Rakhi Making At Home - Sach Kahoon Punjabi

Rakhi Making At Home: ਰੱਖੜੀ ਸਪੈਸ਼ਲ, ਭੈਣਾਂ ਵੀਰਾਂ ਲਈ ਘਰ ’ਚ ਹੀ ਇਸ ਤਰ੍ਹਾਂ ਬਣਾਉਣ ਸੁੰਦਰ ਤੇ ਰੇਸ਼ਮੀ ਰੱਖੜੀ
Rakhi Making At Home: ਰੱਖੜੀ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ, ਪਿਆਰ ਅਤੇ ਵਿਸ਼ਵਾਸ ਦਾ ਖੂਬਸੁੂਰਤ ਤਿਉਹਾਰ ਹੈ ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਉਨ੍ਹਾਂ ਦੇ ਸੁੱਖੀ ਅਤੇ ਤੰਦਰੁਸਤ ਜੀਵਨ ਦੀਆਂ ਦੁਆਵਾਂ ਮੰਗਦੀਆਂ ਹਨ ਬਜ਼ਾਰ ’ਚ ਕਈ ਤਰ੍ਹਾਂ ਦੀਆਂ ਸ਼ਾਨਦਾਨ ਰੱਖੜੀਆਂ ਮਿਲ ਜਾਂਦੀਆਂ ਹਨ, ਪਰ ਘਰ ’ਚ ਆਪਣੇ ਹੱਥਾਂ ਨਾਲ ਬਣਾਈ ਗਈ ਰੱਖੜੀ ਦੀ ਗੱਲ ਹੀ ਵੱਖਰੀ ਹੁੰਦੀ ਹੈ ਇਸ ’ਚ ਭੈਣਾਂ ਦਾ ਮੋਹ-ਪਿਆਰ, ਮਿਹਨਤ ਅਤੇ ਆਪਣਾਪਨ ਜੁੜਿਆ ਹੁੰਦਾ ਹੈ ਘਰ ’ਚ ਰੱਖੜੀ ਬਣਾਉਣ ਲਈ ਬਹੁਤ ਮਹਿੰਗੀ ਸਮੱਗਰੀ ਦੀ ਜ਼ਰੂਰਤ ਨਹੀਂ ਹੁੰਦੀ ਥੋੜ੍ਹੀ ਜਿਹੀ ਰਚਨਾਤਮਕਤਾ ਤੇ ਕੁਝ ਆਸਾਨੀ ਨਾਲ ਮੁਹੱਈਆ ਚੀਜ਼ਾਂ ਦੀ ਮੱਦਦ ਨਾਲ ਸੁੰਦਰ ਅਤੇ ਰੇਸ਼ਮੀ ਰੱਖੜੀ ਤਿਆਰ ਕੀਤੀ ਜਾ ਸਕਦੀ ਹੈ।

ਜ਼ਰੂਰੀ ਸਮੱਗਰੀ | Rakhi Making At Home

ਰੇਸ਼ਮੀ ਜਾਂ ਸਾਟਨ ਭਾਵੇ ਚਮਕੀਲੇ ਧਾਗੇ ਦੀ ਰੰਗੀਨ ਡੋਰੀ, ਮੋਤੀ, ਛੋਟੇ ਸਿਤਾਰੇ, ਸਜਾਵਟੀ ਕੁੰਦਨ, ਗੋਟਾ, ਰੰਗੀਨ ਰੀਬਨ, ਛੋਟੀ ਲੈਸ, ਸਜਾਵਟੀ ਫੁੱਲ, ਫੋਮ ਜਾਂ ਮੋਟਾ ਕਾਗਜ਼, ਗੋਂਦ, ਕੈਂਚੀ ਅਤੇ ਸਜਾਵਟ ਲਈ ਛੋਟੇ-ਮੋਟੇ ਆਦਿ ਲੈ ਸਕਦੇ ਹੋ ਰੱਖੜੀ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਭਰਾ ਦੀ ਪਸੰਦ ਅਨੁਸਾਰ ਛੋਟਾ ਜਿਹਾ ਸਜਾਵਟੀ ਚਿੰਨ੍ਹ ਜਾਂ ਡਿਜਾਇਨ ਵੀ ਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Google: ਗੂਗਲ ਹਾਵੀ ਹੋਇਆ, ਘਰ-ਮੁਹੱਲੇ ਦੇ ਬਜ਼ੁਰਗਾਂ ਦੇ ਤਜ਼ਰਬੇ ਤੋਂ ਪਰਹੇਜ਼

ਰੱਖੜੀ ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਰੇਸ਼ਮੀ ਜਾਂ ਸਾਟਨ ਦੀ ਡੋਰੀ ਦਾ ਲਗਭਗ 30-35 ਸੈਂਟੀਮੀਟਰ ਲੰਮਾ ਟੁਕੜਾ ਕੱਟ ਲਓ ਡੋਰੀ ਦੀ ਲੰਬਾਈ ਐਨੀ ਰੱਖੋ ਕਿ ਭਾਈ ਦੀ ਕਲਾਈ ’ਤੇ ਅਸਾਨੀ ਨਾਲ ਬੰਨ੍ਹੀ ਜਾ ਸਕੇ ਹੁਣ ਰੱਖੜੀ ਵਿਚਕਾਰ ਲਾਉਣ ਲਈ ਗੋਲ ਜਾਂ ਫੁੱਲ ਦੇ ਆਕਾਰ ਦਾ ਇੱਕ ਛੋਟਾ ਅਧਾਰ ਤਿਆਰ ਕਰੋ ਇਸ ਲਈ ਫੋਮ, ਮੋਟਾ ਕਾਗਜ਼ ਜਾਂ ਕਾਰਡ ਸ਼ੀਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਹੁਣ ਇਸ ਅਧਾਰ ਦੇ ਉਪਰ ਆਪਣੀ ਪਸੰਦ ਅਨੁਸਾਰ ਰੇਸ਼ਮੀ ਰੀਬਨ ਜਾਂ ਰੰਗੀਨ ਕੱਪੜਾ ਚਿਪਕਾਓ ਇਸ ਦੇ ਚਾਰੇ ਪਾਸੇ ਛੋਟੀ ਲੈਸ ਜਾਂ ਗੋਟਾ ਲਾ ਕੇ ਕਿਨਾਰਿਆਂ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ ਵਿਚਕਾਰ ਇੱਕ ਵੱਡਾ ਮੋਤੀ, ਕੁੰਦਨ ਜਾਂ ਸਜਾਵਟੀ ਫੁੱਲ ਲਾਂਓ ਇਸ ਦੇ ਆਸ-ਪਾਸ ਛੋਟੇ ਮੋਤੀ ਜਾਂ ਸਿਤਾਰੇ ਲਾ ਕੇ ਰੱਖੜੀ ਨੂੰ ਸ਼ਾਨਦਾਰ ਰੂਪ ਦਿਓ ਇਸ ਤੋਂ ਬਾਅਦ ਤਿਆਰ ਸਜਾਵਟੀ ਹਿੱਸੇ ਨੂੰ ਰੇਸ਼ਮੀ ਡੋਰੀ ਦੇ ਠੀਕ ਵਿਚਕਾਰ ਮਜ਼ਬੂਤ ਗੋਂਦ ਨਾਲ ਚਿਪਕਾ ਦਿਓ ਗੋਂਦ ਲਾਉਣ ਤੋਂ ਬਾਅਦ ਕੁਝ ਸਮੇਂ ਤੱਕ ਉਸ ਨੂੰ ਸੁੱਕਣ ਦਿਓ, ਤਾਂ ਕਿ ਰੱਖੜੀ ਬੰਨ੍ਹਦੇ ਸਮੇਂ ਸਜਾਵਟ ਵੱਖ ਨਾ ਹੋਵੇ ਚਾਹੋ ਤਾਂ ਡੋਰੀ ਦੇ ਦੋਵਾਂ ਸਿਰਿਆਂ ’ਤੇ ਛੋਟੇ ਛੋਟੇ ਮੋਤੀ ਲਾ ਕੇ ਇਸ ਨੂੰ ਹੋਰ ਸੁੰਦਰ ਬਣਾਇਆ ਜਾ ਸਕਦਾ ਹੈ। Rakhi Making At Home

ਰੱਖੜੀ ਨੂੰ ਰੇਸ਼ਮੀ ਅਤੇ ਸ਼ਾਨਦਾਰ ਬਣਾਉਣ ਦੇ ਤਰੀਕੇ

ਰੇਸ਼ਮੀ ਰੱਖੜੀ ਲਈ ਲਾਲ, ਪੀਲੀ, ਗੁਲਾਬੀ, ਨਾਰੰਗੀ, ਨੀਲੀ ਜਾਂ ਸੁਨਹਿਰੀ ਰੰਗ ਦੀ ਡੋਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਦੋ ਜਾਂ ਤਿੰਨ ਰੰਗਾਂ ਦੀਆਂ ਡੋਰੀਆਂ ਨੂੰ ਆਪਸ ’ਚ ਹਲਕੇ ਢੰਗ ਨਾਲ ਪਿਰੋ ਕੇ ਵੀ ਸੁੰਦਰ ਡਿਜਾਇਨ ਬਣਾਇਆ ਜਾ ਸਕਦਾ ਹੈ ਰੱਖੜੀ ਵਿਚਕਾਰ ਭਾਈ ਦੇ ਨਾਂਅ ਦਾ ਪਹਿਲਾ ਅੱਖਰ ਲਾਉਣ ਨਾਲ ਇਹ ਹੋਰ ਵੀ ਵਿਅਕਤੀਗਤ ਅਤੇ ਖਾਸ ਬਣ ਸਕਦੀ ਹੈ ਰੱਖਣੀ ਬਣਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਸਜਾਵਟ ਬਹੁਤ ਭਾਰੀ ਨਾ ਹੋਵੇ ਅਤੇ ਉਸ ਦੇ ਕਿਨਾਰੇ ਨੁਕਿੱਲੇ ਨਾ ਹੋਣ ਗੋਂਦ ਜਾਂ ਕੈਂਚੀ ਦੀ ਵਰਤੋਂ ਸਾਵਧਾਨੀ ਨਾਲ ਕਰੋ ਜੇਕਰ ਛੋਟੇ ਬੱਚੇ ਰੱਖੜੀ ਬਣਾਉਣ ’ਚ ਮੱਦਦ ਕਰ ਰਹੇ ਹੋ ਤਾਂ ਕਿਸੇ ਵੱਡੇ ਦੀ ਦੇਖ-ਰੇਖ ’ਚ ਸਮੱਗਰੀ ਦੀ ਵਰਤੋਂ ਕਰਨਾ ਬਿਹਤਰ ਹੇ ਸਭ ਤੋਂ ਖਾਸ ਗੱਲ ਇਹ ਹੈ ਕਿ ਰੱਖੜੀ ਦੀ ਸੁੰਦਰਤਾ ਉਸ ਦੀ ਕੀਮਤ ਨਾਲ ਨਹੀਂ, ਸਗੋਂ ਉਸ ’ਚ ਛੁਪੇ ਭੈਣ ਦੇ ਪ੍ਰੇਮ ਅਤੇ ਭਾਵਨਾਵਾਂ ਨਾਲ ਹੁੰਦੀ ਹੈ ਘਰ ’ਚ ਬਣਾਈ ਗਈ ਰੇਸ਼ਮੀ ਰੱਖੜੀ ਭਾਈ ਦੇ ਗੁੱਟ ’ਤੇ ਬੰਨ੍ਹ ਕੇ ਰੱਖੜੀ ਦੀ ਇਸ ਪਵਿੱਤਰ ਰਿਸ਼ਤੇ ਨੂੰ ਹੋਰ ਵੀ ਯਾਦਗਾਰ ਬਣਾ ਸਕਦੀ ਹੈ।

-ਏਜੰਸੀ