Amritsar Airport News - Sach Kahoon Punjabi

Amritsar Airport News: ਅੰਮ੍ਰਿਤਸਰ ਏਅਰਪੋਰਟ ਨੇੜੇ ਸ਼ੱਕੀ ਡਰੋਨ ਵਰਗੀਆਂ ਵਸਤੂਆਂ ਦਿਖੀਆਂ, 7 ਉਡਾਣਾਂ ਡਾਇਵਰਟ
ਅੰਮ੍ਰਿਤਸਰ (ਹਿੰ.ਸ./ਰਾਜਨ ਮਾਨ)। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਓਪਰੇਸ਼ਨਲ ਏਰੀਏ ਵਿੱਚ ਐਤਵਾਰ ਰਾਤ ਕਰੀਬ 10 ਵਜੇ ਸ਼ੱਕੀ ਡਰੋਨ ਵਰਗੀਆਂ ਉੱਡਦੀਆਂ ਵਸਤੂਆਂ ਨਜ਼ਰ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ। ਰਨਵੇ ਦੇ ਆਸ-ਪਾਸ ਸ਼ੱਕੀ ਗਤੀਵਿਧੀ ਨਜ਼ਰ ਆਉਂਦੇ ਹੀ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਵੱਲੋਂ ਤੁਰੰਤ ਅਲਰਟ ਜਾਰੀ ਕੀਤਾ ਗਿਆ। ਸਾਵਧਾਨੀ ਵਜੋਂ ਅੰਮ੍ਰਿਤਸਰ ਆਉਣ ਵਾਲੀਆਂ 7 ਉਡਾਣਾਂ ਦੀ ਲੈਂਡਿੰਗ ਰੋਕ ਕੇ ਉਨ੍ਹਾਂ ਨੂੰ ਡਾਇਵਰਟ ਕੀਤਾ ਗਿਆ।

ਜਾਣਕਾਰੀ ਮੁਤਾਬਕ ਇਹ ਸ਼ੱਕੀ ਡਰੋਨ ਜਾਂ ਯੂਏਵੀ ਵਰਗੀਆਂ ਵਸਤੂਆਂ ਪਿੰਡ ਰੁੜਾਲਾ ਵੱਲੋਂ ਏਅਰਪੋਰਟ ਵੱਲ ਆਉਂਦੀਆਂ ਦਿਖਾਈ ਦਿੱਤੀਆਂ। ਕੁਝ ਸਮੇਂ ਤੱਕ ਇਹ ਵਸਤੂਆਂ ਰਨਵੇ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕੇ ਵਿੱਚ ਮੰਡਰਾਉਂਦੀਆਂ ਰਹੀਆਂ। ਅੰਤਰਰਾਸ਼ਟਰੀ ਸਰਹੱਦ ਦੇ ਬੇਹੱਦ ਨੇੜੇ ਸਥਿਤ ਹੋਣ ਕਾਰਨ ਇਸ ਘਟਨਾ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਗੰਭੀਰ ਮੰਨਿਆ ਜਾ ਰਿਹਾ ਹੈ।

Read Also : ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਜਾਣੋ ਕੀ ਕੁਝ ਕਿਹਾ?

ਅਲਰਟ ਮਿਲਦੇ ਹੀ ਸੀਆਈਐਸਐਫ, ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ। ਏਅਰਪੋਰਟ ਕੰਪਲੈਕਸ ਅਤੇ ਇਸ ਦੇ ਆਸ-ਪਾਸ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ। ਯਾਤਰੀਆਂ ਅਤੇ ਜਹਾਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਏਟੀਸੀ ਵੱਲੋਂ ਕਈ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ।

ਦਿੱਲੀ ਡਾਇਵਰਟ ਕੀਤੀਆਂ ਉਡਾਣਾਂ

ਕੁਆਲਾਲੰਪੁਰ ਤੋਂ ਅੰਮ੍ਰਿਤਸਰ ਆ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਐਮਐਚ-118 ਨੂੰ ਦਿੱਲੀ ਡਾਇਵਰਟ ਕੀਤਾ ਗਿਆ।

ਸ਼ਾਰਜਾਹ ਤੋਂ ਅੰਮ੍ਰਿਤਸਰ ਆ ਰਹੀ ਇੰਡੀਗੋ ਦੀ ਉਡਾਣ 6ਏ-1428 ਨੂੰ ਦਿੱਲੀ ਭੇਜਿਆ ਗਿਆ।

ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਆਈਐਕਸ-138 ਨੂੰ ਵੀ ਦਿੱਲੀ ਡਾਇਵਰਟ ਕੀਤਾ ਗਿਆ।

ਚੰਡੀਗੜ੍ਹ ਭੇਜੀਆਂ ਗਈਆਂ ਉਡਾਣਾਂ:

ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਇੰਡੀਗੋ ਦੀ ਉਡਾਣ 6ਏ-5028 ਨੂੰ ਚੰਡੀਗੜ੍ਹ ਭੇਜਿਆ ਗਿਆ।

ਦਿੱਲੀ ਤੋਂ ਆ ਰਹੀ ਇੰਡੀਗੋ ਦੀ ਉਡਾਣ 6ਏ-2045 ਨੂੰ ਵੀ ਚੰਡੀਗੜ੍ਹ ਡਾਇਵਰਟ ਕੀਤਾ ਗਿਆ।

ਵਾਪਸ ਦਿੱਲੀ ਭੇਜੀਆਂ ਗਈਆਂ ਉਡਾਣਾਂ:

ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-479 ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ।

ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-855 ਨੂੰ ਵੀ ਵਾਪਸ ਦਿੱਲੀ ਭੇਜਿਆ ਗਿਆ।

ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਵਾਈ ਅੱਡੇ ਨੇੜੇ ਦਿਖਾਈ ਦਿੱਤੀਆਂ ਸ਼ੱਕੀ ਉੱਡਦੀਆਂ ਵਸਤੂਆਂ ਅਸਲ ਵਿੱਚ ਡਰੋਨ ਸਨ ਜਾਂ ਕੋਈ ਹੋਰ ਵਸਤੂ। ਘਟਨਾ ਤੋਂ ਬਾਅਦ ਏਅਰਪੋਰਟ ਦੀ ਸੁਰੱਖਿਆ ਨੂੰ ਲੈ ਕੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ।