Steffi Graf - Sach Kahoon Punjabi

Steffi Graf: ਸਟੇਫੀ ਗ੍ਰਾਫ, 17 ਸਾਲ ਲੰਮੇ ਕਰੀਅਰ ’ਚ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀਆਂ ’ਚ ਰਹੀ
ਟੈਨਿਸ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਹਰਮਨਪਿਆਰੀਆਂ ਤੇ ਰੋਮਾਂਚਕ ਖੇਡਾਂ ’ਚੋਂ ਇੱਕ ਹੈ ਇਸ ਖੇਡ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹਰਮਨਪਿਆਰਤਾ ਦਿਵਾਉਣ ’ਚ ਜਿਹੜੇ ਖਿਡਾਰੀਆਂ ਦੀ ਅਹਿਮ ਭੂਮਿਕਾ ਰਹੀ ਹੈ, ਉਨ੍ਹਾਂ ’ਚ ਇੱਕ ਵੱਡਾ ਨਾਂਅ ਸਟੇਫੀ ਗ੍ਰਾਫ ਦਾ ਹੈ ਚਾਰ ਸਾਲ ਦੀ ਉਮਰ ’ਚ ਟੈਨਿਸ ਸ਼ੁਰੂ ਕਰਨ ਵਾਲੀ ਗ੍ਰਾਫ ਨੇ ਸਿਰਫ 13 ਸਾਲ ਦੀ ਉਮਰ ’ਚ ਅੰਤਰਰਾਸ਼ਟਰੀ ਕੋਰਟ ’ਚ ਕਦਮ ਰੱਖ ਲਿਆ ਸੀ 17 ਸਾਲ ਲੰਮੇ ਆਪਣੇ ਕਰੀਅਰ ਦੌਰਾਨ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀਆਂ ’ਚ ਰਹੀ ਅਤੇ ਟੈਨਿਸ ਦੇ ਪ੍ਰਸੰਸਕਾਂ ਦੇ ਦਿਲਾਂ ’ਚ ਆਪਣੀ ਜ਼ੋਰਦਾਰ ਖੇਡ ਦੀ ਬਦੌਲਤ ਅਮਿਟ ਛਾਪ ਛੱਡੀ 14 ਜੂਨ 1969 ਨੂੰ ਜਰਮਨੀ ਦੇ ਮੈਨਹੇਮ ’ਚ ਜੰਮੀ ਸਟੇਫੀ ਗ੍ਰਾਫ ਦਾ ਕਰੀਅਰ 1982 ਤੋਂ ਲੈ ਕੇ 1999 ਤੱਕ ਸੀ 1982 ਤੋਂ 1990 ਉਹ ਵੈਸਟ ਜਰਮਨੀ ਅਤੇ 1990 ਤੋਂ 1999 ਤੱਕ ਜਰਮਨੀ ਵੱਲੋਂ ਖੇਡੀ 17 ਸਾਲ ਦੇ ਕਰੀਅਰ ’ਚ 377 ਹਫਤੇ ਤੱਕ ਲਗਾਤਾਰ ਉਹ ਦੁਨੀਆ ਦੀ ਨੰਬਰ ਇੱਕ ਖਿਡਾਰੀ ਰਹੀ ਅੱਠ ਵਾਰ ਉਨ੍ਹਾਂ ਨੇ ਕੈਲੰਡਰ ਈਅਰ ਦੀ ਸਮਾਪਤੀ ਨੰਬਰ ਵਨ ਰੈਂਕ ਨਾਲ ਕੀਤੀ ਗ੍ਰਾਫ ਦੁਨੀਆ ਦੀ ਇੱਕ-ਇੱਕ ਟੈਨਿਸ ਖਿਡਾਰੀ ਹਨ। Steffi Graf Tennis

ਜਿਨ੍ਹਾਂ ਨੇ ਸਾਰੇ ਚਾਰ ਮੇਜਰ ਗਰੈਂਡ ਸਲੈਮ (ਯੂਐੱਸ ਓਪਨ, ਅਸਟੇ੍ਰਲੀਅਨ ਓਪਨ, ਫਰੈਂਚ ਓਪਨ, ਵਿੰਬਲਡਨ) ਘੱਟੋ-ਘੱਟ ਚਾਰ ਵਾਰ ਜਿੱਤੇ ਹਨ ਗ੍ਰਾਫ ਕੋਰਟ ’ਤੇ ਆਪਣੀ ਇੰਟੈਂਸਿਟੀ, ਫੁਰਤੀ ਅਤੇ ਪਾਵਰਫੁੱਲ ਫੋਰਹੈਂਡ ਲਈ ਜਾਣੀ ਜਾਂਦੀ ਸਨ  ਗ੍ਰਾਫ ਨੇ ਮਹਿਲਾ ਸਿੰਗਲ ’ਚ ਕੁੱਲ 22 ਗਰੈਂਡ ਸਲੈਮ ਜਿੱਤੇ ਹਨ 13 ਅਗਸਤ 1999 ਨੂੰ ਜਦੋਂ ਉਨ੍ਹਾਂ ਨੇ ਟੈਨਿਸ ਕੋਰਟ ਨੂੰ ਅਲਵਿਦਾ ਕਿਹਾ ਸੀ, ਉਸ ਸਮੇਂ ਉਹ ਇਸ ਖੇਡ ਦੀ ਦੂਜੀ ਸਭ ਤੋਂ ਜ਼ਿਆਦਾ ਸਫਲ ਖਿਡਾਰੀ ਸਨ ਉਨ੍ਹਾਂ ਤੋਂ ਅੱਗੇ ਮਾਰਗ੍ਰੇਟ ਕੋਰਟ ਸਨ, ਜਿਨ੍ਹਾਂ ਦਾ ਨਾਂਅ ਸਭ ਤੋਂ ਜ਼ਿਆਦਾ 24 ਗਰੈਂਡ ਸਲੈਮ ਪੁਰਸਕਾਰ ਜਿੱਤਣ ਦਾ ਰਿਕਾਰਡ ਸੀ ਸੈਰੇਨਾ ਵਿਲੀਅਮਸ ਨੇ 2017 ’ਚ 23ਵਾਂ ਗਰੈਂਡ ਸਲੈਮ ਜਿੱਤ ਕੇ ਗ੍ਰਾਫ ਨੂੰ ਪਿੱਛੇ ਛੱਡ ਦਿੱਤਾ ਸੀ ਗ੍ਰਾਫ ਨੇ ਕਰੀਅਰ ’ਚ ਕੁੱਲ 107 ਖਿਤਾਬ ਜਿੱਤੇ ਅਮਰੀਕਾ ਦੀ ਐਸੋਸੀਏਟ ਪ੍ਰੈਸ ਨੇ ਗ੍ਰਾਫ ਨੂੰ 20ਵੀਂ ਸਦੀ ਦਾ ਮਹਾਨਤਮ ਖਿਡਾਰੀ ਐਲਾਨ ਕੀਤਾ ਸੀ ਗ੍ਰਾਫ ਨੇ ਆਪਣੇ ਕਰੀਅਰ ’ਚ ਅਸਟੇ੍ਰਲੀਅਟਨ ਓਪਨ ਚਾਰ ਵਾਰ (1988, 1989, 1990, 1994), ਫਰੈਂਚ ਓਪਨ ਛੇ ਵਾਰ (1987, 1988, 1993, 1995, 1996, 1999), ਵਿੰਬਲਡਨ ਸੱਤ ਵਾਰ (1988, 1989, 1991, 1992, 1993, 1995, 1996) ਅਤੇ ਯੂਐਸ ਓਪਨ ਪੰਜ ਵਾਰ (1988, 1989, 1993, 1995, 1996) ਜਿੱਤਿਆ 2001 ’ਚ ਗ੍ਰਾਫ ਨੇ ਆਂਦਰੇ ਅਗਾਸੀ ਨਾਲ ਵਿਆਹ ਕੀਤਾ ਸੀ।

ਬਲਵਿੰਦਰ ਸਿੰਘ

ਇਹ ਵੀ ਪੜ੍ਹੋ : Flood Safety Tips: ਹੜ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਪਹਿਲਾਂ ਤਿਆਰੀਆਂ ਜ਼ਰੂਰੀ