Punjab University Election - Sach Kahoon Punjabi

Punjab University Election: ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਦੇ 8 ਕਾਲਜਾਂ ਵਿੱਚ ਅੱਜ ਵਿਦਿਆਰਥੀ ਚੋਣਾਂ
ਚੰਡੀਗੜ੍ਹ (ਹਿੰ.ਸ.)| ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਜੁੜੇ ਚੰਡੀਗੜ੍ਹ ਦੇ 8 ਕਾਲਜਾਂ ਵਿੱਚ ਸੋਮਵਾਰ ਨੂੰ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਵਿੱਚ ਕਰੀਬ 39 ਹਜ਼ਾਰ ਵਿਦਿਆਰਥੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਤੋਂ ਇਲਾਵਾ 8 ਕਾਲਜਾਂ ਵਿੱਚ ਵੀ ਲਗਭਗ 39 ਹਜ਼ਾਰ ਵਿਦਿਆਰਥੀ 76 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 6 ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੇ ਮੁੱਖ ਅਹੁਦਿਆਂ ਲਈ ਚੋਣ ਹੋਵੇਗੀ, ਜਦਕਿ ਦੇਵ ਸਮਾਜ ਕਾਲਜ ਸੈਕਟਰ-45 ਅਤੇ ਪੀਜੀ ਸਰਕਾਰੀ ਕਾਲਜ ਸੈਕਟਰ-46 ਵਿੱਚ ਸਿਰਫ਼ ਕੁਝ ਚੁਣੇ ਹੋਏ ਅਹੁਦਿਆਂ ਲਈ ਹੀ ਵੋਟਿੰਗ ਕਰਵਾਈ ਜਾਵੇਗੀ।

ਵੋਟਿੰਗ ਪ੍ਰਕਿਰਿਆ ਸਵੇਰੇ 9:30 ਵਜੇ ਸ਼ੁਰੂ ਹੋਵੇਗੀ, ਜਦਕਿ ਵੋਟਾਂ ਦੀ ਗਿਣਤੀ ਸਵੇਰੇ 11:30 ਵਜੇ ਤੋਂ ਸ਼ੁਰੂ ਕੀਤੀ ਜਾਵੇਗੀ। ਵਿਦਿਆਰਥੀ ਆਪਣੇ ਸਬੰਧਤ ਵਿਭਾਗਾਂ ਵਿੱਚ ਬਣਾਏ ਗਏ ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ। ਵੋਟ ਪਾਉਣ ਲਈ ਯੂਨੀਵਰਸਿਟੀ ਦਾ ਵੈਧ ਪਛਾਣ ਪੱਤਰ ਨਾਲ ਲਿਆਉਣਾ ਲਾਜ਼ਮੀ ਹੋਵੇਗਾ।

ਹਰੇਕ ਵਿਦਿਆਰਥੀ ਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ। ਇੱਕ ਬੈਲਟ ਪੇਪਰ ’ਤੇ ਵਿਦਿਆਰਥੀ ਯੂਨੀਅਨ ਦੇ ਮੁੱਖ ਅਹੁਦਿਆਂ ਲਈ ਵੋਟ ਪਾਈ ਜਾਵੇਗੀ, ਜਦਕਿ ਦੂਜੇ ਬੈਲਟ ਪੇਪਰ ’ਤੇ ਸਬੰਧਤ ਵਿਭਾਗ ਦੇ ਡਿਪਾਰਟਮੈਂਟਲ ਰਿਪ੍ਰਜ਼ੈਂਟੇਟਿਵ ਲਈ ਵੋਟਿੰਗ ਹੋਵੇਗੀ। ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ।

ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ’ਚ ਅੱਜ ਰਹਿਣਗੇ ਕਈ ਬਦਲਾਅ

ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੈਂਪਸ ਵਿੱਚ ਸੁਰੱਖਿਆ ਅਤੇ ਆਵਾਜਾਈ ਨੂੰ ਲੈ ਕੇ ਕੁਝ ਅਹਿਮ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੋਣਾਂ ਦੇ ਚੱਲਦਿਆਂ ਗੇਟ ਨੰਬਰ-1 ਦੁਪਹਿਰ 12 ਵਜੇ ਤੋਂ ਸ਼ਾਮ 4:30 ਵਜੇ ਤੱਕ ਬੰਦ ਰਹੇਗਾ, ਜਦਕਿ ਗੇਟ ਨੰਬਰ-2 ਅਤੇ 3 ਆਮ ਵਾਂਗ ਖੁੱਲ੍ਹੇ ਰਹਿਣਗੇ।

ਇਸ ਤੋਂ ਇਲਾਵਾ ਸਟੂਡੈਂਟ ਸੈਂਟਰ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਅਤੇ ਮੁੱਖ ਲਾਇਬ੍ਰੇਰੀ ਵੀ ਬੰਦ ਰਹੇਗੀ। 31 ਅਗਸਤ ਨੂੰ ਵਿਭਾਗਾਂ ਦਾ ਕੰਮਕਾਜ ਵੀ ਬੰਦ ਰਹੇਗਾ।

ਪੀਯੂ ਪ੍ਰਸ਼ਾਸਨ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਉਹ ਆਪਣਾ ਵੈਧ ਆਈਡੈਂਟਿਟੀ ਕਾਰਡ ਲਾਜ਼ਮੀ ਤੌਰ ’ਤੇ ਨਾਲ ਰੱਖਣ।