Dola Banerjee - Sach Kahoon Punjabi

Dola Banerjee: ਡੋਲਾ ਬੈਨਰਜੀ, ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਤੀਰਅੰਦਾਜ਼, ਬਣੀ ਵਿਸ਼ਵ ਚੈਂਪੀਅਨ, ਰਚਿਆ ਇਤਿਹਾਸ
ਆਰਚਰੀ (ਤੀਰਅੰਦਾਜ਼ੀ) ਸ਼ੁਰੂਆਤ ’ਚ ਪੁਰਸ਼ਾਂ ਦੀ ਖੇਡ ਮੰਨੀ ਜਾਂਦੀ ਸੀ ਇਸ ਖੇਡ ’ਚ ਔਰਤਾਂ ਦੀ ਭਾਗੀਦਰੀ ਨਾ ਦੇ ਬਰਾਬਰ ਸੀ ਹਾਲਾਂਕਿ, ਔਰਤਾਂ ਵਿਚਕਾਰ ਇਸ ਖੇਡ ਨੂੰ ਭਾਰਤ ਦੀ ਸਟਾਰ ਖਿਡਾਰੀ ਡੋਲਾ ਬੈਨਰਜ਼ੀ ਨੇ ਮਸ਼ਹੂਰ ਕੀਤਾ ਉਹ ਭਾਰਤ ਵੱਲੋਂ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਮਹਿਲਾ ਤੀਰਅੰਦਾਜ਼ ਰਹੀ ਡੋਲਾ ਬੈਨਰਜ਼ੀ ਦਾ ਜਨਮ 2 ਜੂਨ, 1980 ਨੂੰ ਪੱਛਮੀ ਬੰਗਾਲ ਦੇ ਬਾਰਾਨਗਰ ’ਚ ਹੋਇਆ ਡੋਲਾ ਨੂੰ ਸ਼ੁਰੂਆਤ ਤੋਂ ਹੀ ਤੀਰਅੰਦਾਜ਼ੀ ਦੀ ਖੇਡ ’ਚ ਖਾਸ ਰੁਚੀ ਸੀ ਇਹੀ ਵਜ੍ਹਾ ਰਹੀ ਕਿ ਉਨ੍ਹਾਂ ਨੇ ਸਿਰਫ਼ 8 ਸਾਲ ਦੀ ਉਮਰ ਤੋਂ ਹੀ ਨਿਸ਼ਾਨਾ ਲਾਉਣਾ ਸ਼ੁਰੂ ਕਰ ਦਿੱਤਾ ਇਸ ਖੇਡ ਪ੍ਰਤੀ ਲਗਾਅ ਤੇ ਉਨ੍ਹਾਂ ਦੀ ਜਿੱਦ ਨੂੰ ਦੇਖਦਿਆਂ ਡੋਲਾ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਦਾਖਲਾ ਬਾਰਾਨਗਰ ਤੀਰਅੰਦਾਜ਼ੀ ਕਲੱਬ ’ਚ ਕਰਵਾ ਦਿੱਤਾ ਇੱਥੇ  ਡੋਲਾ ਨੇ ਤੀਰਅੰਦਾਜ਼ੀ ਦੀਆਂ ਬਰੀਕੀਆਂ ਸਿੱਖੀਆਂ ਤੇ ਹੌਲੀ-ਹੌਲੀ ਇਸ ਖੇਡ ’ਚ ਮਾਹਿਰ ਹੋ ਗਈ ਇੰਟਰਨੈਸ਼ਨਲ ਸਟੇਜ਼ ’ਤੇ ਡੋਲਾ ਨੂੰ ਪਹਿਲੀ ਵਾਰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ 1996 ’ਚ ਮਿਲਿਆ ਸੈਨ ਡਿਏਗੋ ’ਚ ਹੋਈ ਯੁਵਾ ਵਿਸ਼ਵ ਚੈਂਪੀਅਨਸ਼ਿਪ ’ਚ ਡੋਲਾ ਨੇ ਸਿਰਫ਼ 16 ਸਾਲ ਦੀ ਉਮਰ ’ਚ ਹਿੱਸਾ ਲਿਆ।

ਸ਼ਾਨਦਾਰ ਪ੍ਰਦਰਸ਼ਨ ਕਰਕੇ  ਦਿਖਾਇਆ ਡੋਲਾ ਬੈਨਰਜੀ ਨੂੰ ਅਸਲ ਮਾਇਨੇ ’ਚ ਪਛਾਣ ਸਾਲ 2004 ’ਚ ਮਿਲੀ, ਜਦੋਂ ਉਹ ਅਥੈਂਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਬਣੀ ਹਾਲਾਂਕਿ, ਓਲੰਪਿਕ ’ਚ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਅਤੇ ਉਹ ਵਿਅਕਤੀਗਤ ਮੁਕਾਬਲੇ ’ਚ 13ਵੇਂ ਸਥਾਨ ’ਤੇ ਰਹੇ ਡੋਲਾ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਸਾਲ 2007 ’ਚ ਆਈ ਉਨ੍ਹਾਂ ਨੇ ਦੁਬਈ ਦੇ ਮੇਦੀਨਾਤ ਐਮਫੀਥਿਏਟਰ ’ਚ ਹੋਏ ਤੀਰਅੰਦਾਜ਼ੀ ਵਰਲਡ ਕੱਪ ਦੇ ਫਾਈਨਲ ਮੁਕਾਬਲੇ ’ਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਂਅ ਕੀਤਾ ਡੋਲਾ ਦੇ ਇਸ ਗੋਲਡ ਮੈਡਲ ਨੇ ਔਰਤਾਂ ਨੂੰ ਆਰਚਰੀ ਦੀ ਖੇਡ ਨੂੰ ਕਰੀਅਰ ਦੇ ਰੂਪ ’ਚ ਚੁਣਨ ਲਈ ਪ੍ਰੇਰਿਤ ਕੀਤਾ ਡੋਲਾ ਸਾਲ 2008 ’ਚ ਹੋਏ ਬੀਜਿੰਗ ਓਲੰਪਿਕ ’ਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦਾ ਹਿੱਸਾ ਵੀ ਰਹੇ ਉਥੇ, 2010 ਦੀਆਂ ਕਾਮਨਵੈਲਥ ਖੇਡਾਂ ’ਚ ਡੋਲਾ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ ਅਤੇ ਉਨ੍ਹਾਂ ਨੇ ਮਹਿਲਾ ਰਿਕਰਵ ਟੀਮ ਇਵੈਂਟ ’ਚ ਦੀਪਿਕਾ ਕੁਮਾਰੀ ਅਤੇ ਬੰਬੇਲਾ ਦੇਵੀ ਨਾਲ ਮਿਲ ਕੇ ਗੋਲਡ ਮੈਡਲ ਆਪਣੇ ਨਾਂਅ ਕੀਤਾ ਭਾਰਤ ਨੇ ਫਾਈਨਲ ’ਚ ਇੰਗਲੈਂਡ ਨੂੰ ਹਰਾ ਦਿੱਤਾ ਸੀ ਡੋਲਾ ਨੂੰ ਤੀਰਅੰਦਾਜ਼ੀ ਦੀ ਖੇਡ ’ਚ ਅਹਿਮ ਯੋਗਦਾਨ ਲਈ ਸਾਲ 2005 ’ਚ ਸਰਕਾਰ ਨੇ ‘ਅਰਜਨ ਪੁਰਸਕਾਰ’ ਨਾਲ ਵੀ ਸਨਮਾÇਨਤ ਕੀਤਾ। ਸੁਨੀਲ ਬਜਾਜ

ਇਹ ਵੀ ਪੜ੍ਹੋ : Keep Rice Safe From Insects: ਮੀਂਹ ਦੇ ਮੌਸਮ ’ਚ ਚੌਲਾਂ ਨੂੰ ਕੀਡਿਆਂ ਤੋਂ ਬਚਾਉਣ ਦਾ ਸੌਖਾ ਤਰੀਕਾ, ਡੱਬੇ ’ਚ ਪਾ ਦਿਓ ਇਹ ਚੀਜ਼ਾਂ