Cargo Plane Crash - Sach Kahoon Punjabi

Miami Airport Crash: ਅਮਰੀਕਾ ਦੇ ਮਿਆਮੀ ਹਵਾਈ ਅੱਡੇ ’ਤੇ ਕਾਰਗੋ ਜਹਾਜ਼ ਹਾਦਸਾਗ੍ਰਸਤ, 5 ਮੌਤਾਂ
ਵਾਸ਼ਿੰਗਟਨ (ਸੱਚ ਕਹੂੰ ਨਿਊਜ਼/ਹਿੰ.ਸ.)। ਅਮਰੀਕਾ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਨੂੰ ਐਮਾਜ਼ਾਨ ਦਾ ਕਾਰਗੋ ਜਹਾਜ਼ ਰਨਵੇਅ ਤੋਂ ਫਿਸਲ ਕੇ ਖੇਤ ’ਚ ਉਤਰ ਗਿਆ। ਜਹਾਜ਼ ਕਈ ਵਾਹਨਾਂ ਨਾਲ ਟਕਰਾ ਗਿਆ ਤੇ ਉਸ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਅਨੁਸਾਰ, ਹਾਦਸੇ ’ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਦੋ ਹੋਰਾਂ ਨੂੰ ਵੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਅਧਿਕਾਰੀਆਂ ਨੇ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ, ਹਵਾਈ ਅੱਡੇ ’ਤੇ ਉਡਾਣ ਸੰਚਾਲਨ ਲਗਭਗ ਤਿੰਨ ਘੰਟਿਆਂ ਲਈ ਰੋਕ ਦਿੱਤਾ ਗਿਆ। ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ, ਅਧਿਕਾਰੀਆਂ ਨੇ ਹਾਦਸੇ ਤੋਂ ਬਾਅਦ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਕਾਰਗੋ ਜਹਾਜ਼ ਦੁਪਹਿਰ 2 ਵਜੇ (ਸਥਾਨਕ ਸਮੇਂ ਅਨੁਸਾਰ) ਰਨਵੇਅ ਤੋਂ ਫਿਸਲ ਗਿਆ। ਇਹ ਜਹਾਜ਼ ਸੈਨ ਜੁਆਨ, ਪੋਰਟੋ ਰੀਕੋ ਤੋਂ ਮਿਆਮੀ ਪਹੁੰਚਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ।

ਕਿ ਮ੍ਰਿਤਕ ਜਹਾਜ਼ ’ਚ ਸਵਾਰ ਸਨ ਜਾਂ ਉਨ੍ਹਾਂ ਵਾਹਨਾਂ ਵਿੱਚ ਸਨ, ਜਿਨ੍ਹਾਂ ਨਾਲ ਜਹਾਜ਼ ਟਕਰਾਰਿਆ ਹੈ। ਹਾਦਸੇ ਤੋਂ ਬਾਅਦ ਅਸਮਾਨ ’ਚ ਕਾਲਾ ਧੂੰਆਂ ਭਰ ਗਿਆ। ਮਿਆਮੀ-ਡੇਡ ਰੈਸਕਿਊ ਫਾਇਰ ਚੀਫ਼ ਰੇ ਜਾਦੱਲਾਹ ਨੇ ਦੱਸਿਆ ਕਿ ਪਾਇਲਟ ਤੇ ਸਹਿ-ਪਾਇਲਟ ਜਹਾਜ਼ ਦੇ ਕਾਕਪਿਟ ’ਚ ਫਸ ਗਏ। ਕੁਝ ਲੋਕ ਕਾਰਾਂ ਦੇ ਅੰਦਰ ਵੀ ਫਸ ਗਏ। ਇੱਕ ਹੋਰ ਵਿਅਕਤੀ ਵਾਹਨ ਹੇਠ ਆ ਗਿਆ। ਹਾਦਸੇ ਤੋਂ ਬਾਅਦ ਮਿਆਮੀ ਹਵਾਈ ਅੱਡੇ ’ਤੇ ਲਗਭਗ ਤਿੰਨ ਘੰਟਿਆਂ ਲਈ ਉਡਾਣਾਂ ਰੋਕੀਆਂ ਗਈਆਂ। ਜਹਾਜ਼ ’ਚੋਂ ਈਂਧਨ ਵੀ ਲੀਕ ਹੋ ਰਿਹਾ ਸੀ। ਹਾਦਸੇ ਤੋਂ ਬਾਅਦ ਫਾਇਰਫਾਈਟਰ ਕਈ ਘੰਟਿਆਂ ਤੱਕ ਇਸ ਲੀਕ ਨੂੰ ਸੰਭਾਲਣ ’ਚ ਰੁੱਝੇ ਰਹੇ। ਹਾਦਸੇ ਤੋਂ ਬਾਅਦ, ਪ੍ਰਾਈਮ ਏਅਰ ਦਾ ਇਹ ਜਹਾਜ਼ ਸੜਕ ਦੇ ਕਿਨਾਰੇ ਰੁਕ ਗਿਆ। ਦੋ ਵੱਡੇ ਟਰੱਕ ਵੀ ਉੱਥੇ ਖੜ੍ਹੇ ਸਨ। ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ’ਚ ਜਹਾਜ਼ ਆਪਣੇ ਪੇਟ ਦੇ ਭਾਰ ਪਿਆ ਹੋਇਆ ਦਿਖਾਇਆ ਗਿਆ। ਅੱਗ ਲੱਗਣ ਬਾਵਜੂਦ, ਜਹਾਜ਼ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਰਿਹਾ। Miami Airport Crash

ਇਹ ਜਹਾਜ਼ 32 ਸਾਲ ਪੁਰਾਣਾ ਬੋਇੰਗ 767 ਹੈ। ਇਸਨੂੰ ਅਸਲ ’ਚ ਯਾਤਰੀਆਂ ਨੂੰ ਲਿਜਾਣ ਲਈ ਤਿਆਰ ਕੀਤਾ ਗਿਆ ਸੀ। ਇਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਕਈ ਏਅਰਲਾਈਨਾਂ ਲਈ ਉਡਾਣ ਭਰਦਾ ਰਿਹਾ। ਸਾਲ 2015 ’ਚ, ਇਸ ਨੂੰ ਕਾਰਗੋ ਜਹਾਜ਼ ’ਚ ਬਦਲ ਦਿੱਤਾ ਗਿਆ। ਇਹ ਉਡਾਣ 21 ਏਅਰ ਵੱਲੋਂ ਸੰਚਾਲਿਤ ਸੀ, ਜੋ ਕਿ ਉੱਤਰੀ ਕੈਰੋਲੀਨਾ-ਅਧਾਰਤ ਕਾਰਗੋ ਕੰਪਨੀ ਹੈ। ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਅਵੇਅਰ ਦੇ ਅਨੁਸਾਰ, ਐਤਵਾਰ ਦੁਪਹਿਰ ਤੱਕ ਹਵਾਈ ਅੱਡੇ ’ਤੇ ਲਗਭਗ 250 ਉਡਾਣਾਂ ਦੇਰੀ ਨਾਲ ਚੱਲੀਆਂ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਨੇ ਐਲਾਨ ਕੀਤਾ ਹੈ ਕਿ ਉਹ ਜਾਂਚ ਲਈ ਮਿਆਮੀ ਟੀਮ ਭੇਜੇਗਾ। ਟੀਮ ਦੀ ਅਗਵਾਈ ਇਸ ਦੀ ਚੇਅਰਪਰਸਨ ਜੈਨੀਫਰ ਹੋਮੈਂਡੀ ਕਰੇਗੀ। ਐਮਾਜ਼ਾਨ ਦੇ ਬੁਲਾਰੇ ਕੈਲੀ ਨੈਂਟਲ ਨੇ ਕਿਹਾ ਕਿ ਉਹ ਜਾਂਚ ’ਚ ਪੂਰਾ ਸਹਿਯੋਗ ਕਰੇਗੀ। ਕੰਪਨੀ ਨੇ ਹਾਦਸੇ ਵਿੱਚ ਮਾਰੇ ਗਏ ਪੰਜ ਲੋਕਾਂ ਲਈ ਸੰਵੇਦਨਾ ਪ੍ਰਗਟ ਕੀਤੀ। ਐਮਾਜ਼ਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ, ਉਨ੍ਹਾਂ ਦੇ ਅਜ਼ੀਜ਼ਾਂ ਤੇ ਹਾਦਸੇ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। Miami Airport Crash

ਇਹ ਵੀ ਪੜ੍ਹੋ : Gold Price Today: ਸਰਾਫਾ ਬਾਜ਼ਾਰ ’ਚ ਮਾਮੂਲੀ ਗਿਰਾਵਟ, ਸੋਨੇ ਤੇ ਚਾਂਦੀ ਦੀ ਫਿੱਕੀ ਪਈ ਚਮਕ