Kotkapura Seed Scam - Sach Kahoon Punjabi

Kotkapura News: ਕੋਟਕਪੂਰਾ 'ਚ ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ, ਨਕਲੀ ਗੋਭੀ ਬੀਜ ਦੀ ਸ਼ਿਕਾਇਤ 'ਤੇ ਪਹੁੰਚੀ ਟੀਮ
Kotkapura News:ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਇੱਕ ਬੀਜ ਵਿਕਰੇਤਾ ਫਰਮ ਵੱਲੋਂ ਕਿਸਾਨ ਨੂੰ ਕਥਿਤ ਤੌਰ ’ਤੇ ਨਕਲੀ ਗੋਭੀ ਦਾ ਬੀਜ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਜ ਤੋਂ ਫਸਲ ਖਰਾਬ ਹੋਣ ਮਗਰੋਂ ਕਿਸਾਨ ਵੱਲੋਂ ਕੰਪਨੀ ਨੂੰ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ। ਕਿਸਾਨ ਅਤੇ ਕੰਪਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਖੇਤੀਬਾੜੀ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਸਬੰਧਤ ਫਰਮ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਦੁਕਾਨ ਵਿੱਚੋਂ ਕੰਪਨੀ ਦੇ ਕਥਿਤ ਨਕਲੀ ਖਾਲੀ ਰੈਪਰ ਵੀ ਬਰਾਮਦ ਹੋਏ ਹਨ। ਪਿੰਡ ਢਾਬ ਗੁਰੂ ਕੀ ਦੇ ਕਿਸਾਨ ਨੇ ਦੱਸਿਆ ਕਿ ਉਸ ਨੇ ਇੱਕ ਬੀਜ ਵਿਕਰੇਤਾ ਫਰਮ ਤੋਂ ਵੈਲਕਮ ਕੰਪਨੀ ਦਾ ਗੋਭੀ ਦਾ ਬੀਜ ਖਰੀਦਿਆ ਸੀ। ਬੀਜ ਬੀਜਣ ਤੋਂ ਬਾਅਦ ਫਸਲ ਖਰਾਬ ਹੋਣ ’ਤੇ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਕਥਿਤ ਤੌਰ ’ਤੇ ਸਾਹਮਣੇ ਆਇਆ ਕਿ ਕੰਪਨੀ ਦੇ ਰੈਪਰ ਵਿੱਚ ਨਕਲੀ ਬੀਜ ਭਰ ਕੇ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:Payal Book Launch: ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਵਿਲੱਖਣ ਅੰਦਾਜ਼ ’ਚ ਲੋਕ-ਅਰਪਣ

ਕੰਪਨੀ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ 100 ਗ੍ਰਾਮ ਦੀ ਪੈਕਿੰਗ ਤਿਆਰ ਕਰਦੀ ਹੈ, ਜਦਕਿ ਦੁਕਾਨਦਾਰ ਵੱਲੋਂ ਕਿਸਾਨਾਂ ਨੂੰ 250 ਗ੍ਰਾਮ ਦੀ ਪੈਕਿੰਗ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕੰਪਨੀ ਦੇ ਖਾਲੀ ਰੈਪਰਾਂ ਦੀ ਵਰਤੋਂ ਕਰਕੇ ਉਨ੍ਹਾਂ ਵਿੱਚ ਕਿਸੇ ਹੋਰ ਕੰਪਨੀ ਦਾ ਬੀਜ ਭਰਿਆ ਗਿਆ। ਕਿਸਾਨ ਨੇ ਦਾਅਵਾ ਕੀਤਾ ਕਿ ਕਰੀਬ ਦੋ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਉਸ ਸਮੇਂ ਕਥਿਤ ਤੌਰ ’ਤੇ ਰਫਾ-ਦਫਾ ਕਰ ਦਿੱਤਾ ਗਿਆ ਸੀ।

ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਅਤੇ ਕੰਪਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਡਾ. ਹਰਿੰਦਰ ਸਿੰਘ ਪਾਲ ਏਡੀਓ, ਡਾ. ਜਤਿੰਦਰ ਸਿੰਘ ਮਾਨ ਏਡੀਓ , ਡਾ. ਗੁਰਮਘਰ ਸਿੰਘ ਏਡੀਓ , ਡਾ. ਹਰਮਨਪ੍ਰੀਤ ਕੌਰ ਏਡੀਓ ਅਤੇ ਸਮੂਹ ਖੇਤੀਬਾੜੀ ਅਧਿਕਾਰੀ ਸਨ ।