Pre-Primary Activities - Sach Kahoon Punjabi

Pre-Primary Activities: ਪ੍ਰੀ-ਪ੍ਰਾਇਮਰੀ ਗਤੀਵਿਧੀਆਂ ਦੀ ਮਹੱਤਤਾ ਤੇ ਬੱਚਿਆਂ ਦੇ ਵਿਕਾਸ ’ਚ ਭੂਮਿਕਾ
ਬੱਚੇ ਦੇ ਜੀਵਨ ਦੇ ਸ਼ੁਰੂਆਤੀ ਸਾਲ ਉਸ ਦੇ ਭਵਿੱਖ ਦੀ ਨੀਂਹ ਰੱਖਦੇ ਹਨ। ਪ੍ਰੀ-ਪ੍ਰਾਇਮਰੀ ਪੱਧਰ ’ਤੇ ਬੱਚਾ ਸਿਰਫ਼ ਕਿਤਾਬਾਂ ਜਾਂ ਅੱਖਰਾਂ ਰਾਹੀਂ ਹੀ ਨਹੀਂ ਸਿੱਖਦਾ, ਸਗੋਂ ਖੇਡਣ, ਦੇਖਣ, ਸੁਣਨ, ਛੂਹਣ, ਬਣਾਉਣ ਤੇ ਆਪਣੇ ਆਲੇ-ਦੁਆਲੇ ਨਾਲ ਗੱਲਬਾਤ ਕਰਨ ਰਾਹੀਂ ਬਹੁਤ ਕੁਝ ਸਿੱਖਦਾ ਹੈ। ਇਸ ਲਈ ਇਸ ਪੜਾਅ ’ਤੇ ਸਹਿ-ਵਿੱਦਿਅਕ ਅਤੇ ਰਚਨਾਤਮਕ ਗਤੀਵਿਧੀਆਂ ਬੱਚਿਆਂ ਦੀ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਹਨ। ਗਤੀਵਿਧੀਆਂ ਬੱਚੇ ਅੰਦਰ ਸਿੱਖਣ ਦੀ ਉਤਸੁਕਤਾ ਪੈਦਾ ਕਰਦੀਆਂ ਹਨ। ਜਦੋਂ ਬੱਚਾ ਆਪਣੇ ਹੱਥਾਂ ਨਾਲ ਕੋਈ ਚੀਜ਼ ਬਣਾਉਂਦਾ ਹੈ, ਰੰਗਾਂ ਅਤੇ ਵੱਖ-ਵੱਖ ਸਮੱਗਰੀ ਦੀ ਵਰਤੋਂ ਕਰਦਾ ਹੈ ਜਾਂ ਕਿਸੇ ਸਮੂਹਿਕ ਕੰਮ ਵਿੱਚ ਹਿੱਸਾ ਲੈਂਦਾ ਹੈ, ਤਾਂ ਸਿੱਖਣਾ ਉਸ ਲਈ ਬੋਝ ਨਹੀਂ ਰਹਿੰਦਾ, ਸਗੋਂ ਇੱਕ ਖੁਸ਼ੀ ਭਰਿਆ ਅਨੁਭਵ ਬਣ ਜਾਂਦਾ ਹੈ। ਇਸ ਤਰ੍ਹਾਂ ਬੱਚੇ ਵਿੱਚ ਸਕੂਲ ਅਤੇ ਸਿੱਖਿਆ ਪ੍ਰਤੀ ਰੁਚੀ ਵਧਦੀ ਹੈ। ਪ੍ਰੀ-ਪ੍ਰਾਇਮਰੀ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਕੋਈ ਚੀਜ਼ ਕਿਵੇਂ ਬਣਾਉਣੀ ਹੈ।

ਕਿਹੜੀ ਵਸਤੂ ਕਿੱਥੇ ਵਰਤਣੀ ਹੈ ਅਤੇ ਆਪਣੇ ਵਿਚਾਰ ਨੂੰ ਕਿਸ ਤਰ੍ਹਾਂ ਰੂਪ ਦੇਣਾ ਹੈ- ਇਹ ਸਭ ਬੱਚੇ ਨੂੰ ਸੋਚਣ ਅਤੇ ਫ਼ੈਸਲਾ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਨਾਲ ਉਸ ਦੀ ਕਲਪਨਾ ਸ਼ਕਤੀ ਅਤੇ ਰਚਨਾਤਮਕ ਸੋਚ ਨੂੰ ਉਤਸ਼ਾਹ ਮਿਲਦਾ ਹੈ। ਇਨ੍ਹਾਂ ਗਤੀਵਿਧੀਆਂ ਨਾਲ ਬੱਚੇ ਦਾ ਸਰੀਰਕ ਅਤੇ ਹੱਥਾਂ ਦੀਆਂ ਸੂਖਮ ਮਾਸਪੇਸ਼ੀਆਂ ਨਾਲ ਸਬੰਧਿਤ ਵਿਕਾਸ ਵੀ ਹੁੰਦਾ ਹੈ। ਵੱਖ-ਵੱਖ ਚੀਜ਼ਾਂ ਨੂੰ ਫੜਨਾ, ਜੋੜਨਾ, ਮੋੜਨਾ, ਸਜਾਉਣਾ ਅਤੇ ਰੰਗ ਭਰਨਾ ਆਦਿ ਕੰਮ ਬੱਚੇ ਦੇ ਹੱਥ ਤੇ ਅੱਖ ਦੇ ਤਾਲਮੇਲ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਹੁੰਦੇ ਹਨ। ਇਹ ਹੁਨਰ ਅੱਗੇ ਚੱਲ ਕੇ ਲਿਖਣ ਅਤੇ ਹੋਰ ਰੋਜ਼ਾਨਾ ਕੰਮ ਕਰਨ ਵਿੱਚ ਵੀ ਮੱਦਦਗਾਰ ਹੁੰਦੇ ਹਨ। ਗਤੀਵਿਧੀਆਂ ਦਾ ਇੱਕ ਹੋਰ ਮਹੱਤਵਪੂਰਨ ਪੱਖ ਬੱਚੇ ਦਾ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਹੈ। ਜਦੋਂ ਬੱਚੇ ਇਕੱਠੇ ਕੰਮ ਕਰਦੇ ਹਨ ਤਾਂ ਉਹ ਇੱਕ-ਦੂਜੇ ਨਾਲ ਸਮੱਗਰੀ ਸਾਂਝੀ ਕਰਨਾ, ਆਪਣੀ ਵਾਰੀ ਦੀ ਉਡੀਕ ਕਰਨਾ, ਦੂਜਿਆਂ ਦੀ ਗੱਲ ਸੁਣਨਾ ਅਤੇ ਮਿਲ-ਜੁਲ ਕੇ ਕੰਮ ਕਰਨਾ ਸਿੱਖਦੇ ਹਨ। Pre-Primary Activities

ਇਹ ਵੀ ਪੜ੍ਹੋ : Punjab Police: 51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ 'ਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਆਪਣੇ ਹੱਥਾਂ ਨਾਲ ਤਿਆਰ ਕੀਤੀ ਚੀਜ਼ ਨੂੰ ਅਧਿਆਪਕਾਂ, ਮਾਪਿਆਂ ਤੇ ਸਾਥੀਆਂ ਸਾਹਮਣੇ ਪੇਸ਼ ਕਰਨ ਨਾਲ ਬੱਚੇ ਵਿੱਚ ਆਤਮ-ਵਿਸ਼ਵਾਸ ਅਤੇ ਆਪਣੇ ਕੰਮ ਪ੍ਰਤੀ ਮਾਣ ਦੀ ਭਾਵਨਾ ਪੈਦਾ ਹੁੰਦੀ ਹੈ। ਪ੍ਰੀ-ਪ੍ਰਾਇਮਰੀ ਪੱਧਰ ’ਤੇ ਅਧਿਆਪਕ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਅਧਿਆਪਕ ਦਾ ਕੰਮ ਸਿਰਫ਼ ਗਤੀਵਿਧੀ ਕਰਵਾਉਣਾ ਨਹੀਂ, ਸਗੋਂ ਬੱਚਿਆਂ ਦੀ ਅਗਵਾਈ ਕਰਨਾ, ਉਨ੍ਹਾਂ ਨੂੰ ਆਪਣੀ ਸੋਚ ਅਨੁਸਾਰ ਕੰਮ ਕਰਨ ਦਾ ਮੌਕਾ ਦੇਣਾ ਅਤੇ ਲੋੜ ਅਨੁਸਾਰ ਸਹਾਇਤਾ ਕਰਨਾ ਹੈ। ਵਿਭਾਗੀ ਹਦਾਇਤਾਂ ਵਿੱਚ ਵੀ ਅਧਿਆਪਕਾਂ ਵੱਲੋਂ ਅਗਾਊਂ ਤਿਆਰੀ ਕਰਕੇ ਵਿਦਿਆਰਥੀਆਂ ਦੀ ਮੱਦਦ ਅਤੇ ਅਗਵਾਈ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਬੱਚੇ ਦੇ ਵਿਕਾਸ ਵਿੱਚ ਮਾਪਿਆਂ ਅਤੇ ਸਮੁਦਾਇ ਦੀ ਭਾਗੀਦਾਰੀ ਵੀ ਓਨੀ ਹੀ ਜ਼ਰੂਰੀ ਹੈ। ਜਦੋਂ ਮਾਪੇ ਸਕੂਲ ਦੀਆਂ ਗਤੀਵਿਧੀਆਂ ਨਾਲ ਜੁੜਦੇ ਹਨ ਅਤੇ ਬੱਚੇ ਦੇ ਛੋਟੇ-ਛੋਟੇ ਯਤਨਾਂ ਦੀ ਪ੍ਰਸੰਸਾ ਕਰਦੇ ਹਨ ਤਾਂ ਬੱਚੇ ਦਾ ਹੌਂਸਲਾ ਵਧਦਾ ਹੈ। Pre-Primary Activities

ਸਕੂਲ ਅਤੇ ਪਰਿਵਾਰ ਵਿਚਕਾਰ ਬਣਿਆ ਇਹ ਸਹਿਯੋਗ ਬੱਚੇ ਨੂੰ ਸੁਰੱਖਿਅਤ ਅਤੇ ਉਤਸ਼ਾਹਜਨਕ ਸਿੱਖਣ ਵਾਲਾ ਮਾਹੌਲ ਪ੍ਰਦਾਨ ਕਰਦਾ ਹੈ। ਇਸੇ ਲਈ ਵਿਭਾਗੀ ਹਦਾਇਤਾਂ ਵਿੱਚ ਮਾਪਿਆਂ ਅਤੇ ਸਮੁਦਾਇ ਦੀ ਭਾਗੀਦਾਰੀ ਨੂੰ ਵੀ ਮਹੱਤਵ ਦਿੱਤਾ ਗਿਆ ਹੈ।ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪ੍ਰੀ-ਪ੍ਰਾਇਮਰੀ ਗਤੀਵਿਧੀਆਂ ਸਿਰਫ਼ ਬੱਚਿਆਂ ਦਾ ਮਨੋਰੰਜਨ ਕਰਨ ਦਾ ਸਾਧਨ ਨਹੀਂ ਹਨ। ਇਹ ਖੇਡ-ਖੇਡ ਵਿੱਚ ਸਿੱਖਣ, ਆਤਮ-ਵਿਸ਼ਵਾਸ ਵਧਾਉਣ, ਰਚਨਾਤਮਕਤਾ ਨੂੰ ਨਿਖਾਰਨ ਤੇ ਬੱਚੇ ਦੇ ਸਰਵਪੱਖੀ ਵਿਕਾਸ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਜੇਕਰ ਬੱਚੇ ਨੂੰ ਸ਼ੁਰੂਆਤੀ ਉਮਰ ਤੋਂ ਹੀ ਪਿਆਰ, ਉਤਸ਼ਾਹ ਅਤੇ ਗਤੀਵਿਧੀ-ਆਧਾਰਿਤ ਸਿੱਖਣ ਦਾ ਮਾਹੌਲ ਮਿਲੇ ਤਾਂ ਉਸ ਵਿੱਚ ਸਿੱਖਣ ਪ੍ਰਤੀ ਇੱਕ ਸਕਾਰਾਤਮਕ ਸੋਚ ਵਿਕਸਿਤ ਹੁੰਦੀ ਹੈ। ਇਸ ਲਈ ਪ੍ਰੀ-ਪ੍ਰਾਇਮਰੀ ਪੱਧਰ ’ਤੇ ਅਜਿਹੀਆਂ ਗਤੀਵਿਧੀਆਂ ਨੂੰ ਸਿੱਖਿਆ ਦਾ ਅਟੁੱਟ ਹਿੱਸਾ ਬਣਾਉਣਾ ਬੱਚੇ ਦੇ ਸੁਨਹਿਰੇ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਯਮਨਦੀਪ ਕੁਮਾਰ, ਸੈਂਟਰ ਹੈੱਡ ਟੀਚਰ, ਪੱਤੀ ਕਾਲਾ ਮਹਿਰਾਜ, ਬਠਿੰਡਾ