Citizenship News - Sach Kahoon Punjabi

Citizenship News: ਦੇਸ਼ ’ਚ ਗੈਰ-ਕਾਨੂੰਨੀ ਘੁਸਪੈਠ ਸਬੰਧੀ ਅਮਿਤ ਸ਼ਾਹ ਦੀ ਸਖਤ ਚਿਤਾਵਨੀ, ਭਾਰਤ ਕੋਈ ਧਰਮਸ਼ਾਲਾ ਨਹੀਂ...
Citizenship News: ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਧਰਮਸ਼ਾਲਾ ਨਹੀਂ ਹੈ। ਦੇਸ਼ ਦੇ ਸਿਰਫ਼ ਜਾਇਜ਼ ਨਾਗਰਿਕਾਂ ਨੂੰ ਹੀ ਇੱਥੇ ਰਹਿਣ ਦਾ ਅਧਿਕਾਰ ਹੈ। ਉਹ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਰਾਸ਼ਟਰੀ ਸੁਰੱਖਿਆ ਰਣਨੀਤੀ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਬੋਲ ਰਹੇ ਸਨ।

ਸ਼ਾਹ ਨੇ ਸੁਰੱਖਿਆ ਤੰਤਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਗੈਰ-ਕਾਨੂੰਨੀ ਘੁਸਪੈਠ ਦੇਸ਼ ਦੀ ਅੰਦਰੂਨੀ ਸੁਰੱਖਿਆ, ਆਰਥਿਕਤਾ ਅਤੇ ਜਨ ਸੰਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਦੇ ਸਰੋਤਾਂ ਅਤੇ ਸੁਰੱਖਿਆ ’ਤੇ ਪਹਿਲਾ ਹੱਕ ਸਿਰਫ਼ ਭਾਰਤੀ ਨਾਗਰਿਕਾਂ ਦਾ ਹੈ। ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਘੁਸਪੈਠ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਸੁਰੱਖਿਆ ਬਲਾਂ ਨੂੰ ਇਸ ਨਾਲ ਨਜਿੱਠਣ ਲਈ ਸਖ਼ਤ ਰੁਖ਼ ਅਪਣਾਉਣਾ ਹੋਵੇਗਾ।

Read Also : ਦੇਸ਼ ’ਚ ਖੰਡ ਦੇ ਹਾਲਾਤ ’ਤੇ ਕੇਂਦਰ ਦਾ ਵੱਡਾ ਬਿਆਨ

ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਵਿੱਚ ਜ਼ਮੀਨੀ ਸਰਹੱਦ ਨੂੰ ਸਾਂਝਾ ਕਰਨ ਵਾਲੇ ਸਾਰੇ ਸੂਬਿਆਂ ਦਾ ਦੌਰਾ ਕਰਨ ਤੋਂ ਬਾਅਦ ਅਸੀਂ ਸੂਬਿਆਂ ਨਾਲ ਸਰਹੱਦੀ ਸੁਰੱਖਿਆ ਲਈ ਚਾਰ-ਨੁਕਾਤੀ ਰਣਨੀਤੀ ਵਾਲਾ ਇੱਕ ਦਸਤਾਵੇਜ਼ ਸਾਂਝਾ ਕੀਤਾ ਹੈ। ਸਾਡਾ ਟੀਚਾ ਬਹੁਤ ਘੱਟ ਸਮੇਂ ਵਿੱਚ ਦੇਸ਼ ਨੂੰ ਘੁਸਪੈਠੀਆਂ ਤੋਂ ਮੁਕਤ ਕਰਨਾ ਹੈ।