਤੀ ਗਈ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਲੋਕਾਂ ਦੀ ਬਿਹਤਰੀ ਅਤੇ ਪਿੰਡ ਦੇ ਵਿਕਾਸ ਲਈ ਵੱਧ ਚੜ੍ਹ ਕੇ ਕੰਮ ਕਰਨ ਲਈ ਕਿਹਾ ਅਤੇ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੀ ਤੋਟ ਨਾ ਆਉਣ ਦੇਣ ਦਾ ਦਾਅਵਾ ਕੀਤਾ। (Bhador News)

ਇਸ ਮੌਕੇ ਸਰਪੰਚ ਨਛੱਤਰ ਸਿੰਘ, ਪੰਚ ਜਸਵੀਰ ਕੌਰ, ਪੰਚ ਮੈਂਗਲ ਸਿੰਘ, ਪੰਚ ਸਾਧੂ ਸਿੰਘ ਅਤੇ ਪੰਚ ਕੁਲਦੀਪ ਸਿੰਘ ਨੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੂੰ ਪਿੰਡ ਦੇ ਸਮੁੱਚੇ ਵਿਕਾਸ ਲਈ ਭਰੋਸਾ ਦਿਵਾਇਆ ਅਤੇ ਲੋਕਤੰਤਰ ਚੋਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਡਾਕਟਰ ਕਰਨੈਲ ਸਿੰਘ, ਤਕਵਿੰਦਰ ਸਿੰਘ, ਜਰਨੈਲ ਸਿੰਘ, ਕੇਵਲ ਸਿੰਘ, ਰਾਜ ਸਿੰਘ, ਅੰਗਰੇਜ਼ ਸਿੰਘ, ਜਗਰਾਜ ਸਿੰਘ, ਪਰਗਟ ਸਿੰਘ ਆੜ੍ਹਤੀਆ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਪਾਲਾ ਸਿੰਘ, ਸੂਬੇਦਾਰ ਮੇਜਰ ਸਿੰਘ, ਅਮਨ ਸਿੰਘ ਹਨੀ ਸਿੰਘ ਮਨਜੀਤ ਸਿੰਘ ਆਦਿ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ। (Bhador News)

ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਨੇ ਲਿਆ ਨਵਾਂ ਰੰਗ
ਲਾਡੀ ‘ਤੇ ਪਰਚਾ ਦਰਜ ਕਰਨ ਵਾਲੇ ਥਾਣੇਦਾਰ ‘ਤੇ ਵੀ ਪਰਚਾ | Shahkot Election

ਅਦਾਲਤ ‘ਚ ਲਾਇਸੈਂਸੀ ਰਿਵਾਲਵਰ ਸਮੇਤ ਦਾਖ਼ਲ ਹੋਣ ਦਾ ਦੋਸ਼ | Shahkot Election

ਜਲੰਧਰ (ਸੱਚ ਕਹੂੰ ਨਿਊਜ਼)। ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ‘ਤੇ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਥਾਣਾ ਮਹਿਤਪੁਰ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਰਮਿੰਦਰ ਬਾਜਵਾ ਜਲੰਧਰ ਦੀ ਸੈਸ਼ਨ ਕੋਰਟ ਵਿੱਚ ਖੁਦ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਰਜ਼ੀ ਦਾਇਰ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਬਾਜਵਾ ਖਿਲਾਫ ਆਈ.ਪੀ.ਸੀ. ਦੀ ਧਾਰਾ 353 ਤੇ 186 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਜਵਾ ਅਦਾਲਤ ‘ਚ ਆਪਣਾ ਲਾਇਸੈਂਸੀ ਹਥਿਆਰ ਲੈ ਕੇ ਦਾਖਲ ਹੋਏ ਸਨ ਪਰ ਉਨ੍ਹਾਂ ਦੇ ਵਕੀਲ ਨੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਹੈ। ਬਾਜਵਾ ‘ਤੇ ਅਦਾਲਤ ਕੰਪਲੈਕਸ ‘ਚ ਪੁਲਿਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰਨ ਦੇ ਵੀ ਦੋਸ਼ ਹਨ। (Shahkot Election)

ਬਾਰਾਂਦਰੀ ਥਾਣੇ ਦੇ ਮੁਖੀ ਬਲਵੀਰ ਸਿੰਘ ਮੁਤਾਬਕ ਬਾਜਵਾ ਨੇ ਕੋਰਟ ਰੂਮ ਦੇ ਬਾਹਰ ਗਾਰਡ ਨੂੰ ਧੱਕਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਜਵਾ ਦੇ ਵਕੀਲ ਸੰਦੀਪ ਸ਼ਰਮਾ ਨੇ ਦੱਸਿਆ ਕਿ ਸੁਰੱਖਿਆ ਲੈਣ ਲਈ ਐੱਸਐੱਚਓ ਨੇ ਜਲੰਧਰ ਦੀ ਸੈਸ਼ਨ ਕੋਰਟ ‘ਚ ਅਰਜ਼ੀ ਦਿੱਤੀ ਸੀ, ਪਰ ਸੈਸ਼ਨ ਜੱਜ ਨੇ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ। ਜਦ ਉਹ ਬਾਹਰ ਨਿੱਕਲੇ ਤਾਂ ਬਾਰਾਂਦਰੀ ਥਾਣੇ ਦੇ ਮੁਖੀ ਪੁਲਿਸ ਫੋਰਸ ਨਾਲ ਬਾਜਵਾ ਨੂੰ ਫੜ੍ਹਨ ਲਈ ਪਹੁੰਚੇ ਹੋਏ ਸੀ। ਕੋਰਟ ਦੇ ਬਾਹਰੋਂ ਬਾਜਵਾ ਨੂੰ ਹਿਰਾਸਤ ‘ਚ ਲਿਆ ਗਿਆ ਤੇ ਬਾਰਾਂਦਰੀ ਥਾਣੇ ਲਿਜਾਣ ਤੋਂ ਬਾਅਦ ਬਾਜਵਾ ‘ਤੇ ਪਰਚਾ ਦਰਜ ਕੀਤਾ ਗਿਆ।