Latest Crime News - Sach Kahoon Punjabi

Crime News: ਅਣਪਛਾਤੇ ਚੋਰ ਨੇ ਦੁਕਾਨ ਤੋਂ ਸ਼ੁੱਕਰਵਾਰ ਤੜਕੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸਥਾਨਕ ਮਾਲ ਰੋਡ ’ਤੇ ਸ਼ੁੱਕਰਵਾਰ ਤੜਕੇ ਕਨਫੈਕਸ਼ਨਰੀ ਤੇ ਬੀੜੀ-ਸਿਗਰਟ ਦੀ ਥੋਕ ਦੁਕਾਨ ਤੋਂ ਅਣਪਛਾਤੇ ਚੋਰ ਵੱਲੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਪੂਰੀ ਘਟਨਾ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਕੋਟਕਪੂਰਾ ਵਾਸੀ ਦੁਕਾਨ ਮਾਲਕ ਰੋਹਿਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਭਰਾ ਖਾਟੂ ਸ਼ਿਆਮ ਦੀ ਯਾਤਰਾ ’ਤੇ ਗਿਆ ਹੋਇਆ ਸੀ। ਇਸ ਕਾਰਨ ਉਹ ਰਾਤ ਨੂੰ ਦੁਕਾਨ ’ਤੇ ਹੀ ਲੇਟ ਗਿਆ ਸੀ। ਦੁਕਾਨ ਦੀ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਉਹ ਆਪਣੇ ਨਾਲ ਕੋਟਕਪੂਰਾ ਲੈ ਕੇ ਜਾਣਾ ਠੀਕ ਨਹੀਂ ਸਮਝਦਾ ਸੀ, ਜਿਸ ਕਾਰਨ ਉਸ ਨੇ ਸਾਰੀ ਰਕਮ ਦਰਾਜ਼ ’ਚ ਰੱਖ ਕੇ ਉਸ ਨੂੰ ਲਾਕ ਕਰ ਦਿੱਤਾ। ਰੋਹਿਤ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਉਹ ਦੁਕਾਨ ’ਤੇ ਪਹੁੰਚਿਆ ਤਾਂ ਦੁਕਾਨ ਦੀਆਂ ਲਾਈਟਾਂ ਜਗ ਰਹੀਆਂ ਸਨ। ਇਸ ਕਾਰਨ ਉਸ ਨੂੰ ਸ਼ੱਕ ਹੋਇਆ। Latest Crime News

ਇਹ ਵੀ ਪੜ੍ਹੋ : Tarn Taran Bulldozer Action: ਤਰਨਤਾਰਨ ਦੇ ਭਿੱਖੀਵਿੰਡ ’ਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ’ਤੇ ਚੱਲਿਆ ਬੁਲਡੋਜ਼ਰ

ਜਦੋਂ ਉਸ ਨੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਰਾਜ਼ ’ਚ ਰੱਖੀ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਗਾਇਬ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸਾਹਮਣੇ ਆਇਆ ਕਿ ਇੱਕ ਚੋਰ ਸਵੇਰੇ ਕਰੀਬ 5 ਵਜੇ ਛੱਤ ਦੇ ਰਸਤੇ ਦੁਕਾਨ ਅੰਦਰ ਦਾਖ਼ਲ ਹੋਇਆ ਤੇ ਦਰਾਜ਼ ਵਿੱਚੋਂ ਸਿਰਫ਼ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਚੋਰ ਨੇ ਦੁਕਾਨ ’ਚ ਪਏ ਹੋਰ ਕਿਸੇ ਵੀ ਸਮਾਨ ਨੂੰ ਹੱਥ ਨਹੀਂ ਲਾਇਆ। ਦੁਕਾਨ ਮਾਲਕ ਰੋਹਿਤ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਚੋਰੀ ਕੀਤੀ ਰਕਮ ਬਰਾਮਦ ਕੀਤੀ ਜਾਵੇ, ਤਾਂ ਜੋ ਉਸ ਨੂੰ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਹੋ ਸਕੇ। ਉਧਰ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇਖ ਲਈ ਗਈ ਹੈ ਤੇ ਇਸ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਨੂੰ ਇੱਕ ਹੀ ਵਿਅਕਤੀ ਨੇ ਅੰਜਾਮ ਦਿੱਤਾ ਹੈ।