Punjab Political Updates - Sach Kahoon Punjabi

Punjab Congress News: ਚੋਣ ਜ਼ਾਬਤਾ ਲੱਗਣ ਉਪਰੰਤ ਸੱਤਾਧਾਰੀਆਂ ਨੂੰ ਅਸਲੀਅਤ ਦਾ ਲੱਗੇਗਾ ਪਤਾ : ਸੱਚਰ
Punjab Congress News: (ਰਾਜਨ ਮਾਨ) ਅੰਮ੍ਰਿਤਸਰ। ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਇੰਚਾਰਜ ਮਜੀਠਾ ਭਗਵੰਤ ਪਾਲ ਸਿੰਘ ਸੱਚਰ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਸਰਕਾਰੀ ਇਸ਼ਤਿਹਾਰਾਂ ਅਤੇ ਵੱਡੇ-ਵੱਡੇ ਦਾਅਵਿਆਂ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ, ਪਰ ਚੋਣ ਜ਼ਾਬਤਾ ਲੱਗਣ ਉਪਰੰਤ ਸੱਤਾਧਾਰੀਆਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਅਸਲੀ ਪਤਾ ਲੱਗੇਗਾ।

ਸੱਚਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਮਿਲੀਆਂ ਸਹੂਲਤਾਂ ਵਿਚਲਾ ਫ਼ਰਕ ਹੁਣ ਲੋਕ ਖੁਦ ਮਹਿਸੂਸ ਕਰ ਰਹੇ ਹਨ। ਨਸ਼ੇ ਦੇ ਖਾਤਮੇ, ਕਾਨੂੰਨ-ਵਿਵਸਥਾ, ਰਿਸ਼ਵਤਖੋਰੀ, ਰੁਜ਼ਗਾਰ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਅੱਜ ਵੀ ਪੰਜਾਬ ਦੇ ਲੋਕਾਂ ਲਈ ਵੱਡੇ ਸਵਾਲ ਬਣੇ ਹੋਏ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਵਰਗ ਨਾਲ ਵੱਡੇ-ਵੱਡੇ ਵਾਅਦੇ ਕਰਦੇ ਸਨ, ਅੱਜ ਉਨ੍ਹਾਂ ਨੂੰ ਆਪਣੇ ਹੀ ਵਾਅਦਿਆਂ ਦਾ ਜਵਾਬ ਦੇਣ ਤੋਂ ਭੱਜਣ ਦੀ ਬਜਾਏ ਪੰਜਾਬ ਦੇ ਲੋਕਾਂ ਸਾਹਮਣੇ ਸਾਢੇ ਚਾਰ ਸਾਲਾਂ ਦਾ ਪੂਰਾ ਲੇਖਾ-ਜੋਖਾ ਪੇਸ਼ ਕਰਨਾ ਚਾਹੀਦਾ ਹੈ। ਸੱਚਰ ਨੇ ਕਿਹਾ ਕਿ ਚੋਣਾਂ ਲੋਕਤੰਤਰ ਦਾ ਉਹ ਪੜਾਅ ਹਨ ਜਿੱਥੇ ਇਸ਼ਤਿਹਾਰ ਨਹੀਂ, ਕੰਮ ਬੋਲਦਾ ਹੈ ਅਤੇ ਭਾਸ਼ਣ ਨਹੀਂ, ਕਾਰਗੁਜ਼ਾਰੀ ਦਾ ਹਿਸਾਬ ਹੁੰਦਾ ਹੈ। ਪੰਜਾਬ ਦੇ ਲੋਕ ਹੁਣ ਸਿਆਸੀ ਬਿਆਨਾਂ ਦੀ ਬਜਾਏ ਆਪਣੇ ਤਜ਼ਰਬੇ ਦੇ ਆਧਾਰ ’ਤੇ ਫ਼ੈਸਲਾ ਕਰਨਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਪਿੰਡ-ਪਿੰਡ ਅਤੇ ਘਰ-ਘਰ ਜਾਵੇਗੀ ਅਤੇ ਸਰਕਾਰ ਤੋਂ ਹਰ ਵੱਡੇ ਵਾਅਦੇ ਦਾ ਹਿਸਾਬ ਮੰਗੇਗੀ। “ਹੁਣ ਲੋਕਾਂ ਨੂੰ ਵਾਅਦਿਆਂ ਦੀਆਂ ਸੂਚੀਆਂ ਨਹੀਂ ਚਾਹੀਦੀਆਂ, ਉਹ ਪੁੱਛਣਗੇ—ਕੀ ਵਾਅਦਾ ਕੀਤਾ ਸੀ ਤੇ ਕੀ ਪੂਰਾ ਕੀਤਾ? ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸੱਤਾ ਦੇ ਦਫ਼ਤਰਾਂ ਦੀ ਨਹੀਂ, ਲੋਕਾਂ ਦੀ ਕਚਹਿਰੀ ਲੱਗੇਗੀ ਅਤੇ ਉਸ ਕਚਹਿਰੀ ਵਿੱਚ ਹਰ ਸਵਾਲ ਦਾ ਜਵਾਬ ਦੇਣਾ ਪਵੇਗਾ।”

ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਨਵਦੀਪ ਸਿੰਘ ਸੋਨਾ ਮਜੀਠਾ, ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆ,ਝਿਲਮਿਲ ਸਿੰਘ ਬਾਠ ਸਾਧਪੁਰ, ਸੋਨੀ ਗਿੱਲ ਪੰਧੇਰ , ਪਲਵਿੰਦਰ ਸਿੰਘ ਫੌਜੀ , ਅਰਸ਼ ਮਜੀਠਾ ਅਤੇ ਯੂਥ ਕਾਂਗਰਸ ਦੇ ਆਗੂ ਸ਼ਰਨਜੀਤ ਸਿੰਘ ਸੰਨੀ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।