Suryakumar Yadav Captaincy - Sach Kahoon Punjabi

Suryakumar Yadav: ਕਪਤਾਨੀ ਗੁਆਉਣ ਤੋਂ ਬਾਅਦ ਪਹਿਲੀ ਵਾਰ ਬੋਲੇ ਸੂਰਿਆਕੁਮਾਰ ਯਾਦਵ, ਵੇਖੋ ਕੀ ਕਿਹਾ
ਸਪੋਰਟਸ ਡੈਸਕ। ਸਾਬਕਾ ਭਾਰਤੀ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਪਹਿਲੀ ਵਾਰ ਕਪਤਾਨੀ ਖੋਹੇ ਜਾਣ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ‘ਮੈਂ ਲਗਭਗ ਡੇਢ ਮਹੀਨਾ ਘਰ ਬੈਠਾ ਸੋਚ ਰਿਹਾ ਸੀ ਕਿ ਇਹ ਕਿਵੇਂ ਹੋ ਸਕਦਾ ਹੈ।’ ਸਾਬਕਾ ਕ੍ਰਿਕੇਟਰ ਆਕਾਸ਼ ਚੋਪੜਾ ਦੇ ਯੂਟਿਊਬ ਚੈਨਲ ’ਤੇ ਬੋਲਦੇ ਹੋਏ, ਸੂਰਿਆਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ 2028 ਦੇ ਲਾਸ ਏਂਜਲਸ ਓਲੰਪਿਕ ਤੇ ਅਗਲੇ ਟੀ-20 ਵਿਸ਼ਵ ਕੱਪ ਤੱਕ ਟੀਮ ਦੀ ਕਪਤਾਨੀ ਕਰਨ ਦੀ ਉਮੀਦ ਸੀ। 2026 ਦਾ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ, ਚੋਣ ਕਮੇਟੀ ਨੇ ਉਨ੍ਹਾਂ ਨੂੰ ਕਪਤਾਨੀ ਤੋਂ ਹਟਾ ਦਿੱਤਾ ਤੇ ਸ਼੍ਰੇਅਸ ਅਈਅਰ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ। ਉਨ੍ਹਾਂ ਨੂੰ ਆਇਰਲੈਂਡ ਤੇ ਇੰਗਲੈਂਡ ਦੀਆਂ ਟੀਮਾਂ ਤੋਂ ਵੀ ਬਾਹਰ ਕਰ ਦਿੱਤਾ ਗਿਆ, ਟੀਮ ਤੋਂ ਬਾਹਰ ਹੋਣ ਦਾ ਕਾਰਨ ਉਨ੍ਹਾਂ ਦੀ ਖਰਾਬ ਫਾਰਮ ਦੱਸਿਆ ਗਿਆ।

ਸੂਰਿਆ ਬੋਲੇ, ਖੁੱਦ ਨੂੰ ਚੋਣਕਾਰਾਂ ਦੀ ਜਗ੍ਹਾ ਰੱਖ ਕੇ ਸੋਚਿਆ | Suryakumar Yadav

ਸੂਰਿਆਕੁਮਾਰ ਨੇ ਦੱਸਿਆ ਕਿ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਨੇ ਆਪਣੇ ਆਪ ਨੂੰ ਚੋਣਕਾਰਾਂ ਦੀ ਜਗ੍ਹਾ ਰੱਖ ਕੇ ਸੋਚਿਆ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹ ਉਸ ਤੋਂ ਅੱਗੇ ਕਿਉਂ ਵਧਣਾ ਚਾਹੁੰਦੇ ਹਨ ਅਤੇ ਭਵਿੱਖ ਲਈ ਇੱਕ ਨਵੀਂ ਟੀਮ ਕਿਉਂ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਜਦੋਂ ਮੇਰਾ ਨਾਂਅ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਤਾਂ ਮੈਂ ਮੁਸਕਰਾਇਆ। ਮੈਚ ਦੌਰਾਨ ਜਦੋਂ ਵੀ ਦਬਾਅ ਆਇਆ, ਮੈਂ ਆਪਣਾ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ।’ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ।’ ਸੂਰਿਆ ਨੇ ਉਨ੍ਹਾਂ ਨੂੰ ਮਿਲੇ ਮੌਕਿਆਂ ਲਈ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ : Nepal Floods: ਨੇਪਾਲ, ਰਸੁਵਾ ’ਚ ਹੜ੍ਹ ਤੋਂ ਬਾਅਦ ਵਿਸ਼ਾਲ ਬਚਾਅ ਕਾਰਜ ਜਾਰੀ, 163 ਵਿਦੇਸ਼ੀ ਨਾਗਰਿਕਾਂ ਨੂੰ ਬਚਾਇਆ

ਵਿਸ਼ਵ ਕੱਪ ਜਿੱਤਣ ਦੇ ਬਾਵਜੂਦ ਸੂਰਿਆਕੁਮਾਰ ਬਾਹਰ

ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ, ਭਾਰਤ ਨੇ ਇਸ ਸਾਲ 8 ਮਾਰਚ ਨੂੰ ਟੀ-20 ਵਿਸ਼ਵ ਕੱਪ ਜਿੱਤਿਆ। ਇਸ ਜਿੱਤ ਨਾਲ, ਭਾਰਤ ਆਪਣੇ ਖਿਤਾਬ ਦਾ ਬਚਾਅ ਕਰਨ ਤੇ ਲਗਾਤਾਰ ਦੋ ਟੀ-20 ਵਿਸ਼ਵ ਕੱਪ ਟਰਾਫੀਆਂ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਸੂਰਿਆ ਟੀ-20 ’ਚ ਇੱਕ ਸਫਲ ਭਾਰਤੀ ਕਪਤਾਨ ਹੈ। ਉਸਦੀ ਕਪਤਾਨੀ ਹੇਠ, ਭਾਰਤ ਨੇ 52 ਟੀ-20 ਮੈਚ ਖੇਡੇ, ਜਿਨ੍ਹਾਂ ’ਚੋਂ 42 ਜਿੱਤੇ, 8 ਹਾਰੇ, ਤੇ ਦੋ ਮੈਚ ਬਿਨਾਂ ਕਿਸੇ ਨਤੀਜੇ ਦੇ ਖਤਮ ਹੋਏ। ਉਨ੍ਹਾਂ ਦੀ ਜਿੱਤ ਪ੍ਰਤੀਸ਼ਤਤਾ 80.76 ਫੀਸਦੀ ਹੈ। ਸੂਰਿਆਕੁਮਾਰ ਦੀ ਅਗਵਾਈ ਹੇਠ, ਭਾਰਤ ਨੇ 2026 ਟੀ-20 ਵਿਸ਼ਵ ਕੱਪ ਅਤੇ 2025 ਏਸ਼ੀਆ ਕੱਪ ਜਿੱਤਿਆ।