Mustard Greens Pizza - Sach Kahoon Punjabi

Mustard Greens Pizza: ਸਾਗ ਵਾਲੇ ਪੀਜ਼ੇ ’ਤੇ ਪਹਿਲਾਂ ਲੋਕ ਹੱਸੇ, ਫਿਰ ਲੱਗੀ ਡਾਲਰਾਂ ਦੀ ਝੜੀ
Mustard Greens Pizza: ਮੈਲਬੌਰਨ (ਰਣਜੀਤ ਬਠਿੰਡੇ ਵਾਲਾ)। ਵਿਹੜੇ ’ਚ ਧੁਖ ਰਹੇ ਚੁੱਲ੍ਹੇ ਦਾ ਧੂੰਆਂ, ਅਤੇ ਰਸੋਈ ਵਿੱਚ ਕੱਟੀਆਂ ਜਾ ਰਹੀਆਂ ਹਰੀਆਂ ਕਚਾਰ ਪੱਤੀਆਂ ਖਾਣਾ ਬਣਾਉਣ ਦੀ ਤਿਆਰੀ ਦਰਸਾ ਰਹੀਆਂ ਹਨ। ਪਰ, ਇਹ ਆਖਰ, ਦੇਸੀ ਚੁੱਲ੍ਹੇ ’ਤੇ ਕਿਉਂ ਬਣਾਇਆ ਜਾ ਰਿਹਾ ਹੈ? ਜੇਕਰ ਇਹ ਸਭ ਪੰਜਾਬ ਵਿੱਚ ਹੋ ਰਿਹਾ ਹੁੰਦਾ, ਤਾਂ ਗੱਲ ਵੱਖਰੀ ਸੀ, ਪਰ ਅਸਟਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਵੱਸਦੇ ਸਿਮਰਨਜੀਤ ਸਿੰਘ, ਆਪਣੇ ਘਰ ਇਹ ਚੁੱਲ੍ਹਾ ਤਕਰੀਬਨ ਰੋਜ਼ ਬਾਲਦੇ ਹਨ ਅਤੇ ਰਸੋਈ ਵਿੱਚ ਗੁਰਪ੍ਰੀਤ ਕੌਰ ਵੀ ਸਰ੍ਹੋਂ ਦੇ ਸਾਗ ਦੀ ਕਟਾਈ ਪੂਰੀ ਰੀਝ ਲਾ ਕੇ ਕਰਦੇ ਹਨ। ਦੇਸੀ ਘਿਓ ਦਾ ਤੜਕਾ, ਮੱਕੀ ਦੇ ਆਟੇ ਦਾ ਅੱਲਣ, ਚੁੱਲ੍ਹੇ ਦੀ ਅੱਗ ’ਤੇ ਰੱਖੀ ਮਿੱਟੀ ਦੀ ਤੌੜੀ ਵਾਲਾ ਇਹ ਸਾਗ, ਕੁਝ ਹੀ ਸਮੇਂ ਬਾਦ ਆਪਣੇ ਦੇਸੀ ਅੰਦਾਜ ਤੋਂ ਨਿੱਕਲ ਕੇ, ਘਰ ਤੋਂ ਕਰੀਬ 6 ਕਿਲੋਮੀਟਰ ਦੂਰ, ਇੱਕ ਅਜਿਹਾ ਰੂਪ ਲਵੇਗਾ, ਜਿਸ ਦੀ ਕੀਮਤ ਡਾਲਰਾਂ ਵਿੱਚ ਹੋਵੇਗੀ। ਇਸ ਗੱਲ ਦਾ ਕਿਸੇ ਨੂੰ ਅੰਦਾਜਾ ਨਹੀਂ ਸੀ।

ਇਹ ਕਹਾਣੀ ਹੈ ਸਿਆਲਾਂ ਦਾ ਮੇਵਾ  ਕਹਾਉਣ ਵਾਲੇ ਸਰ੍ਹੋਂ ਦੇ ਸਾਗ ਦੀ ਜੋ ਪੰਜਾਬ ਤੋਂ ਚੱਲ ਕੇ ਅਸਟਰੇਲੀਆ ਵਿੱਚ ਇਟਲੀ ਦੇ ਪੀਜ਼ੇ ਨਾਲ ਮਿਲ ਕੇ ਡਾਲਰ ਕਮਾ ਰਿਹਾ ਹੈ। ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਵਰਗੇ ਲੋਕਾਂ ਦੀ ਸੋਚ, ਮੌਡਰਨ ਅੰਦਾਜ਼ ਨਾਲ, ਪੁਰਾਣੇ ਸਾਗ ਦੇ ਸੁਆਦ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾ ਰਹੀ ਹੈ। ਜਦੋਂ ਉਹ ਕਰੀਬ 10 ਸਾਲ ਪਹਿਲਾਂ ਪੰਜਾਬ ਤੋਂ ਅਸਟਰੇਲੀਆ ਆਏ ਤਾਂ ਉਨ੍ਹਾਂ ਨੇ ਰੁਜ਼ਗਾਰ ਦੇ ਤੌਰ ’ਤੇ ਪੀਜ਼ੇ ਬਣਾਉਣ ਵਾਲੇ ਸਟੋਰਾਂ ’ਤੇ ਕੰਮ ਕੀਤਾ ਅਤੇ ਇਸੇ ਤਜ਼ਰਬੇ ਦੇ ਅਧਾਰ ’ਤੇ ਆਪਣਾ ਖੁਦ ਦਾ ਕਿੱਤਾ ਸ਼ੁਰੂ ਕੀਤਾ।

ਸ਼ੁਰੂਆਤੀ ਤੌਰ ’ਤੇ ਉਨ੍ਹਾਂ ਨੇ ਵੀ ਆਮ ਪੀਜੇ ਹੀ ਬਣਾਏ ਪਰ ਸਾਗ ਵਾਲਾ ਪੀਜ਼ਾ ਬਣਾਉਣ ਦੇ ਇੱਕ ਖਿਆਲ ਨੇ ਉਨ੍ਹਾਂ ਨੂੰ ਇਸ ਆਮ ਬਜਾਰ ਤੋਂ ਵੱਖ ਬਣਾ ਦਿੱਤਾ ਅਤੇ ਇੱਕ ਨਵੀਂ ਪਛਾਣ ਦਿੱਤੀ, ਪਰ ਇਹ ਸ਼ੁਰੂਆਤ ਇੰਨੀ ਸੌਖੀ ਵੀ ਨਹੀਂ ਸੀ। ਸ਼ੁਰੂਆਤ ਵਿੱਚ ਉਨ੍ਹਾਂ ਦਾ ਇਹ ਵਿਚਾਰ ਹਾਸੇ ਦਾ ਪਾਤਰ ਬਣਿਆ ਪਰ ਬਾਦ ਵਿੱਚ ਇਸ ਦਾ ਖਾਸ ਸੁਆਦ ਆਪਣੇ ਗ੍ਰਾਹਕਾਂ ਦੀ ਪਸੰਦ ਵਿੱਚ ਬਦਲ ਗਿਆ। ਹਫਤੇ ਵਿੱਚ ਬਣਨ ਵਾਲਾ ਸਾਗ ਪੀਜ਼ਾ ਹਰ ਰੋਜ਼ ਵਿਕਣ ਲੱਗ ਗਿਆ।

ਗੁਰਪ੍ਰੀਤ ਕੌਰ ਦੱਸਦੇ ਹਨ ਕਿ ਇਸ ਕਾਮਯਾਬੀ ਦਾ ਸਭ ਤੋਂ ਅਹਿਮ ਹਿੱਸਾ ਇਸ ਦਾ  ਸੁਆਦ  ਹੈ। ਰਵਾਇਤੀ ਢੰਗ ਨਾਲ ਬਣੇ ਸਾਗ ਵਿੱਚ ਧੂੰਏਂ ਤੋਂ ਲੈ ਕੇ ਮਿੱਟੀ ਦੇ ਭਾਂਡੇ ਤੱਕ ਦੀ ਖੁਸ਼ਬੂ ਇਸ ਨੂੰ ਪੁਰਾਤਨ ਸੁਆਦ ਨਾਲ ਜੋੜਦੀ ਹੈ ਅਤੇ ਇਸ ਦੇ ਬਣਨ ਤੋਂ ਲੈ ਕੇ ਗ੍ਰਾਹਕ ਦੇ ਘਰ ਤੱਕ ਇਸ ਦਾ ਸੁਆਦ ਉਸੇ ਲੈਅ ਵਿੱਚ ਬਰਕਰਾਰ ਰੱਖਿਆ ਜਾਂਦਾ ਹੈ, ਇਸ ਲਈ ਪੀਜ਼ਾ ਬਣਾਉਣ ਲਈ ਬਿਜਲੀ ਵਾਲੀ ਮਸ਼ੀਨ ਦੀ ਥਾਂ ਲੱਕੜਾਂ ਦੀ ਅੱਗ ਦੀ ਵਰਤੋਂ ਕੀਤੀ ਜਾਂਦੀ ਹੈ, ਹਾਲਾਂਕਿ ਇਹ ਵੀ ਇੰਨਾ ਸੌਖਾ ਨਹੀਂ ਹੈ ਕਿਉਂਕਿ ਮੈਲਬੌਰਨ ਦਾ ਖਰਾਬ ਮੌਸਮ, ਚੁੱਲ੍ਹਾ ਬਾਲਣ ’ਚ ਔਕੜ ਬਣਦਾ ਹੈ ਅਤੇ ਸਮੇਂ ਦੀ ਖਪਤ ਦੋ ਗੁਣਾ ਵਧ ਜਾਂਦੀ ਹੈ ਪਰ ਫਿਰ ਵੀ ਬਿਨਾ ਕਿਸੇ ਸਮਝੌਤੇ ਤੋਂ ਪੰਜਾਬ ਦਾ ਸੁਆਦ ਗ੍ਰਾਹਕ ਤੱਕ ਪਹੁੰਚ ਜਾਂਦਾ ਹੈ। ਇਸੇ ਕਰਕੇ ਮੈਲਬੌਰਨ ਤੋਂ ਬਾਹਰੋਂ ਆਉਣ ਵਾਲੇ ਲੋਕ ਵੀ ਸਾਗ ਵਾਲੇ ਪੀਜ਼ੇ ਦੀ ਭਾਲ ਕਰਦੇ-ਕਰਦੇ ਉਨ੍ਹਾਂ ਤੱਕ  ਪਹੁੰਚ ਜਾਂਦੇ ਹਨ।

Read Also : ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਲਚਕੀਲੇਪਣ ਲਈ ਪ੍ਰੋਟੀਨ, ਵਿਟਾਮਿਨ, ਮਿਨਰਲ ਤੇ ਲੋੜੀਂਦਾ ਪਾਣੀ ਜ਼ਰੂਰੀ

ਗੁਰਪ੍ਰੀਤ ਕੌਰ ਅੱਗੇ ਦੱਸਦੇ ਹਨ ਕਿ ਸਾਗ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਬਣਨ ਤੋਂ ਬਾਅਦ ਇਹ ਜਿੰਨਾ ਪੁਰਾਣਾ ਹੁੰਦਾ ਜਾਂਦਾ ਹੈ ਓਨਾ ਹੀ ਇਸ ਦਾ ਸੁਆਦ ਹੋਰ ਜ਼ਿਆਦਾ ਹੁੰਦਾ ਜਾਂਦਾ ਹੈ। ਸਾਗ ਦਾ ਇਹ ਗੁਣ ਇਸ ਪੀਜੇ ਨੂੰ ਜੰਕ ਫ਼ੂਡ ਦੀ ਸ਼੍ਰੇਣੀ ਤੋਂ ਬਾਹਰ ਰੱਖਦਾ ਹੈ। ਇਸ ਲਈ ਸਾਗ ਵਾਲੇ ਪੀਜ਼ੇ ਕੰਮਾਂ ਅਤੇ ਸਕੂਲਾਂ ਦੇ ਟਿਫਨਾਂ ਵਿੱਚ ਜਾ ਰਹੇ ਹਨ।

ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਦਾ ਇਹ ਉਪਰਾਲਾ ਭਾਵੇਂ ਉਨ੍ਹਾਂ ਲਈ ਆਮਦਨੀ ਦਾ ਢੰਗ ਬਣਿਆ ਹੈ ਪਰ ਪੰਜਾਬ ਛੱਡ ਕੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਾਗ ਨਾਲ ਜੁੜੀਆਂ ਉਨ੍ਹਾਂ ਦੀਆਂ ਸੁਆਦ ਭਰੀਆਂ ਯਾਦਾਂ ਵੀ ਜਿਉਂਦੀਆਂ ਰੱਖ ਰਿਹਾ ਹੈ। ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਤੇ ਪੰਜਾਬ ਦੇ ਸਿਮਰਨਜੀਤ ਸਿੰਘ ਨੇ ਮਿਲ ਕੇ ਪੰਜਾਬ ਦੇ ਸਾਗ ਅਤੇ ਇਟਲੀ ਦੇ ਪੀਜ਼ੇ ਦਾ ਉਹ ਸੰਗਮ ਇਜ਼ਾਦ ਕੀਤਾ ਹੈ ਜਿਸਦੇ ਸੁਆਦ ਨਾਲ ਪੰਜਾਬੀਆਂ ਦੀ ਨਵੀਂ ਪੀੜ੍ਹੀ  ਵੀ ਆਪਣੀ ਪਹਿਚਾਣ ਦਾ ਸੁਆਦ ਚੱਖ ਰਹੀ ਹੈ।