Melbourne News - Sach Kahoon Punjabi

MSG Bhandara Month: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਮੈਲਬੌਰਨ ਦੀ ਸਾਧ-ਸੰਗਤ ਨੇ ਲਾਏ ਬੂਟੇ
ਮੈਲਬੌਰਨ (ਸੱਚ ਕਹੂੰ ਨਿਊਜ਼)। MSG Bhandara Month: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 59ਵੇਂ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ ਅਸਟਰੇਲੀਆ (ਮੈਲਬੌਰਨ) ਵੱਲੋਂ ਬੂਟੇ ਲਾਏ, ਜਿਸ ਵਿੱਚ ਸਾਧ-ਸੰਗਤ ਵੱਲੋਂ ਲਗਭਗ 2200 ਬੂਟੇ ਲਾਏ ਗਏ। ਸਾਧ-ਸੰਗਤ ਵੱਲੋਂ ਸਿਰਫ਼ ਕੁਝ ਹੀ ਘੰਟਿਆਂ ’ਚ ਵਿੱਚ ਸਾਧ-ਸੰਗਤ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਪਵਿੱਤਰ ਐੱਮਐੱਸਜੀ ਭੰਡਾਰਾ ਮਹੀਨਾ ਮਨਾਉਂਦੇ ਹੋਏ  ਪਰਿਵਾਰ ਸਮੇਤ, ਸਥਾਨਕ ਲੋਕਾਂ ਨਾਲ ਮਿਲ ਕੇ ਬੂਟੇ ਲਾਏ। ਪ੍ਰਾਪਤ ਜਾਣਕਾਰੀ ਅਨੁਸਾਰ ਮੈਲਬੌਰਨ ਦੇ ਕ੍ਰੇਨਬੌਰਨ ਇਲਾਕੇ ਵਿੱਚ, ਬੇਰਵਿਕ ਰੋਟਰੀ ਕਲੱਬ ਵੱਲੋਂ ਕ੍ਰੇਨਬੌਰਨ ਦੇ ਬਰੂਕਲੈਂਡ ਗ੍ਰੀਨ ਰਿਜ਼ਰਵ ਵਿੱਚ ਇਹ ਬੂਟੇ ਲਾਏ ਗਏ, ਜਿਸ ਵਿੱਚ ਸਥਾਨਕ ਕੈਸੀ ਕਾਉਂਸਿਲ ਵੱਲੋਂ ਬੂਟੇ ਮੁਹੱਈਆ ਕਰਵਾਏ ਗਏ ਅਤੇ ਸਥਾਨਕ ਲੋਕਾਂ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਤਾਂ ਜੋ ਇਸ ਪਾਰਕ ਨੂੰ ਹੋਰ ਹਰਿਆ-ਭਰਿਆ ਬਣਾਇਆ ਜਾ ਸਕੇ। MSG Bhandara Month

ਇਹ ਵੀ ਪੜ੍ਹੋ : Body Donation: ਡੇਰਾ ਸ਼ਰਧਾਲੂ ਮੋਦਨ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ

ਕੌਂਸਿਲ ਦੇ ਇਸੇ ਸੱਦੇ ’ਤੇ ਸਾਧ-ਸੰਗਤ ਵੱਲੋਂ ਵਧ-ਚੜ੍ਹ ਕੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਕੌਂਂਸਿਲ ਵੱਲੋਂ ਗ੍ਰਾਊਂਡ ’ਤੇ ਲਗਭਗ 5000 ਬੂਟੇ ਲਾਏ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 2200 ਬੂਟੇ ਸਾਧ-ਸੰਗਤ ਵੱਲੋਂ ਲਾਏ ਗਏ। ਇਸ ਮੁਹਿੰਮ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀਆਂ ਵਰਦੀਆਂ ਪਾਏ ਸੇਵਾਦਾਰਾਂ ਦੇ ਅਨੁਸ਼ਾਸਨ ਨੂੰ ਵੇਖ ਕੇ ਉੱਥੇ ਮੌਜ਼ੂਦ ਕੈਸੀ ਕੌਂਸਿਲ ਦੀ ਮੇਅਰ ਮਿਸ਼ੇਲ ਕ੍ਰਾਊਦਰ ਖ਼ੁਦ ਆ ਕੇ ਸੇਵਾਦਾਰਾਂ ਨਾਲ ਮਿਲੇ ਅਤੇ ਪੂਜਨੀਕ ਗੁਰੂ ਜੀ ਤੇ ਡੇਰਾ ਸੱਚਾ ਸੌਦਾ ਬਾਰੇ ਜਾਣਕਾਰੀ ਲਈ। ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਜੀ ਦੇ ਨਾਂਅ ’ਤੇ ਦਰਜ ਗਿੰਨੀਜ਼ ਬੁੱਕ ਆਫ਼ ਰਿਕਾਰਡ ਬਾਰੇ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਾਧ-ਸੰਗਤ ਨਾਲ ਮਿਲ ਕੇ ਬੂਟੇ ਲਾਏ। ਉਨ੍ਹਾਂ ਨੇ ਸੇਵਾਦਾਰਾਂ ਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਸੇਵਾਦਾਰਾਂ ਨੂੰ ਭਵਿੱਖ ਵਿੱਚ ਵੀ ਵਾਤਾਵਰਨ ਸੰਭਾਲ ਲਈ ਸਹਿਯੋਗ ਦੀ ਅਪੀਲ ਕੀਤੀ।ਬੂਟੇ ਲਾਉਣ ਤੋਂ ਬਾਅਦ ਸੇਵਾਦਾਰਾਂ ਨੇ ਗਰਾਊਂਡ ਤੋਂ ਉਹ ਸਾਰੇ ਖਾਲੀ ਪੋਟ (ਇੱਕ ਖ਼ਾਸ ਕਿਸਮ ਦੇ ਸਾਂਚੇ, ਜਿਨ੍ਹਾਂ ਵਿੱਚ ਬੂਟੇ ਨਰਸਰੀ ਤੋਂ ਪੈਕ ਹੋ ਕੇ ਆਉਂਦੇ ਹਨ) ਵੀ ਇਕੱਠੇ ਕੀਤੇ। MSG Bhandara Month