Abohar police big action - Sach Kahoon Punjabi

Opium Seized Abohar: ਅਬੋਹਰ ਪੁਲਿਸ ਦੀ ਵੱਡੀ ਕਾਰਵਾਈ: 28 ਕਿੱਲੋ ਅਫੀਮ ਸਮੇਤ ਦੋ ਤਸਕਰ ਗ੍ਰਿਫ਼ਤਾਰ
Opium Seized Abohar: ਅਬੋਹਰ,(ਮੇਵਾ ਸਿੰਘ)। ਜ਼ਿਲ੍ਹਾ ਫਾਜਿਲਕਾ ਦੇ ਐਸਐਸਪੀ ਦੇ ਹੁਕਮਾਂ ਹੇਠ ਥਾਣਾ ਨੰਬਰ 2, ਅਬੋਹਰ ਦੀ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਉਦੋਂ ਵੱਡੀ ਸਫਲਤਾ ਹਾਸਲ ਕੀਤੀ, ਜਦੋਂ ਉਨ੍ਹਾਂ ਨੇ ਹਨੂੰਮਾਨਗੜ੍ਹ ਰੋਡ ’ਤੇ ਇੱਕ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ 28 ਕਿੱਲੋ ਅਫੀਮ ਬਰਾਮਦ ਕੀਤੀ। ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਅਬੋਹਰ ਐਸਪੀ ਦਫ਼ਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਸਤਿੰਦਰ ਕੁਮਾਰ ਅਤੇ ਡੀਐਸਪੀ ਹਰੀਸ਼ ਕੁਮਾਰ ਨੇ ਦੱਸਿਆ ਕਿ ਥਾਣਾ ਨੰਬਰ 2 ਦੇ ਇੰਚਾਰਜ ਰਵਿੰਦਰ ਸਿੰਘ ਭੀਟੀ ਅਤੇ ਉਨ੍ਹਾਂ ਦੀ ਪੁਲਿਸ ਟੀਮ ਨੇ ਅੱਜ ਮਲੋਟ ਸ੍ਰੀਗੰਗਾਨਗਰ ਬਾਈਪਾਸ ਹਨੂੰਮਾਨਗੜ੍ਹ ਓਵਰਬ੍ਰਿਜ ਨੇੜੇ ਨਾਕਾਬੰਦੀ ਕੀਤੀ ਸੀ।

ਇਹ ਵੀ ਪੜ੍ਹੋ: Sad News: ਟਰੈਕਟਰ ਦੀ ਲਪੇਟ ’ਚ ਆਉਣ ਨਾਲ 3 ਸਾਲਾ ਬੱਚੇ ਦੀ ਮੌਤ

ਤਲਾਸ਼ੀ ਦੌਰਾਨ, ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਪੀਬੀ 13ਬੀਐਸ-6581 ਨੰਬਰ ਵਾਲੇ ਇੱਕ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਲਈ, ਜਿਸ ਵਿੱਚੋਂ 28 ਕਿਲੋ ਅਫੀਮ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸਾਜਨ ਕੁਮਾਰ ਉਰਫ਼ ਮਜਨੂੰ ਪੁੱਤਰ ਕ੍ਰਿਸ਼ਨ ਲਾਲ ਵਾਸੀ ਚੰਨਣਖੇੜਾ ਅਤੇ ਗੁਰਮੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸੀਡ ਫਾਰਮ, ਜੋ ਕਿ ਵਰਤਮਾਨ ਵਿੱਚ ਬਾਬਾ ਦੀਪ ਸਿੰਘ ਨਗਰ, ਅਬੋਹਰ ਵਿੱਚ ਰਹਿ ਰਿਹਾ ਹੈ, ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 18, 29, 61, 85 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਜਨ ਕੁਮਾਰ ਉਰਫ਼ ਮਜਨੂੰ ਖ਼ਿਲਾਫ਼ ਪਹਿਲਾਂ ਹੀ ਥਾਣਾ ਸਦਰ ਅਬੋਹਰ, ਥਾਣਾ ਕਬਰਵਾਲਾ ਵਿਖੇ ਐਨਡੀਪੀਐਸ ਅਤੇ ਥਾਣਾ ਲੰਬੀ ਵਿਖੇ ਐਨਡੀਪੀਐਸ ਦੇ ਮਾਮਲੇ ਦਰਜ ਹਨ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸਖ਼ਤ ਪੁੱਛਗਿੱਛ ਲਈ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ।