Canal incident - Sach Kahoon Punjabi

Faridkot News: ਰਜਵਾਹੇ ’ਚ ਨਹਾਉਂਦੇ ਸਮੇਂ 12 ਸਾਲਾ ਵਿਦਿਆਰਥੀ ਤੇਜ਼ ਵਹਾਅ ’ਚ ਰੁੜਿਆ, ਤਲਾਸ਼ ਜਾਰੀ
Faridkot News: (ਗੁਰਪ੍ਰੀਤ ਪੱਕਾ) ਫਰੀਦਕੋਟ। ਫਰੀਦਕੋਟ ਦੀ ਬਲਬੀਰ ਬਸਤੀ ਦੇ ਰਹਿਣ ਵਾਲੇ ਸੱਤਵੀਂ ਕਲਾਸ ਦੇ 12 ਸਾਲਾ ਵਿਦਿਆਰਥੀ ਅਨਮੋਲ ਸਿੰਘ ਦੇ ਰਜਵਾਹੇ ਵਿੱਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਨਮੋਲ ਐਤਵਾਰ ਦੁਪਹਿਰ ਆਪਣੇ ਤਿੰਨ ਨਾਬਾਲਗ ਸਾਥੀਆਂ ਨਾਲ ਦੋ ਸਾਈਕਲਾਂ ’ਤੇ ਸਵਾਰ ਹੋ ਕੇ ਸਾਦਿਕ ਰੋਡ ਸਥਿਤ ਇੱਕ ਰਜਵਾਹੇ ’ਤੇ ਨਹਾਉਣ ਲਈ ਗਿਆ ਸੀ। ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਅਨਮੋਲ ਰੁੜ੍ਹ ਗਿਆ। ਉਸਦੇ ਸਾਥੀਆਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ।

ਘਟਨਾ ਤੋਂ ਬਾਅਦ ਤਿੰਨੇ ਬੱਚੇ ਡਰ ਦੇ ਕਾਰਨ ਘਰ ਵਾਪਸ ਚਲੇ ਗਏ ਅਤੇ ਉਨ੍ਹਾਂ ਵੱਲੋਂ ਪਰਿਵਾਰ ਜਾਂ ਕਿਸੇ ਹੋਰ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਅਨਮੋਲ ਐਤਵਾਰ ਰਾਤ ਤੱਕ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਉਸਦੇ ਸਾਥੀਆਂ ਨੇ ਅਨਮੋਲ ਨਾਲ ਹੋਣ ਤੋਂ ਇਨਕਾਰ ਕੀਤਾ ਅਤੇ ਪਰਿਵਾਰ ਨੂੰ ਗੁੰਮਰਾਹ ਕਰਦੇ ਰਹੇ। ਮਾਮਲਾ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਸੋਮਵਾਰ ਨੂੰ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਬੱਚਿਆਂ ਨੇ ਅਨਮੋਲ ਦੇ ਰਜਵਾਹੇ ਵਿੱਚ ਰੁੜ੍ਹ ਜਾਣ ਦੀ ਗੱਲ ਸਵੀਕਾਰ ਕੀਤੀ। ਇਸ ਤੋਂ ਬਾਅਦ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਰਜਵਾਹੇ ਵਿੱਚ ਅਨਮੋਲ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਲਾਪਤਾ ਵਿਦਿਆਰਥੀ ਦੇ ਰਿਸ਼ਤੇਦਾਰ ਗੁਰਤੇਜ ਸਿੰਘ ਨੇ ਪੁਲਿਸ ਪ੍ਰਸ਼ਾਸਨ ਅਤੇ ਸਾਥੀਆਂ ਦੇ ਪਰਿਵਾਰਾਂ ’ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਬੱਚਿਆਂ ਦੇ ਪਰਿਵਾਰਾਂ ਵੱਲੋਂ ਰਾਤ ਭਰ ਪਰਿਵਾਰ ਨੂੰ ਗੁੰਮਰਾਹ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਅਨਮੋਲ ਦੀ ਭਾਲ ਵਿੱਚ ਲੋੜੀਂਦਾ ਸਹਿਯੋਗ ਨਹੀਂ ਮਿਲਿਆ। ਪਰਿਵਾਰ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਵਿਦਿਆਰਥੀ ਦੀ ਭਾਲ ਲਈ ਰੈਸਕਿਊ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਗਈ ਹੈ। ਪਰਿਵਾਰ ਮੁਤਾਬਕ ਅਜੇ ਤੱਕ ਅਨਮੋਲ ਦੇ ਕੱਪੜੇ, ਸਾਈਕਲ ਜਾਂ ਹੋਰ ਸਮਾਨ ਵੀ ਬਰਾਮਦ ਨਹੀਂ ਹੋਇਆ।