Marine Engineering - Sach Kahoon Punjabi

Marine Engineering: ਮਰੀਨ ਇੰਜੀਨੀਅਰਿੰਗ ’ਚ ਸੁਨਹਿਰਾ ਭਵਿੱਖ ਬਣਾਉਣ ਨੌਜਵਾਨ
ਡਾ. ਸੰਦੀਪ ਸਿੰਘਮਾਰ

ਸਮੁੰਦਰ ਕਿਸੇ ਵੀ ਦੇਸ਼ ਲਈ ਸਿਰਫ਼ ਭੂਗੋਲਿਕ ਵਿਸਥਾਰ ਨਹੀਂ, ਸਗੋਂ ਵਪਾਰ, ਊਰਜਾ, ਆਵਾਜਾਈ, ਕੁਦਰਤੀ ਸਰੋਤਾਂ ਤੇ ਵਿਸ਼ਵ ਪੱਧਰੀ ਸੰਪਰਕ ਦਾ ਮਹੱਤਵਪੂਰਨ ਆਧਾਰ ਹੈ। ਭਾਰਤ ਦੀ ਲੰਮੀ ਸਮੁੰਦਰੀ ਹੱਦ, ਵਧ ਰਹੇ ਬੰਦਰਗਾਹ, ਸਮੁੰਦਰੀ ਵਪਾਰ ਅਤੇ ਜਹਾਜ਼ਰਾਨੀ ਗਤੀਵਿਧੀਆਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ। ਇਸ ਬਦਲਦੇ ਦ੍ਰਿਸ਼ ਵਿੱਚ ਮਰੀਨ ਇੰਜੀਨੀਅਰਿੰਗ ਇੱਕ ਅਜਿਹਾ ਤਕਨੀਕੀ ਖੇਤਰ ਬਣ ਕੇ ਉੱਭਰ ਰਿਹਾ ਹੈ, ਜਿਸ ਵਿੱਚ ਜਹਾਜ਼ਾਂ, ਸਮੁੰਦਰੀ ਮਸ਼ੀਨਾਂ, ਊਰਜਾ ਪ੍ਰਣਾਲੀਆਂ ਤੇ ਸਮੁੰਦਰੀ ਢਾਂਚਿਆਂ ਦੇ ਨਿਰਮਾਣ, ਸੰਚਾਲਨ, ਰੱਖ-ਰਖਾਅ ਅਤੇ ਮੁਰੰਮਤ ਨਾਲ ਜੁੜੇ ਕਈ ਮੌਕੇ ਮੌਜੂਦ ਹਨ।

ਮਰੀਨ ਇੰਜੀਨੀਅਰਿੰਗ ਕੀ ਹੈ? | Marine Engineering

ਮਰੀਨ ਇੰਜੀਨੀਅਰਿੰਗ ਇੰਜੀਨੀਅਰਿੰਗ ਦੀ ਉਹ ਸ਼ਾਖਾ ਹੈ, ਜਿਸ ਵਿੱਚ ਸਮੁੰਦਰੀ ਆਵਾਜਾਈ ਤੇ ਸਮੁੰਦਰੀ ਢਾਂਚਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਅਤੇ ਤਕਨੀਕੀ ਪ੍ਰਣਾਲੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਵਿੱਚ ਜਹਾਜ਼ ਦੇ ਇੰਜਣ, ਬਿਜਲੀ ਪ੍ਰਣਾਲੀ, ਊਰਜਾ ਉਤਪਾਦਨ, ਠੰਢਕ ਪ੍ਰਣਾਲੀ, ਪੰਪ, ਪਾਈਪ ਪ੍ਰਣਾਲੀ, ਸੁਰੱਖਿਆ ਉਪਕਰਨ ਅਤੇ ਹੋਰ ਮਕੈਨੀਕਲ ਪ੍ਰਣਾਲੀਆਂ ਦੇ ਸੰਚਾਲਨ ਅਤੇ ਸਾਂਭ-ਸੰਭਾਲ ਬਾਰੇ ਗਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਸਿਧਾਂਤਕ ਗਿਆਨ ਦੇ ਨਾਲ-ਨਾਲ ਪ੍ਰਯੋਗਸ਼ਾਲਾ ਅਤੇ ਵਿਹਾਰਕ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸਮੁੰਦਰੀ ਵਾਤਾਵਰਣ ਵਿੱਚ ਕੰਮ ਕਰਨ ਕਰਕੇ ਇਸ ਖੇਤਰ ਵਿੱਚ ਤਕਨੀਕੀ ਮੁਹਾਰਤ ਦੇ ਨਾਲ ਅਨੁਸ਼ਾਸਨ, ਜ਼ਿੰਮੇਵਾਰੀ, ਹੌਂਸਲਾ ਅਤੇ ਟੀਮ ਨਾਲ ਮਿਲ ਕੇ ਕੰਮ ਕਰਨ ਦੀ ਸਮਰੱਥਾ ਵੀ ਬਹੁਤ ਜ਼ਰੂਰੀ ਹੁੰਦੀ ਹੈ।

ਦਾਖ਼ਲੇ ਲਈ ਯੋਗਤਾ | Marine Engineering

ਮਰੀਨ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਪੱਧਰ ਦੀ ਪੜ੍ਹਾਈ ਲਈ ਆਮ ਤੌਰ ’ਤੇ ਵਿਦਿਆਰਥੀ ਦਾ ਬਾਰ੍ਹਵੀਂ ਜਮਾਤ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਵਿਸ਼ਿਆਂ ਨਾਲ ਪਾਸ ਹੋਣਾ ਜ਼ਰੂਰੀ ਹੁੰਦਾ ਹੈ। ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਘੱਟੋ-ਘੱਟ ਅੰਕਾਂ ਦੀ ਸ਼ਰਤ ਵੱਖਰੀ ਹੋ ਸਕਦੀ ਹੈ। ਕਈ ਸੰਸਥਾਵਾਂ ਵਿੱਚ ਦਾਖ਼ਲਾ ਰਾਸ਼ਟਰੀ ਜਾਂ ਸੰਸਥਾ ਪੱਧਰ ਦੀਆਂ ਦਾਖ਼ਲਾ ਪ੍ਰੀਖਿਆਵਾਂ ਰਾਹੀਂ ਦਿੱਤਾ ਜਾਂਦਾ ਹੈ। ਸਮੁੰਦਰੀ ਖੇਤਰ ਵਿੱਚ ਸਿਖਲਾਈ ਅਤੇ ਰੁਜ਼ਗਾਰ ਲਈ ਸਰੀਰਕ ਅਤੇ ਮੈਡੀਕਲ ਤੌਰ ’ਤੇ ਯੋਗ ਹੋਣਾ ਵੀ ਮਹੱਤਵਪੂਰਨ ਹੈ। ਨਜ਼ਰ, ਸੁਣਨ ਦੀ ਸਮਰੱਥਾ ਤੇ ਆਮ ਸਿਹਤ ਨਾਲ ਸਬੰਧਤ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨਾ ਪੈ ਸਕਦਾ ਹੈ। ਇਸ ਲਈ ਦਾਖ਼ਲਾ ਲੈਣ ਤੋਂ ਪਹਿਲਾਂ ਸਬੰਧਤ ਸੰਸਥਾ ਅਤੇ ਸਮੁੰਦਰੀ ਅਥਾਰਟੀ ਵੱਲੋਂ ਨਿਰਧਾਰਤ ਯੋਗਤਾ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਜ਼ਰੂਰ ਹਾਸਲ ਕਰ ਲੈਣੀ ਚਾਹੀਦੀ ਹੈ।

ਲੋੜੀਂਦੇ ਹੁਨਰ

ਗਣਿਤ ਅਤੇ ਭੌਤਿਕ ਵਿਗਿਆਨ ਦੀ ਮਜ਼ਬੂਤ ਸਮਝ : ਸਮੁੰਦਰੀ ਮਸ਼ੀਨਾਂ, ਇੰਜਣਾਂ, ਊਰਜਾ ਪ੍ਰਣਾਲੀਆਂ ਅਤੇ ਤਕਨੀਕੀ ਗਣਨਾਵਾਂ ਨੂੰ ਸਮਝਣ ਲਈ ਗਣਿਤ ਅਤੇ ਭੌਤਿਕ ਵਿਗਿਆਨ ’ਤੇ ਚੰਗੀ ਪਕੜ ਹੋਣੀ ਜ਼ਰੂਰੀ ਹੈ।

ਤਕਨੀਕੀ ਅਤੇ ਵਿਹਾਰਕ ਮੁਹਾਰਤ : ਸਿਰਫ਼ ਕਿਤਾਬੀ ਗਿਆਨ ਕਾਫ਼ੀ ਨਹੀਂ ਹੈ। ਮਸ਼ੀਨਾਂ ਦੇ ਕੰਮ ਕਰਨ ਦੇ ਢੰਗ, ਉਪਕਰਨਾਂ ਦੀ ਵਰਤੋਂ, ਖ਼ਰਾਬੀ ਦੀ ਪਛਾਣ ਤੇ ਸਮੱਸਿਆ ਦਾ ਹੱਲ ਕਰਨ ਦੀ ਵਿਹਾਰਕ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਹੈ।

ਸਮੱਸਿਆ ਹੱਲ ਕਰਨ ਦੀ ਸਮਰੱਥਾ : ਸਮੁੰਦਰ ਵਿੱਚ ਤਕਨੀਕੀ ਸਮੱਸਿਆ ਆਉਣ ’ਤੇ ਸੀਮਤ ਸਾਧਨਾਂ ਦੇ ਵਿਚਕਾਰ ਜ਼ਲਦੀ ਅਤੇ ਸਹੀ ਫ਼ੈਸਲਾ ਲੈਣਾ ਪੈ ਸਕਦਾ ਹੈ। ਇਸ ਲਈ ਤਰਕਸ਼ੀਲ ਸੋਚ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਬਹੁਤ ਮਹੱਤਵਪੂਰਨ ਹੈ।

ਟੀਮ ਨਾਲ ਕੰਮ ਕਰਨ ਦੀ ਸਮਰੱਥਾ : ਜਹਾਜ਼ਾਂ ਅਤੇ ਸਮੁੰਦਰੀ ਅਦਾਰਿਆਂ ਵਿੱਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਮਿਲ ਕੇ ਕੰਮ ਕਰਦੇ ਹਨ। ਸਹਿਯੋਗ, ਅਨੁਸ਼ਾਸਨ ਅਤੇ ਸਪੱਸ਼ਟ ਸੰਚਾਰ ਸਫ਼ਲਤਾ ਲਈ ਜ਼ਰੂਰੀ ਹਨ।

ਸਰੀਰਕ ਅਤੇ ਮਾਨਸਿਕ ਸਮਰੱਥਾ : ਸਮੁੰਦਰੀ ਕੰਮ ਵਿੱਚ ਲੰਮੇ ਸਮੇਂ ਤੱਕ ਘਰ ਤੋਂ ਦੂਰ ਰਹਿਣਾ, ਬਦਲਦੇ ਮੌਸਮ ਅਤੇ ਮੁਸ਼ਕਲ ਹਾਲਾਤਾਂ ਵਿੱਚ ਕੰਮ ਕਰਨਾ ਪੈ ਸਕਦਾ ਹੈ। ਇਸ ਲਈ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਸੰਤੁਲਨ ਬਹੁਤ ਜ਼ਰੂਰੀ ਹਨ।

ਲਗਾਤਾਰ ਸਿੱਖਣ ਦੀ ਆਦਤ : ਸਮੁੰਦਰੀ ਤਕਨਾਲੋਜੀ ਲਗਾਤਾਰ ਵਿਕਸਤ ਹੋ ਰਹੀ ਹੈ। ਨਵੀਆਂ ਮਸ਼ੀਨਾਂ, ਸਵੈਚਾਲਨ, ਊਰਜਾ ਪ੍ਰਣਾਲੀਆਂ ਅਤੇ ਸੁਰੱਖਿਆ ਪ੍ਰਕਿਰਿਆਵਾਂ ਬਾਰੇ ਸਮੇਂ-ਸਮੇਂ ’ਤੇ ਜਾਣਕਾਰੀ ਹਾਸਲ ਕਰਦੇ ਰਹਿਣਾ ਚਾਹੀਦਾ ਹੈ।

ਕਰੀਅਰ ਦੇ ਪ੍ਰਮੁੱਖ ਮੌਕੇ

ਮਰੀਨ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਜਵਾਨਾਂ ਸਾਹਮਣੇ ਸਮੁੰਦਰੀ ਅਤੇ ਇਸ ਨਾਲ ਜੁੜੇ ਕਈ ਖੇਤਰਾਂ ਵਿੱਚ ਕਰੀਅਰ ਦੇ ਮੌਕੇ ਖੁੱਲ੍ਹ ਜਾਂਦੇ ਹਨ। ਵਪਾਰਕ ਜਹਾਜ਼ਾਂ ’ਤੇ ਤਕਨੀਕੀ ਅਧਿਕਾਰੀ ਵਜੋਂ ਇੰਜਣ ਰੂਮ, ਬਿਜਲੀ ਪ੍ਰਣਾਲੀ ਅਤੇ ਮਕੈਨੀਕਲ ਪ੍ਰਣਾਲੀਆਂ ਦੀ ਦੇਖ-ਰੇਖ ਕੀਤੀ ਜਾ ਸਕਦੀ ਹੈ। ਜਹਾਜ਼ ਨਿਰਮਾਣ ਉਦਯੋਗ ਵਿੱਚ ਜਹਾਜ਼ਾਂ ਦੇ ਡਿਜ਼ਾਈਨ, ਨਿਰਮਾਣ, ਜਾਂਚ ਤੇ ਮੁਰੰਮਤ ਨਾਲ ਸਬੰਧਤ ਕੰਮ ਕੀਤੇ ਜਾ ਸਕਦੇ ਹਨ।

ਜਹਾਜ਼ ਮੁਰੰਮਤ ਕੇਂਦਰਾਂ, ਬੰਦਰਗਾਹਾਂ ਅਤੇ ਸਮੁੰਦਰੀ ਉਪਕਰਨ ਬਣਾਉਣ ਵਾਲੀਆਂ ਸੰਸਥਾਵਾਂ ਵਿੱਚ ਵੀ ਰੁਜ਼ਗਾਰ ਦੇ ਮੌਕੇ ਮਿਲਦੇ ਹਨ। ਸੈਰ-ਸਪਾਟਾ ਅਤੇ ਕਰੂਜ਼ ਜਹਾਜ਼ਾਂ ਦੇ ਵਧ ਰਹੇ ਵਿਸਥਾਰ ਕਾਰਨ ਉਨ੍ਹਾਂ ਦੇ ਤਕਨੀਕੀ ਸੰਚਾਲਨ ਅਤੇ ਸੁਰੱਖਿਆ ਪ੍ਰਬੰਧਾਂ ਲਈ ਸਿਖਲਾਈ ਪ੍ਰਾਪਤ ਇੰਜੀਨੀਅਰਾਂ ਦੀ ਲੋੜ ਹੰੁਦੀ ਹੈ। ਤੇਲ ਅਤੇ ਗੈਸ ਖੇਤਰ ਦੇ ਸਮੁੰਦਰ ਵਿੱਚ ਸਥਿਤ ਅਦਾਰਿਆਂ ਵਿੱਚ ਵੀ ਮਰੀਨ ਇੰਜੀਨੀਅਰਾਂ ਲਈ ਤਕਨੀਕੀ ਅਸਾਮੀਆਂ ਉਪਲੱਬਧ ਹੁੰਦੀਆਂ ਹਨ।

ਸਮੁੰਦਰੀ ਪੌਣ ਊਰਜਾ ਅਤੇ ਹੋਰ ਸਮੁੰਦਰੀ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਦੇ ਵਿਸਥਾਰ ਨਾਲ ਇਸ ਖੇਤਰ ਵਿੱਚ ਨਵੇਂ ਮੌਕੇ ਪੈਦਾ ਹੋ ਰਹੇ ਹਨ। ਇਸ ਤੋਂ ਇਲਾਵਾ ਸਮੁੰਦਰੀ ਖੋਜ, ਅਧਿਆਪਨ, ਤਕਨੀਕੀ ਸਲਾਹ-ਮਸ਼ਵਰਾ, ਬੰਦਰਗਾਹ ਪ੍ਰਬੰਧਨ, ਸਮੁੰਦਰੀ ਉਪਕਰਨਾਂ ਦੇ ਨਿਰਮਾਣ ਅਤੇ ਮੁਰੰਮਤ ਸੇਵਾਵਾਂ ਵਿੱਚ ਵੀ ਸਫ਼ਲ ਕਰੀਅਰ ਬਣਾਇਆ ਜਾ ਸਕਦਾ ਹੈ।