Zakir Naik - Sach Kahoon Punjabi
2016 ਤੋਂ ਜਾਰੀ ਹੈ ਬੈਨ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਜ਼ਾਕਿਰ ਨਾਇਕ ਦੀ ਅਗਵਾਈ ਵਾਲੀ ਇਸਲਾਮਿਕ ਰਿਸਰਚ ਫਾਊਂਡੇਸ਼ਨ ‘ਤੇ ਲਗਾਈ ਪਾਬੰਦੀ ਨੂੰ 5 ਸਾਲ ਲਈ ਵਧਾ ਦਿੱਤਾ ਹੈ। ਇੱਕ ਨੋਟੀਫਿਕੇਸ਼ਨ ਵਿੱਚ, ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਆਈਆਰਐਫ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ ਜੋ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਅਤੇ ਜਿਸ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਅਤੇ ਦੇਸ਼ ਦੇ ਧਰਮ ਨਿਰਪੱਖ ਤਾਣੇ ਬਾਣੇ ਨੂੰ ਵਿਗਾੜਨ ਦੀ ਸਮਰੱਥਾ ਹੈ। ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (1967 ਦਾ 37) ਦੇ ਤਹਿਤ ਕੇਂਦਰ ਸਰਕਾਰ ਦੁਆਰਾ ਆਈਆਰਐਫ਼ ਨੂੰ ਪਹਿਲੀ ਵਾਰ 17 ਨਵੰਬਰ 2016 ਨੂੰ ਇੱਕ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਗਿਆ ਸੀ।
ਜ਼ਾਕਿਰ ਨਾਇਕ ‘ਤੇ ਕੀ ਹੈ ਦੋਸ਼
ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਉਹ ਆਪਣੇ ਭਾਸ਼ਣ ਰਾਹੀਂ ਧਾਰਮਿਕ ਸਮੂਹਾਂ ਵਿਚਾਲੇ ਦੁਸ਼ਮਣੀ ਅਤੇ ਨਫਰਤ ਨੂੰ ਵਧਾਵਾ ਦੇ ਰਿਹਾ ਹੈ। ਨਾਇਕ ਇਕ ਵਿਸ਼ੇਸ਼ ਧਰਮ ਦੇ ਨੌਜਵਾਨਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਅੱਤਵਾਦੀ ਕਾਰਵਾਈਆਂ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਨਾਇਕ ਅੰਤਰਰਾਸ਼ਟਰੀ ਸੈਟੇਲਾਈਟ ਟੀਵੀ ਨੈੱਟਵਰਕ, ਇੰਟਰਨੈੱਟ, ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਕੱਟੜਪੰਥੀ ਬਿਆਨ ਅਤੇ ਭਾਸ਼ਣ ਦਿੰਦਾ ਹੈ।
ਨਾਇਕ ਵਿਰੁੱਧ ਅਪਰਾਧਿਕ ਦੋਸ਼, ਉਸ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ
ਜ਼ਾਕਿਰ ਨਾਇਕ ਇਸ ਸਮੇਂ ਭਾਰਤ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇੱਕ ਲੋੜੀਂਦਾ ਮੁਲਜ਼ਮ ਹੈ। ਵਰਤਮਾਨ ਵਿੱਚ, ਉਹ ਮਲੇਸ਼ੀਆ ਵਿੱਚ ਸਥਿਤ ਹੈ। ਭਾਰਤ ਸਰਕਾਰ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ‘ਚ ਰੱਖਦੇ ਹੋਏ ਯੂਏਪੀਏ ਤਹਿਤ ਇਸਲਾਮਿਕ ਰਿਸਰਚ ਫਾਊਂਡੇਸ਼ਨ ‘ਤੇ ਲਗਾਈ ਗਈ ਪਾਬੰਦੀ ਨੂੰ ਹੋਰ ਪੰਜ ਸਾਲ ਲਈ ਵਧਾਉਣ ਦਾ ਫੈਸਲਾ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜਾਕਿਰ ਨਾਈਕ ਦੇ ਨਫ਼ਰਤੀ ਪੈਂਤਰੇ
ਜਾਕਿਰ ਨਾਈਕ ਦੇ ਨਫ਼ਰਤੀ ਪੈਂਤਰੇ
ਮਜਹਬ ਦੇ ਨਾਂਅ ‘ਤੇ ਨਫ਼ਰਤ ਫੈਲਾਉਣ ਵਾਲਾ ਜਾਕਿਰ ਨਾਈਕ ਨਾ ਸਿਰਫ਼ ਭਾਰਤ ਸਗੋਂ ਦੁਨੀਆ ਦੀਆਂ ਨਜ਼ਰਾਂ ‘ਚ ਡਿੱਗਦਾ ਜਾ ਰਿਹਾ ਹੈ ਭਾਰਤ ਸਰਕਾਰ ਨੇ ਉਸ ਦੀ ਹਵਾਲਗੀ ਲਈ ਮਲੇਸ਼ੀਆ ਸਰਕਾਰ ਤੱਕ ਪਹੁੰਚ ਕੀਤੀ ਹੈ ਦਰਅਸਲ ਨਾਈਕ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਕੌਮਾਂਤਰੀ ਮੰਚ ‘ਤੇ ਉਸ ਦੇ ਨਫ਼ਰਤੀ ਬੋਲਾਂ ਨੂੰ ਸਿਵਾਏ ਅੱਤਵਾਦੀਆਂ ਤੋਂ ਕੋਈ ਵੀ ਭਾਅ ਦੇਣ ਵਾਲਾ ਨਹੀਂ ਇਸ ਲਈ ਜਦੋਂ ਉਹ ਘਿਰਦਾ ਹੋਇਆ ਇਕੱਲਾ ਪੈਣ ਲੱਗਾ ਹੈ ਤਾਂ ਉਸ ਨੇ ਇਸਲਾਮੀ ਦੇਸ਼ਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਹੈ
ਪਰ ਇਹ ਵੀ ਨਾਈਕ ਦਾ ਭੁਲੇਖਾ ਹੈ ਕਿ ਵਰਤਮਾਨ ਸਮੇਂ ‘ਚ ਕੋਈ ਇਸਲਾਮੀ ਸੰਗਠਨ  ਉਸ ਦੇ ਵਿਚਾਰਾਂ ਦਾ ਸਵਾਗਤ ਕਰੇਗਾ ਨਾਈਕ ਨੇ ਪਿਛਲੇ ਦਿਨੀਂ ਨਵਾਂ ਪੈਂਤਰਾ ਖੇਡਦਿਆਂ ਇਹ ਬਿਆਨ ਦਿੱਤਾ ਸੀ ਕਿ ਮੁਸਲਿਮ ਦੇਸ਼ਾਂ ‘ਚ ਆਉਣ ‘ਤੇ ਭਾਰਤ ਦੇ ਗੈਰ ਮੁਸਲਮ ਲੋਕਾਂ ਦੀ ਸੂਚੀ ਬਣਾਈ ਜਾਵੇ ਤੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ
ਦਰਅਸਲ ਮਲੇਸ਼ੀਆ ਤੋਂ ਬਿਨਾਂ ਹੋਰ ਮੁਲਕ ਨਾਈਕ ਤੋਂ ਕੰਨੀ ਕਤਰਾ ਰਹੇ ਹਨ ਤੇ ਹੁਣ ਉਹ ਕਿਸੇ ਨਾ ਕਿਸੇ ਤਰ੍ਹਾਂ ਆਮ ਮੁਸਲਮਾਨਾਂ ਦੀ ਹਮਦਰਦੀ ਜਿੱਤ ਕੇ ਆਪਣਾ ਬਚਾਅ ਕਰਨ ਦੇ ਢੰਗ ਲੱਭ ਰਿਹਾ ਹੈ ਸੱਚਾਈ ਇਹ ਹੈ ਕਿ ਇਸਲਾਮ ਅਮਨ ਤੇ ਭਾਈਚਾਰਾ ਸਿਖਾਉਂਦਾ ਹੈ ਨਫ਼ਰਤ ਲਈ ਇਸਲਾਮ ‘ਚ ਕੋਈ ਥਾਂ ਨਹੀਂ ਤਰੱਕੀ ਪਸੰਦ ਮੁਸਲਿਮ ਦੇਸ਼ਾਂ ‘ਚ ਗੈਰ ਮੁਸਲਿਮਾਂ ਦੀ ਮੌਜ਼ਦੂਗੀ ਆਪਣੇ ਆਪ ‘ਚ ਇਸ ਗੱਲ ਦਾ ਸਬੂਤ ਹੈ ਕਿ ਵਿਸ਼ਵਾਸ ਦੀ ਭਿੰਨਤਾ ਮਨੁੱਖੀ ਸਮਾਜ ਦੀ ਮਜ਼ਬੂਤੀ ਬਣ ਰਹੀ ਹੈ
ਮੁਸਲਿਮ ਸੰਗਠਨਾਂ ਦੇ ਮੈਂਬਰ ਦੇਸ਼ ਅੱਤਵਾਦ ਨੂੰ ਨਕਾਰ ਚੁੱਕੇ ਹਨ ਅਜਿਹੇ ਹਾਲਾਤ ਨਾਈਕ ਦਾ ਮੁਸਲਿਮ ਦੇਸ਼ਾਂ ਤੋਂ ਹਮਦਰਦੀ ਦੀ ਆਸ ਰੱਖਣਾ ਬੇਤੁਕਾ ਹੈ ਨਫ਼ਰਤ ਫੈਲਾ ਕੇ ਕਿਸੇ  ਧਰਮ ਦੇ ਵਧਣ ਫੁੱਲਣ ਦਾ ਪ੍ਰਚਾਰ ਕਰਨਾ ਕਿਸੇ ਪ੍ਰਚਾਰਕ ਦੇ ਮਨ ਵਿਚਲੇ ਕਿਸੇ ਪਾਪ ਦਾ ਹੀ ਨਤੀਜਾ ਹੈ ਧਰਮ ਦੀ ਬੁਨਿਆਦ ਹੀ ਪਿਆਰ ‘ਤੇ ਟਿਕੀ ਹੋਈ ਹੈ ਨਫ਼ਰਤ ਫੈਲਾਉਣਾ ਕਾਨੂੰਨੀ ਤੌਰ ‘ਤੇ ਵੀ ਗੁਨਾਹ ਹੈ ਤੇ ਭਾਰਤ ਇਸ ਮਾਮਲੇ ‘ਚ ਕੂਟਨੀਤਿਕ ਯਤਨ ਵੀ ਕਰ ਰਿਹਾ ਹੈ
ਭਾਰਤ ਦਾ ਆਪਣਾ ਧਾਰਮਿਕ, ਨੈਤਿਕ ਤੇ ਸਮਾਜਿਕ ਸੰਕਲਪ ਹੈ ਜਿਸ ਨੂੰ ਮੁਸਲਿਮ ਮੁਲਕਾਂ ਸਮੇਤ ਪੂਰੀ ਦੁਨੀਆ ਸਵੀਕਾਰ ਕਰਦੀ ਹੈ ਸਿਆਸੀ ਤੌਰ ‘ਤੇ ਵੀ ਹਾਲਾਤ ਬਦਲ ਰਹੇ ਹਨ ਚੀਨ ਵਰਗਾ ਮੁਲਕ ਜੋ ਪਾਕਿ ਬੈਠੇ ਅੱਤਵਾਦੀਆਂ ਦਾ ਸਲਾਮਤੀ ਕੌਂਸਲ ‘ਚ ਬਚਾਅ ਕਰ ਰਿਹਾ ਸੀ ਹੁਣ ਬੇਵੱਸ ਹੋ ਰਿਹਾ ਸੀ, ਮਸੂਦ ਅਜਹਰ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ
ਦੇਰ ਸਵੇਰ ਨਾਈਕ ‘ਤੇ ਵੀ ਭਾਰਤ ਦਾ ਸ਼ਿਕੰਜਾ ਕਸਿਆ ਜਾਣਾ ਹੈ ਭਾਵੇਂ ਨਾਈਕ ਭਾਰਤੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸਿਸ਼ ਕਰ ਰਿਹਾ ਹੈ ਪਰ ਦੇਸ਼ ਵਿਚਲੀਆਂ ਸਥਿਤੀਆਂ ਉਸ ਦੇ ਇਰਾਦਿਆਂ ਨੂੰ ਪੂਰਾ ਨਹੀਂ ਹੋਣ ਦੇਣਗੀਆਂ  ਇਧਰ ਭਾਰਤੀਆਂ ਨੂੰ ਇਸ ਗੱਲ ਪ੍ਰਤੀ ਸੁਚੇਤ ਰਹਿਣਾ ਪਵੇਗਾ ਕਿ ਜੇਕਰ ਅਸੀਂ ਸਹਿਣਸ਼ੀਲਤਾ, ਪਿਆਰ ਤੇ ਭਾਈਚਾਰਾ ਕਾਇਮ ਰੱਖਾਂਗੇ  ਤਾਂ ਕੋਈ ਤਾਕਤ ਭਾਰਤੀ ਸਮਾਜ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਾਊਦ ਤੇ ਪਾਕਿ ਨਾਲ ਜੁੜੇ ਹਨ ਤਾਰ! Zakir Naik
(ਏਜੰਸੀ) ਮੁੰਬਈ। ਜਾਕਿਰ ਨਾਇਕ (Zakir Naik ) ਦੇ ਐਨਜੀਓ ਦੇ ਮੁਖ ਵਿੱਤੀ ਅਧਿਕਾਰੀ ਆਮਿਰ ਗਜਦਾਰ ਦੀ ਗ੍ਰਿਫ਼ਤਾਰੀ ਦੇ 3 ਦਿਨਾਂ ਬਾਅਦ ਈਡੀ ਨੂੰ ਇਸ ਮਾਮਲੇ ਦੀ ਤਫਤੀਸ਼ ਦੇ ਸੂਤਰ ਪਾਕਿਸਤਾਨ ਨਾਲ ਜੁੜਦੇ ਹੋਏ ਦਿਸ ਰਹੇ ਹਨ ਜਾਕਿਰ ਦੇ ਗੈਰ-ਸਰਕਾਰੀ ਸੰਗਠਨ ‘ਇਸਲਾਮਿਕ ਰਿਸਰਚ ਫਾਊਂਡੇਸ਼ਨ’ (ਆਈਆਰਐਫ) ‘ਤੇ ਹਵਾਲਾ ਕਾਰੋਬਾਰ ‘ਚ ਸ਼ਾਮਲ ਹੋਣ ਦਾ ਦੋਸ਼ ਹੈ ਇਸ ਮਾਮਲੇ ਦੀ ਜਾਂਚ ਫਿਲਹਾਲ ਪਾਕਿਸਤਾਨ ਤੇ ਦਾਊਦ ਗਿਰੋਹ ਵੱਲੋਂ ਮੁੜ ਗਈ ਹੈ ਜੇਕਰ ਉਮੀਦਾਂ ਸਹੀ ਸਾਬਤ ਹੋਈਆਂ ਤਾਂ ਇਹ ਭਾਰਤ ‘ਚ ਸਰਗਰਮ ਵੱਡੇ ਹਵਾਲਾ ਕਾਰੋਬਾਰ ‘ਚੋਂ ਇੱਕ ਹੋ ਸਕਦਾ ਹੈ ਈਡੀ ਫਿਲਹਾਲ ਕਰਾਚੀ ਦੇ ਕੁਝ ਕਾਰੋਬਾਰੀਆਂ ਦੀ ਪੜਤਾਲ ਕਰ ਰਿਹਾ ਹੈ ਇਹ ਕਾਰੋਬਾਰੀ ਦਾਊਦ ਦੇ ਨਜ਼ਦੀਕੀ ਦੱਸੇ ਜਾਂਦੇ ਹਨ
ਨਾਈਕ ਦੇ ਸੰਗਠਨ ‘ਚ ਪੈਸਾ ਟਰਾਂਸਫਰ ਕੀਤਾ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ
ਇਨ੍ਹਾਂ ਕਾਰੋਬਾਰੀਆਂ ਨੇ ਹਾਲ ਹੀ ‘ਚ ਨਾਇਕ ਦੇ ਐੱਨਜੀਓ ਦੇ ਬੈਂਕ ਖਾਤਿਆਂ ‘ਚ ਕਾਫ਼ੀ ਪੈਸਾ ਪਾਇਆ ਸੀ ਜਾਂਚ ‘ਚ ਆਏ ਇਸ ਨਵੇਂ ਮੋੜ ‘ਤੇ ਨਾਇਕ ਤੇ ਆਈਆਰਐਫ ਅਧਿਕਾਰੀਆਂ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਈਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਜਦਾਰ ਪਾਕਿਸਤਾਨ ਤੇ ਦੁਬਈ ਤੋਂ ਹੋਣ ਵਾਲੇ ਵਿੱਤੀ ਲੈਣਦੇਣ ਨੂੰ ਸੰਭਾਲਦਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਆਰਐਫ ਵੱਲੋਂ ਇਨ੍ਹਾਂ ਫੰਡੀਗਸ ਦੇ ਸਰੋਤ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਸਮਾਜਿਕ ਕਾਰਜਾਂ ਨਾਲ ਜੁੜੇ ਸੰਗਠਨ ਦੀ ਆੜ ‘ਚ ਜਾਕਿਰ ਨਾਇਕ ਦੇ ਐਨਜੀਓ ਦਾ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਕੋਈ ਸਬੰਧ ਸੀ? ਦਾਊਦ ਇਬਰਾਹੀਮ ਦੇ ਨਜ਼ਦੀਕੀ ਸਮਝੇ ਜਾਣ ਵਾਲੇ ਕਾਰੋਬਾਰੀਆਂ ਨੈ ਨਾਈਕ ਦੇ ਸੰਗਠਨ ‘ਚ ਪੈਸਾ ਟਰਾਂਸਫਰ ਕੀਤਾ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। Zakir Naik
ਹਾਲੇ ਤੱਕ ਹੋਈ ਜਾਂਚ ਤੋਂ ਲੱਗਦਾ ਹੈ ਕਿ ਪਾਕਿਸਤਾਨ ‘ਚ ਜਾਕਿਰ ਦੇ ਸੰਪਰਕ ਤੇ ਵਿੱਤੀ ਹਿੱਤ ਦੋਵੇਂ ਹਨ
ਅਧਿਕਾਰੀ ਨੇ ਦੱਸਿਆ ਕਿ ਇਹ ਪੈਸਾ ਗੈਰਕਾਨੂੰਨੀ ਤਰੀਕੇ ਨਾਲ ਸਾਊਦੀ ਅਰਬ, ਬ੍ਰਿਟੇਨ ਤੇ ਕੁਝ ਛੋਟੇ ਅਫ਼ਰੀਕੀ ਦੇਸ਼ਾਂ ਤੋਂ ਰੂਟ ਕਰਕੇ ਆਈਆਰਐਫ ਦੇ ਖਾਤਿਆਂ ‘ਚ ਭੇਜਿਆ ਗਿਆ ਸੀ ਈਡੀ ਤੇ ਖੁਫ਼ੀਆ ਵਿਭਾਗ (ਆਈਬੀ), ਦੋਵੇਂ ਹੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੂਰੇ ਲੈਣ-ਦੇਣ ‘ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਇੱਕ ਹਵਾਲਾ ਡੀਲਰ ਸੁਲਤਾਨ ਅਹਿਮਦ ਨੇ ਵਿਚੌਲੀਏ ਦੀ ਭੂਮਿਕਾ ਨਿਭਾਈ ਆਈਬੀ ਦੇ ਇੱਕ ਸੂਤਰ ਨੇ ਦੱਸਿਆ, ਸਾਲ 2012 ‘ਚ ਸੁਲਤਾਨ ਅਹਿਮਦ ਦੀ ਦੁਬਈ ‘ਚ ਜਾਕਿਰ ਨਾਇਕ ਨਾਲ ਮੁਲਾਕਾਤ ਹੋਈ।
ਇਸ ਤੋਂ ਬਾਅਦ ਹੀ ਨਾਈਕ ਨੂੰ ਬ੍ਰਿਟੇਨ ਤੇ ਕੁਝ ਅਫਰੀਕੀ ਦੇਸ਼ਾਂ ‘ਚ ਕਈ ਸਰੋਤਾਂ ਤੋਂ ਫੰਡ ਮਿਲਣ ਲੱਗਿਆ ਸਾਨੂੰ ਸ਼ੱਕ ਹੈ ਕਿ ਦਾਊਦ ਦੇ ਗਿਰੋਹ ਨਾਲ ਜੁੜੇ ਕੁਝ ਲੋਕ ਜਾਕਿਰ ਦੇ ਐਨਜੀਓ ‘ਚ ਹਵਾਲਾ ਰਾਹੀਂ ਇਹ ਪੈਸਾ ਭੇਜ ਰਹੇ ਸਨ ਆਈਬੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ‘ਚ ਫਿਲਹਾਲ ਕੋਈ ਅਜਿਹੀ ਜਾਣਕਾਰੀ ਨਹੀਂ ਮਿਲੀ ਹੈ, ਜਿਸ ਨਾਲ ਕਿਸੇ ਫੈਸਲਾਕੁਨ ਨਤੀਜੇ ‘ਤੇ ਪਹੁੰਚਿਆ ਜਾ ਸਕੇ ਪਰ ਹਾਲੇ ਤੱਕ ਹੋਈ ਜਾਂਚ ਤੋਂ ਲੱਗਦਾ ਹੈ ਕਿ ਪਾਕਿਸਤਾਨ ‘ਚ ਜਾਕਿਰ ਦੇ ਸੰਪਰਕ ਤੇ ਵਿੱਤੀ ਹਿੱਤ ਦੋਵੇਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ