State Volleyball Championship - Sach Kahoon Punjabi

State Volleyball Championship: ਸਟੇਟ ਵਾਲੀਬਾਲ ਮੁਕਾਬਲਾ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਦਬਦਬਾ, ਸਰਸਾ ਦੇ ਖਾਤੇ ਵਿੱਚ ਟ੍ਰਿਪਲ ਗੋਲਡ
ਸਰਸਾ (ਸੁਨੀਲ ਵਰਮਾ)। ਕੁਰੂਕਸ਼ੇਤਰ ’ਚ ਹੋਈਆਂ 59ਵੀਂ ਹਰਿਆਣਾ ਸਕੂਲ ਸਟੇਟ ਵਾਲੀਬਾਲ ਮੁਕਾਬਲਿਆਂ ’ਚ ਸਰਸਾ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14, ਅੰਡਰ-17 ਤੇ ਅੰਡਰ-19 ਤਿੰਨਾਂ ਉਮਰ ਵਰਗਾਂ ਵਿੱਚ ਸੋਨ ਤਮਗਾ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ। ਮੁਕਾਬਲਿਆਂ ’ਚ ਸਰਸਾ ਦੀਆਂ ਤਿੰਨਾਂ ਟੀਮਾਂ ਦਾ ਦਬਦਬਾ ਇੰਨਾ ਰਿਹਾ ਕਿ ਪੂਰੇ ਟੂਰਨਾਮੈਂਟ ਵਿੱਚ ਟੀਮ ਨੇ ਇੱਕ ਵੀ ਸੈੱਟ ਨਹੀਂ ਗੁਆਇਆ। ਸਾਰੇ ਮੁਕਾਬਲੇ 2-0 ਨਾਲ ਜਿੱਤ ਕੇ ਸਰਸਾ ਨੇ ਤਿੰਨਾਂ ਵਰਗਾਂ ਵਿੱਚ ਅਜਿੱਤ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਖ਼ਾਸ ਗੱਲ ਇਹ ਰਹੀ ਕਿ ਜ਼ਿਲ੍ਹੇ ਦੀਆਂ ਤਿੰਨਾਂ ਵਿਜੇਤਾ ਟੀਮਾਂ ਵਿੱਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ 19 ਖਿਡਾਰੀਆਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਫਾਈਨਲ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਸਰਸਾ ਨੇ ਭਿਵਾਨੀ ਨੂੰ 25-14, 25-19, ਅੰਡਰ-17 ਵਿੱਚ ਕੈਥਲ ਨੂੰ 25-19, 25-15 ਅਤੇ ਅੰਡਰ-19 ਵਿੱਚ ਜੀਂਦ ਨੂੰ 25-14, 25-21 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂਅ ਕੀਤਾ। ਪੂਰੇ ਮੁਕਾਬਲਿਆਂ ਦੌਰਾਨ ਸਰਸਾ ਦੇ ਖਿਡਾਰੀਆਂ ਨੇ ਵਧੀਆ ਤਕਨੀਕ, ਅਨੁਸ਼ਾਸਨ ਅਤੇ ਟੀਮਵਰਕ ਦਾ ਸਬੂਤ ਦਿੱਤਾ। ਤਿੰਨਾਂ ਉਮਰ ਵਰਗਾਂ ਵਿੱਚ ਵਿਰੋਧੀ ਟੀਮਾਂ ਨੂੰ ਕੋਈ ਸੈੱਟ ਜਿੱਤਣ ਦਾ ਮੌਕਾ ਨਹੀਂ ਮਿਲਿਆ। State Volleyball Championship

ਇਹ ਵੀ ਪੜ੍ਹੋ : Flood News: 93 ਪਿੰਡ ਹੜ੍ਹ ਦੀ ਲਪੇਟ 'ਚ, ਮ੍ਰਿਤਕਾਂ ਦੀ ਗਿਣਤੀ ਪਹੁੰਚੀ 108, ਧਨਸ਼੍ਰੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਜੇਤੂ ਖਿਡਾਰੀਆਂ ਨੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫਲਤਾ ਦਾ ਸਿਹਰਾ | State Volleyball Championship

ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ, ਸਪੋਰਟਸ ਹੈੱਡ ਕੋਚ ਨਵਜੀਤ ਸਿੰਘ ਭੁੱਲਰ, ਮੈਨੇਜ਼ਮੈਂਟ ਕਮੇਟੀ ਮੈਂਬਰ ਰਿਟਾ. ਕਰਨਲ ਨਰਿੰਦਰ ਪਾਲ ਸਿੰਘ ਤੂਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਕੁਮਾਰ ਫੁਟੇਲਾ, ਏਈਓ ਕੇਵਲ ਕੰਬੋਜ, ਏਈਈਓ ਹਰਬੰਸ ਸਿੰਘ ਸਮੇਤ ਸਕੂਲ ਪ੍ਰਬੰਧਨ ਨੇ ਟੀਮਾਂ ਨੂੰ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਧਵਨ ਇੰਸਾਂ, ਸਰੀਰਕ ਸਿੱਖਿਆ ਬੁਲਾਰੇ ਦਇਆਰਾਮ ਅਤੇ ਟੀਮ ਇੰਚਾਰਜ ਕੋਚ ਅਮਿਤ ਬੁੱਲਾ ਨੇ ਵੀ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਜੇਤੂ ਖਿਡਾਰੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਖੇਡ ਸਬੰਧੀ ਸਮੇਂ-ਸਮੇਂ ’ਤੇ ਦੱਸੇ ਗਏ ਮਾਰਗਦਰਸ਼ਨ ਨੂੰ ਦਿੱਤਾ।